
ਲੈਕਚਰਾਰ ਬਲਰਾਜ ਸਿੰਘ ਦੀ ਸੇਵਾ ਮੁਕਤੀ ਤੇ ਵਿਸ਼ੇਸ਼-- ਅਵਨੀਸ਼ ਲੋਗੋਂਵਾਲ
ਹਮ ਤੋ ਦਰਿਆ ਹੈ ਹਮੇਂ ਆਪਣਾ ਹੁਨਰ ਮਾਲੂਮ ਹੈ,
ਜਿਸ ਤਰਫ ਭੀ ਚਲ ਪੜੇਂਗੇ ਰਾਸਤਾ ਹੋ ਜਾਏਗਾ।।
ਮਨੁੱਖ ਸਮਾਜਿਕ ਪ੍ਰਾਣੀ ਹੈ ।ਸਮਾਜ ਵਿੱਚ ਰਹਿੰਦੇ ਹੋਏ ਅਨੇਕਾਂ ਕਾਰਜ ਕਰਦਾ ਹੈ। ਲੇਕਿਨ ਜੋ ਸ਼ਖ਼ਸੀਅਤਾਂ ਸਮਾਜ ਵਿੱਚ ਰਹਿ ਕੇ ਸਮਾਜ ਨੂੰ ਵੀ ਸੇਧ ਪ੍ਰਦਾਨ ਕਰਦੀਆਂ ਹਨ ਤੇ ਦੂਸਰਿਆਂ ਲਈ ਆਪਣਾ ਜੀਵਨ ਸਮਰਪਿਤ ਕਰਦੀਆਂ ਹਨ। ਉਹ ਵਿਲੱਖਣ ਹੁੰਦੀਆਂ ਹਨ, ਖਾਸਕਰ ਸਿੱਖਿਆ ਦੇ ਖੇਤਰ ਨਾਲ ਜੁੜੀਆਂ ਸ਼ਕਤੀਆਂ ਜੋ ਸਾਰੀ ਉਮਰ ਮਨੁੱਖੀ ਜੀਵਨ ਦੇ ਵਿਕਾਸ ਲਈ ਸਮਰਪਿਤ ਹੁੰਦੀਆਂ ਹਨ ।ਅਜਿਹੀ ਹੀ ਸ਼ਖਸੀਅਤ ਹਨ ਲੈਕਚਰਾਰ ਬਲਰਾਜ ਸਿੰਘ ਜਿਨਾਂ ਨੇ ਤਕਰੀਬਨ 33 ਸਾਲ ਸਿੱਖਿਆ ਵਿਭਾਗ ਰਾਹੀਂ ਵਿਦਿਆਰਥੀਆਂ ਦੇ ਜੀਵਨ ਨੂੰ ਇੱਕ ਨਵੀਂ ਸੇਧ ਪ੍ਰਦਾਨ ਕੀਤੀ। ਆਪ ਜੀ ਦੇ ਮਿਲਾਪੜੇ ਅਤੇ ਨਿੱਘੇ ਸੁਭਾਅ ਨੇ ਵਿਦਿਆਰਥੀਆਂ ਮਾਪਿਆਂ , ਸਕੂਲ ਮੈਨੇਜਮੈਂਟ ਕਮੇਟੀਆਂ ,ਪਿੰਡਾਂ ਦੀਆ ਪੰਚਾਇਤਾਂ , ਪਤਵੰਤੇ ਸੱਜਣਾਂ ਵਿੱਚ ਵਿਸ਼ੇਸ਼ ਪਹਿਚਾਣ ਬਣਾਈ। ਮਾਸਟਰ ਬਲਰਾਜ ਸਿੰਘ ਜੀ ਵੱਲੋਂ ਹਮੇਸ਼ਾ ਹੀ ਵਿਦਿਆਰਥੀਆਂ ਦੀ ਮਦਦ ਲਈ ਤਤਪਰ ਰਹਿਣ ਦੀ ਰੁੱਚੀ ਨੇ ਇਹਨਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਵਿਸ਼ੇਸ਼ ਬਣਾ ਦਿੱਤਾ। ਲੈਕਚਰਾਰ ਬਲਰਾਜ ਸਿੰਘ ਦਾ ਜਨਮ 4 ਅਗਸਤ 1968 ਨੂੰ ਸਰਦਾਰ ਮੇਜਰ ਸਿੰਘ ਦੇ ਘਰ ਮਾਤਾ ਰਣਜੀਤ ਕੌਰ ਦੀ ਕੁੱਖੋਂ ਹੋਇਆ। ਮੁਢਲੀ ਵਿਦਿਆ ਆਦਰਸ਼ ਮਾਡਲ ਹਾਈ ਸਕੂਲ ਸੰਗਰੂਰ ਤੋਂ ਪ੍ਰਾਪਤ ਕਰਦੇ ਹੋਏ ਐਲੀਮੈਂਟਰੀ ਟ੍ਰੇਨਿੰਗ ਕੋਰਸ ਨਾਭਾ ਤੋ ਕਰਨ ਉਪਰੰਤ ਐਮ.ਏ ,ਬੀ.