Arvinder Kaur Sandhu

ਪੰਜਾਬੀ ਅਕਾਦਮੀ ਦਿੱਲੀ ਦੇ  ਸਕੱਤਰ ਸ.ਗੁਰਭੇਜ ਸਿੰਘ ਗੁਰਾਇਆ ਜੀ - ਅਰਵਿੰਦਰ ਕੌਰ ਸੰਧੂ

ਸ . ਗੁਰਭੇਜ ਸਿੰਘ ਗੁਰਾਇਆ ਇਕ ਬਹੁਪੱਖੀ ਅਤੇ ਬਹੁ-ਪ੍ਰਤਿਭਾਸ਼ਾਲੀ ਸ਼ਖਸੀਅਤ ਦਾ ਨਾਮ ਹੈ ਪੂਰੀ ਤਰਾਂ ਅਪਣੇ ਫਰਜ਼ਾਂ ਪ੍ਰਤੀ ਸਮੱਰਪਿਤ ਰਹਿਣ ਵਾਲੀ ਸਖਸ਼ੀਅਤ ।

ਗੁਰਭੇਜ ਸਿੰਘ ਗੁਰਾਇਆ ਦਿੱਲੀ ਦੇ ਸਾਹਿਤਕ, ਸਮਾਜਕ ਅਤੇ ਸਰਕਾਰੀ ਹਲਕਿਆਂ ਵਿੱਚ ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ । ਉਹ ਬਹੁਤ ਹੀ ਮਿੱਠੇ-ਬੋਲੜੇ ਅਤੇ ਮਿਲਣਸਾਰ ਸੁਭਾਅ ਦੇ ਮਾਲਕ ਹਨ
ਲੋਹੜੀ ਦੇ ਮੁਬਾਰਕ ਮੌਕੇ ਤੇ’ ਪਿਤਾ ਸ.ਬੱਲੀ ਸਿੰਘ ਗੁਰਾਇਆ ਮਾਤਾ (ਸਵ.)ਗੁਰਮੀਤ ਕੌਰ ਦੇ ਘਰ ਜਿਲਾ ਸਿਰਸਾ ਹਰਿਆਣਾ ਚ’ ਜਨਮੇ ਗੁਰਭੇਜ ਸਿੰਘ ਗੁਰਾਇਆ ਨੇ ਮੁੱਢਲੀ ਸਕੂਲੀ ਸਿੱਖਿਆ ਪਿੰਡ ਚ’ ਹਾਸਲ ਕਰਨ ਤੋਂ ਬਾਅਦ ਗੈਜੂਏਸ਼ਨ, ਐਲਐਲ .ਬੀ .ਅਤੇ  ਐਮ ਏ ਪੰਜਾਬੀ, ਪੰਜਾਬ  ਯੂਨੀਵਰਸਿਟੀ ਚੰਡੀਗੜ੍ਹ ਅਤੇ  ਪੰਜਾਬੀ  ਯੂਨੀਵਰਸਿਟੀ  ਪਟਿਆਲਾ ਤੋਂ ਪੂਰੀ  ਕੀਤੀ ।ਗੁਰਭੇਜ ਸਿੰਘ ਗੁਰਾਇਆ ਨੇ ਅਪਣਾ ਵਕਾਲਤ  ਦਾ ਸ਼ਫਰ 1990 ਵਿੱਚ ਸਿਰਸਾ  (ਹਰਿਆਣਾ) ਦੀ ਜ਼ਿਲ੍ਹਾ ਕਚਹਿਰੀ ਤੋਂ ਸੁਰੂ ਕੀਤਾ ਅਤੇ ਜਿਲਾ ਬਾਰ ਅਸੋਸੀਏਸ਼ਨ ਸਿਰਸਾ ਦੇ ਸਕਤੱਰ ਵੀ ਰਹੇ ।1996 ਵਿੱਚ ਉਨ੍ਹਾਂ ਦੀ ਚੋਣ ਦਿੱਲੀ ਸਰਕਾਰ ਦੇ ਗ੍ਰਹਿ ਵਿਭਾਗ ਵਿੱਚ ਬਤੌਰ ਸਰਕਾਰੀ ਵਕੀਲ ਹੋਈ। ਉਹਨਾਂ ਕਈ ਅਹਿਮ ਕੇਸਾਂ ਚ ਸਰਕਾਰ ਦਾ ਪੱਖ ਬਹੁਤ ਹੀ ਨਿਡਰਤਾ ਨਾਲ ਪੇਸ਼ ਕੀਤਾ , ਭਾਵੇ ਉਹ ਅਣਖ ਖਾਤਰ ਕਤਲ ਕੇਸ  ਹੋਣ ਜਾਂ ਚੁਰਾਸੀ ਦੰਗਿਆਂ  ਦੇ। ਪੰਜਾਬੀ ਅਕਾਦਮੀ ਦੇ ਸਕੱਤਰ  ਨਿਯੁਕਤ ਹੋਣ  ਤਕ ਉਨ੍ਹਾਂ ਇਸ ਅਹੁਦੇ ਦੀ ਮਾਣ ਮਰਿਆਦਾ ਨੂੰ  ਬਰਕਰਾਰ ਰੱਖਦਿਆਂ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ । ਗੁਰਭੇਜ ਸਿੰਘ ਗੁਰਾਇਆ ਨੂੰ ਸਹਿਤ ਪੜਨ ਅਤੇ ਲਿਖਣ ਦੀ ਚੇਟਕ ਘਰੋਂ ਹੀ ਲੱਗੀ ਹੈ । ਉਨ੍ਹਾਂ ਦੇ ਦਾਦਾ ਜੀ ਸ.ਤਰਨ ਸਿੰਘ ਵਹਿਮੀ ਨੇ ਅਨੇਕ ਇਤਿਹਾਸਕ ਪੁਸਤਕਾਂ ਪੰਜਾਬੀ ਸਹਿਤ ਦੀ ਝੋਲੀ ਪਾਈਆਂ ਹਨ।

ਅਪਣੇ ਦਾਦਾ ਜੀ  ਸ੍ਰ ਤਰਨ ਸਿੰਘ ਵਹਿਮੀ ਦੀਆਂ ਲਿਖਤਾਂ  ਅਤੇ ਕਈ ਹੋਰ  ਪੁਸਤਕਾਂ ਦੀ ਸੰਪਾਦਨਾਂ ਬੜੀ ਖ਼ੂਬਸੂਰਤੀ ਅਤੇ ਇੱਕ ਪਰਪੱਕ ਸੰਪਾਦਕ ਵਜੋਂ ਕਰਕੇ ਸਹਿਤ ਦੇ ਖੇਤਰ ਵਿੱਚ ਆਪਣਾ  ਨਾਮ  ਬਣਾਇਆ ।

ਕਿਸਾਨੀ ਪਰਿਵਾਰ ਨਾਲ ਸਬੰਧਤ ਗੁਰਭੇਜ ਸਿੰਘ ਗੁਰਾਇਆ  ਨੇ  ਕਾਨੂੰਨ ਦੀਆਂ ਬਾਰੀਕੀਆਂ ਨਾਲ ਦਸਤਪੰਜਾ ਲੈਂਦਿਆ ਸਹਿਤ ਨਾਲ ਵੀ ਨਿਰੰਤਰ ਨਾਤਾ ਜੌੜੀ ਰੱਖਿਆ ।ਸਮੇਂ  ਸਮੇਂ ਤੇ ਉਨ੍ਹਾਂ ਦੇ ਲੇਖ ਮਾਸਿਕ ਰਸਾਲੇ “ਵਰਿਆਮ” ਅਤੇ “ਸਤਿਜੁਗ”  ਵਿੱਚ ਛਪਦੇ ਰਹਿੰਦੇ ਹਨ।ਉਹ 1990 ਤੋਂ ਪੰਜਾਬੀ ਸਹਿਤ ਸਭਾ ਸਿਰਸਾ ਦੇ ਮੈਂਬਰ ਚਲੇ ਆ  ਰਹੇ ਹਨ। ਉਹਨਾਂ ਦੀਆਂ ਪੰਜਾਬੀ  ਅਕਾਦਮੀ ਦਿੱਲੀ ਦੇ ਸਕੱਤਰ ਵਜੋ ਪੰਜਾਬੀ ਭਾਸ਼ਾ ਦੀ ਬਿਹਤਰੀ  ਲਈ  ਵੀ ਜਿਕਰਯੋਗ ਪਰਾਪਤੀਆਂ ਹਨ।ਉਹਨਾਂ ਨੇ ਜਿੱਥੇ ਦਿੱਲੀ ਤੋਂ ਇਲਾਵਾ ਪੰਜਾਬ, ਹਰਿਆਣਾ,ਰਾਜਸਥਾਨ ਅਤੇ ਜੰਮੂ ਕਸ਼ਮੀਰ ਅਤੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ  ਦੇ ਸਾਹਿਤਕਾਰਾਂ ਨੂੰ  ਅਕਾਦਮੀ ਨਾਲ ਜੋੜਿਆ ਓਥੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ, ਧਾਰਮਿਕ ਅਤੇ ਸੱਭਿਆਚਾਰਿਕ ਖੇਤਰ ਵਿੱਚ ਵੀ ਅਜਿਹੇ ਮੀਲ ਪੱਥਰ ਗੱਡੇ ਜਿੰਨਾਂ ਨੂੰ ਹਮੇਸਾ ਯਾਦ ਰੱਖਿਆ ਜਾਵੇਗਾ।


ਉਹਨਾਂ ਵੱਲੋਂ ਕੀਤੇ ਕਾਰਜਾਂ ਦੀ ਹਰ ਪਾਸੇ ਤੋ ਸਰਾਹਨਾ ਹੋ ਰਹੀ ਹੈ।
 ਅਸੀਂ  ਉਹਨਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੇ ਹਾਂ ਤਾਂ ਕਿ ਉਹ ਬਹੁਤ ਲੰਮਾ ਸਮਾਂ ਦੇਸ਼, ਕੌੰਮ ਅਤੇ ਧਰਮ ਦੀ ਤਨਦੇਹੀ ਨਾਲ ਸੇਵਾ ਕਰਦੇ ਰਹਿਣ।


