ਦਿਲਗੀਰ ਦੇ ਖੋਜ ਕੰਮ ਦਾ ਨਮੂੰਨਾ ਗੁਰਚਰਨ ਸਿੰਘ ਜਿਉਣ ਵਾਲਾ
ਦਿਲਗੀਰ ਜੀ ਤੁਹਾਡੀ ਓਹ ਗੱਲ ਬਣੀ ਹੈ:- ਕਿਸੇ ਨੇ ਨਦੀ ਵਿੱਚ ਰੁੜ੍ਹੇ ਆਉਂਦੇ ਭੂਰੇ ਨੂੰ ਫੜਨ ਲਈ ਛਾਲ ਮਾਰ ਦਿੱਤੀ, ਤੇ ਜਦੋਂ ਓਹ ਬਾਹਰ ਨਾ ਆਇਆ ਤਾਂ ਸਾਥੀ ਨੇ ਕਿਹਾ ਬਾਹਰ ਆਓ। ਜਵਾਬ ਆਇਆ ਮੈਂ ਤਾਂ ਆਉਣਾ ਚਾਹੁੰਦਾ ਹਾਂ ਪਰ ਭੂਰਾ ਨਹੀਂ ਛੱਡਦਾ। ਕਿਉਂਕਿ ਓਹ ਭੂਰਾ ਨਹੀਂ ਸਗੋਂ ਮਗਰਮੱਛ ਸੀ। ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਉਲੱਥਾ ਕਰਨ ਵਾਲੇ, ਸਿੱਖ ਵਿਸ਼ਵ ਮਹਾਨ ਕੋਸ਼ ਅਤੇ 50-100 ਹੋਰ ਕਿਤਾਬਾਂ ਲਿਖਣ ਵਾਲੇ ਕਦੀ ਤਾਂ ਉਚਰੋ-ਮੁਚਰੋ-ਘੁਚਰੋ (ਮੇਰੀਆਂ ਲਿਖਤਾਂ ਦਾ ਜਵਾਬ ਦਿਓ) ਜੀ।
ਦਿਲਗੀਰ ਜੀ ਹਾਲੇ ਤੁਹਾਡੀ ਪਹਿਲੀ ਕਿਤਾਬ ਦੇ 188 ਪੰਨੇ ਫਰੋਲੇ ਹਨ ਤੇ ਫਰੋਲਦਿਆਂ ਫਰੋਲਦਿਆਂ ਖੋਜ ਕੰਮ ਤੇ ਮੈਨੂੰ ਕੋਈ ਨਹੀਂ ਲੱਭਾ, ਪਰ ਮੱਖੀਆਂ ਉੱਤੇ ਮੱਖੀਆਂ ਮਾਰੀਆਂ ਬਹੁਤ ਲੱਭ ਪਈਆਂ ਹਨ। ਲਓ ਜੀ! ਤੁਹਾਡੀ ਪਹਿਲੀ ਕਿਤਾਬ, “ਸਿੱਖ ਤਵਾਰੀਖ (ਪਹਿਲਾ ਹਿੱਸਾ 1469 ਤੋਂ 1708) ਨਾਨਕ ਰਾਜ ਚਲਾਇਆ” ਦੇ ਪੰਨਾ 188 ਤੇ ਤੁਸੀਂ ਗੁਰੂ ਅੰਗਦ ਪਾਤਸ਼ਾਹ ਦੇ ਪੰਜਾਬੀ ਲਿੱਪੀ ਦੇ ਵਿਕਾਸ ਬਾਰੇ ਹੇ ਇਉਂ ਲਿਖਦੇ ਹੋ। “ਪੰਜਾਬੀ ਬੋਲੀ ਪੜ੍ਹਾਉਣ ਵਾਸਤੇ ਉਨ੍ਹਾਂ ਨੇ ਪਹਿਲੋਂ ਪ੍ਰਚੱਲਤ ਲਿੱਪੀਆਂ (ਟਾਕਰੀ, ਠਾਕਰੀ ਅਤੇ ਲੰਡੇ ਲਿੱਪੀਆਂ) ਦੇ ਅੱਖਰਾਂ ਦਾ ਸੁਧਾਰ ਕਰਕੇ, ਪੰਜਾਬੀ ਜ਼ਬਾਨ ਨੂੰ ਮੁਕੰਮਲ ਤੌਰ ‘ਤੇ ਲਿਖਣ ਵਾਸਤੇ, ਇੱਕ ਮੁਕੰਮਲ ਲਿੱਪੀ ਤਿਆਰ ਕੀਤੀ। ਪੰਜਾਬੀ ਜ਼ਬਾਨ ਅਤੇ ਗੁਰਮੁਖੀ ਲਿੱਪੀ ਦਾ ਮੁੱਢਲਾ ਕੰਮ ਗੁਰੂ ਨਾਨਕ ਸਾਹਿਬ ਹੀ ਕਰ ਗਏ ਸਨ। ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਸਾਹਿਬ ਤੋਂ ਮਿਲੀ ਉਨ੍ਹਾਂ ਦੀ ਆਪਣੀ ਅਤੇ ਉਨ੍ਹਾਂ ਵੱਲੋਂ ਉਦਾਸੀਆਂ ਦੌਰਾਨ ਲਿਆਂਦੀ ਭਗਤ ਬਾਣੀ ਨੂੰ ਉਨ੍ਹਾਂ ਵੱਲੋਂ ਮੁਕੰਮਲ ਕੀਤੀ ਗੁਰਮੁਖੀ ਲਿੱਪੀ ਵਿੱਚ ਲਿਖਵਾਇਆ। ਅੱਜ ਗੁਰਮੁਖੀ ਲਿੱਪੀ ਦੁਨੀਆਂ ਭਰ ਦੀਆਂ ਕੁੱਝ ਕੁ ਮੁਕੰਮਲ ਲਿੱਪੀਆਂ ਵਿੱਚੋਂ ਇੱਕ ਹੈ। ਇਸ ਨੂੰ ਲੋਕਾਂ ਵਿੱਚ ਪ੍ਰਚੱਲਤ ਕਰਨ ਦਾ ਸਿਹਰਾ ਗੁਰੂ ਅੰਗਦ ਸਾਹਿਬ ਨੂੰ ਜਾਂਦਾ ਹੈ”।
ਤੁਸੀਂ ਗੁਰੂ ਅੰਗਦ ਪਾਤਸ਼ਾਹ ਦੇ ਕਿਸੇ ਖੋਜ ਕੰਮ ਦਾ ਹਵਾਲਾ ਦਿੱਤਾ? ਨਹੀਂ। ਪੰਜਾਬੀ ਲਿੱਪੀ ਦਾ ਮੁੱਢਲਾ ਕੰਮ ਤਾਂ ਗੁਰੂ ਨਾਨਕ ਸਾਹਿਬ ਹੀ ਕਰ ਗਏ ਸਨ ਤੇ ਆ ਕੇ ਤੁਹਾਡੀ ਕਲਮ ਦੀ ਨਿੱਬ ਟੁੱਟ ਗਈ ਤੇ ਤੁਸੀਂ ਰੁਕ ਗਏ। ਜਿਸ ਗੁਰੂ ਗ੍ਰੰਥ ਸਾਹਿਬ ਦਾ ਮੁਕੰਮਲ ਉਲੱਥਾ ਕਰਨ ਦਾ ਤੁਸੀਂ ਦਾਅਵਾ ਕਰਦੇ ਹੋ, ਉਸ ਵਿੱਚ ਭਗਤ ਕਬੀਰ ਦੀ ਬਾਣੀ ‘ਬਾਵਨ ਅੱਖਰੀ’ ਦਾ ਤੁਹਾਨੂੰ ਚੇਤਾ ਕਿਉਂ ਨਹੀਂ ਆਇਆ? ਕਿਉਂਕਿ ਤੁਹਾਨੂੰ ਬਾਣੀ ਯਾਦ ਹੀ ਨਹੀਂ ਯਾ ਫਿਰ ਸਾਰਾ ਗੁਰੂ ਗਰੰਥ ਪੜ੍ਹਿਆ ਹੀ ਨਹੀਂ। ਲਓ! ਭਗਤ ਕਬੀਰ ਜੀ ਦੀ ਆਪਣੀ ਬਾਣੀ ‘ਬਾਵਨ ਅੱਖਰੀ” ਵਿੱਚ ਓਹ ਕਿਹੜੀ ਤਰਤੀਬ ਵਰਤਦੇ ਹਨ, ਮੈਥੋਂ ਸਿੱਖੋ। ਭਗਤ ਕਬੀਰ ਜੀ ਦੀ ਬਾਵਨ ਅੱਖਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 340 ਤੋਂ ਸ਼ੁਰੂ ਹੋ ਕੇ ਪੰਨਾ 343 ਉੱਤੇ ਸਮਾਪਤ ਹੁੰਦੀ ਹੈ। ਇਸ ਵਿੱਚ ਭਗਤ ਜੀ ਨੇ ਕਿਸੇ ਅੱਖਰ ਨੂੰ ਬੋਲਣਾ ਕਿਵੇਂ ਹੈ, ਲਿਖਿਆ ਹੈ। ਅੱਖਰਾਂ ਦੀ ਤਰਤੀਬ ਕ, ਖ ਤੋਂ ਲੈ ਕੇ ਯ ਰ ਲ ਵ ਤਕ ਅੱਜ ਦੀ ਮੁਕੰਮਲ ਪੰਜਾਬੀ ਦੀ ਤਰ੍ਹਾਂ ਹੀ ਹੈ, ਤੇ ਅਖੀਰਲੀ ਪੰਗਤੀ ਵਿੱਚ ਸ ਖ ਸ ਹ ਖ ਫਿਰ ਦੁਹਰਾਏ ਗਏ ਹਨ। ਭਗਤ ਜੀ ਦੀ ਬਾਣੀ ਵਿੱਚ ਸਿਰਫ ੳ ਅ ੲ ੜ ਅੱਖਰਾਂ ਦੀ ਵਰਤੋਂ ਨਹੀਂ ਹੋਈ।
ਜਿਵੇਂ ਡੀ. ਲਿਟ. ਰਤਨ ਸਿੰਘ ਜੱਗੀ ਹੋਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 315 ਤੇ ਦਰਜ ਗੁਰੂ ਅਰਜਨ ਪਾਤਸ਼ਾਹ ਦੇ ਸਲੋਕ, “ਮਃ ੫ ॥ ਮੁੰਢਹੁ ਭੁਲੇ ਮੁੰਢ ਤੇ ਕਿਥੈ ਪਾਇਨਿ ਹਥੁ ॥ ਤਿੰਨੈ ਮਾਰੇ ਨਾਨਕਾ ਜਿ ਕਰਣ ਕਾਰਣ ਸਮਰਥੁ ॥੨॥ ਪੰਨਾ 315॥
ਅਰਥ: ਜੋ ਮਨੁੱਖ ਪਹਿਲੋਂ ਤੋਂ ਹੀ ਪ੍ਰਭੂ ਵਲੋਂ ਖੁੰਝੇ ਹੋਏ ਹਨ, ਉਹ ਹੋਰ ਕਿਹੜਾ ਆਸਰਾ ਲੈਣ? (ਕਿਉਂਕਿ) ਹੇ ਨਾਨਕ! ਇਹ ਉਸ ਪ੍ਰਭੂ ਨੇ ਆਪ ਮਾਰੇ ਹੋਏ ਹਨ, ਜੋ ਸਾਰੀ ਸ੍ਰਿਸ਼ਟੀ ਨੂੰ ਰਚਨ ਦੇ ਸਮਰੱਥ ਹੈ।2।
ਇਹ ਅਰਥ ਪ੍ਰੋ. ਸਾਹਿਬ ਸਿੰਘ ਦੇ ਹਨ ਤੇ ਐਵੇਂ ਮਾਮੂਲੀ ਜਿਹੇ ਅੱਖਰਾਂ ਦੇ ਫਰਕ ਨਾਲ ਕਾਪੀ ਕਰਕੇ ਰਤਨ ਸਿੰਘ ਜੱਗੀ ਨੇ ਆਪਣੇ ਟੀਕੇ ਵਿੱਚ ਲਿਖ ਲਏ ਤੇ ਮੈਂ ਉਸ ਦੇ ਸਾਹਮਣੇ ਬੈਠ ਕੇ ਕਿਹਾ ਸੀ, “ ਤੁਹਾਡੇ ਤੇ ਪ੍ਰੋ. ਸਾਹਿਬ ਦੇ ਅਰਥ ਹੂ ਬਾ ਹੂ ਇੱਕੋ ਜਿਹੇ ਹਨ ਤੇ ਦੂਸਰੀ ਪੰਗਤੀ ਦੇ ਅਰਥ ਤੁਹਾਡੇ ਦੋਵਾਂ ਦੇ ਗਲਤ ਹਨ। ਇਨ੍ਹਾਂ ਅਰਥਕਾਰਾਂ ਨੂੰ “ਤਿਨੈ ਮਾਰੇ” ਦਾ ਪਤਾ ਨਹੀਂ ਚੱਲਿਆ। ਕਿਉਂਕਿ ਗੁਰਬਾਣੀ ਦਾ ਰੱਬ , “ ਨਾਨਕ ਸਾਹਿਬ ਸਦਾ ਦਇਆਰਾ, ਪੰਨਾ 