"ਵਹੀ ਲੋਕ ਰਹਿਤੇ ਖਾਮੋਸ਼ ਅਕਸਰ
ਜ਼ਮਾਨੇ ਮੇਂ ਜਿਨ ਕੇ ਹੁਨਰ ਬੋਲਤੇ ਹੈ"
ਅਜਿਹਿਆਂ ਸਤਰਾਂ ਹਰ ਕਿਸੇ ਦੇ ਜੀਵਨ ਦਾ ਹਿੱਸਾ ਨਹੀਂ ਹੁੰਦੀਆਂ।ਸਿੱਖਿਆ, ਖੇਡਾਂ, ਸਮਾਜ ਸੇਵਾ ਨੂੰ ਸਮਰਪਿਤ ਕੁਝ ਵਿਲੱਖਣ ਸ਼ਖਸੀਅਤਾਂ ਹੁੰਦੀਆਂ ਹਨ। ਜੋ ਆਪਣੇ ਕਾਰਜਾਂ ਨਾਲ ਦੂਸਰਿਆਂ ਦੀ ਜ਼ਿੰਦਗੀ ਵਿੱਚ ਰੋਸ਼ਨੀ ਕਰ ਦਿੰਦੀਆਂ ਹਨ। ਅਜੋਕੇ ਸਮੇਂ ਵਿੱਚ ਖਿਡਾਰੀ ਰਾਸ਼ਟਰ ਦਾ ਮੁੱਖ ਧੁਰਾ ਹੈ । ਕਿਉਂਕਿ ਜੇਕਰ ਸਾਡੀ ਨੌਜਵਾਨ ਪੀੜ੍ਹੀ ਤਰੱਕੀ ਕਰੇਗੀ ਤਾਂ ਹੀ ਦੇਸ਼ ਅੱਗੇ ਵਧੇਗਾ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਖੇਡਾਂ ਹੀ ਵਿਦਿਆਰਥੀਆਂ ਨੂੰ ਵਧੀਆ ਭਵਿੱਖ ਸਿਰਜ ਕੇ ਦੇ ਸਕਦੀਆਂ ਹਨ। ਅਜਿਹਾ ਭਵਿੱਖ ਦੇਣ ਲਈ ਸਾਰਥਕ ਕੋਸ਼ਿਸ਼ ਪਿਛਲੇ 27 ਸਾਲ ਤੋਂ ਸਪੋਰਟਸ ਵਿਭਾਗ ਦੇ ਕੋਚ ਅਜੇ ਨਾਗਰ ਕਰ ਰਹੇ ਹਨ। ਖੇਡ ਜਗਤ ਦੀ ਇਹ ਸ਼ਖਸ਼ੀਅਤ ਕਿਸੇ ਜਾਣ ਪਹਿਚਾਣ ਦੀ ਮੁਮਤਾਜ਼ ਨਹੀਂ ਹੈ। ਜ਼ਿਲ੍ਹਾ ਸੰਗਰੂਰ ,ਬਰਨਾਲਾ ਦੇ ਨਾਲ ਨਾਲ ਸਮੁੱਚੇ ਪੰਜਾਬ ਵਿੱਚ ਪਿਛਲੇ ਲੰਬੇ ਸਮੇਂ ਤੋਂ ਖੇਡਾਂ ਦੀ ਕੋਚਿੰਗ ਦੇ ਕੇ ਅਨੇਕਾਂ ਹੀ ਖਿਡਾਰੀ ਜ਼ਿਲ੍ਹਾ ਪੱਧਰ ਤੋਂ ਲੈ ਕੇ ਰਾਜ ਪੱਧਰ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਤਿਆਰ ਕਰ ਚੁੱਕੇ ਹਨ। ਜਿੱਥੇ ਪੁਲਿਸ ਵਿਭਾਗ ਵਿੱਚ ਅਨੇਕਾਂ ਖਿਡਾਰੀਆਂ ਨੂੰ ਕੋਚਿੰਗ ਦੇ ਕੇ ਅੱਗੇ ਲੈ ਕੇ ਗਏ ਹਨ ਉਸ ਦੇ ਨਾਲ ਹੀ ਅਨੇਕਾਂ ਵਿਦਿਆਰਥੀਆਂ ਨੂੰ ਵੀ ਕੋਚਿੰਗ ਦਿੰਦੇ ਆ ਰਹੇ ਹਨ। ਪਿੰਡ ਬਡਬਰ ,ਜ਼ਿਲ੍ਹਾ ਬਰਨਾਲਾ ਜਿਸ ਨੂੰ" ਵਾਲੀਬਾਲ ਦੀ ਨਰਸਰੀ" ਵਜੋਂ ਪੰਜਾਬ ਵਿੱਚ ਜਾਣਿਆ ਜਾਂਦਾ ਹੈ।ਹਰ ਸਾਲ ਅਨੇਕਾਂ ਹੀ ਵਿਦਿਆਰਥੀ ਜ਼ਿਲ੍ਹਾ ਪੱਧਰ ਤੋਂ ਲੈ ਕੇ ਰਾਜ ਪੱਧਰ , ਨੈਸ਼ਨਲ ਪੱਧਰ ਤੱਕ ਪੁਜੀਸ਼ਨਾਂ ਹਾਸਿਲ ਕਰਦੇ ਆ ਰਹੇ ਹਨ ।ਇਹ ਸਭ ਕੋਚ ਅਜੇ ਨਾਗਰ ਜੀ ਦੀ ਮਿਹਨਤ ਦਾ ਨਤੀਜਾ ਹੈ। ਇਹਨਾਂ ਦੇ ਕਾਰਜਾਂ ਦੀ ਪ੍ਰਸ਼ੰਸਾ ਖੇਡ ਮੰਤਰੀ ਰਹਿੰਦਿਆਂ ਸ੍ਰ. ਗੁਰਮੀਤ ਸਿੰਘ ਮੀਤ ਹੇਅਰ ਮੌਜੂਦਾ ਮੈਂਬਰ ਪਾਰਲੀਮੈਂਟ, ਲੋਕ ਸਭਾ ਹਲਕਾ ਸੰਗਰੂਰ ਜੀ ਕਰ ਚੁੱਕੇ ਹਨ। ਪਿੰਡ ਬਡਬਰ ਦੇ ਵਿਦਿਆਰਥੀਆਂ ਨੂੰ ਰੋਜਾਨਾ ਖੇਡ ਡਾਇਟ ਵੀ ਪ੍ਰਾਪਤ ਹੋ ਰਹੀ ਹੈ।ਪਿੰਡ ਦੀ ਸਮੁੱਚੀ ਪੰਚਾਇਤ ਅਤੇ ਪਤਵੰਤੇ ਸੱਜਣ ਵੀ ਇਹਨਾਂ ਦੇ ਕਾਰਜਾਂ ਦੀ ਪ੍ਰਸ਼ੰਸਾ ਕਰਦੇ ਹੋਏ ਮਾਣ ਮਹਿਸੂਸ ਕਰਦੇ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ ਦੇ ਵਿਦਿਆਰਥੀਆਂ ਲਈ ਸਵੇਰੇ, ਸ਼ਾਮ ਕੋਚਿੰਗ ਦੇਣ ਲਈ ਕੋਚ ਅਜੇ ਨਾਗਰ ਵਿਸ਼ੇਸ਼ ਤੌਰ ਤੇ ਗਰਾਊਂਡ ਵਿੱਚ ਹਾਜ਼ਰ ਰਹਿੰਦੇ ਹਨ। ਜੇਕਰ ਅਜੇ ਨਾਗਰ ਜੀ ਦੇ ਕਾਰਜਾਂ ਤੇ ਝਾਤ ਮਾਰੀ ਜਾਵੇ ਤਾਂ ਕਿਹਾ ਜਾ ਸਕਦਾ ਹੈ ਕਿ ਇਹਨਾਂ ਦੇ ਕਾਰਜ ਖੇਡ ਜਗਤ ਨੂੰ ਸਮਰਪਿਤ ਹਨ। ਆਓ ਜਾਣਦੇ ਹਾਂ ਖੇਡ ਜਗਤ ਨੂੰ ਸਮਰਪਿਤ ਸ਼ਖਸੀਅਤ ਦੇ ਜੀਵਨ ਬਾਰੇ ਅਤੇ ਕਾਰਜਾਂ ਸਬੰਧੀ,ਅਜੇ ਨਾਗਰ ਦਾ ਜਨਮ ਪਿਤਾ ਸ਼੍ਰੀ ਕ੍ਰਿਸ਼ਨ ਨਾਗਰ ਦੇ ਘਰ ਮਾਤਾ ਸਰਲਾ ਨਾਗਰ ਦੀ ਕੁੱਖੋਂ ਮਿਤੀ 17 ਦਸੰਬਰ 1969 ਨੂੰ ਸੰਗਰੂਰ ਵਿਖੇ ਹੋਇਆ। ਬਚਪਨ ਤੋਂ ਹੀ ਮਨ ਵਿੱਚ ਖੇਡਾਂ ਪ੍ਰਤੀ ਪ੍ਰੇਮ ਸੀ । ਆਪ ਜੀ ਦਾ ਵਿਆਹ 1997 ਵਿੱਚ ਮੈਡਮ ਰਜਨੀ ਨਾਗਰ ਨਾਲ ਹੋਇਆ। ਮੈਡਮ ਨੇ ਹਮੇਸ਼ਾ ਆਪ ਜੀ ਨੂੰ ਖੇਡਾਂ ਲਈ ਉਤਸਾਹਿਤ ਕੀਤਾ ਆਪ ਜੀ ਦੇ ਘਰ ਬੇਟੀ ਸੇਜਲ ਨਾਗਰ ਨੇ ਜਨਮ ਲਿਆ ਜੋ ਅੱਜ ਕੱਲ ਕੈਨੇਡਾ ਵਿਖੇ ਆਪਣੀ ਪੜ੍ਹਾਈ ਪੂਰੀ ਕਰ ਰਹੀ ਹੈ। ਇਸ ਲਈ 1981 ਵਿੱਚ ਵਾਲੀਬਾਲ ਖੇਡਣਾ ਸ਼ੁਰੂ ਕੀਤਾ, ਸਰਦਾਰ ਰਜਿੰਦਰ ਸਿੰਘ ਵਾਲੀਬਾਲ ਕੋਚ ਤੋ ਵਿਸ਼ੇਸ਼ ਟ੍ਰੇਨਿੰਗ ਪ੍ਰਾਪਤ ਕੀਤੀ, 1984 ਵਿੱਚ ਪਹਿਲੀ ਸਕੂਲ ਸਟੇਟ ਤਲਵਾੜਾ ਵਿਖੇ ਜਿੱਤ ਕੇ ਸੋਨ ਤਗਮਾ ਪ੍ਰਾਪਤ ਕੀਤਾ, ਇਸ ਦੇ ਨਾਲ ਹੀ ਇਹ ਲੜੀ ਨਿਰੰਤਰ ਚੱਲਦੀ ਰਹੀ, ਸਕੂਲ ਨੈਸ਼ਨਲ ਵਿੱਚ ਸੈਕਿੰਡ ਪੋਜੀਸ਼ਨ ,ਚਾਰ ਵਾਰ ਜੂਨੀਅਰ ਨੈਸ਼ਨਲ ਵਿੱਚ ਸੈਕਿੰਡ ਪੁਜੀਸ਼ਨ ,ਤਿੰਨ ਵਾਰ ਜੋਨ ਵਿੱਚ ਪਹਿਲੀ ਪੁਜੀਸ਼ਨਲ , ਨੈਸ਼ਨਲ ਕੇਰਲਾ ਵਿੱਚ ਗੋਲਡ ਮੈਡਲ ,ਆਲ ਇੰਡੀਆ ਯੂਨੀਵਰਸਿਟੀ ਵਿੱਚ ਗੋਲਡ ਮੈਡਲ, ਸੀਨੀਅਰ ਨੈਸ਼ਨਲ ਵਿੱਚ ਤੀਜੀ ਪੁਜੀਸ਼ਨ , ਤਿੰਨ ਵਾਰ ਨੌਰਥ ਜੋਨ ਵਿੱਚ ਪਹਿਲੀ ਪੁਜੀਸ਼ਨ ਹਾਸਲ ਕੀਤੀ,ਛੇ ਵਾਰ ਸੀਨੀਅਰ ਨੈਸ਼ਨਲ ਖੇਡੇ,2004 ਇੰਡੀਆ ਟੀਮਾਂ ਨਾਲ ਮੈਦਾਨ ਵਿੱਚ ਰਹੇ।ਸਾਲ1989 ਵਿੱਚ ਪੰਜਾਬ ਪੁਲਿਸ ਜੁਆਇਨ ਕੀਤੀ ਅਤੇ 11 ਸਾਲ ਪੰਜਾਬ ਪੁਲਿਸ ਵੱਲੋਂ ਖੇਡਦੇ ਰਹੇ ਅਤੇ ਕਈ ਮੈਡਲ ਪੁਲਿਸ ਵਿਭਾਗ ਦੀ ਝੋਲੀ ਵਿੱਚ ਪਾਏ, ਵਿਭਾਗ ਨੇ ਸਾਲ 2001, 2002
ਵਿੱਚ ਐਨ .ਆਈ.ਐਸ ਪਟਿਆਲਾ ਵਿਖੇ ਕੋਚਿੰਗ ਦਾ ਡਿਪਲੋਮਾ ਕਰਨ ਲਈ ਭੇਜਿਆ। ਸਾਲ 2015 ਤੱਕ ਪੰਜਾਬ ਪੁਲਿਸ ਟੀਮ ਦੇ ਚੀਫ ਕੋਚ ਰਹੇ। ਇਸ ਦੌਰਾਨ 13 ਸਾਲ ਆਲ ਇੰਡੀਆ ਪੁਲਿਸ ਟੀਮ ਵਿੱਚ 13 ਗੋਲਡ ਮੈਡਲ ਟੀਮ ਜਿੱਤੇ। ਪੁਲਿਸ ਕੋਚਿੰਗ ਦੌਰਾਨ ਲਗਭਗ 16 ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਤਿਆਰ ਕੀਤੀ, ਜਿਸ ਵਿੱਚ ਗੁਰਿੰਦਰ ਸਿੰਘ, ਮਨਦੀਪ ਸਿੰਘ, ਬਲਵਿੰਦਰ ,ਨਵਜੀਤ ਸਿੰਘ, ਰਵੀਕਾਂਤ,ਗੁਰਚਾਦ ਸਿੰਘ ਆਦੀ ਪ੍ਰਮੁੱਖ ਸਨ ਜਿਨਾਂ ਨੇ ਏਸ਼ੀਅਨ ਖੇਡਾਂ ਵਿੱਚ ਵੀ ਭਾਗ ਲਿਆ ।
ਸਾਲ 2016 ਵਿੱਚ ਪੁਲਿਸ ਵਿਭਾਗ ਵਿੱਚ ਮਾਣਮੱਤੀਆਂ ਸੇਵਾਵਾਂ ਪ੍ਰਦਾਨ ਕਰਦੇ ਹੋਏ ਆਪ ਜੀ ਨੇ ਇਸ ਤੋਂ ਬਾਅਦ ਪੰਜਾਬ ਖੇਡ ਵਿਭਾਗ ਜੋਇਨ ਕੀਤਾl
"ਮੰਜ਼ਿਲ ਅਭੀ ਵਹੀ ਹੈ ਸੋ ਪਹਿਲੇ ਥੀ ਕਭੀ
