ਤਾਇਆ ਬੱਕਰੀਆਂ ਵਾਲਾ - ਰਣਜੀਤ ਸਿੰਘ ਦੁਲੇ

18 Sep 2018

ਪੰਜਾਬ ਲਈ ਕਈ ਸੁਖਬੀਰ ਕਰ ਸਕਦਾਂ ਹਾਂ ਕੁਰਬਾਨ : ਬਾਦਲ
ਤੇਰਾ ਆਪਣਾਂ ਤੇ ਲਾ ਪਾ ਕੇ ਇੱਕ ਹੀ ਆ, ਆਹ ਬਾਕੀ ਦੇ ਲੋਕਾਂ ਦੇ ਗਣਾਈ ਜਾਂਦੈ ਪਤੰਦਰਾ ?

ਬਾਦਲਾਂ ਦਾ ਬਰਗਾੜੀ 'ਚ ਮੁੰਡੇ ਮਾਰਨਾਂ ਮਨੁੱਖਤਾ ਦਾ ਘਾਣ ਹੈ : ਕੈਪਟਨ
ਤੇ ਤੂੰ ਆਪ 21 ਮੁੰਡੇ ਮਰਵਾ ਕੇ ਵੀ ਹਰੀਸ਼ ਚੰਦਰ ਬਣਿਆਂ ਫਿਰਦਾਂ !

ਜਸਟਸ ਦੀ ਰਿਪੋਰ 'ਚ ਦਰਜ਼ ਨਹੀਂ ਹੈ ਬਾਦਲਾਂ ਦਾ ਨਾਂ : ਸਿਰਸਾ
ਨਾਂ ਤੂੰ ਢੂਹੇ 'ਚ ਲੈਣਾਂ ? ਰਾਜ ਤੇ ਤੇਰੇ ਫੂਫੜਾਂ ਦਾ ਹੀ ਸੀ !

ਨਵੰਬਰ 'ਚ ਹੋਣ ਜਾ ਰਹੀ ਹੈ ਸ਼੍ਰੋਰਮਣੀ ਕਮੇਟੀ ਦੀ ਚੌਣ : ਖਬਰ
ਲੈ ਵਈ ਲੌਗੋਵਾਲਿਆ ਤੂੰ ਤੇ ਆਪਣੇ ਕਛਹਿਰੇ ਸਾਂਭਣੇ ਸ਼ੁਰੂ ਕਰ ਲੈ, ਬਾਅਦ 'ਚ ਚੱਕਣ ਨੀ ਦਿੰਦੇ ਹੁੰਦੇ !

ਮੈਨੂੰ ਭਾਪਾ ਕਿਹ ਕੇ ਬਲਾਉਂਦਾ ਸੀ ਸੁਖਬੀਰ ਬਾਦਲ : ਮੱਕੜ
ਕਿਤੇ ਸੱਚ ਤੇ ਨੀ ਬੋਲਦਾ, ਬਾਦਲ ਨੂੰ ਭਾਪਾ ਸਮਾਨ ਹੀ ਦਸਦਾ ਸੀ !

ਮੈਂ ਅੰਮ੍ਰਿਤਧਾਰੀ ਸਿੱਖ ਹਾਂ : ਸੁਖਬੀਰ ਬਾਦਲ
ਫੇਰ ਚੱਨੀ ਵਾਰੀਂ ਨੌਵਾਂ ਮਹੀਨਾ ਚਲਦਾ ਸੀ ? ਦਿਖਾ ਦਿੰਦਾ ਓਹਨੂੰ !

ਬਠਿੰਡਾ ਵਾਲਾ ਥਰਮਲ ਚਲਾਵਾਂਗੇ ਪਰਾਲੀ ਨਾਲ : ਮਨਪ੍ਰੀਤ
ਪਤੰਦਰੋ ਪਰਾਲ਼ੀ ਤੇ ਪੂਤਲਿਆਂ ਲਈ ਹੀ ਨੀ ਪੂਰੀ ਪੈ ਰਹੀ !

ਭਾਰਤ ਵਿੱਚ  ਲਾਗੂ ਹੋਵੇਗੀ ਧਾਰਾ 377 : ਖਬਰ
ਚਲੋ ਆਹ ਖੁਸਰੇ ਜਿਹੇ ਮਸਤਾਂ ਦੀ ਚਾਂਦੀ ਹੋ ਜਾਊ !

ਅੰਮ੍ਰਿਤਸਰ 'ਚ ਚੱਲੇਗੀ ਸਾਈਕਲ ਸਕੀਮ : ਸਿੱਧੂ
ਜੇ ਸਾਇਕਲ ਚੋਰ ਬਿਟੂ ਦੇ ਧੱਕੇ ਚੜ ਗਏ ਫੇਰ ?

ਜੱਥੇਦਾਰ ਬਦਲਣ ਦੀ ਹੋ ਰਹੀ ਤਿਆਰੀ : ਖਬਰ
ਲੈ ਵਈ ਬਚਨਿਆਂ ਤੈਨੂੰ ਹੁਣ ਮਰਿਆ ਹੋਇਆ ਕਾਂ ਬਣਾ ਕੇ ਟੰਗਣਗੇ !

ਮਨਪ੍ਰੀਤ ਬਾਦਲ ਵਲੋਂ ਬਾਦਲ ਟੋਲੇ ਨੂੰ ਗੱਡੀਆਂ ਦੈਣ ਤੋਂ ਨਾਂਹ : :ਖਬਰ
ਆਪਣੀ ਵਾਲ਼ ਲੇ ਸੇਕੋ ਭਾਈ ,