260, ਨਾਨਕ ਸਾਹਿਬੁ ਸਦਾ ਦਇਆਲੁ, ਪੰਨਾ 268) ਦਇਆਲ ਹੈ। ਦੂਸਰੀ ਪੰਗਤੀ ਵਿੱਚ ਗੁਰੂ ਜੀ ਉਪਰਲੀ ਪੰਗਤੀ ਵਿੱਚ ਪਾਏ ਸਵਾਲ ਦਾ ਉੱਤਰ ਦਿੰਦੇ ਹੋਏ ਦੱਸਦੇ ਹਨ, ਕਿ ਐ ਬੰਦਿਆ! ਤੂੰ ਉਨ੍ਹਾਂ ਨੂੰ ਮਾਰ ਜਿਸ ਕਰਕੇ ਤੂੰ ਪ੍ਰਮਾਤਮਾ ਨਾਲੋਂ ਟੁੱਟਿਆ ਹੋਇਆ ਹੈਂ। ਔਗੁਣਾਂ ਨੂੰ ਮਾਰਨ ਦੀ ਗੱਲ ਹੈ ਨਾ ਕਿ ਬੰਦਿਆਂ ਨੂੰ ਰੱਬ ਦੇ ਮਾਰਨ ਦੀ।
ਲਿੱਪੀਆਂ ਰਾਤੋ ਰਾਤ ਤਿਆਰ ਨਹੀਂ ਹੁੰਦੀਆਂ, ਸਗੋਂ ਕਿਸੇ ਲਿੱਪੀ ਨੂੰ ਤਿਆਰ ਕਰਨ ਵਾਸਤੇ ਕਈ ਸਦੀਆਂ ਲੱਗਦੀਆਂ ਹਨ। ਉਦਾਹਰਣ ਦੇ ਤੌਰ ਤੇ ਅਜ਼ਾਦੀ ਤੋਂ ਬਾਅਦ, ਪਿਛਲੇ 75 ਸਾਲਾਂ ਵਿੱਚ ਪੰਜ ਕੁ ਅੱਖਰਾਂ ਦੇ ਪੈਰਾਂ ਵਿੱਚ ਬਿੰਦੀਆਂ ਲਾਈਆਂ ਗਈਆਂ ਹਨ। ਜਿਵੇਂ: ਨਾਲ ਅਤੇ ਨਾਲ਼ ਦੇ ਫਰਕ ਨੂੰ ਸਮਝਣ ਲਈ ਅਤੇ ਫ ਪੈਰ ਬਿੰਦੀ, ਖ ਪੈਰ ਬਿੰਦੀ ਆਦਿ।
ਪੰਜਾਬ ਦਾ ਪੁਰਾਣਾ ਨਾਂ ਮਦਰ ਦੇਸ ਸੀ, ਤੇ ਇਤਿਹਾਸ ਮੁਤਾਬਕ ‘ਅਕਬਰ’ ਨੇ ਇਸ ਦੇਸ਼ ਨੂੰ ਪੰਜਾਬ ਦਾ ਨਾਂ ਦਿੱਤਾ। ਪਰ ਗੂਗਲ ਤੇ ਕਾਫੀ ਖੋਜ ਕਰਨ ਮਗਰੋਂ ਪਤਾ ਲੱਗਾ ਕਿ ਪੰਜਾਬ ਯਾ ਪੰਜ ਆਬ ਇਸ ਖਿੱਤੇ ਵਾਸਤੇ 1062-63 ਵਿੱਚ ਵੀ ਵਰਤਿਆ ਜਾਂਦਾ ਸੀ। ਇਸ ਖਿੱਤੇ ਦੀ ਬੋਲੀ ਦਾ ਨਾਂ ਪੰਜਾਬੀ ਨਾ ਹੋ ਕੇ ਵੀ ਇਹ ਅੱਖਰ ਥੋੜੇ ਬਹੁਤ ਫਰਕ ਨਾਲ ਮੌਜੂਦ ਸਨ। ਦੋ ਕਿਤਾਬਾਂ, “ਗੁਰਮੁਖੀ ਲਿੱਪੀ ਦਾ ਜਨਮ ਤੇ ਵਿਕਾਸ” ਜੀ. ਬੀ. ਸਿੰਘ ਤੇ “ਲਿੱਪੀ ਦਾ ਵਿਕਾਸ” ਕਾਲਾ ਸਿੰਘ ਬੇਦੀ ਵਿੱਚੋਂ ਕੁੱਝ ਉਦਾਰਹਣਾਂ ਦੇਵਾਂਗਾ ਜਿਸ ਨਾਲ ਸਮਝ ਪੈ ਜਾਵੇਗੀ, ਕਿ ਪੰਜਾਬੀ ਲਿੱਪੀ, ਜਿਸਦਾ ਪਹਿਲਾ ਨਾਮ ਕੋਈ ਹੋਰ ਸੀ, ਮੌਜੂਦ ਸੀ।
