' ਪੰਤਾਲੀ ਸੌ ਅਨੁਪਾਤ ਇਕ ਸੌ ਇਕੱਤੀ ਕਰੋੜ ' - ਰਣਜੀਤ ਕੌਰ ਤਰਨ ਤਾਰਨ

ਸਵਿਕਸ ਦੀ ਕਿਤਾਬ ਵਿਚ ਅਸੀਂ ਪੜ੍ਹਿਆ ਸੀ-ਲੋਕਤੰਤਰ ਵਿਚ ਚੋਣ ਲੜਨ ਵਾਲੇ ਉਮੀਦਵਾਰ ਦੀਆਂ ਯੋਗਤਾਂਵਾਂ ਜੋ  ਕਿ ਸੰਵਿਧਾਨਿਕ ਪ੍ਰਾਮਣਿਕਤਾ
ਰੱਖਦੀਆਂ ਹਨ;-1. ਉਹ ਭਾਰਤ ਦਾ ਨਾਗਰਿਕ ਹੋਵੇ.2.ਉਸ ਤੇ ਕੋਈ ਪੁਲੀਸ ਕੇਸ ਨਾਂ ਹੋਵੇ।3.ਉਸ ਦੀ ਉਮਰ ਪੈਂਤੀ ਸਾਲ ਤੋਂ ਘੱਟ ਨਾਂ ਹੋਵੇ।ਹੋਰ
ਵੀ ਨੰਬਰ ਹਨ ਪਰ ਇਥੇ ਚਰਚਾ ਇੰਨੀ ਹੀ ਬਣਦੀ ਹੈ ਕਿ ਭਾਰਤ ਦੇ ਨਾਗਰਿਕ ਤਾਂ ਹਨ ਬਹੁਤਾ ਸਮਾਂ ਵਿਦੇਸ਼ ਗੁਜ਼ਾਰਦੇ ਹਨ,ਪੁਲੀਸ ਕੇਸ ਤਾਂ ਵਾਧੂ
ਗੁਣ ਹਨ ਯਾਨਿ ਮੈਰਿਟ ਵਧਾਉਂਦੇ ਹਨ,,ਉਮਰ ਦੀ ਸ਼ਰਤ ਲਾਗੂ ਜਰੂਰੀ ਨਹੀਂ ਕਿਉਂਕਿ ਕੁਨਬਾ ਪਰਵਰੀ ਮੁੱਖ ਹੈ।ਲੋਕ ਤੰਤਰ ਵਿਚੋਂ ਜਹਾਨਤ,ਲਿਆ-
-ਕਤ ਨੈਤਿਕਿਤਾ ਛੂ ਮੰਤਰ ਹੋ ਚੁਕੇ ਹਨ।ਕਿਥੋਂ ਲੱਭਣਗੇ,ਲਾਲ ਬਹਾਦਰ ਸ਼ਾਸਤਰੀ,ਡਾ. ਰਾਧਾ ਕ੍ਰਿਸ਼ਨਨ,ਡਾ.ਰਾਜਿੰਦਰ ਪ੍ਰਸਾਦਿ ਵਰਗੇ ਦੇਸ਼ ਕੌਮ ਨੂੰ
ਪਿਆਰ ਕਰਨ ਵਾਲੇ ਲਾਲ?।ਇਨ੍ਹਾ ਨੇਤਾਵਾਂ ਦਾ ਮੋਟੋ ਸੀ ,''ਹੋਨਸਟੀ ਇਸ ਬੇਸਟ ਪੋਲਿਸੀ''.''
