Bagel Singh Dhaliwal

ਕੇਂਦਰੀ ਬਜਟ ਬਨਾਮ ਪੰਜਾਬ - ਬਘੇਲ ਸਿੰਘ ਧਾਲੀਵਾਲ

ਪੰਜਾਬ ਦੀ ਅਰਥ ਵਿਵਸਥਾ ਚੰਗੀ ਨਹੀ ਹੈ।ਇਸ ਦਾ ਕਾਰਨ ਕੇਂਦਰੀ ਸਰਕਾਰਾਂ ਦੀਆਂ ਪੰਜਾਬ ਪ੍ਰਤੀ ਨੀਤੀਆਂ ਵਿੱਚ ਇਮਾਨਦਾਰੀ ਦਾ ਨਾ ਹੋਣਾ ਹੈ। ਜਿਸ ਦੀ ਬਦੌਲਤ ਪੰਜਾਬ ਚੋ ਉਦਯੋਗ ਲਗਭਗ ਖਤਮ ਹੋ ਗਿਆ, ਕਿਉਂਕਿ ਉਦਯੋਗਿਕ ਅਦਾਰਿਆਂ ਨੇ  ਪੰਜਾਬ ਦੀ ਥਾਂ ਦੂਜੇ ਸੂਬਿਆਂ ਵਿੱਚ ਕਾਰੋਬਾਰ ਸਥਾਪਤ ਕਰ ਲਏ।ਫਲ਼ਸਰੂਪ ਬੇਰੋਜਗਾਰੀ ਵਧ ਗਈ ਅਤੇਇਸ ਦਰਮਿਆਨ ਹੀ ਨਸ਼ਿਆਂ ਵਰਗੀ ਅਲਾਮਤ ਨੇ ਆਪਣੀ ਪਕੜ ਬਣਾ ਲਈ।ਪੰਜਾਬ ਦੀ ਸੂਝਵਾਂਨ ਜੁਆਨੀ ਹਿਜਰਤ ਕਰਨ ਲਈ ਮਜਬੂਰ ਹੋ ਗਈ।ਕੇਂਦਰ ਦੀ ਭਾਜਪਾ ਸਰਕਾਰ ਵੱਲੋਂ  ਆਪਣੇ  ਤੀਜੇ ਕਾਰਜਕਾਲ ਦਾ ਪਹਿਲਾ ਬਜਟ ਪੇਸ਼ ਕੀਤਾ ਜਾ ਚੁੱਕਾ ਹੈ। ਬਜਟ ਪੇਸ਼ ਕਰਦਿਆਂ ਕੇਂਦਰੀ ਵਿੱਤ ਮੰਤਰੀ  ਨਿਰਮਲਾ  ਸੀਤਾਰਮਨ ਨੇ  ਜਿੱਥੇ ਦੋ ਹੀ ਸੂਬਿਆਂ ਬਿਹਾਰ ਅਤੇ ਆਂਧਰਾ ਪ੍ਰਦੇਸ ‘ਤੇ  ਜਿਆਦਾ ਧਿਆਨ ਕੇਂਦਰਿਤ ਰੱਖਿਆ ਓਥੇ ਕੁੱਝ ਹੋਰ ਸੂਬਿਆਂ ਦਾ ਵੀ ਜ਼ਿਕਰ ਕੀਤਾ,ਜਿੰਨਾਂ ਵਿੱਚ ਓੜੀਸਾ,ਝਾਰਖੰਡ,ਹਿਮਾਚਲ ਪ੍ਰਦੇਸ,ਉਤਰਾਖੰਡ,ਅਸਾਮ ਅਤੇ ਸ਼ਿਕਮ ਸਾਮਲ ਹਨ। ਉਪਰੋਕਤ ਸੂਬਿਆਂ ਨੂੰ ਹੜਾਂ ਅਤੇ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਆਰਥਿਕ ਮਦਦ ਦੇਣ ਦਾ ਐਲਾਨ ਕੇਂਦਰੀ ਵਿੱਤ ਮੰਤਰੀ ਵੱਲੋਂ ਕੀਤਾ ਗਿਆ,ਪਰ ਪੰਜਾਬ  ਵਰਗੇ ਸੂਬੇ ਨੂੰ ਅਣਗੌਲਿਆ ਕਰਨਾ ਹਾਕਮਾਂ ਦੀ ਸੌੜੀ ਸੋਚ ਨੂੰ ਸਪੱਸਟ ਕਰਦਾ ਹੈ।ਪੰਜਾਬ ਸਰਹੱਦੀ ਸੂਬਾ ਹੋਣ ਦੇ ਨਾਲ ਨਾਲ  ਕੁਦਰਤੀ ਅਤੇ ਗੈਰ ਕੁਦਰਤੀ ਆਫਤਾਂ ਦੀ ਮਾਰ ਵੀ ਝੱਲ ਰਿਹਾ ਹੈ,ਜਿਸ ਵਿੱਚ  ਪੰਜਾਬ ਦੇ ਹਿੱਸੇ ਸਿਰਫ ਨੁਕਸਾਨ ਝੱਲਣਾ ਆਉਂਦਾ ਹੈ,ਬਦਲੇ ਵਿੱਚ ਕੇਂਦਰ ਨੇ ਕਦੇ ਵੀ ਕੋਈ ਰਾਹਤ ਪਰਦਾਨ  ਨਹੀ ਕੀਤੀ। ਮਸਲਨ ਪੰਜਾਬ ਦੇ ਪਾਣੀ ਧੱਕੇ ਨਾਲ ਹਰਿਆਣਾ,ਰਾਜਸਥਾਨ ਅਤੇ ਦਿੱਲੀ ਨੂੰ ਮੁਫਤ ਵਿੱਚ ਦਿੱਤੇ ਜਾ ਰਹੇ ਹਨ,ਪਰ ਜਦੋਂ ਹੜ ਆਉਂਦੇ ਹਨ ਤਾਂ ਉਹਦਾ ਨੁਕਸਾਨ ਇਕੱਲੇ ਪੰਜਾਬ ਦੇ ਲੋਕਾਂ ਨੂੰ ਝੱਲਣਾ ਪੈਂਦਾ ਹੈ।ਪੰਜਾਬ ਦੇ ਕੁਦਰਤੀ  ਸਰੋਤਾਂ ‘ਤੇ ਕੇਂਦਰ  ਨੇ ਧੱਕੇ ਨਾਲ ਆਪਣੇ ਅਧਿਕਾਰ ਜਮਾ  ਲਏ ਹੋਏ ਹਨ,ਜਦੋ ਕਿ ਪੰਜਾਬ ਦੇ ਪੱਲੇ ਸਿਰਫ ਤੇ ਸਿਰਫ ਕੁਦਰਤੀ ਅਤੇ ਗੈਰ ਕੁਦਰਤੀ ਖੁਆਰੀਆਂ ਹੀ ਰਹਿ ਗਈਆਂ ਹਨ।ਗੈਰ ਕੁਦਰਤੀ ਆਫਤਾਂ,ਜਿਵੇਂ ਪੰਜਾਬ ਦੀਆਂ  ਡੈਮਾਂ ਦਾ ਪਰਬੰਧ ਖੋਹ ਕੇ ਕੋਇਲੇ ਦੇ ਥਰਮਲ ਪੰਜਾਬ ਦੇ ਮੱਥੇ ਮਾਰ ਦਿੱਤੇ ਗਏ ਹਨ।ਪੰਜਾਬ ਦੇ ਪਾਣੀਆਂ ਤੋ ਮੁਫਤ ਵਿੱਚ ਤਿਆਰ ਹੁੰਦੀ ਬਿਜਲੀ ਦਿੱਲੀ ਨੂੰ ਦੇ ਦਿੱਤੀ ਗਈ ਅਤੇ ਪੰਜਾਬ ਥਰਮਲ ਪਲਾਟਾਂ ਦੀ ਮਹਿੰਗੀ ਬਿਜਲੀ ਤੇ ਨਿਰਭਰ ਹੋ ਕੇ  ਰਹਿ ਗਿਆ ਹੈ।ਏਥੇ ਹੀ ਬੱਸ ਨਹੀ,ਨਹਿਰੀ ਪਾਣੀ ਦੀ ਥਾਂ ਮਹਿੰਗੀ ਬਿਜਲੀ ਨਾਲ ਚੱਲਣ ਵਾਲੇ ਟਿਊਬਵੈਲ ਤੋਹਫੇ ਦੇ ਰੂਪ ਵਿੱਚ ਪੰਜਾਬ ਨੂੰ ਦਿੱਤੇ ਗਏ,ਤਾਂ ਕਿ ਧਰਤੀ ਹੇਠਲਾ ਅਮ੍ਰਿਤ ਵਰਗਾ ਪਾਣੀ ਬਰਬਾਦ ਕੀਤਾ ਜਾ ਸਕੇ ਅਤੇ ਪੰਜਾਬੀ ਕਿਸਾਨਾਂ ਨੂੰ ਆਤਮ ਨਿਰਭਰਤਾ ਵਾਲੀਆਂ ਫਸਲਾਂ  ਤੋ ਹਟਾ ਕੇ ਦੇਸ ਦੇ ਅੰਨ ਭਡਾਰ ਨੂੰ ਭਰਨ ਲਈ ਕਣਕ ਅਤੇ ਝੋਨੇ  ਤੇ ਐਮਐਸਪੀ ਦੇ ਕੇ ਉਪਰੋਕਤ ਦੋ ਫਸਲਾਂ ਬੀਜਣ ਲਈ ਉਕਸਾਇਆ ਗਿਆ  ਜਾਂ ਇਹ ਕਹਿਣਾ ਵੀ ਜਾਇਜ ਹੋਵੇਗਾ ਕਿ ਮਜਬੂਰ ਕਰ ਦਿੱਤਾ,ਕਿਉਂਕਿ ਪੰਜਾਬ ਨੂੰ ਆਤਮ ਨਿਰਭਰ ਬਨਾਉਣ ਵਾਲੀਆਂ ਫਸਲਾਂ,ਜਿੰਨਾਂ ਵਿੱਚ ਦਾਲਾਂ,ਮੱਕੀ,ਬਾਜਰਾ,ਜਵਾਰ,ਛੋਲੇ,ਤਿਲ ,ਗਵਾਰਾ ਆਦਿ ਹਰ ਇੱਕ ਉਹ ਫਸਲ ਸ਼ਾਮਲ ਹੈ,ਜਿਹੜੀ ਘਰੇਲੂ ਲੋੜਾਂ ਦੀ ਪੂਰਤੀ ਕਰਦੀ ਹੈ,ਉਹਨਾਂ ਦੇ ਮੰਡੀਕਰਨ ਨੂੰ ਬਹੁਤ ਗਹਿਰੀ ਸਾਹਿਸ਼ ਤਹਿਤ ਅਪੰਗ ਕਰ ਦਿੱਤਾ ਗਿਆ,ਤਾਂ ਕਿ ਕਿਸਾਨ ਖੁਦ ਹੀ ਨਿਰਾਸ਼ ਹੋ ਕੇ ਉਪਰੋਕਤ ਫਸਲਾਂ ਬੀਜਣ ਦਾ ਵਿਚਾਰ ਤਿਆਗ ਦੇਣ,ਜਿਸ ਦੀ ਬਦੌਲਤ ਅੱਜ ਪੰਜਾਬ ਪੀਣ ਵਾਲੇ ਪਾਣੀ ਤੋ ਵੀ ਵਾਂਝਾ ਹੋਣ ਦੀ ਕਾਗਾਰ ਤੇ ਖੜਾ ਹੈ ਅਤੇ ਆਪਣੀਆਂ ਆਤਮ ਨਿਰਭਰ ਬਨਾਉਣ ਵਾਲੀਆਂ ਫਸਲਾਂ  ਤੋ ਦੂਰ ਕਰ ਦਿੱਤੇ ਜਾਣ ਕਰਕੇ ਕਰਜੇ ਦੇ ਅਜਿਹੇ ਜੰਜਾਲ ਵਿੱਚ ਫਸ ਕੇ ਰਹਿ ਗਿਆ ਹੈ,ਜਿਸ ਵਿੱਚੋਂ ਨਿਕਲਣ ਦਾ ਕੋਈ ਰਾਹ ਵੀ ਨਹੀ ਲੱਭ ਰਿਹਾ,ਲਿਹਾਜ਼ਾ ਖੁਦਕੁਸ਼ੀਆਂ ਦੀ ਦਰ ਵਿੱਚ ਦਿਨ ਪ੍ਰਤੀ ਦਿਨ ਵਾਧਾ ਦਰਜ ਕੀਤਾ ਜਾ ਰਿਹਾ ਹੈ। ਜੇਕਰ ਸਮੁੱਚੇ ਭਾਰਤ ਦੀ ਕਿਸਾਨੀ ਦੀ ਗੱਲ ਕੀਤੀ ਜਾਵੇ,ਤਾਂ ਇਹ ਕਹਿਣਾ ਕੋਈ ਗਲਤ ਨਹੀ ਹੋਵੇਗਾ ਕਿ ਸਮੁੱਚੇ ਦੇਸ਼ ਅੰਦਰ ਹੀ ਕਿਸਾਨੀ ਦੀ ਹਾਲਾਤ ਸੱਪ ਦੇ ਮੂੰਹ ਵਿੱਚ ਕੋਹੜ ਕਿਰਲੇ ਵਾਲੀ ਬਣੀ ਹੋਈ ਹੈ,ਕਿਉਂਕਿ ਕਾਰਪੋਰੇਟ ਜਗਤ ਜਮੀਨਾਂ ਹੜੱਪਣ ਲਈ ਬਜਿੱਦ ਹੈ, ਲਿਹਾਜ਼ਾ ਹਕੂਮਤ ਕਿਸਾਨੀ ਦੇ ਸੰਕਟ ਨੂੰ ਹੱਲ ਕਰਨ ਲਈ ਸੰਜੀਦਾ ਨਹੀ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਅਨੁਸਾਰ 1995 ਤੋਂ 2022 ਦਰਮਿਆਨ 3,96,912 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ, ਜਦੋਕਿ 2023,2024 ਦੇ ਦੁਖਾਤ ਅਜੇ ਬਾਕੀ ਹਨ, ਇਸ ਦੇ ਬਾਵਜੂਦ ਵੀ ਸਰਕਾਰ ਕਹਿੰਦੀ ਹੈ ਕਿ ਖੇਤੀ ਸੈਕਟਰ ਸੰਕਟ ਵਿੱਚ ਨਹੀਂ ਹੈ।ਜਿੱਥੇ ਦੇਸ਼ ਦੀ ਸਮੁੱਚੀ ਕਿਸਾਨੀ ਹਕੂਮਤੀ ਬੇਰੁਖੀ ਦਾ ਸੰਤਾਪ ਹੰਢਾ ਰਹੀ ਹੈ, ਓਥੇ ਪੰਜਾਬ ਦੀ ਹਾਲਤ ਹੋਰ ਵੀ ਬਦਤਰ ਇਸ ਕਰਕੇ ਹੈ ਕਿਉਂਕਿ ਕੇਂਦਰ ਨੇ ਕਦੇ ਵੀ ਪੰਜਾਬ ਨੂੰ ਆਪਣਾ ਹਿੱਸਾ ਨਹੀ ਸਮਝਿਆ।ਪੰਜਾਬ ਨੂੰ ਹਮੇਸ਼ਾਂ ਬੇਗਾਨਗੀ ਦਾ ਅਹਿਸਾਸ ਕਰਵਾ ਕੇ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਫਿਰ ਵੀ ਦੇਸ਼ ਦੀਆਂ ਹੱਦਾਂ ਸਰਹੱਦਾਂ ਤੇ ਪੰਜਾਬ ਦੇ ਜਵਾਨ ਹਿੱਕ ਡਾਹ ਕੇ ਲੜਦੇ ਹਨ,ਨਤੀਜੇ ਵਜੋਂ ਆਏ ਦਿਨ ਦੇਸ਼ ਦੀਆਂ ਹੱਦਾਂ ਤੋ ਪੰਜਾਬੀ ਨੌਜਵਾਨਾਂ ਦੀਆਂ ਲਾਸਾਂ ਤਿਰੰਗੇ ਵਿੱਚ ਲਿਪਟ ਕੇ ਪੰਜਾਬ ਆ ਰਹੀਆਂ ਹਨ। ਇਹ ਕਿੱਥੋਂ ਦੀ ਦਿਆਨਤਦਾਰੀ ਹੈ ਕਿ ਦੇਸ ਉਪਰ ਬਾਹਰੀ ਸੰਕਟਾਂ ਦਾ ਮੁਕਾਬਲਾ ਕਰਨ ਲਈ ਪੰਜਾਬ ਨੂੰ ਵਰਤਿਆ ਜਾਵੇ,ਇੱਥੋਂ ਦੇ ਗੱਭਰੂਆਂ ਨੂੰ ਬਲੀ  ਦੇ ਬੱਕਰੇ ਬਣਾ ਕੇ ਦੇਸ਼ ਦੀਆਂ ਹੱਦਾਂ ਉੱਪਰ ਸਭ ਤੋ  ਅਗਲੀ ਕਤਾਰ ਵਿੱਚ ਰੱਖਿਆ ਜਾਵੇ,ਪਰ ਜਦੋ ਉਹਨਾਂ ਦੇ  ਅਧਿਕਾਰਾਂ ਦੀ ਗੱਲ ਆਵੇ,ਪੰਜਾਬ ਦੀ ਆਰਥਿਕ ਮੰਦਹਾਲੀ ਦੀ ਗੱਲ ਆਵੇ,ਤਾਂ ਚੁੱਪ ਵੱਟ ਲਈ ਜਾਵੇ।ਅਜਿਹੀ ਵਿਤਕਰੇਵਾਜੀ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਖੁਦ ਹੀ ਖੰਡਿਤ  ਕਰਨ ਦਾ ਕਾਰਨ ਬਣ ਸਕਦੀ ਹੈ। ਪੰਜਾਬ  ਅੱਜ ਤਕਰੀਵਨ 2,82000 ਕਰੋੜ ਤੋਂ ਵੱਧ ਦੇ ਕਰਜੇ ਦੀ ਮਾਰ ਝੱਲ ਰਿਹਾ ਹੈ,ਫਿਰ ਵੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਕੇ ਅਣਗੌਲਿਆ ਕਰਨਾ ਭਾਰਤੀ ਹਾਕਮਾਂ ਨੂੰ ਸ਼ੋਭਾ ਨਹੀ ਦਿੰਦਾ।ਸੋ  ਚੰਗਾ ਹੁੰਦਾ ਜੇਕਰ  ਪੰਜਾਬ ਦੀ 1947 ਤੋਂ ਲੈ ਕੇ ਅੱਜ ਤੱਕ ਦੀ  ਕਾਰਗੁਜ਼ਾਰੀ ਨੂੰ ਨਜਰਅੰਦਾਜ਼ ਨਾਂ ਕਰਕੇ ਪੰਜਾਬ ਨੂੰ ਵੀ ਦੇਸ ਦਾ ਹਿੱਸਾ ਸਮਝਿਆ ਜਾਂਦਾ ਅਤੇ ਬਾਕੀ ਉਹਨਾਂ ਸੂਬਿਆਂ ਨੂੰ ਵੀ ਉਹਨਾਂ ਦਾ ਹੱਕ ਦਿੱਤਾ ਜਾਂਦਾ,ਜਿੰਨਾਂ ਨੂੰ ਸਿਰਫ ਇਸ ਕਰਕੇ ਬਜ਼ਟ ਵਿੱਚ ਉਹਨਾਂ ਦੇ ਹੱਕਾਂ ਤੋ ਵਾਂਝਾ ਰੱਖਿਆਂ ਗਿਆ ਹੈ,ਕਿਉਂਕਿ ਉਹਨਾਂ ਸੂਬਿਆਂ ਵਿੱਚ ਭਾਜਪਾ ਦੀ ਅਗਵਾਈ ਜਾਂ ਸਰਪ੍ਰਸਤੀ ਵਾਲੀ ਸਰਕਾਰ ਨਹੀ ਹੈ।ਸੋ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਭਵਿੱਖ ਦੀਆਂ ਨੀਤੀਆਂ  ਤੈਅ ਕਰਨ ਸਮੇ ਇਹ ਯਕੀਨੀ ਬਣਾਇਆ ਜਾਵੇ ਕਿ ਸੂਬਿਆਂ ਨੂੰ ਉਹਨਾਂ ਦੇ ਹੱਕਾਂ ਤੋ ਵਾਂਝੇ ਨਾ ਰੱਖਿਆ ਜਾਵੇ, ਇਹ ਦੇਸ਼ ਹਿੱਤ ਵਿੱਚ ਜਰੂਰੀ ਹੋਵੇਗਾ।

ਸ੍ਰੀ ਅਕਾਲ ਤਖਤ ਸਾਹਿਬ ਤੋ ਜਲਾਵਤਨੀ ਜੋਧੇ ਦੀ ਉਪਾਧੀ ਪਾਉਣ ਵਾਲਾ ਜਿੰਦਾ ਸ਼ਹੀਦ ਸੀ ਭਾਈ ਗਜਿੰਦਰ ਸਿੰਘ - ਬਘੇਲ ਸਿੰਘ ਧਾਲੀਵਾਲ

ਭਾਈ ਗਜਿੰਦਰ ਸਿੰਘ ਕਿਸੇ ਆਮ ਵਿਅਕਤੀ ਦਾ ਨਾਮ ਨਹੀ,ਬਲਕਿ ਅਜਾਦ ਸਿੱਖ ਰਾਜ ਦੇ ਪਵਿੱਤਰ ਕੌਮੀ ਕਾਰਜ ਲਈ  ਦ੍ਰਿੜ੍ਹ ਸੰਕਲਪ,ਤਾਅ-ਉਮਰ ਅਡੋਲ  ਰਹਿਣ ਵਾਲੀ ਨਿੱਡਰ  ਜਲਾ-ਵਤਨੀ  ਸਤਿਕਾਰਿਤ ਸਖਸ਼ੀਅਤ ਹੈ ਗਜਿੰਦਰ ਸਿੰਘ ਹਾਈਜੈਕਰ। ਭਾਈ ਸਾਹਿਬ ਸਾਇਦ ਇੱਕੋ ਇੱਕ ਅਜਿਹੇ ਸਿੱਖ ਜੋਧੇ ਜਰਨੈਲ ਸਨ,ਜਿੰਨਾਂ ਨੇ ਆਪਣੀ  ਸਾਰੀ ਜਿੰਦਗੀ ਬੜੀ ਦ੍ਰਿੜਤਾ,ਅਡੋਲਤਾ ਅਤੇ ਬੇ-ਗਰਜੀ ਨਾਲ ਬਗੈਰ ਕੌਂਮ ਨੂੰ ਨਿਹੋਰੇ ਦਿੱਤਿਆਂ ਅਜਾਦ ਸਿੱਖ ਰਾਜ ਦੀ ਪਰਾਪਤੀ ਦੀ ਜਦੋ ਜਹਿਦ ਦੇ ਲੇਖੇ ਲਾ ਦਿੱਤੀ। ਤਿੰਨ ਜੀਆਂ ਦੇ ਪਰਿਵਾਰ ਦੇ ਤਿੰਨ ਜਗਾਹ ਹੋ ਕੇ ਵਿਖਰ ਜਾਣ ਵਰਗਾ ਦੁੱਖ ਵੀ ਉਹਨਾਂ ਨੂੰ ਆਪਣੇ  ਨਿਸ਼ਾਨੇ ਤੋ ਡੁਲਾ ਨਾ ਸਕਿਆ।ਉਹਨਾਂ ਦਾ ਜੀਵਨ ਭਾਂਵੇ ਮੁੱਢੋਂ ਹੀ ਸੰਘਰਸ਼ੀ ਰਿਹਾ,ਪਰ ਉਹਨਾਂ ਦਾ ਨਾਮ ਅੰਤਰਰਾਸ਼ਟਰੀ ਪੱਧਰ ਤੇ ਉੱਦੋਂ ਚਰਚਾ ਵਿੱਚ ਆਇਆ ਜਦੋ ਉਹਨਾਂ ਵੱਲੋਂ ਆਪਣੇ ਚਾਰ ਸਾਥੀਆਂ ਸਿਰਦਾਰ ਸਤਨਾਮ ਸਿੰਘ ਪਾਉਂਟਾ ਸਾਹਿਬ,ਮਾਸਟਰ ਕਰਨ ਸਿੰਘ, ਸਿਰਦਾਰ ਜਸਬੀਰ ਸਿੰਘ ਅਤੇ ਸਿਰਦਾਰ  ਤੇਜਿੰਦਰਪਾਲ ਸਿੰਘ ਸਮੇਤ 29 ਸਤੰਬਰ 1981 ਨੂੰ ਦਿੱਲੀ ਤੋ ਏਅਰ ਇੰਡੀਆ ਦਾ ਜਹਾਜ ਅਹਵਾ ਕਰਕੇ ਲਹੌਰ (ਪਾਕਿਸਤਾਨ)ਲਿਜਾਇਆ ਗਿਆ। ਇਸ ਦੌਰਾਨ ਉਹਨਾਂ ਵੱਲੋਂ ਸੰਤ ਬਾਬਾ  ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਬਿਨ੍ਹਾਂ ਸ਼ਰਤ ਰਿਹਾਈ ਦੇ ਨਾਲ ਕੁਝ ਹੋਰ ਸ਼ਰਤਾਂ ਵੀ ਰੱਖੀਆਂ ਗਈਆਂ। ਇਸ ਕਾਰਵਾਈ ਨਾਲ ਜਿੱਥੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਦੀ ਚਰਚਾ ਕੌਮਾਂਤਰੀ ਪੱਧਰ ’ਤੇ ਹੋਈ, ਓਥੇ ਭਾਈ ਗਜਿੰਦਰ ਸਿੰਘ ਹੋਰਾਂ ਦਾ ਨਾਮ ਵੀ ਦੁਨੀਆ ਪੱਧਰ ਤੇ ਜਾਣਿਆ ਜਾਣ ਲੱਗਾ।ਯਾਦ ਰਹੇ ਕਿ 20 ਸਤੰਬਰ 1981 ਵਾਲੇ ਦਿਨ ਲਾਲਾ ਜਗਤ ਨਰਾਇਣ ਦੇ ਕਤਲ ਦੇ ਸਬੰਧ ਵਿੱਚ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਮਹਿਤਾ ਚੌਕ ਤੋਂ  ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਦੌਰਾਨ ਸੰਗਤਾਂ ਅਤੇ ਪੁਲਿਸ ਦਰਮਿਆਨ ਹੋਈ  ਗੋਲੀਬਾਰੀ ਵਿੱਚ ਗਿਆਰਾਂ ਵਿਅਕਤੀਆਂ ਦੀ ਸ਼ਹਾਦਤ ਹੋ ਗਈ ਸੀ । ਭਾਈ ਗਜਿੰਦਰ ਸਿੰਘ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਸੰਤ ਭਿੰਡਰਾਂ ਵਾਲਿਆਂ ਦੀ ਗ੍ਰਿਫਤਾਰੀ ਦੇ ਰੋਸ ਵਜੋਂ ਹੀ ਜਹਾਜ ਅਗਵਾ ਕੀਤਾ ਗਿਆ ਸੀ,ਜਿਸ ਵਿੱਚ ਜਹਾਜ ਦੇ ਅਮਲੇ ਦੇ ਛੇ ਵਿਅਕਤੀਆਂ ਸਮੇਤ 117 ਵਿਅਕਤੀ ਸਵਾਰ ਸਨ,ਪਰ ਸਿੱਖ ਅਗਵਾਕਾਰਾਂ ਦੇ ਇਸ ਖਤਰਨਾਕ ਕੰਮ ਦੀ ਖੂਬਸੂਰਤੀ  ਇਹ ਸੀ ਕਿ ਉਹਨਾਂ ਨੇ ਖਾਲਸਾਈ ਪਰੰਪਰਾਵਾਂ ਤੇ ਪਹਿਰਾ ਦਿੰਦਿਆਂ ਜਹਾਜ ਵਿੱਚ ਸਵਾਰ ਔਰਤਾਂ ਅਤੇ ਬੱਚਿਆਂ ਨੂੰ ਤੁਰੰਤ ਛੱਡ  ਦਿੱਤਾ ਸੀ। ਭਾਈ ਗਜਿੰਦਰ ਸਿੰਘ ਦਾ ਜਨਮ 19 ਨਵੰਬਰ 1951 ਨੂੰ ਪਟਿਆਲਾ ਵਿਖੇ ਹੋਇਆ। ਉਹ ਪੰਜ ਭੈਣ ਭਰਾਵਾਂ ਵਿੱਚੋਂ ਚੌਥੇ ਨੰਬਰ' ਤੇ ਸਨ । ਸੱਭ ਤੋਂ ਵੱਡੀ ਭੈਣ, ਬੀਬੀ ਹਰਪਾਲ ਕੌਰ, ਜੋ ਭਾਈ ਸਾਹਿਬ  ਤੋਂ ਦੱਸ ਸਾਲ ਵੱਡੀ ਹੈ, ਬੀਬੀ ਹਰਪਾਲ ਕੌਰ ਤੋਂ ਛੋਟਾ ਭਰਾ, ਸਰਦਾਰ ਅਵਤਾਰ ਸਿੰਘ, ਜੋ ਭਾਈ ਸਾਹਿਬ ਤੋਂ ਪੰਜ ਸਾਲ ਵੱਡਾ ਸੀ। ਇਸ ਤੋਂ ਛੋਟੀ ਭੈਣ ਇੰਦਰਮੋਹਣ ਕੌਰ ਹੈ, ਜੋ ਭਾਈ ਸਾਹਿਬ, ਤੋਂ ਡੇਢ ਕੁ ਸਾਲ ਵੱਡੀ ਹੈ । ਭਾਈ ਸਾਹਿਬ ਤੋਂ ਛੋਟਾ ਭਰਾ, ਸਰਦਾਰ ਦਰਸ਼ਨ ਸਿੰਘ ਹੈ, ਜੋ ਗਜਿੰਦਰ ਸਿੰਘ  ਤੋਂ ਤਕਰੀਬਨ ਸੱਤ ਕੁ ਸਾਲ ਛੋਟਾ ਹੈ ।  ਸੰਤਾਲੀ ਦੀ ਵੰਡ ਤੋਂ ਮਗਰੋਂ ਇਹ ਪਰਿਵਾਰ, ਭਾਰਤ ਵਾਲੇ ਪਾਸੇ ਦੇ ਪੰਜਾਬ ਦੇ ਪਟਿਆਲਾ ਸ਼ਹਿਰ ਆ ਕੇ ਵੱਸ ਗਿਆ ਸੀ।ਭਾਈ ਸਾਹਿਬ ਦਾ ਪਿਛੋਕੜ ਖਾਲਸਾ ਰਾਜ ਦੇ ਅਜੇਤੂ ਜਰਨੈਲ ਸ੍ਰ ਹਰੀ ਸਿੰਘ ਨਲੂਆ ਵੱਲੋਂ ਵਸਾਏ ਨਗਰ ਹਰੀਪੁਰ ਹਜਾਰਾ (ਪਾਕਿਸਤਾਨ)ਨਾਲ ਜੁੜਦਾ ਹੈ।ਇਹ ਪਿੰਡ ਉਹਨਾਂ ਦਾ ਪਿਛਲਾ ਪਿੰਡ ਸੀ, ਸਾਇਦ ਇਹੋ ਕਾਰਨ ਹੋਵੇਗਾ ਕਿ ਭਾਈ ਗਜਿੰਦਰ ਸਿੰਘ ਵੀ ਸਾਰੀ ਉਮਰ ਸਿੱਖ ਰਾਜ ਦੇ ਸੁਪਨਿਆਂ ਚ ਗੁਆਚਿਆ ਜਲਾਵਤਨੀ ਹੰਢਾਉਂਦਾ ਰਿਹਾ।ਉਹਨਾਂ ਦੇ ਮਨ ਅੰਦਰ ਅਜਾਦੀ ਦੀ ਤਾਂਘ ਦੇ ਭਾਂਬੜ ਬਲ਼ਦੇ ਰਹੇ। ਭਾਈ ਸਾਹਿਬ ਦੇ ਅੰਦਰਲੀ ਤਾਂਘ ਦਾ ਕਾਰਨ ਉਹਨਾਂ ਅੰਦਰ ਆਪਣੇ ਪੁਰਖਿਆਂ ਦੇ ਪਿੰਡ ਹਰੀਪੁਰ ਹਜਾਰਾ ਦੀ ਜਰਖੇਜ ਅਤੇ ਸਖਤ ਮਿੱਟੀ ਦਾ ਕ੍ਰਿਸ਼ਮਾ ਵੀ ਤਾਂ ਹੈ,ਜਿਹੜਾ ਉਹਨਾਂ ਦੇ ਅੰਦਰ ਆਪਣੇ ਗੁਆਚੇ ਸਿੱਖ ਰਾਜ ਦੀ ਲਟ-ਲਟ ਬਲ਼ਦੀ ਜੋਤ ਨੂੰ ਪਰਚੰਡ ਰੱਖਦਾ ਰਿਹਾ ਹੈ,ਉਹਨਾਂ ਦੇ ਅੰਦਰ ਕੌਂਮੀ ਜਜ਼ਬੇ ਦੇ ਠਾਠਾਂ ਮਾਰਦੇ ਸਮੁੰਦਰ ਦੀਆਂ ਲਹਿਰਾਂ ਨੂੰ ਉਹਨਾਂ ਦੇ ਦਗ ਦਗ ਕਰਦੇ ਚਿਹਰੇ ਤੋ ਤੈਰਦੀਆਂ ਮਹਿਸੂਸ ਕੀਤਾ ਜਾ ਸਕਦਾ ਸੀ।ਭਾਈ ਗਜਿੰਦਰ ਸਿੰਘ ਕੋਈ ਆਮ ਇਨਸਾਨ ਹੋ ਹੀ ਨਹੀ ਸਕਦਾ,ਉਹ ਆਪਣੇ ਆਪ ਵਿੱਚ ਇੱਕ ਸੰਘਰਸ਼ੀ ਮਨੁੱਖ ਵਜੋਂ ਜਿੰਦਗੀ ਭਰ ਜੀਵਿਆ ਅਤੇ ਤਾਅ-ਉਮਰ ਸਿੱਖ ਜੁਆਨੀ ਦਾ ਰਾਹ ਦਿਸੇਰਾ ਰਿਹਾ। ਇਹ ਮਾਣ ਬਹੁਤ ਟਾਵੇਂ ਵਿਰਲਿਆਂ ਦੇ ਹਿੱਸੇ ਆਉਂਦਾ ਹੈ,ਜਦੋਂ ਲੋਕ ਕਿਸੇ ਆਗੂ ਨੂੰ ਆਪਣੇ ਨਿਸਾਨੇ ਪ੍ਰਤੀ ਆਖਰੀ ਸਾਹ ਤੱਕ ਅਡੋਲਤਾ ਨਾਲ ਖੜਾ ਦੇਖਦੇ ਹਨ।ਭਾਈ ਗਜਿੰਦਰ ਸਿੰਘ ਜਿੱਥੇ ਦਲ ਖਾਲਸਾ ਜਥੇਬੰਦੀ ਦਾ ਬਾਨੀ ਆਗੂ ਸੀ,ਓਥੇ ਉਹ ਇੱਕ ਉੱਚ ਕੋਟੀ ਦਾ ਕਵੀ ਸੀ,ਜਿੰਨਾਂ ਦੀਆਂ ਲਿਖਤਾਂ ਨੇ ਦਿੱਲੀ ਦਰਬਾਰ ਨੂੰ ਕੰਬਣੀ ਛੇੜ ਦਿੱਤੀ ਸੀ।ਲਿਹਾਜਾ ਉਹਨਾਂ ਦੀਆਂ ਦੋ ਪੁਸਤਕਾਂ “ਪੰਜ ਤੀਰ ਹੋਰ” ਅਤੇ “ਗੰਗੂ ਦੀ ਰੂਹ” ਤੇ ਸਮੇ ਦੀ ਸਰਕਾਰ ਨੇ ਪਬੰਦੀ ਲਗਾ ਦਿੱਤੀ। ਉਹਨਾਂ ਵੱਲੋਂ ਆਪਣੇ ਸੰਘਰਸ਼ੀ ਜੀਵਨ ਤੋ ਪਹਿਲਾਂ ਅਤੇ ਦਰਮਿਆਨ ਕੁੱਲ ਨੌਂ ਪੁਸਤਕਾਂ ਲਿਖੀਆਂ ਗਈਆਂ,ਜਿੰਨਾਂ ਵਿੱਚ ਪੰਜ ਤੀਰ ਹੋਰ,ਗੰਗੂ ਦੀ ਰੂਹ,ਵਸੀਅਤਨਾਮਾ,ਸੂਰਜ ਤੇ ਖਾਲਿਸਤਾਨ,ਸਲਾਖਾਂ ਪਿੱਛੇ,ਸਮੇ ਦਾ ਸੱਚ,ਲਕੀਰ ਅਤੇ ਸੰਘਰਸ਼ ਸਲਾਖਾਂ ਤੇ ਸੱਜਣੀ ਸਾਮਿਲ ਹਨ।ਇਸ ਤੋ ਇਲਾਵਾ ਬਹੁਤ ਕੁੱਝ ਅਣ ਛਪਿਆ ਵੀ ਹੋਵੇਗਾ,ਜਿਹੜਾ ਉਹਨਾਂ ਨੂੰ ਚਾਹੁਣ ਵਾਲੇ ਪਾਠਕ ਅਕਸਰ ਹੀ ਫੇਸਬੁੱਕ ਤੇ ਲਗਾਤਾਰ ਪੜ੍ਹਦੇ ਆ ਰਹੇ ਹਨ।ਉਹਨਾਂ ਆਪਣੀ ਜਿੰਦਗੀ ਦੇ 41 ਸਾਲ ਜਲਾਵਤਨੀ ਹੰਢਾਉਂਦਿਆਂ ਗੁਜਾਰੇ ਹਨ।ਇਸ ਵਿੱਚ 13 ਸਾਲ ਅਤੇ ਕੁੱਝ ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਵੀ ਸਾਮਲ ਹੈ। ਇਸ ਸਮੇ ਦੌਰਾਨ ਇਸ ਅਡੋਲ ਜਰਨੈਲ ਦੀ ਧਰਮ ਪਤਨੀ ਅਤੇ ਸਪੁੱਤਰੀ ਨੂੰ ਵੀ ਵੱਖ ਵੱਖ ਮੁਲਕਾਂ ਵਿੱਚ ਧੱਕੇ ਖਾਣ  ਲਈ ਮਜਬੂਰ ਹੋਣਾ ਪਿਆ। ਬੇਟੀ ਇੰਗਲੈਂਡ ਵਿੱਚ,ਪਤਨੀ ਜਰਮਨ ਵਿੱਚ ਅਤੇ ਭਾਈ ਸਾਹਿਬ ਖੁਦ ਪਾਕਿਸਤਾਨ ਵਿੱਚ ਜਲਾਵਤਨ ਰਹਿ ਕੇ ਅਜਾਦ ਖਾਲਸਾ ਰਾਜ ਲਈ ਚਾਰਾਜੋਈ ਕਰਦੇ ਹੋਏ ਕੌਂਮੀ ਜਜ਼ਬਿਆਂ ਦੀ ਤਰਜਮਾਨੀ ਕਰਦੇ ਰਹੇ। ਡਾ ਗੁਰਦੀਪ ਸਿੰਘ ਜਗਵੀਰ ਪਰਿਵਾਰ ਸਬੰਧੀ ਲਿਖਦੇ ਹੋਏ ਕਹਿੰਦੇ ਹਨ ਕਿ ‘ਸ੍ਰ ਗਜਿੰਦਰ ਸਿੰਘ ਦੀ ਬੇਟੀ ਬਿਕਰਮ ਜੀਤ ਕੌਰ ਇਸ ਵਕਤ ਇੰਗਲੈਂਡ ਵਿਚ ਹੈ ਜੋ ਆਪਣੇ ਸਰਦਾਰ ਗੁਰਪਰੀਤ ਸਿੰਘ ਜੀ ਦੇ ਨਾਲ ਆਪਣਾ ਗ੍ਰਹਿਸਥ ਜੀਵਨ ਬਿਤਾ ਰਹੀ ਹੈ। ਬੱਚੀ ਬਿਕ੍ਰਮ ਜੀਤ ਕੌਰ ਦਾ ਅਨੰਦ ਕਾਰਜ ਸਰਦਾਰ ਮੰਗਲ ਸਿੰਘ ਅਤੇ ਬੀਬੀ ਰਣਜੀਤ ਕੌਰ ਦੇ ਬੇਟੇ ਸਰਦਾਰ ਗੁਰਪ੍ਰੀਤ ਸਿੰਘ ਦੇ ਨਾਲ 29 ਜੁਲਾਈ 2006 ਵਾਲੇ ਦਿਨ, ਸਾਊਥਾਲ ਦੀ ਮਿਸ਼ਨਰੀ ਸੁਸਾਇਟੀ ਦੇ ਮਾਤਾ ਸੁੰਦਰੀ ਦੀਵਾਨ ਹਾਲ ਵਿੱਚ ਸੰਪੂਰਨ ਹੋਇਆ ਸੀ। ਪੱਲੇ ਦੀ ਰਸਮ ਉਸ ਵੇਲੇ ਸਾਰੀ ਕੌਮ ਵੱਲੋਂ ਹੀ ਅਦਾ ਹੋ ਗਈ ਜਦੋਂ ਉਸ ਦਿਨ ਦੇਸ਼ ਵਿਦੇਸ਼ ਤੋਂ ਆਈ ਸੰਗਤ ਨੇ ਇਸ ਬੱਚੀ ਨੂੰ ਪੰਥ ਦੀ ਬੇਟੀ ਹੋਣ ਦਾ ਮਾਣ ਬਖਸ਼ਿਆ। ਬੱਚੀ ਬਿਕਰਮ ਜੀਤ ਕੌਰ ਅਤੇ ਬੱਚੇ ਗੁਰਪਰੀਤ ਸਿੰਘ ਦੇ ਗ੍ਰਹਿ ਸਤਿਗੁਰੂ ਜੀ ਨੇ, ਬੱਚੀ ਅਵਨੀਤ ਕੌਰ ਅਤੇ ਪੁੱਤਰ ਸੁਖਰਾਜ ਸਿੰਘ ਦੀ ਦਾਤ ਬਖਸ਼ੀ ਹੈ। ਭਾਈ ਗਜਿੰਦਰ ਸਿੰਘ ਦੀ ਪੰਥ ਪ੍ਰਤੀ ਵੱਡੀ ਕੁਰਬਾਨੀ ਨੂੰ ਦੇਖਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਿਰਦਾਰ ਗਜਿੰਦਰ ਸਿੰਘ ਨੂੰ 'ਜਲਾਵਨੀ ਸਿੱਖ ਯੋਧੇ' ਦੀ ਉਪਾਧੀ ਦੇਣ ਦਾ ਫ਼ੈਸਲਾ ਲਿਆ ਗਿਆ ਅਤੇ ਇਸ ਸੰਬੰਧੀ ਇਕ ਖ਼ਤ ਸਿਰਦਾਰ ਗਜਿੰਦਰ ਸਿੰਘ ਨੂੰ ਭੇਜਿਆ ਗਿਆ ਕਿ 'ਗੁਰੂ ਪੰਥ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਮਿਤੀ 3 ਅੱਸੂ ਸੰਮਤ ਨਾਨਕਸ਼ਾਹੀ 552 ਮੁਤਾਬਕ 18 ਸਤੰਬਰ 2020 ਨੂੰ ਪੰਜ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ ਵਿੱਚ ਆਪ ਜੀ ਨੂੰ ਪੰਥ ਪ੍ਰਤੀ ਕੀਤੀਆਂ ਸੇਵਾਵਾਂ ਲਈ 'ਜਲਾਵਤਨੀ ਸਿੱਖ ਯੋਧਾ' ਦੀ ਉਪਾਧੀ ਨਾਲ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਵਲੋਂ ਹੋਏ ਆਦੇਸ਼ ਅਨੁਸਾਰ ਆਪ ਜੀ ਨੂੰ ਸਨਮਾਨ ਦੇਣ ਦੀ ਮਿਤੀ ਨਿਯਤ ਕਰਕੇ ਸੂਚਿਤ ਕੀਤਾ ਜਾਵੇਗਾ।ਸ੍ਰੀ ਅਕਾਲ ਤਖਤ ਸਾਹਿਬ ਤੋ ਫੈਸਲਾ ਲੈ ਲਏ ਜਾਣ ਦੇ ਬਾਅਦ ਵੀ ਉਹਨਾਂ ਨੂੰ ਸਨਮਾਨ ਨਾ ਦੇਣਾ ਭਾਈ ਗਜਿੰਦਰ ਸਿੰਘ ਵਰਗੀ ਸੱਚੀ ਸੁੱਚੀ ਸਖਸ਼ੀਅਤ ਦੇ ਨਾਲ ਭਾਰੀ ਅਨਿਆ ਹੈ।ਉਹ ਸੱਚਮੁੱਚ ਜਿਉਂਦਾ ਸ਼ਹੀਦ ਸੀ,ਜਿਸਨੇ ਪਰਿਵਾਰ ਨੂੰ ਖੇਰੂੰ ਖੇਰੂੰ ਹੋਣ ਦੀ ਸ਼ਰਤ ਤੇ ਵੀ ਆਖਰੀ ਸਾਹ ਤੱਕ ਕੌਂਮ ਦੀ ਅਜਾਦੀ ਦੀ ਜੋਤ ਨੂੰ ਬਲਦੇ ਰੱਖਿਆ ਅਤੇ ਜਿਉਂਦੇ ਜੀਅ ਨਾਂ ਹੀ ਦਿੱਲੀ ਦਰਬਾਰ ਤੋ ਕੋਈ ਰਹਿਮ ਦੀ ਭੀਖ ਮੰਗੀ ਅਤੇ ਨਾ ਹੀ ਕੌਂਮ ਨੂੰ ਆਪਣੇ ਦੁੱਖਾਂ ਦਰਦਾਂ ਦਾ ਵਾਸਤਾ ਪਾਕੇ ਪਰਿਵਾਰ ਲਈ ਕੋਈ ਸਵਾਲ ਹੀ ਪਾਇਆ,ਬਲਕਿਉਹਨਾਂ ਦੀਆਂ ਲਿਖਤਾਂ ਡੋਲਣ ਵਾਲਿਆਂ ਨੂੰ ਵੀ ਹੌਸਲਾ ਅਤੇ ਹਿੰਮਤ ਦਿੰਦੀਆਂ ਰਹੀਆਂ।ਉਹਨਾਂ ਦੇ ਵਿਛੋੜੇ ਦਾ ਕੌਂਮ ਨੂੰ ਪਿਆ ਘਾਟਾ ਕਦੇ ਵੀ ਪੂਰਿਆ ਨਹੀ ਜਾ ਸਕੇਗਾ,ਪਰੰਤੂ ਉਹਨਾਂ ਦੇ ਕਾਰਜ ਸਿੱਖ ਜੁਆਨੀ ਲਈ ਪਰੇਰਨਾ ਸਰੋਤ ਹੋਣਗੇ।ਉਹਨਾਂ ਦਾ ਅਜੇਤੂ,ਅਡੋਲ,ਅਡਿੱਗ ਅਤੇ ਦ੍ਰਿੜ੍ਹ ਸੰਕਲਪ ਜਰਨੈਲ ਵਾਲਾ ਸੰਘਰਸ਼ੀ ਜੀਵਨ ਸਿੱਖ ਮਨਾਂ ਦੇ ਪੁੰਗਰਦੇ ਬਲਬਲਿਆਂ ਅੰਦਰ ਅਜਾਦੀ ਦੀ ਤਾਂਘ ਪੈਦਾ ਕਰੇਗਾ,ਲਿਹਾਜ਼ਾ ਗਜਿੰਦਰ ਸਿੰਘ ਮੁੜ ਮੁੜ ਪੈਦਾ ਹੁੰਦੇ ਰਹਿਣਗੇ।

ਪੰਥਕੋ,ਅਕਾਲੀਓ ! ਅਜੇ ਵੀ ਡੁੱਲੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ,ਪੰਥ ਦਾ ਹਿਰਦਾ ਬੜਾ ਵਿਸ਼ਾਲ ਹੈ ਤੇ ਕੋਮਲ ਵੀ - ਬਘੇਲ ਸਿੰਘ ਧਾਲੀਵਾਲ

