ਸਹਿਯੋਗੀਆਂ ਦੇ ਸੁਝਾਓ, ਇਕੱਠੇ ਕੰਮ ਕਰਨ ਦੀਆਂ ਦਲੀਲਾਂ.....ਗੁਚਰਨ ਸਿੰਘ ਜਿਉਣ ਵਾਲਾ

ਗੁਰੂ ਪਿਆਰੇ ਪਾਠਕੋ, ਭੈਣੋ ਤੇ ਭਰਾਵੋ, ਛੋਟੇ ਤੇ ਵੱਢੇ ਦੋਸਤੋ, ਮਿੱਤਰੋ! ਤੁਹਾਡੇ ਵਿੱਚੋਂ ਬਹੁਤਿਆਂ ਦਾ ਸੁਝਾਓ ਏਹੀ ਸੀ, ਕਿ ਸਾਨੂੰ ਮਿਲ ਬੈਠ ਕੇ ਸਿੱਖ ਸਿਧਾਂਤ ਲਈ ਕੰਮ ਕਰਨਾ ਚਾਹੀਦਾ ਹੈ। ਬੜਾ ਵਧੀਆ ਸੁਝਾਓ ਹੈ, ਪਰ ਇਹ ਮੁਮਕਿਨ ਕਿਉਂ ਨਹੀਂ? ਇਹਦੇ ਬਾਰੇ ਵਿਚਾਰ ਕਰਦੇ ਹਾਂ।ਸਭ ਤੋਂ ਪਹਿਲਾਂ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਤੋਂ ਸੇਧ ਲੈਂਦੇ ਹਾਂ। ਖੰਡੇ-ਬਾਟੇ ਦੀ ਪਹੁਲ ਤਿਆਰ ਕਰਕੇ, ਸਾਰਿਆਂ ਨੂੰ ਇੱਕੋ ਬਾਟੇ ਵਿੱਚੋਂ ਪਾਹੁਲ ਛਕਾਉਣ ਤੋਂ ਬਾਅਦ, ਜਦੋਂ ਖਾਲਸਾ ਪ੍ਰਗਟ ਕਰ ਲਿਆ ਤਾਂ ਪਹਾੜੀ ਰਾਜਿਆਂ ਨੂੰ ਸੁਨੇਹਾ ਭੇਜ ਕੇ ਸੱਦਿਆ ਗਿਆ, ਤੇ ਓਹ ਆਏ ਵੀ। ਗੱਲ ਬਾਤ ਕਰਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਕਿਹਾ ਕਿ ਜੇ ਤੁਸੀਂ ਖੰਡੇ-ਬਾਟੇ ਦੀ ਪਾਹੁਲ ਲੈ ਕੇ ਸਿੱਖ ਬਣ ਜਾਓ ਤਾਂ ਆਪਾਂ ਰਲ-ਮਿਲ ਕੇ ਜਾਲਮ ਹਕੁਮਤ ਦੀਆਂ ਨੀਂਹਾਂ/ਜੜ੍ਹਾਂ ਪੁੱਟ ਸਕਦੇ ਹਾਂ। ਰਾਜਿਆਂ ਦਾ ਜਵਾਬ ਸੀ ਕਿ  ਅਸੀਂ ਖੰਡੇ-ਬਾਟੇ ਦੀ ਪਾਹੁਲ ਲੈ ਕੇ ਸਿੱਖ ਬਣਨ ਨੂੰ ਤਿਆਰ ਹਾਂ ਪਰ ਸਾਡਾ ਬਾਟਾ ਵੱਖਰਾ ਹੋਣਾ ਚਾਹੀਦਾ ਹੈ। ਅਸੀਂ ਇਨ੍ਹਾਂ ਸ਼ੂਦਰਾਂ ਵਾਲੇ ਬਾਟੇ ਵਿੱਚੋਂ ਖੰਡੇ-ਬਾਟੇ ਦੀ ਪਾਹੁਲ ਲੈਣ ਨੂੰ ਤਿਆਰ ਨਹੀਂ। ਸਿੱਖ ਸਿਧਾਂਤ ਹੈ, “ਕਉਨ ਭਲੇ ਕੋ ਮੰਦੇ” ਤੇ ਗੁਰੂ ਜੀ ਪਹਿਰਾ ਦਿੰਦੇ ਹੋਏ ਜਵਾਬ ਦਿੰਦੇ ਹਨ। ਦੋ ਵੱਖਰੇ ਵੱਖਰੇ ਬਾਟਿਆਂ ਵਿੱਚੋਂ ਪਾਹੁਲ ਦੇਣੀ ਸਾਡਾ ਸਿਧਾਂਤ ਨਹੀਂ। ਜੇਕਰ ਤੁਸੀਂ ਸ਼ੂਦਰਾਂ ਨੂੰ ਬਰਾਬਰ ਦਾ ਦਰਜਾ ਨਹੀਂ  ਦੇਣਾ ਚਾਹੁੰਦੇ, ਤੇ ਗੁਲਾਮੀ ਤੁਹਾਨੂੰ ਸਵੀਕਾਰ ਹੈ, ਤਾਂ ਤੁਹਾਡੀ ਮਰਜ਼ੀ।
ਹੁਣ ਦੇਖੋ, ਕਿ ਰਲ-ਮਿਲ ਕੇ ਕੰਮ ਕੀਤਾ ਜਾ ਸਕਦਾ ਸੀ ਪਰ ਸਿਧਾਂਤ ਗੁਰੂ ਜੀ ਵਾਸਤੇ ਪਹਿਲੇ ਨੰਬਰ ਤੇ ਹੈ। ਗੁਰੂ ਜੀ ਨੇ ਆਪਣੇ ਤੇ ਕਿਨ੍ਹੀਆਂ ਮੁਸੀਬਤਾਂ ਝੱਲੀਆਂ ਪਰ ਸਿਧਾਂਤ ਨਹੀਂ ਤੋੜਿਆ। ਸਾਰਾ ਪ੍ਰੀਵਾਰ ਕੁਰਬਾਨ ਹੋ ਗਿਆ, ਜਾਨ ਤੋਂ ਵੀ ਵੱਧ ਪਿਆਰੇ ਸਿੱਖ ਮਾਰੇ ਗਏ, ਚਾਰੋ ਪੁੱਤਰ, ਆਪਣੀ ਮਾਤਾ ਤੇ ਪਿਤਾ ਵੀ ਸ਼ਹੀਦ ਹੋ ਗਏ, ਪਰ ਦੋ ਵੱਖਰੇ ਵੱਖਰੇ ਬਾਟਿਆਂ ਵਿੱਚੋਂ ਖੰਡੇ-ਬਾਟੇ ਦੀ ਪਾਹੁਲ ਦੇਣੀ ਸਵੀਕਾਰ ਨਹੀਂ ਕੀਤੀ, ਈਨ ਨਹੀਂ ਮੰਨੀ। ਇਹ ਹੁੰਦਾ ਹੈ ਸਿਧਾਂਤ ਤੇ ਪਹਿਰਾ ਦੇਣਾ। ਦਿਲਗੀਰ ਓਸਲੋ ‘ਚ (ਨਾਰੇਵੇ) ਗੰਗਾ ਸਾਗਰ ਨੂੰ ਪ੍ਰਮੋਟ ਕਰ ਰਿਹਾ ਹੈ। ਸਾਡੀ ਆਪਸ ‘ਚ ਮਿੱਤਰਤਾਈ ਵੀ ਹੈ। ਅਸੀਂ ਮਿੱਤਰ ਰਹਿ ਸਕਦੇ ਸੀ। ਜ਼ੁਲਮ ਕਰਨ ਵਾਲਾ ਤੇ ਸਿਧਾਂਤ ਨਾਲ ਖਿਲਵਾੜ ਕਰਨ ਵਾਲਾ ਤਾਂ ਮਾੜਾ ਹੈ ਹੀ, ਜ਼ੁਲਮ ਹੁੰਦਾ ਦੇਖ ਕੇ, ਤੇ ਸਿਧਾਂਤ ਦਾ ਖਿਲਵਾੜ ਹੁੰਦਾ ਦੇਖ ਕੇ ਚੁੱਪ ਰਹਿਣ ਵਾਲਾ ਵੀ ਉਤਨਾ ਹੀ ਮਾੜਾ ਬਣ ਜਾਂਦਾ ਹੈ। ‘ਗੰਗਾ ਸਾਗਰ ਦਸਵੇਂ ਗੁਰੂ ਕੋਲੋਂ, ਪੰਜਵੇਂ ਗੁਰੂ ਨੇ ਸਾਈਂ ਮੀਆਂ ਮੀਰ ਨੂੰ ਮਾਲਾ ਦਿੱਤੀ ਤੇ ਬਾਹਵਲਪੁਰ ਦੇ ਮੌਲਵੀਆਂ ਕੋਲ ਗੁਰੂ ਨਾਨਕ ਵੱਲੋਂ ਬਖਸ਼ਿਸ ਕੀਤੀ ਖੜਾਂਵ ਤੇ ਇਸ ਤਰ੍ਹਾਂ ਦਾ ਹੋਰ ਬਹੁਤ ਕੁੱਝ’ ਜੋ ਪੰਜਾਬੀਆਂ ਨੂੰ ਲੁੱਟਣ ਲਈ ਕਿਸੇ ਖਾਸ ਨੀਤੀ ਦੇ ਤਹਿਤ ਇਹ ਸਾਰਾ ਕੁੱਝ ਤਿਆਰ ਕੀਤਾ ਗਿਆ ਹੈ ਤੇ ਪ੍ਰਚਾਰਿਆ ਵੀ ਗਿਆ ਹੈ। ਜੇ ਮੈਂ ਆਪਣੇ ਆਪ ਨੂੰ ਸਿੱਖ ਸਮਝਦਾ ਹਾਂ ਤਾਂ ਤੱਤਪਰ ਨਾਰਵੇ ਵਿੱਚ ਇਸ ਕੂੜ ਪ੍ਰਚਾਰ ਦੇ ਵਿਰੁਧ ਅਵਾਜ ਉਠਾਉਣੀ ਮੇਰਾ ਫਰਜ ਬਣਦਾ ਸੀ ਤੇ ਮੈਂ ਨਿਭਾਇਆ ਵੀ। ਦਿਲਗੀਰ ਵਰਗੇ ਵਿਕਾਊ ਮਾਲ ਦੀ ਮੈਨੂੰ ਕੋਈ ਪ੍ਰਵਾਹ ਨਹੀਂ ਜੋ ਸਿੱਖ ਸਿਧਾਂਤ ਦੇ ਉਲਟ ਜਾ ਕੇ ਰਾਇ ਕੱਲਾ ਦੇ ਪ੍ਰੀਵਾਰ ਕੋਲੋਂ ਪੰਜਾਬੀਆਂ ਦੀ ਛਿੱਲ ਲੁਹਾਉਣੀ ਚਾਹੁੰਦਾ ਹੈ, ਤਾਂ ਓਹ ਸਿੱਖ ਅਖਵਾਉਣ ਦਾ ਵੀ ਹੱਕਦਾਰ ਨਹੀਂ। ਮੈਂ ਦਲੇਰੀ ਤੋਂ ਕੰਮ ਲੈਂਦਿਆਂ ਆਪਣਾ ਫਰਜ਼ ਪੂਰਾ ਕੀਤਾ। ਇਸੇ ਹੀ ਤਰ੍ਹਾਂ ਬਲਦੇਵ ਸਿੰਘ ਸੜਕਨਾਮੇ ਵਾਲੇ ਦੀ ਕਿਤਾਬ “ਸੂਰਜ ਦੀ ਅੱਖ” ਵਿਰੁਧ ਲਿਖਣਾ ਤੇ ਪ੍ਰਿੰਸੀਪਲ ਸਰਵਣ ਸਿੰਘ ਢੂਢੀਕਿਆਂ ਵਾਲੇ ਨੇ ਇਸ ਕਿਤਾਬ ਨੂੰ ਪੜ੍ਹਨ ਲਈ ਲੋਕਾਂ ਨੂੰ ਉਤਸ਼ਾਹਤ ਕੀਤਾ, ਵਿਰੁਧ ਲਿਖਣਾ ਮੈਂ ਆਪਣਾ ਫਰਜ਼ ਸਮਝਦਾ ਹਾਂ, ਤੇ ਮੈਂ ਆਪਣਾ ਫਰਜ਼ ਪੂਰਾ ਵੀ ਕੀਤਾ।ਮੇਰੀ ਲਿਖਤ ‘ਆਸਾ ਕੀ ਵਾਰ’ ਕਹਿਣਾ ਕੀ ਠੀਕ ਹੈ? ਮੈਂ ਲਿਖਿਆ ਸੀ ਕਿ ਇਸ ਤਰ੍ਹਾਂ ਕਹਿਣਾ ਵਿਆਕਰਣਕ ਤੌਰ ਤੇ ਗਲਤ ਹੈ ਬਾਰੇ ਕੋਈ ਇਕਬਾਲ ਸਿੰਘ ਇਹ ਲਿਖਦਾ ਹੈ:- “ਕਿਉਂਕਿ ਇਹ ਵਾਰ ਆਸਾ ਰਾਗ ਵਿੱਚ ਦਰਜ ਹੈ ਇਸ ਲਈ ਇਸ ਨੂੰ ਆਸਾ ਦੀ ਵਾਰ ਕਹਿਆ ਜਾਂਦਾ ਹੈ”। ਫੋਟੋ ਤੋਂ ਤਾਂ ਇਹ ਲੱਗਦਾ ਹੈ ਕਿ ਇਹ ਪੰਜਾਬ ਯੂਨੀਵਾਰਸਿਟੀ ਦੇ ਲਿੰਗੂਇਸਟਕ ਵਿਭਾਗ ਤੋਂ ਵਿਹਲਾ ਹੋ ਚੁੱਕਿਆ ਡਾ. ਇਕਬਾਲ ਸਿੰਘ ਹੀ ਹੈ। ਚਲੋ ਜੇ ਕੋਈ ਹੋਰ ਵੀ ਹੈ ਤਾਂ ਵੀ ਪਹਿਲਾਂ ਮੇਰੀ ਲਿਖਤ ਨੂੰ ਧਿਆਨ ਨਾਲ ਪੜ੍ਹੇ ਤੇ ਫਿਰ ਜਵਾਬ ਲਿਖੇ। ਰਾਗ ਆਸਾ ਵਿੱਚ ਕੋਈ ਵੀ ਵਾਰ ਯਾ ਬਾਣੀ ਲਿਖੀ ਹੋਵੇ ਤਾਂ ਉਸ ਦਾ ਲਿਖਾਰੀ ਰਾਗ ਆਸਾ ਨਹੀਂ ਬਣ ਜਾਂਦਾ। ਇੱਕ ਹੋਰ ਸੱਜਣ ਜੋ ਬਹੁਤ ਪੜੇ ਲਿਖੇ ਹਨ, ਸੁਖਵਿੰਦਰ ਸਿੰਘ ਸੰਧੂ। ਜਿਸ ਦਾ ਪਹਿਲਾ ਸਵਾਲ ਸੀ ਗੁਰੂਆਂ ਨੇ ਗੁਰਬਾਣੀ ਓਸ ਵਕਤ ਅੱਡ ਅੱਡ ਕਰਕੇ ਯਾ ਸੰਧੀ ਸ਼ੇਦ ਕਰਕੇ ਯਾ ਜਿਵੇਂ ਅਸੀਂ ਪੰਜਾਬੀ ਅੱਜ ਲਿਖਦੇ ਹਾਂ ਕਿਉਂ ਨਹੀਂ ਲਿਖੀ? ਵੀਰ ਜੀਓ! ਅੱਜ ਦੇ ਜ਼ਮਾਨੇ ਦੀ ਲਿਖਣ ਵਿਧੀ ਦੀ ਸਲਾਹ ਤੁਸੀਂ ਉਨ੍ਹਾਂ ਨੂੰ 550ਸਾਲ ਬਾਅਦ ਦੇ ਰਹੇ ਹੋ। ਤੁਹਾਨੂੰ ਓਸ ਵਕਤ ਪੈਦਾ ਹੋਣਾ ਚਾਹੀਦਾ ਸੀ। ਇਸੇ ਮਨੁੱਖ ਦਾ ਇਕ ਹੋਰ ਸਵਾਲ ਸੀ ਕਿ ਗੁਰਮੁੱਖੀ ਲਿਪੀ ਦਾ ਨਾਮ ਪੰਜਾਬੀ ਲਿਪੀ ਰੱਖ ਕੇ ਪੰਜਾਬੀ ਹਿੰਦੂਆਂ ਨੂੰ ਆਪਣੇ ਨਾਲ ਜੋੜਿਆ ਜਾ ਸਕਦਾ ਹੈ। ਭਲਿਆ ਮਾਨਸਾ ਜਿਨ੍ਹਾਂ ਦੇ ਦੇਵੀ ਦੇਵਤੇ ਕਰੋੜਾਂ ਹਨ ਤੇ ਸਿੱਖ ਸਿਧਾਂਤ ਵਿੱਚ ਦੇਵੀ ਦੇਵਤਿਆਂ ਨੂੰ ਕੋਈ ਥਾਂ ਨਹੀਂ। ਫਿਰ ਪੰਜਾਬੀ ਹਿੰਦੂਆਂ ਨਾਲ ਕਿਵੇਂ ਸਿਧਾਂਤਕ ਤੌਰ ਤੇ ਰਲ-ਮਿਲ ਕੇ ਪੰਜਾਬੀ ਯਾ ਪੰਜਾਬ ਵਾਸਤੇ ਕੰਮ ਕੀਤਾ। ਪੰਜਾਬੀ ਹਿੰਦੂ ਨਾ ਪੰਜਾਬ ਦਾ ਬਣਿਆ ਹੈ ਤੇ ਨਾ ਹੀ ਕਦੀ ਬਣੇਗਾ। ਆਗਰਾ-ਝਾਂਸੀ ਟੱਪਣ ਤੋਂ ਬਾਅਦ ਦੇ ਹਿੰਦੂ ਬ੍ਰਾਹਮਣੀ ਸੋਚ ਤੇ ਪਹਿਰਾ ਨਹੀਂ ਦਿੰਦੇ ਤੇ ਪੰਜਾਬੀ ਹਿੰਦੂ ਤੋਂ ਵੱਖਰੇ ਹਨ। ਮੱਧਪ੍ਰਦੇਸ ਯਾਂ ਮਹਾਂਰਾਸ਼ਟਰ ਤੋਂ ਬਾਅਦ ਦਾ ਹਿੰਦੂ ਗਊ ਨੂੰ ਮਾਤਾ ਨਹੀਂ ਮੰਨਦਾ ਤੇ ਉਨ੍ਹਾਂ ਨਾਲ ਸਿੱਖਾਂ ਦੀ ਨੇੜਤਾ ਵੀ ਬਹੁਤ ਜ਼ਿਆਦਾ ਹੈ। ਸੰਤ ਫਤਿਹ ਸਿੰਘ ਕਹਿਦਾ ਸੀ ਕਿ ਪੰਜਾਬੀ ਹਿੰਦੂਆਂ ਨੇ ਸਵੇਰੇ ਉੱਠ ਕੇ ਨਾਸ਼ਤਾ ਪੰਜਾਬੀਆਂ ਵਾਲਾ ਕਰਨਾ ਹੈ, ਕੁੜਤਾ ਪੰਜਾਮਾ ਪੰਜਾਬੀਆਂ ਵਾਲਾ ਪਹਿਨਣਾ ਹੈ, ਵਪਾਰ ਪੰਜਾਬੀਆਂ ਨਾਲ ਕਰਨਾ ਹੈ, ਲੋਕਾਂ ਨੂੰ ਗਾਲਾਂ ਵੀ ਪੰਜਾਬੀ ਵਿੱਚ ਹੀ ਕੱਢਣੀਆਂ ਹਨ ਪਰ ਇਨ੍ਹਾਂ ਦੀ ਮਾਤ ਭਾਸ਼ਾ ਹਿੰਦੀ ਹੈ। ਸਿੱਖ ਸਿਧਾਂਤ ਹੈ:- ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥ ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ। ਪੰਨਾ 36॥ ਜਿਹੜੇ ਪੱਥਰ ਆਪ ਪਾਣੀ ਵਿੱਚ ਡੁੱਬ ਜਾਂਦੇ ਹਨ ਓਹ ਤੁਹਾਨੂੰ ਕੀ ਦੇ ਸਕਦੇ ਹਨ। ਦੇਵੀ ਦੇਵਤੇ ਪੱਥਰ ਦੇ ਬਣਾਏ ਹੋਏ ਹੋਣ ਕਰਕੇ ਇਨ੍ਹਾਂ ਤੋਂ ਆਪਾਂ ਕੀ ਮੰਗ ਸਕਦੇ ਹਾਂ ਤੇ ਓਹ ਸਾਨੂੰ ਕੀ ਦੇ ਸਕਦੇ ਹਨ।ਇਸ ਤਰ੍ਹਾਂ ਦੇ ਹੋਰ ਕਈ ਸੁਝਾਓ ਵੀ ਦਿੱਤੇ ਗਏ ਹਨ ਜਿਨ੍ਹਾਂ ਬਾਰੇ ਲਿਖਣਾ ਮੈਂ ਠੀਕ ਨਹੀਂ ਸਮਝਦਾ ਕਿਉਂਕਿ ਓਹ ਬੋਲੀ ਤੇ ਵਿਆਕਰਣ ਪੱਖੋਂ ਸਮਾਂ ਖਰਾਬ ਕਰਨ ਵਾਸਤੇ ਹੀ ਲਿਖੇ ਗਏ ਹਨ। ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਸਿਧਾਂਤ ਨੂੰ ਤਿਲਾਂਜਲੀ ਦੇ ਕੇ ਕਿਸੇ ਨਾਲ ਬੈਠ ਕੇ ਕੰਮ ਨਹੀਂ ਕੀਤਾ ਜਾ ਸਕਦਾ।
ਗੁਰੂ ਦੇ ਪੰਥ ਦਾ ਦਾਸ,
 #+1647 966 3132
Website:singhsabhacanada.ca, Email:singhsabhacanada@outlook.com