Ranjit Kaur Tarntaran

ਟੀਸ ਇਕ ਤੇ ਹੰਝੁੂ ਕਈ  - ਰਣਜੀਤ ਕੌਰ  ਗੁੱਡੀ ਤਰਨ ਤਾਰਨ

     ਵਿਛੜ ਗਿਆ  ਉਹ ਇਸ ਤਰਾਂ ਕਿ ਸਭ ਕੁਸ਼ ਹੀ ਬਦਲ ਗਿਆ-
     ਇਕ ਪੁੱਤ ਕੀ ਗਿਆ ਪੂਰਾ ਜਹਾਨ ਹੀ ਵੀਰਾਨ ਹੋ ਗਿਆ
           ਸਾਹ ਘੁੱਟ ਕੇ ਘੁੱਟੀ ਚੀਖ
          .ਤੇ ਰੀਤ ਨਿਭਾਈ ਤੇਰੀ ਬਰਸੀ ਦੀ-
         .ਜਖ਼ਮ ਦਿੱਤੇ ਜੋ ਡਾਢੇ ਰੱਬ ਨੇ-
         ਹੋਣੀ ਮੌਤ ਨੂੰ ਘਲਿਆ ਸੂ ਦੂਤ ਬਣਾ ਕੇ
          ਹੰਝੂਆਂ ਨਾਲ ਮਲ ਕੇ ਆਟਾ-
          ਆਹੀਂ ਦਾ ਬਾਲ ਕੇ ਬਾਲਣ-
         ਸੂਲਾਂ ਦਾ ਸਾਲਣ ਬਣਾਇਆ-
           ਹਰ ਸਿਆਣਾ ਦੇਵੇ ਮੱਤਾਂ-
          ਭਾਣਾ ਡਾਢੇ ਦਾ ਜਰ ਲਵੋ-
       ਚੀਸ ਵੱਟ ਕੇ ਕਰ ਸਬਰ ਲਵੋ  
        ਚੀਸ ਵੱਟੀ ਨਾਂ ਜਾਵੇ 
        ਸਬਰ ਕਿਵੇਂ ਆਵੇ
     25-26 ਦੇ ਦੌਰ ਨੇ ਨਿਗਲ ਲਏ ਕਿੰਨੇ ਹੀ ਨੌਜਵਾਨ
      ਜਮੀੰਨ ਖਾ ਗਈ ਕਿੰਨੇ ਹੀ ਆਸਮਾਨ॥
  ਰਾਤ ਦਿਨ ਹਫ਼ਤੇ ਮਹੀਨੇ ਵਰ੍ਹਾ ਗੁਜਰ ਗਿਆ
  ਸਾਹ ਹੌਲੀ ਹੌਲੀ ਟੁਟ ਰਿਹੈ,ਦਿਲ ਮਰ ਗਿਆ॥
  ਤੂੰ ਨਹੀਂ ਆਉਣਾ ਮੁੜ ਕੇ ਇਹ ਸੱਚ ਜਰ ਲਿਆ

ਨੋਟ ਦਿਓ ਵੋਟ ਲਓ- ਰਣਜੀਤ ਕੌਰ ਗੁੱਡੀ ਤਰਨ ਤਾਰਨ 

      ਕੀ ਕਾਬਲੀਅਤ ਕੀ ਨਲਾਇਕੀ-
       ਵਿਕਾਸ ਦੇ ਨਾਂ ਸਤਿਆਨਾਸ=
ਸਿਆਸਤ ਵਿੱਚ ਦਿਲਚਸਪੀ ਤਾਂ ਕੀ ਜੋ ਲੋਕ ਕਦੇ ਵੋਟ ਪਾਉਣ ਹੀ ਨਹੀਂ ਗਏ ਅਜੋਕੀ ਸਿਆਸਤ ਨੇ ਉਹਨਾਂ ਨੂੰ ਵੀ ਘੇਰਾ ਪਾਇਆ ਹੈ। ਘਰਾਂ ਵਿੱਚ ਸਿਆਸਤ ਨੇ ਘਰ ਕਰ ਲਏ ਹਨ।ਚੁੱਪ ਰਹਿ ਕੇ ਪਿੱਛਾ ਛਡਾਉਣ ਦੇ ਯਤਨ ਵੀ ਨਾਕਾਮ ਰਹਿ ਗਏ
ਨੇਤਾ ਬਣਨ ਲਈ ਸਭ ਤੋਂ ਪਹਿਲਾ ਗੁਣ ਚੋਰੀ ਠੱਗੀ ਯਾਰੀ ।ਬਸ ਲੁੱਟ ਦਾ ਮਾਲ ਹੋਣਾ ਚਾਹੀਦਾ ਤੇ ਲੁੱਟਣ ਦੀ ਜੁਰਅੱਤ ਹੋਣੀ ਚਾਹੀਦੀ ਹੈ,ਭਾਵੇਂ ਸਕੂਲ ਦਾ ਰਾਹ ਵੀ ਪਤਾ ਨਾਂ ਹੋਵੇ,ਇਨਸਾਨੀਅਤ ਨਾਂ ਦੀ ਕੋਈ ਬਲਾ ਜਾਣਦੀ ਵੀ ਨਾਂ ਹੋਵੇ।ਬੱਸ ਲੋਕਾਂ ਨੂੰ ਮੁਫ਼ਤ ਲੰਗਰ ਛਕਾਈ ਜਾਓ ਤੇ ਤਖ਼ਤ ਮੱਲੀ ਜਾਓ,ਪੀੜੀ ਦਰ ਪੀੜੀ ਨਸਲ ਦਰ ਨਸਲ ਤਖ਼ਤ ਤੇ ਕਬਜ਼ਾ। ਕਿਸਦੀ ਮਜਾਲ ਹੈ ਕਿ ਹਿਲਾ ਜਾਵੇ।ਤਖ਼ਤ ਤੋਂ ਤਾਂ ਯਮਰਾਜ ਵੀ ਡਰਦਾ ਧਰਮਰਾਜ ਪਾਣੀ ਭਰਦਾ। ਕੋਈ ਸੁਨਾਮੀ ਕੋਈ ਤੂਫਾਨ ਹੜ ਸੋਕਾ ਧੁੱਪ ਮੀਂਹ ਅੱਗ ਪਾਣੀ ,ਹੈ ਮਜਾਲ ਕਿਸੇ ਦੀ ਜੋ ਤਖ਼ਤ ਦੇ ਨੇੜੇ ਫਟਕ ਜਾਵੇ। ਬੀਮਾਰੀ ਆਵੇ ਤੇ  ਜਹਾਜ ਅਮਰੀਕਾ।
ਚੋਣ ਨਿਜ਼ਾਮ ਵਿੱਚ ਬਹੁੁਮੱਤ ਨੂਂ ਮਾਨਤਾ ਦਿੱਤੀ ਜਾਂਦੀ ਹੈ,ਭਾਵੇ ਬੁਹੁਮੱਤ ਦੇ ਮੈਂਬਰ ਮਹਾਂਮੂਰਖ ,ਜਾਹਲ ਤੇ ਭ੍ਰਸ਼ਿਟ ਵਿਅਕਤੀ ਹੋਣ।ਚਿੱਤਰ ਵੇਖੇ ਜਾਂਦੇ ਹਨ ਚਰਿਤਰ ਅਣਗੌਲੇ ਕੀਤੇ ਜਾਂਦੇ ਹਨ।
        ਦੱਸ ਲੱਖ ਦਾ ਮੈਡੀਕਲ ਬੀਮਾ ਜਨਤਾ ਲਈ ਹੈ ਕਿ ਡਾਕਟਰਾਂ ਦੇ ਘਰ ਭਰਨ ਲਈ-ਹੱਥ ਕੰਗਨ ਨੂੰ ਆਰਸੀ ਕਿਆ ਤੇ ਪੜਨ ਵਾਲੇ ਨੂੰ ਫਾਰਸੀ ਕਿਆ,ਅਤੇ ਪ੍ਰਤੱਖ ਨੂੰ ਪ੍ਰਮਾਣ ਦੀ ਭਲਾ ਕੀ ਲੋੜ।ਸਪਸ਼ਟ ਹੈ ਕਿ ਡਾਕਟਰ ਉਸ ਤਰਾਂ ਹੀ ਕਰਨਗੇ ਜਿਵੇਂ ਆਯੁਸ਼ਮਨ ਲਈ ਕੀਤਾ। ਬੇਲੋੜੈ ਸਟੰਟ ਪਾ ਕੇ ਲੱਖਾਂ ਰੁਪਏ ਵਿੱਤ ਮੰਤਰਾਲੇ ਤੋਂ ਠੱਗੇ,ਜੋ ਲੋਕ ਚੰਗਾ ਭਲਾ ਕੰਮ ਕਰਕੇ ਕਮਾ ਕੇ ਰੋਟੀ ਖਾਂਦੇ ਸੀ ਉਹਨਾਂ  ਨੂੰ ਡਰਾ ਦਿੱਤਾ ਕਿ ਕੋਈ ਭਾਰਾ ਕੰਮ ਨਹੀਂ ਕਰਨਾ।ਅਕਾਰਨ ਹੀ ਬਾਇਪਾਸ ਕੀਤੇ ਗਏ॥ਕਿਡਨੀ ਵਪਾਰ ਕਰਕੇ ਰੱਜਵੀਂ ਕਮਾਈ ਕੀਤੀ ।ਦਵਾਈ ਫਰਮਾਂ ਡਾਕਟਰਾਂ ਨੂੰ ਟਾਰਗੇਟ ਦੇਂਦੀਆਂ ਹਨ ਇੰਨੇ ਕਰੋੜ ਦੀ ਦਵਾਈ ਵਿਕਾਓ ਤੇ ਇੰਨੇ ਲੱਖ ਕਮਿਸ਼ਨ ਪਾਓ,ਵਿਧਾਇਕਾਂ ਨੁੰੂ ਪਾਰਟੀ ਫੰਡ।ਲੈਬਾਰਟਰੀਆਂ ਤੋਂ ਕਮਿਸ਼ਨ,ਬੇਲੋੜੇ ਟੈਸਟਾਂ ਤੋਂ ਰਕਮਾਂ।
ਆਪਣੇ ਗਿਆਨ ਨਾਲ ਰੋਗ ਲੱਭ ਲੈਣ ਵਾਲੇ ਡਾਕਟਰ ਪਤਾ ਨਹੀਂ ਕਿਥੇ ਗਏ।ਕਿਸੇ ਡਾਕਟਰ ਨੇ ਕਦੇ ਹੁਣ ਸਟੇਥਸਕੋਪ ਨਹੀਂ ਵਰਤੀ ਕਦੇ ਮਰੀਜ ਦੀ ਬਾਂਹ ਤੋਂ ਨਬਜ਼ ਨਹੀਂ ਟੋਹੀ,ਨਰਸ ਬੀ. ਪੀ. ਚੈਕ ਕਰਕੇ ਦਸ ਦੇਂਦੀ ਹੈ ਤੇ ਡਾਕਟਰ ਮਰੀਜ਼ ਵਲ ਵੇਖਦਾ ਤੱਕ ਨਹੀਂ ਹਿਸਟਰੀ ਤਾਂ ਕੀ ਪੁੱਛਣੀ ਸੁਣਨੀ ਤੇ ਬਾਰਾਂਸੌ ਲੈ ਕੇ ਬਣਾਈ ਪਰਚੀ ਤੇ ਬਾਰਾਂ ਹਜਾਰ ਦੇ  ਟੈਸਟ ਲਿਖ ਕੇ ਪਰਚੀ ਵੀ ਤੀਸਰੇ ਬੰਦੇ ਨੂੰ ਪੜਾ ਦੇਂਦੇ ਹਨ।ਲੈਬ ਵਾਲਾ ਬਿਨਾਂ ਟੈਸਟ ਕੀਤੇ ਕੰਪਿਉਟਰ ਨਾਲ ਪਰਚਾ ਛਾਪ ਕੇ ਫੜਾ ਦੇਂਦਾ ਹੈ ਤੇ ਡਾਕਟਰ  ਕੋਈ ਵੱਡਾ ਰੋਗ ਦਸ ਕੇ ਵੀਹ ਹਜਾਰ ਦੀ ਦਵਾਈ ਨਾਲ ਵੱਡਾ ਉਪਰੇਸ਼ਨ ਦਸ ਦੇਂਦਾ ਹੈ।ਮਰੀਜ਼ ਹਮੇਸ਼ਾਂ ਲਈ ਦਵਾਈ ਤੇ ਨਿਰਭਰ ਹੋ ਜਾਂਦਾ ਹੈ ਤੇ ਦੱਸ ਲੱਖ ਹਸਪਤਾਲ ਨੂੰ ਮਿਲ ਜਾਂਦਾ ਹੈ। ਸਾਲ ਬਾਦ ਅੱਧਾ ਅੱਧਾ ਵੰਡ ਵੰਡਾ ਮਸਲਨ 50% ਪਾਰਟੀ ਫੰਡ।ਇਹ ਹੈ ਦਸ ਲੱਖ ਦੇ ਮੈਡੀਕਲ ਬੀਮੇ ਦੀ ਅੋਕਾਤ।
ਸਿਆਸਤ ਤਹਿਤ ਤੇ ਸ਼ਾਜਿਸ਼ ਅਧੀਨ ਖੇਤੀਬਾੜੀ ਕਾਮਿਆਂ ਤੇ ਕਿਸਾਨਾਂ ਨੂੰ ਕੰਮ ਕਰਨ ਤੋਂ ਵਰਜ ਕੇ ਖੇਤ ਬਿਹਾਰੀਆਂ ਤੇ ਪੂਰਬੀਆਂ ਦੇ ਹਵਾਲੇ ਕਰਾ ਦਿੱਤੇ।ਅੋੌਰਤਾਂ ਨੂੰ ਵਿਹਲੇ ਰਹਿਣ ਦਾ ਇਨਾਮ ਬੱਝਵੀ ਰਕਮ ਅਦਾਇਗੀ ਲਾਗੂ ਕਰ ਦਿੱਤੀ।ਕਰਜਾ ਚੁੱਕ ਕੇ ਇਹ ਜੋ ਬੱਝਵੀ ਰਕਮ ਦਿੱਤੀ ਜਾਣੀ ਹੈ ਇਸ ਨਾਲ ਕੀ ਹੋਵੇਗਾ ਮਹਿਲਾਵਾਂ ਫੋਨ ਵਿੱਚ ਪੈਸੇ ਪਵਾ ਕੇ ਫੋਨ ਤੇ ਵਿਹਲੀਆਂ ਬੈਠੀਆਂ ਰਹਿਣਗੀਆਂ ਤੇ  ਬਾਕੀ ਰਕਮ ਨਾਲ ਮਰਦ ਮੋਟਰਸਾਈਕਲ ਵਿੱਚ ਤੇਲ ਪਵਾ ਕੇ ਠੇਕੇ ਤੈ ਗੂਝਾ ਭਰ ਲਿਆਣਗੇ।ਮੁਫ਼ਤ ਦੀ ਸ਼ਰਾਬ ਮੁਫ਼ਤ ਦਾ ਤੇਲ ਤੇ ਐਸ਼ ਵਿਧ ਕੈਸ਼,-
ਫਾਇਦਾ ਕਿਸਦਾ ਟੇਲਕੰਮ ਕੰਮਪਨੀਆਂ, ਪੈਟਰੋਲ ਪੰਪਾਂ,ਸ਼ਰਾਬ ਦੁਕਾਨਾਂ ਦਾ-ਤੇ ਵਿਧਾਇਕਾਂ ਨੂੰ ਪਾਰਟੀ ਫੰਡ।ਖੁਹ ਦੀ ਮਿੱਟੀ ਖੁਹ ਵਿੱਚ ਇਹ ਮੁਫ਼ਤ ਸਹੂਲਤਾਂ ਤੇ ਨਕਦ ਰਕਮਾਂ ਮੁੜ ਕੇ ਵਪਾਰੀ ਰਾਂਹੀਂ ਹਕੂਮਤ ਨੂੰ ਪਾਰਟੀ ਫੰਡ ਰਾਹੀਂ ਵਾਪਸ ਆ ਜਾਣਗੀਆਂ।ਵੋਟਾਂ ਤਾਂ ਝੂੱਗੀ ਝੌਂਪੜੀ ਤੇ ਪ੍ਰਵਾਸੀ ਬ੍ਹਈਏ ਪਾ ਦੇਂਦੇ ਹਨ।
ਪੰਜਾਬ ਨਕਾਰਾ ਨਿਕੰਮਾ ਤੇ ਅੰਨਪੜ੍ਹ ਹੁੰਦਾ ਜਾ ਰਿਹਾ।ਮਾਂ ਵਰਗੀ ਜਮੀਨ ਵੇਚਣ ਦਾ ਕਾਰਨ ਵੀ ਇਹੋ ਹੈ। ਮੁਫ਼ਤ ਦੀ ਕਮਾਈ।       
ਖੇਤਾਂ ਵਿੱਚ ਮਾਲਕ ਨਹੀਂ ਬਿਹਾਰੀ ਕੰਮ ਕਰਕੇ ਕਮਾਈ ਕਰ ਆਪਣੇ ਦੇਸ਼ ਨੂੰ ਸਵਾਰਦੇ ਹਨ ਪੰਜਾਬ ਦੇ ਕਾਰਖਾਨਿਆਂ ਵਿੱਚ ਵੀ ਕੋਈ ਪੰਜਾਬ ਵਾਸੀ ਕੰਮ ਨਹੀਂ ਕਰਦਾ ਪਹਿਲਾਂ ਮਹਿਲਾਵਾਂ ਵੀ ਕਰਦੀਆਂ ਸੀ ।ਸਰਕਾਰੀ ਸਕੂਲਾਂ ਵਿੱਚ ਬ੍ਹਈਆਂ ਦੇ ਨਿਆਣੇ ਹੀ ਹਨ ਜੋ ਪੰਜਾਬੀ ਪੜ੍ਹਦੇ ਹਨ ਬਿਹਾਰਨਾਂ ਵੀ ਪੜ੍ਹਾਈ ਕਰਦੀਆਂ ਹਨ।ਬਿਹਾਰ ਜੋ ਵਿਿਦਆ ਵਿੱਚ ਸੱਭ ਤੋਂ ਪਿਛੈ ਸੀ ਅੱਜ ਬੈਂਕਾਂ ਵਿੱਚ ਬਹੁਤੇ ਅਫ਼ਸਰ ਬਿਹਾਰੀ ਹਨ।ਪੰਜਾਬ ਦੇ ਲੋਕ ਖੇਤੀ ਵੀ ਕਰਦੇ ਸਨ ਤੇ ਪੜ੍ਹਾਈ ਵੀ,ਫੋਜ ਵਿਚ ਅਫ਼ਸਰੀ ਵੀ ਪੰਜਾਬੀਆ ਦੇ ਹਿੱਸੇ ਆਉਂਦੀ ਸੀ। ਪਰ ਪੰਜਾਬ ਵਾਸੀਆਂ ਨੂੰ ਹੁਣ ਸਾਰੇ ਕੁਝ ਤੌ ਪ੍ਰਹੇਜ਼ ਹੈ।ਸਮਾਜ ਗੰਦਲਾ ਹੋਈ ਜਾ ਰਿਹਾ ਪਰ ਹਾਕਮ ਦਾ ਤਖ਼ਤ ਕਾਇਮ ਹੈ ਤੇ ਤਖ਼ਤ ਨੇ ਤਰੱਕੀ ਕਰਕੇ ਚਾਂਦੀ ਦੇ ਪਾਵੇ ਲਵਾ ਲਏ ਹਨ। ਵਿਦਵਾਨ ਗਿਆਨਵਾਨ ਇਮਾਨਦਾਰ ਸੰਵੇਦਨਸ਼ੀਲ ਬੰਦਾ ਵਿਧਾਇਕ ਵੀ ਨਹੀਂ ਚੁਣਿਆ ਜਾਂਦਾ। 
ਬਿਨਾਂ ਸੱਕ ਪੰਜਾਬ ਦਾ ਹਾਕਮ ਅਗਾਂਹਵਧੂ ਸੰਵੇਦਨਸ਼ੀਲ ਵਿਚਾਰਧਾਰਕ ਹੈ ਉਹ ਤਰੱਕੀ ਦੀ ਭਾਵਨਾ ਵੀ ਰੱਖਦਾ ਹੈ  ਪਰ ਉਸਨੂੰ ਆਪਣੀ ਕਾਬਲੀਅਤ ਤੇ ਸ਼ਾਇਦ ਸ਼ੱਕ ਹੈ ਜਾਂ ਫਿਰ “ ਰੀਤ ਸਦਾ ਚਲੀ ਆਈ “ ਦੀ ਤਰਜ਼ ਤੇ ਉਹ ਵੀ ਮੁਫ਼ਤ ਸਹੂਲਤਾਂ ਵੰਡ ਕੇ ਕੁਰਸੀ ਤੇ ਬੈਠਾ ਰਹਿਣਾ ਚਾਹੁੰਦਾ ਹੈ।
ਹਾਕਮ ਨੂੰ ਚਾਹੀਦਾ ਹੈ ਨੋਟ ਬਦਲੇ ਵੋਟ ਦੇ ਥਾਂ ਇਹਨਾਂ ਰਕਮਾਂ ਨਾਲ ਸਰਕਾਰੀ ਸਹਿਕਾਰੀ ਉਦਯੋਗ ਖੋਲੇ ਜਿਸ ਵਿੱਚ ਉਦਯੋਗਪਤੀਆਂ ਦੀ ਹਿਸੇਦਾਰੀ ਹੋਵੇ ਇਸ ਨਾਲ ਮਰਦ ਅੋਰਤਾਂ ਹਰੇਕ ਨੂੰ ਯੋਗਤਾ ਅਨੁਸਾਰ ਕੰਮ ਮਿਲੇ ,ਸਾਲ ਦਾ ਬਾਰਾਂਹਜਾਰ ਮਿਲਣ ਨਾਲ ਉਮਰ ਤੇ ਨਹੀਂ ਲੰਘਦੀ।ਕੰਮ ਤੇ ਕਰਨਾ ਚਾਹੀਦਾ।
ਮੁਫ਼ਤ ਬੱਸ ਸਫ਼ਰ ਦੀ ਬਜਾਏ ਘਟੋ ਘੱਟ ਵੀਹ ਰੁਪਏ ਕਿਰਾਇਆ ਨਿਯਮਤ ਕੀਤਾ ਜਾਵੇ ਇਸ ਨਾਲ ਪੰਜਾਬ ਰੋਡਵੇਜ਼ ਦੀ ਆਮਦਨ ਵਧੇਗੀ। ਬੱਸ਼ਾਂ ਦੇ ਰੂਟ ਪਰਮਿਟ ਵਧਾਏ ਜਾਣ।ਰੋਦਵੇਜ਼ ਕਾਮੇ ਭਰਤੀ ਕੀਤੇ ਜਾਣ।ਇਸ ਤਰਾਂ ਹੀ ਮਾਲ ਮਹਿਕਮੇ ਵਿੱਚ  ਸੁਧਾਰ ਕੀਤਾ ਜਾਏ।ਬਿਜਲੀ ਮੁਫ਼ਤ ਕਰਨ ਦੇ ਥਾਂ ਦੋ ਰੁਪਏ ਯੁਨਿਟ ਕਰਕੇ ਰਾਜ ਦੀ ਆਰਥਿਕਤਾ ਤੋ ਬੋਝ ਹਾਇਆਂ ਜਾਏ।ਮੰਤਰੀਆਂ ਵਿਧਾਇਕਾਂ ਨੂੰ ਮੁਫ਼ਤ ਸਹੂਲਤਾਂ ਬੰਦ ਕਰਕੇ ਦੂਸਰੇ ਦੇਸ਼ਾਂ ਵਾਂਗ ਆਮ ਜਨਤਾ ਦੀ ਤਰਾਂ ਸਾਰੇ ਟੈਕਸ ਲਾਗੂ ਕੀਤੇ ਜਾਣ।ਇਕ ਵਿਧਾਇਕ ਦੀ ਸੁਰੱਖਿਆ ਲਈ ਚਾਲੀ ਪੁਲੀਸ ਕਰਮੀਆਂ ਦੀ ਜਾਨ ਖ਼ਤਰੇ ਵਿੱਚ ਅਕਲਮੰਦੀ ਨਹੀਂ।ਪੁਲੀਸ ਕਰਮੀਆਂ ਦੀ ਜਾਨ ਵਿਧਾਇਕ ਤੋਂ ਕਿਤੇ ਵੱਧ ਕੀਮਤੀ ਹੈ।
ਮਾਂ ਧੀ ਦੁਕਾਨ ਸਕੀਮ ਅੱਛੀ ਹੈ –“ਦੁਕਾਨ ਗਾਹਕਾਂ ਨਾਲ ਚਲਦੀ ਹੈ ਤੇ ਗਾਹਕ ਕੋਲ ਖਰੀਦਦਾਰੀ ਕਰਨ ਲਈ ਜੇਬ ਵਿੱਚ ਪੈਸਾ ਹੋਣਾ ਲਾਜ਼ਿਮ ਹੈ।ਪੈਸਾ ਕੰਮ ਕਰਕੇ ਆ ਸਕਦਾ ਹੈ।ਸੋ ਮਹਿਲਾਵਾਂ ਨੂੰ  ਸਤਿਕਾਰ ਰਕਮ ਦੇ ਥਾਂ ਕਿਸ਼ਤਾਂ ਤੇ ਮੱਝਾਂ ਗਾਵਾਂ ਰੱਖਣ ਲਈ ਫੰਡ ਉਧਾਰ ਦਿੱਤੇ ਜਾਣ।ਸਹਿਕਾਰੀ ਮੁਰਗੀਖਾਨੇ ਖੋਲੇ ਜਾਣ ।ਸਹਿਕਾਰੀ ਡੇਅ੍ਹਰੀ ਫਾਰਮ ਬਣਾਏ ਜਾਣ।ਰੱਬ ਨੇ ਦੋ ਹੱਥ ਅੱਡਣ ਲਈ ਨਹੀਂ ਕਿਰਤ ਕਰਨ ਲਈ ਦਿੱਤੇ ਹਨ।
ਮਹਾਰਾਜਾ ਰਣਜੀਤ ਸਿੰਘ ਤੇ ਰਾਜਾ ਹਰੀਸ਼ ਚੰਦਰ ਵਾਂਗ ਰਾਜ ਭਾਗ ਦੇ ਨਿਯਮ ਅਸੂਲ ਲਾਗੂ ਕੀਤੇ ਜਾਣ।ਸਿਖਲਾਈ ਕੇਂਦਰਾਂ ਵਿੱਚ ਮਸ਼ੀਨਾਂ ਤੇ ਹੋਰ ਲੋੜੀਂਦੇ ਉਪਕਰਨ ਉਪਲੱਬਧ ਕਰਾਏ ਜਾਣ।
 ਕਦੇ ਪੰਜਾਬੀਆਂ ਦੀ ਕਾਰਗਰੀ ਇਮਾਰਤਸਾਜ਼ੀ ਸਿੱਕੇਬੰਦ ਸੀ ਤੇ ਅੱਜ ਪੰਜਾਬ ਵਿੱਚ ਰਾਜ ਮਿਸਤਰੀ,ਲੋਹਾ ਤੇ ਲੱਕੜ ਦਾ ਕੰਮ ਕਰਨ ਵਾਲੇ ਕਾਰੀਗਰ ਖਤਮ ਹਨ ।ਇਲੈਕਟਰੀਸ਼ਨ,ਪਿਲੰਬਰ ਖੇਤੀ ਮਜਦੂਰ ਨਹੀਂ ਹਨ।ਇਹ ਸਾਰੇ ਕੰਮ ਪ੍ਰਵਾਸੀ ਕਰਦੇ ਹਨ।
ਸੌਕੀਨੀ ਪੂਰੀ ਕਰਨ ਲਈ ਪੰਜਾਬੀ ਚੋਰੀਆਂ ਠੱਗੀਆਂ ਮਾਰਨ ਵਿੱਚ ਕਾਰੀਗਰ ਬਣ ਚੁੱਕੇ ਹਨ।ਸਮਾਰਟ ਫੋਨ ਦੀ ਲੁੱਟ ਖੋਹ ( 1000-1500 ਦੇ ਕਾਰਨ) ਚਰਮ ਸੀਮਾ ਤੇ ਹੈ।
 ਧਿਆਨ ਦੇਣ ਯੋਗ ਹੈ ਕਿ ਸਰਕਾਰੀ ਇਦਾਰਿਆਂ ਵਿੱਚ ਸ਼ੋਚਾਲਯ / ਬਾਥਰੂਮ ਨਹੀਂ ਹਨ।ਸਕੂਲਾਂ ਵਿੱਚ ਬਾਥਰੂਮ ਨਹੀਂ ਸਫਾਈ ਸੇਵਕ ਨਹੀਂ ਹਨ , ਪਾਣੀ ਦੇ ਆਉਣ ਜਾਣ ਦਾ ਪ੍ਰਬੰਧ ਨਹੀਂ ਹੈ।ਨਗਰ ਪਾਲਿਕਾ ਵਲੋਂ ਸ਼ਹਿਰ ਦੀ ਸਫਾਈ ਲਈ ਲਾਏ ਸੇਵਕ ਕੌਸਲਰਾਂ ਦੇ ਘਰਾਂ ਵਿੱਚ ਰੁਝੇ ਰਹਿੰਦੇ ਹਨ।
ਬੱਸ ਸਫਰ ਤਾਂ ਮੁਫ਼ਤ ਹੈ ਪਰ ਬੱਸ ਅੱਡੇ ਤੇ ਸ਼ੋਚਾਲਯ / ਬਾਥਰੂਮ ਦੇ ਬਾਹਰ ਬੈਠੀ ਦਰੋਗਾ ਬਾਥਰੂਮ ਦੇ ਅੰਦਰ ਜਾਣ ਦੀ ਆਗਿਆ ਵੀਹ ਰੁਪਏ ਲੈ ਕੇ ਜਾਣ ਦੇਂਦੀ ਹੈ।{ ਬਾਥਰੂਮ ਨਰਕ ਤੋ ਵੀ ਗੰਦਾ} ਇਹ ਸਫਾਈ ਸੇਵਕ ਦੌ ਢਾਈ ਹਜਾਰ ਰੁਪਏ ਰੋਜਾਨਾ ਕਮਾ ਲੈਂਦੇ ਹਨ ਤੇ ਇਹਨਾਂ ਦੀ ਸਰਕਾਰੀ ਤਨਖਾਹ ਵੀ ਅੱਛੀ ਖਾਸੀ ਹੁੰਦੀ ਹੈ।ਜੇ ਕੋਈ ਆਖ ਦੇਵੇ ਇਹ ਦੰਡ ਬਹੁਤ ਵੱਡਾ ਹੈ ਤਾਂ ਉਹ ਅਗੋਂ ਕਹਿੰਦੀ ਹੈ ਮੇਰੇ ਹਿੱਸੇ ਤੇ ਦੋ ਰੁਪਏ ਹਨ ਬਾਕੀ ਤੇ ਉਤਲੇ ਲੈ ਜਾਂਦੇ ਹਨ। ਕਿੰਨੇ ਸ਼ਰਮ ਤੇ ਅਫਸੋਸ ਦੀ ਗਲ ਹੈ।ਕਿਸੇ ਵੀ ਦਫ਼ਤਰ ਦੇ ਅੰਦਰ ਕਲਾਇੰਟਸ ਤੇ ਖਪਤਕਾਰਾਂ ਦੇ ਬੈਠਣ ਲਈ ਉਡੀਕ ਘਰ ਨਹੀਂ ਹਨ। ਮੀਂਹ ਧੁੱਪ ਸਰਦੀ ਗਰਮੀ  ਤੋਂ ਬਚਾਅ ਲਈ ਕੋਈ ਛੱਤ ਨਹੀਂ ਕੁਰਸੀਆਂ ਬੈਂਚ ਨਹੀ,ਜਦ ਕਿ ਖਪਤਕਾਰ ਦੀ ਕਮਾਈ ਨਾਲ ਹੀ ਇਦਾਰੇ ਚਲਦੇ ਹਨ। 
ਭੁੱਲ ਭੁਲੇਖੇ ਜੇ ਕਿਤੇ ਵਿਧਾਇਕ ਆ ਵੜੇ ਤਾਂ ਉਹਦੇ ਲਈ ਸਰਕਾਰੀ  ਵੱਡਾ ਰੈਸਟਹਾਉਸ ਚਮਕਾਇਆ ਜਾਂਦਾ ਹੈ ਤੇ ਸੜਕ ਤੇ ਕਰਫਿਊ ਲਗਾ ਦਿੱਤਾ ਜਾਂਦਾ ਹੈ।
‘ਧਿਆਨ ਹਿੱਤ ਹੈ ਕਿ ਅਜੋਕਾ ਵੋਟਰ ਸਵਾਰਥੀ ਤੇ ਲਾਲਚੀ ਤੈ ਮੌਕਾਪ੍ਰਸਤ ਹੈ ,ਉਹ ਜਿਥੋਂ ਜੋ ਲੋਭ ਮਿਲੇ ਹਜ਼ਮ ਕਰ ਜਾਂਦਾ ਹੈ,ਵੋਟਰ ਦਾ ਹਾਲ ਹੈ,ਜਿਥੇ ਵੇਖੀ ਪਰਾਤ ਉਥੇ ਗੁਜਾਰੀ ਰਾਤ “॥
           ਪਹਾੜੀ ਮਿੱਤ ਕਿਸਕੇ ਭੱਤ ਖਾਇਆ ਕਿਸਕੇ”
ਜੇ ਲੀਡਰ ਬਰਸਾਤੀ ਡੱਡੂ ਹਨ ਤਾਂ ਵੋਟਰ ਦੇ ਦੋਹਾਂ ਹੱਥਾਂ ਵਿੱਚ ਲੱਡੂ ਹਨ।
ਰਾਜ ਦੀ ਆਮਦਨ ਨੂੰ ਸਮਾਜ ਨਾਲ ਮਿਲ ਕੇ ਸਮਾਜ ਸੁਧਾਰ ਕਰੋ।ਕੋਝੀ ਚਾਲ ਕੋਝੇ ਹੱਥ ਕੰਡੇ ਵਰਤ ਕੇ ਨਹੀਂ ਆਪਣੀ ਕਾਬਲੀਅਤ ਦੇ ਸਿਰ ਤੇ ਮੈਦਾਨ ਵਿੱਚ ਨਿਤਰੋ।
ਲੈਡ ਪੂਲੰਿਗ ਨੀਤੀ ਹੇਠ ਕੰਡੇਦਾਰ ਤਾਰ ਦੇ ਆਰ ਪਾਰ ਵਾਲਾ ਖੇਤੀ ਹੇਠਲਾ ਰਕਬਾ ਜੇ ਵਟਾ ਲਿਆ ਜਾਵੇ ਤਾਂ ਮਾਲਕ ਕਿਸਾਨ ਕਿੰਨਾ ਸੌਖਾ ਹੋ ਜਾਵੇ,ਦੋਹਾਂ ਸਰਕਾਰਾਂ ਵਲੋਂ ਕੇਵਲ ਕਾਗਜ਼ਾਂ ਵਿਚ ਨਾਮ ਦੀ ਤਬਦੀਲੀ ਕਰਨੀ ਹੈ ਤੇ ਜਮੀਨ ਦੀ ਮਾਲਕੀ ਬਦਲਨੀ ਹੈ । ਜੇ ਮੌਜੂਦਾ ਹਕੂਮਤ ਇਸ ਪਾਸੇ ਧਿਆਨ ਦੇਵੇ ਤਾਂ ਅੱਸੀ ਸਾਲ ਬਾਦ ਇਹ ਮਸਲਾ ਹੱਲ ਹੋ ਨਵਾਂ ਇਤਿਹਾਸ ਹੋ ਨਿਬੜੇਗਾ।
 ਮੋਬਾਇਲ ਮੈਡੀਕਲ ਸਹਾਇਤਾ ਲਾਗੂ ਕੀਤੀ ਜਾਵੇ ਰਹਿਣ ਦਿਓ ਦਸ ਲੱਖ ਦਾ ਬੀਮਾ-ਇਕ ਫੋਨ ਨੰਬਰ ਦਿਓ ਤੇ ਦੋ ਤਿੰਨ ਹਜਾਰ ਵੈਨਾ ਬਣਾਓ ਜੋ ਲੋੜਵੰਦਾਂ ਨੂੰ ਮੌਕੇ ਸੇਤੀ ਫਸਟ ਏਡ ਦੇ ਕੇ ਰੋਗੀ ਜਖ਼ਮੀ ਨੂੰ ਹਸਪਤਾਲ ਪੁੱਜਦਾ ਕਰ ਦੇਣ।ਬਥੇਰੇ ਲਾਵਾਰਿਸ ਘਰਾਂ ਵਿੱਚ ਹੱਥ ਵਿੱਚ ਪੈਸੇ ਫੜੀ ਡਾਕਟਰੀ ਸਹਾਇਤਾ ਨੂੰ ਤਰਸਦੇ ਤਿਲ ਤਿਲ ਕੁਸ ਰਹੇ ਹਨ।
ਸੜਕਾਂ ਦੇ ਜਾਲ ਵਿੱਛ ਗਏ ਹਨ ਪਰ ਕਿਸੇ ਵੀ ਸੜਕ ਕੰਡੇ  ਰਾਹ ਦਸੇਰਾ ਬੋਰਡ ਲਗਿਆ ਨਹੀਂ ਮਿਲੇਗਾ।ਛੋਟੀਆਂ ਸੜਕਾਂ ਵੇਲੇ ਮੀਲ ਪੱਥਰ ਲਗੇ ਹੁੰਦੇ ਸਨ।ਕਿਹੜਾ ਰਾਹ ਕਿਸ ਪਿੰਡ ਕਿਸ ਸ਼ਹਿਰ ਨੂੰ ਜਾਂਦਾ ਲਿਿਖਆ ਲੱਭ ਜਾਂਦਾ ਸੀ।ਹੁਣ ਥਾਂ ਥਾਂ ਹੱਥ ਜੋੜੀ ਖੜੇ ਵਿਧਾਇਕਾਂ ਦੇ ਆਦਮ ਕੱਦ ਬੋਰਡ ਲਟਕਦੇ ਹਨ। ਸਾਈਕਲ ਜਾਂ ਪੈਦਲ ਤੁਰਨ ਵਾਲਿਆਂ ਲਈ ਫੁੱਟ ਪਾਥ ਕਿਤੇ ਨਹੀਂ।
 ਹਾਕਮ ਜੀ ਬਾਕੀ ਦੋ ਚਾਰ ਮਹੀਨੇ ਹੀ ਬਚੇ ਹਨ ਜੇਕਰ “ਜਿਸਦੀ ਕੁਰਸੀ ਉਸਦੀ ਮਰਜੀ ‘ਵਾਲਾ ਡੰਡਾ ਤੋੜ ਕੇ ਇਕ ਜੁੱਟ ਹੋ ਕੇ ਸਮਾਜ ਬਚਾ ਲੈਣ ਦਾ ਉਪਰਾਲਾ ਕਰ ਲਿਆ ਜਾਵੇ ਤਾਂ ………
                  ਰਹਿ ਗਏ ਮਹੀਨੇ ਬਾਕੀ ਦੋ ਚਾਰ
                  ਪਾਰਟੀਆਂ ਹੋ ਜਾਓ ਇਕ ਸਾਰ
                  ਨਾਂ ਵੇਖੋ ਜਿੱਤ ਨਾਂ ਵੇਖੌ ਹਾਰ
                  ਕਰ ਦਿਓ ਚੋਖੇ ਸਮਾਜ ਸੁਧਾਰ
                 ਵੋਟਰ ਕਰ ਦਿਊ ਬੇੜਾ ਪਾਰ॥