ਅਰਵਿੰਦਰ ਕੌਰ ਸੰਧੂ
ਸਿਰਸਾ ਹਰਿਆਣਾ

ਕਰਮਜੀਤ ਦਿਉਣ ਐਲਨਾਬਾਦ ਦਾ ਗੀਤ ਸੰਗ੍ਰਹਿ "ਪਿਆਜ਼ੀ ਚੁੰਨੀ" - ਅਰਵਿੰਦਰ ਸੰਧੂ

ਗੀਤ ਸੰਗ੍ਰਹਿ ਪਿਆਜ਼ੀ ਚੁੰਨੀ ਕਰਮਜੀਤ ਦਾ ਜਿਸ ਵਿੱਚ 75 ਗੀਤਾਂ ਦਾ ਗੁਲਦਸਤਾ ਹੈ ਅਤੇ ਸਾਰੇ ਗੀਤ ਪਰਿਵਾਰ ਵਿੱਚ ਬੈਠੇ ਕੇ ਸੁਣੇ ਜਾ ਸੱਕਦੇ ਗੀਤਾਂ ਵਿੱਚ ਜਿੰਦਗੀ ਦੇ ਸਾਰੇ ਹੀ ਰੰਗ ਹਨ ਮੁਹੱਬਤ,  ਗਿਲੇ ਸ਼ਿਕਵੇ, ਹਾਸੇ ,ਯਾਦਾਂ ਰਿਸ਼ਤੇ ਅਤੇ ਗੀਤਾਂ ਦੀ ਸ਼ਬਦਾਵਲੀ ਬਹੁਤ ਸਰਲ ਹੈ  ਪਾਠਕ ਆਪਣੇ ਨਾਲ ਜੋੜ ਕੇ ਰੱਖਦੀ ਹੈ ,ਕਰਮਜੀਤ ਦਿਉਣ ਐਲਨਾਬਾਦ ਪੰਜਾਬੀ ਦੀ ਬਹੁਪੱਖੀ ਸਾਹਿਤਕਾਰ ਹੈ , ਉਸ  ਦੀ ਪਲੇਠੀ  ਕਾਵਿ ਪੁਸਤਕ "ਚਿੜੀਆਂ ਦੀ ਚਹਿਕ" 2014 'ਚ ਪ੍ਰਕਾਸ਼ਿਤ ਹੋਈ ਸੀ ਪੰਜਾਬੀ ਸਾਹਿਤ ਜਗਤ 'ਚ ਵਿਲੱਖਣ ਸਥਾਨ ਰੱਖਦੀ ਹੈ।  ਕਰਮਜੀਤ ਦਿਉਣ  ਦੀਆਂ ਕਵਿਤਾਵਾਂ ,ਗੀਤ  ਸਮਾਜਿਕ ਸਰੋਕਾਰਾਂ ਦੀ ਗੱਲ ਕਰਦੇ ਹੈ ,ਸ਼ਾਇਰਾਂ ਇੱਕ ਮਾਂ,ਪਤਨੀ ਦੇ ਸਾਰੇ ਫਰਜ਼ਾਂ ਨੂੰ ਨਿਭਾਉਂਦੇ ਹੋਏ ਆਪਣੇ ਅਧਿਆਪਣ ਦੇ ਕਿੱਤੇ ਨੂੰ ਵੀ ਤਨਦੇਹੀ ਨਾਲ ਸਮਰਪਿਤ ਹੈ ,ਉਹ ਐਫ . ਐਮ .ਰੇਡੀਓ ਦੀ ਐਂਕਰ ਹੈ । ਉਸ ਦੇ ਗੀਤ ਔਰਤ ਦੇ ਮਨ ਦੇ ਵੱਖ ਵੱਖ ਅਵਸਥਾਵਾਂ ਦੇ ਰੰਗ ਬਿਖੇਰਦੇ  ਹਨ । ਉਸ ਸ਼ੈਲੀ ਰੁਪਕ ਰਵਾਨਗੀ ਸ਼ਬਦਾਵਲੀ ਅਤੇ ਬਿੰਬ ਕਮਾਲ ਦੇ ਹਨ ,  ਜਿਹੜੇ ਮਨੁੱਖੀ ਮਨਾਂ  ਨੂੰ ਟੁੰਬਦੇ ਹਨ।ਗੀਤ ਸੰਗ੍ਰਹਿ ਪਿਆਜ਼ੀ ਚੁੰਨੀ ਇਨਸਾਨੀ  ਜ਼ਿੰਦਗੀ ਦੇ ਹਰ ਵਿਸ਼ੇ ਨੂੰ ਉਨ੍ਹਾਂ ਬਾ ਖ਼ੂਬੀ ਆਪਣੇ ਹਰਫ਼ਾਂ ਵਿੱਚ ਕਲਮ ਵਧ ਕੀਤਾ ਹੈ।ਜਿਨ੍ਹਾਂ ਦਾ ਆਮ ਜਨਤਾ ਦੀ ਬਿਹਤਰੀ ਨਾਲ ਸਿੱਧਾ ਸੰਬੰਧ ਹੈ । ਲੇਖਿਕਾ ਪੰਜਾਬੀਅਤ  ਅਤੇ ਪੰਜਾਬੀਆਂ ਪ੍ਰਤੀ ਸੰਵੇਦਨਸ਼ੀਲ ਭਾਵਨਾਵਾਂ ਰੱਖਦੀ ਹੈ ਤਾਂ ਜੋ ਆਮ ਜਨਤਾ ਨੂੰ ਸਮਾਜ ਵਿੱਚ ਬਰਾਬਰ ਦਾ ਦਰਜਾ ਦਿੱਤਾ ਜਾ ਸਕੇ । ਸ਼ਾਇਰਾਂ ਦੀ ਸੂਝ ਦਾ ਦਾਇਰਾ ਵਿਸ਼ਾਲ ਹੈ ਤੇ ਉਸ ਦੀ ਸੁਰਤ ਸਮਾਜ ਦੇ ਹਰ ਹਨੇਰੇ ਕੋਨੇ ਨੂੰ ਫਰੋਲਦੀ -ਟੋੋਲਦੀ ਹੈ,ਉਹ ਕੂੜ ਅਤੇ ਭਰਿਸ਼ਟਾਚਾਰ ਦੇ ਹਨੇਰੇ ਬਦਲਣ ਦੀ ਗੱਲ ਕਰਦੀ  ਹੈ, ਸਵਾਰਥ ਤਿਆਗ ਕੇ ਸਮਾਜਕ ਹਿੱਤਾਂ ਵਾਸਤੇ ਜੀਉਣ ਦਾ ਸੁਨੇਹਾ ਦਿੰਦੀ ਹੈ ਗੀਤ ਸੰਗ੍ਰਹਿ   ਪਿਆਜ਼ੀ ਚੁੰਨੀ


ਇਸੇ ਪੁਸਤਕ ਵਿੱਚੋਂ ਮਿੱਠੀਏ ਪੰਜਾਬੀਏ ਇਕ ਗੀਤ


 ਮਿੱਠੀਏ ਪੰਜਾਬੀਏ




ਅੱਲੜ ਦੇ ਵਾਂਗ ਰਹੇ ਪੈਂਤੀ ਹੱਸਦੀ ।


ਮੱਲੋਮੱਲੀ ਜਾਵੇ ਦਿਲ ਵਿੱਚ ਵੱਸਦੀ।


ਤੇਰੇ ਨਾਲ ਟੌਹਰ ਮੇਰੀ , ਤੂੰ ਹੀ ਸ਼ਾਨ ਏਂ ।


ਮਿੱਠੀਏ ਪੰਜਾਬੀਏ!ਤੂੰ ਮੇਰੀ ਜਿੰਦਜਾਨ ਏਂ ।




ਮਾਂ ਤੋਂ ਵੀ ਸਿੱਖੀ ਅਧਿਆਪਕਾਂ ਨੇ ਸਿਖਾਈ ।


ਪੜ੍ਨੇ ਦੀ ਤੂੰ ਸੀ ਮੈਨੂੰ ਚੇਟਕ ਲਗਾਈ।


ਤੇਰੇ ਕਰਕੇ ਹੀ ਚਿਹਰੇ ਉੱਤੇ ਮੁਸਕਾਨ ਏਂ ।


ਮਿੱਠੀਏ ...




ਮੇਰੇ ਚਾਰੇ ਪਾਸੇ ਤੂੰ ਹੀ ਛਾਈ ਨੀ  ਪੰਜਾਬੀਏ ।


ਰੰਗੀ ਤੇਰੇ  ਰੰਗ ਲੁਕਾਈ ਨੀ  ਪੰਜਾਬੀਏ।


ਤੇਰਾ ਮੇਰੇ ਉੱਤੇ ਬੜਾ ਵੱਡਾ  ਅਹਿਸਾਨ ਏ।


ਮਿੱਠੀਏ........




"ਕਰਮ" ਕਵਿਤਾ ਤੇ  ਗੀਤ ਰਹੇ ਸਦਾ ਲਿਖਦੀ ।


 ਗ਼ਜ਼ਲ  ਦੀ ਹਾਲੇ ਉਹ ਤਕਨੀਕ ਸਿੱਖਦੀ ।


ਤੇਰਾ ਖਿਆਲ ਸਦਾ ਤੇਰਾ ਹੀ ਧਿਆਨ ਏ ।


ਮਿੱਠੀਏ ...


 ਇਸ ਤੋਂ ਸਾਫ ਜਾਹਰ ਹੈ ਕਿ ਕਵਿਤਰੀ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਪ੍ਰਤੀ ਸੰਵੇਦਨਸ਼ੀਲ ਭਾਵਨਾਵਾਂ ਰੱਖਦੀ ਹੈ ਤਾਂ ਜੋ ਆਮ ਜਨਤਾ ਨੂੰ ਸਮਾਜ ਵਿਚ ਬਰਾਬਰ ਦਾ ਦਰਜਾ ਦਿੱਤਾ ਜਾ ਸਕੇ। ਭਵਿਖ ਵਿਚ ਸੰਜੀਦਾ ਕਵਿਤਰੀ ਤੋਂ ਹੋਰ ਬਿਹਤਰ ਸਾਹਿਤਕ ਯੋਗਦਾਨ ਦੀ ਆਸ ਕੀਤੀ ਜਾ ਸਕਦੀ ਹੈ।ਪੰਜਾਬੀ ਸਾਹਿਤ ਦੇ ਅੰਬਰ ਵਿੱਚ ਉਸ ਦੀ ਇਹ ਭਰਵੀਂ ਤੇ ਮਨਮੋਹਕ ਉਡਾਣ ਦਸਦੀ ਹੈ ਕਿ ਉਹ ਜਲਦੀ ਹੀ ਸਾਹਿਤ ਗਗਨ ਵਿੱਚ ਆਪਣੇ ਹਿੱਸੇ ਦਾ ਆਕਾਸ਼ ਮੱਲ ਲਵੇਗੀ।


ਮੈਂ ਉਸ ਦੀ ਗੀਤ ਸੰਗ੍ਰਹਿ "ਪਿਆਜ਼ੀ ਚੁੰਨੀ" ਦੀ ਆਮਦ ਤੇ ਉਸ ਨੂੰ ਵਧਾਈ ਦਿੰਦੀ ਹੋਈ ਦਿਲੋਂ ਖੁਸ਼ੀ ਮਹਿਸੂਸ ਕਰ ਰਹੀ ਹਾਂ।
ਅਰਵਿੰਦਰ ਸੰਧੂ
ਸਿਰਸਾ ਹਰਿਆਣਾ

