ਮੀਡੀਆ ਪੰਜਾਬ Breaking News

Mahiya | Hargun Kaur | Nirmal Sidhu I Ram Bhogpuria

ਮੀਡੀਆ ਪੰਜਾਬ ਦੇ ਲੇਖ
ਮੀਡੀਆ ਪੰਜਾਬ ਟੀਵੀ
india time

11:29:56

europe time

07:59:56

uk time

06:59:56

nz time

17:59:56

newyork time

01:59:56

australia time

15:59:56

CURRENCY RATES

ਚੋਣਾਂ ਦੇ ਮੌਸਮ ਵਿੱਚ ਪੰਜਾਬ ਦੇ ਪਾਣੀਆਂ ਦਾ ਮੁੱਦਾ ਫਿਰ ਉਭਰਿਆ - ਗੁਰਦੀਸ਼ ਪਾਲ ਕੌਰ ਬਾਜਵਾ
ਪੰਜਾਬ ਅਤੇ ਗੁਆਂਢੀ ਸੂਬੇ ਹਰਿਆਣਾ ਵਲੋਂ ਦਰਿਆਈ ਪਾਣੀਆਂ ਦੇ ਮੁੱਦੇ ਤੇ ਲਗਾਤਾਰ ਇਕ ਦੂਜੇ ਤੇ ਦੂਸ਼ਣਬਾਜ਼ੀ ਕੀਤੀ ਜਾਂਦੀ ਰਹੀ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਪਾਣੀਆਂ ਦਾ ਮੁੱਦਾ ਠੰਡੇ ਬਸਤੇ ਵਿੱਚ ਪੈ ਗਿਆ ਸੀ। ਹੁਣ ਚੋਣਾਂ ਦੇ ਮੌਸਮ ਵਿਚ ਇਹ ਮੁੱਦਾ ਇਕ ਵਾਰ ਫਿਰ ਚਰਚਾ ਵਿਚ ਆ ਗਿਆ ਹੈ। ਇਸ ਸਮੇਂ ਸੱਤਾਧਾਰੀ ਪਾਰਟੀ ਦੀ ਪੰਜਾਬ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਹੈ ਅਤੇ ਪੰਜਾਬ ਸਰਕਾਰ ਨੇ ਇਸ ਮਸਲੇ ਤੋਂ ਪੂਰੀ ਤਰ੍ਹਾਂ ਨਾਲ ਚੁੱਪੀ ਸਾਧ ਲਈ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਇਕ ਅਨੌਖਾ ਸਰਵੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਦੀ ਜ਼ਿਆਦਾਤਰ ਖੇਤੀ ਯੋਗ ਜ਼ਮੀਨ ਦੀ ਸਿੰਚਾਈ ਨਹਿਰੀ ਪਾਣੀ ਨਾਲ ਹੀ ਕੀਤੀ ਜਾਂਦੀ ਹੈ। ਇਹ ਸਰਵੇ ਪੰਜਾਬ ਦੇ ਸਿੰਚਾਈ ਵਿਭਾਗ ਵਲੋਂ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਵਿਭਾਗ ਵਲੋਂ ਆਪਣੇ ਪਟਵਾਰੀਆਂ ਨੂੰ ਸਰਵੇ ਕਰਨ ਲਈ ਵੀ ਕਹਿ ਦਿੱਤਾ ਹੈ। ਇਸ ਸਰਵੇ ਵਿਚ ਇਹ ਦਰਸਾਉਣ ਦੀ ਪੂਰੀ ਕੋਸ਼ਿਸ਼ ਹੋ ਰਹੀ ਹੈ ਕਿ ਪੰਜਾਬ ਵਿੱਚ ਸਿੰਚਾਈਯੋਗ ਜ਼ਮੀਨ ਲਈ ਨਹਿਰੀ ਪਾਣੀ ਦੀ ਕੋਈ ਕਮੀ ਨਹੀਂ ਹੈ। ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਪੰਜਾਬ ਸਰਕਾਰ ਇਸ ਤਰ੍ਹਾਂ ਦਰਸਾ ਕੇ ਇਹ ਸਾਬਤ ਕਰਨਾ ਚਾਹੁੰਦੀ ਹੈ ਕਿ ਜੇਕਰ ਗੂਆਂਢੀ ਸੂਬੇ ਨੂੰ ਨਹਿਰੀ ਪਾਣੀ ਦੀ ਲੋੜ ਹੈ ਤਾਂ ਉਸ ਨੂੰ ਦਿੱਤਾ ਜਾ ਸਕਦਾ ਹੈ। ਇਹ ਪੰਜਾਬ ਅਤੇ ਪੰਜਾਬੀਅਤ ਨਾਲ ਸਿੱਧੇ ਤੌਰ ਤੇ ਧੱਕਾ ਸਾਬਤ ਹੋਣ ਵਾਲਾ ਹੈ। ਇਹ ਵੀ ਪਤਾ ਲੱਗਾ ਹੈ ਕਿ ਕੇਂਦਰ ਸਰਕਾਰ ਦੇ ਦਬਾਅ ਹੇਠ ਪੰਜਾਬ ਸਰਕਾਰ ਵਲੋਂ ਇਹ ਰਿਪੋਰਟ ਤਿਆਰ ਕਰਵਾਈ ਜਾ ਰਹੀ ਹੈ। ਇਸ ਸਮੇਂ ਪੰਜਾਬ ਦੇ ਪਾਣੀਆਂ ਦਾ ਕੇਸ ਸੁਪਰੀਮ ਕੋਰਟ ਵਿੱਚ ਹੈ। ਕੇਂਦਰ ਸਰਕਾਰ ਦਾ ਦਬਾਅ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਸਤਲੁਜ ਯਮੁਨਾ ਲਿੰਕ ਨਹਿਰ ਵਾਲਾ ਮਸਲਾ ਹੱਲ ਕਰਵਾ ਲਿਆ ਜਾਵੇ ਅਤੇ ਗੁਆਂਢੀ ਸੂਬੇ ਨੂੰ ਪਾਣੀ ਦੁਆਇਆ ਜਾ ਸਕੇ। ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਸਿੰਚਾਈ ਵਿਭਾਗ ਦੇ ਆਲਾ ਅਧਿਕਾਰੀਆਂ ਵਲੋਂ ਆਪਣੇ ਵਿਭਾਗ ਦੇ ਪਟਵਾਰੀਆਂ ਤੇ ਦਬਾਅ ਬਣਾ ਕੇ ਉਨ੍ਹਾਂ ਕੋਲੋਂ ਮਨਮਰਜ਼ੀ ਦੇ ਅੰਕੜੇ ਭਰਵਾਏ ਜਾ ਰਹੇ ਹਨ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਆਲਾ ਅਧਿਕਾਰੀਆਂ ਦੀ ਗੱਲ ਨਾ ਮੰਨਣ ਵਾਲੇ ਪਟਵਾਰੀਆਂ ਨੂੰ ਤਨਖਾਹ ਵਿਚ ਕਟੋਤੀ ਦਾ ਡਰ ਅਤੇ ਹੋਰ ਕਈ ਤਰ੍ਹਾਂ ਦੇ ਡਰ ਦਿੱਤੇ ਜਾ ਰਹੇ ਹਨ। ਪੰਜਾਬ ਦੀ ਕੌੜੀ ਸਚਾਈ ਇਹ ਹੈ ਕਿ ਪੰਜਾਬ ਵਿੱਚ 70 ਫੀਸਦੀ ਤੋਂ ਵੱਧ ਸਿੰਚਾਈ ਲਈ ਧਰਤੀ ਹੇਠਲੇ ਪਾਣੀ ਵਾਲੇ ਟਿਊਬਵੈਲਾਂ ਰਾਹੀਂ ਕੀਤੀ ਜਾਂਦੀ ਹੈ ਅਤੇ 30 ਫੀਸਦੀ ਤੋਂ ਵੀ ਘੱਟ ਜ਼ਮੀਨ ਦੀ ਸਿੰਚਾਈ ਨਹਿਰੀ ਪਾਣੀ ਨਾਲ ਕੀਤੀ ਜਾਂਦੀ ਹੈ। ਟਿਊਬਵੈਲਾਂ ਦੀ ਜ਼ਿਆਦਾ ਵਰਤੋਂ ਨੂੰ ਲੈ ਕੇ ਕੇਂਦਰੀ ਗ੍ਰੀਨ ਟ੍ਰਿਬਿਊਨਲ ਵਲੋਂ ਵਾਰ ਵਾਰ ਪੰਜਾਬ ਨੂੰ ਚਿਤਾਵਨੀਆਂ ਜਾਰੀ ਕੀਤੀਆਂ ਹਨ ਕਿ ਪੰਜਾਬ ਵਿੱਚ ਇਸ ਨਾਲ ਆਉਣ ਵਾਲੇ ਸਮੇਂ ਵਿੱਚ ਵੱਡਾ ਨੁਕਸਾਨ ਹੋ ਸਕਦਾ ਹੈ। ਇਕ ਰਿਪੋਰਟ ਅਨੁਸਾਰ ਜਿਸ ਗਤੀ ਨਾਲ ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਕੱਢਿਆ ਜਾ ਰਿਹਾ ਹੈ ਉਸ ਨਾਲ 2040 ਤੱਕ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ 1000 ਫੁੱਟ ਤੋਂ ਹੇਠਾਂ ਚਲੇ ਜਾਵੇਗਾ। ਪੰਜਾਬ ਵਿੱਚ ਕੁਲ 143 ਬਲਾਕ ਹਨ ਜਿਨ੍ਹਾਂ ਵਿਚੋ 117 ਬਲਾਕਾਂ ਵਿੱਚ ਬਹੁਤ ਜ਼ਿਆਦਾ ਪਾਣੀ ਕੱਢਿਆ ਜਾ ਰਿਹਾ ਹੈ। ਮਹਿਰਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਨੂੰ ਪਾਣੀ ਦੇ ਸੰਕਟ ਵਿਚੋਂ ਬਾਹਰ ਕੱਢਣਾ ਹੈ ਤਾਂ ਪੰਜਾਬ ਵਿੱਚ ਨਹਿਰੀ ਸਿੰਚਾਈ ਅਧੀਨ ਰਕਬੇ ਵਿੱਚ ਵਾਧਾ ਜ਼ਰੂਰੀ ਹੈ। ਜੇਕਰ ਕੇਂਦਰ ਦੇ ਦਬਾਅ ਹੇਠ ਪੰਜਾਬ ਸਰਕਾਰ ਮਨਮਰਜ਼ੀ ਦੇ ਅੰਕੜਿਆਂ ਦੇ ਆਧਾਰ ਤੇ ਕੋਈ ਅਜਿਹਾ ਫੈਸਲਾ ਮੰਨਦੀ ਹੈ, ਜੋ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਦਰਿਆਈ ਪਾਣੀਆਂ ਵਿੱਚੋਂ ਹਿੱਸਾ ਹੋਰ ਵੀ ਘਟਾਉਣ ਦਾ ਕਾਰਨ ਬਣ ਸਕਦਾ ਹੈ ਅਤੇ ਪੰਜਾਬ ਲਈ ਅਜਿਹਾ ਫੈਸਲਾ ਬੇਹੱਦ ਨੁਕਸਾਨਦੇਹ ਹੋ ਸਕਦਾ ਹੈ। ਇਸ ਸਬੰਧ ਵਿੱਚ ਪੰਜਾਬ ਸਰਕਾਰ ਨੂੰ ਜ਼ਰੂਰ ਚੁੱਪੀ ਨੂੰ ਤੋੜਨਾ ਹੋਵੇਗਾ ਅਤੇ ਆਪਣਾ ਪੱਖ ਸਪੱਸ਼ਟ ਕਰਨਾ ਹੋਵੇਗਾ। ਪੰਜਾਬ ਸਰਕਾਰ ਨੂੰ ਇਹ ਵੀ ਸਾਹਮਣੇ ਲਿਆਉਣਾ ਚਾਹੀਦਾ ਹੈ ਕਿ ਸਿੰਚਾਈ ਵਿਭਾਗ ਵਲੋਂ ਇਹੋ ਜਿਹੀਆਂ ਰਿਪੋਰਟਾਂ ਕਿਉਂ ਅਤੇ ਕਿਸ ਦੇ ਕਹੇ ਤੇ ਬਣਾਈਆਂ ਜਾ ਰਹੀਆਂ ਹਨ ਅਤੇ ਇਹ ਰਿਪੋਰਟਾਂ ਦਾ ਮਕਸਦ ਕੀ ਹੈ। ਜੇਕਰ ਇਸ ਸਬੰਧੀ ਪੰਜਾਬ ਸਰਕਾਰ ਕੋਈ ਸੰਤੁਸ਼ਟੀਜਨਕ ਜਵਾਬ ਨਹੀਂ ਦਿੰਦੀ ਤਾਂ ਸਿਆਸੀ ਪਾਰਟੀਆਂ ਅਤੇ ਕਿਸਾਨ ਜਥੇਬੰਦੀਆਂ ਨੂੰ ਇਹ ਮਾਮਲਾ ਲੋਕਾਂ ਦੀ ਕਚਿਹਰੀ ਵਿੱਚ ਰੱਖਣਾ ਚਾਹੀਦਾ ਹੈ ਅਤੇ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈ ਕੇ ਲੋਕ ਸਭਾ ਚੋਣਾਂ ਦੌਰਾਨ ਮੁੱਖ ਮੁੱਦਾ ਬਣਾ ਕੇ ਚੋਣਾਂ ਲੜਨੀਆਂ ਚਾਹੀਦੀਆਂ ਹਨ।