ਇਕ ਸੁਝਾਅ ਇਕ ਅਪੀਲ - ਰਣਜੀਤ ਕੌਰ ਗੁੱਡੀ ਤਰਨ ਤਾਰਨ 

       ਪੜ੍ਹਦੇ ਸੁਣਦੇ ਤੇ ਹਾਕਮ ਤੱਕ ਬੇਨਤੀ ਹੈ—
ਨਵੀਂ ਚੋਣ ਨੂੰ ਅਜੇ ਕੁਝ ਵਕਤ ਹੈ ਉਸ ਵਿੱਚ ਕੁਝ ਜਰੂਰੀ ਵਿਕਾਸ ਕੰਮ ਕਰ ਲਏ ਜਾਣ ਜਾਂ ਕਰਵਾ ਲੈ ਜਾਣ।
 ਹਾਕਮ ਜੀ ਇਸ ਵੇਲੇ ਜੋ ਪੈਸਾ ਮੇਲੇ ਤਮਾਸ਼ੈ ਮਸ਼ਕੂਲੇ ਲਾਉਣ ਤੇ ਖਰਚ ਕੀਤਾ ਜਾ ਰਿਹੈ ਇਸਨੂੰ ਦੁੱਧ ਪਾਣੀ,ਬਿਜਲੀ, ਅਨਾਜ, ਦੀ ਸਾਂਭ ਸੰਭਾਲ ਲਈ ਖਰਚ ਕੀਤਾ ਜਾਵੇ ਤਾਂ ਪੰਜਾਬ ਦੀ ਤਿਲ ਤਿਲ ਖੁਰਦੀ ਜਾਂਦੀ ਜਾਨ ਵਿੱਚ ਜਾਨ ਮੁੜ ਆਵੇ।
   ਕਿੰਨਾ ਹੀ ਚੰਗਾ ਹੋਵੇ= ਮੁਖਮੰਤਰੀ ਮਹਿਲਾ ਸਤਿਕਾਰ ਯੋਜਨਾ ਰਾਂਹੀਂ ਦਿਤੇ ਜਾਣ ਵਾਲੇ ਹਜਾਰ ਪੰਦਰਾਂ ਸੌ ਰੁਪਏ ਜੇ ਇਕੱਠੈ ਕਰ ਕੇ ਸਹਿਕਾਰੀ ਕਾਰੋਬਾਰ / ਉਦਯੋਗ ਖੋਲੇ ਜਾਣ ਤਾਂ ਤਿੰਨ ਚਾਰ ਲੱਖ ਨੂੰ ਰੁਜਗਾਰ ਮਿਲੇਗਾ ਤੇ ਸਮਜਿਕ ਸੁਰੱਖਿਆ ਚਿਰ ਸਥਾਈ ਮਿਲੇਗੀ-ਮਸਲਨ
1-ਸਹਿਕਾਰੀ ਡੇਅ੍ਹਰੀ ਫਾਰਮ ਬਣਾਏ ਜਾਣ ਹਰ ਪਿੰਡ ਦੀ ਗਰਾਮ ਪੰਚਾਇਤ ਸਰਕਾਰੀ ਮਦਦ ਨਾਲ ਸਹਿਕਾਰੀ ਖੇਤੀ ਕਰੇ ।ਚੰਗੀ ਨਸਲ ਦੇ ਦੁਧਾਰੂ ਪਸ਼ੂਪਾਲੇ ਜਾਣ ਤੇ ਬਿਨਾਂ ਰਸਾਇਣ ਤੋਂ ਚਾਰਾ ਪਾਕੇ ਖਾਲਸ ਦੁੱਧ ਉਪਲੱਬਧ ਕਰਾਇਆ ਜਾਵੇ।ਲੋਕ ਖਾਲਸ ਖਾਣਗੇ ਤਾਂ ਖਾਲਸ ਸੋਚਣਗੇ।ਜਿਵੇਂ ਕਿ ਅਜ ਕਲ ਮਿਲਾਵਟੀ ਤੇ ਬਨਾਉਟੀ ਦੁੱਧ ਬਣਾ ਕੇ ਵੇਚਿਆ ਜਾ ਰਿਹਾ ਹੈ ਤੇ ਇਹ ਸੱਭ ਤੋਂ ਵੱਡਾ ਸਕੈਮ ਹੈ ਜੋ ਸਿਹਤ ਨਾਲ ਖਿਲਵਾੜ ਹੇੈ।ਮੁਹੱਲਾ ਕਲੀਨਿਕ ਜਹਿਰਾਂ ਨੂੰ ਖ਼ਤਮ ਨਹੀਂ ਕਰ ਸਕਦੇ।
 ਕਿਸਾਨਾਂ ਨੇ ਦੁਧਾਰੂ ਪਸ਼ੂ ਰੱਖਣੇ ਬੰਦ ਕਰ ਦਿੱਤੇ ਹਨ ਜੋ ਕਿ ਖੇਤੀਬਾੜੀ ਦਾ ਜਰੂਰੀ ਅੰਗ ਹਨ।ਆਸਾਨੀ ਨਾਲ ਬਨਾਉਟੀ ਦੁੱਧ ਜੋ ਬਣ ਜਾਂਦਾ ਹੈ।
ਇਸਦਾ ਇਕ ਹੋਰ ਵੀ ਕਾਰਨ ਹੈ ਕਿ ਖੇਤੀ ਮਜਦੂਰ ਨਹੀਂ ਮਿਲਦੇ ।ਵਿਹਲੇ ਬੈੀਠਆਂ ਹੀ ਪੰਦਰਾਂ ਸੌ ਰੁਪਏ ਮਿਲ ਜਾਂਦੇ ਹਨ ਕੰਮ ਕਰਨ ਦੀ ਲੋੜ ਹੀ ਨਹੀਂ ਇਸ ਲਈ ਪਸ਼ੂ ਰੱਖਣੇ ਔਖੇ ਹਨ। 
 ਮਹਿਲਾਵਾਂ ਬਹੁਤ ਕੰਮ ਕਰ ਸਕਦੀਆਂ ਹਨ ਤੇ ਕਿਸਾਨੀ ਮਹਿਲਾਵਾਂ ਦੀ ਮਦਦ ਤੋਂ ਬਿਨਾਂ ਨਹੀਂ ਹੋ ਸਕਦੀ ।ਹਕੂਮਤ ਜੋ ਵਿਹਲਾ ਰਹਿਣ ਦਾ ਇਨਾਮ ਮੁਫ਼ਤ ਸੁਹੂਲਤਾਂ ਦੇ ਰਹੀ ਹੈ ਇਹ ਗਲਤ ਹੈ-ਮਹਿਲਾਵਾਂ ਹਜਾਰ ਪੰਦਰਾਂ ਸੌ ਲੈ ਕੇ ਫੋਨ ਵਿੱਚ ਪੈਸੇ ਪਵਾ ਕੇ ਘਰੇ ਮੰਜਿਆਂ ਤੇ ਬੈਠ ਰਹਿਣਗੀਆਂ ਬਚੇ ਪੈਸੇ ਮਰਦ ਹਜਰਾਤ ਖੋਹ ਕੇ ਸ਼ਰਾਬ ,ਨਸ਼ਾ ਪੀ ਆਉਣਗੇ।
ਇਹਨਾਂ ਮਹਿਲਾਵਾਂ ਨੂੰ ਕਿਰਤ ਦੀ ਆਦਤ ਪਾਓ ।ਇਕ ਗੈਸ ਸਿਲੰਡਰ ਹਜਾਰ ਰੁਪਏ ਦਾ ਆਉਂਦਾ ਹੈ ਹੋਰ ਲੋੜਾਂ ਵੀ ਹੁੰਦੀਆਂ ਹਨ ਇਸ ਲਈ ਤਖ਼ਤ ਦੀ ਖਾਤਰ ਮਾਵਾਂ ਭੇਣਾ ਨੂੰ ਵੀ ਮਰਦਾਂ ਦੀ ਤਰਾਂ ਨਿਕੰਮੇ ਨਿਖਟੂ ਨਾ ਬਣਾਓ।
ਕਿਸਾਨ ਲਿਮਟਾਂ ਲੈ ਲੈ ਕੇ ਗੁਜਾਰਾ ਕਰਦੇ ਹਨ ਖੇਤੀ ਨਹੀਂ ਕਰਦੇ ਕਿਉਂ ਜੋ ਸਹਾਇਕ ਸਾਥੀ ਮਜਦੂਰ ਨਹੀਂ ਮਿਲਦੇ।
ਵਿਹਲਾ ਮਨ ਸ਼ੇੈਤਾਨ ਦੀ ਟਕਸਾਲ ਹੁੰਦੈ=ਸਮਜਿਕ ਕੁਰੀਤੀਆਂ ਫੈਲਦੀਆਂ ਹਨ।
ਸਰਕਾਰੀ ਤੌਰ ਤੇ ਸਹਿਕਾਰੀ ਖੇਤੀ ਤੇ ਸਹਿਕਾਰੀ ਮਿਲਾਂ ਸਹਿਕਾਰੀ ਡੇਅ੍ਹਰੀਆਂ ਬਣਾ ਦਿਤੀਆਂ ਜਾਣ ਤਾਂ ਚਾਰ ਪੰਜ ਲੱਖ ਕਾਮਿਆਂ ਨੂੰ ਕੰਮ ਮਿਲੇਗਾ ਪੈਨਸ਼ਨ ਦੇ ਨਾਲ ਹੋਰ ਕਮਾਈ ਵੀ ਹੋਵੇਗੀ ਤੇ ਪੰਜਾਬ ਦੇ ਲੋਕਾਂ ਦੀ ਆਰਥਿਕ ਹਾਲਤ ਜੋ ਮਾੜੀ ਤੇ ਕਰਜ਼ਈ ਹੋ ਚੁਕੀ ਹੈ ਦੋ ਕੁ ਸਾਲ ਵਿੱਚ ਲੀਹ ਤੇ ਆ ਜਾਵੇਗੀ। ਖੇਤੀ ਮਸ਼ੀਨਾਂ ਸਹਿਕਾਰੀ ਹੋਣਗੀਆਂ ਤਾਂ ਕਿਸਾਨ ਕਰਜੇ ਤੋਂ ਮੁਕਤ ਰਹੇਗਾ। ਨਹਿਰੀ ਪਾਣੀ   ਮਿਲਣ ਨਾਲ ਬਿਜਲੀ ਦੀ ਬਚਤ ਹੋਵੇਗੀ ਤੇ ਸਮਜਿਕ ਸੁਰੱਖਿਆ ਵਧੇਗੀ।
ਸੜਕਾਂ ਬਣਾ ਕੇ ਚਰਾਗਾਹਾਂ ਖਤਮ ਕਰ ਦਿਤੀਆਂ ਗਈਆਂ ਹਨ ਨਦੀਨ ਨਾਸ਼ਕ ਪਸ਼ੂਆਂ ਦਾ ਕੁਦਰਤੀ ਚਾਰਾ ਘਾਹ ਨਹੀਂ ਉਗਣ ਦੇਂਦਾ,ਉਚੇਚੀਆ ਚਰਾਗਾਹਾਂ ਬਣਾਈਆਂ ਜਾਣ।
ਕੰਕਰੀਟ ਦੇ ਪਥਰੀਲੇ ਜੰਗਲ ਜੋ ਵਾਤਾਵਰਣ ਖੋਰਾ ਕਰੀ ਜਾਂਦੇ ਹਨ ਇਹਨਾਂ ਨੂੰ ਘੱਟ ਕਰ ਕੇ ਹਰੇ ਜੰਗਲ ਲਗਾ ਕੇ ਵਾਤਾਨੂਕੂਲ ਵਾਤਾਵਰਣ  ਬਣਾਉਣ ਲਈ ਕਿਸਾਨ ਦੀ ਸਹਾਇਤਾ ਕਰਨੀ ਚਾਹੀਦੀ ਹੈ।
ਮੱਝਾਂ ਗਾਵਾਂ ਨੂੰ ਅੱਛੀ ਖੁਰਾਕ ਦੇਣ ਦੀ ਥਾਂ ਟੀਕਾ ਲਗਾਇਆ ਜਾਂਦਾ ਹੈ ਜੋ ਕਿ ਰਸਾਇਣਕ ਨਸ਼ਾ ਹੈ ਇਸ ਤੇ ਪੂਰਨ ਪਾਬੰਦੀ ਲਗਾਈ ਜਾਵੇ। 
ਜਿਸ ਤਰਾਂ ਮੋਟਰਬਾਇਕਾਂ ਦੇ ਚਲਾਨ ਕੱਟੇ ਜਾਂਦੇ ਹਨ ਇਸ ਤਰਾਂ ਬਨਾਉਟੀ ਜਹਿਰੀਲੇ ਦੁੱਧ ਤੇ ਇੰਨਸਪੈਕਟਰ ਲਗਾ ਕੇ ਦੁੱਧ ਚੈਕ ਕਰ ਕੇ ਵੱਡੇ ਜੁਰਮਾਨੇ ਕੀਤੇ ਜਾਣ ।ਇਕ ਹਫ਼ਤੇ ਵਿੱਚ ਬਨਾਉਟੀ ਦੁੁੱਧ ਦੀ ਸਪਲਾਈ ਬੰਦ ਹੋ ਜਾਵੇਗੀ।

            ਅੰਕ---2-----
  ‘ਪੰਜਾਬ ਰਾਜ ਵਿੱਚ ਕੁੱਲ ਵੀਹ ਵਿਭਾਗ ਹਨ ਤੇ ਵੀਹ ਵਿਧਾਇਕ ਬਹੁਤ ਹਨ ਤੇ ਵੀਹ ਉਹਨਾਂ ਨੂੰ ਚੈਕ ਕਰਨ ਵਾਲੇ ਤੇ ਨਿਗਰਾਨੀ ਕਰਨ ਵਾਲੇ ਹੋਰ ਲੋੜੀਂਦੇ ਹਨ, ਇਸ ਲਈ 117 ਦਾ ਬੋਝ ਘੱਟ ਕਰ ਕੇ 40   ਵਿਧਾਇਕ ਚਾਲੀ ਸੀਟਾਂ ਹੀ ਰੱਖੋ ਬਾਕੀ ਕੰਮ ਸਰਕਾਰੀ ਕਰਮਚਾਰੀ ਕਰਨ।ਅਫਸਰ ਕੋਈ ਕੰਮ ਨਹੀਂ ਕਰਦੇ ਕੇਵਲ ਦਸਖ਼ਤ ਕਰਨੇ ਹੁੰਦੇ ਹਨ ਉਹ ਵੀ ਕੰਪਿੳਟਰਾਇਜ਼ ਨੂੰ ਕੋਈ ਲੋੜ ਨਹੀਂ ਸੋ ਅਫਸਰਸ਼ਾਹੀ  ਖਤਮ ਕਰਕੇ ਹੱਥੀਂ ਕੰਮ ਕਰਨ ਵਾਲੇ ਕਾਮੇ ਵੱਧ ਕਰ ਦੇਣੇ ਚਾਹੀਦੇ ਹਨ।ਜਿਵੇਂ ਕਿ ਸਾਰੀ ਭੱਜ ਦੌੜ ਤਾਂ ਸਿਪਾਹੀ ਦੀ ਹੁੰਦੀ ਹੈ ਅੇਸ ਅੇਸ ਪੀ ਤੇ ਆਈ ਜੀ ਵਗੈਰਾ ਤਾਂ ਏ ਸੀ ਚ ਬੈਠੈ ਰਹਿੰਦੇ ਹਨ,ਉਲਟਾ ਉਹਨਾਂ ਦੀ ਸੁਰੱਖਿਆ ਦਾ ਵਾਧੂ ਆਰਥਿਕ ਬੋਝ ਜਨਤਾ ਤੇ ਪੈਂਦਾ ਹੈ ਤੇ ਜਨਤਾ ਫੇਰ ਵੀ ਅਸੁਰਖਿਅਤ,ਆਪੇ ਆਪਣਾ ਧਿਆਨ ਕਰੇ। 
       ‘ਇਕ ਵਿਧਾਇਕ ਇਕ ਨਹੀਂ ਹੁੰਦਾ ਉਸ ਇਕ ਨਾਲ 117 ਆਲੇ ਦੁਆਲੇ ਹੁੰਦੇ ਹਨ,ਮਸਲਨ 117 ਗੁਣਾ 117 = 13689 ਸਫੇਦ ਹਾਥੀਆਂ ਦਾ ਬੋਝ ਨਿਕੇ ਜਿਹੇ ਪੰਜਾਬੀ ਤੇ ਪੈਂਦਾ ਹੈ।
= ਜਿਸ ਉਮੀਦਵਾਰ ਨੂੰ ਵੋਟਰ ਤੋਂ ਖ਼ਤਰਾ ਹੈ ਉਹ ਮੈਦਾਨ ਵਿੱਚ ਨਾਂ ਨਿਤਰੇ।ਜਿਸ ਪੁਲੀਸ ਅਫਸਰ ਨੂੰ ਬਾਹਰ ਡਿਉਟੀ ਤੇ ਜਾਣ ਤੋਂ ਡਰ ਲਗਦਾ ਹੈ ਉਸਨੂੰ ਛੁੱਟੀ ਕਰ ਦਿਓ।ਬਿਜਲੀ ਬੋਰਡ ਦੇ ਅੇਕਸੀਅਨ ਅੇਸ ਈ ਚੀਫ਼ ਕਦੇ ਕਦਾਂਈ ਦਫਤਰ ਆ ਕੇ ਚਾਰ ਚਿਠੀਆਂ ਹਸਤਾਖ੍ਰਰ ਕਰਦੇ ਹਨ ਸਾਰਾ ਕੰੰਮ ਲਾਇਨ ਮੈਨ ਕਰਦਾ ਹੈ ਤੇ ਫੇਰ ਇਹਨਾਂ ਅਫਸਰਾਂ ………।  ਮਾਲ ਮਹਿਕਮੇ ਦਾ ਸਾਰਾ ਦਾਰੋਮਦਾਰ ਪਟਵਾਰੀ ਤੇ ਚਲਦਾ ਹੈ ਉਥੇ ਵੀ ਅਫਸਰ ਵਾਧੂ ਬੋਝ ਹਨ।
‘ਇਸ ਤਰਾਂ ਹੀ ਰਾਸ਼ਟਰਪਤੀ ਉਪਰਾਸ਼ਟਰਪਤੀ ਗਵਰਨਰ ਉਪ ਗਵਰਨਰ ਉਪ ਮੁਖਮੰਤਰੀ ਤੇ ਰਾਜਸਭਾ ਮੈਂਬਰਾਂ ਕੋਲ ਵੀ ਕੋਈ ਕੰਮ ਨਹੀਂ ਹੁੰਦਾ ਤੇ ਨਾਂ ਹੀ ਕੋਈ ਡਿਉਟੀ ਜਿੰਮੇਵਾਰੀ ਹੁੰਦੀ ਹੈ ਇਹ ਕੁਰਸੀਆਂ ਵੀ ਖਤਮ ਹੋਣੀਆਂ ਚਾਹੀਦੀਆਂ ਹਨ।
ਉਮੀਦਵਾਰ ਨੂੰ ਪੰਜਾਬੀ ਹਿੰਦੀ ਤੇ ਅੰਗਰੇਜੀ ਪੜ੍ਹਨੀ ਆਉਣੀ ਚਾਹੀਦੀ ਹੈ। ਕੰਪਿਉਟਰ ਚਲਾਉਣ ਦਾ ਗਿਆਨ ਹੋਣਾ ਚਾਹੀਦਾ ਹੈ। ਸਰਕਾਰੀ ਨੌਕਰੀ ਲਈ ਦਰਜਾ ਚਾਰ ਦੀ ਸ਼ਰਤ ਦਸਵੀਂ ਪਾਸ ਹੈ ਤਾਂ ਵਿਧਾਂਇਕ ਲਈ ਅੇਮ . ਏ. ਰਾਜਨੀਤਕ ਸਾਇੰਸ ਪਾਸ ਲਾਜਿਮ ਹੋਣਾ ਚਾਹੀਦਾ ਹੈ।
ਉਮੀਦਵਾਰ ਦਾ ਉਸ ਤਰਾਂ ਹੀ ਮੈਡੀਕਲ ਕੀਤਾ ਜਾਵੇ ਜਿਵੇਂ ਸਰਕਾਰੀ ਨੌਕਰੀ ਵੇਲੇ ਹੁੰਦਾ ਹੈ।ਚਾਲਚਲਣ ਸਰਟੀਫੀਕੇਟ ਵੀ ਉਵੈਂ ਹੀ ਪੇਸ਼ ਕੀਤਾ ਜਾਵੇ। ਪੁਲੀਸ ਵੇਰੀਫੀਕੇਸ਼ਨ ਵੀ ਪੇਸ਼ ਕੀਤੀ ਜਾਵੇ।
ਕਮਿਸ਼ਨਰ ਡਿਪਟੀ ਕਮਿਸ਼ਨਰ  ਆਜਾਦ ਹੋਣ ਉਨਾਂ ਤੇ ਵਿਧਾਇਕ ਆਪਣਾ ਸਿੱਕਾ ਨਾਂ ਚਲਾਵੇ।
ਸਿਖਲਾਈ ਕੇਂਦਰਾਂ ਤੇ ਮੈਡੀਕਲ ਕਾਲਜਾਂ ਤੇ ਇਂਜਨੀਅਰਇੰਗ ਕਾਲਜਾਂ ਤੇ ਲਾਅ ਕਾਲਜਾਂ ਦੇ ਅਧਿਆਪਕਾਂ ਦੀ ਗਿਣਤੀ ਵੱਧ ਕੀਤੀ ਜਾਵੇ ਲੋੜਵੰਦ ਵਿਿਦਆਂਰਥੀਆਂ ਦਾ ਖਰਚਾ ਉਠਾਇਆ ਜਾਵੇ , ਨਾਂ ਕਿ ਅੋਰਤਾਂ ਨੂੰ ਵਿਹਲੜ ਨਿਕੰਮੇ ਤੇ ਨਿਖੱਟੂ ਬਣਾਇਆ ਜਾਵੇ।ਇਕ ਹੁਨਰਮੰਦ ਸਲੀਕਾਖੈਜ਼ ਮਾਂ ਸਾਰਾ ਪਰਿਵਾਰ ਹੁਨਰਮੰਦ ਬਣਾ ਲੈਂਦੀ ਹੈ ਤੇ ਵਿਹਲੜ ਫੋਨ ਤੇ ਬੈਠੀ ਰਹੇ ਤੇ ਸਾਰਾ ਟੱਬਰ ਭੁੱਖਾ ਰਹੇ।ਗੁਰੂ ਦੀ ਸਿਿਖਆ ਤਾਂ ਇਹੋ ਹੈ ਨਾਂ ਕਿ ਦਸਾਂ ਨਹੁੰਆਂ ਦੀ ਕਿਰਤ ਕਰਕੇ ਖਾਓ।
    ਬੇਸ਼ੱਕ’ ਵੋਟਰ ਦਾ ਆਰਜ਼ੀ ਲਾਲਚ ਵਿਚੌਂ ਬਾਹਰ ਆ ਕੇ ਜਾਗਣਾ ਜਰੂਰੀ ਹੈ।
       ਬੰਸਰੀ ਵਜਾਉਣ ਵਾਲੇ ਨੀਰੋ ਨਹੀਂ ਮਿਹਨਤੀ ਜਨਤਾ ਦੀ ਦਰਦ ਪਛਾਣਨ ਵਾਲੇ ਹੀਰੋ ਬਣਾਓ।
            ਰਣਜੀਤ ਕੌਰ ਗੁੱਡੀ ਤਰਨ ਤਾਰਨ 