ਸ਼੍ਰੀ  ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਤੇ ਸਰਦਾਰ ਨਰਪਾਲ ਸਿੰਘ ਸ਼ੇਰਗਿੱਲ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਵਿਸ਼ੇਸ਼ ਅੰਕ। - ਅਰਵਿੰਦਰ ਸੰਧੂ

ਇਹ ਵਿਸ਼ੇਸ਼ ਅੰਕ ਉਨ੍ਹਾਂ ਦੀ ਸਲਾਨਾ ਪ੍ਰਕਾਸ਼ਨ ਦਾ 21 ਵਾਂ ਸਲਾਨਾ ਅੰਤਰਰਾਸ਼ਟਰੀ ਵਾਰਸ਼ਿਕ ਅੰਕ ਹੈ । ਜਿਸ ਵਿੱਚ ਖੋਜ ਭਰਪੂਰ ਲੇਖ ਅਤੇ ਜਾਣਕਾਰੀ ਦੇ ਨਾਲ ਨਾਲ 8 ਅੰਤਰਰਾਸ਼ਟਰੀ ਡਾਇਰੈਕਟਰੀਆਂ
ਸ਼ਾਮਿਲ ਕੀਤੀਆਂ ਗਈਆਂ ਹਨ । ਪ੍ਰਵਾਸੀ ਪੰਜਾਬੀਆ ਦੀ ਸਹੂਲਤ ਲਈ ਦੁਨੀਆਂ ਭਰ ਦੀਆਂ 160 ਵਿਦੇਸ਼ੀ ਅੰਬੈਂਸੀਆ ਬਾਰੇ ਪੂਰੀ ਜਾਣਕਾਰੀ ਸ਼ਾਮਿਲ ਕੀਤੀ ਹੈ ।


ਸਰਦਾਰ ਨਰਪਾਲ ਸਿੰਘ ਸ਼ੇਰਗਿੱਲ ਪਿਛਲੇ 53 ਸਾਲਾਂ ਤੋਂ ਸਿੱਖ ਧਰਮ ਦੇ ਪਾਸਾਰ ਲਈ ਸੰਸਾਰ ਦੀ ਪ੍ਰਕਰਮਾ ਕਰਕੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਪਹੁੰਚ ਰਹੇ ਹਨ ।
ਉਨ੍ਹਾਂ ਦੀਆਂ ਪ੍ਰਕਾਸ਼ਨਾਵਾਂ ਤੋਂ ਪਤਾ ਲੱਗਦਾ ਹੈ ਕਿ ਉਹ ਇਕ ਸੰਸਥਾ ਜਿੰਨਾ ਇਕੱਲੇ ਹੀ ਕੰਮ ਕਰ ਰਹੇ ਹਨ । ਇੰਡੀਅਨਜ਼ ਅਬਰਾਡ ਐਂਡ
ਪੰਜਾਬ ਇਮਪੈਕਟ ਨਾਮ ਦੀ ਪੁਸਤਕ ਲਗਾਤਾਰ 20 ਸਾਲਾਂ ਤੋਂ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਪ੍ਰਕਾਸ਼ਤ ਕਰ ਰਹੇ ਹਨ ।
ਇਹ ਸਾਲਾਨਾ ਵੱਡ ਪੁਸਤਕ ਅਮਰੀਕਾ, ਕੈਨੇਡਾ,ਇੰਗਲੈਂਡ
ਅਤੇ ਹੋਰ ਦੇਸ਼ਾਂ ਦੀਆਂ ਸੰਸਦਾਂ ਵਿੱਚ ਪੰਜਾਬੀ ਸੰਸਦ ਮੈਂਬਰਾਂ
ਤੋਂ ਜਾਰੀ ਕਰਵਾਉਂਦੇ ਹਨ ਇਸ ਪੁਸਤਕ ਵਿੱਚ ਸਾਰੇ ਹੀ ਲੇਖ ਪੜ੍ਹਨ ਤੇ ਵਿਚਾਰਣਯੋਗ ਹਨ। ਇੰਨੀ ਜਾਣਕਾਰੀ ਇਕੱਠੀ ਕਰਕੇ ਇਕ ਪੁਸਤਕ ਵਿਚ ਸ਼ਾਮਿਲ ਕਰਨਾ ਸੌਖਾ ਨਹੀਂ ਹੈ ।ਭਾਰਤ ਅਤੇ ਵਿਦੇਸ਼ਾਂ ਦੇ ਲੇਖਕਾਂ ਦੇ ਲੇਖ ਸ਼ਾਮਿਲ ਕੀਤੇ ਗਏ ਹਨ ਅਤੇ ਨਾਲ ਵਿਦੇਸ਼ਾਂ ਵਿੱਚ ਬੈਠੇ  ਪੰਜਾਬੀਆਂ ਬਾਰੇ ਵੀ  ਲੇਖ ਹਨ ਜਿਨ੍ਹਾਂ ਵਧੀਆ   ਕੰਮਾਂ ਵਿੱਚ  ਮੱਲਾਂ ਮਾਰੀਆਂ ਹਨ ਉਨਾਂ ਦੀ  ਪੂਰੀ ਜਾਣਕਾਰੀ  ਇਸ ਪੁਸਤਕ ਵਿਚ ਸ਼ਾਮਿਲ ਹੈ । ਏਦਾਂ ਦੀਆਂ ਪੁਸਤਕਾਂ ਨੂੰ ਸਕੂਲ, ਕਾਲਜ ਅਤੇ ਯੂਨੀਵਰਸਿਟੀ ਦੀਆਂ ਲਾਇਬ੍ਰੇਰੀਆਂ  ਚ ਸ਼ਾਮਿਲ ਕਰਨਾ ਚਾਹੀਦਾ ਹੈ ।ਸ਼ੇਰਗਿੱਲ ਜੀ  ਬਿਨਾਂ ਕਿਸੇ ਲਾਲਚ ਤੋਂ  ਪੰਜਾਬ ,ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਕਰ ਰਹੇ ਹਨ ।
ਸਰਦਾਰ ਨਰਪਾਲ ਸਿੰਘ ਸ਼ੇਰਗਿੱਲ  ਨੇ 1984 ਤੋਂ ਲੈਕੇ ਹੁਣ ਤੱਕ  1500 ਤੋਂ ਵੱਧ
 ਲੇਖ ਸਿੱਖ ਧਰਮ,  ਸਿੱਖ ਸੰਸਥਾਵਾਂ ਵਿਦੇਸ਼ ਦੀਆਂ ਭਾਰਤੀ ਸੰਸਥਾਵਾਂ, ਸਿੱਖਾਂ ਤੇ ਭਾਰਤੀਆਂ ਨਾਲ ਹੋ ਰਹੇ ਨਸਲੀ ਵਿਤਕਰੇ ,ਪ੍ਰਵਾਸ, ਪ੍ਰਵਾਸੀ
ਸਮੱਸਿਆ, ਮੀਡੀਆ ਦੇ ਪਸਾਰ , ਰਾਜਨੀਤਕ ਕਾਨਫਰੰਸਾਂ, ਮਨੁੱਖੀ ਅਧਿਕਾਰਾਂ ਬਾਰੇ ਲਿਖ ਚੁੱਕੇ ਹਨ । ਭਾਰਤ, ਬਰਤਾਨੀਆ, ਕੈਨੇਡਾ ਹਾਲੈਂਡ, ਫਰਾਂਸ ਜਰਮਨੀ, ਅਸਟ੍ਰੇਲੀਆ, ਦੇ ਅਖਬਾਰਾਂ ਵਿੱਚ ਉਹਨਾਂ ਦੇ ਲੇਖ ਛਪਦੇ ਰਹਿੰਦੇ ਹਨ ।


ਸ.ਨਰਪਾਲ ਸਿੰਘ ਸ਼ੇਰਗਿੱਲ ਇਕ ਸੁਚੇਤ,  ਸ਼ਰਧਾਵਾਨ ਅਤੇ ਗੁਰਮਤਿ ਦਾ ਧਾਰਨੀ ਸਿੱਖ ਤੋਰ ਤੇ ਸਥਾਪਤ ਹੋ ਚੁੱਕੇ ਹਨ । ਉਨਾਂ ਇੰਨਾ ਪੁਸਤਕਾਂ ਵਿੱਚ ਹਰ ਉਸ ਪੰਜਾਬੀ ਸਿੱਖ ਬਾਰੇ ਜਾਣਕਾਰੀ ਉਪਲਬਧ ਕਰਵਾਈ ਹੈ
ਜਿਸਨੇ ਵਧੀਆ ਕੰਮ ਕਰਕੇ ਸੰਸਾਰ ਵਿੱਚ ਸਿੱਖਾ ਦਾ ਨਾਮ
ਰੋਸ਼ਨ ਕੀਤਾ ਹੈ ਏਨਾ ਮੁੱਲਵਾਨ ਕੰਮ ਕਰਨ ਲਈ ਮੈਂ ਸਰਦਾਰ  ਨਰਪਾਲ ਸਿੰਘ ਸ਼ੇਰਗਿੱਲ ਜੀ ਨੂੰ ਹਾਰਦਿਕ ਮੁਬਾਰਕਬਾਦ ਦਿੰਦੀ ਹਾਂ

ਅਰਵਿੰਦਰ ਸੰਧੂ
 ਸਿਰਸਾ ਹਰਿਆਣਾ 

 ਪੰਜਾਬੀ ਅਕਾਦਮੀ ਦਿੱਲੀ ਨੂੰ ਅਗਾਂਹ ਵਧੂ ਸੋਚ ਨਾਲ ਤੋਰਨ ਵਾਲੇ ਸ. ਗੁਰਭੇਜ ਸਿੰਘ ਗੁਰਾਇਆ ਪੰਜਾਬੀ  ਅਕਾਦਮੀ ਦਿੱਲੀ ਦੇ ਸਕੱਤਰ  - ਅਰਵਿੰਦਰ ਕੌਰ ਸੰਧੂ

ਸ. ਗੁਰਭੇਜ ਸਿੰਘ ਗੁਰਾਇਆ ਦਿੱਲੀ ਦੇ ਸਾਹਿਤਕ, ਸਮਾਜਕ ਅਤੇ ਸਰਕਾਰੀ ਹਲਕਿਆਂ ਵਿੱਚ ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ । ਉਹ ਬਹੁਤ ਹੀ ਮਿੱਠੇ-ਬੋਲੜੇ ਅਤੇ ਮਿਲਣਸਾਰ ਸੁਭਾਅ ਦੇ ਮਾਲਕ ਹਨ ,
ਲੋਹੜੀ ਦੇ ਮੁਬਾਰਕ ਮੌਕੇ ਤੇ’ ਪਿਤਾ ਸ.ਬੱਲੀ ਸਿੰਘ ਗੁਰਾਇਆ ਮਾਤਾ (ਸਵ.)ਗੁਰਮੀਤ ਕੌਰ ਦੇ ਘਰ ਜਨਮੇ ਗੁਰਭੇਜ ਸਿੰਘ ਗੁਰਾਇਆ ਨੇ ਮੁੱਢਲੀ ਸਕੂਲੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਗੈਜੂਏਸ਼ਨ, ਐਲ  ਐਲ ਬੀ ਅਤੇ  ਐਮ ਏ ਪੰਜਾਬੀ, ਪੰਜਾਬ  ਯੂਨੀਵਰਸਿਟੀ ਚੰਡੀਗੜ੍ਹ ਅਤੇ  ਪੰਜਾਬੀ  ਯੂਨੀਵਰਸਿਟੀ  ਪਟਿਆਲਾ ਤੋਂ ਪੂਰੀ  ਕੀਤੀ ।ਗੁਰਭੇਜ ਸਿੰਘ ਗੁਰਾਇਆ ਨੇ ਅਪਣਾ ਵਕਾਲਤ  ਦਾ ਸ਼ਫਰ 1990 ਵਿੱਚ ਸਿਰਸਾ  (ਹਰਿਆਣਾ) ਦੀ ਜ਼ਿਲ੍ਹਾ ਕਚਹਿਰੀ ਤੋਂ ਸੁਰੂ ਕੀਤਾ ਅਤੇ ਜਿਲਾ ਬਾਰ ਅਸੋਸੀਏਸ਼ਨ ਸਿਰਸਾ ਦੇ ਸਕਤੱਰ ਵੀ ਰਹੇ ।1996 ਵਿੱਚ ਉਨ੍ਹਾਂ ਦੀ ਚੋਣ ਦਿੱਲੀ ਸਰਕਾਰ ਦੇ ਗ੍ਰਿਹ ਵਿਭਾਗ ਅਧੀਨ ਆਂਉਦੇ  ਪਾਰਸੀਕਿਉਸ਼ਨ ਡਾਇਰੈਕਟੋਰੇਟ ਵਿੱਚ ਬਤੌਰ ਪਬਲਿਕ ਪਾਰਸੀਕਿਉਟਰ ਹੋਈ। ਪੰਜਾਬੀ ਅਕਾਦਮੀ ਦੇ ਸਕੱਤਰ  ਨਿਯੁਕਤ ਹੋਣ  ਤਕ ਉਨ੍ਹਾਂ ਇਸ ਅਹੁਦੇ ਦੀ ਮਾਣ ਮਰਿਆਦਾ ਨੂੰ  ਬਰਕਰਾਰ ਰੱਖਦਿਆਂ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ । ਗੁਰਭੇਜ ਸਿੰਘ ਗੁਰਾਇਆ ਨੂੰ ਸਹਿਤ ਪੜਨ ਅਤੇ ਲਿਖਣ ਦੀ ਚੇਟਕ ਘਰੋਂ ਹੀ ਲੱਗੀ ਹੈ । ਉਨ੍ਹਾਂ ਦੇ ਦਾਦਾ ਜੀ ਸ.ਤਰਨ ਸਿੰਘ ਵਹਿਮੀ ਨੇ ਅਨੇਕ ਇਤਿਹਾਸਕ ਪੁਸਤਕਾਂ ਪੰਜਾਬੀ ਸਹਿਤ ਦੀ ਝੋਲੀ ਪਾਈਆਂ ਹਨ।   ਅਪਣੇ ਦਾਦਾ ਸ੍ਰ ਤਰਨ ਸਿੰਘ ਵਹਿਮੀ ਦੀਆਂ ਲਿਖਤਾਂ ਦੀ ਸੰਪਾਦਨਾਂ ਬੜੀ ਖ਼ੂਬਸੂਰਤੀ ਅਤੇ ਇੱਕ ਪਰਪੱਕ ਸੰਪਾਦਕ ਵਜੋਂ ਕਰਕੇ ਸਹਿਤ ਦੇ ਖੇਤਰ ਵਿੱਚ ਆਪਣਾ  ਨਾਮ  ਬਣਾਇਆ ।ਕਿਸਾਨੀ ਪਰਿਵਾਰ ਨਾਲ ਸਬੰਧਤ ਸ. ਗੁਰਭੇਜ ਸਿੰਘ ਗੁਰਾਇਆ  ਨੇ  ਕਾਨੂੰਨ ਦੀਆਂ ਬਾਰੀਕੀਆਂ ਨਾਲ ਦਸਤਪੰਜਾ ਲੈਂਦਿਆ ਸਹਿਤ ਨਾਲ ਵੀ ਨਿਰੰਤਰ ਨਾਤਾ ਜੌੜੀ ਰੱਖਿਆ ।ਸਮੇਂ  ਸਮੇਂ ਤੇ ਉਨ੍ਹਾਂ ਦੇ ਲੇਖ ਮਾਸਿਕ ਰਸਾਲੇ “ਵਰਿਆਮ” ਅਤੇ “ਸਤਿਜੁਗ”  ਵਿੱਚ ਛਪਦੇ ਰਹਿੰਦੇ ਹਨ।।ਉਹ 1990 ਤੋਂ ਪੰਜਾਬੀ ਸਹਿਤ ਸਭਾ ਸਿਰਸਾ ਦੇ ਮੈਂਬਰ ਚਲੇ ਆ  ਰਹੇ ਹਨ। ਉਹਨਾਂ ਦੀਆਂ ਪੰਜਾਬੀ  ਅਕਾਦਮੀ ਦਿੱਲੀ ਦੇ ਸਕੱਤਰ ਵਜੋ ਪੰਜਾਬੀ ਭਾਸ਼ਾ ਦੀ ਬਿਹਤਰੀ  ਲਈ  ਵੀ ਜਿਕਰਯੋਗ ਪਰਾਪਤੀਆਂ ਹਨ।ਉਹਨਾਂ ਨੇ ਜਿੱਥੇ ਦਿੱਲੀ ਤੋਂ ਇਲਾਵਾ ਪੰਜਾਬ, ਹਰਿਆਣਾ,ਰਾਜਸਥਾਨ ਅਤੇ ਜੰਮੂ ਕਸ਼ਮੀਰ ਦੇ ਸਾਹਿਤਕਾਰਾਂ ਨੂੰ ਸਹਿਤ ਅਕਾਦਮੀ ਨਾਲ ਜੋੜਿਆ ਓਥੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ, ਧਾਰਮਿਕ ਅਤੇ ਸੱਭਿਆਚਾਰਿਕ ਖੇਤਰ ਵਿੱਚ ਵੀ ਅਜਿਹੇ ਮੀਲ ਪੱਥਰ ਗੱਡੇ ਜਿੰਨਾਂ ਨੂੰ ਹਮੇਸਾ ਯਾਦ ਰੱਖਿਆ ਜਾਵੇਗਾ। ਸ. ਗੁਰਭੇਜ ਸਿੰਘ ਗੁਰਾਇਆ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਤਾਬਦੀ ਮੌਕੇ ਦਿੱਲੀ ਦੇ ਦਿਲ ‘ਕਨਾਟ ਪਲੇਸ’ ਵਿੱਚ ਸਟੇਜ ਸ਼ੋਅ ਕਰਕੇ ਦੁਨੀਆਂ ਭਰ ਵਿੱਚ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਅਕਾਦਮੀ ਸਿਰਫ਼ ਸਾਹਿਤਕ ਪੱਧਰ ਦੇ ਹੀ ਕਾਰਜ ਨਹੀਂ ਕਰਦੀ ਹੈ ਬਲਕਿ ਸੱਭਿਆਚਾਰ ਵਿੱਚ ਵੀ ਨਿਵੇਕਲੀ ਪਹਿਲਕਦਮੀ ਕਰ ਰਹੀ ਹੈ। ਇਸ ਦੇ ਨਾਲ ਹੀ ਪੰਜਾਬੀ ਅਕਾਦਮੀ ਵੱਲੋਂ ਗੁਰੂ ਗੋਬਿੰਦ ਸਿੰਘ ਦੇ 350 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਵਾਏ ਗਏ ਕੌਮੀ ਸੈਮੀਨਾਰ ਵਿੱਚ ਵੱਖ-ਵੱਖ ਧਰਮਾਂ ਦੇ ਮੁਖੀਆਂ ਤੇ ਵਿਦਵਾਨਾਂ ਦਾ ਇਕੱਠ ਕਰ ਕੇ ਇਹ ਸਿੱਧ ਕਰ ਦਿੱਤਾ ਕਿ ਜੇਕਰ ਤੁਹਾਡੀ ਸੋਚ ਉਸਾਰੂ ਹੈ ਤਾਂ ਤੁਸੀਂ ਹਰ ਕਿਸੇ ਨੂੰ ਆਪਣੇ ਨਾਲ ਜੋੜ ਸਕਦੇ ਹੋ। ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਗੁਰਾਇਆ ਹੁਰਾਂ ਨੇ ਸਿਰਫ਼ ਆਪਣੀ ਪਹੁੰਚ ਦਿੱਲੀ ਦੇ ਸਰਕਾਰੀ ਸਕੂਲਾਂ ਤੱਕ ਹੀ ਸੀਮਿਤ ਨਹੀਂ ਰੱਖੀ ਬਲਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚਲਾਏ ਜਾ ਰਹੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਪੰਜਾਬੀ ਅਧਿਆਪਕਾਂ ਨੂੰ ਵੀ ਆਪਣੇ ਪ੍ਰੋਗਰਾਮਾਂ ਵਿੱਚ ਖ਼ਾਸ ਤੌਰ ’ਤੇ ਪੰਜਾਬੀ ਅਧਿਆਪਕਾਂ ਨੂੰ ਸਿਖਲਾਈ ਦੇਣ ਦੇ ਸੈਮੀਨਾਰਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਕਰ ਕੇ ਇਹ ਪ੍ਰਤੱਖ ਦਿਖਾ ਦਿੱਤਾ ਹੈ ਕਿ ਉਹ ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਲਈ ਪੂਰੀ ਤਨਦੇਹੀ ਨਾਲ ਕਾਰਜਸ਼ੀਲ ਹਨ ਅਤੇ ਰਹਿਣਗੇ। ਉਨ੍ਹਾਂ ਦੀ ਇਸੇ ਸੋਚ ਦੀ ਅੱਜ ਦਿੱਲੀ ਦੀਆਂ ਸਾਹਿਤਕ ਗੋਸ਼ਟੀਆਂ, ਸੈਮੀਨਾਰਾਂ, ਸਭਾਵਾਂ ਤੇ ਸੰਸਥਾਵਾਂ ਵਿੱਚ ਚਰਚਾ ਹੁੰਦੀ ਰਹਿੰਦੀ ਹੈ।ਪੰਜਾਬੀ ਅਕਾਦਮੀ ਦਿੱਲੀ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਪਿਛਲੇ ਅਨੇਕਾਂ ਸਾਲਾ ਤੋਂ ਯਤਨ ਕੀਤੇ ਜਾ ਰਹੇ ਹਨ | ਹਰ ਸਾਲ ਅਕਾਦਮੀ ਵੱਲੋਂ ਗਰਮੀ ਦੀਆਂ ਛੁੱਟੀਆਂ ਵਿਚ ਪੰਜਾਬੀ ਭਾਸ਼ਾ ਸਿਖਾਉਣ ਲਈ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿਚ ਪੰਜਾਬੀ ਦੇ ਕੇਂਦਰ ਖੋਲ੍ਹੇ ਜਾਂਦੇ ਹਨ, ਜੋ ਕਿ ਸਮੁਦਾਇ ਕੇਂਦਰਾਂ ਤੇ ਗੁਰਦੁਆਰਿਆਂ ਵਿਚ ਚਲਾਏ ਜਾਂਦੇ ਹਨ | ਇਨ੍ਹਾਂ ਕੇਂਦਰਾਂ ਵਿਚ ਪੜ੍ਹਨ-ਪੜ੍ਹਾਉਣ ਦੀ ਸਮੱਗਰੀ ਅਤੇ ਅਧਿਆਪਕ ਦੀ ਵਿਵਸਥਾ ਪੰਜਾਬੀ ਅਕਾਦਮੀ ਵੱਲੋਂ ਕੀਤੀ ਜਾਂਦੀ ਹੈ |ਪੂਰੀ ਤਰਾਂ ਅਪਣੇ ਫਰਜ਼ਾਂ ਪ੍ਰਤੀ ਸਮੱਰਪਿਤ ਰਹਿਣ ਵਾਲੀ ਸਖਸ਼ੀਅਤ ਸ. ਗੁਰਭੇਜ ਸਿੰਘ ਗੁਰਾਇਆ ਉਹਨਾਂ ਵੱਲੋਂ ਕੀਤੇ ਕਾਰਜਾਂ ਦੀ ਹਰ ਪਾਸੇ ਤੋ ਸਰਾਹਨਾ ਹੋ ਰਹੀ ਹੈ। ਅੱਜ ਉਹਨਾਂ ਦੇ ਜਨਮ ਦਿਨ ਦੇ ਅਸੀਂ  ਉਹਨਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੇ ਹਾਂ ਤਾਂ ਕਿ ਉਹ ਬਹੁਤ ਲੰਮਾ ਸਮਾ ਦੇਸ਼, ਕੌੰਮ ਅਤੇ ਧਰਮ ਦੀ ਤਨਦੇਹੀ ਨਾਲ ਸੇਵਾ ਕਰਦੇ ਰਹਿਣ।


