ਜ਼ਿੰਦਗੀ - ਪ੍ਰਿੰਸੀਪਲ ਹਰਜੀਤ ਸਿੰਘ
ਕੰਢਿਆਂ ਤੇ ਟਹਿਲਦੇ, ਅਕਸਰ
ਵਕਤ ਦੀਆਂ ਲਹਿਰਾਂ ਦੇ ਲਫੇੜੇ
ਸਹਿੰਦਿਆਂ ਨੂੰ ਟਿੱਚ ਜਾਣ,
ਟਿਪਣੀਆਂ ਕਰਦੇ ਰਹਿੰਦੇ ਨੇ
ਇਹ ਵੀ ਤਾਂ ਇੱਕ ਵਕਤਾਂ ਦੀਆਂ
ਘੁੰਮਣਘੇਰੀਆਂ ਸਮਝਾਂਦੀਆਂ ਨੇ
ਕਿ ਕੌਣ ਕਦੋਂ ਮਲ੍ਹਮ ਲਾਂਦਾ ਏਂ
ਕਿਹੜੇ ਜ਼ਖਮਾਂ ਦਾ ਸੁਆਦ ਲੈਂਦੇ ਨੇ
ਇਹ ਜ਼ਿੰਦਗੀ ਦੀ ਰਾਹਵਾਂ ਨੇ ਸੱਜਣਾਂ
ਕਦੋਂ ਮੋੜ ਕੱਟ ਜਾਵਣ
ਸਮਝ ਆਉਂਣ ਤੋਂ ਪਹਿਲਾਂ ਈ
ਸਵਾਲਾਂ ਦੇ ਜੁਆਬ ਦੇਣੇ ਪੈਂਦੇ ਨੇ
ਪ੍ਰਿੰਸੀਪਲ ਹਰਜੀਤ ਸਿੰਘ
ਮੁਹਾਲੀ