ਲੋਕਾਂ ਨੂੰ ਸਕੋਪੋਲਾਮਾਈਨ ਤੋਂ ਸੁਚੇਤ ਹੋਣ ਦੀ ਲੋੜ - ਗੁਰਦੀਸ਼ ਪਾਲ ਕੌਰ ਬਾਜਵਾ
ਸਮੇਂ ਸਮੇਂ ਠੱਗ ਲੋਕ ਠੱਗੀਆਂ ਮਾਰਨ ਲਈ ਨਵੇਂ ਨਵੇਂ ਤਰੀਕੇ ਅਜਾਦ ਕਰਦੇ ਰਹਿੰਦੇ ਹਨ । ਪਿਛਲੇ ਦਿਨੀ ਕਈ ਜਗਾਂ ਤੋਂ ਕੁਝ ਖਬਰਾਂ ਸੁਣਨ ਨੂੰ ਮਿਲੀਆਂ ਕਿ ਰਾਹ ਜਾਂਦੇ ਲੋਕਾਂ  ਨੂੰ ਕੁਝ ਮਿੰਟਾਂ ਵਿੱਚ ਗੱਲੀ ਲਾ ਕੇ ਲੋਕ ਕਿਵੇ ਆਪਣੇ ਵੱਸ ਵਿੱਚ ਕਰ ਲੈਂਦੇ ਹਨ ਤੇ ਫਿਰ ਉਸ ਉੱਪਰ ਆਪਣੀ ਮਨ ਮਰਜੀ ਕਰਦੇ ਹਨ । ਐਸਾ ਕਿਹੜਾ ਨਸ਼ਾਂ ਹੋ ਸਕਦਾ ਹੈ ਕਿ ਮੈ ਉਸ ਨੂੰ ਖੋਜ ਰਹੀ ਸੀ ਕਿ  ਮਿੱਤਰ ਜੋ ਬੰਗਲਾਦੇਸ਼ ਨਾਲ ਸੰਬੰਧਿਤ ਸੀ ਉਸ ਨੇ ਵੀ ਦੱਸਿਆਂ ਕਿ ਉਹਨਾਂ ਦੇ ਦੇਸ਼ ਵੀ ਐਸੀਆ ਘਟਨਾਵਾਂ ਘੱਟ ਰਹੀਆਂ ਹਨ ਮੈ ਇੰਟਰਨੈੱਟ ਤੇ ਇਸ ਦੀ ਜਾਣਕਾਰੀ ਇੱਕਤਰ ਕਰਨ ਦੀ ਕੋਸ਼ਿਸ਼ ਕੀਤਿ ਤਾਂ ਪਤਾ ਲੱਗਾ ਕਿ ਇਹ ਦਵਾਈ ਤਰਲ ਅਤੇ ਪਾਊਡਰ ਦੋਵਾਂ ਰੂਪਾਂ ਵਿੱਚ ਉਪਲਬਧ ਹੈ। ਅਪਰਾਧਿਕ ਇਰਾਦੇ ਨਾਲ ਇਸ ਨਸ਼ੀਲੇ ਪਦਾਰਥ ਨੂੰ ਕਾਗਜ਼, ਕੱਪੜੇ, ਹੱਥ ਜਾਂ ਮੋਬਾਈਲ ਦੀ ਸਕਰੀਨ 'ਤੇ ਲਗਾਉਣ ਨਾਲ ਇਸ ਦੀ ਖੁਸ਼ਬੂ ਕਿਸੇ ਦੇ ਵੀ ਮਨ ਨੂੰ ਕੁਝ ਸਮੇਂ ਲਈ ਕਾਬੂ ਕਰ ਸਕਦੀ ਹੈ ।
