ਤਾਇਆ ਬੱਕਰੀਆਂ ਵਾਲਾ - ਰਣਜੀਤ ਸਿੰਘ ਦੁਲੇ

24 Jan 2018

ਕੈਪਟਨ ਨੇ ਸਿੱਧੂ ਨੂੰ ਜਾਣਿਆਂ ਟਿੱਚ : ਖਬਰ
ਧੌਣੇ ਸ਼ਿਵਲਿੰਗ ਤੇ ਪੰਗੇ ਫੌਜੀ ਨਾਲ ?

ਕਾਂਗਰਸ ਵਿੱਚ ਵਧਿਆ ਕਾਟੋ ਕਲੇਸ਼ : ਖਬਰ
ਜਦ ਘਰ 'ਚ ਭੁੱਖ ਪਈ ਹੋਵੇ ਤਾਂ ਭਾਂਡੇ ਭੱਜਦੇ ਹੀ ਹੁੰਦੇ ਆ !

ਚੱਡਾ ਦੇ ਚਾਲਚੱਲਣ ਤੇ ਨਿਗ੍ਹਾ ਰੱਖਣਗੇ ਜੱਥੇਦਾਰ : ਖਬਰ
ਇਹਨਾਂ ਦੀ ਨਿਗ੍ਹਾ ਟਕਾਊ ਟੀਮ ਦਾ ਕੈਪਟਨ ਤਾਂ ਪਟਨੇ ਵਾਲਾ ਹੀ ਹੋਊ ਫਿਰ ?

ਭਾਜਪਾ ਤੇ ਸ਼ਿਵ ਸੈਨਾ 'ਚ ਹੋਇਆ ਤੋੜ ਵਿਛੋੜਾ : ਖਬਰ
ਸੱਪ ਨੂੰ ਸੱਪ ਲੜੇ ਤਾਂ ਜਹਿਰ ਕਿਹਨੂੰ ਚੜ੍ਹੇ ?

ਲੌਗੋਂਵਾਲ ਗੁਰਬਾਣੀ ਤੋਂ ਹੈ ਕੋਰਾ : ਸ ਕਮੇਟੀ
ਜਿਦਾਂ ਦੀ ਫੱਤੋ ਓਹੋ ਜਿਹੇ ਫੱਤੋ ਦੇ ਯਾਰ !

ਜਿਸ ਤਰਾਂ ਅਸ਼ੀ ਸਰਕਾਰ ਚਲਾਈ ਆ, ਕਾਂਗਰਸ ਵੀ ਚਲਾਵੇ : ਸੁੱਖਾ
ਤੁਸੀਂ ਅੱਧਾ ਪੰਜਾਬ ਗਹਿਣ ਪਾਕੇ ਡੰਗ ਟਪਾ ਲਿਆ ਹੁਣ ਕੈਪਟਨ ਕੈਹਦੀ ਮਾਂ ਨੂੰ ਮਾਸੀ ਆਖੇ ?

ਕਿਸਾਨਾਂ ਦੀਆਂ ਮੋਟਰਾਂ ਤੇ ਲੱਗਣਗੇ ਮੀਟਰ : ਮਨ ਬਾਦਲ
ਯਾਰ ਥੋੜੇ ਜਿਹੇ ਬੰਦੇ ਹੋਰ ਭਰਤੀ ਕਰੋ ਛਿਤਰ ਫੇਰਨ ਲਈ , ਕਿਸਾਨ ਕੰਮਾਂ ਕਾਰਾਂ ਤੋਂ ਲੇਟ ਹੋ ਜਾਂਦੇ ਆ !

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਨੀ ਆਉਂਦਾ ਪਾਠ : ਖਬਰ
ਜੱਫੇਮਾਰ ਕਿਹੜਾ ਪੀ ਐਚ ਡੀ ਕਰੀ ਬੈਠੇ ਆ ? ਬੱਸ ਅੰਨ੍ਹੇ ਥੱਲੇ ਬਟੇਰਾ ਹੀ ਆ !

ਵਿਕੀ ਗੌਂਡਰ ਦੇ ਮਰਨ ਤੇ ਸੁੱਖੇ ਬਾਦਲ ਨੇ ਦਿੱਤੀਆਂ ਵਧਾਈਆਂ : ਖਬਰ
ਪਰ ਆਪਣੇ ਬੂੜੇ ਕੋਲ ਤੇ ਅਫਸੋਸ ਕਰ ਲੈਣਾਂ ਸੀ ਪਤੰਦਰਾ !


ਕੀ ਪਕੌੜੇ ਵੇਚਣਾਂ ਰੋਜ਼ਗਾਰ ਨਹੀਂ : ਮੋਦੀ
ਪਤੰਦਰ ਅੱਜ ਵੀ ਕਬਾੜੀਏ ਵਾਂਗ ਚਾਹ ਦਾ ਹੋਕਾ ਦੈਣ ਨੂੰ ਫਿਰਦੈ !