ਦੋ ਆਰ ਦੀਆਂ ਦੋ ਪਾਰ ਦੀਆਂ - ਰਣਜੀਤ ਸਿੰਘ ਦੂਲੇ - ਤਾਇਆ ਬੱਕਰੀਆਂ ਵਾਲਾ

2017-12-06

ਬੀਬੀ ਜਗੀਰੋ ਨੇ ਕੀਤੀ ਲੌਗੋਵਾਲ ਦੀ ਭਰਵੀਂ  ਸ਼ਫਾਰਸ : ਖ਼ਬਰ
ਚੱਲ ਸਨਿਆਸੀ ਮੰਦਰ ਮੇਂ ! ਤੇਰਾ ਚਿਮਟਾ ਮੇਰੀ ਚੂੜੀਆਂ ਸਾਥ ਸਾਥ ਖੜਕਾਏਗੇ !
ਤੇਰਾ ਗੜਵਾ ਮੇਰੀ ਗਗਰੀਆ ............


ਢੱਡਰੀਆਂ ਵਾਲੇ ਦੇ ਬਰਾਬਰ ਕੀਤਾ ਪੰਥਪ੍ਰੀਤ ਨੇ ਮੋਗਾ ਵਿੱਚ ਸਮਾਗਮ : ਖ਼ਬਰ
ਸ਼ਰਾਧ ਖਾਣ ਦੀ ਆਦਤ ਕਾਹਨੂੰ ਜਾਂਦੀ ਆ !

ਖਹਿਰਾ ਵਿਰੁੱਧ ਸਬੂਤ ਹੋਣ ਤੇ ਵੀ ਕਿਉਂ ਨੀ ਹੋ ਰਹੀ ਕਾਰਵਾਈ : ਸਿਮਰੋ
ਲਓ ਵਈ ਹੁਣ ਮਿੰਦੋ ਵੀ ਚੱਲੀ ਆ ਮੱਸਿਆ ਨਹਾਉਣ !

ਸ਼ੌਮਣੀ ਕਮੇਟੀ ਵਲੋਂ ਥਾਪਿਆ ਹਰ ਪ੍ਰਧਾਨ ਸਾਨੂੰ ਪ੍ਰਵਾਨ ਹੈ : ਬੀਬੀ ਜਗੀਰੋ
ਕਿਸੇ ਨੂੰ ਕਦੇ ਨਾਂਹ ਵੀ ਕਰ ਦਿਆ ਕਰ ?

ਵਿਧਾਨ ਸਭਾ ਬਣਿਆਂ ਮਜ਼ਾਕ : ਖ਼ਬਰ
ਫੇਰ ਕੀ ਹੋਇਆ ? ਤੁਸੀਂ ਵੀ ਤਾਂ 60 ਸਾਲਾਂ ਤੋਂ ਛਿੱਤਰ ਖਾਣ ਨੂੰ ਮਜ਼ਾਕ ਹੀ ਸੰਮਝੀ ਆਉਂਦੇ ਹੋ !

ਖਹਿਰੇ ਨੇ ਕੈਪਟਨ ਨੂੰ ਬੋਲੇ ਬੋਲ-ਕਬੋਲ : ਖ਼ਬਰ
ਤੁਹਾਨੂੰ ਕਿਸ ਨੇ ਕਿਹਾ ਸੀ ਸੱਪ ਦੀ ਪੂਛ ਤੇ ਪੈਰ ਰੱਖਣ ਨੂੰ ?

ਬੀਬੀ ਜਗੀਰੋ ਪਧਾਨ ਬਣਨ ਦੀ ਖਾਹਸ਼ ਹੋਈ ਠੁੱਸ : ਖ਼ਬਰ
ਅਸੀਂ ਚਾਦਰਾਂ ਵਿਛਾਉਂਦੇ ਰਹੇ ਝਾੜ ਕੇ, ਸੱਜਣ ਗਵਾਂਡੋਂ ਮੂੜ ਗਏ !

ਤਨਖਾਹੀਆਂ ਬੰਦਾ ਨਿਕਲਿਆ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ : ਖ਼ਬਰ
ਤਾਂ ਕੀ ਹੋਇਆ ? ਹੋਰ ਦੋ ਚੋਂ ਮਹੀਨਿਆਂ ਨੂੰ ਫੁਕਰੇ ਕੌਮ ਹੋ ਜਾਊ !

ਖਹਿਰਾ ਵਲੋਂ ਵਿਧਾਨ ਸਭਾ 'ਚ ਬੋਲੇ ਸ਼ਬਦ ਸ਼ਰਮਨਾਕ : ਸੁੱਖਾ ਬਾਦਲ
..ਤੇ ਤੇਰੇ ਸਾਲੇ ਮਜੀਠੀਏ ਨੇ ਕਿਹੜਾ ਸਤਸੰਗ ਕੀਤਾ ਸੀ ਵਿਧਾਨ ਸਭਾ 'ਚ ਮਾਵਾਂ ਭੈਣਾਂ ਦੀਆਂ ਗਾਲ਼ਾਂ ਕੱਢ ਕੇ ?

ਪੰਜਾਬ ਸਰਕਾਰਾਂ ਹੋਈਆਂ ਹਰ ਮਸਲੇ 'ਚ ਫੇਲ਼ : ਖ਼ਬਰ
ਜਿਨਾਂ ਤੋਂ ਮਰਿਆ ਸਾਧ ਨੂੰ ਸਾਂਭਿਆ ਗਿਆ , ਉਹਨਾਂ ਤੋਂ ਹੋਰ ਤੁਸੀਂ ਕੀ ਆਸਾਂ ਲਾਈ ਬੈਠੇ ਹੋ ?

ਸਿਧੂ ਨੇ ਕਿਹਾ ਰਾਹੁਲ ਨੂੰ ਅੱਜ ਦਾ ਜ਼ਰਨੈਲ : ਖ਼ਬਰ
ਵੜੀ ਛੇਤੀਂ ਵੱਡਾ ਹੋਇਆ ? ਅਜ਼ੇ 6 ਕਿ ਮਹੀਨੇ ਪਹਿਲਾਂ ਤਾਂ ਪੱਪੂ ਸੀ !

ਲੋਗੋਂਵਾਲ ਸਭ ਤੋਂ ਕਮਜ਼ੋਰ ਪ੍ਰਧਾਨ : ਬਾਦਲ
ਤੂੰ ਹਲਟੇ ਜੋੜਨਾ ਉਹਨੂੰ ? ਤੁਸੀਂ ਫਤਵੇ ਦੁਆਓ ਜਿਹਨੂੰ ਜਿਹਨੂੰ ਦਵਾਉਣੇ ਨੇ !