ਤਾਇਆ ਬੱਕਰੀਆਂ ਵਾਲਾ - ਰਣਜੀਤ ਸਿੰਘ ਦੁਲੇ

26 Aug. 2019

ਸਰਕਾਰਾਂ ਰਵਿਦਾਸ ਮੰਦਰ ਤੇ ਕਰ ਰਹੀ ਹੈ ਸਿਆਸਤ: ਖਬਰ
ਹੋਰ ਇਨਾਂ ਕਮਾਦੀ ਬੰਨਣੀ ਆਂ ? ਰੱਬ ਨੇ ਦਿਤਿਆਂ ਗਾਜ਼ਰਾਂ ਵਿੱਚੇ ਰੰਬਾ ਰੱਖ !

ਪੰਜਾਬ ਵਿੱਚ ਮਹਿਸੂਸ ਹੋਈ ਕਿਸ਼ਤੀਆਂ ਦੀ ਘਾਟ : ਖਬਰ
ਫੇਰ ਸੁੱਖੇ ਵਾਲੀ ਬਸ ਨੂੰ ਸਿਲਫ ਮਾਰਨੀ ਸੀ !

੩੫੦ਵੇਂ ਗੁਰਪੁਰਬ ਤੇ ਪਾਕਿ ਤੋਂ ਆ ਰਿਹਾ ਹੈ ਗੁਰੂ ਗ੍ਰੰਥ ਸਾਹਿਬ : ਖਬਰ
ਪਤੰਦਰ ਲੋਕਾਂ ਨੂੰ ਥੁੱਕ ਲਾਉਣ ਦਾ ਢੰਗ ਲੱਭ ਹੀ ਲੈਂਦੇ ਆ ਕਿਸੇ ਨਾ ਕਿਸੇ ਤਰਾਂ !

ਮੋਦੀ ਦੀ ੩ ਕਰੌੜ ਦੀ ਮੂਰਤੀ ਨੂੰ ਆਈਆਂ ਤਰੈੜਾਂ : ਖਬਰ
ਸ਼ੁਕਰ ਆ ਇਸ ਜੱਭਲ ਨੂੰ ਕੋਈ ਡੈਮ ਬਨਾਉਣ ਨੀ ਲਾਤਾ !

ਸੈਂਟਰ ਪੰਜਾਬ ਨੂੰ ਫੋਰਨ ਦੇਵੇ ੧੦੦੦ ਕਰੌੜ ਮੁਆਵਜ਼ਾ : ਕੈਪਟਨ
ਕੱਟੇ ਨੂੰ ਕੀ ਭਾਅ ਮਣ ਦੁੱਧ ਦਾ , ਖਾ ਪੀ ਤਾਂ ਤੁਸੀ ਚੋਰਾਂ ਨੇ ਹੀ ਜਾਣੇ ਆਂ !

ਹੜਾਂ ਤੋਂ ਬਾਅਦ ਸਰਕਾਰ ਕਰੂਗੀ ਛਾਣਬੀਨ : ਕੈਪਟਨ
..ਤੇ ੧੨/ ੧੩ ਰੁਪਏ ਆਂ ਦੇ ਵੰਡੂਗੀ ਚੈਕ !

ਅੰਮਿਤ ਸ਼ਾਹ ਨੇ ਅੰਦਰ ਠੋਕਿਆ ਚਿਦਰਬਿੰਮ : ਖਬਰ
ਸਾਂਸ ਵੀ ਕਭੀ ਬਹੂ ਥੀ !

ਹੜ ਪੀੜਤਾਂ ਨੇ ਕੀਤਾ ਕੈਪਟਨ ਦਾ ਵਿਰੋਧ : ਖਬਰ
ਅਗਲੀ ਵਾਰੀ ਸੁੱਖਾ ਹਾਂ ਹੀ ਸੰਮਝੇ ਫੇਰ ?

ਹੜ ਪੀੜਤਾਂ ਨੂੰ ਦੇਵਾਂਗੇ ਦੋ ਦੋ ਹਜ਼ਾਰ : ਕਾਗੜ
ਅਧੀਏ ਪਊਏ ਵੰਡ ਕੇ ਜਿਤਣ ਵਾਲਿਆਂ ਤੋਂ ਹੋਰ ਆਸ ਵੀ ਕੀ ਹੋ ਸਕਦੀ ਆ !

ਰਵਿਦਾਸ ਭਾਈ ਚਾਰਾ ਸਰਕਾਰਾਂ ਤੋਂ ਹੋਇਆ ਅਵਾਜ਼ਾਰ : ਖਬਰ
ਹੋਰ ਚੂਪੋ ਗੰਨ੍ਹੇ ? ਹੁਣ ਤੱਕ ਸਿਰ ਤੇ ਵੀ ਇਹਨਾਂ ਹੀ ਬਠਾਈਆਂ ਸਰਕਾਰਾਂ !

ਪੰਜਾਬ ਦੇ ਹਲਾਤਾਂ ਤੌਂ ਅੱਖਾਂ ਮੀਟੀ ਬੈਠੇ ਨੇ ਲੀਡਰ : ਖਬਰ
ਖੋਲ ਲੈਣਗੇ, ਮੂਡ ਤਾਂ ਬਣਾ ਲੈਣ ਪਹਿਲਾਂ !

ਮੰਦਵਾੜੇ ਵੱਲ ਵਧ ਰਿਹਾ ਹੈ ਭਾਰਤ : ਖਬਰ
ਹਰ ਹਰ ਮੋਦੀ ਘਰ ਘਰ ਮੋਦੀ ਕਹੋ ਨਾ ਹੁਣ !

ਭਾਜਪਾ ਵਾਲੇ ਬਾਦਲਾਂ ਨੂ ਵਿਖਾਉਣ ਲੱਗੇ ਅੱਖਾਂ : ਖਬਰ
ਅਜ਼ੇ ਤਾਂ ਚਟਾਲਿਆਂ ਵਾਲੀ ਹੋਣੀ ਆਂ ਇਨਾਂ ਨਾਲ, ਬਸ ਤੇਲ ਦੀ ਧਾਰ ਦੇਖੋ !

ਕਾਰੋਬਾਰੀ ਹਿੰਦੂ ਭਾਈਚਾਰਾ ਮੋਦੀ ਦਾ ਕਰਨ ਲੱਗਾ ਸਿਆਪਾ : ਖਬਰ
ਵਾਹ ਕਿਸਮਤ ਦੇ ਵਲੀਆ, ਰਿੱਧੀ ਖੀਰ ਤੇ ਬਣ ਗਿਆ ਦਲੀਆ !