ਰਾਹੇ ਬਦਲ ਕੇ ਫਿਰ ਸੇ ਜਾਨਾ ਹੈ ਉਸ ਤਲਕ" ਲਾਲ ਫਿਰੋਜ਼ਪੁਰੀ ਦਾ ਸ਼ੇਅਰ ਇਹਨਾਂ ਦੇ ਕਾਰਜਾਂ ਤੇ ਢੁਕਦਾ ਹੈ।
ਪਹਿਲੀ ਪੋਸਟਿੰਗ ਸੰਗਰੂਰ ਵਿਖੇ ਹੋਈ ਅਤੇ ਪੰਜਾਬ ਦੀਆਂ ਅੱਠ ਰਾਜ ਪੱਧਰੀ ਖੇਡਾਂ ਵਿੱਚ ਛੇ ਰਾਜ ਪੱਧਰੀ ਖੇਡਾਂ ਦਾ ਸਨਮਾਨ ਸੰਗਰੂਰ ਜ਼ਿਲ੍ਹੇ ਦੀ ਝੋਲੀ ਵਿੱਚ ਪਾਇਆ। ਸਾਲ 2023 ਵਿੱਚ ਖੇਡ ਵਿਭਾਗ ਬਰਨਾਲਾ ਵਿਖੇ ਬਦਲੀ ਉਪਰੰਤ ਸੈਂਟਰ ਬਡਬਰ ਵਿਖੇ ,'ਵਾਲੀਵਾਲ ਦੀ ਨਰਸਰੀ' ਦਾ ਨਿਰਮਾਣ ਕੀਤਾ ।ਪਹਿਲੇ ਹੀ ਸਾਲ ਮੁੰਡੇ ਅੰਡਰ-14 ਵਿੱਚੋਂ ਸੈਕਿੰਡ ਪੁਜੀਸ਼ਨ ਹਾਸਿਲ ਕੀਤੀ ਅਤੇ ਲੜਕੀਆਂ ਨੇ ਅੰਡਰ 14 ਵਿੱਚ ਦੂਜਾ ਸਥਾਨ ਹਾਸਿਲ ਕੀਤਾ ਤੇ ਅੰਡਰ 19 ਵਿੱਚ ਤੀਜਾ ਸਥਾਨ ਹਾਸਿਲ ਕੀਤਾ ।ਇਸ ਜਿੱਤ ਦਾ ਕਾਰਵਾ ਨਿਰੰਤਰ ਚੱਲਦਾ ਆ ਰਿਹਾ ਹੈ। ਬਡਬਰ ਦੇ 11 ਖਿਡਾਰੀਆਂ ਨੇ ਵੱਖ- ਵੱਖ ਸਮੇ ਨੈਸ਼ਨਲ ਪੱਧਰ ਤੇ ਖੇਡ ਕੇ ਆਪਣੇ ਪਿੰਡ ,ਸੂਬੇ ਅਤੇ ਦੇਸ਼ ਦਾ ਨਾਮ ਚਮਕਾਇਆ। ਨੈਸ਼ਨਲ ਪੱਧਰ ਤੇ ਪੰਜਾਬ ਦਾ ਪ੍ਰਤੀਨਿਧ ਦੂਸਰਾ ਸਥਾਨ ਹਾਸਿਲ ਕਰਦੇ ਹੋਏ ਆਪ ਜੀ ਦੀ ਖਿਡਾਰਨ ਆਸ਼ਾ, ਆਸਾ, ਲਛਮੀ ,ਸੁਮਨ ਨੇ ਨੈਸ਼ਨਲ ਵਿੱਚ ਤੀਸਰਾ ਪੁਜੀਸ਼ਨ ਹਾਸਿਲ ਕੀਤੀ। ਆਪ ਜੀ ਦੀਆਂ ਮਨਮੱਤੀਆਂ ਪ੍ਰਾਪਤੀਆਂ ਲਈ ਬੈਸਟ ਕੋਚ ਪੰਜਾਬ ਪੁਲਿਸ ਵੱਲੋਂ ਅਵਾਰਡ ਆਫ ਐਕਸੀਲੈਂਸ ਅਤੇ ਗਣਤੰਤਰ ਦਿਵਸ 