ਐਡ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ। ਸਿੱਖਿਆ ਵਿਭਾਗ ਵਿੱਚ ਸਾਲ 1993 ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਤੱਕੀਪੁਰ, ਜ਼ਿਲ੍ਹਾ ਸੰਗਰੂਰ ਤੋਂ ਆਰੰਭ ਕਰਦੇ ਹੋਏ ਸਰਕਾਰੀ ਪ੍ਰਾਇਮਰੀ ਸਕੂਲ ਭੈਣੀ ਮਹਿਰਾਜ ਵਿੱਚ ਬਤੌਰ ਪ੍ਰਾਇਮਰੀ ਮਾਸਟਰ ਆਪਣੀਆਂ ਸੇਵਾਵਾਂ ਦਿੱਤੀਆਂ। ਪਦਉੱਨਤ ਤੋ ਹੋ ਕੇ ਬਤੌਰ ਹਿੰਦੀ ਮਾਸਟਰ ਸਰਕਾਰੀ ਹਾਈ ਸਕੂਲ ਸਾਹੋਕੇ- ਢੱਡਰੀਆਂ ਵਿਖੇ ਕਾਰਜ ਕਰਦੇ ਹੋਏ ਸਰਕਾਰੀ ਪ੍ਰਾਇਮਰੀ ਸਕੂਲ ਢੱਡਰੀਆਂ ਦੇ ਵਿਦਿਆਰਥੀ ਜੋ ਛੇਵੀਂ ਕਲਾਸ ਵਿੱਚ ਆਪ ਜੀ ਦੇ ਪਾਸ ਆ ਜਾਂਦੇ ਸਨ ਉਹਨਾਂ ਨੂੰ ਵੱਖ ਵੱਖ ਵਿਦਿਅਕ ਮੁਕਾਬਲਿਆਂ ਰਾਹੀਂ ਸਟੇਟ ਪੱਧਰ ਤੱਕ ਲੈ ਕੇ ਗਏ ਅਤੇ ਪੁਜੀਸ਼ਨਾਂ ਹਾਸਿਲ ਕੀਤੀਆਂ। ਜ਼ਿਕਰ ਯੋਗ ਆਪ ਜੀ ਦੇ ਕਾਰਜਕਾਲ ਦੇ ਸਮੇਂ ਵੱਖ ਵੱਖ ਪਿੰਡਾਂ ਦੇ ਵਿਦਿਆਰਥੀ ਵਿਸ਼ੇਸ਼ ਤੌਰ ਤੇ ਆਪ ਜੀ ਇਸ ਸਕੂਲ ਵਿੱਚ ਦਾਖਲਾ ਲੈਂਦੇ ਰਹੇ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਮਹਿਰਾਜ ਵਿਖੇ ਆਪਣੀਆਂ ਸੇਵਾਵਾਂ ਦਿੱਤੀਆਂ। ਜ਼ਿਕਰ ਯੋਗ ਹੈ ਕਿ ਸਸਸਸ ਭੈਣੀ ਮਹਿਰਾਜ ਵਿਖੇ ਲੰਬਾ ਲੰਬੇ ਸਮੇਂ ਤੱਕ ਬਤੌਰ ਸਕੂਲ ਮੁੱਖੀ ਦੀਆਂ ਸੇਵਾਵਾਂ ਨਿਭਾਉਂਦੇ ਹੋਏ ਸਕੂਲ ਦੇ ਸਰਬਪੱਖੀ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ। ਆਪ ਜੀ ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਨੇ ਸਿੱਖਿਆ, ਖੇਡਾਂ ਅਤੇ ਸੱਭਿਆਚਾਰਕ ਮੁਕਾਬਲਿਆਂ ਵਿੱਚ ਜ਼ਿਲ੍ਹਾ ਪੱਧਰ ਤੋਂ ਲੈ ਕੇ ਰਾਜ ਪੱਧਰ ਤੱਕ ਪੁਜ਼ੀਸ਼ਨਾਂ ਹਾਸਿਲ ਕੀਤੀਆਂ। ਸਕੂਲ ਦੇ ਇਮਾਰਤੀ ਢਾਂਚੇ ਅਤੇ ਪ੍ਰਸ਼ਾਸ਼ਨਿਕ ਪ੍ਰਬੰਧ ਵੀ ਆਪ ਜੀ ਦੀ ਕਾਰਜ ਕੁਸ਼ਲਤਾ ਦੀ ਵੱਖਰੀ ਪਹਿਚਾਣ ਦਿੰਦੇ ਹਨ। ਇਸੇ ਲੜ੍ਹੀ ਤਹਿਤ ਪਿੰਡ ਵਾਸੀਆਂ ਅਤੇ ਮਾਪਿਆਂ ਦੇ ਸਹਿਯੋਗ ਨਾਲ ਵ ਤਕਰੀਬਨ 