ਅਰਵਿੰਦਰ ਕੌਰ ਸੰਧੂ
 ਸਿਰਸਾ (ਹਰਿਆਣਾ)

12 Jan. 2019

ਕਵਿਤਾ - ਅਰਵਿੰਦਰ ਸੰਧੂ

ਮੈਂ ਵਿੱਚ ਪ੍ਰਦੇਸ ਤੁਰ ਜਾਣਾ ਨੀ ਮਾਏ
ਮੈਨੂੰ ਚੇਤੇ ਆਉਣਾ ਬਾਬਲ ਦਾ ਵਿਹੜਾ ਨੀ ਮਾਏ
ਮੈਂ ਕਿਵੇਂ ਖਿੱੜ ਖਿੱੜ ਹੱਸ ਦੀ ਸੀ ਨੀ ਮਾਏ
ਮੈਂ ਵਿੱਚ ਪ੍ਰਦੇਸ ਤੁਰ ਜਾਣਾ ਨੀ ਮਾਏ


ਸਖੀਆਂ ਸਹੇਲੀਆਂ ਭੈਣਾਂ ਚੇਤੇ ਆਉਣ ਗਈਆਂ  ਨੀ ਮਾਏਂ
ਜਿੰਨੇ ਤੂੰ ਲਾਡ ਲਾਡਏ ਚੇਤੇ ਆਉਣਗੇ ਨੀ ਮਾਏਂ
ਮੈਂ ਵਿੱਚ ਪ੍ਰਦੇਸ ਤੁਰ ਜਾਣਾ ਨੀ ਮਾਏ


ਅੱਜ ਆ ਗਈ ਸਾਹੇ ਚਿੱਠੀ ਮੇਰੀ ਨੀ ਮਾਏ
ਦਿਨ ਸਗਨਾਂ ਦੇ ਨੇੜੇ ਆ ਗਏ ਨੀ ਮਾਏਂ
ਮੈਂ ਵਿੱਚ ਪ੍ਰਦੇਸ ਤੁਰ ਜਾਣਾ ਨੀ ਮਾਏ


ਬਾਬਲ ਰੋਵੇਗਾ ਚੋਰੀਂ ਚੋਰੀਂ ਨੀ ਮਾਏ
ਵੀਰੇ ਵੀ ਹੋਣਗੇ ਉਦਾਸ ਨੀ ਮਾਏ
ਮੈਂ ਵਿੱਚ ਪ੍ਰਦੇਸ ਤੁਰ ਜਾਣਾ ਨੀ ਮਾਏ


ਪਰ ਤੂੰ ਨਾ ਡੋਲੀ ਮੇਰੀ ਨੀ ਮਾਏ
ਧੀ ਤੇਰੀ ਚੱਲੀ  ਪਰਦੇਸ ਨੂੰ ਨੀ ਮਾਏ


ਮੈਂ ਵਿੱਚ ਪ੍ਰਦੇਸ ਤੁਰ ਜਾਣਾ ਨੀ ਮਾਏ
ਮੈਂ ਵਿੱਚ ਪ੍ਰਦੇਸ ਤੁਰ ਜਾਣਾ ਨੀ ਮਾਏ


ਅਰਵਿੰਦਰ ਸੰਧੂ
ਸਿਰਸਾ ਹਰਿਆਣਾ

5 Jan. 2019

ਲੋਕ ਗੀਤ ਸੰਗ੍ਰਹਿ ''ਬਾਬਲ ਕਾਜ ਰਚਾਇਆ'' - ਸਤਿੰਦਰ ਕੌਰ ਕਾਹਲੋਂ

ਬਾਬਲ ਕਾਜ ਰਚਾਇਆ
ਨੀ ਤੂੰ ਜਾਹ , ਜਾਹ ਬੀਬੀ ਬਾਬਲ ਵੇਹੜੇ
ਬਾਬਲ ਕਾਜ ਰਚਾਇਆ
ਨੀ ਤੂੰ ਦੇ , ਮਾਏਂ ਚਾਵਲੜੇ
ਖੰਡ ਰਸ ਮੇਵੇ ਦੀਆਂ ਪੁੜੀਆਂ।
ਖੰਡ ਰਸ ਥੋੜੀ, ਸੱਜਣ ਬਹੁਤੇ ਆਏ
ਬਾਬਲ ਦੋ ਦਿਲਾ ਹੋਇਆ ।
ਵੇ ਨਾ ਹੋ , ਹੋ ਬਾਬਲ ਦੋ ਦਿਲਾ
ਸਤਿਗੁਰੂ ਕਾਜ ਰਚਾਇਆ ।




ਲੋਕ ਗੀਤ ਲੋਕ ਮਨ ਦਾ ਪ੍ਗਟਾਅ ਹੈ ਵਿਆਹ ਸ਼ਾਦੀਆਂ ਸਮੇਂ ਔਰਤਾਂ ਆਪਣੇ ਮਨ ਦੀਆਂ ਗੁੰਝਲਾਂ ਦਾ ਪ੍ਗਟਾਅ ਲੋਕ ਗੀਤਾਂ ਦੇ ਕਿਸੇ ਨਾ ਕਿਸੇ ਰੂਪ ਵਿੱਚ ਕਰਦੀਆਂ ਹਨ,ਪੰਜਾਬ ਲੋਕ-ਗੀਤਾਂ ਦੀ ਧਰਤੀ ਹੈ, ਇੱਥੋਂ ਦਾ ਹਰ ਇੱਕ ਵਾਸੀ ਗੀਤਾਂ ਵਿਚ ਜਨਮ ਲੈਂਦਾ ਹੈ, ਗੀਤਾਂ ਵਿੱਚ ਬਚਪਨ ਗੁਜ਼ਾਰਦਾ, ਗੀਤਾਂ ਵਿੱਚ ਹੀ ਪਲ ਕੇ ਜਵਾਨ ਹੁੰਦਾ, ਗੀਤਾਂ ਵਿੱਚ ਵਿਆਹਿਆ ਜਾਂਦਾ ਗੀਤਾਂ ਵਿੱਚ ਗ੍ਰਹਿਸਤੀ ਜੀਵਨ ਭੋਗਦਾ ਅਤੇ ਅੰਤ ਗੀਤਾਂ ਵਿਚ ਹੀ ਮਰ ਜਾਂਦਾ ਹੈ।ਇਸ ਪ੍ਰਕਾਰ ਲੋਕ-ਗੀਤਾਂ ਦਾ ਸੰਬੰਧ ਦੇ ਸਮੁੱਚੇ ਸੱਭਿਆਚਾਰਕ ਜੀਵਨ ਹੈ। ਲੋਕ-ਗੀਤ ਲੋਕ-ਦਿਲਾਂ ਵਿੱਚੋਂ ਆਪ ਮੁਹਾਰੇ ਫੁੱਟਦੇ ਹਨ। ਲੋਕ ਗੀਤਾਂ ਦੇ ਕਈ ਰੂਪ ਹਨ ਜਿਨ੍ਹਾਂ ਦਾ ਸੰਬੰਧ ਵੱਖ ਵੱਖ ਖ਼ੁਸ਼ੀ ਤੇ ਗਮੀ ਦੇ ਮੌਕਿਆਂ, ਖੇਡਾਂ ਤੇ ਰਸਮਾਂ ਰੀਤਾਂ ਨਾਲ ਹੈ  ।
ਸਤਿੰਦਰ ਕੌਰ ਕਾਹਲੋਂ ਜੀ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲੇ ਸ਼ਹਿਰ ਦੇ ਰਹਿਣ ਵਾਲੇ ਹੈ ਅਤੇ ਕਿਤੇ ਵਜੋਂ ਅੰਗਰੇਜ਼ੀ ਲੈਕਚਰਾਰ ਦੀ ਸੇਵਾ ਨਿਭਾ ਰਹੇ ਹਨ ਸਤਿੰਦਰ ਕੌਰ ਕਾਹਲੋਂ ਜੀ ਨੂੰ ਪੰਜਾਬ ਸਰਕਾਰ ਵੱਲੋਂ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਸ਼ਲਾਘਾਯੋਗ ਸੇਵਾਵਾਂ ਦੇਣ ਲਈ ਉੱਤਮ ਅਧਿਆਪਕ ਵਜੋਂ ਰਾਜ ਪੁਰਸਕਾਰ ਵੀ ਮਿਲ ਚੁੱਕਿਆ ਹੈ ।ਅੰਤਰਰਾਸ਼ਟਰੀ ਪੱਧਰ ਤੇ ਸਾਰਕ, ਏਕਤਾ ਐਵਾਰਡ ,ਮਹਿਲਾ ਦਿਵਸ ਤੇ ਸ਼ੋਮਣੀ ਸ਼ਕਤੀ ਐਵਾਰਡ ਨਾਲ ਸਨਮਾਨਿਆ ਜਾ ਚੁੱਕਾ ਹੈ । ਸਭਿਆਚਾਰ ਪ੍ਰੋਗਰਾਮਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਵੀ ਹਨ । ਲੰਮੇ ਸਮੇਂ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਜਾਂਦੇ ਮੁਕਾਬਲਿਆਂ, ਯੂਥ ਫੈਸਟੀਵਲ ਅਤੇ ਹੋਰ ਵਿਰਾਸਤੀ ਮੁਕਾਬਲਿਆਂ ਵਿੱਚ ਜੱਜ ਵਜੋਂ ਜਾਣ ਦਾ ਮੌਕਾ ਮਿਲਿਆ ਹੈ ਸਤਿੰਦਰ ਕੌਰ ਕਾਹਲੋਂ  ਜੀ ਕਹਿੰਦੇ ਹਨ ਕਿ ਮੈਨੂੰ ਉਦੋਂ ਬੜੀ ਨਿਰਾਸ਼ਾ ਹੁੰਦੀ ਹੈ ਜਦੋਂ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਲੋਕ ਗੀਤ ਦੇ ਅਸਲੇ  ਦਾ ਹੀ ਪਤਾ ਨਹੀਂ ਹੁੰਦਾ ਹੈ । ਲੰਮੇ ਗੀਤਾਂ ਵਿੱਚ ਮਾਡਰਨ ਗੀਤਾਂ ਦੀ ਮਿਲਾਵਟ ਕੀਤੀ ਹੁੰਦੀ ਹੈ ।  ਸਤਿੰਦਰ ਕੌਰ ਕਾਹਲੋਂ ਜੀ ਨੇ ਪੁਸਤਕ ਨੂੰ  ਤਿੰਨ ਭਾਗਾਂ ਵਿੱਚ ਵੰਡਿਆ ਹੈ
ਸੁਹਾਗ, ਘੋੜੀਆਂ ਅਤੇ ਲੰਮੀ ਹੇਕ ਵਾਲੇ ਗੀਤ ਹੈ ਉਨ੍ਹਾਂ ਨੇ ਲੋਕ ਗੀਤ ਆਪਣੀ ਮਾਂ, ਮਾਸੀਆਂ ਮਾਮੀਆਂ  ਭੈਣਾਂ ਭਰਜਾਈਆਂ ਕੋਲੋਂ ਖ਼ੁਦ ਸੁਣੇ ਹਨ ।ਅਤੇ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ ।


