ਤਾਇਆ ਬੱਕਰੀਆਂ ਵਾਲਾ - ਰਣਜੀਤ ਸਿੰਘ ਦੁਲੇ

22 March 2018

ਜਸਟਸ ਰਣਜੀਤ ਸਿੰਘ ਨੇ ਬਾਦਲਾਂ ਤੋਂ ਮੰਗੇ ਤੱਥ : ਖਬਰ
ਓਹ ਤੇ ਖੁਰਦ-ਬੁਰਦ ਨੇ , ਕਾਲ਼ੀ ਭੂਰੀ ਗੋਲ਼ੀ ਚਾਹੀਦੀ ਤਾਂ ਦੱਸੋ !

ਤ੍ਰੀਪੁਰਾ 'ਚ ਭਾਜਪਾ ਆਗੂਆਂ ਨੇ ਕੀਤੀ ਭੰਨਤੋੜ : ਖਬਰ
ਬਾਂਦਰਾਂ ਹੱਥ ਬਾਗਾਂ ਦੇ ਤੀਆਂ ਤੁਸੀਂ ਹੁਣ ਤੇ ਰੱਬ ਹੀ ਰਾਖਾ ਤੁਹਾਡੀ ਮਾਂ ਦਾ !

ਸਤਲੁਜ ਜਮਨਾਂ ਨਹਿਰ ਦਾ ਮੁੱਦਾ ਫਿਰ ਭਖਿਆ : ਖਬਰ
ਇਹ ਤੇ ਚੱਕਵਾਂ ਤਵਾ ਜੀ ਜਦੋਂ ਮਰਜ਼ੀ,ਜਿੱਥੇ ਮਰਜ਼ੀ ਰੱਖ ਕੇ ਤਾਜ਼ੀਆਂ ਤਾਜ਼ੀਆਂ ਸੇਕ ਲਓ !

ਸਤਲੁਜ ਜਮਨਾ ਨਹਿਰ ਤੇ ਅਜ਼ੇ ਨਹੀਂ ਹੋ ਸਕਦੀ ਬਹਿੰਸ : ਹਰਿਆਣਾ
ਜਦੋ ਹੋਈ ਦੱਸਿਓ ? ਸਾਡਾ ਕੰਮ ਤੇ ਊਂਗਲ਼ੀ ਲਾਉਣਾਂ ਜੀ !

ਭਾਜਪਾ ਵਾਲਿਆਂ ਤੋੜਿਆਂ ਲੈਨਿਨ ਦਾ ਬੁੱਤ : ਖਬਰ
ਪਾਗਲ਼ ਹੋ ਗਏ ਸਹੁਰੀ ਦੇ , ਬੁੱਤ ਪੂਜਦੇ ਪੂਜਦੇ ਹੁਣ ਢਾਉਂਣ ਡਿਹ ਪੲੈ !

ਕੈਪਟਨ ਨੇ ਕੀਤਾ ਨਜ਼ਾਇਜ ਮਾਈਨਿਗ ਦਾ ਦੌਰਾ : ਖਬਰ
ਭਾਈ ਕੋਈ ਕਾਂ ਮਾਰ ਕੇ ਟੰਗ ! ਜੇ ਕੁਸ਼ ਕਰਨਾ ਤਾਂ !

ਡਾਕਟਰਾਂ ਨੇ ਕੀਤਾ ਮਰਿਆ ਬੰਦਾ ਜਿਊਂਦਾ : ਖਬਰ
ਲੈ, ਇਹ ਕੁਸ਼ ਤਾਂ ਸਾਡੀ ਪਜਾਂਬ ਪੁਲੀਸ ਹਰ ਮਹੀਨੇ ੨.੪ ਕਰ ਦਿੰਦੀ ਆ !

