
Mahiya | Hargun Kaur | Nirmal Sidhu I Ram Bhogpuria
india time 11:37:09 |
europe time 08:07:09 |
uk time 07:07:09 |
nz time 19:07:09 |
newyork time 02:07:09 |
australia time 16:07:09 |
ਕੇਂਦਰ ਦੀ ਖੇਤਰੀ ਭਾਸ਼ਾਵਾਂ ਪ੍ਰਤੀ ਗੱਲਘੋਟੂ ਨੀਤੀ ਨੂੰ ਸਮਝਣਾ ਜਰੂਰੀ - ਗੁਰਦੀਸ਼ ਪਾਲ ਕੌਰ ਬਾਜਵਾ - ਗੁਰਦੀਸ਼ ਪਾਲ ਕੌਰ ਬਾਜਵਾਪੰਜਾਬੀ ਜੁਬਾਨ ਦੀ ਆਪਣੇ ਘਰ ਵਿੱਚ ਹੋ ਰਹੀ ਦੁਰਗਤੀ ਹੌਲੀ ਹੌਲੀ ਜੱਗ ਜਾਹਿਰ ਹੋ ਰਹੀ ਹੈ । ਭਾਸ਼ਾ ਕੋਈ ਵੀ ਮਾੜੀ ਨਹੀਂ ਤੇ ਨਾ ਹੀ ਹੋਰ ਭਾਸ਼ਾਵਾਂ ਸਿਖਣਾ ਬੁਰਾ ਹੈ ਪਰ ਅਪਣੀ ਭਾਸ਼ਾ ਨੂੰ ਛੱਡ ਕੇ ਦੂਜੀ ਭਾਸ਼ਾ ਵਰਤਣਾ ਦਿਮਾਗ਼ੀ ਗ਼ੁਲਾਮੀ ਦਾ ਸਬੂਤ ਹੈ। ਭਾਸ਼ਾ ਵਿਗਿਆਨ ’ਚ ਹੋਈਆਂ ਖੋਜਾਂ ਵੀ ਸਾਬਤ ਕਰ ਚੁਕੀਆਂ ਹਨ ਕਿ ਹੋਰ ਭਾਸ਼ਾ ਸਿਖਣ ਲਈ ਵੀ ਪਹਿਲਾਂ ਅਪਣੀ ਭਾਸ਼ਾ ਸਿਖਣੀ ਜ਼ਰੂਰੀ ਹੈ। ਜਿੱਥੇ ਇਕ ਪਾਸੇ ਹਿੰਦੂ, ਹਿੰਦੀ, ਹਿੰਦੁਸਤਾਨ ਦੇ ਪੈਰੋਕਾਰ ਪੰਜਾਬੀ ਭਾਸ਼ਾ ਨੂੰ ਖ਼ਤਮ ਕਰਨ ’ਚ ਲੱਗੇ ਹੋਏ ਹਨ । ਉੱਥੇ ਆਪਣੇ ਲੋਕ ਵੀ ਇਸ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ ।
ਪਿੱਛੇ ਜਿਹੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਗ੍ਰੈਜੂਏਸ਼ਨ ਪੱਧਰ ਦੇ ਕੋਰਸਾਂ ’ਚੋਂ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਸਿਲੇਬਸ ਵਿੱਚੋਂ ਹਟਾਉਣ ਦੀ ਖ਼ੂਬ ਚਰਚਾ ਹੋ ਰਹੀ । ਕੁਝ ਵਿਦਿਆਰਥੀ ਅਤੇ ਅਧਿਆਪਕ ਜਥੇਬੰਦੀਆਂ ਵੱਲੋਂ ਵੀ ਇਸ ਫ਼ੈਸਲੇ ਦਾ ਸਖ਼ਤ ਵਿਰੋਧ ਕੀਤਾ ਗਿਆ ਜਿਸ ਕਰ ਕੇ ਯੂਨੀਵਰਸਿਟੀ ਨੂੰ ਇਹ ਫ਼ੈਸਲਾ ਵਾਪਸ ਲੈਣਾ ਪਿਆ ਤੇ ਪੰਜਾਬੀ ਨੂੰ ਪਹਿਲਾਂ ਵਾਂਗ ਹੀ ਲਾਜ਼ਮੀ ਵਿਸ਼ੇ ਵਜੋਂ ਮੁੜ ਗ੍ਰੈਜੂਏਸ਼ਨ ਦੀ ਪੜ੍ਹਾਈ ਵਿਚ ਸ਼ਾਮਲ ਕਰ ਲਿਆ ਗਿਆ। ਯੂਨੀਵਰਸਿਟੀ ਦੇ ਇਸ ਫ਼ੈਸਲੇ ਨਾਲ ਪੰਜਾਬ ਦੇ ਲਗਪਗ 200 ਕਾਲਜਾਂ ਵਿਚ ਪੰਜਾਬੀ ਦੀ ਪੜ੍ਹਾਈ ਬੰਦ ਹੋ ਸਕਦੀ ਸੀ ਅਤੇ ਪੰਜਾਬੀ ਪੜ੍ਹਾਉਣ ਵਾਲੇ ਪ੍ਰੋਫੈਸਰਾਂ ਦਾ ਭਵਿੱਖ ਵੀ ਡਾਵਾਂਡੋਲ ਹੋ ਸਕਦਾ ਸੀ। ਇੱਥੇ ਜੇ ਇਕ ਹੋਰ ਗੱਲ ’ਤੇ ਗੌਰ ਕੀਤਾ ਜਾਵੇ ਕਿ ਯੂਨੀਵਰਸਿਟੀ ਨੂੰ ਅਜਿਹਾ ਫ਼ੈਸਲਾ ਲੈਣ ਦੀ ਜ਼ਰੂਰਤ ਹੀ ਕਿਉਂ ਪਈ? ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚੋਂ ਲੱਖਾਂ ਵਿਦਿਆਰਥੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਗਲੇਰੀ ਪੜ੍ਹਾਈ ਲਈ ਪ੍ਰਦੇਸ ਜਾਣਾ ਚਾਹੁੰਦੇ ਨੇ। ਅੱਜ-ਕੱਲ੍ਹ ਇਹ ਰੁਝਾਨ ਪੰਜਾਬ ਦੇ ਘਰ-ਘਰ ਵਿਚ ਹੈ ਜਿਸ ਵਜ੍ਹਾ ਨਾਲ ਸਮੁੱਚੇ ਪੰਜਾਬ ਵਿਚ ਵੱਡੇ-ਵੱਡੇ ਨਾਮੀ ਕਾਲਜਾਂ ਨੂੰ ਜਿੰਦਰੇ ਤਕ ਲੱਗਣ ਦੀ ਨੌਬਤ ਆ ਗਈ। ਜਦੋਂ ਪੰਜਾਬੀ ਪੜ੍ਹਨ ਵਾਲੇ ਹੀ ਇੱਥੇ ਨਾ ਰਹਿਣ ਤਾਂ ਫਿੇਰ ਪੰਜਾਬੀ ਦੇ ਹੱਕ ਦੀ ਗੱਲ ਕੌਣ ਕਰੇ? READ MORE >>>