ਗੁਰਮੁਖੀ ਲਿੱਪੀ ਦੇ ਵਿਕਾਸ ਬਾਰੇ ਜੀ.ਬੀ. ਸਿੰਘ ਆਪਣੀ ਕਿਤਾਬ ਦੇ ਪੰਨਾ 60 ਤੇ ਲਿਖਦੇ ਹਨ। ਹੋਰਨਾਂ ਲਿੱਪੀਆਂ ਵਾਂਗ ਗੁਰਮੁਖੀ ਵੀ ਸਹਿਜੇ ਸਹਿਜੇ ਬ੍ਰਹਮੀ ਵਿੱਚੋਂ ਹੀ ਬਣੀ ਹੈ। ਕਿਸੇ ਸ਼ਖਸ ਨੇ ਜਾਂ ਸ਼ਖਸਾਂ ਨੇ ਮਿਲ ਕੇ ਇੱਕੋ ਵੇਲੇ ਇੱਕ ਥਾਂ ਬਹਿ ਕੇ ਨਹੀਂ ਬਣਾਈ। ਪੰਜਾਬ ਦੀਆਂ ਹੋਰ ਲਿੱਪੀਆਂ ਸਾਰਦਾ, ਟਾਕਰੀ ਤੇ ਸਰਾਫੀ, ਵਿਸ਼ੇਸ਼ ਕਰਕੇ ਟਾਕਰੀ ਨਾਲ ਦੇਵਨਾਗਰੀ ਨਾਲੋਂ, ਵਧੀਕ ਡੂੰਘੀ ਸਾਂਝ ਰੱਖਦੀ ਹੈ। ਪੰਨਾ 64 ਤੇ ਜੀ. ਬੀ. ਸਿੰਘ ਲਿਖਦੇ ਹਨ: ਯਾਰ੍ਹਵੀਂ ਸਦੀ ਈਸਵੀ ਦੇ ਮੁੱਢ ਵਿੱਚ ਅਰਥਾਤ ਅਲ-ਬੇਰੂਨੀ ਦੇ ਸਮੇਂ ਦੇ ਲਿਖੇ ਸਿਲਾ-ਲੇਖ, ਜੋ ਮਾਲਵੇ ਦੇਸ ਜਾਂ ਉਜੈਨ ਦੇਸ ਤੋਂ ਮਿਲੇ ਹਨ, ਉਨ੍ਹਾਂ ਦੇ ਦਸ ਅੱਖਰ:- ੲ, ਘ, ਛ, ਣ, ਤ, ਪ, ਬ, ਮ, ਤੇ ਖ ਅੱਜ ਕੱਲ੍ਹ ਦੀ ਦੇਵਨਾਗਰੀ ਦੇ ਅੱਖਰਾਂ ਨਾਲ ਨਹੀਂ ਮਿਲਦੇ, ਸਗੋਂ ‘ਗੁਰਮੁਖੀ’ ਲਿੱਪੀ ਦੇ ਉਨ੍ਹਾਂ ਹੀ ਅੱਖਰਾਂ ਨਾਲ ਵਧੀਕ ਮਿਲਦੇ ਹਨ।
ਕਾਲਾ ਸਿੰਘ ਬੇਦੀ ਆਪਣੀ ਕਿਤਾਬ ‘ਲਿੱਪੀ ਦਾ ਵਿਕਾਸ’ ਦੇ ਪੰਨਾ 59 ਤੇ ‘ਗੁਰਮੁਖੀ ਲਿੱਪੀ’ ਬਾਰੇ ਇਉਂ ਲਿਖਦੇ ਹਨ:- ਸ਼ਾਰਦਾ ਅਤੇ ਪ੍ਰਾਚੀਨ ਨਾਗਰੀ ਦੇ ਸੁਮੇਲ ਤੋਂ ਉਤਪੰਨ ਹੋਈ, ਅਰਧ ਨਾਗਰੀ ਲਿੱਪੀ; ਜੋ ਲੰਡਾ ਲਿੱਪੀ ਨਾਲ ਵੀ ਮਿਲਦੀ ਜੁਲਦੀ ਹੈ, ਹੀ ਗੁਰਮੁਖੀ ਨਾਂ ਨਾਲ ਪੰਜਾਬ ਵਿੱਚ ਪ੍ਰਸਿਧ ਹੈ। ਇਹ ਗੁਰੂ ਨਾਨਕ ਦੇ ਵੇਲੇ ਤੋਂ ਪਹਿਲੋਂ ਪ੍ਰਚਲਿਤ ਸੀ। ਦੂਜੇ ਗੁਰੂ ਅੰਗਦ ਜੀ (1538-1552ਈ:) ਨੇ ਗੁਰਮੁਖੀ ਲਿੱਪੀ ਦੇ ਅੱਖਰਾਂ ਨੂੰ ਸੋਧਿਆ ਤੇ ਇਸ ਦੀ ਤਰਤੀਬ ਨੂੰ ਵੀ ਠੀਕ ਕੀਤਾ। ਇਹ ਲਿੱਪੀ ਗੁਰੂਆਂ ਅਤੇ ਗੁਰਮੁਖਾਂ ਵਿੱਚ ਪ੍ਰਚਲਿਤ ਹੋਈ ਅਤੇ ਗੁਰਮੁਖੀ ਨਾਂ ਨਾਲ ਪ੍ਰਸਿਧ ਹੋ ਗਈ।
