ਤਾਇਆ ਬੱਕਰੀਆਂ ਵਾਲਾ - ਰਣਜੀਤ ਸਿੰਘ ਦੁਲੇ

27 Aug 2018

ਕੇਜਰੀ ਵਾਲ ਨੇ ਆਪ ਪਾਰਟੀ ਥੱਪੜ ਖਾ ਖਾ ਕੇ ਬਣਾਈ ਹੈ : ਮਾਨ
ਜੇ ਤੁਹਾਡੀਆਂ ਕਰਤੂਤਾਂ ਨਾ ਸੁਧਰੀਆਂ ਤਾਂ ਐਦਕੀ ਹੂਰੇ ਵੀ ਪੈਣੇ ਆਂ !

ਗੁਰਮੁਖ ਸਿੰਘ ਨਹੀਂ ਆ ਰਿਹਾ ਮੀਡੀਆ ਸਾਹਮਣੇ : ਖਬਰ
ਆ ਜਾਊ ਜਦੋਂ ਫੇਰ ਜਾਗੀ ਜਮੀਰ ਫੇਰ ਘੂਕ ਸੋਂ ਗਈ !

ਗੁਰਮੁਖ ਹੋਵੇਗਾ ਦਰਬਾਰ ਸਾਹਿਬ ਦਾ ਹੈਡ ਗਰੰਥੀ : ਖਬਰ
ਪਿਛਲੀ ਵਾਰ ਤਾਂ ਘਰੋਂ ਹੀ ਕੱਢਿਆ ਸੀ ਐਦਕੀ ਤੇ ਅਗਲਿਆਂ ਕਛਿਹਰਾ ਵੀ ਨਹੀਂ ਚੱਕਣ ਦੈਣਾਂ !

ਚੀਮੇ ਨੇ ਖਹਿਰੇ ਦੀ ਕੁਰਸੀ ਧੱਕੀ ਪਿੱਛੇ : ਖਬਰ
ਲੱਗਦੈ ਪਿਛਿਓਂ ਸਹਿਯੋਗ ਭਾਲਦਾ ਇਹ ?

ਬਾਦਲ ਦੀ ਅਚਾਨਕ ਹੋਈ ਸਿਹਤ ਖਰਾਬ : ਖਬਰ
ਕੁਰਸੀ ਦੋ ਝੌਰਾ ਲੈ ਕੇ ਬੈਠੂ ਇਹਨੂੰ ਮੈਨੂੰ ਲੱਗਦੈ !

ਖਹਿਰੇ ਦਾ ਕੰਡਾ ਵੀ ਕੱਡਾਂਗੇ ਜਲਦੀ : ਮਾਨ
ਕੰਨ੍ਹਾਂ 'ਚੋ ਮੈਲ਼ ਕੱਢਣ ਵਾਲਿਆਂ ਵਾਂਗ ਕੰਡੇ ਕੱਢਣ ਜੋਗਾ ਹੀ ਰਿਹ ਜਾਣਾਂ ਤੂੰ !

ਜੀ ਕੇ ਤੇ ਹਮਲਾ ਸਿੱਖਾਂ ਦੀ ਪੱਗ ਤੇ ਹਮਲਾ ਹੈ : ਸਿਮਰੋ
..ਤੇ ਤੁਸੀਂ ਬਰਗਾੜੀ 'ਚ ਕਿਹੜਾ ਪੂਣੀਆਂ ਕਰਾਈਆਂ ਸੀ ਸਿੱਖਾਂ ਦੀਆਂ ਪੱਗਾਂ ਦੀ ?

ਸ਼ਿਵ ਸੈਨਾਂ ਨੇ ਸਿੱਧੂ ਨੂੰ ਗਰਦਾਨਿਆਂ ਗਦਾਰ : ਖਬਰ
ਇੱਹ ਕੰਜਰ ਦੇ ਜਣੇ ਖਣੇ ਨੂੰ ਹੀ ਸਰਟੀਫਕੈਟ ਵੰਡਦੇ ਰਹਿੰਦੇ ਆ !

ਸਿੱਧੂ ਦੀ ਪਾਕਿ ਫੈਰੀ ਤੇ ਭਾਰਤੀ ਮੀਡੀਆ ਹੋਇਆ ਪੱਬਾਂ ਭਾਰ : ਖਬਰ
ਜਦੋਂ ਮੋਦੀ ਬਰਿਆਨੀ ਖਾਂਣ ਗਿਆ ਸੀ. ਉਦੋਂ ਮੀਡੀਆ ਨੂੰ ਤੰਦਲ ਪਈ ਹੋਈ ਸੀ ?