ਪੰਜਾਬ ਦੀ ਮਾਂ ਪਾਰਟੀ ਕਿਹਾ ਜਾਣ ਵਾਲਾ ਸ਼੍ਰੋਮਣੀ ਅਕਾਲੀ ਦਲ ਇਸ ਸਮੇਂ ਬਹੁਤ ਗਹਿਰੇ ਸੰਕਟ 'ਚੋਂ ਲੰਘ ਰਿਹਾ ਹੈ | ਇਹਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਿਘਾਰ ਦੀ ਸਿਖ਼ਰ ਦਾ ਸਮਾਂ ਵੀ ਕਹਿ ਲਿਆ ਜਾਵੇ ਤਾਂ ਵੀ ਗਲਤ ਨਹੀ ਹੋਵੇਗਾ | ਸ਼੍ਰੋਮਣੀ ਅਕਾਲੀ ਦਲ ਦੀ  ਪਾਣੀ ਤੋਂ ਪਤਲੀ ਹੋਈ ਹਾਲਤ ਤੋਂ ਬਾਅਦ ਪਾਰਟੀ ਵਿੱਚ ਬਗਾਵਤ ਦੇ ਸੁਰ ਉਠਣੇ ਸੁਭਾਵਿਕ ਹੈ,ਕਿਉਂਕਿ ਮਾੜੇ ਸਮਿਆਂ ਵਿੱਚ ਤਾਂ ਚੰਗੇ ਆਗੂਆਂ ਦੀਆਂ ਸੱਜੀਆਂ ਖੱਬੀਆਂ ਬਾਹਾਂ ਸਾਥ ਛੱਡ ਜਾਂਦੀਆਂ ਹਨ,ਇਹ ਤਾਂ ਉਸ ਆਗੂ ਦੇ ਸਾਥ ਛੱਡਣ ਦੀ ਗੱਲ ਹੈ,ਜਿਸ ਨੂੰ ਸਮੁੱਚਾ ਪੰਥ ਗੁਨਾਹਗਾਰ ਮੰਨ ਬੈਠਾ ਹੈ | ਸੰਕਟ ਗ੍ਰਸਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਤੋਂ ਬਾਗੀ ਹੋਣ ਵਾਲੇ ਅਕਾਲੀਆਂ ਨੇ ਬਗਾਵਤ ਦਾ ਐਲਾਨ ਕਰ ਦਿੱਤਾ ਹੈ | ਭਾਵੇਂ ਬਾਗੀ ਹੋਏ ਅਕਾਲੀਆਂ 'ਤੇ ਵੀ ਲੋਕ ਛੇਤੀ ਕੀਤੇ ਭਰੋਸਾ ਨਹੀ ਕਰਨਗੇ,ਪਰ ਜਿਸ ਤਰ੍ਹਾਂ ਬਾਗੀ ਧੜੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਕੇ ਹੋਈਆਂ ਗਲਤੀਆਂ ਦੀ ਖਿਮਾ ਜਾਚਨਾ ਕਰਨਗੇ | ਜੇਕਰ ਉਹ ਸੱਚਮੁੱਚ ਹੀ ਇਹ ਮਹਿਸੂਸ ਕਰਦੇ ਹਨ ਅਤੇ ਦਿਲ ਤੋਂ ਮੁਆਫੀ ਮੰਗਣਾ ਚਾਹੁੰਦੇ ਹਨ,ਫਿਰ ਉਹਨਾਂ ਨੂੰ ਕੁੱਝ ਸਫਲਤਾ ਮਿਲਣ ਦੀ ਆਸ ਕੀਤੀ ਜਾ ਸਕਦੀ ਹੈ,ਪਰ ਜੇਕਰ ਉਹ ਮਹਿਜ ਸਿਆਸੀ ਲਾਭ ਲੈਣ ਲਈ ਅਜਿਹਾ ਕਰਨਾ ਚਾਹੁੰਦੇ ਹਨ,ਤਾਂ ਉਹ ਭੁੱਲ ਜਾਣ ਕਿ ਲੋਕ ਉਹਨਾਂ ਤੇ ਭਰੋਸਾ ਕਰ ਲੈਣਗੇ | ਗੁਰੂ ਬੜਾ ਸਮਰੱਥ ਹੈ,ਉਹਨੇ  ਹੀ ਪਾਤਸ਼ਾਹੀਆਂ ਦੀ ਬਖਸ਼ਿਸ਼ ਕਰਨੀ ਹੈ ਅਤੇ ਕਰਦਾ ਰਿਹਾ ਹੈ,ਪਰ ਜੇਕਰ ਬਾਗੀ ਧੜਾ ਸੁਖਬੀਰ ਬਾਦਲ ਤੋਂ ਚੌਧਰ ਖੋਹ ਕੇ ਆਪ ਚੌਧਰੀ ਬਨਣ ਤੱਕ ਦੀ ਸੀਮਤ ਰਹਿਣਾ ਚਾਹੁੰਦਾ ਹੈ,ਤਾਂ ਇਹ ਸੰਭਵ ਨਹੀ ਹੋਵੇਗਾ | ਹੁਣ ਜੋ ਵੀ ਫੈਸਲਾ ਉਹਨਾਂ ਨੇ ਲੈਣਾ ਹੈ,ਉਹ ਸੋਚ ਸਮਝ ਕੇ ਇਮਾਨਦਾਰੀ ਨਾਲ ਹੀ ਲੈਣਾ ਪਵੇਗਾ | ਦਿੱਲੀ ਦੀ ਆਸ ਛੱਡ ਕੇ ਪੰਥ ਤੇ ਟੇਕ ਰੱਖਣੀ ਹੋਵੇਗੀ | ਪੰਥਕ ਏਜੰਡੇ ਤੇ ਮੁੜ ਤੋਂ ਪੱਕੇ ਪੈਰੀ ਅੱਗੇ ਵਧਣ ਲਈ ਗੁਰੂ ਸਾਹਿਬ ਤੋ ਹਿੰਮਤ ਹੌਸਲੇ ਦੀ ਬਖਸ਼ਿਸ਼ ਲਈ ਅਰਦਾਸ ਵੀ ਖਿਮਾ ਜਾਚਨਾ ਦੇ ਨਾਲ ਹੀ ਕਰਨੀ ਹੋਵੇਗੀ | ਇਸ ਤੋਂ ਅਗਲਾ ਕਦਮ ਪੰਥਕ ਸੋਚ ਵਾਲੀਆਂ ਸਮੁੱਚੀਆਂ ਧਿਰਾਂ ਨੂੰ ਨਾਲ ਲੈ ਕੇ ਚੱਲਣ ਦੇ ਯਤਨ ਵੀ ਕਰਨੇ ਪੈਣਗੇ | ਪੰਜਾਬੀ ਦੀ ਕਹਾਵਤ ਹੈ Tਆਪਣਾ ਮਾਰੂ ਛਾਵੇਂ ਸੁੱਟੂ”, ਦਿੱਲੀ ਵਾਲਿਆਂ ਦੇ ਸਾਹਮਣੇ ਨੱਕ ਰਗੜਨ ਤੋਂ ਤਾਂ ਚੰਗਾ ਹੈ ਕਿ ਆਪਣਿਆਂ ਨੂੰ ਮਿਨਤ ਕਰਕੇ ਵੀ ਨਾਲ ਲੈ ਲਿਆ ਜਾਵੇ | ਪਹਿਲਾਂ ਅਕਸਰ ਅਜਿਹਾ ਹੁੰਦਾ ਰਿਹਾ ਹੈ ਕਿ ਜਦੋਂ ਕਿਸੇ ਚੋਣ ਸਮੇਂ ਏਕੇ ਦੀ ਗੱਲ ਚੱਲਦੀ ਤਾਂ ਬਾਦਲ ਵਿਰੋਧੀ ਧਿਰਾਂ ਵੀ ਆਪਸ ਵਿੱਚ ਇਕੱਠੀਆਂ ਨਹੀ ਸੀ ਹੁੰਦੀਆਂ | ਕੁੱਝ ਧੜੇ ਆਪਣੀ ਹਾਉਮੈ ਅਤੇ ਖੁਦਗਰਜੀਆਂ ਕਰਕੇ ਏਕਾ ਨਹੀ ਸਨ ਕਰਦੇ ਅਤੇ ਕੁੱਝ ਦਿੱਲੀ ਦੀ ਘੁਰਕੀ ਤੋਂ ਡਰਦੇ ਪਿੱਛੇ ਹੱਟ ਜਾਂਦੇ, ਪਰੰਤੂ ਕਹਿੰਦੇ ਸਾਰੇ ਇੱਕੋ ਹੀ ਗੱਲ ਸਨ Tਸਾਡੇ ਵਿੱਚ ਸਿਧਾਂਤਕ ਵਖਰੇਵਿਆਂ ਕਰਕੇ ਏਕਤਾ ਨਹੀ ਹੋ ਸਕੀ” | ਇੱਥੇ ਸਵਾਲ ਉੱਠਦਾ ਹੈ ਭਲਾ ਦਿੱਲੀ ਨਾਲ ਕਿਹੜੀ ਸਿਧਾਂਤਕ ਸਾਂਝ ਹੈ, ਜਿਹੜੀ ਮੁੱਢ ਕਦੀਮੋਂ ਹੀ ਸਿੱਖੀ ਦੀ ਦੁਸ਼ਮਣ ਰਹੀ ਹੈ? ਜਿਸ ਦਿੱਲੀ ਵਾਲਿਆਂ ਦੀ ਨਫ਼ਰਤ ਦਾ ਸ਼ੇਕ ਸਿੱਖਾਂ ਨੂੰ ਹੁਣ ਵੀ ਗਾਹੇ ਬਗਾਹੇ ਲੱਗਦਾ ਰਹਿੰਦਾ ਹੈ, ਉਨ੍ਹਾਂ ਨਾਲ ਹੁਣ ਵੀ ਬਗੈਰ ਸ਼ਰਤ ਤੋਂ ਜਾਣ ਨੂੰ ਤਿਆਰ ਬੈਠੇ ਹੋ | ਦਿੱਲੀ ਦੀ ਸੱਤਾ ਤੇ ਕੋਈ ਵੀ ਧਿਰ ਕਾਬਜ ਹੋਵੇ,ਉਹ ਪੰਜਾਬ ਪ੍ਰਤੀ ਅਤੇ ਖਾਸ ਕਰ ਸਿੱਖਾਂ ਪ੍ਰਤੀ ਚੰਗੀ ਸੋਚ ਰੱਖ ਹੀ ਨਹੀ ਸਕਦੀ | ਦਿੱਲੀ ਦੀ ਨੀਅਤ ਅਤੇ ਨਜ਼ਰੀਆ ਪੰਜਾਬ ਪ੍ਰਤੀ ਕਦੇ ਵੀ ਚੰਗਾ ਨਹੀ ਰਿਹਾ | ਜੇਕਰ ਅਕਾਲੀਆਂ ਨੂੰ ਹੁਣ ਵੀ ਸਮਝ ਨਾ ਆਈ, ਜਦੋਂ ਸਾਰਾ ਕੁੱਝ ਲਗਭਗ ਗੁਆ ਹੀ ਚੁੱਕੇ ਹਨ,ਫਿਰ ਇਸ ਤੋਂ ਬਾਅਦ ਕਦੇ ਵੀ ਨਹੀ ਆਵੇਗੀ | ਇਹ ਚਿੱਟੇ ਦਿਨ ਵਰਗਾ ਸੱਚ ਹੈ ਕਿ ਹੁਣ ਦਾ ਖੁੰਝਿਆ ਵਖਤ ਮੁੜਕੇ ਡਾਹ ਨਹੀ ਦੇਵੇਗਾ | ਇਹ ਕਹਿਣਾ ਕੋਈ ਗਲਤ ਨਹੀ ਕਿ ਇਹਨਾਂ ਪੰਥਕਾਂ ਅਤੇ ਅਕਾਲੀਆਂ ਦੀਆਂ ਗਲਤੀਆਂ ਕਾਰਨ ਪੰਜਾਬ ਅੰਦਰ ਦਿੱਲੀ ਆਪਣੇ ਪੈਰ ਪਸਾਰਨ ਵਿੱਚ ਕਾਮਯਾਬ ਹੋ ਗਈ ਹੈ | ਪਾਣੀ,ਬਿਜਲੀ ਡੈਮਾਂ,ਰਾਜਧਾਨੀ ਚੰਡੀਗੜ ਸਮੇਤ ਪੰਜਾਬੀ ਬੋਲਦੇ ਇਲਾਕੇ ਖੋਹ ਲੈਣ ਤੋਂ ਬਾਅਦ ਜਮੀਨ ਹੜੱਪਣ ਦੀ ਸਾਜਿਸ਼ ਵਿੱਚ ਵੀ ਉਹ ਲਗਭਗ ਕਾਮਯਾਬੀ ਦੇ ਨੇੜੇ ਤੇੜੇ ਹੀ ਖੜੇ ਹਨ | ਅੱਜ ਹਾਲਾਤ ਇਹ ਹਨ ਕਿ ਜੋ ਤਾਕਤਾਂ ਪੰਜਾਬ ਨੂੰ ਅਗਵਾਈ ਦੇ ਰਹੀਆਂ ਹਨ,ਉਨ੍ਹਾਂ ਦਾ ਪੰਥ,ਪੰਜਾਬ ਅਤੇ ਪੰਜਾਬੀਅਤ ਨਾਲ ਦੂਰ ਦਾ ਵੀ ਵਾਸਤਾ ਨਹੀ ਹੈ,ਜਿਹੜੇ ਪੰਜਾਬ ਦੀ ਹੋਂਦ ਨੂੰ ਹੀ ਖਤਮ ਕਰਨ ਦੇ ਮੁੱਦਈ ਹਨ, ਉਹਨਾਂ ਹੱਥ ਬਦਲ ਬਦਲ ਕੇ ਪੰਜਾਬ ਦੀ ਵਾਂਗਡੋਰ ਦਿੱਤੀ ਜਾ ਰਹੀ ਹੈ | ਭਾਵ ਹਉਂਮੈ ਗ੍ਰਸਤ ਆਗੂਆਂ ਦੀ ਬਦੌਲਤ ਦੁੱਧ ਦੀ ਰਾਖੀ ਬਿੱਲਾ ਬੈਠਾ ਦਿੱਤਾ ਹੋਇਆ ਹੈ | ਸਿੱਖ ਪੰਥ ਕੋਲ ਬੁੱਧੀਜੀਵੀਆਂ ਦੀ ਕਮੀ ਨਹੀ, ਨੀਤੀਵਾਨਾਂ ਦੀ ਕਮੀ ਨਹੀ ਹੈ, ਬਹੁਤ ਸਾਰੇ ਤਜੁਰਬੇ ਵਾਲੇ ਅਜਿਹੇ ਬੁੱਧੀਜੀਵੀ ਅਤੇ ਨੀਤੀਵਾਨ ਵੀ ਹਨ,ਜਿਹੜੇ ਪੰਜਾਬ ਦੀ ਬਿਗੜੀ ਸੰਵਾਰਨ ਲਈ ਸੁਚੱਜੇ ਕਾਰਜ ਕਰ ਸਕਦੇ ਹਨ | ਉਨ੍ਹਾਂ ਦੀਆਂ ਸੇਵਾਵਾਂ ਲੈਣੀਆਂ ਚਾਹੀਦੀਆਂ ਹਨ |ਇਨ੍ਹਾਂ ਸੱਤਾ ਦੇ ਲਾਲਚੀਆਂ ਨੂੰ ਅਕਾਲ ਪੁਰਖ ਹੁਣ ਵੀ ਸੋਝੀ ਬਖਸ਼ ਦੇਵੇ, ਤਾਂ ਵੀ Tਡੁੱਲ੍ਹੇ ਬੇਰਾਂ ਦਾ ਅਜੇ ਕੁੱਝ ਨਹੀ ਵਿਗੜਿਆ”' | ਕਹਿੰਦੇ ਹਨ ਕਿ Tਸਵੇਰ ਦਾ ਭੁੱਲਿਆ ਸਾਮ ਨੂੰ ਘਰ ਆ ਜਾਵੇ,ਤਾਂ ਉਹਨੂੰ ਭੁੱਲਿਆ ਨਹੀ ਕਹਿੰਦੇ” |'' ਸੋ ਜੇਕਰ ਹੁਣ ਸੱਚਮੁੱਚ ਆਤਮਾ ਦੀ ਅਵਾਜ ਤੋਂ ਲਾਹਣਤਾਂ ਪੈ ਰਹੀਆਂ ਹਨ, ਜੇਕਰ ਸੱਚਮੁੱਚ ਸੰਜੀਦਾ ਹੋ ਹੀ ਗਏ ਹਨ ਅਤੇ ਜੇਕਰ ਸੱਚਮੁੱਚ ਪਿਛਲੀਆਂ ਗਲਤੀਆਂ ਨੂੰ ਧੋਣਾ ਚਾਹੁੰਦੇ ਹਨ,ਤਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਕੇ ਖਿਮਾ ਜਾਚਨਾ ਕਰਨ ਦੇ ਨਾਲ ਨਾਲ ਜੋ ਜਖਮ ਸ੍ਰੀ ਅਕਾਲ ਤਖਤ ਸਾਹਿਬ ਨੂੰ ਬਤੌਰ ਭਾਗੀਦਾਰ  ਇਹਨਾਂ ਆਗੂਆਂ ਨੇ ਦਿੱਤੇ ਹਨ,ਜਿਹੜਾ ਸਿੱਖੀ ਸਿਧਾਂਤਾਂ ਦਾ ਘਾਣ ਕਰਾਉਣ 'ਚ ਭਾਗੀਦਾਰੀ ਨਿਭਾਈ ਹੈ,ਜੋ ਨੁਕਸਾਨ ਸਿੱਖੀ ਦਾ ਕੀਤਾ ਹੈ,ਉਹਦਾ ਸੱਚੇ ਮਨੋਂ ਪਛਚਾਤਾਪ ਕਰਕੇ ਉਹਦੀ ਭਰਪਾਈ ਦੇ ਯਤਨ ਵੀ ਹੁਣੇ ਤੋਂ ਅਰੰਭਣੇ ਹੋਣਗੇ | ਸਾਰੇ ਧੜਿਆਂ ਨਾਲ ਗਿਲੇ ਸ਼ਿਕਵੇ ਦੂਰ ਕਰਕੇ ਸਭ ਤੋਂ ਪਹਿਲਾਂ ਸ੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਵੱਲ ਧਿਆਨ ਦੇਣਾ ਹੋਵੇਗਾ,ਫਿਰ ਹੀ ਅੱਗੇ ਤੁਰਨ ਬਾਰੇ ਸੋਚਿਆ ਜਾ ਸਕਦਾ ਹੈ | ਸ੍ਰੋਮਣੀ ਗੁਰਦੁਆਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਤੋਂ ਪਹਿਲਾਂ ਕਮੇਟੀ ਦਾ ਇਜਲਾਸ ਬੁਲਾ ਕੇ ਪ੍ਰਧਾਨ ਦੀ ਚੋਣ ਕਰਵਾਉਣੀ ਚਾਹੀਦੀ ਹੈ,ਇਹ ਸੇਵਾ ਵੀ ਕਿਸੇ ਅਜਿਹੇ ਗੁਰਸਿੱਖ ਨੂੰ ਸੌਪਣੀ ਚਾਹੀਦੀ ਹੈ,ਜੀਹਦੇ ਅੰਦਰ ਸਿੱਖ ਭਾਵਨਾਵਾਂ ਦੀ ਚੋਭ ਪੈ ਰਹੀ ਹੋਵੇ | ਕਿਉਂਕਿ ਇਹ ਵੀ ਅੰਦਰਲੀਆਂ ਖਬਰਾਂ ਹਨ ਕਿ ਅਜਿਹਾ ਕਰਨ ਜੋਗੇ ਸ੍ਰੋਮਣੀ ਕਮੇਟੀ ਮੈਬਰਾਂ ਦੀ ਹਮਾਇਤ ਵੀ ਉਪਰੋਕਤ ਬਾਗੀ ਧੜੇ ਨੂੰ ਮਿਲ ਰਹੀ ਹੈ | ਉਸ ਤੋਂ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਸਾਰੇ ਤਖਤਾਂ ਦੇ ਜਥੇਦਾਰਾਂ ਲਈ ਪੰਥਕ ਰਹੁ ਰੀਤਾਂ ਅਨੁਸਾਰ ਵਿਧੀ ਵਿਧਾਨ ਬਨਾਉਣਾ ਹੋਵੇਗਾ | ਮੌਜੂਦਾ ਜਥੇਦਾਰਾਂ ਨੂੰ ਹਟਾ ਕੇ ਅਕਾਲੀ ਬਾਬਾ ਫੂਲਾ ਸਿੰਘ ਵਰਗੇ ਜਥੇਦਾਰਾਂ ਨੂੰ ਤਖਤ ਸਾਹਿਬਾਨਾਂ ਦੀ ਸੇਵਾ ਸੌਪਣੀ ਹੋਵੇਗੀ | ਸਮਾਂ ਸੀਮਾ ਤਹਿ ਕਰਨੀ ਹੋਵੇਗੀ | ਸ੍ਰੋਮਣੀ ਕਮੇਟੀ ਇਹ ਮਤਾ ਪਾਸ ਕਰੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਮੁੱਚੇ ਪੰਥ ਦੀ ਮਰਜੀ ਤੋ ਬਗੈਰ ਸ੍ਰੋਮਣੀ ਕਮੇਟੀ ਆਪਣੀ ਮਰਜੀ ਨਾਲ ਆਹੁਦੇ  ਤੋ ਹਟਾ ਨਹੀ ਸਕੇਗੀ | ਭਾਵ ਜਥੇਦਾਰ ਸਹਿਬਾਨ ਦਾ ਰੁਤਬਾ ਅਸਲ ਅਰਥਾਂ ਵਿੱਚ ਸਰਬ ਉੱਚ ਹੋਵੇਗਾ |ਇਸਤਰਾਂ ਕਰਨ ਨਾਲ ਗੁਰੂ ਆਸ਼ੇ ਅਨੁਸਾਰ ਸਿੱਖ ਰਾਜਨੀਤੀ 'ਤੇ ਧਰਮ ਦਾ ਕੁੰਡਾ ਲੱਗ ਜਾਵੇਗਾ,ਜਿਸ ਨਾਲ ਸਿੱਖੀ ਸਿਧਾਂਤ ਹੋਰ ਪਰਪੱਕ ਹੋਣਗੇ ਅਤੇ ਸਿੱਖੀ ਦਾ ਬੋਲਬਾਲਾ ਹੋਵੇਗਾ |ਸਿੱਖ ਸਿਆਸਤ ਗਿਰਾਵਟ ਤੋ ਬਚੇਗੀ ਅਤੇ ਸਿੱਖ ਅਵਾਮ ਅੰਦਰ ਭਰੋਸਾ ਵੀ ਬਣ ਜਾਵੇਗਾ | ਅਗਲਾ ਕੰਮ ਡਿਬਰੂਗੜ ਦੇ ਸਿੱਖ ਬੰਦੀਆਂ ਸਮੇਤ ਤੀਹ ਤੀਹ ਸਾਲਾਂ ਤੋ ਜੇਲਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਦੀ ਰਣਨੀਤੀ ਬਣਾਉਣੀ ਹੋਵੇਗੀ | ਉਸ ਤੋ ਉਪਰੰਤ ਸੂਬੇ ਨੂੰ ਵੱਧ ਅਧਿਕਾਰਾਂ ਸਮੇਤ ਬਾਕੀ ਮੁੱਦੇ ਹੋਣਗੇ। ਜੇਕਰ ਅਜਿਹਾ ਕਦਮ ਪੁੱਟਣ ਤੋਂ ਟਾਲਾ ਵੱਟਣ ਦੀ ਕੋਸ਼ਿਸ਼ ਕੀਤੀ ਗਈ,ਫਿਰ ਸਮਝਿਆ ਜਾਵੇਗਾ ਕਿ ਅਜੇ ਵੀ ਆਪਣੇ ਗੁਰੂ ਪ੍ਰਤੀ ਵਫਾਦਾਰੀ ਨਹੀਂ ਹੈ,ਜਦੋਂ ਗੁਰੂ ਪ੍ਰਤੀ ਵਫਾਦਾਰੀ ਨਹੀ ਹੋਵੇਗੀ,ਫਿਰ ਪੰਥ ਨਾਲ ਵਫਾਦਾਰੀ ਦੀ ਆਸ ਵੀ ਨਹੀ ਕੀਤੀ ਜਾ ਸਕੇਗੀ | ਭਾਵੇਂ ਬਾਗੀ ਹੋਏ ਅਕਾਲੀ ਧੜੇ ਤੋਂ ਇਮਾਨਦਾਰੀ ਦੀ ਬਹੁਤੀ ਆਸ ਕੀਤੀ ਵੀ ਨਹੀ ਜਾ ਸਕਦੀ,ਕਿਉਂਕਿ ਇਸ ਧੜੇ ਵਿੱਚ ਕੁੱਝ ਆਗੂ ਅਜਿਹੇ ਵੀ ਹਨ,ਜਿਹੜੇ ਦਿੱਲੀ ਦੇ ਇਸ਼ਾਰੇ ਨਾਲ ਹੀ  ਰਾਜਨੀਤੀ ਕਰਦੇ ਹਨ ਅਤੇ ਉਹਨਾਂ ਤੇ ਹੀ ਟੇਕ ਰੱਖਦੇ ਹਨ | ਲੰਮਾ ਸਮਾਂ ਦਿੱਲੀ ਵਾਲੀਆਂ ਤਾਕਤਾਂ ਦੇ ਹੇਠਾਂ ਲੱਗ ਕੇ ਚੱਲਣ ਕਰਕੇ ਉਪਰੋਕਤ ਆਗੂਆਂ ਵਿੱਚੋਂ ਆਤਮ ਵਿਸਵਾਸ ਲਗਭਗ ਖਤਮ ਹੋਣ ਵਰਗਾ ਹੈ | ਪਰ ਗੁਰੂ ਸਾਹਿਬ ਸਮਰੱਥ ਹਨ,ਹੋ ਸਕਦਾ ਹੈ,ਕਿ ਸਮੁੱਚੇ ਸਿੱਖ ਆਗੂਆਂ ਨੂੰ ਸੁਮੱਤ ਅਤੇ ਤਾਕਤ ਬਖਸ਼ ਦੇਣ ਤਾਂ ਸਿੱਖ ਸਿਆਸਤ ਦੇ ਸਮੀਕਰਨ ਪੂਰੀ ਤਰਾਂ ਬਦਲ ਸਕਦੇ ਹਨ | ਮੈਂ ਨਿੱਜੀ ਤੌਰ ਤੇ ਵੀ ਇਹ ਹੀ ਸਲਾਹ ਦੇਵਾਂਗਾ ਕਿ ਤੁਸੀ ਸਾਰਿਆਂ ਨੇ ਸਿੱਖੀ ਸਿਧਾਂਤਾਂ ਨੂੰ ਅਣਗੌਲਿਆ ਕਰਕੇ ਜਾਂ ਇਹ ਕਹਿ ਲਿਆ ਜਾਵੇ ਕਿ ਸਿੱਖੀ ਸਿਧਾਂਤਾਂ ਦਾ ਘਾਣ ਕਰਵਾ ਕੇ ਲੰਮਾ ਸਮਾਂ ਸੱਤਾ ਦਾ ਸੁੱਖ ਮਾਣ ਲਿਆ ਹੈ | ਹੁਣ ਆਪਣੇ ਗੁਨਾਹਾਂ ਦੀ ਸਜ਼ਾ ਸਮਝ ਕੇ ਹੀ ਬਾਕੀ ਜਿੰਦਗੀ ਪੰਥ ਦੇ ਲੇਖੇ ਲਾ ਦਿੱਤੀ ਜਾਵੇ,ਭਾਵ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ ਜਾਵੇ | ਸੋ ਅਖੀਰ ਵਿੱਚ ਇਹ ਆਸ ਅਤੇ ਅਰਦਾਸ ਹੀ ਕੀਤੀ ਜਾਣੀ ਬਣਦੀ ਹੈ ਕਿ ਅਕਾਲ ਪੁਰਖ ਜਰੂਰ ਬਹੁੜੀ ਕਰੇਗਾ ਅਤੇ ਪੰਥ ਦੇ ਹਨੇਰੇ ਰਾਹਾਂ ਵਿੱਚ ਮੁੜ ਚਾਨਣ ਦਾ ਪਸਾਰਾ ਹੋਵੇਗਾ,ਪੰਥ ਦੀ ਚੜ੍ਹਦੀ ਕਲਾ ਹੋਵੇਗੀ

ਮੌਸਮੀ ਪੰਛੀ ਬਨਾਮ ਮੌਸਮੀ ਨੇਤਾ - ਬਘੇਲ ਸਿੰਘ ਧਾਲੀਵਾਲ

ਕੂੰਜਾਂ ਅਤੇ ਕੋਇਲਾਂ ਅਜਿਹੇ ਪਰਵਾਸੀ ਪੰਛੀ ਹਨ,ਜਿਹੜੇ ਸਾਰਾ ਸਾਲ ਗਾਇਬ  ਰਹਿੰਦੇ ਹਨ ਅਤੇ ਖਾਸ ਰੁੱਤਾਂ ਵਿੱਚ ਹੀ ਇੱਧਰ ਚੋਗਾ ਚੁਗਣ ਆਉਂਦੇ ਹਨ | ਜਦੋਂ ਰੁੱਤਾਂ ਗਈਆਂ, ਤਾਂ ਇਹ ਪੰਛੀ ਵੀ ਕਿਧਰੇ ਦਿਖਾਈ ਨਹੀ ਦਿੰਦੇ,ਜਾਣੀ ਕਿ ਰੁੱਤ ਖਤਮ ਹੁੰਦਿਆਂ ਹੀ ਫਿਰ ਵਾਪਸ ਆਪਣੇ ਵਤਨਾਂ ਨੂੰ ਉਡਾਰੀ ਮਾਰ ਜਾਂਦੇ ਹਨ | ਰਾਜਨੀਤੀ ਵਿੱਚ ਵੀ ਕੁੱਝ ਇਸ ਤਰ੍ਹਾਂ ਦੇ ਪੰਛੀਆਂ ਵਰਗੇ ਕਿਰਦਾਰ ਹੁੰਦੇ ਹਨ,ਜਿਹੜੇ ਮੌਸਮ ਦੇ ਹਿਸਾਬ ਨਾਲ ਹੀ ਬਾਹਰ ਨਿਕਲਦੇ ਹਨ,ਪਰ ਜਦੋਂ ਬਾਹਰ ਆਕੇ ਬੋਲਦੇ ਹਨ,ਤਾਂ ਇੰਜ ਜਾਪਦਾ ਹੈ ਜਿਵੇਂ ਸਾਰੇ ਪੰਜਾਬ ਦੀ ਫਿਕਰਮੰਦੀ ਇਨ੍ਹਾਂ ਨੂੰ  ਹੀ ਹੋਵੇ | ਜੁਬਾਨ ਐਨੀ ਮਿੱਠੀ ਕਿ ਕੋਇਲਾਂ ਨੂੰ ਮਾਤ ਪਾਉਂਦੇ ਜਾਪਦੇ ਹਨ,ਪਰ ਕਈ ਵਾਰ ਅਜਿਹੇ ਨੇਤਾਵਾਂ ਦਾ ਭਾਸ਼ਨ ਸੁਣ ਸੁਣ ਕੇ ਸਰੋਤਿਆਂ ਨੂੰ ਸ਼ਰਮ ਵੀ ਮਹਿਸੂਸ ਹੋਣ ਲੱਗ ਜਾਂਦੀ ਹੈ,ਪਰ ਇਨ੍ਹਾਂ ਦੇ ਨੇੜੇ ਤੇੜੇ ਵੀ ਨਹੀ ਹੁੰਦੀ,ਕਿਉਕਿ TਅÏਰਤ ਬਿਗੜ ਕੇ ਬਣੇ ਪੰਚਾਇਤ ਮੈਂਬਰ, ਬੰਦਾ ਵਿਗੜ ਕੇ ਬਣੇ ਬਜੀਰ ਮੀਆਂU ਵਾਲਾ ਲੋਕ ਤੱਥ ਅਜਿਹੇ ਸਿਆਸਤਦਾਨਾਂ ਤੇ ਹੀ ਤਾਂ ਢੁੱਕਦਾ ਹੈ,ਜਿਹੜੇ ਆਮ ਲੋਕਾਂ ਨੂੰ ਬੰਦੇ ਨਹੀ ਸਗੋ ਪਸ਼ੂਆਂ ਦੀ ਨਿਆਂਈਾ ਹੀ ਸਮਝਦੇ ਹਨ,ਪਈ ਕੁੱਝ ਵੀ ਬੋਲ ਕੇ ਮੂਰਖ ਬਣਾਈ ਜਾਓ,ਲੋਕ ਵਿਚਾਰੇ ਬੁੱਧੂ ਬਣ ਹੀ ਜਾਣਗੇ | ਉਹ ਸ਼ਾਇਦ ਖੁਦ ਇਹ ਸਮਝ ਤੋਂ ਵਾਂਝੇ ਹੁੰਦੇ ਹਨ ਕਿ ਹੁਣ ਲੋਕ ਭਾਂਵੇ ਕੁੱਝ ਹੱਦ ਤੱਕ ਭੋਲੇ ਜਰੂਰ ਹਨ,ਜਿਹੜੇ ਅਜੇ ਵੀ ਕੋਰੇ ਝੂਠ ਦਾ ਭਰੋਸਾ ਕਰ ਲੈਂਦੇ ਹਨ |ਪਰ ਪਹਿਲਾਂ ਵਰਗੇ ਭੋਲੇ ਨਹੀ,ਜਿਹੜੇ ਉਹਨਾਂ ਦੀਆਂ ਝੂਠੀਆਂ ਗੱਲਾਂ ਵਿੱਚ ਆਕੇ ਆਪਸ ਵਿੱਚ ਲੜਦੇ ਫਿਰਨਗੇ,ਡਾਂਗੋ ਸੋਟੀ ਹੋ ਕੇ ਸਿਰ ਪੜਵਾ ਲੈਣਗੇ | ਸ਼ੋਸ਼ਲ ਮੀਡੀਆ ਨੇ ਲੋਕਾਂ ਨੂੰ ਕਾਫੀ ਜਾਗਿ੍ਤ ਕਰ ਦਿੱਤਾ ਹੈ ਪਰੰਤੂ ਅਜਿਹੇ ਸਿਆਸੀ ਨੇਤਾਵਾਂ ਨੂੰ ਕੌਡੀਓਾ ਹੌਲੇ ਵੀ ਕਰ ਦਿੱਤਾ ਹੈ, ਜਿਹੜੇ Tਥੁੱਕੀਂ ਬੜੇ ਪਕਾਉਣU ਵਿੱਚ ਕਾਫੀ ਸਫਲ ਮੰਨੇ ਜਾਂਦੇ ਰਹੇ ਹਨ | ਅਜਿਹੀ ਕਿਸਮ ਦੇ ਲੀਡਰ ਹਰ ਥਾਂ ਹੀ ਹੁੰਦੇ ਹਨ ਅਤੇ ਬਰਨਾਲਾ ਦੀ ਸਿਆਸਤ ਵਿੱਚ ਵੀ ਹਨ | ਇੱਥੇ ਵੀ ਕਾਫੀ ਲੰਮਾ ਅਰਸਾ ਬਰਨਾਲਾ ਨੂੰ ਜਿਲ੍ਹਾ ਬਨਾਉਣ ਦੇ ਨਾਮ 'ਤੇ ਸਿਆਸਤ ਦੀਆਂ ਰੋਟੀਆਂ ਪੱਕਦੀਆਂ ਰਹੀਆਂ ਹਨ | ਪ੍ਰੰਤੂ ਹੁਣ ਹਾਲਾਤ ਬਦਲ ਗਏ ਹਨ | ਹੁਣ ਉਪਰੋਕਤ ਕਿਸਮ ਦੇ ਨੇਤਾਵਾਂ ਦੀ Tਦਾਲ ਨਹੀ ਗਲਦੀ”'' | ਜਾਣੀ ਕਿ ਹੁਣ ਉਹ ਲੋਕਾਂ ਦੀਆਂ ਨਜਰਾਂ 'ਚੋਂ ਲਹਿ ਗਏ ਹਨ | ਅਜਿਹੇ ਨੇਤਾਵਾਂ ਦਾ ਹਾਲ ਦੇਖ ਕੇ ਸਰਦੂਲ ਸਿਕੰਦਰ ਦੇ ਇੱਕ ਉਦਾਸ ਗੀਤ ਦੀਆਂ ਇਹ ਸਤਰਾਂ ਯਾਦ ਆਉਂਦੀਆਂ ਹਨ ਅਖੇ Tਜੇ ਉਂਜ ਗਿਰਦੀ ਤਾਂ ਚੁੱਕ ਲੈਂਦੇ, ਨਜਰਾਂ ਤੋਂ ਗਿਰ ਗਈ ਕੀ ਕਰੀਏ”'' | ਗੱਲ ਸੱਚੀ ਵੀ ਹੈ ਨਜ਼ਰਾਂ 'ਚੋਂ ਡਿੱਗੇ ਨੂੰ ਭਲਾ ਕੌਣ ਚੁੱਕਦੈ? ਗੱਲਾਂ ਗੱਲਾਂ ਵਿੱਚ ਹੀ ਵੱਡੇ ਵੱਡੇ ਕਿਲੇ ਫਤਿਹ ਕਰਨ ਵਾਲੇ ਨੇਤਾ ਨੂੰ ਜਦੋਂ ਕਾਂਗਰਸ ਨੇ ਬਾਹਰ ਦਾ ਰਾਸਤਾ ਦਿਖਾ ਦਿੱਤਾ ਤਾਂ ਭਾਜਪਾ ਦੇ ਬੇੜੇ ਵਿੱਚ ਸਵਾਰ ਹੋ ਕੇ ਮੋਦੀ ਦੇ ਸੋਹਲੇ ਗਾਉਣ ਲੱਗ ਪਿਆ | ਚੋਣਾਂ ਦਾ ਮੌਸਮ ਤਾਂ ਨਹੀ ਸੀ, ਪਰ ਕਈ ਵਾਰ ਫਸਲਾਂ ਬੇਮੌਸਮੀਆਂ ਵੀ ਬੀਜਣੀਆਂ ਪੈ ਜਾਂਦੀਆਂ ਹਨ | ਸੋ ਇੱਧਰ ਵੀ ਬੇਮੌਸਮੀ ਫਸਲ ਲਈ ਸਿਆਸਤ ਦਾ ਖੇਤ ਵਿਹਲਾ ਪਿਆ ਸੀ ਭਾਜਪਾ ਨੇ ਝੱਟ ਵੱਤਰ ਸੰਭਾਲ ਲਈ ਤੇ ਆਉਂਦਿਆਂ ਹੀ ਜਿਮਨੀ ਚੋਣ ਲਈ ਟਿਕਟ ਦੇ ਕੇ ਨਿਵਾਜ ਦਿੱਤਾ,ਭਾਂਵੇ ਨੇਤਾ ਜੀ ਜਾਣਦੇ ਸਨ ਕਿ ਜਮਾਨਤ ਜਬਤ ਹੋਣ ਤੋਂ ਕੋਈ ਨਹੀ ਬਚਾ ਸਕਦਾ,ਪਰ Tਮਰਦਾ ਕੀ ਨਾ ਕਰਦਾUਵਾਲੀ ਗੱਲ ਹੋਈ,ਚੋਣ ਲੜਨੀ ਪਈ,ਤੇ ਉਹੀ ਹੋਇਆ ਜਿਸਦਾ ਡਰ ਸੀ,ਉਧਰ ਨੇਤਾ ਜੀ ਇਹ ਸੋਚ ਸੋਚ ਕੇ ਮਨ ਨੂੰ ਧਰਵਾਸ ਦਿੰਦੇ ਰਹੇ ਕਿ ਚਲੋ ਕੋਈ ਗੱਲ ਨਹੀ,ਸੀਟ ਤਾਂ ਪੱਕੀ ਹੋਈ,2024 ਦੀਆਂ ਲੋਕ ਸਭਾ ਚੋਣਾਂ ਕਿਹੜਾ ਜਿਆਦਾ ਦੂਰ ਨੇ ਫਿਰ ਸਹੀ | ਪ੍ਰੰਤੂ ਜਦੋਂ ਭਾਜਪਾ ਦਾ ਅਧਾਰ ਪੰਜਾਬ ਵਿੱਚ ਮੁੜ ਤੋਂ ਵਧਣਾ ਸੁਰੂ ਹੋ ਗਿਆ ਅਤੇ ਵੋਟ ਦਰ ਵੀ ਕਾਫੀ ਉੱਪਰ ਨੂੰ ਜਾ ਰਹੀ ਸੀ,ਤਾਂ ਭਾਜਪਾ ਦੇ ਨੇਤਾ ਜੀ ਨਾਲ ਕਾਂਗਰਸ ਤੋਂ ਵੀ ਮਾੜੀ ਕੀਤੀ ਤੇ ਟਿਕਟ ਉਹਦੇ ਤੋਂ ਵੱਡੇ ਕਾਰੋਬਾਰੀ ਨੂੰ ਦੇ ਦਿੱਤੀ |ਉਹ ਵਿਚਾਰਾ ਫਿਰ ਪ੍ਰੈਸ ਕਾਨਫਰੰਸਾਂ ਕਰਾਉਣ ਜੋਗਾ ਹੀ ਰਹਿ ਗਿਆ |ਜਿਵੇਂ ਕਹਿੰਦੇ ਹਨ ਕਿ Tਜਾਂਦੇ ਚੋਰ ਦੀ ਤੜਾਗੀ ਹੀ ਸਹੀUਸੋ ਨੇਤਾ ਜੀ ਹੁਣ ਫਿਰ ਠੰਡੇ ਘਰਾਂ 'ਚੋਂ ਬਾਹਰ ਆ ਕੇ ਲੋਕਾਂ ਦੀ ਫਿਕਰਮੰਦੀ ਕਰਨ ਲੱਗੇ ਹਨ | ਉਹ ਆਪਣੇ ਘਰ ਆਪਣੇ ਕੁੱਝ ਚਹੇਤਿਆਂ ਨੂੰ ਬੁਲਾਉਂਦੇ ਹਨ ਤੇ ਸਾਰਾ ਮਾਮਲਾ ਸਮਝਾਉਂਦੇ ਹਨ,ਫਿਰ ਕੁੱਝ ਗਿਣੇ ਚੁਣੇ ਪੱਤਰਕਾਰਾਂ ਨੂੰ ਸੱਦ ਕੇ ਪ੍ਰੈਸ ਵਾਰਤਾ ਕਰਦੇ ਹਨ,ਇਲਾਕੇ ਦੇ ਵਿਕਾਸ ਪ੍ਰਤੀ ਚਿੰਤਾ ਜਾਹਰ ਕਰਦੇ ਹਨ ਅਤੇ ਫਿਰ ਉਹਨਾਂ ਦੇ ਚਹੇਤੇ ਨੇਤਾ ਜੀ ਖਾਤਰ ਹਾਈਕਮਾਂਡ ਤੋਂ ਟਿਕਟ ਦੀ ਮੰਗ ਕਰਦੇ ਹਨ | ਨੇਤਾ ਜੀ ਨੂੰ ਪੂਰੀ ਆਸ ਹੁੰਦੀ ਹੈ ਕਿ ਵੋਟਰਾਂ,ਸਪੋਟਰਾਂ ਦੀ ਪੁਰਜੋਰ ਮੰਗ ਤੇ ਇਸ ਵਾਰ ਤਾਂ ਟਿਕਟ ਮਿਲ ਹੀ ਜਾਵੇਗੀ | ਭਾਜਪਾ ਦੇ ਵਧੇ ਵੋਟ ਦਰ ਨੂੰ ਦੇਖਦਿਆਂ,ਉਹਨਾਂ ਨੂੰ ਇਹ ਵੀ ਪੂਰੀ ਆਸ ਹੁੰਦੀ ਹੈ ਕਿ ਇਸ ਵਾਰ ਜੇਕਰ ਟਿਕਟ ਮਿਲਦੀ ਹੈ,ਸ਼ਾਇਦ ਜਿੱਤ ਦਾ ਮੂੰਹ ਦੇਖਣਾ ਵੀ ਨਸੀਬ ਹੋ ਜਾਏ,ਕਿਉਕਿ ਸਿਆਣੇ ਕਹਿੰਦੇ ਹਨ ਕਿ T12 ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ,ਸੋ ਨੇਤਾ ਜੀ ਹੁਰਾਂ ਦਾ ਹਾਲ ਤਾਂ ਰੂੜੀ ਤੋਂ ਵੀ ਮਾੜਾ ਹੈ,ਉਹਨਾਂ ਨੂੰ ਤਾਂ ਜਿੱਤ ਦਾ ਮੂੰਹ ਦੇਖਿਆਂ ਪੂਰੇ ਪੌਣੇ ਦੋ ਦਹਾਕੇ ਬੀਤ ਚੱਲੇ ਹਨ,ਪਰ ਕਿਸੇ ਪਾਸਿਓਾ ਵੀ ਠੰਡਾ ਬੁੱਲਾ ਨਹੀ ਆਇਆ | ਹੁਣ ਫਿਰ ਰੁੱਤ ਤਾਂ ਭਾਵੇਂ ਬੇਮੌਸਮੀ ਹੀ ਹੈ,ਪਰ ਨੇਤਾ ਜੀ ਨੇ ਕਿਸਮਤ ਅਜਮਾਉਣ ਲਈ ਜਿਮਨੀ ਚੋਣ ਲੜਨ ਦਾ ਮਨ ਬਣਾਇਆ ਹੋਇਆ ਹੈ,ਕਿਉਂਕਿ Tਜਬ ਤੱਕ ਸੁਆਸ ਤਬ ਤੱਕ ਆਸU ਵਾਲੀ ਗੱਲ ਹੈ | 2027 ਦੀਆਂ ਵਿਧਾਨ ਸਭਾ ਚੋਣਾਂ ਕਿਹੜਾ ਦੂਰ ਰਹਿ ਗਈਆਂ | ਹਰ ਰੋਜ ਇੱਕ ਦਿਨ ਘੱਟ ਜਾਂਦਾ ਹੈ | ਏਸੇ ਤਰ੍ਹਾਂ ਦੋ ਸਾਲ ਤੋਂ ਵੱਧ ਦਾ ਸਮਾਂ ਬੀਤ ਗਿਆ ਅਤੇ ਲਗਭਗ ਉਸ ਤੋਂ ਥੋੜਾ ਕੁ ਵੱਧ ਦਾ ਸਮਾਂ ਰਹਿ ਗਿਆ ਹੈ | ਜੇਕਰ ਇਸ ਵਾਰ Tਚੋਰਾਂ ਨੂੰ ਮੋਰU ਨਾ ਪਏ ਤਾਂ ਨੇਤਾ ਜੀ ਫਿਰ ਮੈਦਾਨ ਵਿੱਚ ਜਰੂਰ ਗੱਜਣਗੇ | ਨਹੀ ਭਲਾ ਐਨੀ ਅੱਤ ਦੀ ਗਰਮੀ 'ਚ ਨੇਤਾ ਜੀ ਨੇ ਬਾਹਰ ਨਿਕਲਣ ਦਾ ਜੋਖਮ ਥੋੜੋ ਉਠਾਉਣਾ ਸੀ | ਨਾਲੇ ਹੁਣ ਉਮਰ ਵੀ ਤਾਂ ਨਹੀ ਰਹੀ ਐਨੀ ਗਰਮੀ ਝੱਲਣ ਦੀ | ਉੱਪਰੋਂ ਪਿਛਲੇ ਸਮਿਆਂ ਵਿੱਚ ਝੂਠ ਤੁਫਾਨ ਬੋਲ ਬੋਲ ਕੇ ਲਾਏ ਹੋਏ ਲਾਰਿਆਂ ਅਤੇ ਸੱਤਾ ਦੇ ਨਸ਼ੇ ਵਿੱਚ ਲੋਕਾਂ ਨਾਲ ਕੀਤੀਆਂ ਵਧੀਕੀਆਂ ਵੀ ਜੀਅ ਦਾ ਜੰਜਾਲ ਬਣੀਆਂ ਖੜੀਆਂ ਹਨ | ਲੋਕ ਆਪਣੇ ਨਾਲ ਹੋਏ ਧੋਖਿਆਂ ਦਾ ਹਿਸਾਬ ਜਾਨਣਾ ਚਾਹੁੰਦੇ ਨੇ | ਹੁਣ ਪਹਿਲਾਂ ਵਾਲੀ ਗੱਲ ਨਹੀ ਰਹੀ,ਹੁਣ ਤਾਂ ਲੋਕ ਸਵਾਲ ਵੀ ਕਰਨ ਲੱਗ ਪੈਂਦੇ ਹਨ,ਨੇਤਾ ਜੀ ਦਾ ਪਾਰਾ ਹੋਰ ਉੱਪਰ ਚਲਾ ਜਾਂਦਾ ਹੈ | ਨਾ ਹੀ ਕੁੱਝ ਬੋਲ ਸਕਦੇ ਹਨ ਅਤੇ ਨਾ ਹੀ ਸੁਭਾਅ ਮੁਤਾਬਿਕ ਚੁੱਪ ਹੀ ਰਹਿ ਸਕਦੇ ਹਨ, 'ਸੱਪ ਦੇ ਮੂੰਹ ਵਿਚ ਕੋਹੜ ਕਿਰਲੇ ਵਾਲੀ ਗੱਲ ਹੈ' | ਗੁੱਸਾ ਵੀ ਬਹੁਤ ਆਉਂਦਾ ਹੈ,ਪਰ ਫਿਰ ਸਮੇਂ ਦੀ ਨਜਾਕਤ ਨੂੰ ਦੇਖਦਿਆਂ ਅਤੇ ਇਹ ਸੋਚ ਕੇ ਚੁੱਪ ਵੀ ਤਾਂ ਕਰਨਾ ਪੈਂਦਾ ਹੈ ਕਿ ਕੋਈ ਗੱਲ ਨੀ ਆਹ ਵੋਟਾਂ ਲੰਘ ਜਾਣ ਫਿਰ ਦੇਖਦੇ ਹਾਂ ਭਲਾ ਕੌਣ ਬੋਲਦੈ | ਸਿਆਣਿਆਂ ਨੇ ਕਿਹਾ ਹੈ Tਨੌਕਰੀ ਕੀ ਤੇ ਨਖਰਾ ਕੀU ਪਰ ਰਾਜਨੀਤੀ ਵਿੱਚ ਤਾਂ ਉਸ ਤੋਂ ਵੀ ਮਾੜਾ ਹਾਲ ਹੈ |ਇੱਥੇ ਆ ਕੇ ਤਾਂ ਫੌਜਾਂ ਦੇ ਕਰਨੈਲ ਜਰਨੈਲ ਵੀ ਕੱਚੇ ਲਹਿ ਜਾਂਦੇ ਨੇ, ਨੇਤਾ ਜੀ ਤਾਂ ਫਿਰ ਵੀ ਕਾਰੋਬਾਰੀ ਬੰਦੇ ਨੇ | ਨਾਲੇ ਫਿਰ ਨੇਤਾ ਜੀ ਵਿਚਾਰੇ ਕੀਹਨੂੰ ਕੀਹਨੂੰ ਦੇਖਣਗੇ ਵੋਟਾਂ ਤਾਂ ਸੰਗਰਾਦ ਤੋਂ ਵੀ ਪਹਿਲਾਂ ਆ ਜਾਂਦੀਆਂ ਨੇ | ਚਲੋ ਖੈਰ ਦੇਖਦੇ ਹਾਂ ਨੇਤਾ ਜੀ ਦਾ ਕੌਡੀ ਮੁੱਲ ਪੈਂਦਾ ਵੀ ਹੈ ਜਾਂ ਫਿਰ ਜਨਤਾ ਦੀ ਵਾਧੂ ਦੀ ਫਿਕਰਮੰਦੀ 'ਚ Tਨਾ ਸੁੱਤੀ ਨਾ ਕੱਤਿਆU ਦਾ ਦਰੇਗ ਉਮਰੋਂ ਪਹਿਲਾਂ ਹੀ ਬਜੁਰਗੀ ਦਾ ਅਹਿਸਾਸ ਕਰਵਾ ਕੇ ਘਰ ਬੈਠਣ ਲਈ ਮਜਬੂਰ ਕਰ ਦੇਵੇਗਾ | ਇਹ ਸਿਆਸਤ ਵੀ ਬੜੀ ਅਵੱਲੀ ਸ਼ੈਅ ਹੈ ਭਾਈ ਜੇਕਰ ਰਾਸ ਆ ਜਾਵੇ ਤਾਂ ਭੰਡਾਂ ਨੂੰ ਵੀ ਮਹਾਰਾਜੇ ਬਣਾ ਦਿੰਦੀ ਹੈ,ਜੇ ਰਾਸ ਨਾ ਆਵੇ ਤਾਂ ਡੀ ਸੀ, ਜਰਨੈਲਾਂ ਨੂੰ ਵੀ ਕੁਰਸੀ ਦੇ ਨੇੜੇ ਤੇੜੇ ਨਹੀ ਫਟਕਣ ਦਿੰਦੀ |
ਬਘੇਲ ਸਿੰਘ ਧਾਲੀਵਾਲ
99142-58142

