ਕੀ ਅੱਜ ਵੀ ਅੋਰਤ ਅਜ਼ਾਦ ਹੈ? - ਪਰਮਿੰਦਰ ਕੌਰ ਪੱਵਾਰ
ਅਜੋਕੇ ਯੁੱਗ ਵਿੱਚ ਬੁੱਧੀਜੀਵੀਆ ,ਵਿਚਾਰਕਾ ਅਤੇ ਸੂਝਵਾਨਾਂ ਦੇ ਲਈ ਬਹੁਤ ਹੀ ਸੋਚਣ ਦਾ ਵਿਸ਼ਾ ਹੈ।ਬਲਕਿ ਅੱਜ ਦੇ ਸਮੇ ਵਿੱਚ ਇਹ ਢੰਡੋਰਾ ਪਾਇਆ ਜਾ ਰਿਹਾ ਹੈ ਕਿ ਕੁੜੀਆ ਬਰਾਬਰ ਹਨ। ਕੀ ਸੱਚਮੁੱਚ ਅਜਿਹਾ ਹੈ??
ਜੋ ਸਮਾਜ ਦੇ ਵਿੱਚ ਝਾਤ ਮਾਰੀਏ ਤਾ ਇਹ ਬਰਾਬਰਤਾ ਦਾ ਵਿਸ਼ਾ ਊਣਾ ਜਾਪਦਾ ਹੈ।ਇਸ ਗੱਲ ਤੋ ਇਨਕਾਰ ਨਹੀ ਕੀਤਾ ਜਾ ਸਕਦਾ ਕਿ ਸਾਡੇ ਸਮਾਜ ਅੱਜ ਵੀ ਮਰਦ ਪ੍ਰਧਾਨ ਹਨ।ਔਰਤ ਨੂੰ ਮਰਦ ਤੋ ਨੀਵਾ ਸਮਝਣਾ ਇਹ ਪ੍ਰਵਿਰਤੀ ਅੱਜ ਵੀ ਸਾਡੇ ਸਮਾਜ ਵਿੱਚ ਬਰਾਬਰਤਾ ਦਾ ਮਖੋਟਾ ਪਹਿਨ ਕੇ ਜੀਵਿਤ ਹੈ।ਪਰ ਅਜਿਹਾ ਕਿਓ ਹੈ?ਕਿਓ ਔਰਤ ਨੂੰ ਆਪਣੇ ਲਈ ਕੁਝ ਕਰਨ ਲਈ ਸੋਚ ਕੇ ਕਦਮ ਉਠਾਉਣਾ ਪੈਂਦਾ ਹੈ।ਭਾਵੇ ਇਹ ਕਦਮ ਉਸ ਦੇ ਉਸਾਰੂ ਭਵਿੱਖ ਲਈ ਜਰੂਰੀ ਹੀ ਕਿਓ ਨਾ ਹੋਵੇ। ਇਸ ਦੀ ਨਿਰੋਲ ਜਿੰਮੇਵਾਰੀ ਉਹਨਾ ਹਿੰਸਕ ਅਤੇ ਸ਼ੋਸ਼ਣ ਕਰਨ ਵਾਲੀਆ ਪ੍ਰਵਿਰਤੀਆ ਦੀ ਹੈ ਜੋ ਕੱ ਬੀਤੇ ਸਮੇਂ ਵਿੱਚ ਦੇਖੀਆ ਜਾ ਸਕਦੀਆ ਹਨ।ਇਹ ਸੱਚਾਈ ਅੱਖੋ ਪਰੋਖੇ ਨਹੀ ਕੀਤੀ ਜਾ ਸਕਦੀ ਕਿ ਔਰਤ ਸਾਊਪੁਣੇ ਦੇ ਭੇਸ ਵਿੱਚ ਆਪਣੇ ਆਪ ਅਜ਼ਾਦੀ ਖੁਆ ਰਹੀ ਹੈ।
ਜਦੋ ਪ੍ਰਮਾਤਮਾ ਨੇ ਸਭ ਨੂੰ ਬਰਾਬਰਤਾ ਬਖਸ਼ੀ ਹੈ ਤਾ ਪ੍ਰਮਾਤਮਾ ਦੀਆ ਕਠਪੁਤਲੀਆ ਦੁਆਰਾ ਇਸ ਦੀ ਨਿਖੇਧੀ ਕਿਉ.......?? ਅਜ਼ਾਦੀ ਬਰਾਬਰਤਾ ਲਈ ਔਰਤ ਨੂੰ ਆਪ ਹੰਭਲਾ ਮਾਰਨਾ ਪੈਣਾ।ਜੇ ਉਹ ਅਜ਼ਾਦੀ ਦੇ ਫੁੱਲਾ ਦੀ ਮਹਿਕ ਮਾਣਨਾ ਚਾਹੁੰਦਾ ਹੈ ਤਾ ਇਨਾ ਫੁੱਲਾ ਲਈ ਜਗਾ ਆਪ ਬਣਾਉਣੀ ਪੈਣੀ ਹੈ
ਪਤਝੜ ਆ ਗਈ ਤਾ ਵੀ ਕੀ ਏ
ਤੂੰ ਅਗਲੀ ਰੁੱਤ ਚ ਸਕੀਨ ਰੱਖੀ
ਮੈ ਲੱਭ ਕੇ ਲਿਆਉਣਾ ਕਿਤੋ ਕਲਮਾਂ
ਤੂੰ ਫੁੱਲਾ ਜੋਗੀ ਜ਼ਮੀਨ ਰੱਖੀ। (ਸੁਰਜੀਤ ਪਾਤਰ)
ਅਜ਼ਾਦੀ ਮਿਲਣ ਤੋ ਬਾਅਦ ਇਸ ਦੀ ਵਰਤੋ ਇਹ ਵੀ ਸੋਚਣਯੋਗ ਹੈ।
ਹਿੰਸਕ ਸ਼ੋਸ਼ਣ ਨਿਰਾਗਰ ਆਦੀ ਪ੍ਰਵਿਰਤੀਆ ਤੋ ਉੱਪਰ ਉੱਠ ਕੇ ਅਜਿਹੀ ਲੋਕਤੰਤਰੀ ਸਮਾਜ ਦੀ ਸਿਰਜਣਾ ਕਰੀਏ ਜਿਸ ਵਿੱਚ ਪਿਤਾ ਨੂੰ ਆਪਣੀ ਧੀ,ਇੱਕ ਭਰਾ ਨੂੰ ਆਪਣੀ ਭੈਣ,ਇੱਕ ਪਤੀ ਨੂੰ ਆਪਣੀ ਪਤਨੀ ਨੂੰ ਘਰ ਦੀ ਚਾਰਦੀਵਾਰੀ ਤੋ ਬਾਹਰ ਭੇਜਣ ਤੋ ਪਹਿਲਾ ਸੋਚਣਾ ਨਾ ਪਵੇ।
ਪਰਮਿੰਦਰ ਕੌਰ ਪੱਵਾਰ
ਪਿੰਡ ਭੰਬਾ ਵੱਟੂ
ਜਿਲਾਂ ਫਾਜ਼ਿਲਕਾਂ
19 Oct. 2018