ਪੰਨਾ 282 ਤੇ ਕਾਲਾ ਸਿੰਘ ਬੇਦੀ ਨੋਟ ਦਿੰਦੇ ਹਨ:- ਬਹੁਤ ਸਾਰੇ ਲੋਕ ਭੁਲੇਖੇ ਨਾਲ ‘ਗੁਰਮੁਖੀ’ ਨੂੰ ਪੰਜਾਬੀ ਤੇ ‘ਦੇਵਾਨਗਰੀ’ ਨੂੰ ਹਿੰਦੀ ਕਹਿ ਦਿੰਦੇ ਹਨ, ਜਦ ਕਿ ਗੁਰਮੁਖੀ ਵਿਗਿਆਨਕ ਲਿੱਪੀ ਹੈ ਜੋ ਪੰਜਾਬੀ ਜ਼ਬਾਨ ਨੂੰ ਲਿਖਤ-ਬਧ ਕਰਦੀ ਹੈ ਅਤੇ ‘ਪੰਜਾਬੀ’ ਤੋਂ ਭਾਵ ਪੰਜਾਬ ਦੀ ਲੋਕ ਬੋਲੀ ਹੈ। ਠੀਕ ਇਸੇ ਤਰ੍ਹਾਂ ਦੇਵਨਾਗਰੀ, ਹਿੰਦੀ ਭਾਸ਼ਾ ਨੂੰ ਲਿਖਤ-ਬਧ ਕਰਨ ਵਾਲੀ ਵਿਗਿਆਨਕ ਲਿੱਪੀ ਹੈ।...।॥ ਗੁਰਮੁਖੀ ਅਤੇ ਦੇਵਨਾਗਰੀ ਨੂੰ ਪੰਜਾਬੀ ਅਤੇ ਹਿੰਦੀ ਕਹਿਣਾ ਤੇ ਸਮਝਣਾ ਇੱਕ ਭੁਲੇਖਾ ਹੈ।
ਗੁਰੂ ਨਾਨਕ ਪਾਤਸ਼ਾਹ ਜੀ ਦੀ ਆਪਣੀ ਪੱਟੀ ਨਾਮੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 432-434 ਤੇ ਅੰਕਿਤ ਹੈ ਜਿਸ ਦੀ ਤਰਤੀਬ ਇਉਂ ਹੈ:-
“ਸ, ੲ, ੳ, ਙ,
ਕ, ਖ, ਗ, ਘ,
ਚ, ਛ, ਜ, ਝ, ਞ,
ਟ, ਠ, ਡ, ਢ, ਣ,
ਤ, ਥ, ਦ, ਧ, ਨ,
ਪ, ਫ, ਬ, ਭ, ਮ,
ਯ, ਰ, ਲ, ਵ, ੜ
ਹ, ਅ, ।“
ਗੁਰੂ ਅੰਗਦ ਪਾਤਸ਼ਾਹ ਦੇ ਗੁਰਮੁਖੀ ਬਣਾਣ ਦੀ ਰਵਾਇਤ ਕਿਵੇਂ ਟੁਰੀ? ਜੀ.ਬੀ ਸਿੰਘ ਦੀ ਕਿਤਾਬ ਦੇ ਪੰਨਾ 111 ਤੇ ਇਉਂ ਲਿਖਿਆ ਹੈ:
“ ਬੱਚਿਆਂ ਨੂੰ ਅੱਖਰ ਪੜ੍ਹਨਾ ਸਿਖਾਣ ਵੇਲੇ, ਜਾਂ ਪੱਟੀ ਲਿਖਾਣ ਸਮੇਂ, ਪਾਂਧੇ ਤੇ ਭਾਈ ਇੱਕ ਇੱਕ ਅੱਖਰ ਨੂੰ ਲੈ ਕੇ ਉਸ ਦੇ ਨਾਲ ਕੋਈ ਸਿੱਖ ਮੱਤ ਦੇਣ ਵਾਲਾ ਵਾਕ ਜੋੜਦੇ ਜਾਂਦੇ ਹਨ, ਅਤੇ ਬੱਚੇ ਉਸ ਨੂੰ, ਅੱਖਰ ਲਿਖਣ ਵੇਲੇ ਦੁਹਰਾਂਦੇ ਹਨ। ਰਵਾਇਤ ਹੈ ਕਿ ਗੁਰੂ ਅੰਗਦ ਪਾਤਸ਼ਾਹ ਜੀ ਨੇ ਆਪਣੇ ਪੁਤ੍ਰਾਂ ਨੂੰ ਪੈਂਤੀ ਪੜ੍ਹਾਣ ਲਈ ਇੱਕ ਬਾਲ-ਬੋਧ ਲਿਖਿਆ। ਡਾਕਟਰ ਲਾਇਟਨਰ ਲਿਖਦੇ ਹਨ:- {ਆਪਣੀ ਕਿਤਾਬ, History of Indigenous Education in the Panjab(punjab) ਦੇ ਪੰਨਾ 34 ਤੇ ਲਿਖਦੇ ਹਨ} Guru Angad, like Professor Huxley, did not consider it beneath his dignity to write primers for children, and he accordingly COmposed a number of mottos and moral maxi…..[ which accompany the letters of the Alphabet, e.g.
ਦਦੈ-ਦੋਸੁ ਨ ਦੇਊ ਕਿਸੈ, ਦੋਸ ਕਰੰਮਾ ਆਪਣਿਆ ॥
ਜਜੈ- ਜਾਨੁ ਮੰਗਤ ਜਨੁ ਜਾਚੈ ਲਖ ਚਉਰਾਸੀਹ ਭੀਖ ਭਵਿਆ ॥
ਝਝੈ- ਝੁਰਿ ਮਰਹੁ ਕਿਆ ਪ੍ਰਾਣੀ ਜੋ ਕਿਛ ਦੇਣਾ ਸੁ ਦੇ ਰਹਿਆ ॥
ਸਸੈ- ਸੋਇ ਸ੍ਰਿਸਟਿ ਜਿਨਿ ਸਾਜੀ ਸਭਨਾ ਸਾਹਿਬ ਏਕੁ ਭਇਆ ॥
ਇਸੇ ਹੀ ਤਰ੍ਹਾਂ ਸ਼ੇਖ ਸਾਅਦੀ ਨੇ ਵੀ ਬੱਚਿਆਂ ਵਾਸਤੇ “ਕਰੀਮਾ” ਲਿਖਿਆ, ਜਿਸ ਦਾ ਪਹਿਲਾ ਮਿਸਰਾ ਹੈ: ਕਰੀਮਾ! ਬ-ਬਖਸ਼ਾਏ ਬਰ ਹਾਲੇ ਮਾ।
ਅਮੀਰ ਖੁਸਰੋ ਨੇ ਵੀ ਬੱਚਿਆਂ ਨੂੰ ਉਨ੍ਹਾਂ ਦੀ ਆਪਣੀ ਬੋਲੀ ਰਾਹੀਂ ਫਾਰਸੀ ਸਿਖਾਣ ਲਈ “ਵਾਹਿਦ ਬਾਰੀ” ਲਿਖੀ ਸੀ, ਜਿਸ ਦਾ ਪਹਿਲਾ ਮਿਸਰਾ ਹੈ:- ‘ਵਾਹਿਦ ਬਾਰੀ, ਇੱਕੋ ਸਾਈ’।
ਕੁੱਝ ਹੋਰ ਵੀ ਇਸੇ ਹੀ ਤਰ੍ਹਾਂ ਦੇ ਲਿਖੇ ਮਿਸਰੇ ਮਿਲਦੇ ਹਨ:-
