ਤਾਇਆ ਬੱਕਰੀਆਂ ਵਾਲਾ - ਰਣਜੀਤ ਸਿੰਘ ਦੁਲੇ

16 September 2019

ਬਟਾਲਾ ਕਾਂਡ ਤੋਂ ਬਾਅਦ ਕੀਤੀਆਂ ਹੋਰ ੭ ਫੈਕਟਰੀਆਂ ਬੰਦ : ਖਬਰ
ਹਾਂ ਜੀ , ਹੁਣ ਚਾਰ ਕੁ ਦਿਨ ਤਾਂ ਪੂਰਾ ਧੂੜ੍ਹ 'ਚ ਟੱਟੂ ਦੜ੍ਹਾਉਣਗੇ !

ਸਰਕਾਰੀ ਅਫਸਰਾਂ ਖੋਹਲਿਆ ਬੈਂਸ ਵਿਰੁੱਧ ਮੋਰਚਾ : ਖਬਰ
ਸਰਕਾਰੀ ਨਾਗਾਂ ਦੀ ਪੂਛ ਤੇ ਪੈਰ ਰੱਖੋਗੇ ਤਾਂ ਡੰਗ ਤਾ ਮਾਰਨਗੇ ਹੀ !

ਭਾਰਤ ਵਲੋਂ ਚਾੜਿਆ ਰਾਕੇਟ ਹੋਇਆਂ ਗਾਇਬ ; ਖਬਰ
ਕਿਸੇ ਮੰਤਰ ਦੀ ਕਮੀ ਰਿਹ ਗਈ ਹੋਊ ਸ਼ਾਇਦ !

ਬਿੱਟੇ ਦੱਸਿਆ ਕਿ ਬੈਂਸ ਦੋਸ਼ੀ ਹੈ : ਖਬਰ
ਫੇਰ ੨੫ ਬੰਦੇ ਮਰਨ ਦੀ ਜੁੰਮੇਵਾਰੀ ਤੇਰਾ ਫੂਫੜ ਲਊ ?

ਕੈਪਟਨ ਨੇ ਬਣਾਏ ੭ ਹੋਰ ਵਧਾਇਕ ਮੰਤਰੀ : ਖਬਰ
ਜਿੱਥੇ ਸਾਰਾ ਵੱਗ ਤੁਰਿਆ ਫਿਰਦੈ, ਉੱਥੇ ਬੂੜੀ ਦੀ ਬੱਕਰੀ ਵੀ ਤੂਰੀ ਫਿਰੂ !

ਕੈਪਟਨ ਕਰ ਰਿਹਾ ਅਕਾਲ ਤੱਖਤ ਨੂੰ ਕਮਜ਼ੋਰ : ਸਿਮਰੋ
ਤੁਹਾਡੇ ਵੇਲੇ ਕਿਹੜਾ ਪੱਟ ਭਿੜਦੇ ਸੀ ਅਕਾਲ ਤੱਖਤ ਦੇ !

ਅਕਾਲ ਤੱਖਤ ਪੱਟਨੇ ਦੀ ਜੱਥੇਦਾਰੀ ਵਿਕੀ ੧੫੦ ਕਰੌੜ 'ਚ : ਖਬਰ
ਆ ਦੈਖਲੇ ਸਿਮਰੋ ਅਕਾਲ ਤਖਤ ਨੂੰ ਸਲਾਮੀਆਂ ਪੈਂਦੀਆਂ !

ਗੁਰਦਾਸ ਪੁਰੀਆਂ ਨੂੰ ਨਹੀ ਲੱਭ ਰਿਹਾ ਸੰਨੀ : ਖਬਰ
ਹੁਣ ਤੇ ਬੱਸ ਤਰੀਕ ਪੇ ਤਰੀਕ ਹੀ ਮਿਲੂਗੀ ਝੁਡੂਓ !

ਪੰਜਾਬ 'ਚ ਘੁੰਮਦਾ ਰਿਹਾ ਏ ਕੇ ੫੬ ਨਾਲ ਭਰਿਆ ਟਰੱਕ : ਖਬਰ
ਫੇਰ ਕੀ ਕਰੀਏ ? ਪੁਲਸ ਵਾਲੇ ਤਾਂ ਵਿਚਾਰੇ ਡੀ ਸੀ ਦੀ ਹੜਤਾਲ ਦੀ ਦੇਖਭਾਲ 'ਚ ਨੇ !

ਕਰਤਾਰਪੁਰ ਲਾਂਘੇ ਨੂੰ ਲੈ ਕੇ ਭਿੜੀ ਸ਼੍ਰ: ਕਮੇਟੀ : ਖਬਰ
ਇੱਕ ਗਲ਼ੀ 'ਚ ਦੋ ਅਕੱਠੇ ਹੋ ਜਾਂਣ ਤਾਂ ਇਹੀ ਕੁਸ਼ ਹੁੰਦਾ ਹੁੰਦਾ !

ਚੁਗਾਵਾਂ ਪਿੰਡ 'ਚ ਲੋਕਾਂ ਥਾਪੜੇ ਪੁਲਸ ਵਾਲੇ : ਖਬਰ
ਕੱਲ ਛਿਤਰਾਂ ਦੀ ਹੋਈ ਬਰਸਾਤ, ਸਾਰੀ ਰਾਤ ਕੁੱਟਦੇ ਰਹੇ !

ਮੋਦੀ ਨੇ ਕੀਤੇ ਲੱਖਾਂ 'ਚ ਟਰੈਫਿਕ ਉਲੰਘਣਾਂ ਦੇ ਜ਼ਰਮਾਨੇ : ਖਬਰ
ਜਿਹੜੇ ੧੧, ੧੧ ਲੱਖ ਮਿਲੇ ਸੀ ਓਹਦੇ ਚੋਂ ਭਰੀ ਜਾਓ ਹੁਣ ਬੀਬੇ ਪੁੱਤ ਬਣ ਕੇ !