ਤਾਇਆ ਬੱਕਰੀਆਂ ਵਾਲਾ - ਰਣਜੀਤ ਸਿੰਘ ਦੁਲੇ

19 Aug. 2019

ਜੱਥੇਦਾਰ ਨੇ ਕਸ਼ਮੀਰੀਆਂ ਦੇ ਹੱਕ 'ਚ ਦਿੱਤਾ ਬਿਆਨ : ਖਬਰ
ਇਹ ਥਪੈੜੇ ਖਾਊ ਬਾਦਲਾਂ ਤੋਂ !

ਸਰੋਵਰ 'ਚ ਛਾਲ ਮਾਰ ਕੇ ਮਰਿਆ ਅੰਮ੍ਰਿਤਧਾਰੀ : ਖਬਰ
ਅਮਰ ਹੋਇਆ ਹੋਣਾਂ ਭਾੲ, ਖਬਰ ਲਾਉਣੀ ਸਿੱਕ ਲਓ !

ਪੰਜਾਬੀ ਉਤਰੇ ਕਸ਼ਮੀਰੀਆਂ ਦੇ ਹੱਕ ਵਿੱਚ : ਖਬਰ
ਫੇਰ ਕੋਈ ਹੱਡੀ ਜਲ਼ਾਂਦੀ ਹੋਊ ?

ਭਾਜਪਾ ਮੰਤਰੀ ਨੇ ਕਸ਼ਮੀਰੀ ਕੁੜੀਆਂ ਨੂੰ ਤੁਲਨਾਇਆ ਪਲਾਟਾਂ ਨਾਲ : ਖਬਰ
ਇੰਨਾ ਕੰਜਰਾਂ ਦੇ ਤਾਂ ਆਪਣੇ ਅੱਧੇ ਪਲਾਟ ਮੁਸਲਮਾਨਾਂ ਦੇ ਨਾਂ ਤੇ ਬੋਲਦੇ ਆ !

ਅਕਾਲੀ ਭਾਜਪਾ ਇਕ ਦੂਜੇ ਦੀਆਂ ਜੜ੍ਹਾਂ ਪੁੱਟਣ ਲੱਗੇ : ਖਬਰ
ਇੱਕ ਗਲ਼ੀ 'ਚ ਦੋਂਹ ਦਾ ਰਹਿਣਾਂ ਔਖਾ ਹੁੰਦਾ ਵਈ !

ਸਾਡੇ ਫੌਜੀ ਧਰਮੀ ਨੇ ਵੈਰਕਾਂ ਨਹੀਂ ਛੱਡਣਗੇ : ਸਿਮਰੋ
ਤੇਰੇ ਸਹੁੱਰੇ ਵੇਲੇ ਦੇ ਧਰਮੀ ਫੌਜੀ ਤਾਂ ਖੱਜਲ਼ ਹੁੰਦੇ ਫਿਰਦੈ ਆ ਅੱਜ ਤੱਕ !

ਸਰਕਾਰ ਪੰਜਰੇ ਦੇ ਤੌਤੇ ਸੀ ਬੀ ਆਈ ਨੂੰ ਅਜ਼ਾਦ ਕਰੇ : ਜੱਜ ਸਾਹਿਬ
ੳਡਿਆ ਇਨਾਂ ਤੋਂ ਫੇਰ ਵੀ ਨੀ ਜਾਣਾ, ਆਦਤ ਪਕਾਅ ਚੁੱਕੇ ਆ !

ਸਾਨ੍ਹ ਨੇ ਟੱਕਰ ਮਾਰਕੇ ਬੁੜਕਾਇਆ ਪੁਲਸੀਆ : ਖਬਰ
ਹੈ ਸਹੁਰੀ ਦੇ, ਹੁਣ ਕਨੂੰਨ ਨੂੰ ਵੀ ਹੱਥ ਪਾਉਣ ਲੱਗ ਗਏ ?

ਨਾਗਾਲੈਂਡ ਵਿੱਚ ਵੱਖਰੇ ਝੰਡੇ ਨਾਲ ਮਨਾਇਆ ਗਿਆ ਅਜ਼ਾਦੀ ਦਿਵਸ : ਖਬਰ
ਹੁਣ ਕੌਈ ਕੁੱਤਾ ਨੀ ਭੌਕਿਆ, ਪਤਾ ਵਈ ਅਗਲਿਆਂ ਤੁੱੜਕਾ ਲਾ ਲੈਣਾਂ !

ਜਾਖੜ ਦੇ ਘਰ ਤੇ ਹੋਇਆ ਪਟਰੋਲ ਬੰਬ ਨਾਲ ਹਮਲਾ : ਖਬਰ
ਹੁਣ ਦੱਸ ਰੁੱਸਿਆ ਮਨਾਊ ਕੌਣ ਵੇ ?

ਬੰਬੇ ਵਾਲਿਆਂ ਮੀਕੇ ਦਾ ਕੀਤਾ ਬਾਈਕਾਟ : ਖਬਰ
ਡਿੱਗੀ ਖੌਤੇ ਤੋਂ ਤੇ ਗੁੱਸਾ ਘੁਮਾਰ ਤੇ !

ਭਾਖੜਾ ਡੈਮ ਤੋਂ ਛੱਡਿਆ ਪਾਣੀ ਤੇ ਪੰਜਾਬ ਦੀ ਹਾਲਤ ਖਰਾਬ : ਖਬਰ
ਖਾਣਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ ਅੰਨ੍ਹੀਂ ਦਿਓ !

ਭਾਜਪਾ ਲੀਡਰ ਨੇ ਖੋਹਿਆ ਵਲਟੋਹਾ ਤੋਂ ਮਾਈਕ : ਖਬਰ
ਸਾਡੀ ਜੁੱਤੀ ਦੀਆਂ ਨੌਕਾਂ ਨੇ ਜਿਨਾਂ ਪਿੱਛੇ ਤੂੰ ਫਿਰਦੈਂ !