ਸ੍ਰੀ ਗੁਰੂ ਅਰਜਣ ਦੇਵ ਜੀ ਦੀ ਲਾਸ਼ਾਨੀ ਸ਼ਹਾਦਤ ਨੂੰ ਯਾਦ ਕਰਦਿਆਂ - ਬਘੇਲ ਸਿੰਘ "ਧਾਲੀਵਾਲ"

ਤੱਤੀਆਂ ਤਵੀਆਂ ਤੇ ਬੈਠਾ,ਹੱਸ ਤਸੀਹੇ ਜ਼ਰ ਗਿਆ ।
ਤਪਦੀਆਂ ਲੋਆਂ ਦਾ ਸ਼ੇਕ,ਦ੍ਰਿੜ੍ਹਤਾ ਤੋਂ ਹਰ ਗਿਆ ।
ਜ਼ੁਲਮ ਤੇ ਜ਼ਾਲਮ ਦਾ ਰਿਸ਼ਤਾ ਬੇਸ਼ੱਕ ਸਦੀਵੀਂ ਐ,
ਕਲਮ ਤੇ ਕੁਰਬਾਨੀ ਦੀ ਉਹ ਸਾਂਝ ਪੱਕੀ ਕਰ ਗਿਆ ।
ਤੱਤੀ ਤਵੀ,ਤੱਤਾ ਰੇਤਾ,ਦੇਗਾਂ ਚ ਉਬਾਲੇ ਖਾਕੇ,
ਕੌਮ ਲਈ ਸ਼ਹੀਦੀ ਪਹਿਲੀ ਨਾਮ ਅਪਣੇ ਕਰ ਗਿਆ ।
ਤਾਹੀਂਓਂ ਸਿਰ ਤਾਜ ਉਹਦੇ ਟਿਕਿਆ ਸ਼ਹੀਦੀਆਂ ਦਾ,
ਭਾਣੇ ਚ ਅਡੋਲ ਬੈਠਾ ਮੌਤ ਨੂੰ ਸੀ ਬ੍ਹਰ ਗਿਆ ।
ਸਿੱਖੀ ਦੇ ਬੂਟੇ ਨੂੰ ਐਸਾ ਸਿੰਜ ਗਿਆ ਖੂੰਨ ਨਾਲ,
ਕੱਟਿਆ ਬੱਢਿਆ ਵੀ ਜਿਹੜਾ ਫੈਲਿਆ ਤੇ ਫਲ ਗਿਆ ।
ਜੀਹਦੀ ਹਰ ਸ਼ਾਖ਼ ਵਿੱਚੋਂ ਅੱਜ ਵੀ ਹੈ ਖੂੰਨ ਚਿਉਂਦਾ,
ਪੱਤਾ,ਪੱਤਾ ਜੀਹਦਾ ਖੂੰਨੀ ਝੱਖੜਾਂ ਸੰਗ ਲੜ ਗਿਆ ।
ਐਸੀ ਗੁਰੂ ਪੰਜਵੇਂ ਨੇ ਸਿੱਖੀ ਚ ਪਿਰਤ ਪਾਈ,
ਇਤਿਹਾਸ ਕੁਰਬਾਨੀਆਂ ਦਾ ਕੌਮ ਦੇ ਨਾਮ ਕਰ ਗਿਆ ।

ਦੋਸੀ ਕੌਣ, ਕੁਲਵਿੰਦਰ ਜਾਂ ਕੰਗਨਾ ?  ਸੰਵੇਦਨਸ਼ੀਲ ਮੁੱਦਾ ਲੋਕ ਕਚਹਿਰੀ ਵਿੱਚ - ਬਘੇਲ ਸਿੰਘ ਧਾਲੀਵਾਲ

ਬੀਤੇ ਦਿਨੀ ਚੰਡੀਗੜ ਏਅਰਪੋਰਟ ਤੇ ਹਿਮਾਚਲ ਪਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋ ਮੈਂਬਰ ਪਾਰਲੀਮੈਂਟ ਚੁਣੀ  ਗਈ ਬਹੁ ਚਰਚਿਤ ਫਿਲਮੀ ਅਭਿਨੇਤਰੀ ਕੰਗਨਾ ਰਣੌਤ ਨੂੰ ਲੈ ਕੈ  ਚਰਚਾਵਾਂ ਦਾ ਦੌਰ ਤੇਜੀ ਨਾਲ ਚੱਲ ਰਿਹਾ ਹੈ।ਉਹਦੇ ਵੱਲੋਂ ਏਅਰਪੋਰਟ ਤੇ ਤਾਇਨਾਤ ਸੀ ਆਈ ਐਸ ਐਫ ਦੀ ਮੁਲਾਜਮ ਬੀਬਾ ਕੁਲਵਿੰਦਰ ਕੌਰ ਨਾਲ ਜਾਮਾ ਤਲਾਸ਼ੀ ਨੂੰ ਲੈ ਕੇ ਕੀਤਾ ਗਿਆ ਝਗੜਾ ਵੱਡਾ ਤੂਲ ਫੜ ਗਿਆ ਹੈ।ਕੰਗਨਾ ਰਣੌਤ ਵੱਲੋਂ ਇਹ ਵਾ੍ਰ ਵਾਰ ਕਿਹਾ ਗਿਆ ਕਿ ਸੀ ਆਈ ਐਸ ਐਫ ਦੀ ਮੁਲਾਜਮ ਕੁਲਵਿੰਦਰ ਕੌਰ ਨੇ ਉਹਦੇ ਬਿਨਾ ਵਜਾਹ ਤੋ ਮੂੰਹ ਤੇ ਥੱਪੜ ਮਾਰਿਆ ਹੈ। ਜਦੋਕੀ ਕੁਲਵਿੰਦਰ ਵਾਲੇ ਪਾਸੇ ਤੋ ਜੋ ਸਚਾਈ ਨਿਕਲ ਕੇ ਸਾਹਮਣੇ ਆ ਰਹੀ ਹੈ,ਉਹ ਇਸਤਰਾਂ ਹੈ ਕਿ ਕੁਲਵਿੰਦਰ ਕੌਰ ਦਾ ਕੰਗਨਾ ਨਾਲ ਝਗੜਾ ਸਿਕਿਉਰਿਟੀ ਚੈਕ ਨੂੰ ਲੈ ਕੇ ਹੋਇਆ ਹੈ,ਕਿਉਂਕਿ ਜਿਸਤਰਾਂ ਦਾ ਕੰਗਨਾ ਦਾ ਸੁਭਾਅ ਹੈ ਉਹ ਆਪਣੇ ਮੈਂਬਰ ਪਾਰਲੀਮੈਂਟ ਚੁਣੇ ਹੋਣ ਤੇ ਤਲਾਸ਼ੀ ਦੇਣਾ ਆਪਣੀ ਬੇਇਜਤੀ ਸਮਝਦੀ ਹੋਵੇਗੀ।ਉਹ ਨਹੀ ਚਾਹੁੰਦੀ ਹੋਵੇਗੀ ਕਿ  ਕੋਈ ਮਾਮੂਲੀ ਮੁਲਾਜਮ ਜਾਂ ਅਧਿਕਾਰੀ,ਉਹ ਵੀ ਕੋਈ ਗੈਰ ਹਿੰਦੂ ਉਹਦੀ ਤਲਾਸ਼ੀ ਲੈਣ ਦੀ ਹਿੰਮਤ ਕਰੇ।ਸੂਤਰਾਂ ਤੋ ਮਿਲੀਆਂ ਖਬਰਾਂ ਮੁਤਾਬਿਕ ਕੰਗਨਾ ਨੇ ਤਲਾਸ਼ੀ ਲੈਣ ਸਮੇ ਕੁਲਵਿੰਦਰ ਨਾਲ ਤਕਰਾਰ ਕਰਦਿਆਂ ਉਹਦੇ ਨਾਮ ਨਾਲ ਕੌਰ  ਲੱਗਾ ਹੋਣ ਕਰਕੇ ਉਹਨੂੰ ਨਫਰਤੀ ਭਾਸ਼ਾ ਵਿੱਚ ਖਾਲਿਸਤਾਨੀ ਕਹਿ ਦਿੱਤਾ, ਜਿਸਤੋ ਗੱਲ ਵੱਧ ਗਈ ਅਤੇ ਸੁਣਿਆ ਜਾ ਰਿਹਾ ਹੈ ਕਿ ਕੁਲਵਿੰਦਰ ਨੇ ਬੀਬੀ ਕੰਗਨਾ ਦੇ ਮੂੰਹ ਤੇ ਥੱਪੜ ਮਾਰ ਦਿੱਤਾ। ਸੋ ਇਹ ਤਾਂ ਹੋਇਆ ਉਹ ਮਾਮਲਾ ਜਿਸਦੀ ਚਰਚਾ ਚੱਲ ਰਹੀ ਹੈ,ਪਰ ਅਸਲ ਵਿੱਚ ਇਹ ਘਟਨਾ ਵਾਪਰੀ ਕਿਵੇਂ  ਜਾਨਣ ਦੇ ਲਈ ਇਸ ਮਾਮਲੇ ਦੀ ਤਹਿ ਤੱਕ ਜਾਣਾ ਹੋਵੇਗਾ। ਸੀ ਆਈ ਐਸ ਐਫ ਦੀ ਮੁਲਾਜਮ ਬੀਬੀ ਕੁਲਵਿੰਦਰ ਕੌਰ ਨੇ ਭਾਂਵੇਂ ਕਿਸੇ ਨਸਲੀ ਨਫਰਤ ਵਿੱਚ ਨਹੀ ਬਲਕਿ ਨਸਲੀ ਨਫਰਤ ਦਾ ਸ਼ਿਕਾਰ ਹੁੰਦਿਆਂ ਇਹ ਕਦਮ ਚੁੱਕਿਆ।ਕੰਗਨਾ ਰਣੌਤ ਨੇ ਜਿੱਥੇ ਘਟਨਾ ਮੌਕੇ ਕੁਲਵਿੰਦਰ ਕੌਰ ਤੇ ਨਸਲੀ ਟਿੱਪਣੀਆਂ ਕੀਤੀਆਂ,ਓਥੇ ਉਹਨੇ ਥੱਪੜ ਵਾਲੀ ਘਟਨਾ ਤੋ ਬਾਅਦ ਵੀ ਸਰੇਆਮ ਪੰਜਾਬ ਅੰਦਰ ਅੱਤਵਾਦ ਪਣਪਣ ਦੇ ਬੇਤੁਕੇ ਇਲਜਾਮ ਲਾਏ ਗਏ,ਜਿੰਨਾਂ ਤੋ ਸਪੱਸਟ ਹੋ ਜਾਂਦਾ  ਹੈ ਕਿ ਕੰਗਨਾ ਨੇ ਕੁਲਵਿੰਦਰ ਨੂੰ ਮੌਕੇ ਤੇ ਵੀ ਉਕਸਾਇਆ ਅਤੇ ਬਾਅਦ ਵਿੱਚ ਸਮੁੱਚੇ ਸਿੱਖ ਭਾਈਚਾਰੇ ਤੇ ਲਾਏ ਦੋਸ਼ ਉਹਦੀ ਫਿਰਕੂ ਨਫਰਤੀ ਸੋਚ ਦਾ ਪਰਦਾ ਫਾਸ ਕਰਦੇ ਹਨ। ਅਜਿਹੇ ਵਿੱਚ ਸੱਚ ਜਾਣਦਿਆਂ ਵੀ ਕੁਲਵਿੰਦਰ ਨੂੰ ਗਲਤ ਠਹਿਰਾਉਣਾ ਪੰਜਾਬੀ ਗੈਰਤ ਦੀ ਤੌਹੀਨ ਕਰਨ ਵਰਗਾ ਵਰਤਾਰਾ ਹੋਵੇਗਾ। ਕੁਲਵਿੰਦਰ ਜਿਸ ਪਿਛੋਕੜ ਤੋ ਆਈ ਹੈ,ਉਹ ਪਿਛੋਕੜ,ਉਹ ਵਿਰਸਾ ਉਹਨੂੰ ਗੈਰਤ ਲਈ ਮਰ ਮਿਟਣ ਦੀ ਗੁੜਤੀ ਦਿੰਦਾ ਹੈ, ਉਹ ਭਾਵੇਂ ਦੇਸ਼ ਦੀਆਂ ਹੱਦਾਂ ਸਰਹੱਦਾਂ ਦੀ ਰਾਖੀ ਦੀ ਗੱਲ ਹੋਵੇ,ਫਸਲਾਂ ਨਸਲਾਂ ਦੀ ਰਾਖੀ ਦੀ ਗੱਲ ਹੋਵੇ ਜਾਂ ਫਿਰ ਕਿਤੇ ਵੀ ਆਪਣੀ ਡਿਊਟੀ ਦੌਰਾਨ ਫਰਜ ਨਿਭਾਉਣ ਦੀ ਗੱਲ ਹੋਵੇ,ਪੰਜਾਬ ਦੇ ਅਣਖੀ ਖੂਨ ਨੇ ਆਪਣਾ ਅਸਰ ਦਿਖਾਉਣਾ ਹੀ ਹੁੰਦਾ ਹੈ।ਇਸ ਦੀ ਮਿਸਾਲ ਆਪਣੇ ਧਰਮ ਦੀ ਖਾਤਰ ਸਿਸਟਮ ਨਾਲ ਟਕਰਾ ਜਾਣ ਵਾਲੇ ਹਜਾਰਾਂ ਸਿੱਖ ਸ਼ਹੀਦਾਂ ਤੋ ਵੀ ਮਿਲਦੀ ਹੈ,ਜਿੰਨਾਂ ਨੇ ਜੂਨ 1984 ਵਿੱਚ ਆਪਣੇ ਜਾਨ ਤੋ ਪਿਆਰੇ ਪਵਿੱਤਰ ਅਸਥਾਨ  ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਚੜਕੇ ਆਈਆਂ ਭਾਰਤੀ ਫੌਜਾਂ  ਨਾਲ ਆਖਰੀ ਦਮ ਤੱਕ ਬੁਲੰਦ ਹੌਸਲੇ ਨਾਲ ਲੋਹਾ ਲਿਆ ਅਤੇ ਓਨੀ ਦੇਰ ਤੱਕ ਟੈਂਕਾਂ ਨੂੰ ਵੀ ਅੰਦਰ ਨਹੀ ਆਉਣ ਦਿੱਤਾ ਜਿੰਨੀ ਦੇਰ ਤੱਕ ਇੱਕ ਵੀ ਸਿੰਘ ਦੀ ਸ਼ਾਹ ਰਗ ਵਿੱਚ ਖੂੰਨ ਦਾ ਵਹਾਓ ਚੱਲਦਾ ਰਿਹਾ।ਉਸ ਤੋ ਉਪਰੰਤ ਚੱਲੇ ਸਿੱਖ ਸੰਘਰਸ਼ ਦੌਰਾਨ ਬੰਦੀ ਬਣਾਏ ਗਏ ਸਿੱਖ ਪਿਛਲੇ ਤੀਹ ਤੀਹ ਸਾਲਾਂ ਤੋ ਵੀ ਵੱਧ ਸਮੇ ਤੋ ਜੇਲਾਂ ਵਿੱਚ ਅਣ-ਮਨੁੱਖੀ  ਜਿੰਦਗੀ ਜਿਉਂ ਰਹੇ ਹਨ,ਪਰ ਕਿਸੇ ਇੱਕ ਨੇ ਵੀ ਰਿਹਾਈ ਦੀ ਭੀਖ ਨਹੀ ਮੰਗੀ ਅਤੇ ਸਾਰੇ ਸਿੰਘ ਜੇਲਾਂ ਵਿੱਚੋਂ ਵੀ ਚੜ੍ਹਦੀ ਕਲਾ ਦਾ ਪ੍ਰਗਟਾਵਾ ਕਰਦੇ ਹਨ।ਉਹ ਵੱਖਰੀ ਗੱਲ ਹੈ ਕਿ ਸਿੱਖ ਕੌਂਮ ਸਾਂਤਮਈ ਮੋਰਚੇ  ਲਾ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ  ਰਹੀ ਹੈ। ਬੀਤੇ ਦਿਨਾਂ ਦੀ ਏਅਰਪੋਰਟ ਵਾਲੀ ਘਟਨਾ ਤੋਂ ਬਾਅਦ ਜਿਸਤਰਾਂ ਸ਼ੋਸ਼ਲ ਮੀਡੀਏ ਤੇ ਕੁਲਵਿੰਦਰ ਕੌਰ ਦੇ ਹੱਕ ਵਿੱਚ ਅਵਾਜ ਚੁੱਕੀ ਜਾ ਰਹੀ ਹੈ,ਉਹਦੇ ਤੋ ਇਹ ਵੀ ਸਪੱਸਟ ਹੁੰਦਾ ਹੈ ਕਿ ਹਰ ਸਿੱਖ ਦੇ ਚੇਤਨ ਅਵਚੇਤਨ ਵਿੱਚ ਕਿਤੇ ਨਾ ਕਿਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਭੂ ਸੰਪਨ ਸੱਤਾ ਦਾ ਸੰਕਲਪ ਪਿਆ ਹੈ ਅਤੇ ਜਦੋ ਕੋਈ ਅਜਿਹਾ ਵਰਤਾਰਾ ਸੁਤੇ ਸਿਧ ਵਾਪਰਦਾ ਹੈ,ਤਾਂ ਉਹਦੀ ਹਮਾਇਤ ਵੀ ਸੁਤੇ ਸਿਧ ਹੋ ਜਾਣੀ ਸੁਭਾਵਿਕ ਹੈ।  ਕੁਲਵਿੰਦਰ ਪਿਛਲੇ 15 ਸਾਲਾਂ ਤੋ ਸੀ ਆਈ ਐਸ ਐਫ ਵਿੱਚ ਡਿਉਟੀ ਕਰ ਰਹੀ ਹੈ।ਕੁਲਵਿੰਦਰ ਦਾ ਪਤੀ ਵੀ ਸੀ ਆਈ ਐਸ ਐਫ ਵਿੱਚ ਹੀ ਮੁਲਾਜਮ ਹੈ। ਕੁਲਵਿੰਦਰ ਦਾ ਪਰਿਵਾਰਿਕ ਪਿਛੋਕੜ ਫੌਜ ਅਤੇ ਕਿਸਾਨੀ ਪਰਿਵਾਰ ਨਾਲ ਸਬੰਧਤ ਹੈ।ਉਹਦੇ ਤਾਇਆ  ਜੀ ਮਿਲਟਰੀ ਵਿੱਚੋਂ ਔਨਰੇਰੀ ਕਪਤਾਨ ਰਿਟਾਇਰ ਹੋਏ ਹਨ।ਜਦੋਕਿ ਉਹਨਾਂ ਦਾ ਪਿਤਾ ਖੇਤੀ ਵਾੜੀ ਕਰਦਾ ਹੈ।ਕੁਲਵਿੰਦਰ ਦਾ ਭਰਾ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦਾ ਆਗੂ ਹੈ,ਜਿਸ ਕਰਕੇ ਕਿਸਾਨੀ ਅੰਦੋਲਨ ਦੌਰਾਨ ਜਿੱਥੇ ਸਮੁੱਚਾ ਪੰਜਾਬ ਕਿਸਾਨੀ ਅੰਦੋਲਨ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਸ਼ਾਮਲ ਰਿਹਾ,ਓਥੇ ਕੁਲਵਿੰਦਰ ਦੇ ਮਾਤਾ ਵੀ ਕਿਸਾਨੀ ਅੰਦੋਲਨ ਵਿੱਚ ਦਿੱਲੀ ਦੀਆਂ ਵਰੂਹਾਂ ਤੇ ਬੈਠ ਕੇ ਸੰਘਰਸ਼ ਕਰਨ ਵਾਲਿਆਂ ਵਿੱਚ ਉਸ ਮੌਕੇ ਸ਼ਾਮਲ ਰਹੇ ਸਨ,ਜਦੋ ਕੰਗਨਾ ਰਣੌਤ ਨੇ ਅੰਦੋਲਨ ਵਿੱਚ ਸਾਮਲ ਪੰਜਾਬੀ ਮਹਿਲਾਵਾਂ ਨੂੰ ਸੌ ਸੌ,ਦੋ ਦੋ, ਸੌ ਵਿੱਚ ਕਿਰਾਏ ਤੇ ਆਉਣ ਵਾਲੀਆਂ ਜਨਾਨੀਆਂ ਕਹਿ ਕੇ ਪੰਜਾਬ ਦੀ ਅਣਖ ਨੂੰ ਵੰਗਾਰਿਆ ਸੀ।ਉਸ ਮੌਕੇ ਵੀ ਕੰਗਨਾ ਨੂੰ ਕਿਸਾਨ ਮਜਦੂਰ ਔਰਤਾਂ ਸਮੇਤ ਪੰਜਾਬੀਆਂ ਦੇ ਗੁਸੇ ਦਾ ਸ਼ਿਕਾਰ ਹੋਣਾ ਪਿਆ ਸੀ।ਪਰੰਤੂ ਉਸ ਹੰਕਾਰੀ ਲੜਕੀ ਨੇ  ਗਲਤੀ ਦੀ ਮੁਆਫੀ ਮੰਗਣ ਦੀ ਬਜਾਏ ਪੰਜਾਬ ‘ਤੇ ਹੋਰ ਵੀ ਮੰਦੀ ਭਾਸ਼ਾ ਵਿੱਚ ਨਸਲੀ ਟਿਪਣੀਆਂ ਕਰਨੀਆਂ ਜਾਰੀ ਰੱਖੀਆਂ ਸਨ।ਸਾਇਦ ਇਸ ਦੇ ਇਨਾਮ ਵਜੋਂ ਹੀ ਭਾਰਤੀ ਜਨਤਾ ਪਾਰਟੀ ਨੇ ਕੰਗਨਾ ਨੂੰ ਹਿਮਾਚਲ ਪਰਦੇਸ ਦੇ ਮੰਡੀ ਲੋਕ ਸਭਾ ਹਲਕੇ ਤੋ ਟਿਕਟ ਦੇਕੇ ਨਿਵਾਜਿਆ ਅਤੇ ਹਿਮਾਚਲ ਦੇ ਲੋਕਾਂ ਨੇ ਕੰਗਨਾ ਨੂੰ ਵੱਡੇ ਬਹੁਮੱਤ ਨਾਲ ਜਿਤਾ ਕੇ ਮੈਂਬਰ ਪਾਰਲੀਮੈਂਟ ਬਣਾ ਦਿੱਤਾ। ਜੇਕਰ ਗੱਲ ਏਥੇ ਤੱਕ ਹੀ ਸੀਮਤ ਰਹਿੰਦੀ ਫਿਰ ਸਮਝਿਆ ਜਾ ਸਕਦਾ ਸੀ ਕਿ ਬੀਬਾ ਜੀ ਨੇ ਸਿੱਖਾਂ ਅਤੇ ਪੰਜਾਬੀਆਂ ਖਿਲਾਫ ਇਹ ਸਾਰਾ ਜਹਿਰ ਸਾਇਦ ਕੁਰਸੀ ਦੀ ਪਰਾਪਤੀ  ਲਈ ਉਗਲਿਆ ਹੋਵੇਗਾ,ਪਰ ਜਿਸਤਰਾਂ ਬੀਬਾ ਕੰਗਨਾ ਰਣੌਤ ਨੇ ਚੰਡੀਗੜ ਏਅਰਪੋਰਟ ਤੇ ਹੰਗਾਮਾ ਕਰਕੇ ਸਿੱਖਾਂ ਪ੍ਰਤੀ  ਨਫਰਤੀ ਭਾਸ਼ਾ ਦਾ ਇਸਤੇਮਾਲ ਕੀਤਾ,ਉਹਦੇ ਤੋ ਸਮਝਿਆ ਜਾ ਸਕਦਾ ਹੈ ਕਿ ਬੀਬੀ ਕੰਗਨਾ ਦੇ ਮਨ ਅੰਦਰ ਸਿੱਖਾਂ ਪ੍ਰਤੀ ਕਿੰਨੀ ਕੁ ਜਹਿਰ ਭਰੀ ਹੋਈ ਹੈ,ਜਿਸਨੂੰ ਉਹਨੇ ਮੈਂਬਰ ਪਾਰਲੀਮੈਂਟ ਚੁਣੇ ਜਾਂਣ ਤੋ ਤੁਰੰਤ ਬਾਅਦ ਹੀ ਉਜਾਗਰ ਕਰ ਦਿੱਤਾ। ਕੰਗਨਾ ਰਣੌਤ ਹੁਣ ਇੱਕ ਅਭਨੇਤਰੀ ਜਾਂ ਸਿਆਸੀ ਨੇਤਾ ਜਾਂ ਸਾਂਸਦ ਨਹੀ ਬਲਕਿ ਉਹ ਹੁਣ ਅਜਿਹਾ ਕਿਰਦਾਰ ਬਣ ਗਿਆ ਹੈ ਜਿਹੜਾ ਫਿਰਕੂ ਨਫਰਤ ਦੇ ਪਰਚਾਰ ਨਾਲ ਇੱਕ ਖਿਤੇ ਤੋਂ ਲੈ ਕੇ ਸੂਬੇ ਅਤੇ ਉਸ ਤੋ ਬਾਅਦ ਸਮੁੱਚੇ ਮੁਲਕ ਵਿੱਚ ਫਿਰਕੂ ਨਫਰਤ ਦੇ  ਭਾਂਬੜ ਬਾਲਣ ਲਈ ਕਾਹਲ਼ਾ ਪਿਆ ਹੋਇਆ ਹੈ। ਉਹਨੂੰ ਜਾਪਦਾ ਹੈ ਕਿ ਸਾਇਦ ਮੈਂਬਰ ਪਾਰਲੀਮੈਂਟ ਬਣ ਕੇ ਉਹਨਾਂ ਨੂੰ ਅਜਿਹੇ ਗੈਰ ਇਖਲਾਕੀ,ਗੈਰ ਸਮਾਜੀ ਅਤੇ ਗੈਰ ਜੁੰਮੇਵਾਰਾਨਾ ਹਰਕਤਾਂ ਕਰਨ ਦੀ ਖੁੱਲ ਮਿਲ ਗਈ ਹੈ।ਉਹ ਜਾਣਦੀ ਹੈ ਜਾਂ ਨਹੀ ਪਰ ਇਹ ਕੌੜਾ ਸੱਚ ਹੈ ਕਿ ਕੰਗਨਾ ਵੱਲੋਂ ਕੀਤੀ ਨਸਲੀ ਟਿੱਪਣੀ ਦੀ ਬਦੌਲਤ ਜਿਸਤਰਾਂ ਪੰਜਾਬ ਦੇ ਲੋਕ ਕੁਲਵਿੰਦਰ ਅਤੇ ਕੰਗਨਾ ਦੇ ਹੱਕ ਵਿੱਚ ਆਪੋ ਆਪਣੀਆਂ ਟਿੱਪਣੀਆਂ ਸ਼ੋਸ਼ਲ ਮੀਡੀਏ ਤੇ ਸਾਂਝੀਆਂ ਕਰ ਰਹੇ ਹਨ,ਉਸ ਤੋ ਸਮਝਣਾ ਕੋਈ ਔਖਾ ਨਹੀ ਕਿ ਕੰਗਨਾ ਦੀ ਟਿੱਪਣੀ ਪੰਜਾਬ ਦੀ ਸਾਂਤ  ਫ਼ਿਜਾ ਵਿੱਚ ਅਜਿਹਾ ਜਹਿਰ ਘੋਲ ਸਕਦੀ ਹੈ,ਜਿਸ ਦਾ ਅਸਰ ਪੰਜਾਬ ਤੋ ਪਾਰ ਸਮੁੱਚੇ ਭਾਰਤ ਤੱਕ ਨੂੰ ਪ੍ਰਭਾਵਤ ਕਰ ਸਕਦਾ ਹੈ ਅਤੇ ਇਸ ਫਿਰਕੂ ਨਫਰਤ ਦੀ ਅੱਗ ਵਿੱਚ ਹਿੰਦੂ, ਸਿੱਖ ਅਤੇ ਮੁਸਲਮ ਸਾਰੇ ਹੀ ਬੁਰੀ ਤਰਾਂ ਸੁਲਝੇ ਜਾ ਸਕਦੇ ਹਨ।  ਇਹ ਅਜਿਹੀ ਚਿੰਗਾਰੀ ਹੈ,ਜਿਹੜੀ ਬਲ਼ਦਿਆਂ ਹੀ ਪਲਾਂ ਵਿੱਚ ਸਾਰਾ ਕੁੱਝ ਸਾੜ ਕੇ ਸੁਆਹ ਕਰ ਸਕਦੀ ਹੈ। ਪੰਜਾਬੀਆਂ ਨੂੰ 1947 ਦੀ ਦੇਸ਼ ਵੰਡ ਅਤੇ 1984 ਦੇ ਕਤਲੇਆਮ ਪਹਿਲਾਂ ਹੀ ਚੈਨ ਨਹੀ ਲੈਣ ਦੇ ਰਹੇ ,ਉਹ ਨਹੀ  ਚਾਹੁੰਦੇ ਕਿ  ਇੱਕ ਵਾਰ ਫਿਰ  ਆਪਣੀ ਨਸਲਕੁਸ਼ੀ ਦਾ ਰਾਹ ਪੱਧਰਾ ਕਰਨ ਅਤੇ ਮਾਨਵਤਾ ਨੂੰ ਤੜਫ ਤੜਫ ਕੇ ਦਮ ਤੋੜਦਿਆਂ ਦੇਖਣ।ਸੋ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੀ ਹਾਈਕਮਾਂਨ ਨੂੰ ਬੀਤੇ ਤੋ ਸਬਕ ਲੈਂਦਿਆਂ ਕੰਗਨਾ ਰਣੌਤ  ਵਰਗੀ ਬੇਲਗਾਮ ਮਹਿਲਾ ਆਗੂ ਨੂੰ ਤੁਰੰਤ ਲਗਾਮ ਦੇਣੀ ਚਾਹੀਦੀ ਹੈ,ਤਾਂ ਕਿ ਘੱਟ ਗਿਣਤੀਆਂ ਖਿਲਾਫ ਕੀਤੇ  ਜਾ ਰਹੇ ਫਿਰਕੂ ਨਫਰਤ ਦੇ ਪਰਚਾਰ ਨੂੰ ਵਿਰਾਮ ਲੱਗ ਸਕੇ ਅਤੇ ਆਪਸੀ ਭਾਈਚਾਰਾ ਕਾਇਮ ਰਹਿ ਸਕੇ।