ਅਲਫ- ਅੱਲਹ ਨੂੰ ਯਾਦ ਕਰ- ਅੱਲਹ ਪਾਤਸ਼ਾਹ ਨਬੀ ਰਸੂਲ ਹੈ ਜੀ।
ਬੇ-ਬੈਠ ਤੂੰ ਕੁੰਜ ਗੋਸ਼ੇ, ਯਾਦ ਕਰ ਉਸ ਰੱਬ ਤਾਂਈ “ ।
ਸਾਡੇ ਕੋਲ ਅੱਜ ਕੋਈ ਸਬੂਤ ਨਹੀਂ ਜਿਸ ਨੂੰ ਦੇਖ-ਪਰਖ ਕੇ ਕਹਿ ਸਕੀਏ ਕਿ ਗੁਰੂ ਅੰਗਦ ਪਾਤਸਾਹ ਜੀ ਨੇ ਬਾਲ-ਬੋਧ ਲਿਖਣ ਸਮੇਂ ਗੁਰਮੁਖੀ ਵਰਣ ਮਾਲਾ ਹੀ ਵਰਤੀ ਸੀ ਯਾ ਲੰਡੇ। ਮੈਂ ਇਹ ਮੰਨਦਾ ਹਾਂ ਕਿ ਗੁਰੂ ਜੀ ਨੇ ਗੁਰਮੁਖੀ ਵਰਣ ਮਾਲਾ ਹੀ ਵਰਤੀ। ਫਿਰ ਵੀ ਇਹ ਕੋਈ ਸਬੂਤ ਨਹੀਂ ਕਿ ਗੁਰੂ ਜੀ ਨੇ ਗੁਰਮੁਖੀ ਵਰਣ ਮਾਲਾ ਬਣਾਈ, ਕਿਉਂਕਿ ਇਹ ਵਰਣ ਮਾਲਾ ਪਹਿਲਾਂ ਹੀ ਮੌਜੂਦ ਹੈ। ਅੱਖਰਾਂ ਨੂੰ ਹੋਰ ਸੋਹਣਾ, ਤੇ ਲਿਖਣ ਵਾਸਤੇ ਸੌਖਾ ਕਰਨਾ, ਮਤਲਬ ਸੋਧ ਸੁਧਾਈ ਦਾ ਕੰਮ ਜ਼ਰੂਰ ਗੁਰੂ ਜੀ ਨੇ ਕੀਤਾ ਹੋਵੇਗਾ ਜਿਸ ਕਰਕੇ ਗੁਰਮੁਖੀ ਲਿੱਪੀ ਬਣਾਉਣ ਦੀ ਰਵਾਇਤ ਗੁਰੂ ਜੀ ਨਾਲ ਜੁੜ ਗਈ, ਯਾ ਜੋੜ ਦਿੱਤੀ ਗਈ। ਅੱਜ ਕੱਲ੍ਹ ਦੇ ਸਭ ਤੋਂ ਸੁੰਦਰ ਪੰਜਾਬੀ ਦੀ ਵਰਣ ਮਾਲਾ ਦੇ ਅੱਖਰਾਂ ਨੂੰ ਬਣਾਉਣ ਦਾ ਸਿਹਰਾ ਧਨੀ ਰਾਮ ਚਾਤ੍ਰਕ ਜੀ ਨੂੰ ਜਾਂਦਾ ਹੈ।
ਦਿਲਗੀਰ ਜੀ ਤੁਸੀਂ ਭੂਰੇ ਨੂੰ ਹੱਥ ਪਾਇਆ ਹੈ, ਹੁਣ ਭੂਰੇ ਨੇ ਤੁਹਾਡੇ ਹੱਥ ਨੂੰ ਘੁੱਟ ਕੇ ਫੜ ਲਿਆ ਹੈ। ਜੇ ਹਿੰਮਤ ਹੈ ਤਾਂ ਛੁਡਵਾਓ। ਲਾਲਚ ਪੈਸੇ ਦਾ, ਬੁਰੀ ਬਲਾ ਹੈ, ਨਹੀਂ ਕਰੀਦਾ। ਚਲਦਾ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ#+1 647 966 3132
Website: singhsabhabacanada.ca, Email: singhsabhacanada@outlook.com
ਦਿਲਗੀਰ ਦੇ ਖੋਜ ਕੰਮ ਦਾ ਨਮੂੰਨਾ