"ਇਕ ਸੁਝਾਅ ਇਕ ਅਪੀਲ" ਪੜ੍ਹਦੇ ਸੁਣਦੇ ਤੇ ਹਾਕਮ ਤੱਕ ਬੇਨਤੀ ਹੈ - ਰਣਜੀਤ ਕੌਰ ਗੁੱਡੀ ਤਰਨ ਤਾਰਨ

ਨਵੀਂ ਚੋਣ ਨੂੰ ਅਜੇ ਕੁਝ ਵਕਤ ਹੈ ਉਸ ਵਿੱਚ ਕੁਝ ਜਰੂਰੀ ਵਿਕਾਸ ਕੰਮ ਕਰ ਲਏ ਜਾਣ ਜਾਂ ਕਰਵਾ ਲੈ ਜਾਣ।
ਹਾਕਮ ਜੀ ਇਸ ਵੇਲੇ ਜੋ ਪੈਸਾ ਮੇਲੇ ਤਮਾਸ਼ੈ ਮਸ਼ਕੂਲੇ ਲਾਉਣ ਤੇ ਖਰਚ ਕੀਤਾ ਜਾ ਰਿਹੈ ਇਸਨੂੰ ਦੁੱਧ ਪਾਣੀ,ਬਿਜਲੀ, ਅਨਾਜ, ਦੀ ਸਾਂਭ ਸੰਭਾਲ ਲਈ ਖਰਚ ਕੀਤਾ ਜਾਵੇ ਤਾਂ ਪੰਜਾਬ ਦੀ ਤਿਲ ਤਿਲ ਖੁਰਦੀ ਜਾਂਦੀ ਜਾਨ ਵਿੱਚ ਜਾਨ ਮੁੜ ਆਵੇ।
ਕਿੰਨਾ ਹੀ ਚੰਗਾ ਹੋਵੇ= ਮੁਖਮੰਤਰੀ ਮਹਿਲਾ ਸਤਿਕਾਰ ਯੋਜਨਾ ਰਾਂਹੀਂ ਦਿਤੇ ਜਾਣ ਵਾਲੇ ਹਜਾਰ ਪੰਦਰਾਂ ਸੌ ਰੁਪਏ ਜੇ ਇਕੱਠੈ ਕਰ ਕੇ ਸਹਿਕਾਰੀ ਕਾਰੋਬਾਰ / ਉਦਯੋਗ ਖੋਲੇ ਜਾਣ ਤਾਂ ਤਿੰਨ ਚਾਰ ਲੱਖ ਨੂੰ ਰੁਜਗਾਰ ਮਿਲੇਗਾ ਤੇ ਸਮਜਿਕ ਸੁਰੱਖਿਆ ਚਿਰ ਸਥਾਈ ਮਿਲੇਗੀ-ਮਸਲਨ
1-ਸਹਿਕਾਰੀ ਡੇਅ੍ਹਰੀ ਫਾਰਮ ਬਣਾਏ ਜਾਣ ਹਰ ਪਿੰਡ ਦੀ ਗਰਾਮ ਪੰਚਾਇਤ ਸਰਕਾਰੀ ਮਦਦ ਨਾਲ ਸਹਿਕਾਰੀ ਖੇਤੀ ਕਰੇ ।ਚੰਗੀ ਨਸਲ ਦੇ ਦੁਧਾਰੂ ਪਸ਼ੂਪਾਲੇ ਜਾਣ ਤੇ ਬਿਨਾਂ ਰਸਾਇਣ ਤੋਂ ਚਾਰਾ ਪਾਕੇ ਖਾਲਸ ਦੁੱਧ ਉਪਲੱਬਧ ਕਰਾਇਆ ਜਾਵੇ।ਲੋਕ ਖਾਲਸ ਖਾਣਗੇ ਤਾਂ ਖਾਲਸ ਸੋਚਣਗੇ।ਜਿਵੇਂ ਕਿ ਅਜ ਕਲ ਮਿਲਾਵਟੀ ਤੇ ਬਨਾਉਟੀ ਦੁੱਧ ਬਣਾ ਕੇ ਵੇਚਿਆ ਜਾ ਰਿਹਾ ਹੈ ਤੇ ਇਹ ਸੱਭ ਤੋਂ ਵੱਡਾ ਸਕੈਮ ਹੈ ਜੋ ਸਿਹਤ ਨਾਲ ਖਿਲਵਾੜ ਹੇੈ।ਮੁਹੱਲਾ ਕਲੀਨਿਕ ਜਹਿਰਾਂ ਨੂੰ ਖ਼ਤਮ ਨਹੀਂ ਕਰ ਸਕਦੇ।
ਕਿਸਾਨਾਂ ਨੇ ਦੁਧਾਰੂ ਪਸ਼ੂ ਰੱਖਣੇ ਬੰਦ ਕਰ ਦਿੱਤੇ ਹਨ ਜੋ ਕਿ ਖੇਤੀਬਾੜੀ ਦਾ ਜਰੂਰੀ ਅੰਗ ਹਨ।ਆਸਾਨੀ ਨਾਲ ਬਨਾਉਟੀ ਦੁੱਧ ਜੋ ਬਣ ਜਾਂਦਾ ਹੈ।
ਇਸਦਾ ਇਕ ਹੋਰ ਵੀ ਕਾਰਨ ਹੈ ਕਿ ਖੇਤੀ ਮਜਦੂਰ ਨਹੀਂ ਮਿਲਦੇ ।ਵਿਹਲੇ ਬੈੀਠਆਂ ਹੀ ਪੰਦਰਾਂ ਸੌ ਰੁਪਏ ਮਿਲ ਜਾਂਦੇ ਹਨ ਕੰਮ ਕਰਨ ਦੀ ਲੋੜ ਹੀ ਨਹੀਂ ਇਸ ਲਈ ਪਸ਼ੂ ਰੱਖਣੇ ਔਖੇ ਹਨ।
ਮਹਿਲਾਵਾਂ ਬਹੁਤ ਕੰਮ ਕਰ ਸਕਦੀਆਂ ਹਨ ਤੇ ਕਿਸਾਨੀ ਮਹਿਲਾਵਾਂ ਦੀ ਮਦਦ ਤੋਂ ਬਿਨਾਂ ਨਹੀਂ ਹੋ ਸਕਦੀ ।ਹਕੂਮਤ ਜੋ ਵਿਹਲਾ ਰਹਿਣ ਦਾ ਇਨਾਮ ਮੁਫ਼ਤ ਸੁਹੂਲਤਾਂ ਦੇ ਰਹੀ ਹੈ ਇਹ ਗਲਤ ਹੈ-ਮਹਿਲਾਵਾਂ ਹਜਾਰ ਪੰਦਰਾਂ ਸੌ ਲੈ ਕੇ ਫੋਨ ਵਿੱਚ ਪੈਸੇ ਪਵਾ ਕੇ ਘਰੇ ਮੰਜਿਆਂ ਤੇ ਬੈਠ ਰਹਿਣਗੀਆਂ ਬਚੇ ਪੈਸੇ ਮਰਦ ਹਜਰਾਤ ਖੋਹ ਕੇ ਸ਼ਰਾਬ ,ਨਸ਼ਾ ਪੀ ਆਉਣਗੇ।
ਇਹਨਾਂ ਮਹਿਲਾਵਾਂ ਨੂੰ ਕਿਰਤ ਦੀ ਆਦਤ ਪਾਓ ।ਇਕ ਗੈਸ ਸਿਲੰਡਰ ਹਜਾਰ ਰੁਪਏ ਦਾ ਆਉਂਦਾ ਹੈ ਹੋਰ ਲੋੜਾਂ ਵੀ ਹੁੰਦੀਆਂ ਹਨ ਇਸ ਲਈ ਤਖ਼ਤ ਦੀ ਖਾਤਰ ਮਾਵਾਂ ਭੇਣਾ ਨੂੰ ਵੀ ਮਰਦਾਂ ਦੀ ਤਰਾਂ ਨਿਕੰਮੇ ਨਿਖਟੂ ਨਾ ਬਣਾਓ।
ਕਿਸਾਨ ਲਿਮਟਾਂ ਲੈ ਲੈ ਕੇ ਗੁਜਾਰਾ ਕਰਦੇ ਹਨ ਖੇਤੀ ਨਹੀਂ ਕਰਦੇ ਕਿਉਂ ਜੋ ਸਹਾਇਕ ਸਾਥੀ ਮਜਦੂਰ ਨਹੀਂ ਮਿਲਦੇ।
ਵਿਹਲਾ ਮਨ ਸ਼ੇੈਤਾਨ ਦੀ ਟਕਸਾਲ ਹੁੰਦੈ=ਸਮਜਿਕ ਕੁਰੀਤੀਆਂ ਫੈਲਦੀਆਂ ਹਨ।
ਸਰਕਾਰੀ ਤੌਰ ਤੇ ਸਹਿਕਾਰੀ ਖੇਤੀ ਤੇ ਸਹਿਕਾਰੀ ਮਿਲਾਂ ਸਹਿਕਾਰੀ ਡੇਅ੍ਹਰੀਆਂ ਬਣਾ ਦਿਤੀਆਂ ਜਾਣ ਤਾਂ ਚਾਰ ਪੰਜ ਲੱਖ ਕਾਮਿਆਂ ਨੂੰ ਕੰਮ ਮਿਲੇਗਾ ਪੈਨਸ਼ਨ ਦੇ ਨਾਲ ਹੋਰ ਕਮਾਈ ਵੀ ਹੋਵੇਗੀ ਤੇ ਪੰਜਾਬ ਦੇ ਲੋਕਾਂ ਦੀ ਆਰਥਿਕ ਹਾਲਤ ਜੋ ਮਾੜੀ ਤੇ ਕਰਜ਼ਈ ਹੋ ਚੁਕੀ ਹੈ ਦੋ ਕੁ ਸਾਲ ਵਿੱਚ ਲੀਹ ਤੇ ਆ ਜਾਵੇਗੀ। ਖੇਤੀ ਮਸ਼ੀਨਾਂ ਸਹਿਕਾਰੀ ਹੋਣਗੀਆਂ ਤਾਂ ਕਿਸਾਨ ਕਰਜੇ ਤੋਂ ਮੁਕਤ ਰਹੇਗਾ। ਨਹਿਰੀ ਪਾਣੀ   ਮਿਲਣ ਨਾਲ ਬਿਜਲੀ ਦੀ ਬਚਤ ਹੋਵੇਗੀ ਤੇ ਸਮਜਿਕ ਸੁਰੱਖਿਆ ਵਧੇਗੀ।
ਸੜਕਾਂ ਬਣਾ ਕੇ ਚਰਾਗਾਹਾਂ ਖਤਮ ਕਰ ਦਿਤੀਆਂ ਗਈਆਂ ਹਨ ਨਦੀਨ ਨਾਸ਼ਕ ਪਸ਼ੂਆਂ ਦਾ ਕੁਦਰਤੀ ਚਾਰਾ ਘਾਹ ਨਹੀਂ ਉਗਣ ਦੇਂਦਾ,ਉਚੇਚੀਆ ਚਰਾਗਾਹਾਂ ਬਣਾਈਆਂ ਜਾਣ।
ਕੰਕਰੀਟ ਦੇ ਪਥਰੀਲੇ ਜੰਗਲ ਜੋ ਵਾਤਾਵਰਣ ਖੋਰਾ ਕਰੀ ਜਾਂਦੇ ਹਨ ਇਹਨਾਂ ਨੂੰ ਘੱਟ ਕਰ ਕੇ ਹਰੇ ਜੰਗਲ ਲਗਾ ਕੇ ਵਾਤਾਨੂਕੂਲ ਵਾਤਾਵਰਣ  ਬਣਾਉਣ ਲਈ ਕਿਸਾਨ ਦੀ ਸਹਾਇਤਾ ਕਰਨੀ ਚਾਹੀਦੀ ਹੈ।
ਮੱਝਾਂ ਗਾਵਾਂ ਨੂੰ ਅੱਛੀ ਖੁਰਾਕ ਦੇਣ ਦੀ ਥਾਂ ਟੀਕਾ ਲਗਾਇਆ ਜਾਂਦਾ ਹੈ ਜੋ ਕਿ ਰਸਾਇਣਕ ਨਸ਼ਾ ਹੈ ਇਸ ਤੇ ਪੂਰਨ ਪਾਬੰਦੀ ਲਗਾਈ ਜਾਵੇ।
ਜਿਸ ਤਰਾਂ ਮੋਟਰਬਾਇਕਾਂ ਦੇ ਚਲਾਨ ਕੱਟੇ ਜਾਂਦੇ ਹਨ ਇਸ ਤਰਾਂ ਬਨਾਉਟੀ ਜਹਿਰੀਲੇ ਦੁੱਧ ਤੇ ਇੰਨਸਪੈਕਟਰ ਲਗਾ ਕੇ ਦੁੱਧ ਚੈਕ ਕਰ ਕੇ ਵੱਡੇ ਜੁਰਮਾਨੇ ਕੀਤੇ ਜਾਣ ।ਇਕ ਹਫ਼ਤੇ ਵਿੱਚ ਬਨਾਉਟੀ ਦੁੁੱਧ ਦੀ ਸਪਲਾਈ ਬੰਦ ਹੋ ਜਾਵੇਗੀ।

ਅੰਕ---2-----
'ਪੰਜਾਬ ਰਾਜ ਵਿੱਚ ਕੁੱਲ ਵੀਹ ਵਿਭਾਗ ਹਨ ਤੇ ਵੀਹ ਵਿਧਾਇਕ ਬਹੁਤ ਹਨ ਤੇ ਵੀਹ ਉਹਨਾਂ ਨੂੰ ਚੈਕ ਕਰਨ ਵਾਲੇ ਤੇ ਨਿਗਰਾਨੀ ਕਰਨ ਵਾਲੇ ਹੋਰ ਲੋੜੀਂਦੇ ਹਨ, ਇਸ ਲਈ 117 ਦਾ ਬੋਝ ਘੱਟ ਕਰ ਕੇ 40   ਵਿਧਾਇਕ ਚਾਲੀ ਸੀਟਾਂ ਹੀ ਰੱਖੋ ਬਾਕੀ ਕੰਮ ਸਰਕਾਰੀ ਕਰਮਚਾਰੀ ਕਰਨ।ਅਫਸਰ ਕੋਈ ਕੰਮ ਨਹੀਂ ਕਰਦੇ ਕੇਵਲ ਦਸਖ਼ਤ ਕਰਨੇ ਹੁੰਦੇ ਹਨ ਉਹ ਵੀ ਕੰਪਿੳਟਰਾਇਜ਼ ਨੂੰ ਕੋਈ ਲੋੜ ਨਹੀਂ ਸੋ ਅਫਸਰਸ਼ਾਹੀ  ਖਤਮ ਕਰਕੇ ਹੱਥੀਂ ਕੰਮ ਕਰਨ ਵਾਲੇ ਕਾਮੇ ਵੱਧ ਕਰ ਦੇਣੇ ਚਾਹੀਦੇ ਹਨ।ਜਿਵੇਂ ਕਿ ਸਾਰੀ ਭੱਜ ਦੌੜ ਤਾਂ ਸਿਪਾਹੀ ਦੀ ਹੁੰਦੀ ਹੈ ਅੇਸ ਅੇਸ ਪੀ ਤੇ ਆਈ ਜੀ ਵਗੈਰਾ ਤਾਂ ਏ ਸੀ ਚ ਬੈਠੈ ਰਹਿੰਦੇ ਹਨ,ਉਲਟਾ ਉਹਨਾਂ ਦੀ ਸੁਰੱਖਿਆ ਦਾ ਵਾਧੂ ਆਰਥਿਕ ਬੋਝ ਜਨਤਾ ਤੇ ਪੈਂਦਾ ਹੈ ਤੇ ਜਨਤਾ ਫੇਰ ਵੀ ਅਸੁਰਖਿਅਤ,ਆਪੇ ਆਪਣਾ ਧਿਆਨ ਕਰੇ।
'ਇਕ ਵਿਧਾਇਕ ਇਕ ਨਹੀਂ ਹੁੰਦਾ ਉਸ ਇਕ ਨਾਲ 117 ਆਲੇ ਦੁਆਲੇ ਹੁੰਦੇ ਹਨ,ਮਸਲਨ 117 ਗੁਣਾ 117 = 13689 ਸਫੇਦ ਹਾਥੀਆਂ ਦਾ ਬੋਝ ਨਿਕੇ ਜਿਹੇ ਪੰਜਾਬੀ ਤੇ ਪੈਂਦਾ ਹੈ।
= ਜਿਸ ਉਮੀਦਵਾਰ ਨੂੰ ਵੋਟਰ ਤੋਂ ਖ਼ਤਰਾ ਹੈ ਉਹ ਮੈਦਾਨ ਵਿੱਚ ਨਾਂ ਨਿਤਰੇ।ਜਿਸ ਪੁਲੀਸ ਅਫਸਰ ਨੂੰ ਬਾਹਰ ਡਿਉਟੀ ਤੇ ਜਾਣ ਤੋਂ ਡਰ ਲਗਦਾ ਹੈ ਉਸਨੂੰ ਛੁੱਟੀ ਕਰ ਦਿਓ।ਬਿਜਲੀ ਬੋਰਡ ਦੇ ਅੇਕਸੀਅਨ ਅੇਸ ਈ ਚੀਫ਼ ਕਦੇ ਕਦਾਂਈ ਦਫਤਰ ਆ ਕੇ ਚਾਰ ਚਿਠੀਆਂ ਹਸਤਾਖ੍ਰਰ ਕਰਦੇ ਹਨ ਸਾਰਾ ਕੰੰਮ ਲਾਇਨ ਮੈਨ ਕਰਦਾ ਹੈ ਤੇ ਫੇਰ ਇਹਨਾਂ ਅਫਸਰਾਂ .........।  ਮਾਲ ਮਹਿਕਮੇ ਦਾ ਸਾਰਾ ਦਾਰੋਮਦਾਰ ਪਟਵਾਰੀ ਤੇ ਚਲਦਾ ਹੈ ਉਥੇ ਵੀ ਅਫਸਰ ਵਾਧੂ ਬੋਝ ਹਨ।
'ਇਸ ਤਰਾਂ ਹੀ ਰਾਸ਼ਟਰਪਤੀ ਉਪਰਾਸ਼ਟਰਪਤੀ ਗਵਰਨਰ ਉਪ ਗਵਰਨਰ ਉਪ ਮੁਖਮੰਤਰੀ ਤੇ ਰਾਜਸਭਾ ਮੈਂਬਰਾਂ ਕੋਲ ਵੀ ਕੋਈ ਕੰਮ ਨਹੀਂ ਹੁੰਦਾ ਤੇ ਨਾਂ ਹੀ ਕੋਈ ਡਿਉਟੀ ਜਿੰਮੇਵਾਰੀ ਹੁੰਦੀ ਹੈ ਇਹ ਕੁਰਸੀਆਂ ਵੀ ਖਤਮ ਹੋਣੀਆਂ ਚਾਹੀਦੀਆਂ ਹਨ।
ਉਮੀਦਵਾਰ ਨੂੰ ਪੰਜਾਬੀ ਹਿੰਦੀ ਤੇ ਅੰਗਰੇਜੀ ਪੜ੍ਹਨੀ ਆਉਣੀ ਚਾਹੀਦੀ ਹੈ। ਕੰਪਿਉਟਰ ਚਲਾਉਣ ਦਾ ਗਿਆਨ ਹੋਣਾ ਚਾਹੀਦਾ ਹੈ। ਸਰਕਾਰੀ ਨੌਕਰੀ ਲਈ ਦਰਜਾ ਚਾਰ ਦੀ ਸ਼ਰਤ ਦਸਵੀਂ ਪਾਸ ਹੈ ਤਾਂ ਵਿਧਾਂਇਕ ਲਈ ਅੇਮ . ਏ. ਰਾਜਨੀਤਕ ਸਾਇੰਸ ਪਾਸ ਲਾਜਿਮ ਹੋਣਾ ਚਾਹੀਦਾ ਹੈ।
ਉਮੀਦਵਾਰ ਦਾ ਉਸ ਤਰਾਂ ਹੀ ਮੈਡੀਕਲ ਕੀਤਾ ਜਾਵੇ ਜਿਵੇਂ ਸਰਕਾਰੀ ਨੌਕਰੀ ਵੇਲੇ ਹੁੰਦਾ ਹੈ।ਚਾਲਚਲਣ ਸਰਟੀਫੀਕੇਟ ਵੀ ਉਵੈਂ ਹੀ ਪੇਸ਼ ਕੀਤਾ ਜਾਵੇ। ਪੁਲੀਸ ਵੇਰੀਫੀਕੇਸ਼ਨ ਵੀ ਪੇਸ਼ ਕੀਤੀ ਜਾਵੇ।
ਕਮਿਸ਼ਨਰ ਡਿਪਟੀ ਕਮਿਸ਼ਨਰ  ਆਜਾਦ ਹੋਣ ਉਨਾਂ ਤੇ ਵਿਧਾਇਕ ਆਪਣਾ ਸਿੱਕਾ ਨਾਂ ਚਲਾਵੇ।
ਸਿਖਲਾਈ ਕੇਂਦਰਾਂ ਤੇ ਮੈਡੀਕਲ ਕਾਲਜਾਂ ਤੇ ਇਂਜਨੀਅਰਇੰਗ ਕਾਲਜਾਂ ਤੇ ਲਾਅ ਕਾਲਜਾਂ ਦੇ ਅਧਿਆਪਕਾਂ ਦੀ ਗਿਣਤੀ ਵੱਧ ਕੀਤੀ ਜਾਵੇ ਲੋੜਵੰਦ ਵਿਦਿਆਂਰਥੀਆਂ ਦਾ ਖਰਚਾ ਉਠਾਇਆ ਜਾਵੇ , ਨਾਂ ਕਿ ਅੋਰਤਾਂ ਨੂੰ ਵਿਹਲੜ ਨਿਕੰਮੇ ਤੇ ਨਿਖੱਟੂ ਬਣਾਇਆ ਜਾਵੇ।ਇਕ ਹੁਨਰਮੰਦ ਸਲੀਕਾਖੈਜ਼ ਮਾਂ ਸਾਰਾ ਪਰਿਵਾਰ ਹੁਨਰਮੰਦ ਬਣਾ ਲੈਂਦੀ ਹੈ ਤੇ ਵਿਹਲੜ ਫੋਨ ਤੇ ਬੈਠੀ ਰਹੇ ਤੇ ਸਾਰਾ ਟੱਬਰ ਭੁੱਖਾ ਰਹੇ।ਗੁਰੂ ਦੀ ਸਿਖਿਆ ਤਾਂ ਇਹੋ ਹੈ ਨਾਂ ਕਿ ਦਸਾਂ ਨਹੁੰਆਂ ਦੀ ਕਿਰਤ ਕਰਕੇ ਖਾਓ।
ਬੇਸ਼ੱਕ' ਵੋਟਰ ਦਾ ਆਰਜ਼ੀ ਲਾਲਚ ਵਿਚੌਂ ਬਾਹਰ ਆ ਕੇ ਜਾਗਣਾ ਜਰੂਰੀ ਹੈ।
ਬੰਸਰੀ ਵਜਾਉਣ ਵਾਲੇ ਨੀਰੋ ਨਹੀਂ ਮਿਹਨਤੀ ਜਨਤਾ ਦੀ ਦਰਦ ਪਛਾਣਨ ਵਾਲੇ ਹੀਰੋ ਬਣਾਓ।
ਰਣਜੀਤ ਕੌਰ ਗੁੱਡੀ ਤਰਨ ਤਾਰਨ

