ਸੇਵਾ ਮੁਕਤੀ ਤੇ ਵਿਸ਼ੇਸ਼
ਤੂੰ ਸ਼ਾਹੀ ਹੈ ਪਰਵਾਜ਼ ਹੈ ਕਾਮ ਤੇਰਾ,
ਤੇਰੇ ਸਾਹਮਣੇ ਆਸਮਾ ਔਰ ਭੀ ਹੈ।।ਇਲਾਮਾ ਇਕਬਾਲ ਦਾ ਇਹ ਸ਼ੇਅਰ ਹਰ ਕਿਸੇ ਦੇ ਜੀਵਨ ਦਾ ਹਿੱਸਾ ਨਹੀਂ ਬਣਦਾ ਕੁਝ ਸ਼ਖਸੀਅਤਾਂ ਅਜਿਹੀਆਂ ਵੀ ਹੁੰਦੀਆਂ ਹਨ ਜੋ ਸਿੱਖਿਆ ,ਸਮਾਜ ਦੇ ਖੇਤਰ ਵਿੱਚ ਆਪਣੀ ਵੱਖਰੀ ਛਾਪ ਛੱਡ ਜਾਂਦੀਆਂ ਹਨ। ਉਨਾਂ ਦੇ ਕਾਰਜ ਸਦਾ ਲਈ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਦਰਜ ਹੋ ਜਾਂਦੇ ਹਨ, ਅਜਿਹੀ ਹੀ ਸ਼ਖਸੀਅਤ ਹਨ ,ਨੈਸ਼ਨਲ ਅਵਾਰਡੀ ਡਾ. ਬਰਜਿੰਦਰਪਾਲ ਸਿੰਘ ਜੋ ਸਮਾਜ ਦੀ ਸੇਵਾ ਲਈ ਅੱਜ ਸੇਵਾ ਮੁੱਕਤੀ ਲੈ ਰਹੇ ਹਨ। ਜਿਨ੍ਹਾਂ ਨੇ ਸਿੱਖਿਆ ਦੇ ਖੇਤਰ ਵਿੱਚ ਜ਼ਿਲ੍ਹਾ ਸੰਗਰੂਰ ,ਜ਼ਿਲ੍ਹਾ ਬਰਨਾਲਾ ਅਤੇ ਪੰਜਾਬ ਦੀਆਂ ਵੱਖ-ਵੱਖ ਸਿੱਖਿਆ ਸੁਧਾਰ ਟੀਮਾਂ ਵਿੱਚ ਲੰਬੇ ਸਮੇਂ ਤੋਂ ਕਾਰਜ ਕੀਤਾ ਹੈ।
ਸ੍ਰ ਬਰਜਿੰਦਰਪਾਲ ਸਿੰਘ ਉਪ- ਜ਼ਿਲ੍ਹਾ ਸਿੱਖਿਆ ਅਫ਼ਸਰ (ਸਸ) ਬਰਨਾਲਾ ਦਾ ਜਨਮ ਪਿਤਾ ਗਿਆਨੀ ਮਾ. ਹਰਦੇਵ ਸਿੰਘ ਬਰਨ ਦੇ ਘਰ ਮਾਤਾ ਸ਼੍ਰੀਮਤੀ ਨਿਰੰਜਨ ਕੌਰ ਦੀ ਕੁੱਖੋਂ ਪਿੰਡ ਧਨੌਲਾ ਵਿਖੇ 7 ਸਤੰਬਰ 1968 ਨੂੰ ਹੋਇਆ। ਆਪ ਜੀ ਦੀਆਂ ਤਿੰਨ ਭੈਣਾਂ ਸ਼੍ਰੀਮਤੀ ਰਾਜਪਾਲ ਕੌਰ, ਕੁਲਦੀਪ ਕੌਰ ਅਤੇ ਰੁਪਿੰਦਰਜੀਤ ਕੌਰ ਹਨ ਤਿੰਨੋ ਸਰਕਾਰੀ ਅਹੁਦੇ ਉੱਪਰ ਸਨ। ਆਪ ਜੀ ਦਾ ਵਿਆਹ ਸ੍ਰੀਮਤੀ ਲੈਕਚਰਾਰ ਸ੍ਰੀਮਤੀ ਹਰਵਿੰਦਰ ਕੌਰ ਨਾਲ ਹੋਇਆ, ਜੋ ਬਤੌਰ ਸਕੂਲ ਇੰਚਾਰਜ ਸਸਸਸ ਕੋਟਦੁਨਾਂ ਵਿਖੇ ਸੇਵਾਵਾਂ ਨਿਭਾ ਰਹੇ ਹਨ, ਆਪ ਜੀ ਦੇ ਘਰ ਸਪੁੱਤਰ ਜੋਬਨਜੀਤ ਸਿੰਘ ਅਤੇ ਬੇਟੀ ਪ੍ਰਭਜੋਤ ਕੌਰ ਦਾ ਜਨਮ ਹੋਇਆ। ਆਪ ਜੀ ਨੇ ਬਤੌਰ ਸਾਇੰਸ ਮਾਸਟਰ ਸਰਕਾਰੀ ਸੇਵਾ ਸਰਕਾਰੀ ਹਾਈ ਸਕੂਲ ਲੜਕੇ ,ਬਰਨਾਲਾ ਤੋਂ ਸ਼ੁਰੂ ਕੀਤੀ। ਪਦਉੱਨਤ ਹੋ ਕੇ ਸਸਸਸ ਲੜਕੇ , ਧਨੌਲਾ ਵਿਖੇ ਬਤੌਰ ਲੈਕਚਰਾਰ ਭੌਤਿਕ ਵਿਗਿਆਨ ਵਜੋਂ ਜੁਆਇਨ ਕੀਤਾ। ਜਿੱਥੇ ਆਪ ਜੀ ਨੇ ਵਿਸ਼ੇਸ਼ ਯਤਨਾਂ ਨਾਲ ਸਾਇੰਸ ਸਟਰੀਮ ਨੂੰ ਕੋ- ਐਡ ਕਰਵਾਇਆ। ਦਾਨੀ ਸੱਜਣਾ ਦੇ ਸਹਿਯੋਗ ਨਾਲ ਵਿਗਿਆਨ ਕੇਂਦਰ ਦੇ ਨੌ ਕਮਰਿਆਂ ਦੀ ਉਸਾਰੀ ਕਰਵਾਈ। ਆਪ ਜੀ ਦੀਆਂ ਮਾਣਮੱਤੀਆਂ ਸੇਵਾਵਾਂ ਕਾਰਨ 2011 ਵਿੱਚ ਸਟੇਟ ਅਵਾਰਡ ਅਤੇ 2015 ਵਿੱਚ ਨੈਸ਼ਨਲ ਅਵਾਰਡ ਪ੍ਰਾਪਤ ਹੋਇਆ । ਲੈਕਚਰਾਰ ਫਿਜਿਕਸ ਹੁੰਦਿਆਂ ਆਪ ਜੀ ਕੋਲ ਜਿਹੜਾ ਸਾਇੰਸ ਸੁਪਰਵਾਈਜ਼ਰ ਸੰਗਰੂਰ ਅਤੇ ਬਰਨਾਲਾ ਦਾ ਵੀ ਵਾਧੂ ਚਾਰਜ ਰਿਹਾ। ਇਸ ਸਮੇਂ ਦੌਰਾਨ ਆਪ ਜੀ ਨੇ ਵਿਦਿਆਰਥੀਆਂ ਦੀਆਂ ਪੜ੍ਹਾਈ ਗਤੀਵਿਧੀਆਂ ਵਿੱਚ ਰੋਚਕਤਾ, ਵਿਲੱਖਣਤਾ ਅਤੇ ਸਿੱਖਿਆਤਮਕ ਗੁਣ ਪੈਦਾ ਕੀਤੇ। 