10 ਲੱਖ ਰੁਪਏ ਇਕੱਤਰ ਕਰਕੇ ਸਕੂਲ ਦੀ ਚਾਰਦੀਵਾਰੀ ਕਰਵਾਈ ਅਤੇ ਸਕੂਲ ਵਿੱਚ ਅਨੁਸ਼ਾਸਨ ਪੈਦਾ ਕੀਤਾ । ਜਿੱਥੇ ਆਪ ਜੀ ਦੇ ਕਾਰਜ ਸਿੱਖਿਆ ,ਸਮਾਜ ਸੇਵਾ ਦੇ ਖੇਤਰ ਵਿੱਚ ਸ਼ਲਾਘਾਯੋਗ ਯੋਗ ਹਨ। ਨਾਲ ਹੀ ਜਥੇਬੰਦਕ ਤੌਰ ਤੇ ਅਧਿਆਪਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਵਿੱਚ ਵੀ ਵੱਡਾ ਯੋਗਦਾਨ ਦਿੱਤਾ ।ਸਾਲ 2013 ਵਿੱਚ ਬਤੌਰ ਬਲਾਕ ਪ੍ਰਧਾਨ ਚੀਮਾ ਮਾਸਟਰ ਕਾਡਰ ਯੂਨੀਅਨ ਪੰਜਾਬ ਵਿੱਚ ਹਮੇਸ਼ਾ ਜਥੇਬੰਦਕ ਮੁੱਦਿਆਂ ਤੇ ਆਪਣੇ ਅਧਿਆਪਕ ਸਾਥੀਆਂ ਨੂੰ ਲਾਮਬੰਦ ਕਰਦੇ ਰਹੇ। ਨਾਲ ਹੀ ਆਪ ਜੀ ਦੇ ਲੇਖ ਚਲੰਤ ਮਾਮਲਿਆਂ ਉੱਪਰ ਪੰਜਾਬੀ ਟ੍ਰਿਬਿਊਨ ,ਅਜੀਤ ਆਦਿ ਅਖਬਾਰਾਂ ਵਿੱਚ ਛਪਦੇ ਰਹੇ ਸਾਲ 2024 ਵਿੱਚ ਬਤੌਰ ਲੈਕਚਰਾਰ ਹਿਸਟਰੀ ਪਦਉੱਨਤ ਹੋ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਗਾਲ ਜ਼ਿਲ੍ਹਾ ਸੰਗਰੂਰ ਵਿਖੇ ਜੁਆਇਨ ਕੀਤਾ । ਇਸੇ ਸਥਾਨ ਤੇ ਸੇਵਾਵਾਂ ਦਿੰਦੇ ਹੋਏ ਅੱਜ 31 ਅਗਸਤ 2026 ਨੂੰ ਸੇਵਾ ਮੁਕਤ ਹੋ ਰਹੇ ਹਨ। ਸੇਵਾ ਮੁਕਤੀ ਜੀਵਨ ਦਾ ਅੰਤ ਨਹੀਂ ਇਹ ਜੀਵਨ ਦਾ ਇੱਕ ਨਵਾਂ ਦੌਰ ਸ਼ੁਰੂ ਹੋਣਾ ਹੈ। ਜੋ ਕਾਰਜ ਸਮਾਜ ਸੇਵਾ ਦੇ ਰਹਿ ਗਏ ਹਨ ਉਹਨਾਂ ਨੂੰ ਪੂਰਾ ਕਰਨਾ ਹੈ। ਬਸ਼ੀਰ ਬਦਰ ਦੇ ਸ਼ੇਅਰ ਅਨੁਸਾਰ "ਚਿਰਾਗੋਂ ਕੋ ਆਂਖੋਂ ਮੇ ਮਹਿਫੂਜ਼ ਰਖਨਾ ,ਬੜੀ ਦੂਰ ਤੱਕ ਕੀ ਰਾਤ ਹੋਗੀ"ਆਸ ਕਰਦੇ ਕਿ ਤੁਸੀਂ ਹਮੇਸ਼ਾ ਹੀ ਸਿੱਖਿਆ, ਸਮਾਜ ਸੇਵਾ ਅਤੇ ਆਪਸੀ ਭਾਈਚਾਰੇ ਲਈ ਹਮੇਸ਼ਾ ਕਾਰਜ ਕਰਦੇ ਰਹੋਗੇ ਤੇ ਆਪਣੇ ਤਜਰਬੇ ਰਾਹੀਂ ਨੌਜਵਾਨ ਵਰਗ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੋਗੇ।
ਜੈ ਹਿੰਦ।।
ਅਵਨੀਸ਼ ਲੋਗੋਂਵਾਲ
ਸਟੇਟ ਅਵਾਰਡੀ ਪੰਜਾਬ
ਜ਼ਿਲ੍ਹਾ ਸੰਗਰੂਰ/ਬਰਨਾਲਾ
7888346465