ਤੇ ਮੌਜੂਦਾ ਨੇਤਾਵਾਂ ਦਾ ਮੋਟੋ ਹੈ,''ਬੈਡ ਪਾਲਿਸੀ ਇਸ ਬੇਸਟ ਹੋਨਸਟੀ''
4500; 131=ਪੰਤਾਲੀ ਸੌ ਦੀ ਅਨੁਪਾਤ ਵਿਚ ਇਕ ਸੌ ਇਕਤੀ ਕਰੋੜ ਜਾਂ ਇੰਜ ਕਹਿ ਲਿਆ ਜਾਵੇ,ਪੰਤਾਲੀ ਸੌ ਆਜੜੀ ਤੇ ਇਕ ਸੌ ਇੱਕਤੀ ਕਰੋੜ
ਭੇਡਾਂ ਬਕਰੀਆਂ ਹਨ।ਜਿਸ ਵਿਚ ਪੰਝੀ ਤੀਹ ਭੈੜੀਏ,ਅਤੇ ਸਫੇਦ ਹਾਥੀ ਵੀ ਹਨ ਤੇ ਕੇਵਲ ਬਾਈ ਹਜ਼ਾਰ ਮਨੁੱਖ ਹਨ ਜੋ ਆਜੜੀਆਂ ਦੇ ਸੰਗੀ ਸਾਥੀ
ਹਨ।ਇਹਨਾਂ ਆਜੜੀਆਂ ਨੇ ਅੱਤਵਾਦੀ,ਨਕਸਲਵਾਦੀ ਮਾਓਵਾਦੀ ਆਪਣੇ ਆਲੇ ਦੁਆਲੇ ਮੁਸੱਲਾ ਕੀਤੇ ਹੋਏ ਹਨ।ਇਕ ਸੌ ਇਕਤੀ ਕਰੋੜ ਨੂੰ ਇਹਨਾਂ ਭੇੜੀਆਂ ਦੀ ਖੁਰਲੀ ਵਿਚ ਧੱਰ ਕੇ ਆਪ ਆਰਾਮ ਦੀ ਨੀਂਦ ਸੌਂਦੇ ਹਨ।ਜੇ ਕਿਤੇ ਭੁੱਲ ਭੁਲੇਖੇ ਕੋਈ ਬਕਰੀ ਮਿਆਂਕ ਜਾਏ ਤਾਂ ਖਾਕੀ ,ਹਰੇ ਡੰਡੇ ਵੀ ਸੂਤੇ ਹੋਏ ਹਨ,ਇਕ ਨਾਲ ਸਵਾ ਲੱਖ ਸੋਧਣ ਲਈ,ਨੀਲੀਆਂ,ਕਾਲੀਆਂ ਪੱਗਾਂ ਵੀ ਪੋਚ ਕੇ ਬਨ੍ਹਵਾ ਰੱਖੀਆਂ ਹਨ।ਭੇੜੀਏ ਨੇ ਸ਼ੇਰ ਤੇ ਕਾਠੀ ਪਾ ਰੱਖੀ ਹੈ ਤੇ ਚੂਹੇ ਨੇ ਬਿੱਲੀ ਗਲ ਟੱਲੀ ਪਾਉਣ ਦਾ ਵੱਲ ਸਿੱਖ ਲਿਆ ਹੈ।ਸੱਠ ਸਾਲ ਦੇ ਪਹਿਲਾਂ ਦੇ ਸ਼ਾਇਰ ਦੇ ਬੋਲ,
''ਹਰ ਸ਼ਾਖ ਪੇ ਉਲ਼ੂ ਬੈਠਾ ਹੈ,ਅੰਜਾਮੇ
ਗੁਲਸਤਾਂ ਕਿਆ ਹੋਗਾ?''-ਉਸ ਨੂੰ ਉਦੋਂ ਹੀ 'ਅੱਜ' ਦਿਸ ਗਿਆ ਸੀ ਜੋ ਭਵਿੱਖ ਬਾਣੀ ਹੋ ਨਿਬੜਿਆ।