ਡੇਰਾਵਾਦ”   ਬਨਾਮ ਅੰਨ੍ਹਾ ਭਗਤ ਧੰਨਾ ਭਗਤ - ਰਣਜੀਤ ਕੌਰ ਗੁੱਡੀ ਤਰਨ ਤਾਰਨ

“ ਸੁਨੋ ਓ ਦੀਵਾਨੋ ਤੁਮ ਯੇ ਕਾਮ ਨਾ ਕਰੋ
ਰਾਮ ਕਾ ਨਾਮ ਬਦਨਾਮ ਨਾਂ ਕਰੋ”॥
                ਵੈਸੇ ਤਾਂ ਪੂਰੇ ਪੰਜਾਬ ਵਿੱਚ ਡੇਰੇ ਸੋਇਆਂ ਦੀ ਤਰਾਂ ੳੱੁਗ ਆਏ ਹਨ ਤੇ ਇਹੋ ਇਕ ਉਦਯੋਗ ਹੈ ਜੋ ਮੰਦੀ ਦੇ ਦੌਰ ਵਿੱਚ ਪਲਪ ਸਕਿਆ ਹੈ।
      ਜਿਲ੍ਹਾ ਤਰਨ ਤਾਰਨ ਵਿੱਚ ਖੇਤੀ ਹੇਠ ਰਕਬਾ ਉਨਾ ਨਹੀਂ ਹੈ ਜਿੰਨਾ ਡੇਰਿਆਂ ਹੇਠ ਹੈ।ਪਹਿਲਾਂ ਵਿਰਲਾ ਟਾਂਵਾ ਜਾਂ ਕਹਿ ਲਓ ਥੋੜਾ ਮੰਦ ਬੁੱਧੀ ਨਿਹੰਗ ਬਾਬਾ ਬਣ ਜਾਂਦਾ ਸੀ,ਤੇ ਉਸ ਤੋਂ ਲੋਕਾਈ ਨੂੰ ਕੋਈ ਨੁਕਸਾਨ ਨਹੀਂ ਸੀ ਹੁੰਦਾ।ਸਗੌਂ ਉਹ ਮੌਕੇ ਸੇਤੀ ਨਾਰੀ ਜਾਤ ਦੇ ਮੁਹਾਫਿਜ਼ ਸਾਬਤ ਹੁੰਦੇ।1988 ਤੋਂ ਪਹਿਲਾਂ ਇਹ ਨਿਹੰਗ ਬਾਬੇ ਡੇਰਾ ਚਲਣ ਵੀ ਨਹੀਂ ਸੀ ਦਿੰਦੇ।ਪਰ ਬਾਦ ਵਿੱਚ ਜਿਸ ਕਿਸੇ ਤੋਂ ਵੀ ਗੁਨਾਹ ਸਰ ਜ਼ਦ ਹੋ ਜਾਂਦਾ ਉਹ ਬਾਬਾ ਬਣ ਜਾਂਦੈ ਕਿਉਂਕਿ ਸਾਡੇ ਧਰਮ ਕਰਮ ਅਨੁਸਾਰ ਬਾਬਾ ਲਿਬਾਸ ਨੂੰ ਅਪਰਾਧ ਮਾਫ ਹੈ। ਅੰਨ੍ਹੇ ਭਗਤਾਂ ਦੀ ਗਿਣਤੀ ਤੋਰੀ ਦੀ ਵੇਲ ਵਾਂਗ ਵੱਧ ਜਾਂਦੀ ਹੈ,ਲੋਕ ਪੇਟ ਕੱਟ ਕੇ ਚੜ੍ਹਾਵੇ ਚੜ੍ਹਾਉਂਦੇ ਹਨ। ਸੱਠ ਸਾਲ ਪੁਰਾਣਾ ਇਕ ਫਿਲਮੀ ਗੀਤ ਡੇਰੇ ਨੂੰ ਪ੍ਰਫੁਲਤ ਕਰਨ ਵਿੱਚ ਅਹਿਮ ਭੁਮਿਕਾ ਨਿਭਾਉਂਦਾ ਹੈ,
    ” ਤੁਮ ਏਕ ਪੈਸਾ ਦੋ ਗੇ ਵੋ ਦੱਸ ਲਾਖ ਦੇਗਾ”।ਬੱਸ ਇਸੀ ਤਰਜ਼ ਤੇ ਭਗਤਜਨ ਆਪਣੇ ਬੱਚਿਆਂ ਨੂੰ ਵਰਚਾ ਕੇ ਅਖਾਉਤੀ ਰੱਬ ਦਾ ਘਰ ਭਰ ਦੇਂਦੇ ਹਨ। ਤਪੜੀ ਤੇ ਬਹਿ ਕੇ ਸ਼ੁਰੂ ਕੀਤਾ ਵਪਾਰ ਕਰੋੜਾਂ ਕਮਾਉਣ ਲਗਦਾ ਹੈ ਤੇ ਪਹਿਲੇ ਇਕ ਸਾਲ ਵਿੱਚ ਹੀ  ਤਪੜੀ ਆਲੀਸ਼ਾਂਨ ਮਹੱਲ ਬਣ ਜਾਂਦੀ ਹੈ।ਅੰਨੇ੍ਹ ਭਗਤਾਂ ਨੂੰ ਆਪਣੀ ਕੱਖਾਂ ਦੀ ਕੁੱਲੀ ਦਾ ਧਿਆਨ ਵੀ ਨ੍ਹੀ ਆਉਂਦਾ,ਉਹਨਾਂ ਨੂੰ ਤਾਂ ਪੱਥਰ ਵਿਚੋਂ ਰੱਬ ਲੱਭਣ ਦੀ ਹੋੜ ਲਗੀ ਹੁੰਦੀ ਹੈ,ਮਨੋ ਉਹ ਆਸ ਲਾਈ ਹੁੰਦੇ ਹਨ ਕਿ ਰੱਬ ਛੱਪਰ ਪਾੜ ਦੇਵੇਗਾ’।ਵਰ੍ਹਿਆਂ ਤੱਕ ਰੱਬ ਦੇ ਛੱਪਰ ਪਾੜਨ ਦੀ ਉਡੀਕ ਨਹੀਂ ਮੁਕਦੀ,ਤੇ ਡੇਰੇ ਨਿਸਰਦੇ ਨਿਖਰਦੇ ਜਾਂਦੇ ਹਨ।ਅੰਨੰ੍ਹੈ ਭਗਤ ਨਾਂ ਤਾਂ ਧੰਨ ਹੁੰਦੇ ਹਨ ਤੇ ਨਾਂ ਹੀ ਧੰਨਾ ਭਗਤ ਬਣ ਸਕਦੇ ਹਨ।
               ਮੱਸਿਆ ,ਪੂਰਨਮਾਸ਼ੀ ਤੇ,ਸੰਗਰਾਦ ਦੇ ਦਿਨ ਮੰਦਿਰਾਂ  ਗੁਰਦਵਾਰਿਆਂ ਵਿੱਚ ਅੰਧਵਿਸਵਾਸ ਵਿੱਚ ਮਨਾਏ ਜਾਂਦੇ ਹਨ ਤੇ ਡੇਰਿਆਂ ਤੇ ਤਾਂ ਭਰਪੂਰ ਮੇਲਾ ਮਨਾਇਆ ਜਾਂਦਾ ਹੈ।ਅਣਤੋਲੀ ਰਸਦ,ਦੁੱਧ ਦੇ ਡੇਰੇ ਤੇ ਢੇਰ ਲਗ ਜਾਂਦੇ ਹਨ।ਖ੍ਰੀਦਦਾਰ ਨੂੰ ਮਿਲਾਵਟ ਵਾਲਾ ਦੁੱਧ ਦਿੱਤਾ ਜਾਂਦਾ ਹੈ ਤੇ ਡੇਰੇ ਤੇ ਪੂਰਾ ਖਾਲਸ।ਘਰਾਂ ਵਿੱਚ ਜਿੰਨਾਂ ਨੇ ਕਦੇ ਪਾਣੀ ਵੀ  ਆਪ ਪਾ ਕੇ ਨਹੀਂ ਪੀਣਾ ਹੁੰਦਾ,ਉਹ ਡੇਰੇ ਤੇ ਇੱਟਾਂ ਵੀ ਸਿਰ ਤੇ ਰੱਖ ਬਾਂਸ ਦੀ ਪੌੜੀ ਚੜ ਉਪਰ ਚੜ੍ਹਾ ਰਹੀਆਂ ਹੁੰਦੀਆ ਹਨ। ਬਨਾਉਟੀ ਰੱਬ ਵੀ ਇਹਨਾਂ ਅੰਨ੍ਹੇ ਭਗਤਾਂ ਦੀ ਦੁਖਦੀ ਰੱਗ ਅੱਛੀ ਤਰਹ ਪਹਿਚਾਣਦਾ ਹੁੰਦਾ ਹੈ। ਉਹ ਨਹੀਂ ਚਾਹੁੰਦਾ ਲੋਕ ਇਹ ਸਮਝ ਜਾਣ ਕੇ ਮੱਸਿਆ ਪੁਨਿੰਆ ਸਗਰਾਂਦ ਧਰਤੀ ਦੀ  ਗਤੀ ਕਾਰਨ ਹਨ ਇਹ ਕੋਈ ਰਾਹੂ ਕੇਤੂ ਨਹੀਂ ਹਨ ਸਗੋੰ ਉਲਟਾ ਪਰਚਾਰ ਕਰੇਗਾ ਕਿ ਸੋਮਵਾਰੀ  ਮੱਸਿਆ ਜਿਆਦਾ ਗ੍ਰਹਿ ਛੱਡਦੀ ਹੈ ਇਸ ਲਈ ਵੱਧ ਤੋਂ ਵੱਧ ਇਸ਼ਨਾਨ ਕਰਕੇ ਦਾਨ ਕਰਕੇ ਆਪਣੇ ਤੋਂ ਗ੍ਰਹਿ ਝੜਾਓ।ਬੁੱਧ ਮੱਸਿਆ ਸ਼ੁੱਧ ਹੈ ਇਸ ਲਈ ਇਸ ਦਿਨ ਵਿਗੜੈ ਕੰਮ ਬਣਾਉਣ ਲਈ ਚੜ੍ਹਾਵਾ ਚੜ੍ਹਾਓ।ਚੌਦਵੀਂ ਦੇ ਚੰਨ ਦੀ ਰਾਤ ਨੂੰ ਅੰਨ੍ਹੇ ਧੰਨੇ ਭਗਤ ਪੈਦਲ ਤੁਰ ਕੇ ਗੋਇੰਦਵਾਲ ਸਾਹਬ ਪੁਜਦੇ ਹਨ।ਹੁਣ ਪਿਛਲੇ ਕਈ ਸਾਲਾਂ ਤੋਂ ਇਸ ਕਾਫਲੇ ਵਿੱਚ ਮੋਟਰ ਬਾਈਕ,ਕਾਰਾਂ ਤੇ ਟਰੇਕਟਰ ਟਰਲੀਆਂ ਵੀ ਸ਼ਾਮਲ ਹੋ ਗਏ ਹਨ,ਤੇ ਇਹ ਸੱਭ ਤੋਂ ਵੱਡੀ ਸੇਵਾ /ਸ਼ਰਧਾ ਕਿਆਸੀ ਗਈ ਹੈ। 
       ਗੁਰੂ ਅਰਜਨ ਦੇਵ ਦੀ ਨਗਰੀ ਤਰਨ ਤਾਰਨ ਨੂੰ ਮੱਸਿਆ ਦਾ ਖਾਸ ਧਾਰਮਿਕ ਮੁਕਾਮ ਹਾਸਲ ਹੈ,।ਚੌਦੇ ਮੱਸਿਆ ਨੂੰ ਦਰਬਾਰ ਸਾਹਬ ਤਿਲ ਧਰਨ ਨੂੰ ਥਾਂ ਨਹੀਂ ਹੁੰਦਾ,ਬੁੱਢੈ ਨੱਢੇ,ਮੁਟਿਆਰਾਂ ਗਭਰੂ,ਹਰ ਜਾਤ ਹਰ ਧਰਮ,ਬਿਨਾਂ ਵਿਤਕਰਾ ਭਗਤ ਜਨ ਸਰੋਵਰ ਵਿੱਚ ਡੁਬਕੀਆਂ ਲਾਉਂਦੇ ਹਨ।ਜਲ ਦੀ ਚੁਲੀ ਭਰ ਸਵੈ ਇੱਛਾ ਜਲ ਅੱਗੇ ਰੱਖ ਕੇ ਕਸਮ ਲੈਂਦੇ ਹਨ,ਹੇ ਬਾਬਾ ਜੇ ਤੂੰ ਸਾਡੀ ਇੱਛਾ ਪੂਰਨ ਕਰੇ ਅਸੀਂ ਪੰਜ ਮੱਸਿਆ ਨਾਵ੍ਹਾਂਗੇ।ਆਸਪਾਸ ਦੇ ਚਾਲੀ ਸਥਾਨਾਂ ਤੋਂ ਇਥੇ ਸੰਗਤ ਆਉਂਦੀ ਹੈ।ਲੁਟ ਖੋਹ ਵੀ ਹੁੰਦੀ ਹੈ,ਲੜਾਈ ਝਗੜਾ ਵੀ ਹੁੰਦਾ ਹੈ, ਸੱਟ ਫੇਟ ਵੀ ਲਗ ਜਾਂਦੀ ਹੈ,ਪਰ ਸੰਗਤ ਇਸ ਨੂੰ ਆਪਣਾ ਪਰਮ ਕਰਮ ਧਰਮ ਸਮਝ ਕਬੂਲ ਕਰਦੇ ਹਨ” ਤੇਰਾ ਭਾਣਾ ਮੀਠਾ ਲਾਗੈ”।
         ਡੇਰੇ ਵਿਚੋਲੇ ਬਣ ਕੇ ਸਮੂਹਕ ਸ਼ਾਦੀਆਂ ਕਰਾ ਕੇ ਪੁੰਨ ਖੱਟ ਰਹੇ ਹਨ,ਅਸਿਧੇ ਰੂਪ ਵਿੱਚ ਇਹ ਪਾਪ ਹੁੰਦਾ ਹੈ ਤੇ ਡੇਰੇਦਾਰ ਆਪਣੀ ਝੋਲ ਭਰ ਕੇ ਅੱਖਾਂ ਫੇਰ ਲੈਂਦਾ ਹੈ।
 ਇਹ ਬਾਬੇ ਟਰੇਵਲ ਏਜੰਟਾਂ ਨਾਲ ਰਲ ਕੇ ਵਿਦੇਸ਼ ਭੇਜਣ ਦਾ ਧੰਧਾ ਵੀ ਸ਼ਰੇਆਮ ਕਰਦੇ ਹਨ ਤੇ ਚੋਖੀ ਕਮਾਈ ਵੀ ਕਰ ਰਹੇ ਹਨ।ਉਂਝ ਵੇਖਣ ਸੁਣਨ ਨੂੰ ਇਹ ਬਾਬੇ ਤਪਸਵੀ ਤੇ ਬ੍ਰਹਮਚਾਰੀ ਹਨ ਪਰ ਭੋਰੇ ਵਿੱਚ ਸੈਂਕੜੇ ਗੋਪੀਆਂ ਦੇ ਕਾਨ੍ਹ ਹਨ।ਬੇਔਲਾਦ ਨੂੰ ਸਾਹਿਬ ਏ ਅੋੌਲਾਦ ਤੇ ਸ਼ਰਤੀਆ ਮੁੰਡਾ ਹੋਣ ਦਾ ਜਾਦੂ ਵੀ ਕਰਦੇ ਹਨ। 
               ਨਿਰਛੱਲ ਸੰਤ ਬਾਬਾ ਸੀਚੇਵਾਲ  ਨੂੰ ਚੰਦ ਕ ਲੋਕ ਜਾਣਦੇ ਹਨ,ਬਾਬਾ ਅੰਬੇਦਕਰ ਨੂੰ ਉਂਗਲੀਆਂ ਤੇ ਗਿਣਨ ਜੋਗੇ ਜਾਣਦੇ ਹਨ,ਪਰ ਇਹਨਾਂ ਛਲਾਵਿਆਂ ਨੂੰ ਲ਼ੱਖਾਂ ਡੰਡੋਤ ਕਰਦੇ ਹਨ।ਹਣ ਤਾਜਾ ਹਾਲਾਤ ਇਸ ਕਦਰ ਮਾਕੂਲ ਹਨ ਕਿ ਵੱਡੀ ਮਹਿੰਗੀ ਕਾਰ ਵਾਲਾ ਘੱਟ ਕਰਨੀ ਵਾਲਾ ਹੈ ਤੇ ਜਹਾਜ ਤੇ ਉਡਣ ਵਾਲਾ ਪਹੁੰਚਿਆ ਬਾਬਾ ਹੈ।ਸੱਚੇ ਸੁੱਚੇ ਰੱਬ ਨੂੰ ਮੰਨਣ ਵਾਲੇ  ਗੁਣੀ ਗਿਆਨੀ ਪੀਰ ਫਕੀਰ ਦੀ ਕੋਈ ਨਹੀਂ ਸੁਣਦਾ।ਡੇਰਿਆਂ ਦੀ ਸ਼ਰੇਣੀ ਵਿੱਚ ਵੀ ਪੱਛਮੀ ਦਿੱਖ ਵਾਲੇ  ਬਾਬੇ ਦੀ ਜੈ ਜੈ ਹੈ।ਅੰਨੇ੍ਹੇ ਭਗਤ  ਡੇਰੇ ਦੇ ਬਾਬੇ ਦਾ ਜਨਮ ਦਿਨ ਫਿਲਮੀ ਰੰਗ ਵਿੱਚ ਮਨਾਉਂਦੇ ਹਨ।ਤੇ ਬਰਸੀ ਤੇ ਤਾਂ ਵੱਡਾ ਮੇਲਾ ਭਰਦਾ ਹੈ।ਵਿਸਾਖੀ ਦਾ ਮੇਲਾ ਤੇ ਹੁਣ ਪੁਰਾਣਾ ਫੈਸ਼ਨ ਬਣ ਗਿਆ ਹੈ।ਡੇਰਿਆਂ ਤੇ ਹੋਲੀਆਂ ਭੜਕੀਲੇ ਰੰਗ ਵਿਚ ਖੇਡੀਆਂ ਜਾਂਦੀਆਂ ਹਨ।ਮੁਟਿਆਰਾਂ ਗਭਰੂ ਖਿੱਚੇ ਚਲੇ ਆਉਂਦੇ ਹਨ।
      “ ਦੁਨੀਆਂ ਬੜੀ ਬਾਂਵਲੀ,ਪੱਥਰ ਪੂਜਨ ਜਾਏ
        ਘਰ ਕੀ ਚੱਕੀ ਕਭੀ ਨਾਂ ਪੂਜੇ,ਜਿਸਕਾ ਪੀਸਾ ਖਾਏ”॥
            ਰਣਜੀਤ ਕੌਰ ਗੁੱਡੀ ਤਰਨ ਤਾਰਨ

"ਵੇਖ ਵੇਖ ਕੇ ਸਮਝ " - ਰਣਜੀਤ ਕੌਰ ਗੁੱਡੀ ਤਰਨ ਤਾਰਨ

ਵੇਖ ਵੀਰ ਵੇਖ ਜਰਾ ਵੇਖ ਕੇ ਚਲੋ
ਵੇਖ ਭੇੈਣ ਵੇਖ ਜਰਾ ਵੇਖ ਕੇ ਚਲੋ-
ਇਧ੍ਰਰ ਹੀ ਨਹੀਂ ਓਦਰ ਵੀ
ਅੱਗੇ ਹੀ ਨਹੀਂ ਪਿਛੈ ਵੀ-
ਸਿੱਧੇ ਹੀ ਨਹੀਂ ਪੁੱਠੈ ਵੀ-
ਸੱਜੇ ਹੀ ਨਹੀਂ ਖੱਬੇ ਵੀ-
ਉਪਰ ਹੀ ਨਹੀਂ ਹੇਠ ਵੀ-
ਵੇਖ ਵੀਰ ਭੇੈਣ ਜਰਾ ਵੇਖ ਕੇ ਚਲੋ
ਨੇਤਾ ਜੋ ਚੁਣਿਆ ਓ ਨਿਕਲਿਆ ਗਦਾਰ ਹੈ
ਵੋਟ ਲੈ ਕੇ ਵੋਟਰ ਦੇ ਸੀਨੇ ਚ ਖੌਭਦਾ ਕਟਾਰ ਹੈ  ॥
ਚੋਰਾਂ ਨੂੰ ਹੀ ਚੁਣਿਆ ਆਪਾਂ ਪਹਿਰੇਦਾਰ ਹੇੈ
ਉਮੀਦਾਂ ਤੇ ਪਾਣੀ ਫੇਰੇ ਇਹ ਉਮੀਦਵਾਰ ਹੈ॥
ਨਿਯਮ ਟੰਗੇ ਛਿੱਕੇ,ਨਿਜ਼ਾਮ ਧੰਨਾ ਸ਼ਾਹੂਕਾਰ ਹੈ
ਤੀਹ ਦਾ ੰਿਤੰਨ ਸੌ ਲਿਖੇ ਆੜ੍ਹਤੀਆ ਸਰਕਾਰ ਹੈ।
ਜਨਤਾ ਦੀ ਕੌਲੀ ਵਿੱਚ ਨਾਂ ਦੋ ਦਾਣੇ ਦਾਲ ਹੈ-
ਨੇਤਾਵਾਂ ਦਾ ਭਰਿਆ ਸੋਨੇ ਚਾਂਦੀ ਦਾ ਥਾਲ ਹੇੈ॥
ਵੋਟਰ ਦੇ ਗਲ ਵਿੱਚ ਨਾਂ ਬੁਨੈਨ ਦਿਸਦੀ
ਨੇਤਾ ਦੇ ਗਲ ਹੀਰੇ ਪੰਨਿਆਂ ਦਾ ਹਾਰ ਹੇੈ=
ਪੜ੍ਹਿਆ ਅਨ੍ਹਪੜ੍ਹ ਹਰ ਦੂਜਾ ਬੰਦਾ ਬੇਰੁਜਗਾਰ ਹੈ
ਲੀਡਰ ਦੀ ਦਸਵੀਂ ਪੀੜੀ ਤੱਕ ਦੌਲਤ ਬੇਸ਼ੁਮਾਰ ਹੈ॥
ਵੇਖੌ ਤੇ ਫੇਰ ਹੁਣ ਸੋਚੋ ਵੀਰੋ ਭੈੇਣੋ ਅੱਗੇ ਕਰਨੀ ਵਿਚਾਰ ਹੈ-
ਦੀਨ ਇਮਾਨ ਮਰੇ ਤੇ ਬੇਈਮਾਨ ਨੇ ਪਾਈ ਮਾਰੋਮਾਰ ਹੇੈ।
ਸੋਚ ਕੇ ਪਾਇਓ ਤੁਹਾਡਾ ਬੇਸ਼ਕੀਮਤੀ ਵੋਟ ਹੈ-
ਇਕ ਇਕ ਵੋਟ ਦੇ ਤੁੱਲ ਅਰਬ ਖਰਬ ਦਾ ਨੋਟ ਹੈ॥
ਰਣਜੀਤ ਕੌਰ ਗੁੱਡੀ ਤਰਨ ਤਾਰਨ

