ਤਾਇਆ ਬੱਕਰੀਆਂ ਵਾਲਾ - ਰਣਜੀਤ ਸਿੰਘ ਦੁਲੇ

10 September 2019

ਅਕਾਲੀਆਂ ਦਾ ਨਵਾਂ ਕਮਾਂਡਰ ਹੋਵੇਗਾ ਮਜੀਠੀਆ : ਖਬਰ
ਸਾਰੀ ਖੁਦਾਈ ਇੱਕ ਪਾਸੇ, ਜ਼ੋਰੂ ਕਾ ਭਾਈ ਇਕ ਪਾਸੇ !

ਕਿੱਥੇ ਗਵਾਚ ਗਏ ਸਨੀ ਤੇ ਸਿੱਧੂ : ਖਬਰ
ਓਹ ਹੰਸਰਾਜ ਦਾ ਹੱਥ ਹੌਲ਼ਾ ਕਰਾਉਂਦੇ ਫਿਰਦੈ ਆ ਸ਼ਾਇਦ !

ਬੰਦ ਕਰੋ ਕਰਤਾਰ ਪੁਰ ਦਾ ਲਾਂਘਾ : ਭਾਜਪਾ
ਖੁੱਲ ਲੈਣ ਦਿਓ, ਤੁਹਾਡੀਆਂ ਸੀਣਾਂ ਊਧੜ ਦੀਆਂ ?

ਭਾਰਤੀ ਬੈਂਕਾਂ ਫਸੀਆਂ ਭਾਰੀ ਸੰਕਟ 'ਚ : ਖਬਰ
ਹੋਰ ਫੜਾਓ ਬਾਂਦਰਾਂ ਹੱਥ ਉਸਤਰੇ !

੫੫੦ਵੇ ਸਮਾਗਮ ਤੇ ਕਰੌੜਾਂ ਦੇ ਫੁੱਲ ਮੰਗਵਾ ਰਹੀ ਹੈ ਸ਼੍ਰੋ. ਕਮੇਟੀ : ਖਬਰ
ਬੱਸ ਜੀ ਡੱਬੂਆਂ ਦੇ ਹੱਥ ਗੁੜ੍ਹ ਦੀ ਬੋਰੀ ਆਈ ਹੋਈ ਆ !

ਮੋਦੀ ਐਂਡ ਪਾਰਟੀ ਨੇ ਭਾਰੀ ਮਾਤਰਾ 'ਚ ਸੋਨਾਂ ਰੱਖਿਆ ਗਿਰਭੀ : ਖਬਰ
ਦੇਖੀ ਜਾਓ, ਨਿਹੰਗਾਂ ਦੇ ਬਾਟੇ ਵਾਂਗੂ ਮਾਂਜ ਕੇ ਛੱਡਣਗੇ ਦੇਸ਼ ਇਹ ਲੰਡਰ !

ਸਾਡੇ ਕੋਲ ੧੮ ਕਰੌੜ ਮੈਂਬਰ ਹਨ : ਭਾਜਪਾ
ਕੰਜਰ ਦੇ ਬੰਗਲਾ ਦੇਸ਼ ਵੀ ਵਿੱਚ ਹੀ ਗਿਨੀ ਜਾਂਦੇ ਆ !

ਭਗਵੰਤ ਮਾਨ ਦੇਵੇਗਾ ਬਾਦਲਾਂ ਤੇ ਕੈਪਟਨ ਨੂੰ ਟੱਕਰ : ਖਬਰ
ਛੱਡ ਰਹਿਣ ਦੇ ਛੇੜ ਨਾਂ ਜ਼ਖਮਾਂ ਨੂੰ ਤੇਤੋਂ ਦਰਦ ਵੰਡਾਏ ਨਹੀਂ ਜਾਣੇ !

ਹੜ ਪੀੜਤ ਇਲਾਕਿਆਂ ਦੀ ਗੁਰਦਾਵਰੀ ਸ਼ੁਰੂ : ਕੈਪਟਨ
ਤੇ ਫੇਰ ਪਟਵਾਰੀ ਤੇ ਮੰਤਰੀਆਂ ਦੀ ਹੋਊ ਪੌਂ ਬਾਰਾਂ !

ਗਊ ਟੇਕਸ ਹੈ ਸਵਿਧਾਨ ਦੀ ਉਲੰਘਣਾਂ : ਖਬਰ
ਰੰਗ ਹੋ ਰਿਹਾ ਢਿਹ ਰਹੇ ਕੱਚੇ ਮਕਾਨਾਂ ਦਾ , ਸੱਤੀਂ ਵੀਹੀਂ ਸੋ ਹੈ ਹੁਕਮਰਾਨਾ ਦਾ !

ਐਸ ਵਾਈ ਐਲ ਦੀ ਤਰੀਕ ਪਈ ਅੱਗੇ ; ਖਬਰ
ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਊ ?

ਹੜ ਪੀੜਤਾਂ ਪਹੁੰਚ ਰਹੀ ਸਮੱਗਰੀ ਵਰਤ ਰਹੇ ਨੇ ਗਲਤ ਅੰਨਸਰ : ਖਬਰ
ਗੁਰੂ ਐਵੇਂ ਤਾਂ ਨੀ ਕਿਹ ਗਏ ਸੀ , ਅਕਲ਼ੀਂ ਕੀਜੈ ਦਾਨ !

ਏ ਡੀ ਸੀ ਕਰੂਗਾ ਬਟਾਲਾ ਹਾਦਸੇ ਦੀ ਜਾਂਚ : ਖਬਰ
ਬੰਨ੍ਹ ਤਾ ਬੋਹਲ਼ ਦੀ ਰਾਖੀ ਬੱਕਰਾ ?

ਅਸੀ ਕਸ਼ਮੀਰ ਲਈ ਆਖਰੀ ਦੰਮ ਤੱਕ ਲੜਾਂਗੇ : ਪਾਕਿ
ਵੈਸੇ ਵੀ ਤੁਸੀਂ ਆਖਰੀ ਦਮਾਂ ਤੇ ਹੀ ਭਾਈ , ਲੱਗੇ ਰਹੋ !