ਤਾਇਆ ਬੱਕਰੀਆਂ ਵਾਲਾ - ਰਣਜੀਤ ਸਿੰਘ ਦੁਲੇ

04 Sep 2018

ਐਦਕੀ ਝੋਨਾ ਤੁਲੇਗਾ ਕੰਪਿਊਟਰ ਕੰਡੇ ਤੇ : ਖਬਰ
ਫੇਰ ਤਾਂ ਨਤੀਜਾ ਵੀ ਈ ਵੀ ਐਮ ਵਾਲੇ ਹੀ ਆਉਣਗੇ !

ਦਾਦੂਵਾਲ ਅੱਧੀ ਰਾਤ ਨੂੰ ਗਿਆ ਸੀ ਕੈਪਟਨ ਦੇ ਘਰ : ਮਜੀਠੀਆ
ਜਾਣ ਦੇ ਤੇਰੀਆਂ ਸੀਣਾਂ ਊਧੜਦੀਆਂ ? ਤੁਹਾਡੇ ਵੀ ਤਾਂ ਆਂਉਦਾ ਹੀ ਸੀ !

ਕਾਲੀਆਂ ਨੇ ਪਾੜੀ ਜਸਟਸ ਰਣਜੀਤ ਸਿੰਘ ਦੀ ਰਿਪੋਰਟ : ਖਬਰ
ਕਬੂਤਰ ਦੇ ਅੱਖਾਂ ਮੀਟਣ ਨਾਲ ਬਿੱਲੀ ਮਰ ਜਾਊ !

ਪੰਥ ਹੈ ਖਤਰੇ ਵਿੱਚ : ਸੁੱਖਾ
ਜਾਣੀ ਕੇ ਹੁਣ ਤੂੰ ਤੇ ਜੀ ਕੇ ਹੀ ਪੰਥ ਹੋ ਗਏ ?

ਮੈਂ ਤਾਂ ਗੁਰੂ ਨਾਨਕ ਦਾ ਸੰਦੇਸ ਲੈ ਕੇ ਆਇਆ ਸੀ ਅਮਰੀਕਾ : ਜੀ ਕੇ
...ਤੇ ਹੁਣ ਅਮਰੀਕਾ ਵਾਲਿਆਂ ਦਾ ਬਾਦਲਾਂ ਨੂੰ ਦੇਦੇਈਂ  ਜਾ ਕੇ !

ਸਾਡੇ ਬੰਦਿਆਂ ਨੇ ਕੀਤੀ ਸੀ ਦਾਦੂਵਾਲ ਦੀ ਜਸੂਸੀ : ਚੀਮਾ
ਤੇ ਬੇਅਦਬੀਆਂ ਵੇਲੇ ਤੁਹਾਡੇ ਬੰਦੇਆਂ ਦੇ ਪੈਰ ਭਾਰੀ ਸੀ ?

ਪੁਲੀਸ ਨੇ ਮਜੀਠੀਆ ਤੇ ਸਿਮਰੋ ਨੂੰ ਲੋਕਾਂ 'ਚ ਜਾਣ ਤੋਂ ਰੋਕਿਆ : ਖਬਰ
ਬਚ ਗਏ, ਨਹੀਂ ਤਾਂ ਲੋਕਾਂ ਨੇ ਗੋਹਾਖਾਣੀ ਕਰਨੀ ਸੀ !

ਬਾਦਲ ਦੀ ਅਚਾਨਕ ਹੋਈ ਸਿਹਤ ਖਰਾਬ : ਖਬਰ
ਅਚਾਨਕ ਨੀ ਹੋਈ ! ਜਸਟਸ  ਦੀ ਰਿਪੋਰਟ ਨੇ ਟੱਟੀਆਂ ਲੁਆਈਆਂ !

ਕਾਲੀਆਂ ਨੂੰ ਜਸਟਸ ਦਾ ਪੁਤਲ਼ਾਂ ਫੂਕਣ ਲਈ ਨਾਂ ਮਿਲ਼ੀ ਅੱਗ : ਖਬਰ
ਸਿਮਰਨਜੀਤ ਮਾਨ ਨੂੰ ਪੁੱਛ ਲੈਣਾਂ ਸੀ. ਉਹ ਪਤੰਦਰ ਖੀਸੇ 'ਚ ਹੀ ਰੱਖਦੈ ਡੱਬੀ !

ਗੁਰਬਚਨੇ ਨੂੰ ਹਟਾਓ ਆਹੁੱਦੇ ਤੋਂ : ਢੀਡਸਾ
ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ ?

ਕੈਪਟਨ ਬਾਦਲਾਂ ਤੇ ਛੇਤੀ ਕਰੇ ਕਾਰਵਾਈ : ਦਾਦੂਵਾਲ
ਆਹੋ ਯਾਰਾਂ ਤੇ ਪੱਠੇ ਹੀ ਖਾਣੇ ਆਂ ਭਾਵੇ ਚੋਰ ਲੈ ਜਾਣ !

ਮੈਂ ਤੇ ਕਾਲੀਆਂ ਨੂੰ ਮੁਆਫੀ ਮਾਮਲੇ ਤੇ ਰੋਕਿਆ ਸੀ : ਜੱਫੇਮਾਰ
ਮਰਨ ਲੱਗਿਆਂ ਸਾਰਿਆਂ ਟੂਕੜਵੋਚਾਂ  ਦੀ ਜਮੀਰ ਜਾਗ ਜਾਂਦੀ ਆ ਜੀ !