
ਔਰਤ ਦਾ ਅਪਮਾਨ - ਬਲਜਿੰਦਰ ਕੌਰ ਸ਼ੇਰਗਿੱਲ
ਔਰਤ ਦਾ ਜੋ ਕਰਦੇ ਅਪਮਾਨ,
ਕੰਮ ਨਹੀਂ ਹੁੰਦੇ ਉਸਦੇ ਮਹਾਨ।
ਤੀਰ ਜੋ ਨਿਕਲੇ ਇਕ ਵਾਰੀ ਜੁਬਾਨ,
ਬੰਦੇ ਦਾ ਸੀਨਾ ਕਰ ਜਾਂਦੇ ਲਹੂ ਲੁਹਾਨ।
ਚੁੱਕ ਨਾ ਕਸਮਾਂ ਤੂੰ ਕੁਰਾਨ,
ਮੁੜਨਾ ਪੈਣਾ ਇਕ ਦਿਨ ਵੇਖ ਜਹਾਨ ।
ਜਦ ਮਿੱਟੀ 'ਚ ਮਿਲ ਜਾਣੀ ਤੇਰੀ ਪਹਿਚਾਨ,
ਟੁਟ ਜਾਣਾ ਆਖ਼ਿਰ ਨੂੰ ਤੇਰਾ ਗੁਮਾਨ।
ਕੁਲ ਦੁਨੀਆਂ 'ਚ ਜੇ ਚਾਹੁੰਦਾ ਸਨਮਾਨ,
ਝੁਕ ਕੇ ਕਰ ਕਬੂਲ ਗੁਨਾਹ।
"ਬਲਜਿੰਦਰ" ਬੰਦਾ ਹੁੰਦਾ ਉਹੀਓ ਵਿਦਵਾਨ,
ਜਿਹੜਾ ਵੰਡੇ ਦੁਨੀਆਂ ਨੂੰ ਸਹੀ ਗਿਆਨ।
ਬਲਜਿੰਦਰ ਕੌਰ ਸ਼ੇਰਗਿੱਲ
ਮੋਹਾਲੀ
9878519278