          ਦੇਸ਼ ਦੇ ਸਾਰੇ ਕੁਦਰਤੀ ਸੋਮੇ,ਖਣਿਜ ਪਦਾਰਥ,ਧਾਤਾਂ,ਸਮੁੰਦਰਾਂ ਦੇ ਹੀਰੇ ਮੋਤੀ ਸੱਭ ਇਹਨਾਂ ਪੰਤਾਲੀ ਸੌ ਦੇ ਲਾਕਰਾਂ ਵਿਚ ਹਨ।ਕੋਇਲੇ
ਨਾਲ ਕੋਇਲਾ ਹੋਏ ਮਜ਼ਦੂਰਾਂ ਨੂੰ ਰੋਟੀ ਦੇ ਥਾਂ ਦਬਕੇ ਮਿਲਦੇ ਹਨ ਤੇ ਇਹ ਬਾਈ ਹਜ਼ਾਰ ਕੋਇਲੇ ਤੋਂ ਦੁਪਲੀਕੇਟ ਹੀਰੇ ਬਣਾ ਮਾਲਾਮਾਲ ਹੋਈ ਜਾ
ਰਹੇ ਹਨ।ਫੰਡਰ ਗਊਆਂ ਦੀ ਪੈਨਸ਼ਨ ਸਾਢੇ ਬਾਰਾਂ ਸੌ ਰੁਪਏ ਤੇ ਬੁਢਾਪਾ ਪੈਨਸ਼ਨ ਢਾਈ ਸੌ ਰੁਪਏ ਪ੍ਰਤੀ ਮਾਂਹ।ਨਿਆਂ ਪ੍ਰਣਾਲੀ ਦੇ ਕੰਨਾਂ ਵਿਚ
ਤੇਲ ਦੇ ਤੂੰਬੇ ਤੇ ਅੱਖਾਂ ਤੇ ਕਾਲੀ ਪੱਟੀ ਬੰਨ੍ਹ ਰੱਖੀ ਹੈ।ਕਾਨੂੰਨ ਪੰਤਾਲੀ ਸੌ ਦੀ ਜੇਬ ਵਿੱਚ ਹੈ।ਰਾਜਸੱਤਾ,ਕਾਨੂੰਨ ਆਧਾਰਿਤ ਨਹੀਂ,ਖਾਕੀ ਤੇ ਲਾਠੀ
ਦੇ ਸਿਰ ਆਧਾਰਿਤ ਹੈ।ਅਤੇ ਰੱਬ ਦੀ ਬੇ ਆਵਾਜ਼ ਲਾਠੀ ਭੰਂਨ ਤੋੜ ਕਿਤੇ ਦੂਰ ਛੁਪਾ ਰੱਖੀ ਹੈ।
       ਅਰਸ਼ ਤੇ ਰੱਬ ਤੇ ਫਰਸ਼ ਤੇ ਜੱਜ,ਆਮ ਆਦਮੀਂ ਲਈ ਇਹੋ ਧਾਰਨਾਂ ਸੀ,ਉਹ ਵੀ ਅਲੋਪ ਹੋ ਗਈ।ਜਨਤਾ ਜਨਾਰਧਨ ਨੂੰ ਕ੍ਰਿਕਟ,ਤੇ ਕਸ਼ਮੀਰ ਮਸਲੇ ਦੇ ਆਹਰੇ ਲਾ ਰੱਖਿਆ ਹੈ।ਧਨ ਇਕੱਠਾ ਕਰਨ ਦੇ ਇਹ ਦੋਂਵੇਂ ਅਹਿਮ ਸਰੋਤ ਹਨ।ਬਾਈ ਸਾਲ ਕਾਲਜਾਂ ਵਿੱਚ ਮਿਹਨਤ ਕਰ ਕੇ ਡਿਗਰੀ ਹੋਲਡਰ ਬੇਕਾਰ ਹਨ ਤੇ ਹਾਰੇ ਹੋਏ ਕ੍ਰਕਿਟਰ ਅਰਬਪਤੀ।ਜੇ ਕਿਤੇ ਕ੍ਰਕਿਟਰਾਂ ਦੀ ਜ਼ਮੀਰ ਜਾਗ ਪਵੇ ਤੇ ਉਹ ਕਾਰਖਾਨੇ,ਉਦਯੋਗ ਖੋਲ੍ਹ ਕੇ ਲੱਖ ਦੋ ਲੱਖ ਨੂੰ ਰੋਜ਼ੀ ਰੋਟੀ ਦੇਣ ਦਾ ਤਹੱਈਆ ਕਰ ਲੈਣ।