ਦੋਸੀ ਕੌਣ ? ਮਾਮਲਾ ਕੁਲਵਿੰਦਰ ਅਤੇ ਕੰਗਨਾ ਦਾ -  ਬਘੇਲ ਸਿੰਘ ਧਾਲੀਵਾਲ

ਬੀਤੇ ਦਿਨੀ ਚੰਡੀਗੜ ਏਅਰਪੋਰਟ ਤੇ ਹਿਮਾਚਲ ਪਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋ ਮੈਂਬਰ ਪਾਰਲੀਮੈਂਟ ਚੁਣੀ  ਗਈ ਬਹੁ ਚਰਚਿਤ ਫਿਲਮੀ ਅਭਿਨੇਤਰੀ ਕੰਗਨਾ ਰਣੌਤ ਨੂੰ ਲੈ ਕੈ  ਚਰਚਾਵਾਂ ਦਾ ਦੌਰ ਤੇਜੀ ਨਾਲ ਚੱਲ ਰਿਹਾ ਹੈ।ਉਹਦੇ ਵੱਲੋਂ ਏਅਰਪੋਰਟ ਤੇ ਤਾਇਨਾਤ ਸੀ ਆਈ ਐਸ ਐਫ ਦੀ ਮੁਲਾਜਮ ਬੀਬਾ ਕੁਲਵਿੰਦਰ ਕੌਰ ਨਾਲ ਜਾਮਾ ਤਲਾਸ਼ੀ ਨੂੰ ਲੈ ਕੇ ਕੀਤਾ ਗਿਆ ਝਗੜਾ ਵੱਡਾ ਤੂਲ ਫੜ ਗਿਆ ਹੈ।ਕੰਗਨਾ ਰਣੌਤ ਵੱਲੋਂ ਇਹ ਵਾ੍ਰ ਵਾਰ ਕਿਹਾ ਗਿਆ ਕਿ ਸੀ ਆਈ ਐਸ ਐਫ ਦੀ ਮੁਲਾਜਮ ਕੁਲਵਿੰਦਰ ਕੌਰ ਨੇ ਉਹਦੇ ਬਿਨਾ ਵਜਾਹ ਤੋ ਮੂੰਹ ਤੇ ਥੱਪੜ ਮਾਰਿਆ ਹੈ। ਜਦੋਕੀ ਕੁਲਵਿੰਦਰ ਵਾਲੇ ਪਾਸੇ ਤੋ ਜੋ ਸਚਾਈ ਨਿਕਲ ਕੇ ਸਾਹਮਣੇ ਆ ਰਹੀ ਹੈ,ਉਹ ਇਸਤਰਾਂ ਹੈ ਕਿ ਕੁਲਵਿੰਦਰ ਕੌਰ ਦਾ ਕੰਗਨਾ ਨਾਲ ਝਗੜਾ ਸਿਕਿਉਰਿਟੀ ਚੈਕ ਨੂੰ ਲੈ ਕੇ ਹੋਇਆ ਹੈ,ਕਿਉਂਕਿ ਜਿਸਤਰਾਂ ਦਾ ਕੰਗਨਾ ਦਾ ਸੁਭਾਅ ਹੈ ਉਹ ਆਪਣੇ ਮੈਂਬਰ ਪਾਰਲੀਮੈਂਟ ਚੁਣੇ ਹੋਣ ਤੇ ਤਲਾਸ਼ੀ ਦੇਣਾ ਆਪਣੀ ਬੇਇਜਤੀ ਸਮਝਦੀ ਹੋਵੇਗੀ।ਉਹ ਨਹੀ ਚਾਹੁੰਦੀ ਹੋਵੇਗੀ ਕਿ  ਕੋਈ ਮਾਮੂਲੀ ਮੁਲਾਜਮ ਜਾਂ ਅਧਿਕਾਰੀ,ਉਹ ਵੀ ਕੋਈ ਗੈਰ ਹਿੰਦੂ ਉਹਦੀ ਤਲਾਸ਼ੀ ਲੈਣ ਦੀ ਹਿੰਮਤ ਕਰੇ।ਸੂਤਰਾਂ ਤੋ ਮਿਲੀਆਂ ਖਬਰਾਂ ਮੁਤਾਬਿਕ ਕੰਗਨਾ ਨੇ ਤਲਾਸ਼ੀ ਲੈਣ ਸਮੇ ਕੁਲਵਿੰਦਰ ਨਾਲ ਤਕਰਾਰ ਕਰਦਿਆਂ ਉਹਦੇ ਨਾਮ ਨਾਲ ਕੌਰ  ਲੱਗਾ ਹੋਣ ਕਰਕੇ ਉਹਨੂੰ ਨਫਰਤੀ ਭਾਸ਼ਾ ਵਿੱਚ ਖਾਲਿਸਤਾਨੀ ਤੱਕ ਕਹਿ ਦਿੱਤਾ ਜਿਸਤੋ ਗੱਲ ਵੱਧ ਗਈ ਅਤੇ ਸੁਣਿਆ ਜਾ ਰਿਹਾ ਹੈ ਕਿ ਕੁਲਵਿੰਦਰ ਨੇ ਬੀਬੀ ਕੰਗਨਾ ਦੇ ਮੂੰਹ ਤੇ ਥੱਪੜ ਮਾਰ ਦਿੱਤਾ। ਸੋ ਇਹ ਤਾਂ ਹੋਇਆ ਉਹ ਮਾਮਲਾ ਜਿਸਦੀ ਚਰਚਾ ਚੱਲ ਰਹੀ ਹੈ,ਪਰ ਅਸਲ ਵਿੱਚ ਇਹ ਘਟਨਾ ਵਾਪਰੀ ਕਿਵੇਂ  ਜਾਨਣ ਦੇ ਲਈ ਇਸ ਮਾਮਲੇ ਦੀ ਤਹਿ ਤੱਕ ਜਾਣਾ ਹੋਵੇਗਾ। ਸੀ ਆਈ ਐਸ ਐਫ ਦੀ ਮੁਲਾਜਮ ਬੀਬੀ ਕੁਲਵਿੰਦਰ ਕੌਰ ਨੇ ਭਾਂਵੇਂ ਕਿਸੇ ਨਸਲੀ ਨਫਰਤ ਵਿੱਚ ਨਹੀ ਬਲਕਿ ਨਸਲੀ ਨਫਰਤ ਦਾ ਸ਼ਿਕਾਰ ਹੁੰਦਿਆਂ ਇਹ ਕਦਮ ਚੁੱਕਿਆ।ਕੁਲਵਿੰਦਰ ਨੂੰ ਗਲਤ ਠਹਿਰਾਉਣਾ ਪੰਜਾਬੀ ਗੈਰਤ ਦੀ ਤੌਹੀਨ ਕਰਨ ਵਰਗਾ ਵਰਤਾਰਾ ਹੋਵੇਗਾ। ਕੁਲਵਿੰਦਰ ਜਿਸ ਪਿਛੋਕੜ ਤੋ ਆਈ ਹੈ,ਉਹ ਪਿਛੋਕੜ ਉਹਨੂੰ ਗੈਰਤ ਲਈ ਮਰ ਮਿਟਣ ਦੀ ਗੁੜਤੀ ਦਿੰਦਾ ਹੈ, ਉਹ ਭਾਵੇਂ ਦੇਸ਼ ਦੀਆਂ ਹੱਦਾਂ ਸਰਹੱਦਾਂ ਦੀ ਰਾਖੀ ਦੀ ਗੱਲ ਹੋਵੇ,ਫਸਲਾਂ ਨਸਲਾਂ ਦੀ ਰਾਖੀ ਦੀ ਗੱਲ ਹੋਵੇ ਜਾਂ ਫਿਰ ਕਿਤੇ ਵੀ ਆਪਣੀ ਡਿਊਟੀ ਦੌਰਾਨ ਫਰਜ ਨਿਭਾਉਣ ਦੀ ਗੱਲ ਹੋਵੇ,ਪੰਜਾਬ ਦੇ ਅਣਖੀ ਖੂਨ ਨੇ ਆਪਣਾ ਅਸਰ ਦਿਖਾਉਣਾ ਹੀ ਹੁੰਦਾ ਹੈ।ਇਸ ਦੀ ਮਿਸਾਲ ਆਪਣੇ ਧਰਮ ਦੀ ਖਾਤਰ ਸਿਸਟਮ ਨਾਲ ਟਕਰਾ ਜਾਣ ਵਾਲੇ ਹਜਾਰਾਂ ਸਿੱਖ ਸ਼ਹੀਦਾਂ ਤੋ ਵੀ ਮਿਲਦੀ ਹੈ,ਜਿੰਨਾਂ ਨੇ ਜੂਨ 1984 ਵਿੱਚ ਆਪਣੇ ਜਾਨ ਤੋ ਪਿਆਰੇ ਪਵਿੱਤਰ ਅਸਥਾਨ  ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਚੜਕੇ ਆਈਆਂ ਭਾਰਤੀ ਫੌਜਾਂ  ਨਾਲ ਆਖਰੀ ਦਮ ਤੱਕ ਲੋਹਾ ਲਿਆ ਅਤੇ ਓਨੀ ਦੇਰ ਟੈਂਕਾਂ ਤੱਕ ਨੂੰ ਅੰਦਰ ਨਹੀ ਆਉਣ ਦਿੱਤਾ ਜਿੰਨੀ ਦੇਰ ਤੱਕ ਇੱਕ ਵੀ ਸਿੰਘ ਦੀ ਸ਼ਾਹ ਰਗ ਵਿੱਚ ਖੂੰਨ ਦਾ ਵਹਾਓ ਚੱਲਦਾ ਰਿਹਾ।ਉਸ ਤੋ ਉਪਰੰਤ ਚੱਲੇ ਸਿੱਖ ਸੰਘਰਸ਼ ਦੌਰਾਨ ਬੰਦੀ ਬਣਾਏ ਗਏ ਸਿੱਖ ਪਿਛਲੇ ਤੀਹ ਤੀਹ ਸਾਲਾਂ ਤੋ ਵੀ ਵੱਧ ਸਮੇ ਤੋ ਜੇਲਾਂ ਵਿੱਚ ਅਣ-ਮਨੁੱਖੀ  ਜਿੰਦਗੀ ਵੀ ਚੜਦੀ ਕਲਾ ਵਿੱਚ ਰਹਿ ਕੇ ਜਿਉਂ ਰਹੇ ਹਨ,ਪਰ ਕਿਸੇ ਇੱਕ ਨੇ ਵੀ ਰਿਹਾਈ ਦੀ ਭੀਖ ਨਹੀ ਮੰਗੀ,  ਉਹ ਵੱਖਰੀ ਗੱਲ ਹੈ ਕਿ ਸਿੱਖ ਕੌਂਮ ਸਾਂਤਮਈ ਮੋਰਚੇ  ਲਾ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ  ਰਹੀ ਹੈ। ਜਿਸਤਰਾਂ ਸ਼ੋਸ਼ਲ ਮੀਡੀਏ ਤੇ ਕੁਲਵਿੰਦਰ ਕੌਰ ਦੇ ਹੱਕ ਵਿੱਚ ਅਵਾਜ ਚੁੱਕੀ ਜਾ ਰਹੀ ਹੈ,ਉਹਦੇ ਤੋ ਇਹ ਵੀ ਸਪੱਸਟ ਹੁੰਦਾ ਹੈ ਕਿ ਹਰ ਸਿੱਖ ਦੇ ਚੇਤਨ ਅਵਚੇਤਨ ਵਿੱਚ ਕਿਤੇ ਨਾ ਕਿਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਭੂ ਸੰਪਨ ਸੱਤਾ ਦਾ ਸੰਕਲਪ ਪਿਆ ਹੈ ਅਤੇ ਜਦੋ ਕੋਈ ਅਜਿਹਾ ਵਰਤਾਰਾ ਸੁਤੇ ਸਿਧ ਵਾਪਰਦਾ ਹੈ,ਤਾਂ ਉਹਦੀ ਹਮਾਇਤ ਵੀ ਸੁਤੇ ਸਿਧ ਹੀ ਹੋ ਜਾਂਦੀ ਹੈ।  ਕੁਲਵਿੰਦਰ ਪਿਛਲੇ 15 ਸਾਲਾਂ ਤੋ ਸੀ ਆਈ ਐਸ ਐਫ ਵਿੱਚ ਡਿਉਟੀ ਕਰ ਰਹੀ ਹੈ।ਕੁਲਵਿੰਦਰ ਦਾ ਪਤੀ ਵੀ ਸੀ ਆਈ ਐਸ ਐਫ ਵਿੱਚ ਹੀ ਮੁਲਾਜਮ ਹੈ। ਕੁਲਵਿੰਦਰ ਦਾ ਪਰਿਵਾਰਿਕ ਪਿਛੋਕੜ ਫੌਜ ਅਤੇ ਕਿਸਾਨੀ ਪਰਿਵਾਰ ਨਾਲ ਸਬੰਧਤ ਹੈ।ਉਹਦੇ ਤਾਇਆ  ਜੀ ਮਿਲਟਰੀ ਵਿੱਚੋਂ ਔਨਰੇਰੀ ਕਪਤਾਨ ਰਿਟਾਇਰ ਹੋਏ ਹਨ।ਜਦੋਕਿ ਉਹਨਾਂ ਦਾ ਪਿਤਾ ਖੇਤੀ ਵਾੜੀ ਕਰਦਾ ਹੈ।ਕੁਲਵਿੰਦਰ ਦਾ ਭਰਾ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦਾ ਆਗੂ ਹੈ,ਜਿਸ ਕਰਕੇ ਕਿਸਾਨੀ ਅੰਦੋਲਨ ਦੌਰਾਨ ਜਿੱਥੇ ਸਮੁੱਚਾ ਪੰਜਾਬ ਕਿਸਾਨੀ ਅੰਦੋਲਨ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਸ਼ਾਮਲ ਰਿਹਾ,ਓਥੇ ਕੁਲਵਿੰਦਰ ਦੇ ਮਾਤਾ ਵੀ ਕਿਸਾਨੀ ਅੰਦੋਲਨ ਵਿੱਚ ਦਿੱਲੀ ਦੀਆਂ ਵਰੂਹਾਂ ਤੇ ਬੈਠ ਕੇ ਸੰਘਰਸ਼ ਕਰਨ ਵਾਲਿਆਂ ਵਿੱਚ ਉਸ ਮੌਕੇ ਸ਼ਾਮਲ ਰਹੇ ਸਨ,ਜਦੋ ਕੰਗਨਾ ਰਣੌਤ ਨੇ ਅੰਦੋਲਨ ਵਿੱਚ ਸਾਮਲ ਪੰਜਾਬੀ ਮਹਿਲਾਵਾਂ ਨੂੰ ਸੌ ਸੌ ਦੋ ਦੋ ਸੌ ਵਿੱਚ ਕਿਰਾਏ ਤੇ ਆਉਣ ਵਾਲੀਆਂ ਜਨਾਨੀਆਂ ਕਹਿ ਕੇ ਪੰਜਾਬ ਦੀ ਅਣਖ ਨੂੰ ਵੰਗਾਰਿਆ ਸੀ।ਉਸ ਮੌਕੇ ਵੀ ਕੰਗਨਾ ਨੂੰ ਕਿਸਾਨ ਮਜਦੂਰ ਔਰਤਾਂ ਸਮੇਤ ਪੰਜਾਬੀਆਂ ਦੇ ਗੁਸੇ ਦਾ ਸ਼ਿਕਾਰ ਹੋਣਾ ਪਿਆ ਸੀ।ਪਰੰਤੂ ਉਸ ਹੰਕਾਰੀ ਲੜਕੀ ਨੇ  ਗਲਤੀ ਦੀ ਮੁਆਫੀ ਮੰਗਣ ਦੀ ਬਜਾਏ ਪੰਜਾਬ ‘ਤੇ ਹੋਰ ਵੀ ਨਸਲੀ ਟਿਪਣੀਆਂ ਕਰਨੀਆਂ ਜਾਰੀ ਰੱਖੀਆਂ ਸਨ।ਸਾਇਦ ਇਸ ਦੇ ਇਨਾਮ ਵਜੋਂ ਹੀ ਭਾਰਤੀ ਜਨਤਾ ਪਾਰਟੀ ਨੇ ਕੰਗਨਾ ਨੂੰ ਹਿਮਾਚਲ ਪਰਦੇਸ ਦੇ ਮੰਡੀ ਲੋਕ ਸਭਾ ਹਲਕੇ ਤੋ ਟਿਕਟ ਦੇਕੇ ਨਿਵਾਜਿਆ ਅਤੇ ਹਿਮਾਚਲ ਦੇ ਲੋਕਾਂ ਨੇ ਕੰਗਨਾ ਨੂੰ ਵੱਡੇ ਬਹੁਮੱਤ ਨਾਲ ਜਿਤਾ ਕੇ ਮੈਂਬਰ ਪਾਰਲੀਮੈਂਟ ਬਣਾ ਦਿੱਤਾ। ਜੇਕਰ ਗੱਲ ਏਥੇ ਤੱਕ ਹੀ ਸੀਮਤ ਰਹਿੰਦੀ ਫਿਰ ਤਾਂ ਸਮਝਿਆ ਜਾ ਸਕਦਾ ਸੀ ਕਿ ਬੀਬਾ ਜੀ ਨੇ ਸਿੱਖਾਂ ਅਤੇ ਪੰਜਾਬੀਆਂ ਖਿਲਾਫ ਇਹ ਸਾਰਾ ਜਹਿਰ ਸਾਇਦ ਕੁਰਸੀ ਦੀ ਪਰਾਪਤੀ  ਲਈ ਕੀਤਾ ਹੋਵੇਗਾ,ਪਰ ਜਿਸਤਰਾਂ ਬੀਬਾ ਕੰਗਨਾ ਰਣੌਤ ਨੇ ਚੰਡੀਗੜ ਏਅਰਪੋਰਟ ਤੇ ਹੰਗਾਮਾ ਕਰਕੇ ਸਿੱਖਾਂ ਪ੍ਰਤੀ  ਨਫਰਤੀ ਭਾਸ਼ਾ ਦਾ ਇਸਤੇਮਾਲ ਕੀਤਾ,ਉਹਦੇ ਤੋ ਸਮਝਿਆ ਜਾ ਸਕਦਾ ਹੈ ਕਿ ਬੀਬੀ ਕੰਗਨਾ ਦੇ ਮਨ ਅੰਦਰ ਸਿੱਖਾਂ ਪ੍ਰਤੀ ਕਿੰਨੀ ਕੁ ਜਹਿਰ ਭਰੀ ਹੋਈ ਹੈ,ਜਿਸਨੂੰ ਉਹਨੇ ਮੈਂਬਰ ਪਾਰਲੀਮੈਂਟ ਚੁਣੇ ਜਾਂਣ ਤੋ ਤੁਰੰਤ ਬਾਅਦ ਹੀ ਉਜਾਗਰ ਕਰ ਦਿੱਤਾ। ਕੰਗਨਾ ਰਣੌਤ ਹੁਣ ਇੱਕ ਅਭਨੇਤਰੀ ਜਾਂ ਸਿਆਸੀ ਨੇਤਾ ਜਾਂ ਸਾਂਸਦ ਨਹੀ ਬਲਕਿ ਉਹ ਹੁਣ ਅਜਿਹਾ ਕਿਰਦਾਰ ਬਣ ਗਿਆ ਹੈ ਜਿਹੜਾ ਫਿਰਕੂ ਨਫਰਤ ਦੇ ਪਰਚਾਰ ਨਾਲ ਖਿਤੇ,ਸੂਬੇ ਅਤੇ ਉਸ ਤੋ ਬਾਅਦ ਸਮੁੱਚੇ ਮੁਲਕ ਵਿੱਚ ਫਿਰਕੂ ਨਫਰਤ ਦੇ  ਭਾਂਬੜ ਬਾਲਣ ਲਈ ਕਾਹਲ਼ਾ ਪਿਆ ਹੋਇਆ ਹੈ। ਸਾਇਦ ਮੈਂਬਰ ਪਾਰਲੀਮੈਂਟ ਬਣ ਕੇ ਉਹਨਾਂ ਨੂੰ ਅਜਿਹੇ ਗੈਰ ਇਖਲਾਕੀ,ਗੈਰ ਸਮਾਜੀ ਅਤੇ ਗੈਰ ਜੁੰਮੇਵਾਰਾਨਾ ਹਰਕਤਾਂ ਕਰਨ ਦੀ ਖੁੱਲ ਮਿਲ ਗਈ ਹੈ।ਉਹ ਜਾਣਦੀ ਹੈ ਜਾਂ ਨਹੀ ਪਰ ਇਹ ਸੱਚ ਹੈ ਕਿ ਕੰਗਨਾ ਵੱਲੋਂ ਕੀਤੀ ਨਸਲੀ ਟਿੱਪਣੀ ਦੀ ਬਦੌਲਤ ਜਿਸਤਰਾਂ ਪੰਜਾਬ ਦੇ ਲੋਕ ਕੁਲਵਿੰਦਰ ਅਤੇ ਕੰਗਨਾ ਦੇ ਹੱਕ ਵਿੱਚ ਆਪੋ ਆਪਣੀਆਂ ਟਿੱਪਣੀਆਂ ਸ਼ੋਸ਼ਲ ਮੀਡੀਏ ਤੇ ਸਾਂਝੀਆਂ ਕਰ ਰਹੇ ਹਨ,ਉਸ ਤੋ ਸਮਝਣਾ ਕੋਈ ਔਖਾ ਨਹੀ ਕਿ ਕੰਗਨਾ ਦੀ ਟਿੱਪਣੀ ਪੰਜਾਬ ਦੀ ਸਾਂਤ  ਫ਼ਿਜਾ ਵਿੱਚ ਅਜਿਹਾ ਜਹਿਰ ਘੋਲ ਸਕਦੀ ਹੈ,ਜਿਸ ਦਾ ਅਸਰ ਪੰਜਾਬ ਤੋ ਪਾਰ ਸਮੁੱਚੇ ਭਾਰਤ ਤੱਕ ਨੂੰ ਅਸਰ ਅੰਦਾਜ ਕਰ ਸਕਦਾ ਹੈ ਅਤੇ ਇਸ ਫਿਰਕੂ ਨਫਰਤ ਦੀ ਅੱਗ ਵਿੱਚ ਹਿੰਦੂ, ਸਿੱਖ ਅਤੇ ਮੁਸਲਮ ਸਾਰੇ ਹੀ ਬੁਰੀ ਤਰਾਂ ਸੁਲਝੇ ਜਾ ਸਕਦੇ ਹਨ।  ਇਹ ਅਜਿਹੀ ਚਿੰਗਾਰੀ ਹੈ,ਜਿਹੜੀ ਬਲ਼ਦਿਆਂ ਹੀ ਪਲਾਂ ਵਿੱਚ ਸਾਰਾ ਕੁੱਝ ਸਾੜ ਕੇ ਸੁਆਹ ਕਰ ਸਕਦੀ ਹੈ। ਪੰਜਾਬੀਆਂ ਨੂੰ 1947 ਦੀ ਦੇਸ਼ ਵੰਡ ਅਤੇ 1984 ਦੇ ਕਤਲੇਆਮ ਪਹਿਲਾਂ ਹੀ ਚੈਨ ਨਹੀ ਲੈਣ ਦੇ ਰਿਹਾ,ਉਹ ਨਹੀ ਚਾਹੰਦੇ ਕਿ  ਇੱਕ ਵਾਰ ਫਿਰ  ਆਪਣੀ ਨਸਲਕੁਸ਼ੀ ਦਾ ਰਾਹ ਪੱਧਰਾ ਕਰਨ ਅਤੇ ਮਾਨਵਤਾ ਨੂੰ ਤੜਫ ਤੜਫ ਕੇ ਦਮ ਤੋੜਦਿਆਂ ਦੇਖਣ।ਸੋ ਸੱਤਾਧਾਰੀ ਭਾਜਪਾ ਨੂੰ ਬੀਤੇ ਤੋ ਸਬਕ ਲੈਂਦਿਆਂ ਕੰਗਨਾ ਰਣੌਤ  ਵਰਗੀ ਬੇਲਗਾਮ ਮਹਿਲਾ ਆਗੂ ਨੂੰ ਤੁਰੰਤ ਲਗਾਮ ਦੇਣ ਤਾਂ ਕਿ ਸੂਬੇ ਅਤੇ  ਮੁਲਕ ਅੰਦਰ ਆਪਸੀ ਭਾਈਚਾਰਾ ਕਾਇਮ ਰਹਿ ਸਕੇ।