ਇਸਦੀ ਰਸਾਇਣਕ ਜਾਂਚ ਦੱਸਦੀ ਹੈ ਕਿ, ਸਕੋਪੋਲਾਮਾਈਨ, ਪੋਟਾਸ਼ੀਅਮ ਸਾਇਨਾਈਡ ਅਤੇ ਕਲੋਰੋਫਾਰਮ ਇੱਕਠੇ ਕੀਤੇ ਹਨ । ਬਹੁਤ ਸਾਰੇ ਲੋਕ ਇਸਨੂੰ ਸ਼ੈਤਾਨ ਦਾ ਸਾਹ ਕਹਿੰਦੇ ਹਨ, ਹੁਣ ਤੱਕ ਦੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਨਸ਼ਾ ਤਸਕਰ ਕੋਰੀਅਰ ਜਾਂ ਹੋਰ ਤਰੀਕਿਆਂ ਨਾਲ ਇਨ੍ਹਾਂ ਨਸ਼ੀਲੀਆਂ ਦਵਾਈਆਂ ਨੂੰ ਦੇਸ਼ 'ਚ ਲਿਆ ਰਹੇ ਹਨ।
ਸਕੋਪੋਲਾਮਾਈਨ ਅਸਲ ਵਿੱਚ ਇੱਕ ਸਿੰਥੈਟਿਕ ਡਰੱਗ ਹੈ। ਇਸਦੀ ਵਰਤੋਂ ਮੈਡੀਕਲ ਵਿਗਿਆਨ ਵਿੱਚ ਦਵਾਈਆਂ ਬਣਾਉਣ ਵਿੱਚ ਕੀਤੀ ਜਾਂਦੀ ਹੈ। ਇਸਦੀ ਵਰਤੋਂ ਉਲਟੀ, ਮੋਸ਼ਨ ਸਿਕਨੇਸ ਅਤੇ ਕੁਝ ਮਾਮਲਿਆਂ ਵਿੱਚ ਓਪਰੇਸ਼ਨਾਂ ਤੋਂ ਬਾਅਦ ਪੀੜਤ ਮਰੀਜ਼ਾਂ ਲਈ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ।
ਸਕੋਪੋਲਾਮਾਈਨ ਨੂੰ ਕੁਦਰਤੀ ਪਦਾਰਥਾਂ ਵਿੱਚ ਕੁਝ ਹੋਰ ਸਮੱਗਰੀ ਮਿਲਾ ਕੇ ਨਕਲੀ ਢੰਗ ਨਾਲ ਤਿਆਰ ਕੀਤਾ ਜਾਂਦਾ ਹੈ। ਇਹ ਤਰਲ ਅਤੇ ਪਾਊਡਰ ਦੋਵਾਂ ਰੂਪਾਂ ਵਿੱਚ ਉਪਲਬਧ ਹੈ। ਇਸ ਦੀ ਤਿਆਰੀ ਲਈ ਮਹੱਤਵਪੂਰਨ ਜਾਂ ਮੂਲ ਸਮੱਗਰੀ ਧਤੂਰਾ ਦੇ ਫੁੱਲ ਤੋਂ ਮਿਲਦੀ ਹੈ।
ਇਹ ਵੀ ਸੁਣਨ ਵਿੱਚ ਆਉਦਾ ਹੈ ਕਿ ਪੁਰਾਤਨ ਸਮੇਂ ਲੋਕਾਂ ਨੂੰ ਪਾਗਲ ਬਣਾਉਣ ਲਈ, ਧਤੂਰੇ ਨੂੰ ਪੀਸ ਕੇ ਦੁੱਧ ਵਿੱਚ ਪਾ ਦਿੱਤਾ ਜਾਂਦਾ ਸੀ। ਧਤੂਰਾ ਦਾ ਫੁੱਲ ਇੱਕ ਕਿਸਮ ਦਾ ਜ਼ਹਿਰ ਹੈ। ਇਸ ਵਿੱਚੋਂ ਕੁਝ ਹਿੱਸਾ ਕੱਢ ਕੇ ਸਕੋਪੋਲਾਮਾਈਨ ਨੂੰ ਸਿੰਥੈਟਿਕ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ।"ਖਬਰਾਂ ਦੱਸਦੀਆਂ ਹਨ ਕਿ ਡਰੱਗ ਗੈਂਗ ਮੈਕਸੀਕੋ ਵਿੱਚ ਇਸ ਦਵਾਈ ਦਾ ਨਿਰਮਾਣ ਕਰ ਰਹੇ ਹਨ ਅਤੇ ਇਸਨੂੰ ਪੂਰੀ ਦੁਨੀਆ ਵਿੱਚ ਫੈਲਾ ਰਹੇ ਹਨ।"
ਸਕੋਪੋਲਾਮਾਈਨ ਕਦੋਂ ਅਤੇ ਕਿਵੇਂ ਕੰਮ ਕਰਦਾ ਹੈ ?
ਦੂਜੇ ਵਿਸ਼ਵ ਯੁੱਧ ਦੌਰਾਨ ਖੁਫੀਆ ਏਜੰਸੀਆਂ ਦੁਆਰਾ ਸਕੋਪੋਲਾਮਾਈਨ ਦੀ ਵਰਤੋਂ ਦੀ ਇੱਕ ਉਦਾਹਰਣ ਹੈ। ਉਸ ਸਮੇਂ ਇਸ ਨੂੰ ਇੰਜੈਕਸ਼ਨ ਰਾਹੀਂ ਤਰਲ ਰੂਪ ਵਿੱਚ ਵਰਤਿਆ ਜਾਂਦਾ ਸੀ।
"ਸਕੋਪੋਲਾਮੀਨ ਦੀ ਵਰਤੋਂ ਅਜੇ ਵੀ ਇੱਕ ਦਵਾਈ ਦੇ ਤੌਰ 'ਤੇ ਕੀਤੀ ਜਾਂਦੀ ਹੈ।" ਇਹ ਅਸਲੀਅਤ ਹੈ ਕਿ
ਵਿਸ਼ਵ ਯੁੱਧ ਦੌਰਾਨ, ਖੁਫੀਆ ਏਜੰਸੀਆਂ ਨੇ ਦੁਸ਼ਮਣ ਤੋਂ ਪੁੱਛਗਿੱਛ ਕਰਨ ਲਈ ਇਸ ਨੂੰ ਸੱਚਾਈ ਦੇ ਸੀਰਮ ਵਜੋਂ ਵਰਤਿਆ। ਯਾਨੀ ਇਸ ਦਵਾਈ ਦਾ ਟੀਕਾ ਲੱਗਣ ਦੀ ਸੂਰਤ ਵਿੱਚ ਸਬੰਧਤ ਵਿਅਕਤੀ ਸੱਚ ਬੋਲਣਾ ਸ਼ੁਰੂ ਕਰ ਦੇਵੇਗਾ। ਇਸ ਦਾ ਕਾਰਨ ਇਹ ਸੀ ਕਿ ਉਹ ਆਪਣੇ ਮਨ 'ਤੇ ਕਾਬੂ ਗੁਆ ਬੈਠਦਾ ਸੀ। ਉਹ ਦੂਜਿਆਂ ਦੇ ਵੱਸ ਵਿਚ ਆ ਜਾਂਦਾ ਸੀ ਅਤੇ ਉਸ ਨੂੰ ਸੁਣਨ ਅਤੇ ਮੰਨਣ ਲੱਗ ਪੈਂਦਾ ਸੀ।"