ਇਸ ਤੋਂ ਪਹਿਲਾਂ  ਸਤਿੰਦਰ ਕੌਰ ਕਾਹਲੋਂ ਜੀ  ਸਬਰ ਦਾ ਫਲ ਮਿੱਠਾ  (ਬਾਲ ਕਹਾਣੀਆਂ ) ਸਿਆਣਾ ਕਾਂ (ਬਾਲ ਕਹਾਣੀਆਂ),ਲੋਕ ਬੋਲਿਆਂ,  ਬਾਲ ਕਾਵਿ ਕਿਆਰੀ,   ਸਫ਼ਰ  -ਏ-ਸ਼ਹਾਦਤ (ਬੱਚਿਆਂ ਲਈ) ਪਾਠਕਾਂ ਦੀ ਝੋਲੀ ਪਾ ਚੁੱਕੇ ਹਨ ।




ਅੰਤ ਵਿੱਚ ਸ਼ੁੱਭ ਕਾਮਨਾਵਾਂ ਦੇ ਨਾਲ ''ਬਾਬਲ ਕਾਜ ਰਚਾਇਆ''  ਚੋਂ ਨਜ਼ਰ ਕਰਦੀ ਹਾਂ


ਸੁਹਾਗ ,ਕਣਕ ਛੋਲਿਆਂ ਦਾ ਖੇਤ
 
ਕਣਕ ਛੋਲਿਆਂ ਦਾ ਖੇਤ ਹੌਲੀ ਹੌਲੀ ਨਿੱਸਰ ਗਿਆ ।
ਬਾਬਲ ਧਰਮੀ ਦਾ ਦੇਸ ਹੌਲੀ ਹੌਲੀ ਵਿੱਸਰ ਗਿਆ
ਮਾਤਾ ਔਡੜੇ ਬੋਲ ਨਾ ਬੋਲ ਅਸੀਂ ਤੇਰੇ ਨਾ ਆਵਾਂਗੇ
ਬਾਬਲ ਧਰਮੀ ਦੇ ਦੇਸ ਕਦੀ ਫੇਰਾ ਪਾ ਜਾਵਾਂਗੇ ।


 ਕਣਕ ਛੋਲਿਆਂ ਦਾ ਖੇਤ ਹੌਲੀ ਹੌਲੀ ਨਿੱਸਰ ਗਿਆ ।                               
ਵੀਰੇ ਧਰਮੀ ਦਾ ਦੇਸ ਹੌਲੀ ਹੌਲੀ ਵਿੱਸਰ ਗਿਆ
ਭਾਬੋ ਔਡੜੇ ਬੋਲ ਨਾ ਬੋਲ ਅਸੀਂ ਤੇਰੇ ਨਾ ਆਵਾਂਗੇ
ਵੀਰੇ ਧਰਮੀ ਦੇ ਦੇਸ ਕਦੀ ਫੇਰਾ ਪਾ ਜਾਵਾਂਗੇ ।


ਕਣਕ ਛੋਲਿਆਂ ਦਾ ਖੇਤ ਹੌਲੀ ਹੌਲੀ ਨਿੱਸਰ ਗਿਆ ।    
ਚਾਚੇ ਧਰਮੀ ਦਾ ਦੇਸ ਹੌਲੀ ਹੌਲੀ ਵਿੱਸਰ ਗਿਆ
ਚਾਚੀ ਔਡੜੇ ਬੋਲ ਨਾ ਬੋਲ ਅਸੀਂ ਤੇਰੇ ਨਾ ਆਵਾਂਗੇ
ਚਾਚੇ ਧਰਮੀ ਦੇ ਦੇਸ ਕਦੀ ਫੇਰਾ ਪਾ ਜਾਵਾਂਗੇ ।


ਅਰਵਿੰਦਰ  ਸੰਧੂ
ਸਿਰਸਾ (ਹਰਿਆਣਾ)

27 July 2018

ਐਡਵੋਕੇਟ  ਦਲਜੀਤ ਸਿੰਘ ਸ਼ਾਹੀ ਜੀ ਦੁਆਰਾ ਰਚਿਤ ਪਹਿਲਾ ਕਹਾਣੀ ਸੰਗ੍ਰਹਿ 'ਝਰੀਟਾਂ' - ਅਰਵਿੰਦਰ ਕੌਰ ਸੰਧੂ

ਇਸ ਤੋਂ ਪਹਿਲਾਂ ਉਹ ''ਇੱਕ ਗੇੜੀ ਅਮਰੀਕਾ ਦੀ'' ਸ਼ਫਰਨਾਮ ਪਾਠਕਾਂ ਦੀ ਝੋਲੀ ਪਾ ਚੁੱਕੇ ਹਨ ।


ਹਰ  ਕਹਾਣੀ ਵਿੱਚ ਸਮਾਜਿਕ ਵਰਤਾਰਿਆਂ ਨੂੰ ਸਰਲਤਾ ਅਤੇ ਸੰਖੇਪ ਬਿਰਤਾਂਤ ਨਾਲ ਦਰਸਾਇਆ ਗਿਆ,ਝਰੀਟਾਂ ਕਹਾਣੀ ਸੰਗ੍ਰਹਿ ਵਿੱਚ 10 ਕਹਾਣੀਆਂ ਹਨ, ਡਿੱਗੋ, ਕਰੈਕਟਰਲੈੱਸ, ਬਾਬੂ, ਫੇਰ ਦੇਖ ਕਿਵੇਂ ਫਿਰਦੇ ਰੇਲਾ, ਝਰੀਟਾਂ, ਗੁਆਚੀਆਂ ਚੀਜਾਂ, ਰੋਸ਼ਨਦਾਨ,
ਸਾਉ ਬੰਦੇ ਦੀ ਕਹਾਣੀ, ਮੈਣਾ ਖੈਰੀਆਂ ਵਾਲਾ, ਪੰਜ ਨਮਾਜ਼ੀ
 10 ਕਹਾਣੀਆਂ ਵਿੱਚ ਹੀ ਸਮਾਜ ਦੇ ਰਿਸ਼ਤਿਆਂ ਦੀਆਂ ਵੱਖ ਵੱਖ  ਪਰਤਾਂ ਨੂੰ ਛੋਹਿਆ ਗਿਆ ਹੈ "ਰੌਸ਼ਨਦਾਨ" ਕਹਾਣੀ ਫੌਜ ਵਿਚੋਂ ਆਏ  ਬਾਪੂ ਵਲੋਂ ਪਰਿਵਾਰ ਨੂੰ ਅੱਡ ਹੋਣ ਤੋਂ ਬਚਾਉਣ ਦੀ ਹੈ ,  ਦਲਜੀਤ ਸਿੰਘ ਸ਼ਾਹੀ ਦੀਆਂ ਕਹਾਣੀਆਂ ਪੰਜਾਬੀ ਦੇ ਵੱਡੇ ਨਾਮਵਰ ਮੈਗਜ਼ੀਨਾਂ ਵਿੱਚ ਛੱਪ ਚੁੱਕੀਆਂ ਹਨ
 ਪੁਸਤਕ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ  ਵਿਚਲੀ  ਸਰਲ ਭਾਸ਼ਾ ਹੈ ਜੋ ਕਿ ਪਾਠਕ ਨੂੰ ਅੰਤ ਤੱਕ ਆਪਣੇ ਨਾਲ ਜੋੜੀ ਰੱਖਦੀ ਹੈ ।ਇਹ ਪੁਸਤਕ ਵਿਚਲੀਆਂ ਸਾਰੀਆਂ ਹੀ ਕਹਾਣੀਆਂ ਪੜ੍ਹਨ ਤੇ ਵਿਚਾਰਨਯੋਗ  ਹਨ। ਦੁਆ ਕਰਦੀ ਹਾਂ ਦਲਜੀਤ ਸਿੰਘ ਸ਼ਾਹੀ ਦੀ ਕਲਮ ਨਿਰੰਤਰ ਕਾਰਜਸ਼ੀਲ ਰਹੇ ਅੰਤ ਵਿੱਚ ਸ਼ੁੱਭ ਕਾਮਨਾਵਾਂ !