2026ਤੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਵਿੱਚ ਸਨਮਾਨਿਤ ਕੀਤਾ ਜਾ ਚੁੱਕਾ ਹੈ। ਆਪ ਜੀ ਦੀਆਂ 26 ਸਾਲ ਮਾਣਮੱਤੀਆਂ ਸੇਵਾਵਾਂ ਪੁਲਿਸ ਵਿਭਾਗ ਅਤੇ 11 ਸਾਲ ਤੋਂ ਖੇਡ ਵਿਭਾਗ ਵਿੱਚ ਸ਼ਾਨਦਾਰ ਤਰੀਕੇ ਨਾਲ ਚੱਲ ਰਹੀਆਂ ਹਨ। ਆਪ ਜੀ ਨੇ ਜਿੱਥੇ ਜ਼ਿਲਾ ਪੱਧਰ ਰਾਜ ਪੱਧਰ ਅਤੇ ਨੈਸ਼ਨਲ ਪੱਧਰ ਤੇ ਖਿਡਾਰੀਆਂ ਦੀ ਅਗਵਾਈ ਕੀਤੀ ਇਸ ਦੇ ਨਾਲ ਹੀ ਪੁਲਿਸ ਟੀਮ ਨਾਲ ਰਹਿੰਦੇ ਹੋਏ ਕਲੱਬ ਦੀਆਂ ਟੀਮਾਂ ਨਾਲ ਨੇਪਾਲ, ਪਾਕਿਸਤਾਨ, ਮੀਆਂਮਾਰ ਆਦਿ ਦੇਸ਼ਾਂ ਵਿੱਚ ਵੀ ਖੇਡ ਟੂਰ ਲਗਾ ਕੇ ਸ਼ਾਨਦਾਰ ਸਫਲਤਾ ਦਾ ਝੰਡਾ ਬੁਲੰਦ ਕੀਤਾ। ਵੇਖਿਆ ਜਾਵੇ ਤਾਂ ਆਪ ਜੀ ਦਾ ਸਮੁੱਚਾ ਜੀਵਨ ਖੇਡ ਜਗਤ ਨੂੰ ਸਮਰਪਿਤ ਹੈ ਅੱਜ ਵੀ ਆਪ ਆਪਣੇ ਵਿਦਿਆਰਥੀ ਵਿੱਚ ਖੇਡਾਂ ਦੇ ਨਾਲ ਨਾਲ ਨੈਤਿਕ ਗੁਣਾਂ ਦਾ ਵਿਕਾਸ ਵੀ ਕਰ ਰਹੇ ਹੋ। ਜੇਕਰ ਯੋਗ ਹੈ ਕਿ ਆਪ ਜੀ ਦੁਆਰਾ ਖੇਡਾਂ ਨੂੰ ਸਮਰਪਿਤ ਵਿਦਿਆਰਥੀ ਜਿੱਥੇ ਖੇਡ ਜਗਤ ਵਿੱਚ ਆਪ ਜੀ ਦਾ ਨਾਮ ਰੋਸ਼ਨ ਕਰ ਰਹੇ ਹਨ। ਉਥੇ ਸਮਾਜਿਕ, ਰਾਜਨੀਤਿਕ, ਆਰਥਿਕ ਪੱਧਰ ਤੇ ਵੀ ਤਰੱਕੀ ਕਰ ਰਹੇ ਹਨ ਅਤੇ ਅਨੇਕਾਂ ਵਿਭਾਗਾਂ ਵਿੱਚ ਲੋਕਾਂ ਦੀ ਸੇਵਾ ਲਈ ਸਮਰਪਿਤ ਹਨ।
ਜੈਹਿੰਦ।।
ਅਵਨੀਸ਼ ਲੋਗੋਂਵਾਲ
ਸਟੇਟ ਅਵਾਰਡੀ ਪੰਜਾਬ
ਸਸਸਸ ਬਡਬਰ,
ਜ਼ਿਲ੍ਹਾ ਬਰਨਾਲਾ
7888346465