"ਇਕ ਖੱਤ ਆਵਾਮ ਤੇ ਨਿਜ਼ਾਮ ਦੇ ਨਾਮ"  ਭਾਗ -1- ਰਣਜੀਤ ਕੌਰ ਗੁੱਡੀ ਤਰਨ ਤਾਰਨ

" ਮਿੱਟੀ ਪਲੀਤ ਹੋ ਗਈ ਹੈ ਹਿੰਦਸਤਾਨ ਦੀ
,ਬਹੁਤ ਦੁਖੀ ਹੈ ਆਵਾਮ ਭਾਰਤ ਮਹਾਨ ਦੀ"
ਆਏ ਦਿਨ ਕਿਤੇ ਨਾਂ ਕਿਤੇ ਚੁਨਾਵ ਆਏ ਹੀ ਰਹਿੰਦੇ ਹਨ,ਕਦੇ ਜਿਮਨੀ ਚੋਣ ਤੇ ਕਦੇ ਚਿਮਨੀ ਚੋਣ।
ਉਮੀਦਵਾਰ ਚੋਰ ਮੋਰੀਆਂ ਲੱਭਦੇ ਹਨ।ਆਪਣੀ ਕਾਬਲੀਅਤ ਦੇ ਸਿਰ ਤੇ ਨਹੀਂ ਠੱਗੀ ਠੋਰੀ ਝੂਠ ਫਰੇਬ,ਧੋਖਾ ,ਲਾਰੇ ਲੱਪੇ ,ਬਗਲ ਵਿੱਚ ਛੁਰੀ ਤੇ ਮੂੰਹ ਤੇ ਰਾਮ ਰਾਮ ਵਾਲੇ ਮਖੌਟੇ ਦਰਸਾ ਕੇ,ਬਾਹਰੋਂ ਹੋਰ ਤੇ ਅੰਦਰੋਂ ਹੋਰ ,ਚਿਹਰੇ ਤੇ ਇਕ ਹੋਰ ਚਿਹਰਾ ਲਾ ਕੇ, ਫੋਕੀ ਹਮਦਰਦੀ ਦਾ ਲਿਬਾਸ ਪਾ ਕੇ,ਘਰ ਘਰ ਗਲੀ ਗਲੀ ਹੱਥ ਜੋੜ ਜੋੜ ਮੁਸਕਰਾ ਕੇ ਫਰਿਸ਼ਤੇ ਬਣ ਬਣ ਘੁੰਮਦੇ ਹਨ।ਫਿਰ ਇਸੇ ਚੋਰ ਮੋਰੀ ਰਾਂਹੀ ਤਖ਼ਤ ਮਲ ਕੇ ਪੰਜ ਸਾਲ ਲਈ ਅਸਮਾਨ ਦੇ ਫਰਿਸ਼ਤੇ ਬਣ ਸੈਂਕੜੇ ਪਹਿਰਿਆਂ ਵਿੱਚ ਜਾ ਲੁਕਦੇ ਹਨ।ਆਵਾਮ ਵਿਚਾਰੀ ਹੱਥ ਮਲਦੀ ਰਹਿ ਜਾਂਦੀ ਹੈ।
ਤਖ਼ਤ ਮਲਣ ਲਈ-ਕੋਝੀਆਂ ਚਾਲਾਂ,ਕੋਝੇ ਹੱਥ ਕੰਡੇ
,,    ਛੰਨੇ ਖੋਹ ਕੇ ਠੂਠੈ ਵੰਡੇ-
ਠੂਠੇ ਵਿੱਚ-ਛਟਾਕੀ ਲੂਣ,ਦੋ ਆਲੂ,ਦੋ ਗੰਢੇ-
-ਕਲ ਦੇ ਯੋਧੇ,ਅੱਜ ਨੇ ਅਮਲੀ ਜੁਆਰੀਏ ਭਿਖ ਮੰਗੇ॥
ਬੇਈਮਾਨ ਨੂੰ ਮੌਜਾਂ ਈ ਮੌਜਾਂ,ਈਮਾਨ ਖਾਵੇ ਡੰਡੇ- ॥
ਸ਼ਰਮ ਤਾਂ ਕਿਤੇ ਆਉਂਦੀ ਨਹੀਂ,ਨਿਲੱਜਿਓ ਲੱਜ ਤੁਹਾਨੂੰ ਨਹੀਂ ॥
ਨਿਜ਼ਾਮ- ਆਵਾਮ +ਨਿਯਮ= ਨਿਜ਼ਾਮ-ਅਸਲ ਵਿੱਚ ਤਾਂ ਹੈ ਇਹ ਪਰ ਮੁਲਕ ਵਿਚ ਇਸਦੇ ਬਰਅਕਸ ਹੈ,ਇਥੇ ਜੋ ਤਖ਼ਤ ਮਲ ਲਵੇ ਉਹ ਨਿਜ਼ਾਮ ਹੈ,ਉਸੇ ਦੇ ਨਿਯਮ ਹਨ ਤੇ ਉਹਦੇ ਹੁਕਮ ਹੇਠ ਆਵਾਮ ਗੁਲਾਮ ਹੈ।
ਚੋਣਾਂ ਦੇ ਦਿਨ  ਨੇੜੇ ਨੇੜੇ ਹਨ-ਨਿਜ਼ਾਮ ਜੀ ਨੂੰ ਅਪੀਲ ਹੈ ਕਿ ਮੁਫ਼ਤ ਸਹੂਲਤਾਂ ਦੇ ਵਾਅਦੇ ਦੀਆਂ ਵਹਿੰਗੀਆਂ ਦੇ ਆਸਰੇ ਲੂਲੀ ਲੰਗੜੀ ਹਕੂਮਤ ਨਹੀਂ ਆਪਣੀ ਯੋਗਤਾ ਦੇ ਸਿਰ ਤੇ ਹਕੂਮਤ ਬਣਾਓ।ਵਿਨਾਸ਼ ਨਹੀਂ ਵਿਕਾਸ ਲਿਆਓ। ਸੂਬੇ ਨੂੰ ਸਮੇਂ ਦਾ ਹਾਣੀ ਬਣਾਓ।ਕਾਣੀ ਵੰਡ ਨੂੰ ਨੱਥ ਪਾਓ।
1.( ਆਵਾਮ ਜੀ ਆਪ ਨੇ ਵੇਖ ਵੀ ਲਿਆ ਤੇ ਅਜ਼ਮਾ ਵੀ ਲਿਆ,ਜੇ ਇਸ ਤਰਾਂ ਹੀ ਸੁੱਤੇ ਰਹੇ ਤਾਂ ਸੂਬੇ ਨੂੰ ਮੜ੍ਹੀਆਂ ਦੇ ਰਾਹ ਪੈਣੋਂ ਰੱਬ ਵੀ ਨਹੀਂ ਬਚਾ ਸਕੇਗਾ,ਇਸ ਲਈ ਤਕੜੇ ਹੋ ਕੇ ਇਹ ਮੁਫ਼ਤੋ ਮੁਫ਼ਤੀ ਦੇ ਬਦਲੇ ਵੋਟਾਂ ਨਾ ਪੈਣ ਦਿਓ ਜੀ
2.-ਪੰਜਾਬ ਰੋਡਵੇਜ਼ ਕਰਮਚਾਰੀ ਤੇ ਅਧਿਕਾਰੀ ਹੁਸ਼ਿਆਰ ਹੋ ਕੇ ਘਟੋ ਘੱਟ 10 ਰੁਪਏ ਟਿਕਟ ਦਾ ਨਿਯਮ ਬਣਾ ਦਿਓ ਕਿਸੇ ਨੂੰ ਵੀ ਮੁਫ਼ਤ ਬੱਸ ਵਿਚ ਸਫ਼ਰ ਕਰਨ ਦੀ ਇਜ਼ਾਜ਼ਤ ਨਾਂ ਦਿਓ।ਆਪਣਾ ਵਿਭਾਗ ਆਪਣਾ ਘਰ ਸਮਝ ਕੇ ਬਚਾਓ।
3.-ਬਿਜਲੀ ਵਿਭਾਗ ਦੇ ਅਧਿਕਾਰੀ ,ਹਰ ਘਰ ਵਿੱਚ ਮੀਟਰ ਲਾਓ ਤੇ 2 ਰੁਪਏ ਯੁਨਿਟ ਬਿਜਲੀ ਰੇਟ ਲਾਗੂ ਕਰ ਦਿਓ।ਸਾਰੇ ਸਰਕਾਰੀ ਦਫ਼ਤਰਾਂ ਤੇ ਸਰਕਾਰੀ ਰਿਹਾਇਸ਼ਾਂ ਤੋਂ ਬਿਜਲੀ ਬਿਲ ਲਓ।ਜਦ ਕਿਸੇ ਵੀ ਮਹਿਕਮੇ ਵਿੱਚ ਬਿਨਾਂ ਇਕ ਖਾਸ ਫੀਸ ਭਰੇ ਕੰਮ ਚਾਲੂ ਨਹੀਂ ਹੋ ਸਕਦਾ ਤਾਂ ਫਿਰ ਮਹਿਕਮੇ ਨੂੰ ਬਿਜਲੀ ਪਾਣੀ ਕਿਉਂ ਮੁਫ਼ਤ?
4.-ਮੰਤਰੀਆਂ ਸੰਤਰੀਆਂ ਸਕੱਤਰਾਂ ਅਧਿਕਾਰੀਆਂ ਨੂੰ ਖਾਨਦਾਨ ਸਮੇਤ ਮੁਫ਼ਤ ਬਿਜਲੀ ਪਾਣੀ ਤੇ ਪੇਟਰੋਲ ਦਿਤਾ ਜਾਂਦਾ ਹੈ ਲੱਖਾਂ ਵਿੱਚ ਤਨਖਾਹਾਂ ਹਨ ਫਿਰ ਮੁਫ਼ਤ ਸਹੂਲਤਾਂ ਦਾ ਝੂੰਗਾ ਕਿਉਂ?
5. ਮੰਤਰੀ ਤਾਂ ਘਰ ਵਿਚੋਂ ਇਕ ਹੁੰਦਾ ਹੈ,ਤੇ ਸਰਕਾਰੀ ਗੱਡੀ ਪੂਰਾ ਕੁਨਬਾ ਉੇਡਾਈ ਰਖਦਾ ਹੈ,ਇਹ ਲਿਹਾਜ਼ ਬੰਦ ਕਰੋ।
6.ਹਰ ਘਰ ਵਿਚੋਂ ਇਕ ਮੈਂਬਰ ਸੁਰੱਖਿਆ ਦਸਤੇ ਵਿੱਚ 20 ਹਜਾਰ ਤੇ ਭਰਤੀ ਕਰਕੇ ਮੰਤਰੀਆਂ ਤੇ ਸਕੱਤਰਾਂ ਦੇ ਆਲੇ ਦੁਆਲੇ ਵਾਲੀ ਸੁਰਿੱਖਆ ਦੀ ਵਾੜ ਬਣਾਈ ਜਾਵੇ ਤੇ ਪੁਲੀਸ ਵਿਭਾਗ ਜੋ ਕਿ ਹੈ ਹੀ ਪਬਲਿਕ ਵਾਸਤੇ ਉਸ ਨੂੰ ਪਬਲਿਕ ਵਾਸਤੇ ਹੀ ਕੰਮ ਕਰਨ ਦਿੱਤਾ ਜਾਵੇ।ਇਸ ਨਾਲ ਬੇਰੁਜਗਾਰੀ ਵੀ ਘਟੇਗੀ ਤੇ ਆਵਾਮ ਨੂੰ ਲੋੜ ਵੇਲੇ ਪੁਲੀਸ ਵੀ ਲੱਭ ਜਾਏਗੀ ਜੋ ਕਿ ਇਸ ਵਕਤ ਸਿਰਫ਼ ਤੇ ਸਿਰਫ਼ ਸਰਕਾਰੀ ਤੰਤਰ ਦੇ ਸਰਹਾਣੇ ਹੀ ਜਮ੍ਹਾ ਰਹਿੰਦੀ ਹੈ।
7.-ਮਹਿਲਾਵਾਂ ਨੂੰ ਨਕਦੀ ਕਾਹਦੇ ਲਈ ਉਹਨਾਂ ਨੂੰ ਰੱਬ ਨੇ ਦੋ ਹੱਥ ਕਮਾਉਣ ਲਈ ਦਿੱਤੇ ਹਨ ਕਰ ਕੇ ਖਾਣ,ਇਸੇ ਪੈਸੇ ਨਾਲ  ਸਿਖਲਾਈ ਸੈਂਟਰ ਖੋਲ੍ਹ ਕੇ ਅੋਰਤਾਂ ਨੂੰ ਹੁਨਰ ਸਿਖਾਏ ਜਾਣ ਤਾਂ ਜੋ ਉਹ ਕਮਾ ਕੇ ਆਤਮ ਸਨਮਾਨ ਨਾਲ ਜਿਉਣ।
8.- ਸੁਣੋ ਨਿਜ਼ਾਮ ਜੀ-ਸਰਕਾਰੀ ਦਫ਼ਤਰਾਂ ਵਿੱਚ ਸਫ਼ਾਈ ਸੇਵਕ ਨਹੀਂ ਹਨ ਇਥੌਂ ਤਕ ਕੇ ਹਸਪਤਾਲਾਂ ਵਿੱਚ ਵੀ ਨਹੀਂ ਹਨ ਹਜਾਰਾਂਂ ਦੀ ਗਿਣਤੀ ਵਿੱਚ ਸਫਾਈ ਸੇਵਕ ਲੋੜੀਂਦੇ ਹਨ ਸੋ ਵਿਹਲੇ ਰਹਿਣ ਦਾ ਇਨਾਮ ਨਹੀਂ ਸਫਾਈ ਸੇਵਕਾਵਾਂ ਭਰਤੀ ਕਰ ਕੇ ਬਣਦੀ ਉਜਰਤ ਦਿਓ।
9.-ਧਿਆਨ ਯੋਗ-ਸ਼ਹਿਰ ਵਿਚ 2 ਹਜਾਰ ਸਫਾਈ ਸੇਵਕ ਚਾਹੀਦਾ ਹੈ ਤੇ ਕੇਵਲ 200 ਕੰਮ ਕਰ ਰਹੇ ਹਨ।
10.-ਹੁਣ ਆਓ ਜੀ ਮੁਫ਼ਤ ਰਾਸ਼ਨ ਮੇਰੀ ਰਸੋਈ ਦੀ" ਗਲ ਕਰ ਲਈਏ-ਪੰਜਾਬ ਵਿੱਚ ਕੁਲ ਮਿਲਾ ਕੇ ਗੁਰਦਵਾਰੇ ਤੇ ਡੇਰੇ ਦੋ ਕੁ ਲੱਖ ਹਨ ਜਿਥੇ ਮੁਫ਼ਤ ਪਰੋਸੀਆਂ ਥਾਲੀਆਂ ਹਰ ਆਮ ਤੇ ਖਾਸ ਨੂੰ ਉਪਲਬਧ ਹਨ,ਆਏ ਦਿਨ ਲੰਗਰ ਪ੍ਰਸ਼ਾਦਾ ਦਿਨ ਹੁੰਦਾ ਹੈ ਹਰ ਤਬਕਾ ਆਪਣੇ ਦੀਨ ਧਰਮ ਅਨੁਸਾਰ ਲੰਗਰ ਵਰਤਾਉਂਦਾ ਰਹਿੰਦਾ ਹੈ,ਤਰਨ ਤਾਰਨ ਤੋਂ ਅਮਮ੍ਰਿਤਸਰ ਦੇ ਰਾਹ ਤੇ ਸੜਕ ਕੰਡੇ ਬਾਬਾ ਨੌਧ ਸਿੰਘ ਦੀ ਸਮਾਧ ਤੇ ਚੌਵੀ ਘੰਟੇ ਚਾਹ ,ਦਾਲ ਸਭਜੀ ਪ੍ਰਸ਼ਾਦੇ ਦਾ  ਲੰਗਰ ਅਤੁਟ ਵਰਤਦਾ ਹੈ ਆਸ ਪਾਸ ਦੇ ਵਸਨੀਕ ਤੇ ਲੰਘਦੇ ਰਾਹੀ ਮੁਸਾਫਰ ਇਥੋਂ ਤਕ ਕੇ ਕਰਮਚਾਰੀ ਸੁਬਹ ਉਥੇ ਖੜ ਕੇ ਨਾਸ਼ਤਾ ਵੀ ਕਰ ਕੇ ਆਨੰਦ ਲੈਂਦੇ ਹਨ। ਹਰਮੰਦਿਰ ਸਾਹਬ ਤੋਂ ਹਰ ਰੋਜ਼ ਇਕ ਲੱਖ ਦੇ ਕਰੀਬ ਲੋਕ ਮੁਫ਼ਤ ਪੇਟ ਪੂਜਾ ਕਰਦੇ ਹਨ ਇਸੇ ਤ੍ਰਾਂ ਬਾਕੀ ਗੁਰਦਵਾਰਿਆਂ ਵਿੱਚ ਵੀ।ਫਿਰ ਪੰਜਾਬ ਵਿੱਚ ਮੁਫ਼ਤ ਰਾਸ਼ਨ ਵੰਡਣਾ ਤਾਂ ਜਨਤਾ ਨੂੰ ਗੁਲਾਮ ਬਨਾਉਣਾ ਸਿੱਧ ਹੁੰਦਾ ਹੈ।ਹਾਂ ਸਰਕਾਰੀ ਡੀਪੂ ਲਾ ਕੇ ਸਸਤੇ ਭਾਅ ਰਾਸ਼ਨ ਮੁਹੱਈਆ ਕਰਾਉਣਾ ਸਹੀ ਰਹੇਗਾ।ਪਰ ਰਸੋਈ ਗੈਸ ਤੇ ਸਸਤੀ ਹੋਣ ਵਾਲੀ ਨਹੀਂ ਉਹਦੇ ਲਈ ਹੱਥ ਹਿਲਾਉਣੇ ਪੈਣਗੇ।
ਹਰਿਆਣਾ ਰੋਡਵੇਜ਼ ਵਿੱਚ ਬਹੁਤ ਮਹਿਲਾਵਾਂ ਡਰਾਈਵਰ ਕੰਡਕਟਰ ਹਨ ।ਟਰੇਟਕਰ ਚਲਾ ਖੇਤੀ ਬਾੜੀ ਕਰਦੀਆਂ ਹਨ,ਡੇਅਰੀਫਾਰਮ ਚਲਾਉਂਦੀਆਂ ਹਨ।
ਕਲਕੱਤਾ ਵਿੱਚ ਬਹੁਤ ਸਾਰੀਆਂ ਅੋੌਰਤਾਂ ਟੈਕਸੀ ,ਰਿਕਸ਼ਾ ਚਲਾਉਣ ਦਾ ਕੰਮ ਕਰ ਆਤਮ ਨਿਰਭਰ ਹਨ।ਪੱਛਮੀ ਬੰਗਾਲ  ਤੇ ਕੇਰਲਾ ਵਿੱਚ ਕੋਈ ਮੁਫ਼ਤ ਸਹੂਲਤ ਨਹੀਂ ਆਬਾਦੀ ਵੀ ਬਹੁਤ ਜਿਆਦਾ ਹੇੈ।
ਪੰਜਾਬ ਚ ਵੀ ਅੋੌਰਤਾਂ ਸਾਰੇ ਕੰਮ ਕਰਦੀਆਂ ਸੀ ਹੁਣ ਵੀ ਕਰ ਸਕਦੀਆ ਹਨ ,ਘਰਾਂ ਵਿਚ ਵੀ,ਖੇਤਾਂ ਵਿਚ ਵੀ ਤੇ ਦਫ਼ਤਰਾਂ ਇਦਾਰਿਆਂ ਵਿੱਚ ਬਹੁਤ ਸਾਰੇ ਕਾਮੇ ਲੋੜੀਂਦੇ ਹਨ। ਕਿਰਤ ਕਰਕੇ ਹਕ ਹਲਾਲ ਦੀ ਕਰ ਕੇ ਖਾਣ ਦਿਓ ।
ਆਵਾਮ ਜੀ ਅਗਰ ਤੱਗੜੇ ਹੋ ਕੇ ਇਹ ਮੌਜੂਦਾ ਚਾਲਾਂ ਨੂੰ ਤੋੜ ਸਕੋ ਤਾਂ ਤੋੜ ਲਓ ਨਹੀਂ ਤੇ ਤਖ਼ਤਾਂ ਤੇ ਬੈਠਿਆਂ ਨੂੰ ਇੰਜ ਹੀ ਬੈਠੇ ਰਹਿਣ ਦਿਓ ,ਸੂਬੇ ਤੇ ਅਗਲੀਆਂ ਚੋਣਾਂ ਦੇ ਖਰਚ ਦਾ ਬੋਝ ਨਾਂ ਪੈਣ ਦਿਓ।
ਪਹਿਲਾਂ ਵੀ ਤੇ ਬਹੁਤ ਸਾਰੀਆਂ ਮੁਫ਼ਤ ਸਹੂਲਤਾਂ ਦਿਤੀਆਂ ਮੰਤਰੀਆਂ ਨੇ ਆਪਣੇ ਸੌ ਸਾਲ ਦਾ ਇੰਤਜ਼ਾਮ ਤੇ ਕਰ ਲਿਆ,ਪਰ ਹਰ ਵਿਭਾਗ ਖੁੱਡੇ ਲਾਇਨ ਲਾ ਦਿੱਤਾ। ਬੱਸ ਸਫ਼ਰ ਮੁਫ਼ਤ,-ਸਰਕਾਰੀ ਬਸਾਂ  ਦਾ ਨਾ ਪੁਛੋ ਹਾਲ,ਠੰਂਨ ਠੰਨ  ਗੋਪਾਲ ।ਬਿਜਲੀ ਮੁਫ਼ਤ,ਬਿਜਲੀ ਬਿਨਾਂ ਬੁਰੇ ਹਾਲ,ਰਾਸ਼ਨ ਮੁਫ਼ਤ -ਕਿਸਾਨ ਤੇ ਕਿਰਤੀ ਤੇ ਮੱਧਵਰਗ ਦੀ ਟੰਗੀ ਜਾਨ।
ਨਿਜ਼ਾਮ ਜੀ ਮੰਗਤੇ ਤਾਂ ਪਹਿਲਾਂ ਹੀ ਬਹੁਤ ਹਨ ਹੋਰ ਨਾਂ ਵਧਾਈ ਜਾਓ।ਮੰਦਰ ਮਸਜਿਦ ਗੁਰਦਵਾਰਿਆਂ ਦੇ ਬਾਹਰ ਹਜਾਰਾਂ ਦੀ ਗਿਣਤੀ ਵਿੱਚ ਮੰਗਤਿਆਂ ਦੀ ਭੀੜ ਹੈ ਤੇ ਉਹ ਸਾਰੇ ਰੱਜੇ ਪੁੱਜੇ ਹਨ।ਕਿਸੇ ਵੀ ਚਰਚ ਦੇ ਸਾਹਮਣੇ ਕਦੇ ਕੋਈ ਮੰਗਤਾ ਨਹੀਂ ਹੁੰਦਾ ਕਿਉਂ ਜੋ ਈਸਾਈ ,ਅੰਗਰੇਜ਼ ਲੋਕ ਆਪਣੀ ਆਵਾਮ ਨੂੰ ਭਿਖਾਰੀ ਨਹੀਂ ਮਿਹਨਤੀ,ਕਿਰਤੀ ਵੇਖਣਾ ਚਾਹੁੰਦੇ ਹਨ।ਕਿਰਤ ਕਰਕੇ ਖਾਣ ਦੀ ਹਦਾਇਤ ਕਰਦੇ ਹਨ।ਉਹਨਾਂ ਦਾ ਮੰਨਣਾ ਹੈ ਕਿ ਖਾਣ ਲਈ ਇਕ ਮੂੰਹ ਤੇ ਭਰਨ ਲਈ ਇਕ ਪੇਟ,ਰੱਬ ਨੇ ਦੋ ਹੱਥ ਤੇ ਦਸ ਉਂਗਲੀਆਂ ਦਿਤੀਆਂ ਹਨ ਜੋ ਕਿ ਕਮਾਉਣ ,ਖਾਣ ਲਈ ਕਾਫ਼ੀ ਹਨ।
ਭਾਗ -2-
ਤੇ ਸਾਡੇ ਗੁਰੂ ਪੀਰਾਂ,ਸੰਤਾਂ ਦਾ ਵੀ ਇਹੋ ਉਪਦੇਸ਼ ਹੈ "ਕਰ ਕੇ ਖਾਓ"॥ਸਾਰੇ ਗੁਰੂ ਪੀਰ ਸੰਤ ਦੇਵਤੇ ਸਾਡੀ ਧਰਤੀ ਤੇ ਹੋਏ ਹਨ ਤੇ ਉਹਨਾਂ ਦੀਆਂ ਸਿਖਿਆਵਾਂ ਦੇ ਗ੍ਰੰਥ ਵੀ ਸਾਡੇ ਕੋਲ ਹਨ ਪਰ ਉਸ ਤੇ ਅਮਲ ਵਲਾਇਤੀ ਧਰਤੀ ਦੇ ਬਾਸ਼ਿੰਦੇ ਕਰਦੇ ਹਨ।ਕਿੰਨੇ ਡਿੱਗ ਚੁਕੇ ਹਨ ਸਾਡੇ ਈਮਾਨ।ਮੰਗਤਿਆਂ ਦੀ ਭੀੜ ਵੇਖ ਕੇ ਗੁਰੂਆਂ ਦੇਵਤਿਆਂ ਦੀਆਂ ਆਤਮਾ ਹਨ ਲਹੂ ਲੁਹਾਨ॥ ਵਲਾਇਤ ਵਿੱਚ ਕਾਰਟੂਨ ਬਣ ਕੇ ,ਗਾ ਕੇ,ਸਟੰਟ ਕਰ ਕੇ ,ਜਾਨ ਜੋਖ਼ਮ ਵਿੱਚ ਪਾ ਕੇ ਪੇਟ ਭਰਨ ਦਾ ਯਤਨ ਕਰ ਲੈਂਦੇ ਹਨ ਲੋਕ ਪਰ ਹੱਥ ਅੱਡ ਕੇ ਮੰਗਦੇ ਨਹੀਂ ਹਨ।
ਸਾਡੇ ਨਿਜ਼ਾਮ ਨੇ ਹੱਥ ਤਾਂ ਕੀ ਝੋਲੀ ਅੱਡ ਭਿਖਾਰੀ ਬਣਾ ਛਡਿਆ ਹੈ ਆਵਾਮ ਨੂੰ।ਨਿਜ਼ਾਮ ਤੇ ਆਵਾਮ ਨੇ ਸ਼ਰਮ ਬੋਤਲ ਵਿੱਚ ਘੋਲ ਕੇ ਪੀ ਲਈ ਹੈ।ਆਮ ਆਦਮੀ ਪਾਰਟੀ ਦੇ ਕੰਮ ਬੋਲਣੇ ਚਾਹੀਦੇ ਸੀ ਨਾਂ ਕਿ ਲੌਲੀ ਪੋਪ ਟਾਫੀਆਂ ਦੇ ਵਾਅਦੇ ।ਇਹ ਜੋ ਨਕਦੀ ਮਹਿਲਾਵਾਂ ਨੂੰ ਦੇਣ ਦਾ ਅੇੈਲਾਨ ਕੀਤਾ ਗਿਆ ਹੈ,ਇਸੇ ਪੈਸੇ ਨਾਲ ਮਹਿਲਾਵਾਂ ਲਈ ਸਿਖਲਾਈ ਕੇਂਦਰ ਖੋਲੇ ਜਾਣੇ ਚਾਹੀਦੇ ਹਨ ਉਹ ਹੁਨਰਮੰਦ ਬਣ ਕੇ ਆਪਣੇ ਪੈਰਾਂ ਤੇ ਖੜੀਆਂ ਹੋਣ ।ਹਜਾਰ ਪੱਚੀ ਸੌ ਨਾਲ ਉਮਰ ਨਹੀਂ ਲੰਘਦੀ,ਨਕਦੀ ਤਾਂ ਘਰ ਦੇ ਮਰਦ ਖੋਹ ਕੇ ਲੈ ਜਾਂਦੇ ਹਨ ਤੇ ਸ਼ਰਾਬ,ਚਿੱਟਾ ਪੀ ਆਉਂਦੇ ਹਨ।
ਸੂਝਵਾਨ ਬੁੱਧਜਿੀਵੀ ਨੂੰ ਸਮਝ ਆ ਗਈ ਹੈ ਕਿ ਮਹਿਲਾਵਾਂ ਨੂੰ ਨਕਦੀ ਦਿੱਤੀ ਹੀ ਇਸ ਲਈ ਗਈ ਹੈ ਕਿ ਮਰਦ ਖੋਹ ਕੇ ਸ਼ਰਾਬ ਚਿੱਟਾ ਖ੍ਰੀਦ ਲੈਣ ਤੇ ਹਕੂਮਤ ਦੀ ਨਕਦੀ ਹਕੂਮਤ ਦੇ ਖਾਤੇ ਵਾਪਸ ਆ ਜਾਵੇ ਬੱਲੇ-ਹਕੁੂਮਤ ਦੇ ਪੱਲੇ ਤੋਂ ਨਾ ਲਗੇ ਧੇਲਾ ਤੇ ਬੱਲੇ ਬੱਲੇ ਦਾ ਲਗ ਜਾਵੇ ਮੇਲਾ॥
ਬਹੁਤੇ ਘਰਾਂ ਵਿੱਚ ਬੁੱਢੇ ਮਾਂਬਾਪ ਰਹਿੰਦੇ ਹਨ,ਕਿਤੇ ਕਿਤੇ ਇਕੱਲਾ ਜਣਾ ਵੀ ਹੈ।ਉਹਨਾਂ ਨੂੰ ( ਹੈਲਪਿੰਗ ਹੈਂਡ) ਸਹਾਇਕ ਸੇਵਾਦਾਰ ਦੀ ਚੌਵੀ ਘੰਟੇ ਲੋੜ ਹੈ ਪਰ ਨਹੀਂ ਮਿਲਦਾ ਕੋਈ ਸਹਾਇਕ ਕੋਈ ਨੌਕਰ ਉਹ ਪੈਸੇ ਹੱਥ ਵਿੱਚ ਫੜੀ ਪੁਕਾਰ ਰਹੇ ਹਨ ਤਨਖਾਹ ਲਓ ਸਾਡੀ ਮਦਦ ਕਰੋ,ਕਿਸਾਨ ਨੂੰ ਖੇਤਾਂ ਵਿੱਚ ਕੰਮ ਕਰਨ ਲਈ ਕੋਈ ਨਹੀਂ ਮਿਲਦਾ,ਕਪਾਹ ਚੁਣਨ ਲਈ ਚੋਣੀਆਂ ਨਹੀਂ ਮਿਲਦੀਆਂ।ਸਭਜੀਆਂ ਤੋੜਨ ਲਈ ਸਹਾਇਕ ਨਹੀਂ ਮਿਲਦੇ।ਮਿਲਣ ਵੀ ਕਿਥੌਂ ਜਦ ਘਰੇ ਬੈਠੈ ਨਕਦੀ ਵੀ ਮਿਲ ਰਹੀ ਹੈ ਤੇ ਮੇਰੀ ਰਸੌਈ ਵੀ ਚਲ ਸੋ ਚਲ ਹੈ।ਸਵਾਣੀਆਂ ਜੋ ਵੀਹ ਵੀਹ ਘੰਟੇ ਕੰਮ ਕਰਦੀਆਂ ਸੀ ਹੁਣ ਪਲੰਘਾਂ ਤੇ ਬੈਠੀਆਂ ਫੋਨ ਤੇ ਯੁਟਿਉਬ ਤੇ ਲਚਰਤਾ ਵੇਖਣ ਵਿੱਚ ਮਸਤ ਹਨ।ਹਕੂਮਤ ਨੇ ਜੋ ਖੁਲ੍ਹੇ ਲੰਗਰ ਵਰਤਾ ਦਿੱਤੇ ਹਨ।ਨਿਜ਼ਾਮ ਜੀ ਸਿਆਣੇ ਕਹਿੰਦੇ ਨੇ ਵਿਹਲਾ ਮਨ ਸ਼ੇੈਤਾਨ ਦੀ ਟਕਸਾਲ ਹੁੰਦਾ ਹੈ ,ਤੇ ਸ਼ੈੇਤਾਨ ਦਿਨ ਬਦਿਨ ਵੱਧ ਰਹੇ ਹਨ,ਅਤੇ ਵੱਡਿਆਂ ਨੇ ਇਹ ਵੀ ਉਪਦੇਸ਼ ਤੇ ਸੰਦੇਸ਼ ਦਿੱਤਾ ਸੀ ਕਿ "ਘਰ ਬੈਠਿਆਂ ਤੇ ਖੁੂਹ ਖਾਲੀ ਹੋ ਜਾਂਦੇ ਹਨ" ਤੇ ਨਿਜ਼ਾਮ ਜੀ ਇੰਜ ਮੁਫ਼ਤ ਵੰਡ ਵੰਡ ਕੇ ਆਪਣਾ ਝੂੱਗਾ ਚੌੜ ਕਰਾ ਕੇ ਕਿੰਨਾ ਚਿਰ ਘਰ ਚਲਾ ਸਕੋਗੇ?ਅੱਗਾ ਦੌੜ ਪਿੱਛਾ ਚੌੜ॥ਪੰਜਾਬ ਰਾਜ ਢਹਿ ਰਿਹਾ ਹੈ ।
ਅਵਾਮ ਜੀ ਧਿਆਨ ਦਿਓ ਵੋਟਾਂ ਤਾਂ ਬਿਹਾਰ ਯੁਪੀ ਤੋ ਆਏ ਕਾਮਿਆਂ ਨੇ ਭੁਗਤਾ ਦੇਣੀਆਂ ਹਨ ਇਸ ਲਈ ਜੇ ਹਿੰਮਤ ਕਰ ਕੇ ਇਹ ਮੁਫ਼ਤ ਸਹੂਲਤਾਂ ਦਾ ਪ੍ਰਸ਼ਾਦ ਬੰਦ ਕਰਾ ਲਿਆ ਜਾਵੇ ਤਾਂ ਸ਼ਰਾਬ ,ਨਸ਼ਿਆਂ ਨੂੰ ਵੀ ਠੱਲ੍ਹ ਪੈ ਜਾਏਗੀ। ਸ਼ਰੀਕਾਂ ਦੇ ਮਿਹਣਿਆਂ ਵਾਲੀ ਸਿਆਸਤ ਨੂੰ ਬਾਏ ਬਾਏ ਕਹੋ।
10 ਲੱਖ ਦਾ ਮੈਡੀਕਲ ਬੀਮਾ ਤਾਂ ਹੈ ਪਰ ਡਾਕਟਰ ਨਜ਼ਰ ਨਹੀਂ ਆਉਂਦੇ।ਉਸ ਨਾਲੋਂ ਚੰਗਾ ਹੈ 'ਗੁਰੂ ਦਾ ਲੰਗਰ,ਅਤੇ 'ਤੇਰਾ ਤੇਰਾ ' ਹਸਪਤਾਲ  ਚੰਡੀਗੜ  ਵਰਗੇ ਹੋਰ ਹਸਪਤਾਲ ਪੂਰੇ ਪੰਜਾਬ ਵਿੱਚ ਖੋਹਲ ਦਿਓ।ਇਸ ਤੋਂ ਵਧੀਆ ਮੁਫ਼ਤ ਸਹੂਲਤ ਹੋਰ ਕੋਈ ਹੋ ਹੀ ਨਹੀ ਸਕਦੀ।
ਰਣਜੀਤ ਕੌਰ ਗੁੱਡੀ ਤਰਨ ਤਾਰਨ