ਅਰਵਿੰਦਰ ਕੌਰ ਸੰਧੂ
ਸਿਰਸਾ ਹਰਿਆਣਾ

12 July 2018

ਬਰਨਾਲੇ ਦੀ ਸਾਹਿਤਕ ਲਹਿਰ ਵਿੱਚ ਪਲਿਆ ਅਤੇ ਸੱਚੀ-ਸੁੱਚੀ ਪੱਤਰਕਾਰੀ ਵਿੱਚੋਂ ਉਭਰਿਆ ਬਘੇਲ ਸਿੰਘ ਧਾਲੀਵਾਲ ਇੱਕ ਚੇਤਨ ਕਵੀ - ਅਰਵਿੰਦਰ ਕੌਰ ਸੰਧੂ

ਬਰਨਾਲੇ ਦੀ ਸਾਹਿਤਕ ਲਹਿਰ ਵਿੱਚ ਪਲਿਆ ਅਤੇ ਸੱਚੀ-ਸੁੱਚੀ ਪੱਤਰਕਾਰੀ ਵਿੱਚੋਂ ਉਭਰਿਆ ਬਘੇਲ ਸਿੰਘ ਧਾਲੀਵਾਲ ਇੱਕ ਚੇਤਨ ਕਵੀ ਹੈ।ਬਘੇਲ ਸਿੰਘ ਧਾਲੀਵਾਲ ਦੀ 'ਅਹਿਸਾਸ' ਪਲੇਠੀ ਕਾਵਿ-ਰਚਨਾ ਹੈ।  ਬਘੇਲ ਸਿੰਘ ਧਾਲੀਵਾਲ ਜੀ ਨੂੰ ਅਕਸਰ ਹੀ , ਰੇਡੀਓ, ਅਖਬਾਰਾਂ ਅਤੇ ਫੇਸਬੁੱਕ ਰਾਹੀਂ ਪੜ੍ਹਨ, ਸੁਣਨ ਦਾ ਸਬੱਬ ਬਣਦਾ ਰਿਹਾ ਹੈ।  ਉਸ ਨੇ ਆਪਣੀਆਂ ਨਜ਼ਮਾਂ ਰਾਹੀਂ ਆਪਣੀ ਖ਼ਾਸ ਪਛਾਣ ਬਣਾ ਲਈ ਹੈ। ਬਘੇਲ ਸਿੰਘ ਧਾਲੀਵਾਲ ਇਕ ਸੰਵੇਦਨਸ਼ੀਲ ਸ਼ਖਸ਼ੀਅਤ ਹੈ ਤੇ ਉਸਨੇ ਆਪਣੀ ਸੰਵੇਦਨਾ ਨੂੰ ਕਵਿਤਾ ਰਾਹੀਂ ਬੜੀ ਖੂਬਸੂਰਤੀ ਨਾਲ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਪੁਸਤਕ ਵਿਚ ਉਸਦੀਆ ਕਵਿਤਾਵਾਂ ਸਮਾਜਿਕ ਸਰੋਕਾਰਾਂ,ਸੱਚੀ ਸੱੁਚੀ  ਪਿਆਰ ਮੁਹੱਬਤ,ਮਨੁੱਖੀ ਫਿਤਰਤ, ਲੋਕ ਗੀਤ, ਪਿਆਰ ਤੋਂ ਪਰਮਾਤਮਾ ਤੱਕ ,ਮੈਂ ਸੀ ਘੁੱਗ ਵਸਦਾ ਪੰਜਾਬ ,ਵਿਰਾਸਤ ਮਰਦ ਪ੍ਰਧਾਨ ਸਮਾਜ ਦੀ ,ਕਿਸਾਨ ਦੀ ਅਸਲੀਅਤ ,ਪੰਜਾਬ ਦੀ ਆਵਾਜ਼ ,ਲ਼ੋਕਤੰਤਰ ਪ੍ਰਣਾਲੀ ਅਤੇ ਖਾਲਸਾ ਪੰਥ,ਕੌਮੀ ਪਰਵਾਨੇ ,ਨਦੀਆਂ ਨਹਿਰਾਂ ਅਤੇ ਦਰਿਆਵਾਂ ਦੀਆਂ ਲਹਿਰਾਂ ਦੇ ਵਹਿਣ ਵਿਚ ਰੰਗੀਆਂ ਹੋਈਆਂ ਹਨ।


ਸਾਹਿਤ ਨੂੰ ਸਮਾਜ ਦਾ ਦਰਪਣ ਕਿਹਾ ਜਾਂਦਾ ਹੈ । ਜੋ ਸਮਾਜ ਵਿੱਚ ਵਾਪਰ ਰਿਹਾ ਹੁੰਦਾ ਹੈ ਉਸੇ ਤਰ੍ਹਾਂ ਦੀ ਪੇਸ਼ਕਾਰੀ ਸਾਹਿਤ ਪੇਸ਼ ਕਰਦਾ ਹੈ ਲੇਖਕ ਦਾ ਕੰਮ ਸਮਾਜ ਵਿਚ ਫੈਲੇ ਮਾੜੇ ਵਰਤਾਰਿਆ ਨੂੰ ਉਜਾਗਰ ਕਰਨਾ ਅਤੇ ਉਹਨਾ ਤੇ ਤਿੱਖਾ ਵਿਅੰਗ ਜਾਂ ਤਿੱਖਾ ਰੋਸ ਕਰਨਾ ਵੀ ਹੁੰਦਾ ਹੈ
ਕਵੀ ਕੇਵਲ ਬਾਹਰੀ ਅੱਖਾਂ ਨਾਲ ਹੀ ਨਹੀਂ ਦੇਖਦਾ ਤੇ ਦਿਮਾਗ ਨਾਲ ਹੀ ਨਹੀਂ  ਸੋਚਦਾ ,ਬਲਕਿ ਉਹ ਤਾਂ ਮਨ ਦੀਆਂ ਅੱਖਾਂ ਨਾਲ  ਵੀ ਨੀਝ ਲਾ ਕੇ ਹਰ ਸ਼ੈਅ ਨੂੰ ਵੱਖਰੇ ਨਜ਼ਰੀਏ ਨਾਲ ਦੇਖਦਾ ਹੈ
ਬਘੇਲ ਸਿੰਘ ਧਾਲੀਵਾਲ ਨੂੰ ਆਪਣੇ ਪਿਤਾ ਜੀ ਵੱਲੋਂ ਵਿਰਾਸਤ ਵਿੱਚ  ਇਮਾਨਦਾਰੀ ਦੀ ਗੁਤ੍ਹਤੀ ਮਿਲੀ ਹੈ, ਜਿਹੜੀ ਉਹਨਾਂ ਦੀਆਂ ਲਿਖਤਾਂ ਚੋ ਪ੍ਰਤੱਖ ਝਲਕਦੀ ਹੈ।
ਬਘੇਲ ਸਿੰਘ ਧਾਲੀਵਾਲ ਤਾਂ ਸੱਚੇ  ਪਿਆਰ ਦੀ ਤੁਲਨਾ ਭਗਤੀ ਦੇ ਬਰਾਬਰ  ਕਰਦਾ ਹੈ  ਸਾਰੇ  ਹੀ ਧਰਮ ਪਿਆਰ ਮੁਹੱਬਤ ਦਾ ਸੁਨੇਹਾ ਦਿੰਦੇ ਹਨ।
ਪਿਆਰ ਦਾ ਮਤਲਬ
ਮਹਿਜ ਵਾਸ਼ਨਾ ਨਹੀਂ
ਇਹ ਤਾਂ ਰੁਹਾਨੀਅਤ ਦੇ ਨੇੜੇ
ਜਾਣ  ਦਾ ਔਖਾ ਮਾਰਗ ਹੈ
ਝੱਲੀਏ
ਪਿਆਰ ਸੂਰਤਾਂ ਦਾ ਨਹੀਂ
ਸੀਰਤਾਂ ਦਾ ਹੁੰਦੇ
ਸਰੀਰਾਂ ਦਾ ਨਹੀਂ
ਰੂਹਾਂ ਦਾ ਹੁੰਦੇ
ਇਸ ਰਾਹ ਤੇ ਚੱਲਣ  ਵਾਲੇ ਤਾਂ
ਆਪਣੇ ਪਿਆਰਿਆਂ ਚੋਂ ਵੀ
 ਰੱਬ ਨੂੰ ਪਾ ਲੈਂਦੇ ਨੇ
ਦੇਖੀ ਇਸ  ਪਿਆਰ ਦੇ
ਅਰਥ ਬਿਗਾੜ ਨਾਂ ਦੇਵੀਂ  ਮੇਰੀ ਦੋਸਤ
ਇਹ ਗੁਸਤਾਖੀ ਨਾ ਕਰੀਂ ।
ਝੱਲੀਏ।
ਕਦੇ ਆਪਣੇ ਅੰਦਰਲੀ ਵਾਸ਼ਨਾ ਤੇ ਨਫ਼ਰਤ ਨੂੰ
ਮਾਰ ਕੇ ਤਾਂ ਦੇਖ
ਪਿਆਰ ਤੋਂ ਪਰਮਾਤਮਾ ਤੱਕ
ਮਹਿਸੂਸ ਕਰਕੇ ਤਾਂ ਦੇਖ
ਮੈਂ ਬਘੇਲ ਸਿੰਘ ਧਾਲੀਵਾਲ ਨੂੰ  ਇਸ ਪੁਸਤਕ ਦੀ ਸੰਪੂਰਨਤਾ  ਤੇ ਵਧਾਈ ਦਿੰਦੀ ਹੋਈ ਉਸ ਤੋਂ ਅਜਿਹੀਆਂ ਚੰਗੀਆਂ ਤੇ ਨਿੱਗਰ ਰਚਨਾਵਾਂ ਦੀ ਆਸ ਕਰਦੀ ਹਾਂ ।ਦੁਆ ਕਰਦੀ ਹਾਂ ਉਸ ਦੀ ਕਲਮ ਨਿਰੰਤਰ ਕਾਰਜਸ਼ੀਲ ਰਹੇ ।
ਸ਼ੁੱਭ ਕਾਮਨਾਵਾਂ ਦੇ ਨਾਲ ਕੁਝ ਕਾਵਿ ਸਤਰਾਂ  'ਅਹਿਸਾਸ'  ਚੋਂ ਆਪ ਜੀ ਦੀ ਦੀ ਨਜ਼ਰ ਕਰਦੀ ਹਾਂ
ਮੈਨੂੰ ਹਰ ਪਲ ਰਹਿੰਦਾ ਅਹਿਸਾਸ
ਤੇਰੇ ਨਾਲ ਕੀਤੇ ਇੱਕ ਇੱਕ ਇਕਰਾਰ ਦਾ
ਤਾਹੀਓਂ ਤਾਂ ਇਹ ਲਿਖਤਾਂ ਦੀ ਪੂੰਜੀ
ਤੇਰੇ ਨਾਮ ਕਰ ਦਿੱਤੀ ਮੈਂ