ਐ,ਕਾਸ਼; ਰੱਬ ਕਰੇ ;ਮੰਦਰਾਂ ਗੁਰਦਵਾਰਿਆਂ ਚੋਂ ਲੱਭ ਰਹੇ ਧਨ ਨੂੰ ਰਾਸ਼ਟਰੀ ਰੋਜ਼ਗਾਰ ਯੋਜਨਾਂ ਵਿੱਚ ਵਰਤਣ ਦਾ ਉਪਰਾਲਾ ਹੋ ਜਾਏ ਤਾਂ ਵਿਕਾਸ ਦੇ ਸਾਰੇ ਪਹਿਲੂ ਪਾਰ ਹੋ ਸਕਦੇ ਹਨ।
             ਪੰਤਾਲੀ ਸੌ ਵਲੋਂ ਸਮੇਂ ਸਮੇਂ ਤੇ ਦਿੱਤੇ ਜਾਂਦੇ ਤੋਹਫੈ ਤੇ ਵੀ ਨਜ਼ਰ ਮਾਰ ਲਈਏ,''ਭੁੱਖ ਮਰੀ,ਝੁੱਗੀ ਝੋਂਪੜੀ ਤਾਂ ਹਨ ਹੀ,ਪਾਕਿਸਤਾਨ
 ਦੀ ਸਰਹੱਦ ਤੇ ਕੰਡੇਦਾਰ ਤਾਰ ਲਾ ਕੇ ਸਮਗਿੰਲਿੰਗ ਦਾ ਰਾਹ ਆਮ ਕੀਤਾ।ਮਹਿੰਗਾਈ ਦਾ ਹਰ ਰੋਜ਼ ਇਕ ਨਵਾਂ ਤੋਹਫਾ ਪ੍ਰਾਪਤ ਹੁੰਦਾ ਹੈ।ਵਪਾਰੀ
ਤਬਕੇ ਤੋਂ ਕਮਿਸ਼ਨ ਖਾਣ ਲਈ ਰੋਜ਼ ਨਵਾਂ ਬੋਝ ਖਪਤਕਾਰਾਂ ਤੇ ਸੁੱਟਿਆ ਜਾਂਦਾ ਹੈ।ਆਮਦਨ ਟੈਕਸ,ਟੋਲ ਟੈਕਸ, ਚੁੰਗੀ,ਸੈੱਸ ਚਾਰਜਜ਼,ਸਰਵਿਸ
ਚਾਰਜਿਜ਼,ਗਊ ਚਾਰਜਿਜ਼ ਦੇ ਨਾਮ ਤੇ ਵਾਧੂ ਬਿਲ,ਰਜਿਸਟ੍ਰੇਸ਼ਨ ਫੀਸਾਂ,ਵੈੱਟ, ਜੀਐਸ ਟੀ ਇਹ ਤਾਂ ਸਿੱਧੇ ਤੋਹਫੇ ਹਨ ਜੋ ਕੀਮਤਾਂ ਦੇ ਅੰਦਰ ਹੀ ਜੋੜ ਕੇ ਵਸੂਲੇ ਜਾਂਦੇ ਹਨ,ਉਹ ਦੂਹਰੀ ਮਾਰ ਹੈ ਹਾਉੇਸ ਟੈਕਸ ૶ਪੰਜਾਬ ਸਰਕਾਰ ਦੀ ਨਵੀਂ ਭੇਟਾ ਪੰਜ ਸੌ ਵਰਗ ਫੁੱਟ ਦੀ ਇਮਾਰਤ ਤੇ ਟੈਕਸ ਹੁਣੇ ਪ੍ਰਾਪਤ ਹੋਈ ਹੈ।ਚੋਣਾਂ ਦੇ ਨੇੜੇ ਨੀਂਹ ਪੱਥਰ ਰੱਖਣੇ,ਰੈਲੀਆਂ  ਚ ਠੋਕੇ ਵਾਅਦੇ ਤੇ ਮੋਟੇ ਬਿਆਨ ਦਾਗਣੇ-ਆਜੜੀਆਂ ਦੇ ਵਿਕਾਸ ਕਰਿਸ਼ਮੇਂ ਹਨ।