ਸਾਡੇ ਫੌਜੀਆਂ ਨੂੰ ਮਾਰਨ ਵਾਲੇ ਨਾਲ ਜੱਫੀ ਪਾਈ ਹੈ ਸਿੱਧੂ ਨੇ : ਕੈਪਟਨ
ਜੇ ਅਰੂਸਾ ਨੂੰ ਪਾ ਲੈਂਦਾ ਫੇਰ ਠੀਕ ਸੀ ?

ਪੰਥਪ੍ਰੀਤ ਨੇ ਸਾਢੇ ਸੱਤ ਕਰੌੜ ਦੇ ਸਕੂਲ ਦਾ ਰੱਖਿਆ ਨੀਂਹ ਪੱਥਰ : ਖਬਰ
ਕਮਾਲ਼ ਆ ? ਇਸ ਵਿਚਾਰੇ ਕੋਲ਼ ਤੇ ਜੈਕਟ ਲੈਣ ਲਈ ਵੀ ਦਮੜੇ ਹੈਨੀ ਸੀ !

ਲੋਕਾਂ ਨੇ ਬਾਦਲਾਂ ਦੇ ਪੁਤਲਿਆਂ ਦੇ ਮਾਰੀਆਂ ਜੁੱਤੀਆਂ : ਖਬਰ
ਲੋਕਾਂ ਦਾ ਕੀ ਆ? ਕੱਲ ਨੂੰ ਅਧੀਆ ਪਊਆ ਲੈ ਕੇ ਪੈਰਾਂ 'ਚ ਬਹਿ ਜਾਂਣਗੇ !

ਕੇਜਰੀਵਾਲ ਅਫਸੋਸ ਕਰਨ ਦੇ ਬਹਾਨੇ ਪਹੁੰਚਿਆ ਪੰਜਾਬ : ਖਬਰ
ਵਈ ਵਾਨੀਆਂ ਹੈ ਧੰਦਾ ਕਰਨਾ ਜਾਨਤਾ ਹੈ !

ਦਿੱਲ਼ੀ ਸ਼੍ਰੋਮਣੀ ਕਮੇਟੀ ਹੋਈ ਕਰਜ਼ਾਈ : ਖਬਰ
ਹੋਰ ਦਿਓ ਬਾਂਦਰਾਂ ਹੱਥ ਊਸਤਰਾਅ ?

ਅਕਾਲੀ ਦਲ ਹਰਿਆਣਾਂ 'ਚ ਲੜੇਗਾ ਚੋਣਾਂ : ਖਬਰ
ਇਹਨਾਂ ਨੂੰ ਮੰਗਲ਼ ਗ੍ਰਹਿ ਦਾ ਭਲੇਖਾ ਪੈ ਗਿਆ ਲੱਗਦਾ !

ਹਰਿਆਣਾਂ 'ਚ ਬਿਜਲੀ ਰਾਸ਼ਨ ਕਰਾਂਗੇ ਮੁਫਤ : ਸੁੱਖਾ
ਨਾਲ ਨਾਲ ਰੋਜ਼ ਦੋ ਚਾਰ ਸਿਵਿਆਂ ਦਾ ਬੰਦੋ ਬਸਤ ਤੁਸੀਂ ਆਪ ਕਰ ਲਿਆ ਕਰਿਓ !

ਹਿੰਮਤ ਸਿੰਘ ਮੁਕਰਿਆ ਆਪਣੇ ਬਿਆਨਾਂ ਤੋਂ : ਖਬਰ
ਚਾਰ ਟੁੱਕੜ ਦੇਖ ਕੇ ਹੀ ਹਿੰਮਤ ਹਾਰ ਗਿਆ ਪਤੰਦਰ !

ਰਾਜੋਆਣਾਂ ਹੋ ਸਕਦੈ ਅਗਲ਼ਾ ਜੱਥੇਦਾਰ : ਖਬਰ
ਬਾਦਲਾਂ ਦੇ ਥੈਲਾ ਪਾਟ ਗਿਆ ਲੱਗਦਾ, ਬਿਲੀਆਂ ਕਿਰੀ ਜਾਂਦੀਆਂ ਨੇ !