ਕਿੱਡੇ ਸੋਹਣੇ ਚੰਦ ਨੀ ਤੇ ਕਿੱਡੇ ਸੋਹਣੇ ਬਾਲ ਨੀ - ਨੰਦ ਲਾਲ ਨੂਰਪੁਰੀ
ਕਿੱਡੇ ਸੋਹਣੇ ਚੰਦ ਨੀ ਤੇ ਕਿੱਡੇ ਸੋਹਣੇ ਬਾਲ ਨੀ।
ਟੁਰੇ ਜਾਂਦੇ ਸੂਬੇ ਦੇ ਸਿਪਾਹੀਆਂ ਦੇ ਜੋ ਨਾਲ ਨੀ।
ਤੀਰਾਂ ਤੇ ਕਮਾਨਾਂ ਨਾਲ ਖੇਡ ਖੇਡ ਹੱਸਦੇ
ਲੋਕਾਂ ਨੂੰ ਨੇ ਗੱਲਾਂ ਦਸ਼ਮੇਸ਼ ਦੀਆਂ ਦੱਸਦੇ
ਮੱਥੇ ਕਿਵੇਂ ਭਰੇ ਪਏ ਨੇ ਤਿਉੜੀਆਂ ਦੇ ਨਾਲ ਨੀ
ਕਿੱਡੇ ਸੋਹਣੇ ਚੰਦ ਨੀ ਤੇ ਕਿੱਡੇ ਸੋਹਣੇ ਬਾਲ ਨੀ।
ਵੇਖ ਤੇ ਸਹੀ ਕਿਦਾਂ ਨੀ, ਕਚਹਿਰੀ ਵਿਚ ਆਣਕੇ
ਮੌਤ ਨੂੰ ਵਿਖਾਉਂਦੇ ਕਿਰਪਾਨਾਂ ਜਾਣ ਜਾਣ ਕੇ
ਦਿਲ ਵਿਚ ਜ਼ਰਾ ਵੀ ਨਾ ਮੌਤ ਦਾ ਖ਼ਿਆਲ ਨੀ
ਕਿੱਡੇ ਸੋਹਣੇ ਚੰਦ ਨੀ ਤੇ ਕਿੱਡੇ ਸੋਹਣੇ ਬਾਲ ਨੀ।
ਸ਼ਹਿਨਸ਼ਾਹਾਂ ਵਾਂਗ ਕਿਵੇਂ ਸੋਹਣਿਆਂ ਦਾ ਨੂਰ ਨੀ
ਜੀਊ ਕਿਵੇਂ ਮਾਂ ਰਹਿਕੇ ਇਹਨਾਂ ਕੋਲੋਂ ਦੂਰ ਨੀ
ਮਾਂ ਨੂੰ ਤੇ ਲਵੋ ਇਨ੍ਹਾਂ ਲਾਲਾਂ ਨੂੰ ਵਿਖਾਲ ਨੀ
ਕਿੱਡੇ ਸੋਹਣੇ ਚੰਦ ਨੀ ਤੇ ਕਿੱਡੇ ਸੋਹਣੇ ਬਾਲ ਨੀ।
ਸੁਹਲ ਜਿਹੇ ਫੁੱਲ ਕਹਿੰਦੇ ਨੀਹਾਂ 'ਚ ਚਿਣਾ ਦਿਓ
ਮਾਵਾਂ ਦੇ ਜਹਾਨ ਵਿਚ ਨ੍ਹੇਰ ਹੋਰ ਪਾ ਦਿਓ
'ਨੂਰਪੁਰੀ" ਦਾਦੀ ਦਾ ਕੀ ਹੋਊ ਪਿੱਛੋਂ ਹਾਲ ਨੀ