ਲੋਕ ਸਭਾ ਚੋਣਾਂ ਬਨਾਮ ਘੱਲੂਘਾਰੇ ਦੀ ਟੀਸ - ਬਘੇਲ ਸਿੰਘ ਧਾਲੀਵਾਲ

ਦੇਸ਼ ਅੰਦਰ 18ਵੀਂ ਲੋਕ ਸਭਾ ਚੋਣ ਮੁਕੰਮਲ ਹੋ ਚੁੱਕੀ ਹੈ।ਭਾਵ ਸੱਤਵੇਂ ਅਤੇ ਆਖਰੀ ਗੇੜ ਦੀਆਂ ਚੋਣਾਂ ਬੀਤੇ ਕੱਲ 1 ਜੂਨ ਨੂੰ  ਪੈ ਚੁੱਕੀਆਂ ਹਨ। ਇਹ ਆਖਰੀ ਦੌਰ ਦੀ ਚੋਣ ਪ੍ਰਕਿਰਿਆ ਵਿੱਚ ਬਿਹਾਰ, ਹਿਮਾਚਲ ਪ੍ਰਦੇਸ਼, ਝਾਰਖੰਡ, ਓਡੀਸ਼ਾ, ਪੰਜਾਬ ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਚੰਡੀਗੜ੍ਹ ਦੀਆਂ ਕੁਲ 57 ਸੀਟਾਂ ਉੱਤੇ ਵੋਟਾਂ ਪਈਆਂ।ਪੰਜਾਬ ਨੂੰ ਆਖਰੀ ਦੌਰ ਦੀ ਚੋਣ ਪ੍ਰਕਿਰਿਆ ਵਿੱਚ ਸ਼ੁਮਾਰ ਕੀਤੇ ਜਾਣ ਨੂੰ ਲੈ ਕੇ ਸਵਾਲ ਉੱਠ ਰਹੇ ਹਨ।ਚੋਣਾਂ ਦੀ ਮਿਤੀ ਇੱਕ ਜੂਨ ਸਿੱਖਾਂ ਲਈ ਇਸ ਕਰਕੇ ਦੁਬਿਧਾ ਪੈਦਾ ਕਰਦੀ ਹੈ,ਕਿਉਂਕਿ ਇਹ ਦਿਨ ਸਿੱਖਾਂ ਦੇ ਜਖਮਾਂ ਨੂੰ ਕੁਰੇਦਣ ਵਾਲਾ ਹੁੰਦਾ ਹੈ। ਇੱਕ ਜੂਨ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਭਾਰਤੀ ਫੌਜ ਵੱਲੋਂ ਚੜਾਈ ਕੀਤੀ ਗਈ ਸੀ। ਇੱਕ ਜੂਨ ਤੋ 6 ਜੂਨ ਤੱਕ ਫੌਜ ਨੇ ਸਿੱਖਾਂ ਤੇ ਅਜਿਹੇ ਕਹਿਰ ਢਾਹੇ ਸਨ,ਜਿਹੜੇ ਦੁਨੀਆਂ ਭਰ ਦੇ ਜਾਲਮ ਤਾਨਸ਼ਾਹਾਂ ਦੇ ਜੁਲਮਾਂ ਨੂੰ ਵੀ ਬੌਨਾ ਕਰਨ ਵਾਲੇ ਸਨ। ਇਸ ਖੂਨੀ ਹਫਤੇ ਨੇ  ਸਿੱਖਾਂ ਦੇ ਸੁਰਖ ਇਤਿਹਾਸ ਵਿੱਚ ਖੂੰਨ ਨਾਲ ਲੱਥ ਪੱਥ ਇੱਕ ਹੋਰ ਅਜਿਹਾ ਨਵਾਂ ਪੰਨਾ ਜੋੜ ਦਿੱਤਾ,ਜਦੋਂ ਭਾਰਤੀ ਫੌਜ ਨੇ ਆਪਣੇ ਹੀ ਲੋਕਾਂ ਨਾਲ ਅਜਿਹਾ ਸਲੂਕ ਕੀਤਾ ਸੀ,ਜਿਹੜਾ ਸੱਭਿਅਕ ਮੁਲਕਾਂ ਵਿੱਚ ਵਗਾਨੇ ਲੋਕਾਂ ਨਾਲ ਵੀ ਨਹੀ ਕੀਤਾ ਜਾਂਦਾ। ਜੂਨ ਮਹੀਨੇ ਦੇ ਪਹਿਲੇ ਇੱਕ ਹਫਤੇ ਵਿੱਚ ਹੀ ਫੌਜਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅਤੇ ਉਹਨਾਂ ਦੇ ਕੁੱਝ ਮੁੱਠੀ ਭਰ ਮਰਜੀਵੜਿਆਂ ਸਮੇਤ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ  ਸ਼ਹੀਦੀ ਦਿਹਾੜਾ ਮਨਾਉਣ ਆਈਆਂ ਹਜਾਰਾਂ ਸਿੱਖ ਸੰਗਤਾਂ ਨੂੰ ਕੋਹ ਕੋਹ ਕੇ ਨਿਰਦਾਇਤਾ ਦੇ ਨਾਲ ਸ਼ਹੀਦ ਕਰ ਦਿੱਤਾ ਸੀ,ਜਿੰਨਾਂ ਵਿੱਚ 18 ਦਿਨ ਦੇ ਬੱਚੇ ਤੋਂ ਲੈ ਕੇ 90,95  ਸਾਲ ਤੱਕ ਦੇ ਬਜ਼ੁਰਗ ਮਰਦ ਔਰਤਾਂ ਵੀ ਸ਼ਾਮਲ ਸਨ।ਭਾਰਤੀ ਫੌਜਾਂ ਨੇ ਸਿੱਖਾਂ ਦੀ ਸਰਬ ਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਕੇ ਸਿੱਖਾਂ ਨੂੰ ਅਜਿਹੇ ਜਖਮ ਦਿੱਤੇ,ਜਿਹੜੇ ਸਾਇਦ ਰਹਿੰਦੀ ਦੁਨੀਆਂ ਤੱਕ ਰਿਸਦੇ ਰਹਿਣਗੇ।ਜਦੋ ਇੱਕ ਜੂਨ  ਦਾ ਦਿਨ ਆਉਂਦਾ ਹੈ,ਤਾਂ ਸਿੱਖਾਂ ਦੇ ਮਨਾਂ ਚ ਢੱਠੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੀ ਤਸਵੀਰ ਮੁੜ ਰੂਪਮਾਨ ਹੋ ਜਾਂਦੀ ਹੈ।ਬੱਚੇ ਬਜੁਰਗ,ਬੀਬੀਆਂ ਅਤੇ ਨੌਜਵਾਨਾਂ ਦੇ ਬੇਰਹਿਮੀ ਨਾਲ ਘਾਣ ਦੀ ਖੌਫਨਾਕ ਤਸਵੀਰ ਨੌਜਵਾਨ ਸਿੱਖ ਜਜ਼ਬਿਆਂ ਨੂੰ ਉਤੇਜਿਤ ਕਰਦੀ ਹੈ।ਜੂਨ ਦੇ ਪਹਿਲੇ ਹਫਤੇ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਕੌਮ ਨਾਲ ਕੀਤੇ ਇਕਰਾਰ ਨਿਭਾਉਂਦਿਆਂ ਦਿੱਤੀਆਂ ਸ਼ਹਾਦਤਾਂ ਦੀ ਗਾਥਾ ਨੂੰ ਬੜੇ ਮਾਣ ਨਾਲ ਸੁਣਦੇ ਅਤੇ ਸੁਣਾਉਂਦੇ ਹਨ।ਸਿੱਖ ਜੁਆਨੀ ਇਸ ਹਫਤੇ ਆਪਣੇ ਸ਼ਹੀਦਾਂ ਨੂੰ ਯਾਦ ਕਰਨ ਦੇ ਨਾਲ ਨਾਲ ਉਹਨਾਂ ਦੇ ਕਹਿਣੀ ਅਤੇ ਕਰਨੀ ਦੀ ਇੱਕਸੁਰਤਾ ਵਾਲੇ ਸੰਘਰਸ਼ੀ ਜੀਵਨ ਤੋ ਪਰੇਰਨਾ ਵੀ ਲੈਦੀ ਹੈ। ਪਰੰਤੂ ਇਸ ਵਾਰ ਕੇਂਦਰੀ ਤਾਕਤਾਂ ਵੱਲੋਂ ਜਾਣ ਬੁੱਝ ਕੇ ਪੰਜਾਬ ਅੰਦਰ ਵੋਟਾਂ ਦੀ ਤਰੀਕ ਇੱਕ ਜੂਨ ਰੱਖੀ ਗਈ, ਤਾਂ  ਕਿ ਸਿੱਖ ਮਨਾਂ ਚੋ ਕੌਂਮੀ ਦੁੱਖ ਦਰਦ ਦੀ ਭਾਵਨਾ ਅਤੇ ਸਿੱਖ ਜਜ਼ਬੇ ਨੂੰ ਚੋਣਾਂ ਦੀਆਂ ਖੁਸ਼ੀਆਂ ਵਿੱਚ ਰਲਗੱਡ ਕਰਕੇ ਠੰਡਾ ਪਾਇਆ ਜਾ ਸਕੇ।ਇਹ ਸੱਚਮੁੱਚ ਬੜਾ ਚਲਾਕੀ ਮਕਾਰੀ ਅਤੇ ਮੰਦ ਭਾਵਨਾ ਵਾਲਾ ਵਰਤਾਰਾ ਹੈ,ਜਿਸ ਵਿੱਚ ਭੋਲ਼ੀ ਭਾਲ਼ੀ ਕੌਂਮ ਦਾ ਉਲਝਣਾ ਸੁਭਾਾਵਿਕ ਹੈ,ਕਿਉਂਕਿ ਚੋਣ ਪਰਕਿਰਿਆ ਨੂੰ ਪੂਰਾ ਕਰਨ ਲਈ ਜਿਸਤਰਾਂ ਦੇ ਹਾਲਾਤ ਹਕੂਮਤਾਂ ਵੱਲੋਂ ਬਣਾਏ ਹੋਏ ਹਨ,ਜਿਸਤਰਾਂ ਦੀਆਂ ਧੜੇਬੰਦੀਆਂ ਪੈਦਾ ਕੀਤੀਆਂ ਹੋਈਆਂ ਹਨ,ਉਹਨਾਂ ਵਿੱਚ ਕੌਮੀ ਜਜ਼ਬੇ ਵੀ ਪਛੜਕੇ ਰਹਿ ਜਾਂਦੇ ਹਨ। ਇੱਕ ਜੂਨ ਸਿੱਖਾਂ ਲਈ ਬੇਹੱਦ ਹੀ ਮਾੜਾ ਦਿਨ ਹੈ ਅਤੇ ਹਮੇਸਾਂ ਰਹੇਗਾ।ਜੂਨ ਦਾ ਇਹ ਪਹਿਲਾ ਹਫਤਾ ਸਿੱਖਾਂ ਲਈ ਜਿੱਥੇ ਆਪਣੇ ਸਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਦਾ ਸਮਾ ਹੁੰਦਾ ਹੈ,ਓਥੇ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਅਹਿਦ ਕਰਨ ਦਾ ਵੀ ਢੁਕਵਾਂ ਸਮਾ ਹੁੰਦਾ ਹੈ ਅਤੇ ਪਿਛਲੇ 40 ਸਾਲਾਂ ਦੌਰਾਨ ਹੋਏ ਕੌੜੇ ਤੁਜੱਰਬਿਆਂ ਨੂੰ ਪੜਚੋਲਣ ਦਾ ਸਮਾ ਵੀ ਹੁੰਦਾ ਹੈ,ਜਦੋ ਸਿੱਖ ਬੁੱਧੀਜੀਵੀ ਹਫਤਾ ਭਰ ਲਹੂ ਦੇ ਅੱਥਰੂ ਡੋਲਵੀਆਂ ਲਿਖਤਾਂ ਨਾਲ ਉਸ ਦੌਰ ਦੀ ਗਾਥਾ ਬਿਆਨ ਕਰਦੇ ਹਨ।ਇਹ ਸਮਾ ਭਾਂਵੇਂ ਹਕੂਮਤਾਂ ਵੱਲੋਂ ਕੀਤੇ ਜੁਲਮਾਂ ਦੀ ਦਾਸਤਾਨ ਨੂੰ ਯਾਦ ਦਿਲਾਉਣ ਵਾਲਾ ਹੁੰਦਾ ਹੈ,ਪਰ ਇਸ ਦੇ ਨਾਲ ਹੀ ਇਹ ਸਮਾ ਸਿੱਖ ਕੌਂਮ ਦੀ ਨਵੀ ਪੀੜੀ ਨੂੰ ਆਪਣੇ ਸ਼ਾਨਾਂਮੱਤੇ ਇਤਿਹਾਸ ਤੋ ਜਾਣੂ ਕਰਵਾਉਣ ਦਾ ਸਮਾ ਵੀ ਹੁੰਦਾ ਹੈ।ਸੁਹਿਰਦ ਸਿੱਖ ਬੁੱਧੀਜੀਵੀਆਂ ਵੱਲੋਂ ਆਏ  ਸਾਲ ਜੂਨ ਚੁਰਾਸੀ ਦੇ ਹਕੂਮਤੀ ਜਬਰ ਦੀ ਗਾਥਾ ਸਿੱਖਾਂ ਦੀ ਨਵੀਂ ਨਸਲ ਦੇ ਮਨਾਂ ਵਿੱਚ ਉਤਾਰਨ ਦੇ ਯਤਨ ਹੁੰਦੇ ਹਨ।ਆਪਣੇ ਪੁਰਖਿਆਂ ਦੀਆਂ  ਮਹਾਂਨ ਅਤੇ ਅਲੌਕਿਕ ਕਹਾਣੀਆਂ ਖੁਆਰ ਹੋ ਰਹੀ ਕੌਂਮ ਨੂੰ ਨਵਾਂ ਉਤਸ਼ਾਹ ਬਖਸ਼ਦੀਆਂ ਹਨ। ਇਸ ਵਾਰ ਵੋਟਾਂ ਦੇ ਨਸ਼ੇ ਵਿੱਚ ਗਲੇ ਤੱਕ ਲਹਿ ਚੁੱਕੇ ਸਿੱਖਾਂ ਨੂੰ ਇਹ ਕਦੇ ਵੀ ਨਹੀ ਸੀ ਵਿਸਾਰਨਾ ਚਾਹੀਦਾ ਕਿ ਭਾਰਤੀ ਸਿਸਟਮ ਨੇ ਜੂਨ ਦੇ ਇਸ ਹਫਤੇ ਦੌਰਾਨ ਸਿੱਖ ਕੌਂਮ ਨੂੰ ਕਿਹੋ ਜਿਹੇ ਜਖਮ ਦਿੱਤੇ ਸਨ,ਜਿੰਨਾਂ ਦੀ ਟੀਸ ਇੱਕ ਜੂਨ ਨੂੰ ਹਰ ਉਸ ਸਿੱਖ ਹਿਰਦੇ ਵਿੱਚ ਪੈਣੀ ਸ਼ੁਰੂ ਹੋ ਜਾਂਦੀ ਹੈ,ਜਿੰਨਾਂ ਦੇ ਖੂਨ ਵਿੱਚ ਰੱਤੀ ਭਰ ਵੀ ਗੈਰਤ ਦਾ ਮਾਦਾ ਸੰਚਾਰ ਕਰ ਰਿਹਾ ਹੈ। ਇਹ ਸਮਾ ਬਹੁਤ ਸਾਰੀਆਂ ਉਹ ਯਾਦਾਂ ਵੀ ਤਾਜਾ ਕਰ ਦਿੰਦਾ ਹੈ,ਜਦੋਂ ਇਸ ਕਹਿਰ ਦਾ ਬਦਲਾ ਲੈਣ ਲਈ ਦੇਸ਼ ਦੀ ਤਤਕਾਲੀ ਪ੍ਰਧਾਨ ਮੰਤਰੀ ਦੇ ਅੰਗ ਰੱਖਿਅਕਾਂ ਦੇ ਖੂਨ ਨੇ ਉਬਾਲ਼ਾ ਖਾਧਾ ਤੇ ਇੱਕ ਅਜਿਹਾ ਇਤਿਹਾਸ  ਦੁਹਰਾ ਦਿੱਤਾ ਜਿਸ ਨੇ ਸਿੱਖਾਂ ਦੇ ਬਲੂੰਧਰੇ ਹਿਰਦਿਆਂ ਨੂੰ ਕੁੱਝ ਹੱਦ ਤੱਕ ਸਕੂਨ ਦਿੱਤਾ ਸੀ।ਹੁਣ ਜਦੋ ਫਿਰ ਇਹ ਖੂਨੀ ਹਫਤਾ ਆ ਗਿਆ ਹੈ,ਤਾਂ ਇਸ ਵਾਰ ਸਿੱਖ ਮਨਾਂ ਚ ਇਹ ਟੀਸ ਹੋਰ ਵੀ ਸਿੱਦਤ ਨਾਲ ਮਹਿਸੂਸ ਕੀਤੀ ਜਾਣੀ ਬਣਦੀ ਹੈ ਅਤੇ ਸੋਚਿਆ ਜਾਣਾ ਬਣਦਾ ਹੈ ਕਿ ਕਿਵੇਂ ਸਿਸਟਮ ਸਿੱਖ ਹਿਰਦਿਆਂ ਚੋ ਘੱਲੂਘਾਰੇ ਦੀ ਯਾਦ ਨੂੰ ਮਿਟਾਉਣ ਦੀਆਂ ਅਸਫਲ ਕੋਸ਼ਿਸ਼ਾਂ ਕਰ ਰਿਹਾ ਹੈ।
ਬਘੇਲ ਸਿੰਘ ਧਾਲੀਵਾਲ
99142-58142

ਸ੍ਰੋਮਣੀ ਕਮੇਟੀ ਦੇ ਵੋਟ ਫਾਰਮ ਵਿੱਚ ਮਕਾਰੀ ਭਰੀਆਂ ਤਰੁੱਟੀਆਂ,ਸਿੱਖ ਸੰਸਥਾਵਾਂ ਦੀ ਲਾਪਰਵਾਹੀ ਅਤੇ ਆਪਸੀ ਪਾਟੋਧਾੜ ਦਾ ਨਤੀਜਾ - ਬਘੇਲ ਸਿੰਘ ਧਾਲੀਵਾਲ

ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਂਮ ਚੋਣਾਂ ਨੂੰ ਲੈ ਕੇ ਕਾਫੀ ਚਰਚਾਵਾਂ ਚੱਲ ਰਹੀਆਂ ਹਨ, 2011 ਤੋ ਬਾਅਦ ਸ੍ਰੋਮਣੀ ਕਮੇਟੀ ਚੋਣਾਂ ਨਹੀ ਕਰਵਾਈਆਂ ਗਈਆਂ,ਜਿਸ ਕਾਰਨ ਸਿੱਖਾਂ ਵਿੱਚ ਕਾਫੀ ਰੋਸ ਵੀ ਪਾਇਆ ਜਾ ਰਿਹਾ ਹੈ, ਪ੍ਰੰਤੂ ਸਿੱਖਾਂ ਦੇ ਰੋਸ਼ ਨੂੰ ਮਹਿਸੂਸ ਕੌਣ ਕਰੇ,ਇਹ ਵੀ ਸੋਚਣ ਦਾ ਵਿਸ਼ਾ ਹੈ। ਚੋਣਾਂ ਨਾ ਕਰਵਾਉਣ ਪਿੱਛੇ ਸਿੱਧੇ ਤੌਰ ਤੇ ਉਹ ਧਿਰਾਂ ਹੀ  ਜ਼ੁੰਮੇਵਾਰ ਹਨ,ਜਿਹੜੀਆਂ ਪਿਛਲੇ ਲੰਮੇ ਸਮੇਂ ਤੋ ਕੇਂਦਰ ਦੀ ਮਿਹਰਬਾਨੀ ਸਦਕਾ ਗੁਰਦੁਆਰਾ ਪ੍ਰਬੰਧ ਤੇ ਕਾਬਜ਼ ਹਨ।ਪੰਥਕ ਧਿਰਾਂ ਭਾਵੇਂ ਕੇਂਦਰ ਤੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਕਰਵਾਉਣ ਦੀ ਮੰਗ ਕਰਦੀਆਂ ਆ ਰਹੀਆਂ ਹਨ,ਪਰ ਉਹਨਾਂ ਦੀ ਆਪਸੀ ਪਾਟੋਧਾੜ,ਹਾਉਮੈ,ਹੰਕਾਰ ਅਤੇ ਈਰਖਾ ਨੇ ਉਹਨਾਂ ਦੀ ਤਾਕਤ ਨੂੰ  ਬੇਹੱਦ ਕਮਜੋਰ ਕਰ ਦਿੱਤਾ ਹੈ,ਜਿਸ ਕਰਕੇ ਕੇਂਦਰ  ਉਹਨਾਂ ਦੀ ਕਿਸੇ ਵੀ ਗੱਲ ਨੂੰ ਅਹਿਮੀਅਤ ਨਹੀ ਦਿੰਦਾ।ਜੇਕਰ ਪਿੱਛੇ ਵੱਲ ਝਾਤ ਮਾਰੀਏ,ਸਿੱਖ ਆਪਣੀ ਪਾਟੋ ਧਾੜ ਦੇ ਕਾਰਨ ਮੁੱਢੋਂ ਹੀ ਕੌਂਮੀ ਨੁਕਸਾਨ ਝੱਲਦੇ ਆ ਰਹੇ ਹਨ।ਇਹ ਅਲਾਮਤ ਸਿੱਖਾਂ ਦੇ ਪਿੱਛੇ ਗੁਰੂ ਕਾਲ ਤੋ ਹੀ ਪਈ ਹੋਈ ਹੈ। ਉਹ ਤਾਕਤਾਂ ਜਿਹੜੀਆਂ ਮੁੱਢ ਤੋਂ ਹੀ ਸਿੱਖੀ ਨੂੰ ਵੱਧਦਾ ਫੁੱਲਦਾ ਦੇਖ ਕੇ ਨਹੀ ਸਨ ਸੁਖਾਂਦੀਆਂ ,ਉਹਨਾਂ ਨੇ ਸਿੱਖਾਂ ਨੂੰ ਗੁਰੂ ਤੋ ਬੇਮੁੱਖ ਕਰਨ ਦੇ ਕੋਝੇ ਯਤਨ ਅਤੇ ਹਕੂਮਤਾਂ ਨਾਲ ਮਿਲ ਕੇ ਸਿੱਖੀ ਨੂੰ ਖਤਮ ਕਰਨ ਦੇ ਮਨਸੂਬੇ ਬਣਾਏ,ਫਲ਼ਸਰੂਪ ਗੁਰੂ ਨਾਨਕ ਸਾਹਿਬ ਨੂੰ ਕਰਾਹੀਆ ਕਹਿ ਕੇ ਭੰਡਿਆ,ਉਹਨਾਂ ਨੂੰ ਸੱਚ ਬੋਲਣ ਦੀ ਸਜ਼ਾ ਦੇ ਰੂਪ ਵਿੱਚ ਜੇਲ੍ਹ ਦੀਆਂ ਚੱਕੀਆਂ ਪੀਹਣੀਆਂ  ਪਈਆਂ,ਪੰਜਵੇਂ ਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਨੂੰ ਤੱਤੀ ਤਬੀ ਤੇ ਬੈਠ ਕੇ ਸ਼ਹਾਦਤ ਦੇਣੀ ਪਈ, ਛੇਵੇਂ ਪਾਤਸ਼ਾਹ  ਸ੍ਰੀ ਹਰਿਗੋਬਿੰਦ ਸਾਹਿਬ ਜੀ ਨੇ ਉਪਰੋਕਤ ਸਾਜਿਸ਼ਾਂ ਅਤੇ ਹਕੂਮਤਾਂ ਦੇ ਜਬਰ ਨੂੰ ਚੈਲੰਜ ਦੇ ਰੂਪ ਵਿੱਚ ਸਵੀਕਾਰਿਆ ਅਤੇ ਸਿੱਖਾਂ ਦੀ ਅਜਾਦ ਪ੍ਰਭੂ ਸੱਤਾ ਦਾ ਐਲਾਨ ਕਰ ਦਿੱਤਾ। ਨੌਂਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੇ ਤਿੰਨ ਸਿੱਖਾਂੳਾਤ ਸਮੇਤ ਦਿੱਲੀ ਵਿੱਚ ਸ਼ਹਾਦਤ ਦੇਣੀ ਪਈ,ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਮੌਕੇ ਦੇ ਸਿੱਖਾਂ ਦੀ ਹਾਲਤ ਨੂੰ ਦੇਖਦਿਆਂ,ਖਾਲਸਾ ਸਾਜਨਾ ਦਾ ਨਵਾਂ ਸੰਕਲਪ ਲੈ ਕੇ ਆਂਦਾ। ਲਤਾੜੇ ਨਪੀੜੇ ਲੋਕਾਂ ਨੂੰ ਨਵਾ ਜਨਮ ਦਿੱਤਾ,ਨਵਾਂ ਰੂਪ, ਸਰੂਪ ਦੇ ਕੇ ਸਿਰਦਾਰੀਆਂ ਦੀ ਬਖਸ਼ਿਸ਼ ਕੀਤੀ। “ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ।।ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ” ਦਾ ਸੰਕਲਪ ਦ੍ਰਿੜ ਕਰਵਾ ਕੇ ਜਬਰ ਜੁਲਮ ਨਾਲ ਟੱਕਰ ਲੈਣ ਦੇ ਸਮਰੱਥ ਬਣਾਇਆ।ਖਾਲਸੇ ਨੂੰ ਅਜਿਹੇ ਨਿੱਗਰ ਸਿਧਾਂਤਾਂ ਦੀ ਬਖਸ਼ਿਸ਼ ਕਰਕੇ ਆਪਣੀ ਹੋਣੀ ਆਪ ਘੜਨ ਦੇ ਜਨਮ ਸਿੱਧ ਅਧਿਕਾਰਾਂ ਦੇ ਨਾਲ ਸਾਰੀ ਦੁਨੀਆਂ ਤੋ ਨਿਆਰਾ, ਨਿਰਾਲਾ ਸਰੂਪ ਦੇ ਕੇ ਸਥਾਪਤੀ ਨੂੰ ਕੰਬਣੀ ਛੇੜ ਦਿੱਤੀ। ਇੱਕ ਦਿਨ ਅਜਿਹਾ ਵੀ ਆਇਆ ਜਦੋਂ ਦੁਨੀਆਂ ਦੀ  ਵੱਡੀ ਸਲਤਨਤ ਦਾ ਬਾਦਸ਼ਾਹ ਗੁਰੂ ਸਾਹਿਬ ਨਾਲ ਮੁਲਾਕਾਤ ਲਈ ਸਮਾ ਮੰਗਣ ਲਈ ਮਜਬੂਰ ਹੋ ਗਿਆ।ਇਸ ਦੇ ਬਾਵਜੂਦ ਵੀ ਉਹ ਤਾਕਤਾਂ ਜਿਹੜੀਆਂ ਸਿੱਖੀ ਤੋ ਖਾਰ ਖਾਂਦੀਆਂ ਸਨ,ਸਾਜਿਸ਼ਾਂ ਰਚਣ ਵਿੱਚ ਮਸ਼ਰੂਫ਼ ਰਹੀਆਂ,ਫਲਸਰੂਪ ਨੰਦੇੜ ਦੀ ਧਰਤੀ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉੱਪਰ ਵੀ ਜਾਨਲੇਵਾ ਹਮਲਾ ਹੋ ਗਿਆ। ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਦਾ ਕਾਰਨ ਉਹ ਹਮਲਾ ਹੀ ਸੀ।ਇਸ ਤੋ ਪਹਿਲਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਧੋ ਦਾਸ ਬੈਰਾਗੀ ਨੂੰ ਅਮ੍ਰਿਤ ਛਕਾ ਕੇ ਬਾਬਾ ਬੰਦਾ ਸਿੰਘ ਬਹਾਦਰ  ਬਣਾਇਆ ਅਤੇ ਸਰਹਿੰਦ ਦੇ ਸੂਬੇਦਾਰ ਸਮੇਤ ਜਾਬਰਾਂ ਤੋ ਜੁਲਮਾਂ ਦਾ ਹਿਸਾਬ ਚੁਕਤਾ ਕਰਨ ਲਈ ਥਾਪੜਾ ਦੇ ਕੇ ਭੇਜਿਆ।ਬਾਬਾ ਜੀ ਨੇ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਬਦਲਾ ਹੀ  ਨਹੀ ਲਿਆ,ਬਲਕਿ ਪਹਿਲਾ ਖਾਲਸਾ ਰਾਜ ਸਥਾਪਤ ਕਰਕੇ ਗੁਰੂ ਸਾਹਿਬ ਦੇ ਨਾਮ ਦਾ ਛਿੱਕਾ ਚਲਾ ਦਿੱਤਾ।ਪਰੰਤੂ ਉਹਨਾਂ ਨੂੰ ਵੀ ਉਪਰੋਕਤ ਸਾਜਿਸ਼ਾਂ ਦਾ ਸ਼ਿਕਾਰ ਹੋਣਾ ਪਿਆ, ਫਲਸਰੂਪ ਸਿੱਖਾਂ ਦਾ ਪਹਿਲਾ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ,ਜਿਹੜਾ ਹਮੇਸਾਂ ਆਪਣੇ ਗੁਰੂ ਨੂੰ ਸਮੱਰਪਿਤ ਰਿਹਾ,ਗੁਰੂ ਦੀ ਚੜ੍ਹਦੀ ਕਲਾ ਦਾ ਸੈਦਾਈ ਬਣ ਕੇ ਜੀਵਿਆ,ਉਹਨੂੰ ਵੀ ਅੰਦਰੂੰਨੀ ਤੇ ਬਾਹਰੀ ਸਾਜਿਸ਼ਾਂ ਦਾ ਸ਼ਿਕਾਰ ਹੋ ਕੇ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਕਾਇਮ ਕੀਤਾ ਖਾਲਸਾ ਰਾਜ ਗੁਆ ਕੇ ਆਪਣੇ ਚਾਰ ਸਾਲ ਦੇ ਪੁੱਤਰ ਸਮੇਤ ਸੱਤ ਸੌ ਚਾਲੀ ਸਿੱਖ ਮਰਜੀਵੜਿਆਂ ਦੇ ਨਾਲ ਸ਼ਹਾਦਤ ਦੇਣੀ ਪਈ, 9 ਜੂਨ 1716 ਈਸਵੀ ਵਿੱਚ ਉਸ ਮੌਕੇ ਦੇ ਦਿੱਲੀ ਦੇ ਬਾਦਸ਼ਾਹ ਫਰਖ਼ਸ਼ੀਅਰ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰ ਦਿੱਤਾ। ਉਹਨਾਂ ਤੋ ਬਾਅਦ ਭਾਂਵੇਂ ਸਿੱਖ ਆਪਣੇ ਗੁਰੂ ਸਾਹਿਬਾਨ ਦੀ ਕਿਰਪਾ ਦ੍ਰਿਸ਼ਟੀ ਸਦਕਾ ਜੰਗਲਾਂ ਬੇਲਿਆਂ ਚ ਰਹਿਣ ਦੇ ਬਾਵਜੂਦ ਵੀ ਵੱਡੀਆਂ ਤਾਕਤਾਂ ਦੇ ਨੱਕ ਵਿੱਚ ਦਮ ਕਰਨ ਦਾ ਹੌਸਲਾ ਅਤੇ ਹਿੰਮਤ ਰੱਖਦੇ ਸਨ।ਲਿਹਾਜਾ ਸਿੱਖਾਂ ਨੇ ਇੱਕ ਨਹੀ ਅਨੇਕਾਂ ਵਾਰੀ ਖਤਮ ਹੋਣ ਦੀ ਕਾਗਾਰ ਤੋ ਮੁੜ ਕੇ ਵੱਡੇ ਵੱਡੇ ਕੀਰਤੀਮਾਨ ਸਥਾਪਤ ਕੀਤੇ,ਪ੍ਰੰਤੂ ਸਿੱਖ ਵਿਰੋਧੀ ਤਾਕਤਾਂ ਨੇ ਖਹਿੜਾ  ਨਹੀ ਛੱਡਿਆ। ਸਮੇ ਦੇ ਨਾਲ ਨਾਲ ਇਹ ਤਾਕਤਾਂ ਹੋਰ ਚਲਾਕ ਅਤੇ ਮਕਾਰ ਹੁੰਦੀਆਂ ਗਈਆਂ,ਜਿਸ ਕਰਕੇ ਸਿੱਖਾਂ ਅੰਦਰ ਸੰਨ ਲਾਉਣ ਵਿੱਚ ਕਾਮਯਾਬ ਹੋ ਗਈਆਂ। 1849 ਵਿੱਚ ਖੁੱਸਿਆ ਸਿੱਖ ਰਾਜ ਵੀ ਅਜਿਹੀਆਂ ਹੀ ਅਣਹੋਣੀਆਂ ਦਾ ਨਤੀਜਾ ਸੀ,ਜਿਸ ਤੋ ਬਾਅਦ ਸਿੱਖ ਬੇਘਰੇ ਹੋ ਕੇ ਜੀਅ ਰਹੇ ਹਨ।ਰਾਜ ਭਾਗ ਖੁੱਸ ਜਾਣ ਤੋ ਬਾਅਦ ਤਾਂ ਸਿੱਖਾਂ ਨੂੰ ਕਦੇ ਆਪਣੇ ਰਾਜ ਭਾਗ ਬਾਰੇ ਸੋਚਣ ਦੀ ਵਿਹਲ ਹੀ ਨਹੀ ਮਿਲ ਸਕੀ। ਇਹ ਕੌੜਾ ਸੱਚ ਹੈ ਕਿ ਖਾਲਸਾ ਰਾਜ ਸਮੇ ਸੌ ਫੀਸਦੀ ਸਾਖਰ ਕੌਂਮ ਰਾਜ ਭਾਗ ਖੁੱਸਦਿਆਂ ਹੀ ਅਨਪੜਾਂ ਦੀ ਕੌਂਮ ਬਣ ਕੇ ਰਹਿ ਗਈ। ਨਿੱਜੀ ਲਾਲਸਾਵਾਂ ਅਤੇ ਖੁਦਗਰਜ਼ੀਆਂ ਐਨੀਆਂ ਕੁ ਭਾਰੀ ਪੈ ਗਈਆਂ ਕਿ ਆਪਣੇ ਘਰ ਦੀ ਯਾਦ ਹੀ ਵਿੱਸਰ ਗਈ। ਦੂਰ ਅੰਦੇਸੀ ਵਰਗੇ ਸਰਲ ਪਰ ਨਿੱਗਰ ਸਬਦ ਸਿੱਖਾਂ ਦੇ  ਸਬਦ-ਕੋਸ਼ ਵਿੱਚੋ ਹੀ   ਗਾਇਬ ਹੋ ਗਏ। ਐਨਾ ਕੁੱਝ ਗਵਾਉਣ ਦੇ ਬਾਵਜੂਦ ਵੀ ਗੁਰੂ ਸਾਹਿਬ ਨੇ ਸਿੱਖਾਂ ਅੰਦਰੋ ਗੈਰਤ ਦਾ ਕਣ ਕਦੇ ਵੀ ਮਰਨ ਨਹੀ ਦਿੱਤਾ।ਆਪਣੇ ਗੁਰੂ ਪ੍ਰਤੀ ਸ਼ਰਧਾ ਸਤਿਕਾਰ ਹੀ ਸੀ,ਜਿਸ ਦੇ ਸਦਕਾ ਸਿੱਖਾਂ ਨੇ ਵੱਡੇ  ਵੱਡੇ ਜਾਬਰਾਂ ਨੂੰ ਲੋਹੇ ਦੇ ਚਨੇ ਚਬਾ ਦਿੱਤੇ,ਸੋ ਸਿੱਖਾਂ ਦੀ ਸ਼ਕਤੀ ਦੇ ਸੋਮੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕਰਕੇ ਸਿੱਖਾਂ ਦੀ ਗੁਰੂ ਸਾਹਿਬ ਪ੍ਰਤੀ ਸ਼ਰਧਾ, ਸਤਿਕਾਰ ਨੂੰ ਢਾਹ ਲਾਉਣ ਦੀ ਖਾਤਰ ਸਭ ਤੋ ਪਹਿਲਾਂ ਅੰਗਰੇਜੀ ਹਕੂਮਤ ਨੇ ਸਿੱਖਾਂ ਤੋ ਗੁਰਦੁਆਰਾ ਪ੍ਰਬੰਧ ਖੋਹ ਕੇ ਮਹੰਤ ਕਾਬਜ ਕਰਵਾ ਦਿੱਤੇ, ਜਿੰਨਾਂ ਤੋ ਖਹਿੜਾ ਛੁਡਵਾਉਣ ਲਈ ਸਿੱਖਾਂ ਨੂੰ ਭਾਰੀ ਕੀਮਤ ਚੁਕਾਉਣੀ ਪਈ। ਬਿਨਾਂ ਸ਼ੱਕ ਸਿੱਖਾਂ ਨੇ ਆਪਣੇ ਗੁਰੂ ਦੀ ਕਿਰਪਾ ਸਦਕਾ ਅਡੋਲ ਸ਼ਹਾਦਤਾਂ ਦੇ ਕੇ ਗੁਰਦੁਆਰਾ ਪਰਬੰਧ ਲੈਣ ਵਿੱਚ ਕਾਮਯਾਬੀ ਹਾਸਲ ਕਰ ਲਈ।  ਉਸ ਤੋ ਬਾਅਦ ਵੀ ਸਿੱਖ ਲਗਾਤਾਰ ਮਕਾਰੀ ਸਾਜਿਸ਼ਾਂ ਦਾ ਸ਼ਿਕਾਰ ਹੁੰਦੇ ਰਹੇ।ਸਿੱਖ ਆਗੂਆਂ ਨੇ ਗੁਰਦੁਆਰਾ ਪਰਬੰਧ ਨੂੰ ਸੁਚਾਰੂ ਰੂਪ ਚ ਚਲਾਉਣ ਲਈ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਲਿਆਂਦੀ,ਪ੍ਰੰਤੂ ਏਥੇ ਉਹ ਫਿਰ ਇੱਕ ਵਾਰ ਜਿੱਤ ਕੇ ਵਾਜੀ ਹਾਰ ਗਏ,ਜਿਸ ਦਾ ਖਮਿਆਜਾ ਸਿੱਖ ਪਤਾ ਨਹੀ ਕਦੋਂ ਤੱਕ ਭੁਗਤਦੇ ਰਹਿਣਗੇ।ਉਹਨਾਂ ਨੇ ਕਿਸੇ ਮਕਾਰ ਗੈਰ ਸਿੱਖ ਲੀਡਰ ਦੀਆਂ ਗੱਲਾਂ ਵਿੱਚ ਆ ਕੇ ਸਰੋਮਣੀ ਕਮੇਟੀ ਨੂੰ ਸੰਵਿਧਾਨ ਦੇ ਦਾਇਰੇ ਵਿੱਚ ਲੈ ਕੇ ਆਉਣਾ ਸਵੀਕਾਰ ਕਰ ਲਿਆ।ਏਥੇ ਆ ਕੇ ਫਿਰ ਸਿੱਖ ਪਾਟੋਧਾੜ ਦਾ ਸ਼ਿਕਾਰ ਹੋ ਗਏ,ਕੁੱਝ ਇੱਸ ਕਨੂੰਨ ਨਾਲ ਸਹਿਮਤ ਹੋ ਕੇ ਜੇਲ ਤੋ  ਰਿਹਾਅ ਹੋ ਗਏ ਅਤੇ ਕੁੱਝ ਅਸਹਿਮਤ ਹੋ ਕੇ ਜੇਲ ਅੰਦਰ ਹੀ ਬੈਠੇ ਰਹੇ।ਭਾਂਵੇ ਜੇਲ੍ਹ ਅੰਦਰ ਬੈਠੇ ਸਿੱਖ ਆਗੂਆਂ ਦੀ ਭਾਵਨਾ ਪਾਕ ਪਵਿੱਤਰ ਸੀ,ਪਰ ਦੂਰਦ੍ਰਿਸ਼ਟੀ ਦੀ ਘਾਟ ਕਾਰਨ ਉਹ ਕੁੱਝ ਵੀ ਹਾਸਲ ਨਾ ਕਰ ਸਕੇ,ਲਿਹਾਜ਼ਾ ਹਮੇਸਾਂ ਲਈ  ਸਮੁੱਚਾ ਗੁਰਦੁਆਰਾ ਪਰਬੰਧ 1925 ਦੇ ਗੁਰਦੁਆਰਾ ਐਕਟ ਪਾਸ ਹੋਣ ਤੋ ਬਾਅਦ ਕੇਂਦਰ ਦੇ ਅਧੀਨ ਚਲਾ ਗਿਆ। 1947 ਵਿੱਚ ਭਾਰਤ ਦੇਸ਼ ਤਾਂ ਅਜਾਦ ਹੋ ਗਿਆ,ਪਰ ਮੁਲਕ ਨੂੰ ਅਜਾਦ ਕਰਵਾਉਣ ਲਈ ਸਭ ਤੋ ਵੱਧ ਸ਼ਹਾਦਤਾਂ ਦੇਣ ਅਤੇ ਸਜ਼ਾਵਾਂ ਕੱਟਣ ਵਾਲੇ ਹਮੇਸਾਂ ਲਈ ਆਪਣੇ ਗੁਰੂ ਘਰ ਵੀ ਗੁਲਾਮ ਕਰਵਾ ਕੇ ਬੈਠ ਗਏ।ਅੱਜ ਜੋ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਮਾੜੇ ਪਰਬੰਧ ਨੂੰ ਲੈ ਕੇ ਜਾਂ  ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਂਮ ਚੋਣਾਂ ਨੂੰ ਲੈ ਕੇ ਚਰਚਾ ਹੋ ਰਹੀ ਹੈ,ਉਸ ਦਾ ਕਾਰਨ ਇਹ ਹੀ ਹੈ ਕਿ ਸਿੱਖਾਂ ਵਿੱਚ ਏਕਾ ਨਾਮ ਦੀ ਕੋਈ ਗੱਲ ਹੀ ਨਹੀ ਰਹੀ,ਚੌਧਰ ਦੀ ਭੁੱਖ ਸਿੱਖ ਆਗੂਆਂ ਦੇ ਸਿਰ ਚੜ ਕੇ ਬੋਲਦੀ ਹੈ,ਜਿਸ ਲਈ  ਉਹ ਆਪਣੀ ਕੌਂਮ ਨਾਲ ਵੱਡੇ ਤੋ ਵੱਡਾ ਧਰੋਹ ਕਮਾਉਣ ਵਿੱਚ ਰੱਤੀ ਮਾਤਰ ਵੀ ਹਿਚਕਚਾਹਟ ਮਹਿਸੂਸ ਨਹੀ ਕਰਦੇ,ਜਿਸ ਦੇ ਫਲਸਰੂਪ ਗੁਰਦੁਆਰਾ ਪਰਬੰਧ ਹਮੇਸਾਂ ਉਹਨਾਂ ਧਿਰਾਂ ਦੇ ਕੋਲ ਰਹਿੰਦਾ ਹੈ,ਜਿਹੜੀਆਂ ਕੇਂਦਰ ਨਾਲ ਵਫਾਦਾਰੀ ਪਾਲਦੀਆਂ ਹਨ।ਪਿਛਲੇ ਦਿਨਾਂ ਵਿੱਚ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਵੋਟ ਬਨਾਉਣ ਲਈ ਜਾਰੀ ਕੀਤੇ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫਾਰਮ ਵਿੱਚ   ਊਣਤਾਈਆਂ ਸਾਹਮਣੇ ਆਈਆਂ ਹਨ। ਉਪਰੋਕਤ ਫਾਰਮ ਵਿੱਚ ਕੇਸਧਾਰੀ ਸਿੱਖ ਦੀ ਗੱਲ ਕੀਤੀ ਗਈ ਹੈ,ਪਰ ਉਪਰੋਕਤ ਫਾਰਮ ਵਿੱਚ ਸਿੱਖ ਧਰਮ ਨੂੰ ਮੰਨਣ,ਸ੍ਰੀ ਗੁਰੂ ਗਰੰਥ ਸਾਹਿਬ ਅਤੇ ਗੁਰੂ ਸਹਿਬਾਨਾਂ ਨੂੰ ਮੰਨਣ ਜਾਂ ਸਤਿਕਾਰ ਕਰਨ ਦੇ ਸਬੰਧ ਵਿੱਚ ਕੁੱਝ ਵੀ ਨਹੀ ਸੀ ਲਿਖਿਆ ਗਿਆ,ਪਰ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਰੋਮਣੀ ਗੁਰਦੁਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ,ਸਕੱਤਰ,ਮੈਂਬਰ ਜਾਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਉਹਦਾ ਕੋਈ  ਨੋਟਿਸ ਨਹੀ ਲਿਆ।ਉਹ ਤਾਂ ਭਲਾ ਹੋਵੇ ਦਮਦਮਾ ਸਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਜਿਸ ਨੇ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਜਥੇਦਾਰ ਅਤੇ ਕੌਂਮ ਨੂੰ ਜਗਾਉਣ ਦਾ ਕੁੱਝ ਹੌਸਲਾ ਕੀਤਾ।  ਉਹਨਾਂ ਦੇ ਬੋਲਣ ਅਤੇ ਸ਼ੋਸ਼ਲ ਮੀਡੀਏ ਤੇ ਹੋਏ ਹੋ ਹੱਲੇ ਤੋ ਬਾਅਦ  ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਉਹ ਪੁਰਾਣਾ ਫਾਰਮ ਵਾਪਸ ਲੈ ਕੇ ਨਵਾਂ ਫਾਰਮ ਜਾਰੀ ਕੀਤਾ ਗਿਆ ਹੈ,ਜਿਸ ਵਿੱਚ ਹੇਠਾਂ ਵਿਸ਼ੇਸ਼ ਤੌਰ ਤੇ  ਸਵੈ ਘੋਸ਼ਣਾ ਦੇ ਰੂਪ ਵਿੱਚ ਇਹ ਦਰਜ ਕਰ ਦਿੱਤਾ ਗਿਆ ਹੈ ਕਿ “ਮੈ ਧਰਮ ਨਾਲ ਬਿਆਨ ਕਰਦਾ/ਕਰਦੀ ਹਾਂ ਕਿ ਮੈ ਸਿੱਖ ਹਾਂ,ਮੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸਾਂ ਗੁਰੂ ਸਹਿਬਾਨਾਂ ਨੂੰ ਮੰਨਦਾ/ਮੰਨਦੀ ਹਾਂ ਅਤੇ ਮੇਰਾ ਹੋਰ ਕੋਈ ਧਰਮ ਨਹੀ ਹੈ” , ਪ੍ਰੰਤੂ ਪੁਰਾਣੇ ਫਾਰਮ ਵਿੱਚ ਅਜਿਹਾ ਕੁੱਝ ਵੀ ਨਹੀ ਸੀ ਲਿਖਿਆ ਗਿਆ।ਇਸ ਗੱਲ ਲਈ ਗੁਰਦੁਆਰਾ ਚੋਣ ਕਮਿਸ਼ਨ ਦੀ ਸ਼ਲਾਘਾ ਕਰਨੀ ਬਣਦੀ ਹੈ ਕਿ ਉਹਨਾਂ ਨੇ ਸਿੱਖ ਧਿਰਾਂ ਦੇ ਪੂਰੀ ਤਰਾਂ ਕੇਂਦਰ ਅੱਗੇ ਗੋਡੇ ਟੇਕਣ ਦੇ ਬਾਵਜੂਦ ਵੀ ਸਿੱਖ ਭਾਵਨਾਵਾਂ ਨੂੰ ਸਮਝਦਿਆਂ ਇਹ ਦੋ ਸਤਰਾਂ ਸਵੈ ਘੋਸ਼ਣਾ ਦੇ ਰੂਪ ਵਿੱਚ ਸ਼ਾਮਲ ਕਰ ਦਿੱਤੀਆਂ ਹਨ,ਨਹੀ ਤਾਂ ਜਿਸਤਰਾਂ ਨਾਮਧਾਰੀ ਮੁਖੀ ਠਾਕਰ ਦਲੀਪ ਸਿੰਘ ਦਾ ਸਿੱਖ ਕੌਂਮ ਨੂੰ ਸ਼ਰਮਸਾਰ ਕਰਨ ਵਾਲਾ ਬਿਆਨ ਆਇਆ ਸੀ,ਜਿਸ ਵਿੱਚ ਉਹਨਾਂ ਕਿਹਾ ਹੈ ਕਿ “ਸਿੱਖ ਬਨਣ ਵਾਸਤੇ ਅਮ੍ਰਿਤ ਛਕਣਾ ਅਤੇ ਕੇਸ ਰੱਖਣੇ ਜਰੂਰੀ ਨਹੀ,ਸ਼ਰਧਾ ਹੀ ਜਰੂਰੀ ਹੈ” ਉਹਨਾਂ ਨੇ ਸਿੱਖ ਇਤਿਹਾਸ ਤੋ ਉਦਾਹਰਣਾਂ ਦੇ ਕੇ ਆਪਣੀ ਬੇਹੱਦ ਹਲਕੀ ਗੱਲ ਨੂੰ  ਵਜ਼ਨਦਾਰ ਬਣਾਉਣ ਦੀ ਉਸ ਮੌਕੇ ਕੋਸ਼ਿਸ਼ ਕੀਤੀ ਹੈ,ਜਦੋਂ ਸਿੱਖ ਆਪਣੀ ਹੋਂਦ ਹਸਤੀ ਬਚਾਉਣ ਲਈ  ਜੱਦੋ  ਜਹਿਦ   ਕਰ ਰਹੇ ਹਨ। ਭਾਂਵੇਂ ਇਸ ਬਿਆਨ ਦੀ ਕੋਈ ਅਹਿਮੀਅਤ ਨਹੀ ਸਮਝੀ ਜਾ ਰਹੀ,ਪ੍ਰੰਤੂ ਫਿਰ ਵੀ ਇਹ ਬਿਆਨ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀ ਸਿੱਖੀ ਸਿਧਾਂਤਾਂ ਦਾ ਮਲ਼ੀਆਮੇਟ ਕਰਵਾਉਣ ਲਈ ਚੱਲ ਰਹੀਆਂ ਸਾਜਿਸ਼ਾਂ ਦੀ ਕੜੀ ਨੂੰ ਅੱਗੇ ਵਧਾਉਣ ਵਿੱਚ ਵੱਡੀ ਭੂਮਿਕਾ ਅਦਾ ਕਰਨ ਵੱਲ ਇਸ਼ਾਰਾ ਜਰੂਰ ਕਰਦਾ ਹੈ।ਅਜਿਹਾ ਨਾ ਹੋਣ ਦੀ ਸੂਰਤ ਵਿੱਚ ਸਿੱਖ ਵਿਰੋਧੀ ਸੋਚ ਸੌਖਿਆਂ ਹੀ ਗੁਰਦੁਆਰਾ ਪਰਬੰਧ ਤੇ ਕਾਬਜ ਹੋਣ ਵਿੱਚ ਸਫਲ ਹੋ ਸਕਦੀ ਸੀ।ਭਾਂਵੇ ਸਿੱਖ ਵਿਰੋਧੀ ਸੋਚ ਨੂੰ ਦਾਖਲ ਹੋਣ ਤੋ ਰੋਕਣ ਲਈ ਅਜੇ ਵੀ ਕੋਈ ਤਸੱਲੀਬਖਸ਼ ਹੱਲ ਨਹੀ ਕਰਵਾਇਆ ਜਾ ਸਕਿਆ,ਅਜੇ ਵੀ ਖਤਰੇ ਦਰਪੇਸ਼ ਹਨ, ਪਰ ਕੁੱਝ ਨਾ ਕੁੱਝ ਰਾਹਤ ਜਰੂਰ ਮਹਿਸੂਸ  ਕੀਤੀ ਜਾ ਰਹੀ ਹੈ,ਇਸ ਦਾ ਕਾਰਨ ਇਹ ਹੈ ਕਿ ਸਿੱਖ ਆਪਣੇ ਬਲਬੂਤੇ ਤੇ ਕੇਂਦਰ ਤੋ ਕੋਈ ਵੀ ਮੰਗ ਮਨਵਾਉਣ ਦੇ ਸਮਰੱਥ ਨਹੀ ਰਹੇ,ਜਿਸ ਕਰਕੇ ਕੇਂਦਰ ਵੱਲੋਂ ਆਪਣੇ ਰਹਿਮੋ ਕਰਮ ਤੇ ਦਿੱਤੀ  ਤੁੱਛ ਜਿਹੀ ਰਾਹਤ ਹੀ  ਸਿੱਖਾਂ ਨੂੰ ਵੱਡੀ ਪਰਾਪਤੀ ਜਾਪਦੀ ਹੈ। ਸੋ ਕੁੱਝ ਵੀ ਹੋਵੇ,ਪਰ ਆਮ ਸਿੱਖ ਵੋਟਰ ਨੂੰ    ਸੁਚੇਤ ਹੋ ਕੇ ਜ਼ੁੰਮੇਵਾਰੀ ਸੰਭਾਲਣੀ ਪਵੇਗੀ,ਉਪਰੋਕਤ ਸਮੱਸਿਆਵਾਂ ਪ੍ਰਤੀ ਗੰਭੀਰਤਾ ਅਤੇ ਦੂਰਅੰਦੇਸੀ ਨਾਲ ਸੋਚਣਾ ਹੋਵੇਗਾ,ਫਿਰ ਹੀ ਗੁਰਦੁਆਰਾ ਪ੍ਰਬੰਧ ਦੇ ਸਹੀ ਹੱਥਾਂ ਵਿੱਚ ਜਾਣ ਦੀ ਆਸ ਕੀਤੀ ਜਾ ਸਕਦੀ ਹੈ।ਜਦੋ ਪਰਬੰਧ ਸਹੀ ਹੱਥਾਂ ਵਿੱਚ ਹੋਵੇਗਾ,ਫਿਰ ਸਿੱਖੀ ਸਿਧਾਂਤ ਵੀ ਰਲਗੱਡ ਨਹੀ ਹੋਣਗੇ,ਫਲ਼ਸ਼ਰੂਪ ਸਿੱਖੀ ਦੇ ਬੋਲਬਾਲੇ ਦੀ ਅਰਦਾਸ ਵੀ ਸੁਣੀ ਜਾਵੇਗੀ।
ਬਘੇਲ ਸਿੰਘ ਧਾਲੀਵਾਲ
99142-58142