ਅਰਵਿੰਦਰ ਕੌਰ ਸੰਧੂ
ਸਿਰਸਾ ਹਰਿਆਣਾ

23 Feb. 2018

ਜਨਮ ਦਿਨ ਤੇ ਵਿਸ਼ੇਸ਼ - ਪੂਰੀ ਤਰਾਂ ਅਪਣੇ ਫਰਜ਼ਾਂ ਪ੍ਰਤੀ ਸਮੱਰਪਿਤ ਰਹਿਣ ਵਾਲੀ ਸਖਸ਼ੀਅਤ ਗੁਰਭੇਜ ਸਿੰਘ ਗੁਰਾਇਆ

ਗੁਰਭੇਜ ਸਿੰਘ ਗੁਰਾਇਆ ਦਿੱਲੀ ਦੇ ਸਾਹਿਤਕ, ਸਮਾਜਕ ਅਤੇ ਸਰਕਾਰੀ ਹਲਕਿਆਂ ਵਿੱਚ ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ ।
ਉਹ ਬਹੁਤ ਹੀ ਮਿੱਠੇ-ਬੋਲੜੇ ਅਤੇ ਮਿਲਣਸਾਰ ਸੁਭਾਅ ਦੇ ਮਾਲਕ ਹਨ
ਲੋਹੜੀ ਦੇ ਮੁਬਾਰਕ ਮੌਕੇ ਤੇ’ ਪਿਤਾ ਸ.ਬੱਲੀ ਸਿੰਘ ਗੁਰਾਇਆ ਮਾਤਾ (ਸਵ.)ਗੁਰਮੀਤ ਕੌਰ ਦੇ ਘਰ ਜਿਲਾ ਸਿਰਸਾ ਹਰਿਆਣਾ ਚ’ ਜਨਮੇ ਗੁਰਭੇਜ ਸਿੰਘ ਗੁਰਾਇਆ ਨੇ ਮੁੱਢਲੀ ਸਕੂਲੀ ਸਿੱਖਿਆ ਪਿੰਡ ਚ’ ਹਾਸਲ ਕਰਨ ਤੋਂ ਬਾਅਦ ਗੈਜੂਏਸ਼ਨ, ਐਲਐਲ .ਬੀ .ਅਤੇ  ਐਮ ਏ ਪੰਜਾਬੀ, ਪੰਜਾਬ  ਯੂਨੀਵਰਸਿਟੀ ਚੰਡੀਗੜ੍ਹ ਅਤੇ  ਪੰਜਾਬੀ  ਯੂਨੀਵਰਸਿਟੀ  ਪਟਿਆਲਾ ਤੋਂ ਪੂਰੀ  ਕੀਤੀ ।ਗੁਰਭੇਜ ਸਿੰਘ ਗੁਰਾਇਆ ਨੇ ਅਪਣਾ ਵਕਾਲਤ  ਦਾ ਸ਼ਫਰ 1990 ਵਿੱਚ ਸਿਰਸਾ  (ਹਰਿਆਣਾ) ਦੀ ਜ਼ਿਲ੍ਹਾ ਕਚਹਿਰੀ ਤੋਂ ਸੁਰੂ ਕੀਤਾ ਅਤੇ ਜਿਲਾ ਬਾਰ ਅਸੋਸੀਏਸ਼ਨ ਸਿਰਸਾ ਦੇ ਸਕਤੱਰ ਵੀ ਰਹੇ ।1996 ਵਿੱਚ ਉਨ੍ਹਾਂ ਦੀ ਚੋਣ ਦਿੱਲੀ ਸਰਕਾਰ ਦੇ ਗ੍ਰਹਿ ਵਿਭਾਗ ਵਿੱਚ ਬਤੌਰ ਸਰਕਾਰੀ ਵਕੀਲ ਹੋਈ। ਉਹਨਾਂ ਕਈ ਅਹਿਮ ਕੇਸਾਂ ਚ ਸਰਕਾਰ ਦਾ ਪੱਖ ਬਹੁਤ ਹੀ ਨਿਡਰਤਾ ਨਾਲ ਪੇਸ਼ ਕੀਤਾ , ਭਾਵੇ ਉਹਅਣਖ ਖਾਤਰ ਕਤਲ ਕੇਸ  ਹੋਣ ਜਾਂ ਚੁਰਾਸੀ  ਦੰਗਿਆਂ ਦੇ। ਪੰਜਾਬੀ ਅਕਾਦਮੀ ਦੇ ਸਕੱਤਰ  ਨਿਯੁਕਤ ਹੋਣ  ਤਕ ਉਨ੍ਹਾਂ ਇਸ ਅਹੁਦੇ ਦੀ ਮਾਣ ਮਰਿਆਦਾ ਨੂੰ  ਬਰਕਰਾਰ ਰੱਖਦਿਆਂ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ । ਗੁਰਭੇਜ ਸਿੰਘ ਗੁਰਾਇਆ ਨੂੰ ਸਹਿਤ ਪੜਨ ਅਤੇ ਲਿਖਣ ਦੀ ਚੇਟਕ ਘਰੋਂ ਹੀ ਲੱਗੀ ਹੈ । ਉਨ੍ਹਾਂ ਦੇ ਦਾਦਾ ਜੀ ਸ.ਤਰਨ ਸਿੰਘ ਵਹਿਮੀ ਨੇ ਅਨੇਕ ਇਤਿਹਾਸਕ ਪੁਸਤਕਾਂ ਪੰਜਾਬੀ ਸਹਿਤ ਦੀ ਝੋਲੀ ਪਾਈਆਂ ਹਨ। ਉਹਨਾਂ ਨੇ ਖ਼ੁਦ  ਬੇਸ਼ੱਕ ਬਹੁਤਾ ਨਹੀ ਲਿਖਿਆ  ਪਰੰਤੂ  ਅਪਣੇ ਦਾਦਾ ਸ੍ਰ ਤਰਨ ਸਿੰਘ ਵਹਿਮੀ ਦੀਆਂ ਲਿਖਤਾਂ ਦੀ ਸੰਪਾਦਨਾਂ ਬੜੀ ਖ਼ੂਬਸੂਰਤੀ ਅਤੇ ਇੱਕ ਪਰਪੱਕ ਸੰਪਾਦਕ ਵਜੋਂ ਕਰਕੇ ਸਹਿਤ ਦੇ ਖੇਤਰ ਵਿੱਚ ਆਪਣਾ  ਨਾਮ  ਬਣਾਇਆ ।ਕਿਸਾਨੀ ਪਰਿਵਾਰ ਨਾਲ ਸਬੰਧਤ ਗੁਰਭੇਜ ਸਿੰਘ ਗੁਰਾਇਆ  ਨੇ  ਕਾਨੂੰਨ ਦੀਆਂ ਬਾਰੀਕੀਆਂ ਨਾਲ ਦਸਤਪੰਜਾ ਲੈਂਦਿਆ ਸਹਿਤ ਨਾਲ ਵੀ ਨਿਰੰਤਰ ਨਾਤਾ ਜੌੜੀ ਰੱਖਿਆ ।ਸਮੇਂ  ਸਮੇਂ ਤੇ ਉਨ੍ਹਾਂ ਦੇ ਲੇਖ ਮਾਸਿਕ ਰਸਾਲੇ “ਵਰਿਆਮ” ਅਤੇ “ਸਤਿਜੁਗ”  ਵਿੱਚ ਛਪਦੇ ਰਹਿੰਦੇ ਹਨ।।ਉਹ 1990 ਤੋਂ ਪੰਜਾਬੀ ਸਹਿਤ ਸਭਾ ਸਿਰਸਾ ਦੇ ਮੈਂਬਰ ਚਲੇ ਆ  ਰਹੇ ਹਨ। ਉਹਨਾਂ ਦੀਆਂ ਪੰਜਾਬੀ ਸਹਿਤ ਅਕਾਦਮੀ ਦਿੱਲੀ ਦੇ ਸਕੱਤਰ ਵਜੋ ਪੰਜਾਬੀ ਭਾਸ਼ਾ ਦੀ ਬਿਹਤਰੀ  ਲਈ  ਵੀ ਜਿਕਰਯੋਗ ਪਰਾਪਤੀਆਂ ਹਨ।ਉਹਨਾਂ ਨੇ ਜਿੱਥੇ ਦਿੱਲੀ ਤੋਂ ਇਲਾਵਾ ਪੰਜਾਬ, ਹਰਿਆਣਾ,ਰਾਜਸਥਾਨ ਅਤੇ ਜੰਮੂ ਕਸ਼ਮੀਰ ਦੇ ਸਾਹਿਤਕਾਰਾਂ ਨੂੰ ਸਹਿਤ ਅਕਾਦਮੀ ਨਾਲ ਜੋੜਿਆ ਓਥੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ, ਧਾਰਮਿਕ ਅਤੇ ਸੱਭਿਆਚਾਰਿਕ ਖੇਤਰ ਵਿੱਚ ਵੀ ਅਜਿਹੇ ਮੀਲ ਪੱਥਰ ਗੱਡੇ ਜਿੰਨਾਂ ਨੂੰ ਹਮੇਸਾ ਯਾਦ ਰੱਖਿਆ ਜਾਵੇਗਾ। ਉਹਨਾਂ ਵੱਲੋਂ ਕੀਤੇ ਕਾਰਜਾਂ ਦੀ ਹਰ ਪਾਸੇ ਤੋ ਸਰਾਹਨਾ ਹੋ ਰਹੀ ਹੈ। ਅੱਜ ਉਹਨਾਂ ਦੇ  ਜਨਮ ਦਿਨ ਦੇ ਅਸੀਂ  ਉਹਨਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੇ ਹਾਂ ਤਾਂ ਕਿ ਉਹ ਬਹੁਤ ਲੰਮਾ ਸਮਾ ਦੇਸ਼, ਕੌੰਮ ਅਤੇ ਧਰਮ ਦੀ ਤਨਦੇਹੀ ਨਾਲ ਸੇਵਾ ਕਰਦੇ ਰਹਿਣ।


ਅਰਵਿੰਦਰ ਕੌਰ ਸੰਧੂ
 ਸਿਰਸਾ (ਹਰਿਆਣਾ)

12 Jan. 2018