, "ਜਦੋਂ ਤੁਸੀਂ ਕਿਸੇ ਨੂੰ ਸੱਚਾਈ ਨੂੰ ਬਾਹਰ ਲਿਆਉਣ   ਲਈ ਇਸਦੀ ਵਰਤੋਂ ਕਰਦੇ ਹੋ, ਤਾਂ ਇਹ ਸੱਚ ਸੀਰਮ ਹੈ। ਪਰ ਜਦੋਂ ਤੁਸੀਂ ਕਿਸੇ ਨੂੰ ਪਾਊਡਰ ਦੇ ਰੂਪ ਵਿੱਚ ਇਸਦੀ ਖੁਸ਼ਬੂ ਨੂੰ ਸਾਹ ਲੈਣ ਲਈ ਮਜਬੂਰ ਕਰਦੇ ਹੋ, ਤਾਂ ਇਹ 'ਸ਼ੈਤਾਨ ਦਾ ਸਾਹ' ਜਾਂ 'ਸ਼ੈਤਾਨ ਦਾ ਸਾਹ ਹੈ। ਇਸੇ ਤਰ੍ਹਾਂ, ਜਦੋਂ ਇਹ ਦਿਲ ਕੱਚਾ ਹੋਣਾ, ਉਲਟੀਆਂ ਜਾਂ ਮੋਸ਼ਨ ਬਿਮਾਰੀ ਦੇ ਮਾਮਲਿਆਂ ਵਿੱਚ ਵਰਤਿਆ ਜਾਂਦਾ ਹੈ, ਤਾਂ ਇਹ ਅਸਲ ਵਿੱਚ ਇੱਕ ਦਵਾਈ ਵਜੋਂ ਵਰਤਿਆ ਜਾਂਦਾ ਹੈ।
ਧੋਖਾਧੜੀ ਜਾਂ ਧੋਖਾਧੜੀ ਦੇ ਮਾਮਲਿਆਂ ਵਿੱਚ, ਸਕੋਪੋਲਾਮਾਈਨ ਮੁੱਖ ਤੌਰ 'ਤੇ ਪਾਊਡਰ ਦੇ ਰੂਪ ਵਿੱਚ ਵਰਤਿਆ ਜਾ ਰਿਹਾ ਹੈ। ਇਸ ਨੂੰ ਵਿਜ਼ਿਟਿੰਗ ਕਾਰਡ, ਕਾਗਜ਼, ਕੱਪੜੇ ਜਾਂ ਮੋਬਾਈਲ ਦੀ ਸਕਰੀਨ 'ਤੇ ਲਗਾ ਕੇ ਬਹੁਤ ਹੀ ਚਲਾਕੀ ਨਾਲ ਪੀੜਤ ਦੇ ਨੱਕ ਦੇ ਸਾਹਮਣੇ ਲਿਆਂਦਾ ਜਾਂਦਾ ਹੈ।
''ਇਹ ਨਸ਼ਾ ਵਿਅਕਤੀ ਦੇ ਸਾਹ ਲੈਣ ਦੀ ਸੀਮਾ ਦੇ ਅੰਦਰ ਉਦੋਂ ਆਉਂਦਾ ਹੈ ਜਦੋਂ ਇਹ ਉਸ ਦੇ ਨੱਕ ਤੋਂ ਚਾਰ ਤੋਂ ਛੇ ਇੰਚ ਦੀ ਦੂਰੀ 'ਤੇ ਆਉਂਦਾ ਹੈ, ਯਾਨੀ ਕਿ ਕਿਸੇ ਨੂੰ ਇਸ ਦਾ ਸ਼ਿਕਾਰ ਹੋਣ 'ਤੇ ਉਸ ਦੇ ਮੂੰਹ 'ਚ ਦਵਾਈ ਨਹੀਂ ਪਾਉਣੀ ਪੈਂਦੀ ਹੈ।'' ਨੱਕ ਤੋਂ ਚਾਰ ਤੋਂ ਛੇ ਇੰਚ ਦੀ ਦੂਰੀ ਰੱਖਣੀ ਜ਼ਰੂਰੀ ਹੈ।