2016 ਵਿੱਚ ਪਦਉੱਨਤ ਕੇ ਬਤੌਰ ਪ੍ਰਿੰਸੀਪਲ ਸਸਸਸ ਰਾਜੀਆ, ਸਸਸਸ ਰਾਏਸਰ ਪੰਜਾਬ ਵਿਖੇ ਪ੍ਰਸ਼ਾਸਨਿਕ ਕੰਮ ਕੀਤਾ। ਲੰਬੇ ਸਮੇਂ ਤੋਂ ਆਪ ਉੱਪ- ਜ਼ਿਲ੍ਹਾ ਸਿੱਖਿਆ ਅਫ਼ਸਰ (ਸਸ) ਬਰਨਾਲਾ ਵਿਖੇ ਹੁਣ ਤੱਕ ਅੰਤ ਤੱਕ ਸੇਵਾਵਾਂ ਨਿਭਾਉਂਦੇ ਆ ਰਹੇ ਹੋ। ਜਿੱਥੇ ਆਪ ਜੀ ਦੀਆਂ ਸੇਵਾਵਾਂ ਸਿੱਖਿਆ ਦੇ ਖੇਤਰ ਵਿੱਚ ਹਨ ਉਥੇ ਹੀ ਆਪ ਵਾਤਾਵਰਨ ਬਚਾਓ, ਪਰਾਲੀ ਪ੍ਰਬੰਧਨ, ਵੋਟਰ ਜਾਗਰੂਕਤਾ, ਚੋਣਾਂ, ਸਿਹਤ ਅਤੇ ਸਮੇਂ -ਸਮੇਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਹੋਈਆਂ ਮੁਹਿੰਮਾਂ ਦੀ ਅਗਵਾਈ ਵੀ ਸਿੱਖਿਆ ਵਿਭਾਗ ਵੱਲੋਂ ਕਰਦੇ ਆ ਰਹੇ ਹੋ। ਜਿਕਰ ਯੋਗ ਹੈ ਕਿ ਪਿਛਲੇ ਤਿੰਨ ਸਾਲਾਂ ਤੋਂ ਆਪਣੇ ਘਰ ਨਰਸਰੀ ਸਥਾਪਿਤ ਕਰਕੇ ਸੁਹੰਜਨਾ, ਸੁਖਚੈਨ, ਨਿੰਮ, ਡੇਕ ਆਦਿ ਅਨੇਕਾਂ ਹੀ ਪੌਦੇ ਲਗਾ ਕੇ ਜ਼ਿਲੇ ਦੇ ਪ੍ਰਾਇਮਰੀ ,ਮਿਡਲ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਆਪਣੀ ਵਿਜ਼ਟ ਦੌਰਾਨ ਵੰਡ ਕੇ ਵਾਤਾਵਰਨ ਬਚਾਉਣ ਦਾ ਸੰਦੇਸ਼ ਦਿੰਦੇ ਆ ਰਹੇ ਹੋ, ਆਪ ਜੀ ਦੇ ਵਿਗਿਆਨਿਕ ਤਜਰਬਿਆਂ ਕਾਰਨ ਆਪ ਜੀ ਨੂੰ ਚਲਦੀ ਫਿਰਦੀ ਵਿਗਿਆਨ ਦੀ ਪ੍ਰਯੋਗਸ਼ਾਲਾ ਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਸਿੱਖਿਆ ਦੇ ਖੇਤਰ ਵਿੱਚ ਪ੍ਰਕਾਸ਼ਨ ਦੇ ਰੂਪ ਵਿੱਚ ਆਪ ਦੀਆਂ ਕਿਤਾਬਾਂ ਵੀ ਬੱਚਿਆਂ ਨੂੰ ਪ੍ਰੇਰਨਾ ਦਿੰਦੀਆਂ ਹਨ। ਅੱਜ ਮਿਤੀ 30 ਸਤੰਬਰ 2026 ਨੂੰ ਆਪਣੀ ਲਗਭਗ 35 ਸਾਲ ਦੀ ਸ਼ਾਨਦਾਰ ਸਿੱਖਿਆ ਵਿਭਾਗ ਅੰਦਰ ਸੇਵਾ ਕਰਦੇ ਹੋਏ ਸੇਵਾ ਮੁਕਤ ਹੋ ਰਹੇ ਹੋ ,ਆਪਣੀ ਪੂਰੀ ਸੇਵਾ ਦੇ ਦੌਰਾਨ ਆਪ ਨੇ ਕਦੇ ਵੀ ਕੋਈ ਮੈਡੀਕਲ ਛੁੱਟੀ ਪ੍ਰਾਪਤ ਨਹੀਂ ਕੀਤੀ ਅਤੇ ਨਾਲ ਹੀ ਅਚਨਚੇਤ ਛੁੱਟੀਆਂ ਵੀ ਬਹੁਤ ਘੱਟ ਪ੍ਰਾਪਤ ਕੀਤੀਆਂ ਹਨ। ਸਿੱਖਿਆ ਵਿਭਾਗ ਨੂੰ ਸਮਰਪਿਤ ਕਾਰਜਾਂ ਲਈ ਸਦਾ ਕੰਮ ਕਰਦੇ ਰਹੇ ਹੋ । ਆਪ ਜੀ ਦੇ ਪੜ੍ਹਾਏ ਹੋਏ ਵਿਦਿਆਰਥੀ ਅੱਜ ਵੱਖ -ਵੱਖ ਪ੍ਰਾਈਵੇਟ ਅਤੇ ਸਰਕਾਰੀ ਅਦਾਰਿਆਂ ਵਿੱਚ ਸਮਾਜ ਦੀ ਸੇਵਾ ਕਰ ਰਹੇ ਹਨ।ਅਸੀਂ ਸੇਵਾ ਮੁਕਤੀ ਤੋਂ ਬਾਅਦ ਸਮਾਜ ਲਈ ਆਪ ਜੀ ਦੇ ਕਾਰਜਾਂ ਦੀ ਸੁਗੰਧ ਨੂੰ ਮਾਣਦੇ ਰਹਾਂਗੇ। ਵਾਹਿਗੁਰੂ ਅੱਗੇ ਕਾਮਨਾ ਕਰਦੇ ਹਾਂ ਕਿ ਆਪ ਨੂੰ ਤੰਦਰੁਸਤੀ ਅਤੇ ਬਲ ਬਖਸ਼ੇ ਤਾਂ ਜੋ ਆਪ ਸਮਾਜ ਸੇਵਾ ਦਾ ਕਾਰਜ ਨਿਰੰਤਰ ਕਰਦੇ ਰਹੋ।
ਨਿੰਮਲ ਅਰਸ਼ ਸਤਰੰਗੀ ਦਾ ਭਾਗ ਹੋਵੇ,
ਸ਼ੁਭ ਹਸਰਤਾਂ ਨੂੰ ਸਦਾ ਨਸੀਬ ਹੋਵੇ ।
ਸਭ ਰੰਗਾਂ ਚੋਂ ਤੇਰਾ ਹੀ ਰੰਗ ਦਿਸੇ ,
ਦੂਰ ਹੋ ਕੇ ਵੀ ਸਦਾ ਕਰੀਬ ਹੋਵੇ।।
ਜੈਹਿੰਦ।।
ਅਵਨੀਸ਼ ਲੋਗੋਂਵਾਲ
ਸਟੇਟ ਅਵਾਰਡੀ ਪੰਜਾਬ
ਜ਼ਿਲ੍ਹਾ ਬਰਨਾਲਾ
7888346465