"ਕਾਦਰ ਦੀ ਕੁਦਰਤ ਦਾ ਸ਼ਾਹਕਾਰ" - ਰਰਣਜੀਤ ਕੌਰ /ਗੁੱਡੀ ਤਰਨ ਤਾਰਨ 

ਅੋੌਰਤ, ਅਬਲਾ, ਨਾਰੀ, ਇਸਤਰੀ, ਮਹਿਲਾ, ਲੇਡੀ, ਵੂਮੇਨ, ਮੈਡਮ, ਤੀਵੀ, ਤ੍ਰੀਮਤ, ਹਵਾ, ਕਿੰਨੇ ਹੀ , ਨਾਮ ਹਨ, ਇਕਆਕਾਰਦੇ।ਮਾਂ, ਚਾਚੀ, ਤਾਈ,ਮਾਸੀ, ਮਾਮੀ, ਭੂਆ, ਦਾਦੀ, ਨਾਨੀ, ਭਰਜਾਈ, ਭੈੇਣ, ਬੇਟੀ, ਧੀ, ਸਾਲੀ, ਸਸਾਲੇਹਾਰ, ਸਖੀਸਹੇਲੀ, ਅਰਧਾਂਗਨੀ, ਵਹੁਟੀ, ਪਤੀਸ, ਦਰਾਣੀ, ਜਠਾਣੀ, ਸੱਸ,ਕੰਨਿਆ, ਬਿੰਦਨੀ, ਭਤੀਜੀ, ਭਾਣਜੀ, ਨੂ੍ਹੰਹ,ਸੌਕਣ, ਬੇਗਮ, ਮਤਰੇਈ ਮਾਂ-ਤੇ ਕਿਂੰਨੇ ਹੀ ਰੂਪ ਹਨ ਇਸ ਆਕਾਰ ਦੇ।
ਕਾਇਨਾਤ ਵਿਚ ਕੋਈ ਵੀ ਹੋਰ ਅਕਸ ਐਸਾ ਨਹੀਂ ਜਿਸ ਦੇ ਇਕੋ ਵੇਲੇ ਇੰਨੇ ਨਾਮ ਤੇ ਇੰਨੇ ਰੂਪ ਹੋਣ।ਇੰਨੇ ਸਾਰੇ ਰੋਲ ਮਾਡਲ ਇਕੋ ਹੀ ਹਸਤੀ ਦੇ-ਅਸ਼ਕੇ ਜਾਈਏ'।ਕੁਦਰਤ ਦੇ  ਇਸ ਸ਼ਾਹਕਾਰ ਨੇ ਅਪਨਾ ਹਰ ਰੋਲ ਬੜੀ ਮੁਹਾਰਤ ਨਾਲ ਬਾਖੂਬੀ ਨਿਭਾਇਆ।ਜਿੰਦਗੀ ਦੀ ਇਸ ਸਮਾਜਿਕ ਸਟੇਜ ਤੇ ਭਾਂਵੇ ਇਹ ਉਸ ਦੀ ਆਪਣੀ ਜਾਤ ਨਾਲ ਸਬੰਧਤ ਹੋਵੇ ਜਾਂ ਓਪਰੀ ਜਾਤ ਨਾਲ,ਹਰ ਪੱਖ ਤੋ ਖਰੇ ਉਤਰਨਾ ਵੀ ਇਸ ਦੀ ਕਲਾ ਹੈ।
ਐ ਅੋੌਰਤ ਤੂੰ ਹੈ ਕਮਾਲ,ਉਤਮ ਤੇਰੀ ਜਾਤ'।
ਵੇਦਾਂ ਵਿਚ ਲਿਖਿਆ ਹੈ ਇਸਤਰੀ ਦੀ ਹਾਜ਼ਰੀ ਤੋਂ ਬਿਨਾਂ ਕੋਈ ਯੱਗ ਸੰਪਨ ਨਹੀਂ ਹੋ ਸਕਦਾ ਤੇ ਨਾਂ ਹੀ ਕੀਤਾ ਜਾਂਦਾ ਹੈ।ਕਹਿੰਦੇ ਹਨ ਬ੍ਰਾਹਮਣ ਵਰਗ ਵਿਚ ਕੰਨਿਆ ਦਾਨ ਬਿਨਾਂ ਜੀਵਨ ਅਧੂੁਰਾ ਰਹਿ ਜਾਂਦਾ ਹੈ।ਰੱਬ ਨੇ ਜਦ ਮਹਿਸੂਸ ਕੀਤਾ ਕਿ ਉਹ ਇਕੱਲਾ ਇਸ ਧਰਤੀ ਦੀ ਜੀਵਾਂ ਨੂੰ ਨਹੀ ਸੰਭਾਲ ਸਕਦਾ ਤਾਂ ਉਸ ਨੇ ਨਾਰੀ ਬਣਾਈ ਤੇ ਉਸਨੂੰ ਆਪਣੀ ਜਗਾਹ ਤੇ ਜਨਨੀ ਵੀ ਬਣਾ ਦਿਤਾ ਤੇ ਉਸ ਨੂੰ ਮਾਂ ਦਾ ਅਹੁਦਾ ਬਖਸ਼ ਦਿਤਾ।ਆਪਣੇ ਅੱਧੇ ਕੰਮ ਰੱਬ ਨੇ ਮਾਂ ਨੂੰ ਸੌਂਪ ਦਿਤੇ।ਔੋਰਤ ਨੇ (ਮਾਂ ਨੇ ਜਨਨੀ ਨੇ) ਵੀ ਰੱਬ ਦੀ ਸੌਂਪੀ ਹੋਈ ਬਖਸ਼ਿਸ਼ ਨੁੰ ਸਿਰ ਮੱਥੇ ਨਿਭਾਇਆ ਤੇ ਨਿਭਾਉਂਦੀ ਚਲੀ ਆ ਰਹੀ ਹੈ,"ਮਾਂ ਹੀ ਰੱਬ ਦਾ ਰੂਪ ਹੈ ਦੂਜਾ,ਮਾਂ ਦੀ ਪੂਜਾ ਰੱਬ ਦੀ ਪੂਜਾ"।
ਹਵਾ ਦਾ ਰੁਤਬਾ ਆਦਮ ਨੂੰ ਖਟਕਣ ਲਗਾ ਤੇ ਉਹ ਸਕੀਮਾਂ ਲਾਉਣ ਲਗਾ ਕਿ ਕਿਵੇਂ ਅੋੌਰਤ ਨੂੰ ਨੀਵਾਂ,ਨੀਵਾਂ ਰੱਖਿਆ ਜਾਏ ਤੇ ਆਪ ਸਰਵੋਤਮ ਬਣਿਆ ਰਹੇ।ਉਸ ਨੇ ਰੱਬ ਨੂੰ ਵੀ ਕਿਹਾ ਕਿ ਇਹ ਆਪਣੀ ਨਾਰੀ ਜਿਹੀ ਵਾਪਸ ਲੈ ਜਾ ਪਰ ਰੱਬ ਨੇ ਮਨੁੱਖ ਨੂੰ ਸਮਝਾਇਆ ਇਹ ਤੇਰਾ ਅੱਧਾ ਅੰਗ ਹੈ ਅਤੇ ਤੂੰ ਇਸ ਨਾਲ ਮਿਲ ਕੇ ਚਲਨਾਂ ਹੈ ਪਰ ਆਦਮ ਤਾਂ ਸਾਰੀ ਖੁਦਾਈ ਤੇ ਰਾਜ ਕਰਨਾਂ ਚਾਹੁਂਦਾ ਸੀ,ਉਸਨੇ ਸਭ ਤੋਂ ਪਹਿਲਾਂ ਅੋੌਰਤ ਤੋਂ ਗੁਲਾਮੀ ਕਰਾਉਣੀ ਸ਼ੁਰੂ ਕੀਤੀ ਤੇ ਇਹ ਰੌਲਾ ਪਾ ਦਿਤਾ ਕਿ ਅੋੂੌਰਤ ਤਾਂ ਪੈਰ ਦੀ ਜੁੱਤੀ ਬਰਾਬਰ ਹੈ।ਹਰ ਪੱਖ ਤੋਂ ਨੀਵੀਂ ਰੱਖਕੇ ਕੁਦਰਤ ਦੇ ਇਸ ਹਸੀਨ ਤੋਹਫੇ ਨੂੰ ਮਨ ਪ੍ਰਚਾਵੇ ਦਾ ਸਾਧਨ ਬਣਾ ਲਿਆ।ਖ੍ਰੀਦ ਵੇਚ ਦੀ ਵਸਤੁੂ ਤਕ ਬਣਾ ਲਿਆ।
ਫਿਰ 'ਬਾਬਾ ਨਾਨਕ ' ਅਵਤਾਰ ਧਾਰ ਕੇ ਧਰਤੀ ਤੇ ਆ ਗਿਆ ਤੇ ਉਸ ਨੇ ਆਪਣੇ ਮੁਖਾਰਬਿੰਦ ਰਾਂਹੀ ਬੜੇ ਪਿਆਰ ਨਾਲ ਮਾਨਵ ਨੂੰ ਸਮਝਾਇਆ ਕਿ ਇਹ ਤੇਰੀ ਭੰਡ (ਜਨਨੀ) ਹੈ।ਇਸ ਨਾਲ ਹੀ ਤੇਰਾ ਮੰਗਣਾ,ਵਿਆਹ ਹੋਣਾ ਹੈ ਤੇ ਇਹੋ ਤੇਰੀ ਨਸਲ ਨੂੰ ਅੱਗੇ ਵਧਾਏਗੀ।"ਭੰਡਿ ਜੰਮਿਐ,ਭੰਡਿ ਨਿੰਮਿਐ,ਭੰਡਿ ਹੋਵਣ ਵਿਆਹ"।ਤੇ ਫਿਰ ਨਾਰੀ ਦਾ ਇਕ ਹੋਰ ਨਾਮ ਸਾਮ੍ਹਣੇ ਆ ਗਿਆ,'ਭੰਡਿ'।ਬਾਬਾ ਨਾਨਕ ਦੇ ਬਿੰਦ ਜਿਨ੍ਹਾਂ ਵਿਦਵਾਨਾਂ ਦੀ ਸਮਝ ਵਿਚ ਆਏ,ਉਹ ਕੁਰਲਾਏ,"ਅੱਧਾ ਅੰਗ ਨਾਰ ਨੂੰ ਕਹਿੰਦੇ ,ਸਾਰੇ ਗ੍ਰੰਥ ਪਵਿਤਰ ਨੇ,ਨਾਰੀ ਨੂੰ ਜੋ ਜੁੱਤੀ ਆਖਣ,ਉਹ ਖੁਦ ਵੀ ਇਕ ਛਿੱਤਰ ਨੇ"।
ਇਸਤਰੀ ਨੇ ਆਪਣੀ ਅਕਲ ਤੇ ਸਾਹਸ ਨਾਲ ਮਨੁੱਖ ਵਲੋਂ ਛੱਡੇ ਹਰ ਤੀਰ ਦਾ ਮੁਕਾਬਲਾ ਕੀਤਾ।ਇਕੋ ਵਕਤ ਤੇ,ਰਾਧਾ,ਮੀਰਾ,ਚੰਡੀ,ਦੁਰਗਾ,ਕਾਲੀ ਮਾਤਾ, ਝਾਂਸੀ ਦੀ ਰਾਣੀ ਪਟਰਾਣੀ,ਚੌਧਰਾਣੀ ਜੋ ਵੀ ਰੋਲ ਸਾਮ੍ਹਣੇ ਆਇਆ ਝੱਟ ਉਸੇ ਵਜੂਦ ਵਿਚ ਆਪਾ ਢਾਲ ਦਿਤਾ ਤੇ ਆਪਣੀ ਕਲਾ ਦੇ ਜੌਹਰ ਵਿਖਾ ਦਿਤੇ ਤੇ ਰਹਿੰਦੀ ਦੁਨੀਆਂ ਤਕ ਆਪਣਾ ਨਾਮ ਕਾਇਮ ਕਰ ਲਿਆ।ਉਹ ਭੈਣ ਬੇਬੇ ਨਾਨਕੀ,ਮਾਈ ਭਾਗੋ,ਤਿਆਗ ਦੀ ਦੇਵੀ ਮਾਂ ਸੁਲੱਖਣੀ,ਤੇ ਕੁਰਬਾਨੀ ਦੀ ਦੇਵੀ ਮਾਂ ਗੁਜ਼ਰੀ ਵੀ ਬਣੀ।ਦੇਸ਼ ਭਗਤੀ ਵਿਚ ਵੀ ਪਿਛੇ ਨਹੀਂ ਹਟੀ,ਕਮਰਕਸ ਤਲਵਾਰ ਫੜ ਦੁਸ਼ਮਣ ਦੇ ਆਹੂ ਲਾਏ।ਜਦ ਦੇਸ਼ ਤੇ ਭੀੜ ਬਣੀ ਤਾਂ ਝੱਟ ਬੋਲ ਉਠੀ,
" ਜੇ ਹੋਵੇ ਸਰਹੱਦਾਂ ਤੇ ਲੋੜ ਤੇ ਹੱਥੀਂ ਕੰਤ ਨੂੰ ਦੇਵੇ ਤੋਰ ,ਤੇ ਆਖੇ ਮੈਂ ਆਵਾਂ"
ਭਗਤ ਸਿੰਘ,ਸੁਖਦੇਵ,ਰਾਜਗੁਰੂ,ਉਧਮ ਸਿੰਘ.ਕਰਤਾਰ ਸਿੰਘ ਜਿਹੇ ਲਾਲ ਦੇਸ਼ ਕੌਮ ਤੋਂ ਵਾਰ ਕੇ ਕੁਰਬਾਨੀ ਦੀ ਦੇਵੀ ਦਾ ਅਹੁਦਾ ਹਾਸਲ ਕਰ ਲਿਆ।ਮਮਤਾ ਵਿਚ ਇਸ ਦਾ ਕੋਈ ਬਦਲ ਨਹੀਂ।ਆਪਣੀ ਨੀਂਦ ਆਪਣਾ ਸੁੱਖ ਧੀਆਂ ਪੁੱਤਾਂ ਤੋਂ ਵਾਰ ਦਿਤਾ।ਕਈ ਤਰਾਂ ਦੇ ਸਿਤਮ ਸਹਿ ਕੇ ਵੀ ਧੀ ਲਈ ਪੂਣੀ ਪੂਣੀ ਇਕੱਠੀ ਕਰ ਕੇ ਨੱਕ ਰੱਖ ਲੈਣ ਦਾ ਯਤਨ ਕਰ ਲੈਣਾ।ਉਮਰ ਭਰ ਪਰਾਈ ਰਹਿ ਕੇ ਵੀ ਆਪਣੀ ਬਣੇ ਰਹਿਣਾ।ਐੇਸੀ ਕੋਈ ਲੋੜ ਐੇਸੀ ਕੋਈ ਖਾਹਿਸ਼ ਨਹੀਂ ਜੋ ਇਸ ਦੇ ਨਾਮ ਜਾਂ ਇਸ ਦੇ ਕਿਸੇ ਦੇ ਵੀ ਰੂਪ ਤੋਂ ਪੂਰੀ ਨਾਂ ਹੋ ਸਕੀ ਹੋਵੇ।
ਆਪਣੀ ਜਿੰਦ ਵੇਚਣ ਨੂੰ ਵੀ ਤਿਆਰ ਬਰ ਤਿਆਰ।ਮਹਿਬੂਬ ਲਈ ਪੂਰੀ ਵਫਾਦਾਰੀ-"ਮੁੱਲ ਵਿਕਦਾ ਸੱਜਣ ਮਿਲ ਜਾਏ ਲੈ ਲਵਾਂ ਮੈਂ ਜਿੰਦ ਵੇਚ ਕੇ",ਚ੍ਰੱਿਤਰ ਦੀ ਇਕ ਵੰਨਗੀ ਇਹ ਵੀ ਹੈ।--ਇਕ ਸ਼ਾਇਰ :"ਮਾਂ ਨੂੰ ਸੰਬੌੋਧਤ ਹੈ.,"ਤੂੰ ਹੁੰਦੀ ਸੈਂ ਤੇ ਸੋਨਾਂ ਬਣ ਜਾਂਦਾ ਸੀ ਹਰ ਰੁਦਰਾ ਦਾ ਰੋੜ ਨੀ ਮਾਏ,"ਬੇਟੀ ਕਹਿੰਦੀ ਹੈ,"ਮਾਂ ਤੂੰ ਹੁੰਦੀ ਸੈਂ ਤੇ ਕੇਵਲ ਮੇਰੀ ਮਾਂ ਸੈਂ ਅੱਜ ਨਹੀਂ ਏਂ ਤੇ ਮੇਰਾ ਰੱਬ ਏਂ।"ਜਿਥੋਂ ਤਕ ਪਹੁੰਚ ਪੈਂਦੀ ਹੈ ਸਵਰਗ ਕਾਇਮ ਰੱਖਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ,ਤਾਂਹੀ ਤੇ ਕਹਿੰਦੇ ਨੇ ਮਾਂ ਦੇ ਪੈਰਾਂ ਹੇਠ ਜੰਨਤ ਹੈ।"ਆਪਣੀ ਹੋਂਦ ਤੇ ਕਈ ਵਾਰ ਵਿਚਾਰੀ ਵੀ ਬਣ ਜਾਣਾ ਪੈਂਦਾ ਹੈ,
"  ਗੁਲਸ਼ਨ ਕੋ ਜਬ ਭੀ ਲਹੂ ਕੀ ਜਰੂਰਤ ਪੜੀ,ਸਬ ਸੇ ਪਹਿਲੇ ਗਰਦਨ ਹਮਾਰੀ ਕਟੀ-
ਅਬ ਕਹਿਤੇ ਹੈਂ ਅਹਿਲ-ਏ ਚਮਨ ਯੇ ਚਮਨ ਹੈ ਹਮਾਰਾ ਤੁਮ੍ਹਾਹਾਰਾ ਨਹੀਂ।"
ਐ ਅਬਲਾ ਨਾਰੀ ਤੇਰੀ ਯੇ ਹੀ ਕਹਾਨੀਂ,ਆਂਚਲ ਮੇਂ ਹੈ ਦੂਧ ਆਂਖੋਂ ਮੇਂ ਹੈ ਪਾਨੀ"।
ੰਮਰਦ ਦੇ ਸ਼ਾਤਿਰ ਦਿਮਾਗ ਨੂੰ ਪਤਾ ਹੈ ਸਭ ਅੋੌਰ੍ਰਤ ਦਾ ਹੀ ਪ੍ਰਤਾਪ ਹੈ,ਫਿਰ ਵੀ ਉਸ ਨੂੰ ਅਹਿਮੀਅਤ ਦੇਣ ਤੋਂ ਕਤਰਾਂਉਂਦਾ ਹੈ ਤੇ ਨਵੀਂ ਖੇਡ ਰਚਾ ਲਈ ਹੈ ਕਿ ਔੋਰਤ ਨੂੰ ਪੈਦਾ ਹੀ ਨਹੀ ਹੋਣ ਦੇਣਾ।ਬੇਸ਼ੱਕ ਮਾਯੂਸ ਹੈ ਪਰ ਯਤਨਸ਼ੀਲ਼ ਹੈ।ਮਮਤਾ ਦੀ ਇਸ ਮੂਰਤ ਨੂੰ ਚੁੜੇਲ ਡਾਇਨ,ਪੱਥਰ ਵੀ ਕਿਹਾ ਜਾਂਦਾ ਹੈ।ਸੌਂਕਣ,ਰਖੈਲ ਵੀ ਇਸ ਦੇ ਨਾਮ ਹਨ।ਮਰਦ ਨੇ ਇਸ ਨੂੰ ਵੇਸਵਾ ਦਾ ਰੂਪ ਵੀ ਬਣਾਇਆਂ,ਮਰਦ ਦੇ ਗੁਨਾਂਹਾਂ ਦੀ ਸਜ਼ਾ ਵੀ ਪਾਈ।ਘਰ ਉਜਾੜੇ ਤਾਂ ਮਰਦ,ਵਸਾਏ ਤਾਂ ਔੋਰਤ।ਸੱਸੀ, ਸੋਹਣੀ,ਹੀਰ,ਸਾਹਿਬਾਂ ਵੀ ਬਣੀ।ਇਕ ਪਲ ਆਦਮ ਦੀ ਚਾਹਤ ਤੇ ਦੂਜੇ ਹੀ ਪਲ ਆਦਮ ਵਲੋਂ ਹੀ ਠੱਗੀ ਗਈ।
ਸਮਾਜ ਦਾ ਇਹ ਅੱਧਾ ਵਰਗ ਇੰਨੀ ਵਾਰ ਲਿਤਾੜਿਆ ਜਾਣ ਦੇ ਬਾਵਜੂਦ ਵੀ ਚੰਦਰਮਾਂ ਤੇ ਪੈਰ ਲਾ ਆਇਆ।
" ਕੋਮਲ ਹੈ,ਕੰਮਜ਼ੋਰ ਨਹੀਂ,ਸ਼ਕਤੀ ਦਾ ਨਾਮ ਹੀ ਨਾਰੀ ਹੈ,ਸਭ ਕੋ ਜੀਵਨ ਦੇਨੇ ਵਾਲੀ ਮੌਤ ਭੀ ਤੁਮ ਸੇ ਹਾਰੀ ਹੈ।"
ਗੁਰੂ ਦੀ ਬਾਣੀ ਤੇ ਅਮਲ ਕਰਨਾਂ,ਆਪਣੇ ਇਮਾਨ ਤੇ ਟਿਕੇ ਰਹਿਣਾ।ਕਦੇ ਨੀਵੀ ਪਾਈ ਕਦੇ ਸਿਰ ਉਠਾਏ ਆਪਣੀ ਲਗਨ ਵਿਚ ਮਗਨ,
ਅੱਗੇ ਵੱਧਦੇ ਰਹਿਣਾ,ਹਰ ਹਾਲ ਵਿਚ ਘਰ ਨੂੰ ਟੁੱਟਣ ਤੋਂ ਬਚਾਉਣਾ ਇਸ ਦੀ ਕਾਰੀਗਰੀ ਰਹੀ ਹੈ।ਅੰਗਾਰਿਆਂ ਤੇ ਚਲ ਕੇ ਵੱਡਿਆਂ ਦੀ ਸਿਖਿਆ ਦਾ ਪਾਸ਼ ਰੱਖ ਲੈਣਾ,ਇਹੋ ਸੋਚ,-
"ਧਰਤੀ ਕੀ ਤਰਹ ਹਰ ਦੁੱਖ ਸਹਿ ਲੇ,ਸੂਰਜ ਕੀ ਤਰਹ ਜਲਤੀ ਜਾ।
ਸਿੰਧੂਰ ਕੀ ਲਾਜ ਨਿਭਾਨੇ ਕੋ ਚੁਪ ਚਾਪ ਤੂੰ ਆਗ ਪੇ ਚਲਤੀ ਜਾ।"
ਮਨੁੱਖ ਨੇ ਂਇਸ ਨੂੰ ਜਾਨਵਰ ਦੀ ਤਰਹਾਂ ਨੱਥ ਪਾਈ,ਬੁਲ੍ਹ ਸੀ ਦਿਤੇ,ਪੈਰੀ ਬੇੜੀਆਂ ਵੀ ਪਾਈਆਂ ਤੇ ਹਲਾਂ ਅੱਗੇ ਵੀ ਜੋਇਆ,ਜਨਮ ਦਾਤੀ ਦੇ ਹਰ ਰਾਹ ਚ ਪੱਥਰ ਵਿਛਾਏ।ਜਿਵੇਂ ਧਰਤੀ ਤੇ ਔੋਰਤ ਵਿਚ ਕੋਈ ਫਰਕ ਨਹੀ,ਇਵੇਂ ਹੀ ਸਵਰਗ ਤੇ ਮਾਂ ਵਿਚ ਕੋਈ ਫਰਕ ਨਹੀਂ,ਸ਼ਾਇਰ ਨੇ ਭਗਵਾਨ ਨੂੰ ਪੱਥਰ ਦੀ ਮੂਰਤੀ ਤੇ ਮਾਂ ਨੂੰ,--
"ਉਸ ਕੋ ਨਹੀ ਦੇਖਾ ਹਮ ਨੇ ਕਭੀ ਪਰ ਇਸ ਕੀ ਜਰੂਰਤ ਕਿਆ ਹੋਗੀ
ਐ ਮਾਂ ਤੇਰੀ ਸੂਰਤ ਸੇ ਅਲਗ ਭਗਵਾਨ ਕੀ ਸੂਰਤ ਕਿਆ ਹੋਗੀ"
ਇਕੋ ਵਕਤ ਤੇ ਬੱਚਿਆਂ ਦੀ ਡਾਕਟਰ,ਵੱਡਿਆਂ ਦੀ ਸੇਵਾਦਾਰਨੀ,ਆਪਣੇ ਨੰਨ੍ਹੇ ਲਾਲ ਲਈ ਨਜ਼ਰ ਵਟੂ ਵੀ ਬਣ ਜਾਂਦੀ ਹੈ।
'ਮਾਂ ਜੈਸ਼ੀ ਹਸਤੀ ਦੁਨੀਆਂ ਮੇ ਹੈ ਕਹਾਂ,ਨਹੀਂ ਮਿਲੇਗਾ ਬਦਲ ਚਾਹੇ ਢੂੰਢ ਲੇ ਸਾਰਾ ਜਹਾਂ"।
ਵਖਤ ਪਿਆ ਤੇ ਦੋ ਧਾਰੀ ਤਲਵਾਰ ਨਹੀ ਤੇ ਨਿਰਾ ਪਿਆਰ ਹੀ ਪਿਆਰ।ਰੇਸ਼ਮੀ ਤੰਦਾਂ ਨਾਲ ਭੈਣ ਭਰਾ ਦਾ ਪਿਆਰ ਬਂੰਨ੍ਹ ਲੈਣਾ।ਬਾਪ ਦੀ ਲਾਡੋ ਨੇ ਉਂਗਲੀ ਫੜ ਪਰੀਆਂ ਵਾਂਗ ਤੁਰਨਾਂ ।ਲਾਵਾਰਿਸ ਬਾਪ ਦੀ ਵਾਰਿਸ ਬਣ ਜਾਣਾਂ।ਸਹੁਰੇ ਦੀ ਬਾਬਲ ਵਾਂਗ ਹੀ ਬਰਾਬਰ ਸੇਵਾ ਕਰ ਲੈਣੀ-ਵਾਹ ਕਾਦਰ ਦੀ ਕੁਦਰਤ;ਨਿੱਕੇ ਭੈਣ,ਭਰਾਵਾਂ ਨੂੰ ਸੰਭਾਲਦੇ ਘਰ ਦੇ ਸਾਰੇ ਕੰਮ ਕਾਜ ਕਰ ਕੇ ਵੀ ਸਕੂਲ ਕਾਲਜ ਦੀ ਪੜ੍ਹਾਈ ਕਰ ਲੈਣੀ-ਇਹੋ ਗਾਉਣਾ "ਕੰੰਮ ਕਾਜ ਮੈਂ ਕਰਦੀ ਜਾਵਾਂ ਨਾਲ ਨਾਲ ਮੈ ਪੜ੍ਹਦੀ ਜਾਵਾਂ"ਇਹੋ ਹੀ ਹੈ ਵਿਦਿਆਂ ਦੀ ਦੇਵੀ ਸਰਸਵਤੀ,ਇਹੋ ਹੀ ਹੇੈ ਮਾਇਆ ਦੀ ਦੇਵੀ ਲੱਛਮੀ'ਤੇ ਇਹੋ ਹੀ ਹੈ ਪਿਆਰਾਂ ਮੁਹੱਬਤਾਂ ਦੀ ਦੇਵੀ ਵੀਨਸ'।
ਵੱਡਿਆਂ ਨੇ ਇਸ ਦੇਵੀ ਦੇ ਸਤਿਕਾਰ ਨੂੰ ਕਿੰਨੇ ਸੋਹਣੇ ਸ਼ਬਦਾਂ ਵਿਚ ਪਰੋਇਆ ਹੈ,'ਉਹੋ ਨਾਰ ੈੈਸੁਲੱਖਣੀ ਜਿਨ ਪਹਿਲੀ ਜਾਈ ਲੱਛਮੀ"।ਕਹਿੰਦੇ ਨੇ ਮਰਦ ਦੀ ਕਾਮਯਾਬੀ ਪਿਛੇ ਔੋਰਤ ਦਾ ਹੱਥ ਹੁੰਦਾ ਹੈ।ਅਜੋਕੇ ਯੁਗ ਵਿਚ ਐਸਾ ਕੋਈ ਵੀ ਖੇਤਰ ਨਹੀ ਜਿਥੇ ਮਰਦ ਦੇ ਮੋਢੇ ਨਾਲ ਮੋਢਾ,ਸ਼ਾਨਾਂ ਬ ਸ਼ਾਨਾਂ ਨਾਂ ਖੜੀ ਹੋਵੇ।ਭੈਣ ਬਣ ਕੇ ਮਾਂ ਤੋਂ ਭਰਜਾਈ ਮੰਗ ਲਈ ਤੇ ਆਖਣਾ ਵੀਰ ਲਿਆਇਆ ਨੀ ਚੰਦ ਵਰਗੀ ਭਰਜਾਈ,ਤੇ ਭਰਜਾਈ ਬਣ ਕੇ ਦਿੳਰ ਦੇ ਵਿਆਹ ਵਿਚ ਨੱਚ ਕੇ ਝੂਠ ਨੂੰ ਸੱਚ ਬਣਾ ਲੈਣਾ,ਨਣਦੀ ਨੂੰ ਮੁਕਲਾਵੇ ਤੋਰ ਕੇ ਸਹੁਰਿਆਂ ਦਾ ਭਾਰ ਵੰਡਾ ਲੈਣਾ।ਸਖੀ ਸਹੇਲੀ ਦਾ ਰਿਸ਼ਤਾ ਵੀ ਪੂੁਰੇ ਮਨ ਨਾਲ ਨਿਭਾਉਣਾ।
ਕੁੜੀਆਂ ਬਿਨਾਂ ਵਿਆਹ ਸ਼ਾਦੀਆਂ ਦੀ ਕੀ ਰੌਣਕ,ਨੱਚਣਾ,ਗਾਉਣਾ ਜਸ਼ਨ ਮਨਾਉਣੇ ਤੇ ਪ੍ਰਾਹੁਣਿਆਂ ਦੀ ਆਓ ਭਗਤ ਵੀ ਨਾਲ ਕਰ ਕੇ ਮਾਂ ਬਾਪ ਦੀ ਇਜ਼ਤ ਬਨਾਏ ਰੱਖਣਾ।ਗਲ ਕੀ ਕੁਦਰਤ ਵਲੋਂ ਬਖਸ਼ੀਆਂ ਸੋਹਲਾਂ ਕਲਾਵਾਂ ਦਾ ਭਰਪੂਰ ਮੁੱਲ ਮੋੜਿਆ ਹੈ ਨਾਰੀ ਨੇ।
ਤ੍ਰਿੰਝਣ ਵਿਚ ਚਰਖੇ ਦੀ ਸੰਗੀਤ ਮਈ ਘੁੂਕ ਤੋ ਪਿਪਲੀ ਪੀਂਘ ਤੋਂ ਐੇਸੀ ਉਡਾਰੀ ਮਾਰੀ ਕਿ ਫੇਅਰ ਲੇਡੀ ਤੋਂ ਫਸਟ ਲੇਡੀ ਬਣ ਗਈ।ਮੁਸੱਵਰ ਦੀ ਮੋਨਾਲੀਜ਼ਾ,ਸ਼ਾਇਰ ਦੀ ਗਜ਼ਲ,ਦਿਲ ਵਾਲੇ ਦੀ ਡਰੀਮ ਗਰਲ.,ਚਸ਼ਮੇ-ਬਧੂ।ਪਾਇਲਟ,ਇੰਜੀਨਿਅਰ,ਡਾਕਟਰ,ਅਧਿਆਪਕ,ਨਰਸ,ਅਨੇਕਾਂ ਹੋਰ ਵੀ ਰੂਪ ਹਨ ਇਸ ਕਿਰਦਾਰ ਦੇ।
ਸ਼ਾਲਾ,ਕਾਦਰ ਦੀ ਕੁਦਰਤ ਦਾ ਇਹ ਸ਼ਾਹਕਾਰ ਏਕ ਮੇਂ ਅਨੇਕ ਰੋਲਾਂ ਦਾ ਸੋਹਜਮਈ,ਸੰਵਾਦਮਈ,ਸ਼ਿੰਗਾਰ ਰਹਿੰਦੀ ਦੁਨੀਆਂ ਤਕ ਚੰਨ ਵਾਂਗੂ ਚਮਕਦਾ ਰਹੇ। ਆਮੀਨ।
੍ਰਰਣਜੀਤ ਕੌਰ /ਗੁੱਡੀ ਤਰਨ ਤਾਰਨ ॥                ੱ

ਡੈਡੀ ਜੀ ਦੇ ਨਾਮ ਖ਼ੱਤ ਮਾਨਯੋਗ ਡੈਡੀ ਜੀ , ਸਤਿਕਾਰ ਸਾਹਿਤ ਪ੍ਰਨਾਮ । - ਰਣਜੀਤ ਕੌਰ ਗੁੱਡੀ ਤਰਨ ਤਾਰਨ