ਹੋਣਹਾਰ ਵਿਦਿਆਰਥੀਆਂ ਤੇ ਹੋਣਹਾਰ ਖਿਡਾਰੀਆਂ ਨੂੰ ਦਿੱਤੀ ਜਾਂਦੀ ਪਹਿਲ ਵੀ ਨੀਚ ਜਾਤੀ ਕੋਟੇ ਵਿੱਚ ਰਲਗ੍ਹਡ ਕਰ ਦਿੱਤੀ ਗਈ ਹੈ-ਥੋੜ੍ਹੇ ਸ਼ਬਦਾਂ ਵਿੱਚ ਆਮ ਆਦਮੀ/ ਸਰਕਾਰੀ ਕਰਮਚਾਰੀ ਂਨੂੰ ਅਦ੍ਰਿਸ਼ ਕਤਲ(ਸਲੋਅ ਮਰਡਰ)(ਸਲੋਅ ਪੋਆਜ਼ਿਨ) ਕੀਤਾ ਜਾ ਰਿਹਾ ਹੈ।
          ''ਨਾਂ ਖੰਜਰ ਪੇ ਦਾਗ,ਨਾਂ ਦਾਮਨ ਪੇ ਛੀਂਟ ਕਤਲ ਕਰੋਂ ਹੋਂ ਕਿ ਕਰਾਮਾਤ ਕਰੋਂ ਹੋ?''
ਲੋਕਤੰਤਰ ਦੇ ਉਮੀਦਵਾਰ ਦੀ ਕੋਈ ਵਿਦਿਅਕ ਯੋਗਤਾ ਨਹੀਂ ਮਿਥੀ ਗਈ,ਪਰ ਉਸ ਦਾ ਸਕੱਤਰ ਆਈ.ਏ.ਅੇਸ.ਹੁੰਦਾ ਹੈ।ਚਪੜਾਸੀ ਦੀ ਯੋਗਤਾ
ਵੀ ਘੱਟੋ ਘੱਟ ਮੈਟਰਿਕ ਨਿਸ਼ਚਿਤ ਹੈ।ਰਾਜਨੇਤਾ ਨੂੰ ਪੰਜ ਸਾਲ ਪੂਰੇ ਕਰਨ ਤੇ ਉਮਰ ਭਰ ਲਈ ਪੈਨਸ਼ਨ ਤੇ ਹੋਰ ਜਰੂਰੀ ਸੇਵਾਂਵਾਂ ਮੁਫਤ ਤੇ ਸਰਕਾਰੀ
ਕਾਮੇ ਦਿਹਾੜੀਦਾਰ ਹੀ ਚਲਣ ਦੇਣੇ ਹਨ+ਜਾਤੀਵਾਦ ਦੇ ਆਧਾਰ ਤੇ ਡਾਕਟਰ ਭਰਤੀ ਕਰ ਕੇ ਅਨਮੋਲ ਜਾਨਾਂ ਨਾਲ ਖਿਲਵਾੜ ਕੀਤਾ ਜਾਂਦਾ ਹੈ।
     ਆਪ ਹੀ ਕੁਕਰਮ ਹਨ ਤੇ ਆਪ ਹੀ ਕਾਨੂੰਨ।ਗਲ ਕੀ ਲੋਕ ਤੌਤਰ ਕਾਹਦਾ ਲਹੂ ਪੀਣੀ ਜੋਂਕ ਤੰਤਰ ਹੈ।