ਦੋ ਆਰ ਦੀਆਂ ਦੋ ਪਾਰ ਦੀਆਂ - ਰਣਜੀਤ ਸਿੰਘ ਦੂਲੇ - ਤਾਇਆ ਬੱਕਰੀਆਂ ਵਾਲਾ

2018-08-07

ਨਸ਼ੇੜੀ ਹੁਣ ਨਹੀਂ ਬਣ ਸਕਣਗੇ ਪੰਚ ਸਰਪੰਚ : ਕੈਪਟਨ
ਕਿੳਕਿ ਨਸ਼ੇ ਦੀ ਤੋਟ ਆਉਣ ਕਾਰਨ ਮੰਤਰੀਆ ਸੰਤਰੀਆਂ ਨੂੰ ਮੁਸ਼ਕਲ ਪੇਸ਼ ਆ ਰਹੀ ਆ !

ਢੀਡਸਾ ਗਿਆ ਹਸਪਤਾਲ ਮਾਨ ਦੀ ਖਬਰ ਨੂੰ : ਖਬਰ
ਦੱਸਣ ਗਿਆ ਹੌਣਾਂ ਵਈ ਮਾਨਾਂ ਗੁੱਡ ਆਈਡੀਆ !

ਖਹਿਰਾ ਵੀ ਗਿਆ ਮਾਨ ਦੀ ਖਬਰ ਲੈਣ : ਖਬਰ
ਹਾਂ ਵਈ ਕਿਦਾਂ ਰਹੀ ਵਈ ਡਲਿਵਰੀ ?

ਭਗਵੰਤ ਮਾਨ ਹਸਪਤਾਲ 'ਚ ਲੈਪਟੋਪ ਤੇ ਦੇਖਦਾ ਰਿਹਾ ਖਹਿਰਾ ਰੈਲੀ : ਖਬਰ
ਭਾਂਡਾ ਛੋਟਾ ਸੀ ! ਜਿਆਦਾ ਭਰਤਾ ਪੰਜਾਬੀਆਂ ਨੇ !

ਖਹਿਰਾ ਦੀਆਂ ਗਤਾਵਿਧੀਆਂ ਤੋਂ ਪ੍ਰੇਸ਼ਾਨ ਆਪ ਪਾਰਟੀ : ਖਬਰ
ਤੁਹਾਨੂੰ ਕੀਹਨੇ  ਕਿਹਾ ਸੀ ਤੰਬੂ 'ਚ ਊਠ ਵਾੜਨ ਨੂੰ ?

ਭਗਵੰਤ ਮਾਨ ਦੇ ਡਰਾਮੇ ਤੋਂ ਖਫਾ ਹੋਏ ਲੋਕ : ਖਬਰ
ਜੇ ਜੋ ਪਬਲਕ ਹੈ ਸਭ ਜਾਨਤੀ ਹੈ !

ਰਾਜਿਸਥਾਨ 'ਚ ਰਾਜਪੂਤਾਂ ਨੇ ਦਲਿੱਤ ਨੂੰ ਮੁੱਛਾਂ ਰੱਖਣ ਤੇ ਚਾੜ੍ਹਿਆਂ ਕਾਟਾਪਾ : ਖਬਰ
ਹਟ ਪਿਛੇ ਮਿੱਤਰਾਂ ਦੀ ਮੁੱਛ ਦਾ ਸਵਾਲ ਆ !

ਅਰਮਾਨ ਖਾਨ ਦੇ ਸੱਦੇ ਤੋਂ ਵਗੈਰ ਹੀ ਤਿਆਰ ਹੋਇਆ ਸਿੱਧੂ : ਖਬਰ
ਸੱਦੀ ਹੋਈ ਮਿਤਰਾਂ ਦੀ ਮੈਂ ਪੈਰ ਜੁੱਤੀ ਨਾਂ ਪਾਵਾਂ !

ਬੀਬੀ ਮਣੂੰਕੇ ਦੇ ਅਪਮਾਨ ਲਈ ਖਹਿਰਾ ਮੰਗੇ ਮਾਫੀ : ਬਲਜਿੰਦਰ ਕੌਰ
ਡਿੱਗੀ ਖੋਤੇ ਤੋਂ ਤੇ ਗੁੱਸਾ     ਘੁੱਮਇਆਰ ਤੇ !

ਗਿਆਨੀ ਗੁਰਮੁਖ ਹੌਣਗੇ ਦਰਬਾਰ ਸਾਹਿਬ ਦੇ ਨਵੇਂ ਗ੍ਰੰਥੀ : ਖਬਰ
ਗਿਆਨੀ ਜੀ ਜਮੀਰ ਫੇਰ ਵੜ ਗਈ ਜਿੱਥੋਂ ਨਿਕਲ਼ੀ ਸੀ ?

ਵੋਟਾਂ ਮੰਗਣ ਤੇ ਲੋਕ ਆਪ ਵਾਲਿਆਂ ਦੇ ਮਾਰਨਗੇ ਪਾਥੀਆਂ : ਬਿੱਟੂ
ਹਾਰ ਤੇ ਪਤੰਦਰੋ ਤੁਹਾਡੇ ਵੀ ਨੀ ਪਾਉਣ ਲੱਗੇ ਹੁਣ ਲੋਕ !