ਮਾਮਲਾ ਧਾਰਮਿਕ ਅਕੀਦਤ ਵਿੱਚ ਦਖ਼ਲ ਅੰਦਾਜ਼ੀ ਦਾ, - ਬਘੇਲ ਸਿੰਘ ਧਾਲੀਵਾਲ

ਸਭਨਾਂ ਧਰਮਾਂ ਦੀ ਆਪਣੀ ਮਰਿਯਾਦਾ,ਆਪਣੇ ਅਸੂਲ ਅਤੇ ਆਪਣੀ ਵਿਲੱਖਣਤਾ ਹੁੰਦੀ ਹੈ। ਕਿਸੇ ਵੀ ਧਰਮ ਨੂੰ ਨੀਵਾਂ ਦਿਖਾਉਣ ਜਾਂ ਬੇਅਦਬ ਕਰਨ ਦੀ ਕੋਈ ਵੀ ਧਰਮ ਆਗਿਆ ਨਹੀ ਦਿੰਦਾ।ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਹੀ ਵੰਨ ਸੁਵੰਨਤਾ ਨੂੰ  ਬਣਾਈ ਰੱਖਣ ਵਿੱਚ ਸਹਾਈ ਹੋ ਸਕਦਾ ਹੈ।ਸਿੱਖ ਧਰਮ ਦੁਨੀਆਂ ਦਾ ਅਜਿਹਾ ਨਵੀਨਤਮ ਧਰਮ ਹੈ,ਜਿਸ ਨੇ ਸਰਬਤ ਦੇ ਭਲੇ ਦਾ ਸੰਕਲਪ ਦੁਨੀਆਂ ਸਾਹਮਣੇ ਲੈ ਕੇ ਆਉਣ ਦਾ ਮਾਣ ਪਰਾਪਤ ਕੀਤਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗਿਆਨ ਦਾ ਅਮੁੱਕ ਭੰਡਾਰ ਤਾਂ ਹੈ ਹੀ,ਬਲਕਿ ਬਰਾਬਰਤਾ ਅਤੇ ਸਰਬ ਸਾਂਝੀਵਾਲਤਾ ਦਾ ਠਾਠਾਂ ਮਾਰਦਾ ਅਜਿਹਾ ਸਮੁੰਦਰ ਹੈ,ਜਿਸ ਵਿੱਚ ਗੋਤਾ ਲਾਉਣ ਵਾਲਾ ਹਾਉਮੈ,ਹੰਕਾਰ ਅਤੇ ਭਿੰਨ ਭੇਦ ਤੋ ਮੁਕਤ ਹੋ ਜਾਂਦਾ ਹੈ। ਸਿੱਖ ਧਰਮ ਦੁਨੀਆਂ ਦਾ ਇੱਕੋ ਇੱਕ ਅਜਿਹਾ ਧਰਮ ਹੈ,ਜਿਹੜਾ ਨਿੱਜਵਾਦ ਤੋ ਹੱਟ ਕੇ ਸਰਬ ਸਾਂਝੀਵਾਲਤਾ ਤੇ ਡਟ ਕੇ ਪਹਿਰਾ ਦਿੰਦਾ ਹੈ। ਸਿੱਖ ਧਰਮ ਦੇ ਸੰਸਥਾਪਕ  ਸ੍ਰੀ ਗੁਰੂ ਨਾਨਕ ਸਾਹਿਬ ਤੋ ਲੈ ਕੇ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਮੇਤ ਸਾਰੇ ਹੀ ਗੁਰੂ ਸਹਿਬਾਨ ਨੇ ਜਿੱਥੇ ਸਰਬ ਸਾਂਝੀਵਾਲਤਾ ਦਾ ਸੰਦੇਸ ਦ੍ਰਿੜ ਕਰਵਾਇਆ,ਓਥੇ  ਜਬਰ ਜੁਲਮ ਦੇ ਖਿਲਾਫ ਅਵਾਜ ਬੁਲੰਦ ਕਰਨ ਤੋ ਲੈ ਕੇ ਟਾਕਰਾ ਕਰਨ ਤੱਕ ਦੀ ਤਾਕੀਦ ਵੀ ਕੀਤੀ ਹੈ।ਪਹਿਲੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬਰ ਦੇ ਜੁਲਮਾਂ ਖਿਲਾਫ ਅਵਾਜ ਬੁਲੰਦ ਕਰਦਿਆਂ
 ਪਾਪੁ ਕੀ ਜੰਝ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ,
 ਕਹਿ ਕੇ ਜਾਬਰ ਹਾਕਮ ਨੂੰ ਵੰਗਾਰਿਆ,ਅਤੇ ਲੋਕਾਈ ਨੂੰ ਵੀ ਜਬਰ ਜੁਲਮ ਦੇ ਖਿਲਾਫ ਉੱਠਣ ਦਾ ਹੋਕਾ ਦਿੱਤਾ। ਅਸੂਲ ਦੀ ਗੱਲ ਕਰਨ ਤੋ ਪਾਸਾ ਨਹੀ ਵੱਟਿਆ,ਬਲਕਿ ਖੂਨ ਦੇ ਸੋਹਿਲੇ ਗਾ ਕੇ ਉਹਨਾਂ ਜਾਬਰ ਹਾਕਮਾਂ ਨੂੰ ਸੁਚੇਤ ਕਰਦਿਆ
 ਆਵਨਿ ਅਠਤਰੈ ਜਾਨਿ ਸਤਾਨਵੈ ਹੋਰ ਭੀ ਉਠਸੀ ਮਰਸ ਕਾ ਚੇਲਾ ।।
 ਕਹਿ ਕੇ ਯਾਦ ਕਰਵਾਇਆ ਸੀ ਕਿ  ਇੱਥੇ ਬਹੁਤ ਸਾਰੇ ਆਏ ਤੇ ਬਹੁਤ ਆ ਕੇ ਚਲੇ ਜਾਣਗੇ ,ਕੋਈ ਹੋਰ ਸੂਰਮਾ ਉੱਠ ਖੜਾ ਹੋਵੇਗਾ। ਇਹ ਸੱਤਾ ਦਾ ਹੰਕਾਰ ਕਰਨਾ ਤਾਂ ਨਰਕਾਂ ਦੇ ਭਾਗੀ ਬਨਣ ਵਰਗਾ ਵਰਤਾਰਾ ਹੈ। ਜਦੋ ਔਰੰਗਜੇਬ ਨੇ ਕਸ਼ਮੀਰੀ ਪੰਡਤਾਂ ਦਾ ਜਬਰੀ ਧਰਮ ਪਰਿਵਰਤਨ ਸ਼ੁਰੂ ਕੀਤਾ,ਤਾਂ ਉਸ ਮੌਕੇ ਬਹੁਤ ਸਾਰੇ ਪੰਡਤ ਇਕੱਠੇ ਹੋ ਕੇ ਸਿੱਖਾਂ ਦੇ ਨੌਂਵੇਂ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਆਏ ਸਨ ਤੇ ਫਰਿਆਦ ਕੀਤੀ ਸੀ ਕਿ ਸਾਡਾ ਧਰਮ ਬਚਾਇਆ ਜਾਵੇ।ਉਸ ਮੌਕੇ ਗੁਰੂ ਸਾਹਿਬ ਨੇ ਇਹ ਨਹੀ ਸੋਚਿਆ ਸੀ ਕਿ ਇਹ ਜੁਲਮ ਸਹਿਣ ਵਾਲੇ ਲੋਕ ਕਿਹੜੇ ਧਰਮ ਨਾਲ ਸਬੰਧ ਰੱਖਦੇ ਹਨ,ਬਲਕਿ ਉਹਨਾਂ ਹਿੰਦੂਆਂ ਤੇ ਹੋ ਰਹੇ ਜੁਲਮਾਂ ਨੂੰ ਮਾਨਵੀ ਅਸੂਲਾਂ ਦੇ ਖਿਲਾਫ ਸਮਝਦਿਆਂ ਐਲਾਨੀਆਂ ਕਿਹਾ ਸੀ ਕਿ ਜਾਓ ਜਾ ਕੇ ਕਹਿ ਦਿਓ ਔਰੰਗਜੇਬ ਨੂੰ ਕਿ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਕੇ ਦੇਖ ਲੈਣ,ਫਿਰ ਅਸੀ ਸਾਰੇ ਆਪ ਹੀ ਮੁਸਲਮਾਨ ਬਣ ਜਾਵਾਂਗੇ।ਲਿਹਾਜਾ ਗੁਰੂ ਸਾਹਿਬ ਨੂੰ ਮਜਲੂਮਾਂ ਹਿੰਦੂ ਬ੍ਰਾਹਮਣਾਂ ਦੇ ਧਰਮ ਬਚਾਉਣ ਖਾਤਰ ਆਪਣਾ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸੀਸ ਕਟਵਾਉਣਾ ਪਿਆ ਸੀ। ਏਥੇ ਹੀ ਬੱਸ ਨਹੀ ਜਦੋ ਅਫਗਾਨੀ ਧਾੜਵੀ ਭਾਰਤ ਨੂੰ ਲੁੱਟਣ ਲਈ ਆਉਂਦੇ ਸਨ ਤਾਂ ਉਹ ਹਿੰਦੂ ਬਹੂ ਬੇਟੀਆਂ ਨੂੰ ਵੀ ਲੁੱਟ ਦਾ ਮਾਲ ਸਮਝ ਕੇ ਨਾਲ ਲੈ ਜਾਂਦੇ ਸਨ ਤੇ ਗਜਨੀ ਦੇ ਬਜਾਰਾਂ ਵਿੱਚ ਹਿੰਦੂ ਬਹੂ ਬੇਟੀਆਂ ਦੀ ਕੀਮਤ ਲਗਾਈ ਜਾਂਦੀ ਸੀ,ਪ੍ਰੰਤੂ ਇਹ ਗੈਰ ਮਨੁੱਖੀ ਵਰਤਾਰੇ ਨੂੰ ਵੀ ਸਿੱਖ ਸੂਰਮਿਆਂ ਨੇ ਠੱਲ੍ਹ ਪਾਈ ਸੀ,ਪਰ ਬੇਹੱਦ ਅਫਸੋਸ ਹੁੰਦਾ ਹੈ,ਜਦੋ ਮੌਜੂਦਾ ਸਮੇ ਦੇ ਹਾਕਮ ਸਿੱਖਾਂ ਦੇ ਅਹਿਸਾਨ ਮੰਦ ਰਹਿਣ ਦੀ ਬਜਾਏ ਅਹਿਸਾਨ ਫਰਾਮੋਸ਼ ਬਣਦੇ ਦਿਖਾਈ ਦਿੰਦੇ ਹਨ।ਸਿੱਖਾਂ ਦੇ ਸਰਬ ਉੱਚ ਤਖਤ ਸਹਿਬਾਨਾਂ  ਦੇ ਪ੍ਰਬੰਧਕ ਉਹ ਗੈਰ ਸਿੱਖ ਮਾਮੂਲੀ ਅਧਿਕਾਰੀਆਂ ਨੂੰ ਲਾਇਆ ਜਾ ਰਿਹਾ ਹੈ,ਜਿੰਨਾਂ ਨੂੰ ਸਿੱਖ ਰਹਿਤ ਮਰਿਯਾਦਾ,ਸਿੱਖੀ ਸਿਧਾਂਤ ਅਤੇ ਸਰਬ ਉੱਚ ਸਿੱਖ ਅਸਥਾਨਾਂ ਦੀ ਨਾ ਸਮਝ ਹੈ ਅਤੇ ਨਾ ਉਹਨਾਂ ਦਾ ਕੋਈ ਸਿੱਖੀ ਨਾਲ ਸਰੋਕਾਰ ਹੈ। ਗੁਰਦੁਆਰਾ ਸਹਿਬਾਨਾਂ ਦੇ ਪ੍ਰਬੰਧਕ ਹਮੇਸਾਂ ਪੂਰਨ ਗੁਰਸਿੱਖ ਹੀ ਹੋ ਸਕਦੇ ਹਨ,ਪਤਿਤ ਸਿੱਖ ਨੂੰ ਵੀ ਇਸ ਸੇਵਾ ਦੇ ਯੋਗ ਨਹੀ ਮੰਨਿਆ ਜਾਂਦਾ, ਫਿਰ ਇੱਕ ਗੈਰ ਸਿੱਖ ਜਿਹੜਾ ਹੋਰ ਕਿਸੇ ਧਰਮ ਵਿੱਚ ਆਸਥਾ ਰੱਖਦਾ ਹੈ, ਉਹ ਸਿੱਖੀ ਦੇ ਅਸੂਲਾਂ ਦੀ ਪਾਲਣਾ ਕਿਵੇਂ ਕਰ ਸਕਦਾ ਹੈ। ਇਹੋ ਜਿਹਾ ਵਰਤਾਰਾ ਜਿੱਥੇ ਧਰਮ ਨਿਰਪੱਖ ਦੇਸ਼ ਦੇ ਲੋਕ ਤੰਤਰਿਕ ਸਿਸਟਮ ਨੂੰ ਕਟਿਹਰੇ ਵਿੱਚ ਖੜਾ ਕਰਦਾ ਹੈ।ਉਥੇ ਘੱਟ ਗਿਣਤੀ ਲੋਕਾਂ ਦੇ ਮਨਾਂ ਅੰਦਰ ਬੇਚੈਨੀ,ਬੇਗਾਨਗੀ ਅਤੇ ਬੇ-ਭਰੋਸ਼ਗੀ ਵੀ ਪੈਦਾ ਕਰਦਾ ਹੈ। ਸਿੱਖਾਂ ਦੇ ਧਾਰਮਿਕ ਮਾਮਲਿਆਂ ਚ ਦਾਖਲ ਅੰਦਾਜੀ ਵਾਲਾ ਮਸਲਾ ਤਾਂ ਕਦੇ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਵੀ ਨਹੀਂ ਸੁਣਿਆ ਗਿਆ,ਪਰ ਸਿੱਖਾਂ ਨਾਲ ਆਪਣੇ ਆਜ਼ਾਦ ਮੁਲਕ ਭਾਰਤ ਅੰਦਰ ਅਜਿਹਾ ਵਾਰ ਵਾਰ ਹੋ ਰਿਹਾ ਹੈ, ਇਸਤਰਾਂ ਕਰਕੇ ਸਿੱਖਾਂ ਦੇ ਮਨਾਂ ਅੰਦਰ ਵਿਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ।ਸਿੱਖ ਆਪਣੇ ਧਾਰਮਿਕ ਮਾਮਲਿਆਂ ਚ ਸਿੱਧੀ ਦਖ਼ਲ ਅੰਦਾਜ਼ੀ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰ ਸਕਦੇ। ਸਿੱਖ ਕੌਂਮ ਸਾਂਤੀ ਪਸੰਦ ਕੌਂਮ ਤਾਂ ਹੈ,ਪਰ ਨਾਲ ਹੀ ਉਹਨਾਂ ਨੂੰ ਗੁਰੂ ਸਿਧਾਂਤ “ਭੈ ਕਾਹੂ ਕੋ ਦੈਤ ਨਹਿ ਨਹਿ ਭੈ ਮਾਨਤ ਆਨ” ਦੀ ਸਿੱਖਿਆ ਵੀ ਦਿੰਦਾ ਹੈ,ਸਿੱਖ ਆਪਣੇ ਉੱਚੇ ਸੁੱਚੇ  ਸਿਧਾਂਤਾਂ ‘ਤੇ ਪਹਿਰਾ ਦਿੰਦੇ ਹੋਏ ਜਿੰਦਗੀ ਵਿੱਚ ਅੱਗੇ ਵਧ ਰਹੇ ਹਨ,ਪ੍ਰੰਤੂ ਪੈਰ ਪੈਰ ਤੇ ਧੋਖਾ, ਪੈਰ ਪੈਰ ਤੇ ਬੇਗਾਨਗੀ ਦਾ ਅਹਿਸਾਸ ਅਤੇ ਜਬਰ ਜੁਲਮ ਦਾ ਖੌਫ਼ ਦੇ ਕੇ ਸਿੱਖ ਕੌਂਮ ਨੂੰ ਬਿਖੜੇ ਰਾਹਾਂ ਵੱਲ ਤੋਰਨ ਦੇ ਕੋਝੇ ਯਤਨ ਹੋ ਰਹੇ ਹਨ। ਜਿੱਥੇ ਅਜਿਹੇ ਕੋਝੇ ਹਥਕੰਡੇ ਸਿੱਖਾਂ ਲਈ ਘਾਤਕ ਹੋਣਗੇ, ਓਥੇ  ਇਹ ਵਰਤਾਰਾ ਮੁਲਕ ਦੀ ਏਕਤਾ ਅਤੇ ਅਖੰਡਤਾ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ।
 ਇਹਦੇ ਵਿੱਚ ਕੋਈ ਸ਼ੱਕ ਨਹੀ ਹੈ ਕਿ ਸਿੱਖ ਕੌਮ ਨੂੰ ਇਸ ਕਦਰ ਕਮਜ਼ੋਰ ਕਰਨ ਲਈ ਸਿੱਧੇ ਤੌਰ ਤੇ ਉਹ ਸਿੱਖ ਆਗੂ ਮੁੱਖ ਤੌਰ ਤੇ ਜੁੰਮੇਵਾਰ ਹਨ,ਜਿੰਨਾਂ ਨੇ ਆਪਣੇ ਨਿੱਜੀ ਮੁਫਾਦਾਂ ਖਾਤਰ ਕੌਮ ਦੇ ਹਿਤਾਂ ਨੂੰ ਵੇਚਿਆਂ ਅਤੇ ਸਿੱਖੀ ਸਿਧਾਂਤਾਂ ਦਾ ਘਾਣ ਕਰਵਾਇਆ, ਪੰਥਕ ਰਹੁ ਰੀਤਾਂ ਦੇ ਘਾਣ ਬਦਲੇ ਸੱਤਾ ਦੇ ਸੌਦੇ ਕੀਤੇ।ਮੌਜੂਦਾ ਦੌਰ ਵਿੱਚ ਸਿੱਖਾਂ ਦੀ ਹਾਲਤ ਤਰਸਯੋਗ ਬਨਾਉਣ ਵਿੱਚ ਸਿੱਖ ਆਗੂਆਂ ਦੀ ਕੁਰਸੀ ਦੀ ਭੁੱਖ ਜਿੰਮੇਵਾਰ ਰਹੀ ਹੈ। ਇਹ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਖੁਦ ਤਾਂ ਨਹੀਂ ਰਹੇ,ਪਰ ਕੌਮ ਨੂੰ ਜਿਹੜੇ ਘੁੱਪ ਹਨੇਰੇ ਚ ਸੁੱਟ ਕੇ ਚਲੇ ਗਏ,ਉਥੋਂ ਬਾਹਰ ਨਿਕਲਣ ਦਾ ਰਾਹ ਲੱਭਣਾ ਹੀ ਬੇਹੱਦ ਮੁਸ਼ਕਲ ਬਣ ਚੁੱਕਿਆ ਹੈ। ਸਿੱਖ ਵਿਰੋਧੀ ਤਾਕਤਾਂ ਦੀ ਗੁਰਦੁਆਰਾ ਪ੍ਰਬੰਧ ਵਿੱਚ ਸਿੱਧੀ ਦਾਖਲ ਅੰਦਾਜੀ ਸਿੱਖੀ ਦੀ ਨਿਆਰੀ ਨਿਰਾਲੀ ਹੋਂਦ ਨੂੰ ਢਾਹ ਲਾਉਣ ਦਾ ਮੁੱਢਲਾ ਕਦਮ ਹੈ,ਜਿਸ ਨੂੰ ਹਲਕੇ ਵਿੱਚ ਨਹੀ ਲਿਆ ਜਾਣਾ ਚਾਹੀਦਾ।ਇਸ ਕੌੜੇ ਸੱਚ ਨੂੰ ਕੋਈ ਮੰਨੇ ਜਾਂ ਨਾਂ ਮੰਨੇ,ਪਰ ਇਹ ਸਚਾਈ ਹੈ ਕਿ ਸਿੱਖ ਵਿਰੋਧੀ ਤਾਕਤਾਂ ਅਸਿੱਧੇ ਢੰਗ ਨਾਲ ਪਹਿਲਾਂ ਹੀ ਸਮੁੱਚੇ ਗੁਰਦੁਆਰਾ ਪ੍ਰਬੰਧ,ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਦਿੱਲੀ ਗੁਰਦੁਆਰਾ ਮੈਨੇਜਮੈਟ ਕਮੇਟੀ,ਪਟਨਾ ਸਾਹਿਬ ਬੋਰਡ ਅਤੇ ਹਜੂਰ ਸਾਹਿਬ ਨੰਦੇੜ ਦੇ ਗੁਰਦੁਆਰਾ ਬੋਰਡ ਤੇ ਕਾਬਜ ਹੋ ਚੁੱਕੀਆਂ ਸਨ,ਪਰੰਤੂ ਹੁਣ ਪਰਤੱਖ ਰੂਪ ਚ ਸਾਹਮਣੇ ਆ ਗਈਆਂ ਹਨ।ਸਿਆਸੀ ਮਾਹਰਾਂ ਦਾ ਤਾਂ ਇਹ ਵੀ ਮੰਨਣਾ ਹੈ ਕਿ ਭਾਵੇਂ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਅਤੇ ਅਕਾਲੀ ਦਲ ਬਾਦਲ ਦੇ ਆਗੂ ਮਗਰਮੱਛ ਦੇ ਹੰਝੂ ਬਹਾ ਕੇ ਆਪਣੇ ਆਪ ਨੂੰ ਸੱਚੇ ਸਾਬਤ ਕਰਨ ਦੇ ਯਤਨ ਵਿੱਚ ਲੱਗੇ ਹੋਏ ਹਨ,ਪਰ ਸੱਚ ਇਹ ਹੈ ਕਿ ਇਹ ਸਾਰਾ ਕੁੱਝ ਅੱਜ ਵੀ ਅਕਾਲੀ ਦਲ ਬਾਦਲ ਦੀ ਲੁਕਵੀਂ ਸਹਿਮਤੀ ਨਾਲ ਹੀ ਹੋ ਰਿਹਾ ਹੈ।ਜੇਕਰ ਇਹ ਮੰਨ ਵੀ ਲਿਆ ਜਾਵੇ ਕਿ ਹੁਣ ਅਕਾਲੀ ਦਲ ਬਾਦਲ ਦਾ ਭਾਜਪਾ ਨਾਲ ਗੱਠਜੋੜ ਨਹੀ ਹੈ,ਤਾਂ ਵੀ ਅਕਾਲੀ ਦਲ ਬਾਦਲ ਨੂੰ ਦੋਸ਼ਾਂ ਤੋ ਮੁਕਤ ਨਹੀ ਕੀਤਾ ਜਾ ਸਕਦਾ,ਕਿਉਂਕਿ ਸਰੋਮਣੀ ਅਕਾਲੀ ਦਲ ਦੀ ਜੋ ਦੁਰਦਸ਼ਾ ਮੌਜੂਦਾ ਸਮੇ ਵਿੱਚ ਹੋਈ ਹੈ,ਉਹਦੇ ਲਈ ਸਿੱਧੇ ਤੌਰ ਤੇ ਅਕਾਲੀ ਦਲ ਤੇ ਕਾਬਜ ਲੋਕ ਹੀ ਜਿੰਮੇਵਾਰ ਮੰਨੇ ਜਾਣਗੇ।  ਜੇਕਰ ਅਕਾਲੀ ਦਲ ਮਜਬੂਤ ਹੁੰਦਾ ਤਾਂ ਕਿਸੇ ਦੀ ਵੀ ਸਿੱਖ ਮਾਮਲਿਆਂ ਵਿੱਚ ਦਾਖਲ ਅੰਦਾਜੀ ਕਰਨ ਦੀ ਹਿੰਮਤ ਨਹੀ ਸੀ ਹੋ ਸਕਦੀ। ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਸਾਰੀਆਂ ਸਿੱਖ ਸੰਸਥਾਵਾਂ ਵਿੱਚ ਧੜੇਬੰਦੀ ਪੈਦਾ ਕਰਕੇ ਉਹਨਾਂ ਨੂੰ ਕਮਜੋਰ ਕੀਤਾ,ਫਿਰ ਅਕਾਲੀ ਦਲ ਨੂੰ ਪੰਥਕ ਪਾਰਟੀ ਤੋ ਪੰਜਾਬੀ ਪਾਰਟੀ ਬਣਾ ਕੇ ਕੁਰਬਾਨੀਆਂ ਵਾਲੀ ਜਥੇਬੰਦੀ ਦੇ ਅਕਸ਼ ਨੂੰ ਵੱਡੀ ਢਾਹ ਲਾਈ,ਉਹਦੇ ਬਦਲੇ ਭਾਵੇ ਪਰਕਾਸ਼ ਸਿੰਘ ਬਾਦਲ ਖੁਦ ਤਾਂ ਲੰਮਾ ਸਮਾ ਰਾਜ ਸੱਤਾ ਭੋਗਦੇ ਰਹੇ, ਪਰ ਕੌਂਮ ਵਿੱਚ ਆਪਸੀ ਵੰਡੀਆਂ ਅਤੇ ਦੂਰੀਆਂ ਐਨੀਆਂ ਪਾ ਗਏ ,ਜਿੰਨਾਂ ਨੂੰ ਦੂਰ ਕਰਨਾ ਸੁਪਨੇ ਵਾਂਗ ਜਾਪਦਾ ਹੈ। ਪਰਕਾਸ਼ ਸਿੰਘ ਬਾਦਲ ਦੀਆਂ ਦਿੱਤੀਆਂ ਗੰਢਾਂ ਪੰਥ ਤੋ ਦੰਦਾਂ ਨਾਲ ਵੀ ਨਹੀ ਖੁੱਲਣੀਆਂ। ਭਾਂਵੇਂ  ਸ੍ਰ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆਂ ਤੋ ਜਾਂਦੇ ਸਮੇ ਪੰਥ ਕੌਂਮ ਨਾਲ ਧਰੋਹ ਕਮਾਉਣ ਅਤੇ ਬੇਅਦਬੀ ਦਾ ਵੱਡਾ ਕਲੰਕ ਮੱਥੇ ਤੇ ਲਗਵਾ ਕੇ ਅਖੀਰ ਜਾਂਦੀ ਵਾਰੀ ਦੁਨੀਆਂ ਤੋ ਹਾਰ ਕੇ ਤੁਰ ਗਏ ਹਨ,ਪਰ ਇਸ ਦੇ ਬਾਵਜੂਦ ਵੀ ਪਿਛਲਿਆਂ ਨੇ ਕੋਈ ਸਬਕ ਨਹੀ ਸਿੱਖਿਆ। ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਰਾਜ ਸੱਤਾ ਚ ਹੁੰਦਿਆਂ ਹੀ ਅਕਾਲੀ ਦਲ ਦੀ ਅਗਵਾਈ ਆਪਣੇ ਬੇਟੇ ਸੁਖਬੀਰ ਸਿੰਘ ਬਾਦਲ ਨੂੰ ਸੌਂਪ ਦਿੱਤੀ ਸੀ,ਜਿਸ ਕਰਕੇ ਅਕਾਲੀ ਦਲ ਵਿੱਚ ਵੀ ਧੜੇਬੰਦੀ ਪੈਦਾ ਹੋ ਗਈ,ਨਤੀਜਾ ਇਹ ਨਿਕਲਿਆ ਕਿ ਪੰਜਾਬ ਦੀ ਸਿਆਸਤ ਤੇ ਸਰਦਾਰੀ ਕਰਨ ਵਾਲਾ ਅਕਾਲੀ ਦਲ ਹਾਸੀਏ ਤੇ ਚਲਾ ਗਿਆ।ਗੁਰਦੁਆਰਾ ਪ੍ਰਬੰਧ ‘ਤੇ ਸਿੱਖ ਵਿਰੋਧੀ ਤਾਕਤਾਂ ਭਾਰੂ ਹੋ ਗਈਆਂ। ਲਿਹਾਜਾ ਅੱਜ ਸਿੱਖ ਪੰਥ ਲਾਵਾਰਸ ਹੋਇਆ ਮਹਿਸੂਸ ਕਰਦਾ ਹੈ। ਇਸ ਸਾਰੇ ਵਰਤਾਰੇ ਦੇ ਸੰਦਰਭ ਵਿੱਚ ਕਹਿਣਾ ਪਵੇਗਾ ਕਿ ਅਜੇ ਵੀ ਭਲਾ ਹੋਵੇ ਜੇਕਰ ਸ੍ਰ ਸੁਖਬੀਰ ਸਿੰਘ ਬਾਦਲ ਬਿਨਾਂ ਦੇਰੀ ਕੀਤਿਆਂ ਇਸ ਕੌਂਮ ਵਿਰੋਧੀ ਵਰਤਾਰੇ ਲਈ ਆਪਣੇ ਆਪ ਨੂੰ ਜੁੰਮੇਵਾਰ ਮੰਨਦੇ ਹੋਏ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਕੇ ਪਾਸੇ ਹਟ ਜਾਣ, ਤਾਂਕਿ ਸਿੱਖ ਸ੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਕੇ ਆਪਣੀ ਹੋਣੀ ਦੇ ਨਾਲ ਨਜਿੱਠਣ ਦੇ ਕਾਬਲ ਹੋ ਸਕਣ। ਦੂਜੇ ਪਾਸੇ ਹਾਕਮ ਧਿਰਾਂ ਨੂੰ ਵੀ ਗੁਰੂ ਨਾਨਕ ਸਾਹਿਬ ਦੇ ਬਚਨ :-“ਆਵਨਿ ਅਠਤਰੈ ਜਾਨਿ ਸਤਾਨਵੈ ਹੋਰ ਭੀ ਉਠਸੀ ਮਰਸ ਕਾ ਚੇਲਾ”।। ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ  ਗੁਰਬਾਣੀ ਦੇ ਇਸ ਗੁੱਝੇ ਭੇਦ ਦੇ ਅਰਥ ਦ੍ਰਿੜ ਕਰ ਲੈਣੇ ਚਾਹੀਦੇ ਹਨ।

ਬਘੇਲ ਸਿੰਘ ਧਾਲੀਵਾਲ
 99142-58142