ਏ ਡੀ ਸੀ ਨੇ ਕੀਤੀ ਆਮ ਆਦਮੀ ਵਧਾਇਕ ਨਾਲ ਬਦਤਮੀਜ਼ੀ : ਖਬਰ
ਰੀਜ਼ਰਬੈਸ਼ਨ ਚੋਂ ਲਿਆਂਦੇ ਲੱਲੀ ਛੱਲੀ ਤਾਂ ਇਹੀ ਕੁਸ਼ ਕਰਨਗੇ ਭਾਈ !

ਨਜ਼ਾਇਜ਼ ਮਾਈਨਿਗ ਨਹੀ ਰੋਕ ਪਾ ਰਹੇ ਕੈਪਟਨ : ਖਬਰ
ਰੁਕਣੀ ਵੀ ਨਹੀਂ , ਜਦ ਤੱਕ ਹਿਸੇਦਾਰੀ ਉਪਰ ਥੱਲੇ ਹੁੰਦੀ ਰਹੂ !

ਲੈਨਿਨ ਵਿਦੇਸ਼ੀ ਸੀ ! ਬੁੱਤ ਤੌੜਨਾਂ ਵੱਡੀ ਗੱਲ ਨਹੀਂ : ਰਾਮਦੇਵ
ਫੇਰ ਤੇਰਾ ਫੂੱਫੜ ਮੋਦੀ ਹਰ ਵੇਲੇ ਹੀ ਕਿਉਂ ਹੈਂਡਲ ਨਾਲ ਝੋਲਾ ਟੰਗੀ ਰੱਖਦੈ ਵਿਦੇਸ਼ ਜਾਣ ਲਈ ?

ਅਸੀ ਅਜ਼ੇ ਵੀ ਹਰ ਵਧਾਇਕ ਇਲਾਕੇ ਨੂੰ ਦੇ ਸਕਦੇ ਹਾਂ ੧੦੦ ਕਰੌੜ : ਸੁੱਖਾ
ਹੁਣ ਕੀ ਵੇਚਣ ਦੀ ਸੋਚੀ ਬੈਠਾਂ ਪਤੰਦਰਾ ?

ਅਕਾਲੀਆਂ ਕੀਤੀ ਬਜਾਓ ਢੋਲ, ਖੋਲੋ ਪੋਲ ਰੈਲੀ : ਖਬਰ
ਨਾਲ ਲੱਗਦੈ ਜਗੀਰੋ ਦੀ ਢੋਲਕੀ ਨਾਂ ਕੁੱਟ ਸੁਟਿਓ ਪਤੰਦਰੋ !

ਮਨਜੀਤ ਬਾਦਲ ਧਾਰੀ ਬੈਠਾ ਹੈ ਚੁੱਪ : ਖਬਰ
ਭਾਈ ਇੰਤਜ਼ਾਰ ਕਰੋ ! ਕਿਤੇ ਇੰਜ਼ਾਮ ਬਦਲਦਾ ਬਦਲਦਾ  ਨਵਾਜ਼ ਹੀ ਨਾ ਬਦਲ ਦੇਵੇ ?

ਕੇਜ਼ਰੀਵਾਲ ਨੇ ਮੰਗੀ ਮਜੀਠੀਆ ਤੋਂ ਮਾਫੀ : ਖਬਰ
ਸ਼ਿਕਾਰ ਨਿਕਲਿਆ ਨੀ, ਕੁੱਤੀ ਪਹਿਲਾਂ ਹੀ ਮੂਤੁਆ ਗਈ ?

ਆਪ ਲੀਡਰਾਂ ਨੇ ਦਿੱਤੇ ਅਸਤੀਫੇ : ਖਬਰ
ਅਸੀ ਅੱਲੜ ਪੁਣੇ ਵਿੱਚ ਐਵੇ ਪੰਗਾ ਪਾ ਬੈਠੇ , ਪੁਤ ਸਰਦਾਰਾਂ ਦੇ ਨਾਲ਼ ਵਾਣੀਆਂ ਲਾ ਬੈਠੇ !