ਤਾਇਆ ਬੱਕਰੀਆਂ ਵਾਲਾ - ਰਣਜੀਤ ਸਿੰਘ ਦੁਲੇ

08 Aug. 2019

ਮੈਂ ਕਿਸੇ ਨੂੰ ਨਹੀ ਦਿੱਤੀ ਕਲੀਨਚਿੱਟ : ਸੁਖਾ ਬਾਦਲ
ਹਾਂ ਜੀ ,ਤੈਨੂੰ ਤੇ ਆਪ ਵੜੀ ਲੌੜ ਆ ਭਾਈ ਅੱਜਕਲ ਕਲੀਨ ਚਿੱਟਾਂ ਦੀ

ਸਿੱਖਾਂ ਤੇ ਕੀਤੀ ਪੁਲੀਸ ਨੇ ਗੰਦੇ ਪਾਣੀ ਦੀ ਵਾਛੜ : ਖਬਰ
ਇਹ ਵੀ ਪਤੰਦਰ ਕੋਈ ਨਾਂ ਕੋਈ ਅਗਰਾਹੀਆਂ ਕਰਨ ਦਾ ਬਹਾਨਾ ਭਾਲਦੇ ਰਹਿੰਦੇ ਆ !

ਪੁਲਸਿ ਵਲੋਂ ਨਸ਼ਿਆ ਵਿਰੂਧ ਮਹਿਮ ਸ਼ੁਰੂ : ਖਬਰ
ਕੁੱਛੜ ਕੁੜੀ ਤੇ ਪਿੰਡ ਢੰਡੋਰਾ !

ਪੀ ਡਬਲਜੂ ਡੀ ਕਰੇਗੀ ੫੦੦ ਨਵੇਂ ਕਲਰਕ ਭਰਤੀ : ਖਬਰ
ਸਵਾਰੀ ਆਪਣੇ ਆਪਣੇ ਸਮਾਨ ਦੀ ਆਪ ਜਿੰਮੇਵਾਰ ਹੋਵੇਗੀ ਤਨਖਾਹਾਂ ਵਲੋਂ !

ਸ਼੍ਰਰੋਮਣੀ ਅਕਾਲੀ ਦਲ ਭਰਤੀ ਕਰੇਗੀ ਨਵੇਂ ਵਰਕਰ : ਡਾ: ਚੀਮਾ
ਨੀ ਹੁਣ ਕੰਡਮ ਹੋ ਗੀ ਭੈਣ ਸਾਲੀਏ ਤੇਰੀ !

ਸਦੀਕ ਲਗਾਦਾਂ ਰਹੇਗਾ ਅਖਾੜੇ : ਖਬਰ
ਬਾਂਦਰ ਬੁੱਡਾ ਹੋ ਕੇ ਵੀ ਟਪੁੱਸੀਆਂ ਥੋੜੋ ਛੱਡ ਦਿੰਦਾ !

ਸਿੱਧੂ ਤੇ ਪਰਗਟ ਸਿੰਘ ਨੇ ਕੀਤੀ ਮਿਿਟੰਗ : ਖਬਰ
ਲੱਗਦੈ ਇਹ ਖੜਕਾਉਣਗੇ ਫੱਟਾ, ਹੁਣ ਤੇ ਫੂਲਬੈਕ ਵੀ ਮਿਲ ਗਿਆ ਨਾਲ !

ਅਯੂਦਿਆ ਦਾ ਮਸਲਾ ਫੇਰ ਭਖਿਆ : ਖਬਰ
ਹੁਣ ਕਿਉ ਵਈ ? ਇਹ ਪਟਾਕਾ ਤਾਂ ਚੌਣਾਂ ਲਈ ਰੱਖਿਆ ਹੁੰਦਾ !

ਜਨਾਨੀ ਛੱਡਣ ਤੇ ਮੁਸਲਮਾਨਾਂ ਨੂੰ ਹੋਵੇਗੀ ੩ ਸਾਲ ਦੀ ਕੈਦ : ਖਬਰ
ਫੇਰ ਮੋਦੀ ਬਾਹਰ ਸ਼ਨਸ਼ਣਾਂ ਫੜਦੈ, ਸੁੱਟੋ ਅੰਦਰ ਇਹ ਵੀ ਤਾਂ ਛੱਡੀ ਫਿਰਦੈ !

ਸੁਖਬੀਰ ਬਾਦਲ ਵੀ ਪਹੁੰਚਿਆ ਡੇਰਾ ਬਾਬਾ ਨਾਨਕ : ਖਬਰ
ਗ੍ਹੋਲਕ ਰੱਖਣ ਗਿਆ ਹੋਣਾਂ ਪਤੰਦਰ !

ਆਰ ਐਸ ਐਸ ਖੋਲੇਣ ਜਾ ਰਹੀ ਹੈ ਫੌਜੀ ਸਕੂਲ : ਖਬਰ
ਖਾਣੀ ਮੁੰਗਫਲੀ ਤੇ ਪੱਦ ਬਦਾਮਾਂ ਦੇ ?

ਬਾਬਾ ਧੂੰਮਾ ਤੇ ਬਾਬਾ ਪਾਲਾ ਗਾਂਈਆਂ ਦੇ ਸੰਮਰਥਕਾਂ ਚ ਚਲੀਆਂ ਗੋਲੀਆਂ : ਖਬਰ
ਬੂਬਨੇ ਗਾਂ ਦਾ ਸ਼ਰਲਾ ਪੀਣ ਤੋਂ ਫਸ ਪਏ ਲੱਗਦਾ !