ਉਸ ਵਕਤ ਡੈਡੀ ਜੀ ਜਦ ਤੁਸੀਂ ਵੀਰ ਦੇ ਕਾਰਨ ਪਰੇਸ਼ਾਨ ਹੁੰਦੇ ਸੀ ਤਾਂ ਮੇਰਾ ਮਨ ਉਬਲ ਉਬਲ ਪੈਂਦਾ ਸੀ,ਤੁਹਾਡੇ ਨਾਲ ਸਵਾਲ ਜਵਾਬ ਕਰਾਂ ਤੇ ਤੁਹਾਨੂੰ ਅਹਿਸਾਸ ਕਰਾਵਾਂ ਕਿ ਇਹ ਦੁੱਖ ਤੁਸੀਂ ਲੱਖਾਂ ਕਰੋੜਾਂ ਦੇ ਇਵਜ਼ ਆਪ ਸਹੇੜਿਆ ਹੈ। ਪਰ ਤੁਸੀਂ ਕਦੇ ਧੀਆਂ ਨੂੰ ਇੰਨਾ ਦਰਜਾ ਹੀ ਨਹੀਂ ਦਿੱਤਾ ਸੀ ਕਿ ਉਹ ਆਪਣੀ ਹੋਂਦ ਦਾ ਅਹਿਸਾਸ ਤੱਕ ਵੀ ਕਰਾ ਸਕਣ।
ਦੋ ਧੀਆਂ ਤੇ ਤੀਜੀ ਵਾਰ ਤੁਸੀਂ.....ਕੋਈ ਓਹੜ ਪੋਹੜ ਨਾਂ ਛੱਡਿਆ,ਕੋਈ ਅਲੀ ਔੋਲੀਆ,ਕੋਈ ਪੀਰ ਪੈਗੰਬਰ,ਮੜ੍ਹੀ ਮਸਾਣੀ,ਜਿਥੇ ਕਿਤੇ ਵੀ ਮੁੰਡੇ ਪੁੱਤਰ ਦੀ ਦਾਤ ਪੁੜੀਆਂ ਤਵੀਤਾਂ ਚ ਬੰਂ੍ਹਨ ਕੇ ਵੰਡਣ ਦੀ ਦੱਸ ਪਾਈ ਜਾਂਦੀ ਤੁਸੀਂ ਨੰਗੇ ਪੈਰ ਨਿਰਆਹਾਰ ਤੁਰ ਪੈਂਦੇ,ਦੁਪਹਿਰਾਂ ਦੀ ਆਨੇ ਕੱਢਣੀ ਧੁੱਪ ਚਾਹੇ ਸਾਉਣ ਭਾਦੋਂ ਦੀ ਲੰਮੀ ਝੜੀ,ਤੇ ਚਾਹੇ ਪੋਹ ਦਾ ਕੱਕਰ ਕੁਝ ਵੀ ਤੁਹਾਡੇ ਆੜੈ ਆਉਣ ਦੀ ਹਿੰਮਤ ਨਾਂ ਕਰ ਸਕਦਾ।ਤੇ ਖ਼ਵਰੇ ਕਿੰਨੀਆਂ ਧੀਆਂ ਦੀ ਬਲੀ।ਤੇ ਫੇਰ ਤੁਹਾਨੂੰ ਉਪਰਵਾਲੇ ਨੇ ਇਸ ਅਣਮੁੱਲੀ ਦਾਤ ਨਾਲ ਨਿਵਾਜ ਹੀ ਦਿੱਤਾ।
ਕਾਕੇ ਦੇ ਸਿਰ ਤੇ ਜਿੰਨੇ ਵਾਲ ਸਨ ਉਤਨੀਆਂ ਤੁਹਾਡੇ ਸਿਰ ਸੁਖਣਾ ਸਨ,ਜੋ ਤੁਸੀਂ ਅੱਜ ਤੱਕ ਵੀ ਪੂਰੀਆਂ ਨਹੀਂ ਲਾਹ ਸਕੇ। ਡੈਡੀ ਜੀ ਕਾਕੇ ਦੇ ਜਨਮ ਤੇ ਤੁਸੀਂ ਆੜ੍ਹਤੀਏ ਕੋਲੋਂ ਜੋ ਕਰਜਾ ਲਿਆ ਸੀ ਜਸ਼ਨ ਮਨਾਉਣ ਲਈ,ਉਹ ਵੀ ਦੂਣ ਸਵਾਇਆਂ ਹੋ ਤੁਹਾਡੇ ਗਲ ਦਾ ਤੌਖ਼ ਬਣ ਗਿਆ।ਅੱਧਾ ਕਿੱਲਾ ਗਹਿਣੇ ਪਾ ਉਹ ਕਰਜਾ ਉਤਰਿਆ,ਤੇ ਗਹਿਣੇ ਦੀ ਰਕਮ ਪੂਰੀ ਨਾਂ ਹੋਈ ਤੇ ਉਹ ਤੂੜੀ ਦੇ ਭਾੳ ਬੈਅ ਹੋ ਗਿਆ,ਇੰਨੇ ਨੂੰ ਕਾਕਾ ਵੱਡਾ ਹੋ ਗਿਆ,ਖਰਚ ਤੇ ਉਹਦੇ ਪਹਿਲਾਂ ਵੀ ਵਿਤੋਂ ਵੱਧ ਸੀ ਜਿਉਂ ਹੀ ਉਹ ਥੋੜਾ ਹੋਸ਼ ਸੰਭਲਿਆ ਤੇ ਉਹਦੇ ਖਰਚੇ ਤੁਹਾਡੀ ਚਾਦਰ ਤੋਂ ਵੀ ਬਾਹਰ ਨਿਕਲਣ ਲਗੇ।
ਅਸੀਂ ਦੋਵੇਂ ਭੇੈਣਾਂ ਤੰਗੀ ਤੁਰਸ਼ੀ ਵਿੱਚ ਮਰਦੀਆਂ ਜਿਉਂਦੀਆਂ ਦਸਵੀਂ ਜਮਾਤ ਚੰਗੇ ਨੰਬਰਾਂ ਵਿੱਚ ਪਾਸ ਕਰ ਹੀ ਗਈਆਂ। ਹੁਣ ਮਸਲਾ ਸੀ ਅਗੋਂ ਪੜ੍ਹਨ ਦਾ,ਤਸਾਂ ਤੇ ਕਦੀ ਸਾਨੂੰ ਏਨਾ ਹੱਕ ਹੀ ਨਹੀਂ ਸੀ ਦਿੱਤਾ ਕਿ ਅਸੀਂ ਤੁਹਾਡੇ ਸਾਹਮਣੇ ਉੱਚ ਸਿਖਿਆ ਦੀ ਗਲ ਵੀ ਕਰ ਸਕਦੇ,ਮੁੱਖ ਅਧਿਆਪਕ ਦਾ ਘਰ ਭਰ ਕੇ ਤੁਸੀਂ ਕਾਕੇ ਦਾ ਪ੍ਰਾਇਮਰੀ ਪਾਸ ਦਾ ਸਰਟੀਫੀਕੇਟ ਲੈ ਲਿਆ।ਉਹਨੂੰ ਛੇਵੀਂ ਜਮਾਤ ਚ ਦਾਖਲ ਕਰਾਉਣ ਲਈ ਤੁਹਾਨੂੰ ਦਿਨੇ ਤਾਰੇ ਦਿਸੇ ਪਰ ਤੁਸੀਂ ਬਿਲ ਆਖਰ ਦੋ ਨੰਬਰ ਚ ਕਾਕੇ ਦਾ ਦਾਖਲਾ ਵੱਡੇ ਸਕੂਲੇ ਕਰਾ ਹੀ ਲਿਆ।
ਅੱਜ ਜਦੋਂ ਤੁਹਾਡਾ ਲਾਡਲਾ ਪੁੱਤ ਜਿਉਣ ਦੀ ਜੰਗ ਲੜ ਰਿਹਾ ਹੈ,ਤੇ ਮੈਨੂੰ ਅਕਸਰ ਯਾਦ ਅਉਂਦੈ,' ਕਾਕਾ ਥੌੜਾ ਥੋੜਾ ਤੁਰਨ ਲਗਾ ਸੀ ਤੇ ਦਾਦੀ ਉਹਨੂੰ ਡੰਡਾ ਚੁੱਕ ਲਿਆਉਣ ਲਈ ਕਹਿੰਦੀ,ਉਹਨੂੰ ਬਹਾਦਰ ਬਣਾਉਣ ਲਈ ਇਹ ਡੰਡਾ ਭੈੇਣਾਂ ਨੂੰ ਮਾਰਨ ਲਈ ਉਕਸਾਇਆ ਜਾਂਦਾ,ਉਹਦੇ ਕੋਲੋਂ ਜਿਥੇ ਵੱਜਦਾ ਉਹ ਸਾਡੇ ਡੰਡਾ ਲਾ ਦੇਂਦਾ ਅਸੀਂ ਚੀਖਦੀਆਂ ਤੇ ਸਾਰੇ ਹੱਸ ਹੱਸ ਲੋਟ ਪੋਟ ਹੁੰਦੇ ਸਾਡੀਆਂ ਗੁੱਤਾਂ ਪੁਟਦਾ ਵਾਲ ਖੋਹ ਛੱਡਦਾ,ਉਹ ਬੋਲਣਾ ਸਿਖਿਆ ਤਾਂ ਉਹਨੂੰ ਮੋਟੀਆਂ ਗਾਲਾਂ ਕੱਢਣ ਤੋਂ ਕਿਸੇ ਨਾਂ ਟੋਕਿਆ ਸਗੋਂ ਖੁਸ਼ੀ ਮਨਾਈ ਜਾਂਦੀ,ਕਿ ਉਹ ਥੱਥਾ ਨਹੀਂ ਹੈ।ਉਹਦੇ ਕਾਰਨਾਮਿਆਂ ਦੇ ਉਲ੍ਹਾਂਭੈ ਆਂਢੌਂ ਗਵਾਂਢੌਂ ਤੇ ਸਕੂਲੋਂ ਆਉਣ ਲਗੇ,ਤੇ ਤੁਸਾਂ ਉਹਨੂੰ ਰਾਹੇ ਰਾਹ ਲਾਉਣ ਦੇ ਥਾਂ ਗਵਾਂਢ ਨਾਲ ਹੀ ਥਾਣੇ ਪਥਾਣੇ ਹੋ ਜਾਂਦੇ,ਸਕੂਲ ਦੇ ਮੁਖੀ ਦੀ ਸ਼ਕਾਇਤ ਲਾ ਉਹਨੂੰ ਘਰੋ ਬੇਘਰ ਕਰਵਾ ਦਿੱਤਾ।ਕਾਕੇ ਦੀ ਕਰਤੂਤ ਨੂੰ ਤੁਸੀਂ ਬਹਾਦਰੀ ਦਾ ਅਹੁਦਾ ਦੇਂਦੇ ਤੇ ਉਹਨੂੰ ਇਨਾਮਾਂ ਨਾਲ ਨਵਾਜਦੇ।
ਬਾਰਾਂ ਸਾਲ ਦਾ ਵੀ ਨਹੀਂ ਸੀ ਕਿ ਤੁਸੀਂ ਚਾਅ ਵਿੱਚ ਹੀ ਉਹਨੂੰ ਟਰੇਕਟਰ ਦਾ ਸਟੇਰਿੰਗ ਫੜਾ ਦਿੱਤਾ,ਤੇ ਉਸ ਟਰੇਕਟਰ, ਸੱਜਰ ਗਾਂ ਵਛੜੇ ਸਮੇਤ ਚੜਾ੍ਹ ਦਿੱਤਾ ਬਾਜੀ ਲਗੀ ਉਹ ਵੀ ਥਲੇ ,ਕਿੰਨਾ ਚਿਰ ਮੰਜੇ ਤੇ ਰਿਹਾ ਤੇ ਕਿੰਨਾ ਪੈਸਾ ਲਗਾ,ਜੋ ਮਾਂ ਵਰਗੀ ਜਮੀਨ ਨੂੰ ਬੈਅ ਕਰਕੇ ਪੂਰਾ ਕੀਤਾ।ਉਸ ਵਕਤ ਨਾ ਤੁਹਾਨੂੰ ਤੇ ਨਾਂ ਦਾਦੀ ਨੂੰ  ਨਾ ਮਾਂ ਨੂੰ ਇਹ ਖਿਆਲ ਆਇਆ ਕਿ ਜਮੀਨ ਹੀ ਸੱਭ ਦਾ ਪੇਟ ਭਰਦੀ ਹੈ,ਤੁਸਾਂ ਇਹੋ ਕਿਹਾ ਪੁੱਤ ਤੋਂ ਵਾਰ ਦਿੱਤਾ ਸੱਭ ਇਹਦਾ ਹੀ ਹੈ ਅੱਜ ਲੈ ਲਿਆ ਤਾਂ ਕੀ।ਉਹ ਮਸਾਂ ਉਠਿਆ ਹੀ ਸੀ ਕਿ ਉਸ ਮੋਟਰਬਾਈਕ ਮੰਗ ਲਿਆ।
ਮਾਂ ਨੇ ਕਿਹਾ ਮੈਨੂੰ ਬੜਾ ਚਾਅ ਮੇਰਾ ਪੁੱਤ ਮੋਟਰਸੈਕਲ ਤੇ ਮੈਨੂੰ ਚੜ੍ਹਾ ਕੇ ਲਜਾਵੇ ਤੇ ਵਿਆਜੀ ਕਿਸ਼ਤਾਂ ਤੇ ਓਦਣ ਹੀ ਮੋਟਰਸੈਕਲ ਵੀ ਤੁਸਾਂ ਲੈ ਦਿੱਤਾ।ਮੋਟਰਬਾਈਕ ਲੈਂਦੇ ਹੀ ਉਸਦੀ ਸੰਗਤ ਵੀ ਬਦਲ ਗਈ ਤੇ ਉਹ ਢਾਣੀਆਂ ਚ ਬਹਿ ਕੇ ਲੁਟਾਂ ਖੋਹਾਂ ਦੀ ਜੁਗਤ ਵੀ ਸਿੱਖ ਗਿਆ,ਤੇ ਇਸ ਤਰਾਂ ਉਸਦੇ ਐੇਬ ਵਧਦੇ ਗਏ ਉਹ ਕਦੇ ਸਕੂਲ਼ ਨਾਂ ਵੜਦਾ।
ਤੁਹਾਨੂੰ ਆਪਣੀਆਂ ਧੀਆਂ ਦੀ ਗੈਰਤ ਅਣਖ ਤਾਂ ਪਤਾ ਸੀ ਪਰ ਪਰਾਈਆਂ ਧੀਆਂ ਤੁਹਾਨੂੰ ਪੱਥਰ ਦੀਆਂ ਲਗਦੀਆਂ। ਕਾਕਾ ਨਾਬਾਲਗ ਵੀ ਬਾਲਗਾਂ ਵਾਲ਼ੀਆਂ ਹਰਕਤਾ ਕਰਨ ਲਗਾ।ਤੁਸੀਂ ਕਦੇ ਉਸਨੂੰ ਨਾਂ ਟੋਕਿਆ,ਨਾਂ ਕਿਸੇ ਧੀ ਤੋਂ ਮਾਫ਼ੀ ਮੰਗੀ।ਤੁਸਾਂ ਕਦੇ ਨਾਂ ਉਸ ਨੂੰ ਉਹਨਾਂ ਸੁਖਣਾ ਦਾ ਵਾਸਤਾ ਪਾਇਆ ਜੋ ਅੱਜ ਵੀ ਉਤਾਰ ਰਹੇ ਹੋ।ਕਿਸਾਨ ਬੀਜ ਬੋਂਦਾ ਹੈ ਤਾਂ ਬੂਟਾ ਬਣਨ ਤੱਕ ਉਸਦੀ ਨਿਗਰਾਨੀ ਕਰਦਾ ਹੈ,ਪਰ ਤੁਸੀਂ ......
ਜਿਸ ਜਮੀਨ ਦਾ ਤੁਹਾਨੂੰ ਵਾਰਸ ਚਾਹੀਦਾ ਸੀ ਉਹ ਲਾਵਾਰਸ ਹੋ ਰਹੀ ਸੀ,ਤੇ ਵਾਰਸ ਉਹਦੀ ਕਬਰ ਤੇ ਅਯਾਸ਼ੀ ਮਾਣ ਰਿਹਾ ਸੀ।ਤੁਹਾਨੂੰ ਫੇਰ ਵੀ ਕੁਝ ਨਾਂ ਖੁੜਕੀ।

        
ਅਸੀਂ ਜਿਵੇਂ ਨਾ ਕਿਵੇਂ ਜੇ ਬੀ ਟੀ ਕਰ ਲੀ ਤੇ ਨੌਕਰੀ ਵੀ ਲਗ ਗਈਆਂ ਜਿਥੇ ਤੁਸੀਂ ਵਿਆਹ ਦਿੱਤਾ ਤੁਹਾਡੀ ਰਜ਼ਾ ਵਿੱਚ ਰਾਜ਼ੀ ਹਾਂ।
ਕਾਕਾ ਸਿੰਘ ਨੇ ਇਕ ਹੋਰ ਰੱਟ ਲਾ ਦਿੱਤੀ ਕਿ ਉਹ ਵਿਦੇਸ਼ ਜਾ ਕੇ ਆਪਣੀ ਗੀਤਾਂ ਦੀ ਅਲਬਮ ਕੱਢੇਗਾ।ਤਸਾਂ ਭੱਜ ਨੱਸ ਕਰਕੇ ਤੇ ਪੈਸਾ ਲਾ ਕੇ ਉਸਦੀ ਦੇਸ਼ ਵਿੱਚ ਇਕ ਅੇਲਬਮ ਤਾਂ ਕਢਵਾ ਦਿੱਤੀ ਪਰ ਉਸਨੇ ਬਾਹਰ ਜਾਣ ਦੀ ਜਿੱਦ ਫੜ ਲਈ।ਫਿਰ ਤੁਸਾਂ ਏਜੰਟ ਦੇ ਝਾਂਸੇ ਵਿੱਚ ਆ ਕੇ ਇਕ ਆਈਲਟ ਪਾਸ ਕੁੜੀ ਦੇ ਮਾਪਿਆਂ ਨਾਲ ਪੰਦਰਾਂ ਸੋਲਾਂ ਲੱਖ ਵਿੱਚ ਸੌਦਾ ਕਰ ਲਿਆ,ਪੜ੍ਹਿਆ ਤਾਂ ਹੈ ਨਹੀਂ ਸੀ ਕਦੇ ਉਹ ਪਰ ਬਾਰਾਂ ਜਮਾਤਾਂ ਪਾਸ ਦੀ ਸੰਨਦ ਵੀ ਲੈ ਦਿੱਤੀ ਤੁਸੀਂ।
ਇਹ ਜੋ ਕੁਝ ਮੈਂ ਕਿਹੈ,ਇਹ ਸੱਭ ਤੁਸੀਂ ਜਾਣਦੇ ਹੋ,ਤੇ ਸੱਭ ਜਾਣਦੇ ਹੋਏ ਇਸ ਵਾਰ ਵੀ ਤੁਸੀਂ ਆਪਣੇ ਲਾਡਲੇ ਨੂੰ ਰਾਹੇ ਨਾਂ ਪਾ ਸਕੇ ਉਹ ਤੇ ਆਪਣੀ ਜੁੰਡਲੀ ਤੇ ਏਜੰਟ ਨੂੰ ਹੀ ਆਪਣਾ ਖੇੈਰਖਵਾਹ ਸਮਝਦਾ ਸੀ ਤੇ ਤੁਹਾਡੇ ਇੰਨੀ ਕੁਰਬਾਨੀ ਨੂੰ ਉਸ ਮਿੱਟੀ ਵੀ ਨਾ ਜਾਣਿਆ ਤੇ ਜੋ ਟੋਟਾ ਜਮੀਨ ਦਾ ਬਚਿਆ ਸੀ ਉਹ ਬੈਂਕ ਦੇ ਹਵਾਲੇ ਕਰ ਕੁੜੀ ਵਾਲਿਆਂ ਤੇ ਏਜੰਟ ਦਾ ਘਰ ਭਰ ਦਿੱਤਾ ਤੇ ਫੇਰ ਸੱਭ ਟੂਮ ਛੱਲਾ ਵੇਚ ਧੁੂਮ ਧਾਮ ਨਾਲ ਕਾਕਾ ਸਿੰਘ ਦਾ ਵਿਆਹ ਹੋ ਗਿਆ।
ਜਿਸਨੂੰ ਤੁਸੀਂ ਸਿਕਿਆਂ ਨਾਲ ਤੋਲ ਕੇ ਨੂ੍ਹੰਹਰਾਣੀ ਬਣਾ ਕੇ ਲਿਆਂਦਾ ਸੀ,ਉਹਦਾ ਤੇ ਖ਼ਵਰੇ ਤੁਸੀਂ ਪਿਛਲੇ ਜਨਮ ਦਾ ਕਰਜ਼ਾ ਦੇਣਾ ਸੀ।ਉਹ ਕਾਕਾ ਸਿੰਘ ਨੂੰ ਬੁਲਾਉਣ ਦਾ ਦਿਲਾਸਾ ਦੇ ਕੇ ਫਲਾਈ ਕਰ ਗਈ।
ਕਾਕਾਸਿੰਘ ਬਾਹਰ ਜਾਂਦਾ ਜਾਂਦਾ ਅੰਦਰ ਚਲਾ ਗਿਆ,ਸ਼ਾਇਦ ਹੀ ਹੁਣ ਉਹ ਇਸ ਵਿਹੜੇ ਖੁਲੀ ਹਵਾ ਵਿੱਚ ਮੁੜ ਸਕੇ।
ਬੈਂਕ ਦੇ ਕਰਜੇ ਵਿੱਚ ਪੰਦਰਾਂ ਕਿਲੇ ਕੁਰਕ ਹੋ ਗਏ ।
ਸਾਡਾ ਅਰਸ਼ਾਂ ਦਾ ਰਾਜਾ ਬਾਬਲ ਫਰਸ਼ ਤੇ ਆਣ ਪਿਆ।
ਡੈਡੀ ਅਸੀਂ ਤੁਹਾਨੂੰ ਰੋਟੀ ਤੋਂ ਆਤੁਰ ਤਾਂ ਨਹੀਂ ਸੀ ਰਹਿਣ ਦੇਣਾ ਤੁਹਾਨੂੰ ਕੀ ਲੋੜ ਸੀ ਜਹਿਰ ਖਾਣ ਦੀ।ਤੁਹਾਡੀ ਅੋਲਾਦ ਹਾਂ ਅਸੀਂ।ਜਮੀਨ ਛੁਡਾਉਣ ਦੀ ਹੈਸੀਅਤ ਨਹੀਂ ਹੈ ਸਾਡੀ ਪਰ ਅਸੀਂ ਤੁਹਾਡੀ ਦੇਖ ਰੇਖ ਪੂਰੇ ਇਜ਼ਤ ਮਾਣ ਨਾਲ ਕਰਾਂਗੀਆਂ,ਰੱਬ ਨੇ ਤੁਹਾਨੂੰ ਨਵਾਂ ਜਨਮ ਦਿੱਤਾ,ਅਸੀਂ ਤੁਹਾਨੂੰ ਅੱਜ ਤੋਂ ਨਵੀਂ ਜਿੰਦਗੀ ਦੇਵਾਂਗੀਆਂ।ਵਾਹਿਗੁਰੂ ਦੀ ਮਿਹਰ ਹੋਵੇਗੀ ਤੇ ਵੀਰ ਵੀ ਘਰ ਆਜੇਗਾ।
ਡੈਡੀ ਜੀ , ਕਲ ਦੀ ਰਾਤ ਕਾਲੀ ਸੀ,ਪਰ ਰਾਤ ਹੀ ਤਾਂ ਸੀ "॥
ਆਪ ਜੀ ਦੀਆਂ ਧੀਆਂ
ਸੁਸ਼ਮਾ ਤੇ ਸਵੇਰਾ.........
ਚਲਦੇ ਚਲਦੇ-ਅਧੁਨਿਕਤਾ ਦੀ ਅੰਨ੍ਹੀ ਹਨੇਰੀ ਉੜਾ ਲੈ ਗਈ-
ਪੁੱਤਾਂ ਦੀ ਤੋਤਲੀ ਕਵਿਤਾ,ਧੀਆਂ ਦੇ ਅਲ੍ਹੜ ਹਾਸੇ॥.........
ਰਣਜੀਤ ਕੌਰ ਗੁੱਡੀ ਤਰਨ ਤਾਰਨ

