
ਗ਼ਜ਼ਲ - ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ
ਮੈਨੂੰ ਸਮਝ ਨਾ ਇਹ ਆਈਆਂ, ਹੁਣ ਤੱਕ ਗੱਲਾਂ ਤੇਰੀਆਂ।
ਲੱਗਣ ਜਹਿਰ ਕਈ ਵਾਰੀ ਇਹ, ਬਹੁਤੀ ਵਾਰ ਗਨੇਰੀਆਂ।
ਸੱਚ ਹਮੇਸ਼ਾ ਫਲਦਾ ਫੁਲਦਾ, ਕਾਰਜ ਕਰ ਤੂੰ ਨੇਕੀ ਦੇ,
ਕੂੜ ਕਮਾਈ ਕੰਮ ਨਾ ਆਉਣੀ, ਡੁਬਣ ਲੈ ਹੇਰਾ ਫੇਰੀਆਂ।
ਸਾਉਣ ਮਹੀਨਾ ਕੋਇਲਾਂ ਬੋਲਣ, ਅੰਬਾਂ ਤੇ ਹੈ ਬੂਰ ਪਿਆ,
ਰੋਜ਼ ਉਡੀਕਾਂ ਮੁੜ ਆ ਸੱਜਣਾਂ, ਲਾਈਆਂ ਕਿਉਂ ਦੇਰੀਆਂ।
ਦੂੱਧ ਦਹੀਂ ਤਾਂ ਹਰ ਇਕ ਚੌਹਦਾਂ, ਪਰ ਆਵੇਗਾ ਇਹ ਕਿੱਥੋਂ,
ਸਭ ਡਰਦੇ ਹਾਂ ਜਦ ਸਾਭਣ ਤੋਂ, ਅਪਣੇ ਘਰ 'ਚ ਲਵੇਰੀਆਂ।
ਜੇ ਕਰ ਸੂਰਜ ਡੁਬਿਆ ਹੈ ਤੇ, ਬੱਦਲ ਚੰਨ ਲਕੋਇਆ ਹੈ,
ਤਾਂ ਹੀ ਇਹ ਡਰੌਣੀਆਂ ਲੱਗਣ, ਰਾਤਾਂ ਸਾਂਨੂੰ ਨ੍ਹੇਰੀਆ।
ਰਾਖਾ ਬਣ ਕੇ ਸੱਚ ਦਾ ਕਿਉਂ ਤੂੰ, ਡਰਦਾ ਏਂ ਸੱਚ ਕਹਿਣ ਤੋਂ,
ਹੱਕੀ ਮੰਗਾਂ ਸਭ ਦੀਆਂ ਨੇ, ਮੇਰੀਆਂ ਨਾ ਤੇਰੀਆਂ।
ਤਨ ਮਿੱਟੀ ਦੇ ਮਾਣ 'ਚ ਫਸਕੇ, ਲੋਭ ਕਰੀ ਨਾਂ ਤੂੰ ਸਿੱਧੂ,
ਲਾਲਚ ਕਰ ਪਛਤਾਉਂਦਾ ਬੰਦਾ, ਬੜ ਵਿੱਚ ਘੁੰਮਣ ਘੇਰੀਆਂ।
ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ
+4917664197996