"ਇਹ ਸਾਹ ਲੈਣ ਦੇ 10 ਮਿੰਟ ਦੇ ਅੰਦਰ ਜਾਂ ਇਸ ਤੋਂ ਪਹਿਲਾਂ ਆਪਣਾ ਪ੍ਰਭਾਵ ਦਿਖਾਉਣਾ ਸ਼ੁਰੂ ਕਰ ਦਿੰਦਾ ਹੈ। ਇਸ ਤੋਂ ਬਾਅਦ, ਯਾਦਦਾਸ਼ਤ ਅਤੇ ਦਿਮਾਗ ਸੁਚੇਤ ਤੌਰ 'ਤੇ ਕੰਮ ਨਹੀਂ ਕਰ ਸਕਦੇ। ਕੁਝ ਲੋਕਾਂ ਨੂੰ ਇਸਦੇ ਪ੍ਰਭਾਵ ਤੋਂ ਬਾਅਦ ਕੁਦਰਤੀ ਹੋਣ ਲਈ ਇੱਕ ਘੰਟਾ ਲੱਗ ਜਾਂਦਾ ਹੈ, ਜਦੋਂ ਕਿ ਕੁਝ ਲੋਕ ਤਿੰਨ-ਚਾਰ ਘੰਟੇ ਆਪਣੀ ਕੁਦਰਤੀ ਸਥਿਤੀ ਵਿੱਚ ਵਾਪਸ ਨਹੀਂ ਆ ਸਕਦੇ ਹਨ। "
ਸਕੋਪੋਲਾਮਾਈਨ ਆਨਲਾਈਨ ਵੇਚੀ ਜਾ ਰਹੀ ਹੈ। ਇਸ ਦਵਾਈ ਨੂੰ ਦੇਸ਼ ਵਿੱਚ ਲਿਆਉਣ ਲਈ ਕੋਰੀਅਰ ਸੇਵਾ ਦੀ ਸਭ ਤੋਂ ਵੱਧ ਵਰਤੋਂ ਕੀਤੀ ਜਾ ਰਹੀ ਹੈ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਇਸ ਗੱਲ ਦੀ ਵੀ ਜਾਂਚ ਕਰ ਰਹੀਆਂ ਹਨ ਕਿ ਕੋਈ ਇੱਥੇ ਸਕੋਪੋਲਾਮਾਈਨ ਨੂੰ ਦਵਾਈ ਦੇ ਕੱਚੇ ਮਾਲ ਵਜੋਂ ਲਿਆ ਰਿਹਾ ਹੈ ਜਾਂ ਕਾਨੂੰਨੀ ਖਾਮੀਆਂ ਦਾ ਫਾਇਦਾ ਉਠਾ ਕੇ।
ਪਰ ਸਭ ਤੋਂ ਵੱਡਾ ਖਦਸ਼ਾ ਇਹ ਹੈ ਕਿ ਇਸ ਸਮੇਂ ਦੌਰਾਨ ਸਕੋਪੋਲਾਮਾਈਨ ਦੀ ਵਰਤੋਂ ਰਾਹੀਂ ਧੋਖਾਧੜੀ ਦੀਆਂ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਹਨ ਅਤੇ ਬਹੁਤ ਸਾਰੇ ਲੋਕ ਆਪਣੀ ਬੱਚਤ ਗੁਆ ਰਹੇ ਹਨ।