"ਸਚੋ ਸੱਚ " -ਰਣਜੀਤ ਕੌਰ ਗੁੱਡੀ ਤਰਨ ਤਾਰਨ

ਅੱਜ ਕੁਝ ਫੁੱਲ ਡਾਲੀ ਨਾਲੋਂ ਵੱਖ ਹੋਣਗੇ
ਆਪਣੇ ਆਪਣੇ ਨਸੀਬਾਂ ਦਾ ਲਿਖਿਆ ਢੋਣਗੇ
ਕੁਝ ਫੁੱਲ ਮਜ਼ਾਰ ਦਾ ਸ਼ਿੰਗਾਰ ਬਣਨਗੇ
ਕੁਝ ਫੁੱਲ ਗਲੇ ਦਾ ਹਾਰ ਬਣਨਗੇ
ਤੇ ਕੁਝ ਚਰਨਾਂ ਤੇ ਪ੍ਰਵਾਨ ਚੜ੍ਹਣਗੇ।
ਇਹ ਕਿੱਸੇ ਕੰਨੀ ਸੁਣੇ ਹਨ ਤੇ ਮੇਰੇ ਨੇੜੇ ਤੇੜੇ  ਵਾਪਰੇ ਹਨ।
ਰਤਨ ਦੀ ਕਹਾਣੀ ਕਿਥੋਂ ਸ਼ੁਰੂ ਕਰਾਂ,ਨੈਣ ਭਰ ਆਏ.....
ਨਾਂ ਕਿਸੇ ਨੂੰ ਮੁਕੰਮਲ ਜਹਾਨ ਮਿਲਿਆ ਹੈ ਕਦੇ ਤੇ ਨਾਂ ਹੀ ਮੁਕੰਮਲ ਅਸਮਾਨ -ਕੋਈ ਨਾਂ ਕੋਈ ਕਮੀ ਰਹਿ ਹੀ ਜਾਂਦੀ ਹੈ ਜਾਂ ਸ਼ਾਇਦ ਮੁਕੰਮਲ ਹੋਣ ਦੀ ਜਦੋਜਹਿਦ ਹੀ ਜਾਨ ਤੇ ਜਹਾਨ ਹੈ।
ਉਹ ਮੁਸੱਵਰ ਦੇ ਤਸੁਵਰ ਵਰਗੀ ਸੀ ,ਜਿਉਂ ਰੱਬ ਨੂੰ ਵੀ ਵੇਖ ਰਸ਼ਕ ਆ ਗਿਆ ਹੋਵੇ ਤੇ ਉਹਨੇ ਰੰਗਾਂ ਵਿੱਚ ਸਾਹ ਭਰ ਦਿੱਤੇ ਹੋਣ।ਰੂਪਮਤੀ ਨੂੰ,ਸੱਭ ਕੁਝ ਦਿੱਤਾ ਸੀ ਉਪਰ ਵਾਲੇ ਨੇ ।ਉਹ ਆਮ ਨਾਲੋਂ ਵੱਖਰੀ ਸੀ ਹਰ ਪੱਖ ਤੋਂ।ਉਹ ਕਮੀ ਜੋ ਮਾਂ ਬਾਪ ਆਪਣੀ ਕਾਇਨਾਤ ਵਾਰ ਕੇ ਵੀ ਪੂਰੀ ਨਹੀਂ ਸਨ ਕਰ ਸਕਦੇ।ਰਤਨ ਦੀ ਮਾਂ ਇਸ ਨੂੰ ਆਪਣੀ ਪ੍ਰੀਖਿਆ ਸਮਝਦੀ।ਉਹ ਕਹਿੰਦੀ ਪਰਮਾਤਮਾ ਨੇ ਮੈਥੋਂ ਆਪਣਾ ਨਾਮ ਜਪਾਉਣਾ ਸੀ ਇਸ ਵਾਸਤੇ ਉਸਨੇ ਮੈਨੂੰ ਇਹ ਤੱਪ ਦਿੱਤਾ।"ਰੱਬ ਜੀ ਮੇੈਂ ਤੇਰੀ  ਮਨਸ਼ਾ ਵਿੱਚ ਪੂਰੀ ਉਤਰਣ ਲਈ ਪੂਰੀ ਵਾਹ ਲਾ ਦਿਆਂਗੀ ,ਬੱਸ ਤੂੰ ਮੇਰੇ ਤੇ ਨਜ਼ਰ ਸਵੱਲੀ ਰੱਖੀ"।ਉਹ ਅਕਸਰ ਦੁਆ ਕਰਦੀ ਰਹਿੰਦੀ।
ਸਕੂਲ ਵਿੱਚ ਸੱਭ ਬਚਿਆਂ ਦੀ ਡਰੈੱਸ ਇਕੋ ਜਿਹੀ ਹੁੰਦੀ ਹੈ ,ਤੇ ਛੁੱਟੀ  ਵੇਲੇ ਬੱਚੇ ਹੀ ਲੈਣ ਆਏ ਨੁੰ ਪਛਾਣਦੇ ਹਨ,ਨਹੀਂ ਤਾਂ ਸਾਰੇ ਆਪਣੇ ਹੀ ਦਿਸਦੇ ਹਨ।ਰਤਨ ਨੇ ਆਪਣੇ ਛੋਟੇ ਵੀਰ ਨੂੰ ਉਸਦੇ ਕਮਰੇ ਤੋਂ ਉਂਗਲੀ ਲਾ  ਲੈਣਾ,ਤੇ ਆਪਣੀ ਵੈਨ ਵਿੱਚ ਬਠਾ ਕੇ ਘਰ ਲੈ ਆਉਣਾ।ਕੁਝ ਸਮੇਂ ਬਾਦ ਉਹਨਾਂ ਦੇ ਘਰ ਇਕ ਨ੍ਹੰਨੀ ਪਰੀ ਆ ਗਈ।
ਘਰ ਵਿੱਚ ਖੁਸ਼ੀਆਂ ਖੇੜੈ ਖਿੜ ਗਏ।ਰਤਨ ਦਾ ਰੁਝੇਵਾਂ ਹੋਰ ਵੱਧ ਗਿਆ।ਰਤਨ ਨੂੰ ਆਪਣੇ ਪ੍ਰਤੀ ਆਪਣੇ ਪਾਪਾ ਦਾ ਵਰਤਾਓ ਕਦੇ ਕਦੇ ਬਹੁਤ ਅਖਰਦਾ,ਮਾਂ ਨੂੰ ਵੀ ਮਹਿਸੂਸ ਹੋਣ ਲਗਾ ਕਿ ਉਹ ਰਤਨ ਨਾਲ ਵਿਤਕਰਾ ਕਰਦੈ।ਨਿਕੀ ਨਿਕੀ ਗਲ ਤੇ ਉਸਨੂੰ ਬਾਂਹ ਫੜ ਘਰੋਂ ਬਾਹਰ ਕੱਢ ਦੇਂਦਾ।ਮਾਂ ਬਹੁਤ ਪਿਆਰ ਕਰਦੀ ਤੇ ਰਤਨ ਨੂੰ ਸਮਝਾ ਲੈਂਦੀ ਕਿ ਤੇਰੇ ਡੈਡੀ ਦਾ ਆਫਿਸ ਵਿੱਚ ਕੋਈ  ਗੰਭੀਰ ਮਸਲਾ ਚਲ ਰਿਹੈ,ਇਸ ਲਈ ਉਹ ਆਪਣੀ ਪਰੇਸ਼ਾਨੀ ਤੇਰੇ ਤੇ ਮੇਰੇ ਤੇ ਕੱਢ ਦੇਂਦੇ।ਮੰਮੀ ਹਹ ਰੋਜ਼ ਹੱਥ ਜੋੜ ਬੇਨਤੀਆਂ ਕਰਦੀ ਕਿ ਉਹ ਆਪਣਾ ਬੱਚਾ ਹੈ ਆਪਾਂ ਹੀ ਉਸਨੂੰ ਪੈਦਾ ਕੀਤਾ ਹੈ ਇਸ ਵਿੱਚ ਉਸਦਾ ਕੀ ਦੋਸ਼?ਪਰ ਡੈਡੀ ਤੇ ਬਜਿਦ ਸੀ ਕਿ ਮੈਂ ਇਸਨੂੰ ਘਰ ਨਹੀਂ ਰਹਿਣ ਦੇਣਾ ਇਸਨੂੰ ਇਸਦੀ ਦੁਨੀਆਂ ਵਿੱਚ ਭੇਜ ਦੇ।ਪਰ ਮੰਮੀ ਨਾਂ ਮੰਨਦੀ।ਉਹ ਕਹਿੰਦੀ ਇਹ ਪੜ੍ਹ ਕੇ ਆਪਣੇ ਸਿਰ ਪੈਰ ਹੋ ਜਾਵੇ ਤਾਂ ਫਿਰ ਘਲ ਦਿਆਂਗੇ,ਇੰਝ ਮੈਂ ਮੰਗਤਾ ਨਹੀਂ ਬਣਨ ਦਿਆਂਗੀ ਆਪਣੇ ਬੱਚੇ ਨੂੰ।
੍ਰਰਤਨ ਨੁੰ ਨੌਂਵੀ ਜਮਾਤ ਵਿੱਚ ਹੋਸਟਲ ਭੇਜਣ ਦੇ ਬਹਾਨੇ ਡੈਡੀ ਰਤਨ ਨੂੰ ਪੁਰਾਣੀ ਹਵੇਲੀ ਦੇ ਬਾਹਰ ਛੱਡ ਕੇ ਮੁੜ ਆਏ।ਸ਼ਾਮ ਹੋ ਗਈ ਰਾਤ ਹੋ ਗਈ।ਅਖਾੜੇ ਵਾਲੇ ਆਪਣਾ ਕਮਾ ਕੇ ਮੁੜੇ ਤੇ ਬੂਹੇ ਤੇ ਰਤਨ ਨੂੰ ਰੋਂਦਿਆਂ ਵੇਖ ਅੰਦਰ ਲੈ ਗਏ।ਸਕੂਲ਼ ਦਾ ਬਸਤਾ ਅਟੈਚੀ ਕੇਸ ਜੋ ਉਸਦੇ ਪਿਛੇ ਪਿਆ ਸੀ ਵੇਖ ਉਹਨਾਂ ਨੂੰ ਹੈਰਾਨੀ ਹੋਈ ਕਿ ਇਸ ਬੱਚੇ ਨਾਲ ਕੀ ਬੀਤੀ ਹੋਵੇਗੀ?ਸਾਰੇ ਜਣੇ ਬਾਰ ਬਾਰ ਪੁਛਣ ਲਗੇ ਕੌਣ ਹੈ ਕਿਥੋਂ ਹੈ ਕਿਉਂ ਹੋੋਇਆ ਕੇੈਸੇ ਹੋਇਆ ਇਹ ਸੱਭ,ਪਰ ਉਸ ਕੋਲੋਂ ਤੇ ਬੋਲਿਆ ਨਹੀਂ ਸੀ ਜਾ ਰਿਹਾ ਉਹਨੂੰ ਖੁਦ ਵੀ ਪਤਾ ਹੁੰਦਾ ਤਾਂ ਸ਼ਾਇਦ ਬੋਲ ਵੀ ਪੈਂਦਾ।ਉਹ ਲੋਕ ਵਾਰੀ ਵਾਰੀ ਬਾਹਰ ਜਾ ਕੇ ਵੇਖਦੇ ਸ਼ਾਇਦ ਕੋਈ ਇਹਨੂੰ ਲੈਣ ਆਇਆ ਹੋਵੇ।
ਉਹਨਾਂ ਨੇ ਉਸਨੂੰ ਗਲ ਨਾਲ ਲਾ ਲਿਆ ਰੋਟੀ ਖਵਾ ਆਪਣੇ ਕੋਲ ਸਵਾਇਆ,ਦਿਨ ਚੜ੍ਹੈ ਰਤਨ ਨੇ ਕਿਹਾ ਮੈਨੂੰ ਸਕੂਲ਼ ਛੱਡ ਆਓ।ਇਕ ਜਣਾ ਬੋਲੀ ਸਾਡੀ ਰੋਟੀ ਮਸਾਂ ਪੂਰੀ ਹੁੰਦੀ ਹੈ,ਤੇਰੀ ਪੜ੍ਹਾਈ ਦਾ ਖਰਚ ਕਿਵੇਂ ਦੇਈਏ,।ਉਹ ਸਾਰੇ ਦਿਨੇ ਆਪਣੇ ਕੰਮ ਤੇ ਨਿਕਲ ਜਾਂਦੇ ਤੇ ਰਾਤ ਘਰ ਆ ਕੇ ਰੱਜ ਕੇ ਖਾਂਦੇ, ਗੀਤ ਗਾਉਂਦੇ ਹੱਸਦੇ ਖੇਡਦੇ ਤੇ ਸੌਂ ਜਾਂਦੇ।ਅਵਾਜ਼ ਰਤਨ ਦੀ ਵੀ ਸੁਰੀਲੀ ਸੀ।ਇਕ ਦਿਨ ਉਹ ਸਾਰੀ ਟੋਲੀ ਮੰਦਿਰ ਗਈ, ਰਤਨਾ ਭਜਨ ਮੰਡਲੀ ਚ ਬੈਠ ਭਜਨ ਗਾਉਣ ਲਗੀ ਉਸਦੀ ਆਵਾਜ਼ ਤੇ ਸੰਗਤ ਨੱਚਣ ਝੁੂਮਣ ਲਗੀ। ਰਤਨਾ ਦਾ ਦਿਲ ਉਥੇ ਹੀ ਟਿਕ ਗਿਆ।ਮੰਦਿਰ ਕਮੇਟੀ ਨੇ ਉਸਨੂੰ ਕੁਟੀਆ ਦੇ ਦਿਤੀ ਤੇ ਉਸ ਪ੍ਰਾਈਵੇਟ ਪੜਾ੍ਹਈ ਕੀਤੀ,ਤੇ ਮੰਦਿਰ ਦੀ ਸ਼ਰਨ ਵਿਚਲੇ ਕਬੀਲੇ ਦੇ ਬਚਿਆਂ ਨੁੰ ਵੀ ਪੜ੍ਹਾਇਆ।ਗੁਰੂ ਨੇ ਉਸਨੂੰ ਆਪਣੀ ਧੀ ਬਣਾ ਲਿਆ ਸੀ ਉਹ ਕਈ ਵਾਰ ਲੈਣ ਆਏ ਪਰ ਉਹ ਨਾਂ ਗਈ ਤੇ ਆਖਿਰ ਗੁਰੂ ਨੇ ਉਥੇ ਨੇੜੇ ਹੀ ਦੋ ਕਮਰੇ ਦਾ ਘਰ ਬਣਾ ਲਿਆ।
ਰਤਨ ਤੋਂ ਰਤਨਾ ਕਿਵੇਂ ਬਣ ਗਈ,ਇਹ ਕੀ ਕਿੱਸਾ ਸੀ ਉਸਨੂੰ ਡੈੇਡੀ ਪਿਆਰ ਕਿਉਂ ਨਹੀਂ ਸੀ ਕਰਦੇ ? ਡੈਡੀ ਉਸਨੂੰ ਇੰਜ ਕਿਉਂ ਛੱਡ ਗਏ,ਉਸਨੂੰ ਮੰਮੀ ਲੈਣ ਕਿਉਂ ਨਹੀਂ ਆਈ,ਵੀਰਾ ਤੇ ਛੁਟਕੀ ਵੀ ਮਿਲਣ ਨਹੀਂ ਆਏ? ਉਹ ਘੰਟਿਆਂ ਬੱਧੀ  ਇਹਨਾਂ ਸਵਾਲਾਂ ਦੇ ਜਵਾਬ ਉਹ ਲੱਭਦੀ ਰਹਿੰਦੀ।
ਇਧਰ ਰਤਨਾ ਦੀ ਮੰਮੀ ਸਦਮੇ ਵਿੱਚ ਰੱਬ ਕੋਲ ਚਲੀ ਗਈ ਤੇ ਦੋ ਮਹੀਨੇ ਬਾਦ ਉਸਦੇ ਡੈਡੀ ਨੂੰ ਐੇਸਾ ਝਟਕਾ ਲਗਾ ਕਿ ਉਹਨੂੰ ਅਧਰੰਗ ਹੋ ਗਿਆ।ਬੱਸ ਉਹ ਇਕ ਹੀ ਸ਼ਬਦ ਬੋਲ ਸਕਦਾ ਸੀ ਰਤਨ ਇਕ ਵਾਰ ਆ ਕੇ ਮੈਨੂੰ ਮਾਫ਼ ਕਰ ਦੇ!ਰਤਨਾ ਦਾ ਵੀਰ 'ਰਮਨ'ਉਹਨੂੰ ਤਲਾਸ਼ ਤਾਂ ਪਹਿਲੇ ਦਿਨ ਤੋਂ ਹੀ ਕਰ ਰਿਹਾ ਸੀ ਹੁਣ ਉਹ ਆਪਣੇ ਡੈਡੀ ਦੀ ਖਾਤਰ ਜਿਆਦਾ ਹੀ ਫਿਕਰ ਮੰਦ ਹੋ ਗਿਆ।ਰੋਜ਼ ਸ਼ਾਮ ਉਹ ਮੰਦਿਰ ਜਾ ਕੇ ਦੁਆ ਮੰਗਦਾ।ਇਕ ਦਿਨ ਉਸਨੇ ਰਤਨਾ ਨੂੰ ਬਚਿਆਂ ਨੂੰ ਪੜ੍ਹਾਉਂਦੇ ਦੇਖਿਆ ਤੇ ਉਹ ਵੀ ਉਥੇ ਹੀ ਬੈਠ ਗਿਆ।ਰਤਨਾ ਪੜ੍ਹਾਈ ਦੇ ਨਾਲ ਅਧਿਆਤਮਕ ਉਪਦੇਸ਼ ਦੇ ਰਹੀ ਸੀ।ਰਮਨ ਰੋਜ਼ ਦਫ਼ਤਰ ਤੋਂ ਸਿੱਧਾ ਰਤਨਾ ਦੇ ਕਮਰੇ ਤੇ ਜਾਣ ਲਗਾ।ਰਤਨਾ ਰੋਜ਼ ਮਨ੍ਹਾ ਕਰਦੀ ਕਿ "ਬਾਊ ਤੂੰ ਇਥੇ ਨਾਂ ਬੈਠਿਆ ਕਰ,ਕੋਈ ਇਤਰਾਜ਼ ਕਰੇਗਾ"।ਰਮਨ ਨੇ ਉਸਨੂੰ ਪੁਛਿਆ'ਤੈਨੂੰ ਈਸ਼ਵਰ ਦਾ ਵੈਰਾਗ ਇੰਨੀ ਛੋਟੀ ਉਮਰੇ ਕਿਵੇਂ ਲਗਾ?ਤੇਰੇ ਮਾਂ ਬਾਪ ਕਿਥੇ ਹਨ? ੍ਰਰਤਨਾ ਕਹਿੰਦੀ ਮੇਰਾ ਸੱਭ ਕੁਝ ਈਸਵਰ ਹੀ ਹੈ।ਰਮਨ ਨੂੰ ਉਤੇਜਨਾ ਹੋ ਗਈ ਕਿ ਉਹ ਇਹਦੇ ਬਾਰੇ ਜਾਣ ਕੇ ਰਹੇਗਾ।
ਇਕ ਦਿਨ ਗੁਰੂ ਨੇ ਰਮਨ ਨੂੰ ਸਾਫ਼ ਕਹਿ ਦਿੱਤਾ ਕਿ ਉਹ ਇਥੇ ਨਾਂ ਆਇਆ ਕਰੇ ਇਹ ਬਾਊ ਜਿਹੇ ਲੋਕਾਂ ਦੇ ਸਨਮਾਨ ਦੀ ਜਗਾਹ ਨਹੀਂ ਹੈ।ਪਰ ਰਮਨ ਤਾਂ ਖੋਜਾਰਥੀ ਸੀ,ਪਹਿਲਾਂ ਤਾਂ ਰਤਨਾ ਕੁਝ ਵੀ ਆਪਣੇ ਬਾਰੇ ਦਸਣਾ ਨਹੀਂ ਚਾਹੁੰਦੀ ਸੀ ਪਰ ਇਕ ਸ਼ਾਮ ਰਮਨ ਨੇ ਰੋ ਰੋ ਕੇ ਦਸਿਆ ਕਿ ਉਹ ਆਪਣੇ ਗਵਾਚੇ ਰਤਨ ਨੂੰ ਲੱਭ ਰਹਾ ਹੈ,ਉਸਦੇ ਡੈਡੀ ਦੇ ਸਾਹ ਸਿਰਫ਼ ਉਹਨੂੰ ਵੇਖਣ ਲਈ ਅਟਕੇ ਹੋਏ ਹਨ'। ਰਤਨਾ ਨੂੰ ਤਰਸ ਆਗਿਆ ਤੇ ਉਸ ਆਪਣੀ ਕਹਾਣੀ ਕਹਿ ਦਿੱਤੀ।ਖੁੂਨ ਬੋਲ ਪਿਆ ਸੀ ਦੋਵੇਂ ਗਲ ਲਗ ਕੇ ਜੀਅ ਭਰ ਰੋਏ।ਤੇ ਰਮਨ ਡਾਢਾ ਖੂਸ਼ ਸੀ ਕਿ ਡੈਡੀ ਠੀਕ ਹੋ ਜਾਣਗੇ।ਉਸਨੇ ਰਤਨਾ ਨੂੰ ਅਗਲੀ ਸ਼ਾਮ ਘਰ ਲੈ ਜਾਣ ਲਈ ਸ਼ਰਤ ਕੀਤੀ ਤੇ ਘਰ ਦੌੜ ਕੇ ਜਾਕੇ ਡੈਡੀ ਨੂੰ ਸੱਭ ਕੁਝ ਦਸ ਦਿੱਤਾ।ਸ਼ਾਇਦ ਡੈਡੀ ਰਤਨਾ ਦਾ ਸਾਹਮਣਾ ਕਰਨ ਤੋਂ ਝਿਜਕਦੇ ਸਨ ਇਸ ਲਈ ਉਹ ਸੁੱਤੇ ਹੀ ਸੌਂ ਗਏ।ਰਮਨ ਉਹਨਾਂ ਦੇ ਦਾਹ ਸਸਕਾਰ ਦੇ ਰੁਝੇਵੈਂ ਕਾਰਨ ਕਈ ਦਿਨ ਰਤਨਾ ਕੋਲ ਨਾ ਜਾ ਸਕਿਆ।ਤੇ ਰਤਨਾ ਸਮਝਿਆ,ਵੀਰ ਧੋਖਾ ਦੇ ਗਿਆ।ਉਹ ਫਿਰ ਆਪਣੀ ਕਿਸਮਤ ਨੂੰ ਕੋਸਣ ਲਗੀ।ਉਸਦੇ ਟੋਲੀ ਵਾਲਿਆਂ ਨੇ ਉਸਨੂੰ ਦਿਲਾਸਾ ਦਿਤਾ -ਇਹ ਸਮਾਜ ਸਾਨੂੰ ਆਪਣੇ ਦਿਲਾਂ ਵਿੱਚ ਥਾਂ ਨਹੀਂ ਦੇਂਦਾ,ਰੱਬ ਦੀ ਬੇਨਿਆਂਈ ਹੈ।
ਸੱਤ ਦਿਨਾਂ ਬਾਦ ਰਮਨ  ਨੇ ਰਤਨਾ ਦੇ ਗਲ ਲਗ ਸਾਰੀ ਹਾਲਾਤ ਤੋਂ ਜਾਣੂ ਕਰਾਇਆ ਤੇ ਦੋਨੋਂ ਰੱਜ ਕੇ ਰੋਏ,ਸਾਰੀ ਟੋਲੀ ਦਾ ਰੋਣਾ ਥਮ੍ਹਿਆ ਨਹੀਂ ਸੀ ਜਾ ਰਿਹਾ।
ਚਲ ਰਤਨਾ ਘਰ ਚਲੀਏ,ਛੁਟਕੀ ਬਹੁਤ ਉਦਾਸ ਹੈ,ਹੁਣ ਤੂੰ ਹੀ ਸਾਡੀ ਮੰਮੀ,ਤੂੰ ਹੀ ਸਾਡਾ ਡੈਡੀ ਹੈਂ।ਟੋਲੀ ਵਾਲੇ ਉਦਾਸ ਹੋ ਗਏ,ਪਰ ਰਤਨਾ ਤੇ ਆਪਣੀ ਛੁਟਕੀ ਨੂੰ ਵੇਖਣ ਤੇ ਆਪਣੇ ਘਰ ਜਾਣ ਨੂੰ ਲੋਚਦੀ ਸੀ,ਉਸ ਟੋਲੀ ਤੋਂ ਅਲਵਿਦਾ ਮੰਗੀ,ਭਰੇ ਮਨ ਨਾਲ ਟੋਲੀ ਨੇ ਰਤਨਾ ਨੂੰ ਵਿਦਾਇਗੀ ਦਿੱਤੀ,ਗੁਰੂ ਨੇ ਕਿਹਾ," ਸਬਰ ਕਰੋ ਧੀਆਂ ਨੇ ਤੇ ਇਕ ਦਿਨ ਜਾਣਾ ਹੀ ਹੁੰਦਾ ਹੈ,ਅੱਜ ਸਾਡੀ ਧੀ ਵੀ ਬੇਗਾਨੀ ਹੋ ਗਈ"।
ਰਤਨਾ ਵਾਰੀ ਵਾਰੀ ਸੱਭ ਦੇ ਗਲੇ ਲਗ ਮਿਲੀ,ਤੇ ਤੁਰਨ ਵੇਲੇ ਵਚਨ ਕੀਤਾ ਕਿ ਉਹ ਉਹਨਾਂ ਨੁੰ ਮਿਲਣ ਗਾਹੇ ਬਗਾਹੇ ਆਉਂਦੀ ਰਹੇਗੀ।ਗੁਰੂ ਨੇ ਆਪਣੇ ਦਿਲ ਤੇ ਪੱਥਰ ਰੱਖ ਕੇ ਰਤਨਾ ਦੇ ਸਿਰ ਤੇ ਹੱਥ ਰੱਖ ਕਿਹਾ,'ਜਾ ਧੀਏ ਤੇ ਮੁੜ ਇਧਰ ਨੁੰ ਮੁੂੰਹ ਨਾਂ ਕਰੀਂ ਤੇ ਨਾਂ ਕਦੇ ਸਾਨੂੰ ਯਾਦ ਕਰੀਂ"।

2   ਹਰਸ਼ ਸਿੰਘ ਹਿਮਾਚਲ ਦਾ ਰਹਿਣ ਵਾਲਾ ਸੀ,ਪਰ ਸ਼ੁਰੂ ਤੋਂ ਹੀ ਪੰਜਾਬ ਵਿੱਚ 'ਗਾਂਧੀ ਖੱਦਰ ਭੰਡਾਰ ਤੇ ਤੈਨਾਤ ਸੀ।ਉਸਦਾ ਸਾਡੇ ਘਰ ਚੋਖਾ ਆਉਣਾ ਜਾਣਾ ਸੀ ਉਸਦਾ ਲੋਕ ਨਾਮ ਬਾਊ ਸੀ। ਇਕ ਬੇਟੀ ''ਕੁਸਮ' ਪੰਝ ਸਾਲ ਦੀ ਸਾਡੇ ਘਰ ਹੀ ਦਿਨ ਗੁਜਾਰਦੀ ਰਾਤ ਅਪਨੇ ਘਰ ਚਲੀ ਜਾਂਦੀ।ਅਚਾਨਕ ਉਸਦੀ ਮੰਮੀ ਦੁਨੀਆਂ ਛੱਡ ਗਈ,ਉਹ ਵਿਚਾਰੀ ਬੱਚੀ ਬਹੁਤ ਇਕੱਲੀ ਪੈ ਗਈ।ਕੁਝ ਚਿਰ ਬਾਦ ਸਾਰੇ   ਰਿਸ਼ਤੇਦਾਰ ਦੋਸਤ ਮਿੱਤਰ ਹਰਸ਼ ਨੂੰ ਆਖਣ ਲਗੇ ਵਿਆਹ ਕਰਾ ਲੈ,ਕੁੜੀ ਦੀ ਰਾਖੀ ਵੀ ਜਰੂਰੀ ਹੈ"। ਤੇ ਏਦਾਂ ਪਤਾ ਨਹੀਂ ਕਿਵੇਂ ਹੋਇਆ,ਉਸਨੇ ਉਹਦੇ ਨਾਲ ਵਿਆਹ ਰਚਾ ਲਿਆ,ਮਾਂ ਬਾਪ ਨੇ ਉਹਦੇ ਨਾਲ ਬੋਲਣਾ,ਵਰਤਣਾ ਬੰਦ ਕਰ ਦਿੱਤਾ।ਪਰ ਉਹ ਤਸੱਲੀ ਵਿੱਚ ਸੀ ਕਿ ਇਸਦੇ ਆਪਣਾ ਬੱਚਾ ਨਹੀਂ ਹੋਵੇਗਾ ਇਹ ਮੇਰੀ ਬੇਟੀ ਨੂੰ ਬਹੁਤ ਪਿਆਰ ਕਰੇਗੀ।ਹੋਇਆ ਵੀ ਇਸ ਤਰਾਂ,ਉਹ ਆਪਣੇ ਸਟਾਇਲ ਦੇ ਸ਼ੋਖ ਵਸਤਰ ਪਹਿਨਦੀ ,ਮਰਦਾਨਾ ਭਾਰੀ ਆਵਾਜ਼,ਸੱਭ ਕੁਝ ਨਿਵੇਕਲਾ ਸੀ ਬੱਸ ਉਹਦੇ ਅੰਦਰ ਇਕ ਪਿਆਰ ਕਰਨ ਵਾਲੀ ਮਾਂ ਤੇ ਘਰ ਵਸਾਉਣ ਵਾਲੀ ਤੀਵੀ ਬਹੁਤ ਤੀਬਰ ਸੀ।ਬਾਊ ਦੇ ਕਿਰਾਏ ਦੇ ਮਕਾਨ ਨੂੰ ਉਸ ਘਰ ਬਣਾ ਲਿਆ ਕੁੜੀ ਨੂੰ ਪਿਆਰੀ ਬੇਟੀ,ਉਹ ਬੇਟੀ ਨੂੰ ਆਪ ਸਕੂਲ ਛੱਡ ਲੈ ਆਉਂਦੀ।ਉਸਦਾ ਬਹੁਤ ਧਿਆਨ ਰੱਖਦੀ।ਸ਼ੁਰੂ ਸ਼ੁਰੂ ਵਿੱਚ ਓਸੀ ਪੜੋਸੀ ਉਂਗਲਾਂ ਕਰਦੇ ਕਿ ਇਹ ਘਰ ਕਿਵੇਂ ਵਸਾਏੇਗੀ ਬਾਊ ਨੂੰ ਨੰਗ ਕਰਕੇ ਆਪਣੇ ਟੋਲੇ ਵਿੱਚ ਮੁੜ ਜਾਏਗੀ।ਪਰ ਉਹਨੂੰ ਤੇ ਰੱਬ ਨੇ ਜਿਵੇਂ ਬਣਾਇਆ ਹੀ ਬਾਊ ਲਈ ਸੀ।ਉਹਦਾ ਚਿਤਰ ਤੇ ਚਰਿਤਰ ਦੋਨੋ ਲਾਇਕ ਸਨ।ਉਹ ਪੂਰੀ ਮਤ੍ਰੇਈ ਮਾਂ ਨਾਲੋਂ ਅਧੂਰੀ ਸਗੀ ਮਾਂ ਸਾਬਤ ਹੋਈ।ਤੇ ਫਿਰ ਸਾਰੇ ਰਿਸ਼ਤੇਦਾਰ ਮਾਂ ਬਾਪ ਉਹਨਾਂ ਨਾਲ ਮਿਲਣ ਵਰਤਣ ਲਗੇ।
3--           ਮੁਹੱਲੇ ਵਿੱਚ ਵਿਆਹ ਸੀ ਮੇਰੇ ਮਾਸੀ ਜੀ ਮੈਨੂੰ ਵਿਆਹ ਵਾਲੇ ਘਰ ਲੇਡੀ ਸੰਗੀਤ ਤੇ ਲੈ ਗਏ।ਅੋਰਤਾਂ ਨੇ ਕਮਾਲ ਦਾ ਰੰਗ ਪੇਸ਼ ਕੀਤਾ।ਲਾੜੇ ਦੀ ਮਾਸੀ ਬੜੀ ਲੰਬੀ ਉਚੀ ਜਵਾਨ ਰਿਸਟ ਪੁਸ਼ਟ ਜੋ ਦਿਲੀ ਤੋਂ ਆਈ ਸੀ,ਅੰਤਾਂ ਦੀ ਸੋਹਣੀ ,ਉਸਦੀ ਅਵਾਜ਼ ਵਿੱਚ ਵਿੱਚ ਸੱਤੇ ਸੁਰਾਂ ਭਰੀਆਂ।ਪਤਾ ਨਹੀਂ ਕਿਉਂ ਉਹਨੇ ਮੈਨੂੰ ਬਹੁਤ ਪਿਆਰ ਕੀਤਾ ਜਿਵੇਂ ਸਦੀਆਂ ਤੋਂ ਜਾਣਦੀ ਹੋਵੇ ਤੇ ਮੈਂ ਵੀ ਭੁੱਖੀ ਸੀ ਮੁਹੱਬਤਾਂ ਦੀ,-'ਲੱਵ ਅੇਟ ਫਸਟ ਸਾਈਟ"। ਅਗਲੇ ਦਿਨ ਉਹ ਬਰਾਤ ਨਾਲ ਵੀ ਮੈਨੂੰ ਨਾਲ ਲੈ ਗਈ ,ਨੱਚਦੇ ਟਪਦੇ ਖਾਂਦੇ ਪੀਂਦੇ ਮੇਰਾ ਹੱਥ ਫੜੀ ਰੱਖਿਆ।ਮਾਸੀ ਜੀ ਨੇ ਦਸਿਆ ਕਿ ਇਸਨੂੰ ਕੈਂਸਰ ਹੈ ਇਸਦੀ ਉਮਰ ਥੋੜੀ ਬਾਕੀ ਹੈ ਇਸੇ ਲਈ ਇਹਨੇ ਵਿਆਹ ਨਹੀ ਕੀਤਾ।ਦਿਲੀ ਨੌਕਰੀ ਕਰਦੀ ਹੈ।ਉਹ ਮੇਰੀ ਛੋਟੀ ਮਾਸੀ ਹੀ ਤੇ ਬਣ ਗਈ ਸੀ,ਜਿੰਨੇ ਦਿਨ ਉਹ ਭੈੇਣ ਦੇ ਘਰ ਰਹੀ,ਦਿਨੇ ਮੈਨੂੰ ਆਪਣੇ ਕੋਲ ਰੱਖਦੀ, ਜਿਸ ਦਿਨ ਉਸ ਦਿੱਲੀ ਮੁੜਨਾ ਸੀ  ਉਹ ਜਾਣ ਵੇਲੇ ਮੈਨੂੰ ਮਿਲਣਾ ਤਾਂ ਕੀ ਦਸਿਆ ਵੀ ਨਾਂ।ਵੱਡੀ ਮਾਸੀ ਨੇ ਦਸਿਆ,ਉਹ ਰੋ ਕੇ ਮੈਨੂੰ ਉਦਾਸ ਕਰਨਾ ਨਹੀਂ ਚਾਹੁੰਦੀ ਸੀ ,ਸਾਡੇ ਦੁਬਾਰਾ ਮਿਲਣ ਦੀ ਸੰਭਾਵਨਾ ਜੋ ਨਹੀਂ ਸੀ।ਕਈ ਸਾਲ ਬਾਦ ਮੈਂ ਮਾਸੀ ਕੋਲ ਗਈ ਤਾਂ ਉਹਨਾ ਦਸਿਆ ਕਿ ਤੇਰੀ ਮਤ੍ਰੇਈ ਮਾਸੀ ਨੇ ਵਿਆਹ ਕਰ ਲਿਆ ਸੀ।ਇਕ ਸਖ਼ਸ਼ ਦੇ ਤਿੰਨ ਬੱਚੇ ਤੇ ਬੀਵੀ ਦੀ ਮੌਤ ਹੋ ਗਈ ਸੀ ਉਸ ਅਖਬਾਰ ਵਿੱਚ ਦਿੱਤਾ ਕਿ" ਤਿੰਨ ਨਿਕੇ ਬੱਚਿਆਂ ਨੂੰ ਮਾਂ ਦੀ ਲੋੜ ਹੈ"।ਇਸਨੇ ਸਪੰਰਕ ਕੀਤਾ,ਤੇ ਸੱਭ ਨੇ ਮਿਲ ਕੇ ਵਿਆਹ ਕਰ ਦਿੱਤਾ।ਉਸਨੂੰ ਕੈਂਸਰ ਨਹੀਂ ਸੀ,ਉਹ ਤੇ ਨਾਂਮੁਕੰਮਲ ਮੁਜਸਮਾ ਸੀ,ਜੋ ਸਗੀ ਮਾਂ ਨਾਲੋਂ ਵੀ ਬਿਹਤਰ ਮਾਂ ਬਣੀ।
.,.,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
" ਹਮ ਹਾਦਸੋਂ ਕੀ ਹੀ ਰਾਹੋਂ ਮੇਂ
ਘਾਸ ਕੀ ਮਾਨਿਦ ਬਿਛੇੈ ਹੂਏ ਹੈਂ
ਅੋਰ ਬਰਬਾਦੀ ਸੇ ਸਰ ਉਠਾਨੇ ਕੀ
ਹਮੇਂ ਜਰਾ ਭੀ ਫੁਰਸਤ ਨਹੀਂ"======
ਰਣਜੀਤ ਕੌਰ ਗੁੱਡੀ ਤਰਨ ਤਾਰਨ
.,.,.,.,.,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,