
ਗੀਤ - ਅਮਰਜੀਤ ਸਿੰਘ ਸਿੱਧੂ. ਬੱਧਨੀ ਕਲਾਂ
ਜਖਮ ਚੁਰਾਸੀ ਵਾਲੇ ਸਦਾ ਹੀ ਰਸਦੇ ਰਹਿਣੇ ਆਂ।
ਜਦ ਵੈਰੀ ਨੇ ਘੇਰਾ ਆ ਹਰਿਮੰਦਰ ਨੂੰ ਪਾਇਆ ਸੀ,
ਅਕਾਲ ਤਖਤ ਨੂੰ ਟੈਂਕਾਂ ਤੋਪਾ ਦੇ ਨਾਲ ਉਡਾਇਆ ਸੀ,
ਇਤਿਹਾਸ ਦੇ ਪੰਨੇ ਸਦਾ ਹਕੀਕਤ ਦੱਸਦੇ ਰਹਿਣੇ ਨੇ।
ਜਖਮ--------
ਸਿੰਘ ਨਿਰਦੋਸ਼ੇ ਮਾਰੇ, ਕੀਤੀ ਸੀ ਅੱਤ ਜਾਲਮਾ ਨੇ,
ਧੀਆਂ ਭੈਣਾਂ ਦੀ ਫੜ ਰੋਲੀ ਸੀ ਪੱਤ ਜਾਲਮਾਂ ਨੇ,
ਸਾਡੇ ਹਿਰਦੇ ਅੰਦਰ ਇਹ ਭਾਂਬੜ ਮੱਚਦੇ ਰਹਿਣੇ ਨੇ।
ਜਖਮ-------------
ਚੜਦੀ ਕਲਾਂ ਵਾਲੇ ਸਿੰਘ ਫੜ ਕੇ ਮਾਰ ਮੁਕਏ ਸੀ,
ਬਾਕੀਆਂ ਚੋ ਕੁਝ ਫੜ ਕੇ ਜੇਲਾਂ ਦੇ ਵਿਚ ਪਾਏ ਸੀ।
ਵਿਚ ਹਨੇਰੇ ਜਗਦੇ ਰਹਿਣੇ ਇਹ ਸਦਾ ਟਟਿਹਣੇ ਨੇ।
ਜਖਮ ਚਰਾਸੀ----------------
ਸੀ ਦਿੱਲੀ ਅੰਦਰ ਕੀਤਾ ਕਤਲੇਆਮ ਜਾਲਮਾਂ ਨੇ,
ਸਿੱਖ ਬੇਦੋਸ਼ੇ ਸਾੜ ਦਿੱਤੇ ਸੀ ਸ਼ਰੇਆਮ ਜਾਲਮਾਂ ਨੇ,
ਕਾਰੇ ਜਾਲਮ ਵਾਲੇ ਇਹ ਸੀਨੇ ਡੱਸਦੇ ਰਹਿਣੇ ਨੇ।
ਜਖਮ - - - - - - - -
ਮੁਢ ਕਦੀਮੋਂ ਚੱਲੀ ਰੀਤ ਇਹ ਤੁਰੀ ਆਊਂਦੀ ਹੈ,
ਘੱਟ ਗਿਣਤੀ ਤੇ ਜਾਬਰ ਟੋਲੀ ਕਹਿਰ
ਕਮਾਉਂਦੀ ਹੈ,
ਕਹਿਰ ਜਾਲਮਾਂ ਦੇ ਮਜਲੂਮਾਂ ਨੂੰ ਪੈਂਦੇ ਹਨ ਸਹਿਣੇ।
ਜਖਮ ਚੁਰਾਸੀ--------------
ਅੱਜ ਵੀ ਸਾਨੂੰ ਯਾਦ ਉਜਾੜਾ ਜਦ ਚੇਤੇ ਆਉਂਦਾ ਏ,
ਇਹ ਬਣ ਕੇ ਨਿੱਤ ਨਸੂਰ ਸਿੱਖਾਂ ਦੇ ਦਰਦ ਵਧਾਉਂਦਾ ਏ,
ਨਾਲ ਲਹੂ ਦੇ ਭਿੱਜੇ ਪੰਨੇ, ਦੱਸਦੇ ਰਹਿਣੇ ਨੇ।
ਜਖਮ - - - - - - - -
ਤੂੰ ਦਿੱਤੇ ਨੇ ਦਿੱਲੀਏ, ਗਹਿਰੇ ਫੱਟ ਪੰਜਾਬ ਨੂੰ,
ਅਮਰਜੀਤ ਨਾਲ ਬਹਿਕੇ, ਕਰ ਲਈਂ ਕਦੇ ਹਿਸਾਬ ਨੂੰ,
ਸਿੱਧੂ ਹਮੇਸ਼ਾ ਦਿਲ ਸਾਡੇ ਵਿੱਚ ਵੱਸਦੇ ਰਹਿਣੇ ਨੇ।
ਜਖਮ ਚੁਰਾਸੀ ਵਾਲੇ................
ਅਮਰਜੀਤ ਸਿੰਘ ਸਿੱਧੂ. ਬੱਧਨੀ ਕਲਾਂ
+4917664197996