ਦੋ ਆਰ ਦੀਆਂ ਦੋ ਪਾਰ ਦੀਆਂ - ਰਣਜੀਤ ਸਿੰਘ ਦੂਲੇ - ਤਾਇਆ ਬੱਕਰੀਆਂ ਵਾਲਾ

2018-06-12

ਕਿਸਾਨਾਂ  ਅਤੇ ਦੋਧੀਆਂ 'ਚ ਹੋਈਆਂ ਖੜਪਾਂ : ਖਬਰ
ਪਾਗਲ ਜਨਤਾ ਘੇਰਨ ਤੁਰੇ ਸੀ ਮੋਦੀ ਤੇ ਫੜ੍ਹ ਕੇ ਬਹਿ ਗਏ ਦੋਧੀ !

ਕਾਂਗਰਸ ਦੇ ਸੰਪਰਕ ਵਿੱਚ ਹਨ ਆਮ ਦੇ ਲੀਡਰ : ਵੇਰਕਾ
ਜਿਹੜੇ ਹੈ ਉਹਨਾਂ ਦੇ ਆ ਓਹ ਤਾਂ ਰਹਿਣਗੇ ਹੀ ?

ਬੀਬੀ ਭੱਠਲ ਨਹੀਂ ਛੱਡ ਰਹੀ ਸਰਕਾਰੀ ਕੋਠੀ : ਖਬਰ
ਮੇਰੀ ਇਧਰੋਂ ਹਿੱਲੇ ਫੁਲਕਾਰੀ, ਉਧਰੋਂ ਰੁਮਾਲ ਹਿਲਦਾ !

ਸਮੂੰਹ ਜੱਥੇਬੰਦੀਆਂ ਕੂੜ ਪ੍ਰਚਾਰ ਦਾ ਮੂੰਹ ਤੌੜ ਜਵਾਬ ਦੈਣ : ਹਰੀਆਂਵੇਲਾਂ
ਨਾਂ ਤੂੰ ਸ਼ਿਲ਼ੈ 'ਚ ਆਂ ? ਤੂੰ ਆਪ ਹੀ ਦੇ ਲੈ !

ਜੱਫੇਮਾਰ ਨੇ ਕੀਤਾ ਸਿਮਰਨਜੀਤ ਮਾਨ ਦਾ ਧੰਨਵਾਦ : ਖਬਰ
ਲ਼ੱਗਦੈ ਅਗਲੇ ਸਾਲ ਚੋਰ ਕੁੱਤੀ ਇਕ ਹੀ ਵਿਹੜੇ 'ਚ ਸਮੁੰਦਰ ਛਕੂਗੀ !

ਹਨੀਪ੍ਰੀਤ ਦੀ ਜਮਾਨਤ ਹੋਈ ਰੱਦ : ਖਬਰ
ਵੇ ਰੰਗ ਕਾਲ਼ਾ ਪੈ ਗਿਆ ਤੇਰਿਆਂ ਦੁੱਖਾਂ ਦੀ ਮਾਰੀ ਦਾਅ !

ਅਮਿੰਤਸ਼ਾਹ ਬਾਦਲਾਂ ਨੂੰ ਮਿਲਣ ਪੰਜਾਬ : ਖਬਰ
ਗਰਮੀਆਂ ਬਈ ! ਨਵੀਆਂ ਖਾਕੀ ਨਿੱਕਰਾਂ ਦਾ ਮੈਚਾਅ ਲੈਣ ਆਇਆ ਹੋਊ !

ਜੀ ਐਸ ਟੀ ਮਾਮਲੇ 'ਚ ਬਾਦਲ ਟੋਲੇ ਨੇ ਸਿੱਖਾਂ ਨੂੰ ਬਣਾਇਆ ਬੁੱਧੂ ; ਖਬਰ
ਤਾਂ ਕੀ ਹੋਇਆ ? ਉਹਨੇ ਕਿਹੜਾ ਪਹਿਲੀ ਵਾਰੀ ਬਣਾਇਆ ਜਾਂ ਸਿੱਖ ਪਹਿਲੀ ਵਾਰ ਬਣੇ ਨੇ ?

ਸਤਵਾਜੀ ਜੱਫੇਮਾਰ ਮੰਡ ਨੇ ਰੱਖੀ ਬਰਗਾੜੀ 'ਚ ਭੁੱਖ ਹੜਤਾਲ : ਖਬਰ
ਹਾਂ ਹੁਣ ਠੀਕ ਆ, ਪਿਛਲੀ ਵਾਰ ਤਾਂ ਗੋਲ਼ੀ ਦਾ ਵੀ ਡਰ ਸੀ ! ਹੈ ਕਿ ਨੀ ?

ਧੂੰਮਾ ਵੀ ਪਹੁੰਚਿਆ ਬਰਗਾੜੀ ਮੰਡ ਦੀ ਹਮਾਇਤ ਤੇ : ਖਬਰ
ਚੋਰ ਚੋਰ ਮਸੇਰੇ ਭਾਈ !

ਜੱਫੇਮਾਰ ਨੇ ਅਮਿੰਤਸ਼ਾਹ ਨੂੰ ਨੰਗੇ ਸਿਰ ਹੀ ਦੇ ਦਿੱਤਾ ਸਿਰੋਪਾ : ਖਬਰ
ਓਹ ਤਾਂ ਮੋਦੀ ਤਾਂ ਭਾਵੇ ਨੰਗੇ ਹੀ ਜਾਣ, ਦੇ ਇਹਨਾਂ ਫੇਰ ਵੀ ਦੈਣਾਂ !