Laddi-Sukhjinder-Kaur-Bhullar

ਗ਼ਜ਼ਲ - ਲਾਡੀ ਸੁਖਜਿੰਦਰ ਕੌਰ ਭੁੱਲਰ

ਬੱਲੇ ਕੁਦਰਤ ਤੇਰੇ ਰੰਗ ਨਿਆਰੇ ਨੇ।
ਸਾਨੂੰ ਦਿੱਤੇ ਮੁਫ਼ਤ 'ਚ ਸਾਹ ਉਧਾਰੇ ਨੇ।

ਪਹਿਲਾਂ ਤਾਂ ਇਨਸਾਨਾਂ ਰੁੱਖ ਪੁਟਾ ਦਿੱਤੇ,
ਸ਼ੁੱਧ ਹਵਾ ਨੂੰ ਤਰਸੇ ਅੱਜ ਵਿਚਾਰੇ ਨੇ।

ਕੁਦਰਤ ਨੇ ਤਾਂ ਸੋਹਣੇ ਰੁੱਖ ਉਗਾਏ ਸੀ,
ਇਨਸਾਨਾਂ ਹੀ ਤਾਂ ਰੁੱਖ ਮਨੋ ਵਿਸਾਰੇ ਨੇ।

ਲੋਕਾਂ ਨੂੰ ਸੀ ਜੀਵਨ ਮਿਲਦਾ ਰੁੱਖਾਂ ਤੋਂ,
ਰੁੱਖ ਪੁੱਟ ਕੇ ਜ਼ਿੰਦਗੀ ਦੀ ਜੰਗ ਹਾਰੇ ਨੇ।

ਆਪੇ ਹੱਥੀਂ ਵਾਤਾਵਰਨ ਵਿਗਾੜ ਲਿਆ,
ਤਾਂ ਹੀ ਤਾਂ ਹੁਣ ਲੈਂਦੇ ਸਾਹ ਉਧਾਰੇ ਨੇ।

ਕੁਦਰਤ ਨਾਲ ਜਦੋਂ ਕੋਈ ਖਿਲਵਾੜ ਕਰੇ,
ਸਮਝੋਂ ਆਪਣੇ ਪੈਰ ਕੁਹਾੜੇ ਮਾਰੇ ਨੇ।

'ਲਾਡੀ' ਜਨਮ ਦਿਨਾਂ 'ਤੇ ਰੁੱਖ ਲਗਾਉ ਸਭ,
ਰੁੱਖਾਂ ਦਿੱਤੇ ਸਾਨੂੰ ਸਾਹ ਪਿਆਰੇ ਨੇ।

ਲਾਡੀ ਸੁਖਜਿੰਦਰ ਕੌਰ ਭੁੱਲਰ
ਮੋ:- 84272 21830