ਕਿੰਨਾਂ ਜੁਲਮ ਹੈ ਕਿ ਪੇਟ ਕੱਟ ਕੇ,ਬੁਢਾਪੇ ਲਈ ਜੇ ਬੈਂਕ ਵਿੱਚ ਪੈਸਾ ਜਮ੍ਹਾ ਰੱਖਿਆ ਤੇ ਉਸ ਤੇ ਮਿਲਣ ਵਾਲੇ ਵਿਆਜ ਤੇ ਵੀ ਟੈਕਸ ਹਾਲਾਂ ਕਿ ਉਸ ਤੇ ਟੈਕਸ ਪਹਿਲਾਂ ਕੱਟ ਕੇ ਰਹਿੰਦ ਖੂੰਦ ਹੀ ਰਹੀ ਹੁੰਦੀ ਹੈ ਤੇ ਪੈਸਾ ਵੀ ਸਾਲੋਂ ਸਾਲ ਸਰਕਾਰ ਹੀ ਨਿਵੇਸ਼ ਕਰਕੇ ਲਾਭ ਕਮਾਉਂਦੀ ਹੈ।ਕੀ ਇਹ ਜਜ਼ੀਆ  ਵਸੂਲੀ ਨਹੀਂ?ਅਨਿਆਂਏ ਦਾ ਅਧਿਅਯ ਖੋਲ੍ਹੋ ਤੇ ਕਲੇਜਾ ਮੂੰਹ ਨੂੰ ਆਉਂਦਾ ਹੈ।ਮਹਿਲਾ ਰਾਸ਼ਟਰਪਤੀ ਦੇ ਹੁੰਦਿਆਂ ਮਹਿਲਾਵਾਂ ਤੇ ਅੱਤ ਦੇ ਜੁਲਮ-ਕੋਈ ਅੇਕਸ਼ਨ ਨਹੀਂ।ਸਰਹੱਦਾਂ ਦੀ ਰਾਖੀ ਕਰਨ ਵਾਲਿਆਂ ਤੇ ਜੁਲਮ,ਸੱਚ ਨੂੰ ਫਾਂਸੀ,ਇਮਾਨਦਾਰੀ ਨੁੰ ਸਜ਼ਾ,ਝੂਠ ਤੇ ਬੇਈਮਾਨੀ ਨੂੰ ਪਨਾਹ,ਗੁੰਡਾਗਰਦੀ ਸ਼ਰੇਆਮ।ਦੈਸ਼ ਦੀ ਵੰਡ ਹੋਣ ਤੇ ਅਪਣੀ ਹਕੂਮਤ ਬਣਦੇ ਹੀ ਆਮ ਅਦਮੀ ਨੂੰ ਨਜ਼ਾਇਜ਼ ਦਬਾਉਣਾ ਸ਼ੁਰੂ ਕਰ ਦਿੱਤਾ ਸੀ ਤਾਂ ਕਿ ਉਹ ਚੇਤੰਨ ਹੋ ਕੇ ਆਵਾਜ਼ ਨਾਂ ਉਠਾ ਸਕੇ।ਰੋਜ਼ ਬ ਰੋਜ਼ ਘਪਲੇ ਸਕੈਂਡਲ ਕੀਤੇ ਜਾਣ ਲਗੇ।ਸੱਠ ਸਾਲ ਪਹਿਲਾਂ ਸ਼ਾਇਰ ਨੇ ਜੋ ਤਸਵੀਰ ਉਲੀਕੀ ਸੀ ੁਉਹ ਹੋਰ ਗੂੜ੍ਹੀ ਹੋ ਕੇ ਉਭਰੀ ਹੈ:-
  ਯੇ ਲਾਸ਼ੋਂ ਕੇ ਕਫਨ ਬੇਚਨੇ ਵਾਲੇ,ਯੇ ਕਾਂਟੋ ਕੇ ਇਵਜ਼ ਰੂਹ-ਏ ਚਮਨ ਬੇਚਨੇ ਵਾਲੇ''
               ਇਹ ਬੇ ਜ਼ਮੀਰੇ,ਪੱਥਰ ਦਿਲ,ਮਾਨਵਤਾ ਦੇ ਦੋਖੀ ਲੋਕ ਹਮੇਸ਼ਾਂ ਇਸ ਝਾਕ ਵਿਚ ਰਹਿੰਦੇ ਹਨ,ਕਿਥੋਂ ਤੇ ਕਿਵੇਂ ਮਾਲ ਬਣਾਇਆ  ਜਾ ਸਕਦਾ ਹੈ।ਪਿਛਲੇ ਸੱਤਰ ਸਾਲਾਂ ਤੋਂ ਰੇਲਵੇ ਫਾਟਕ ਨਾਂ ਲਾਉਣਾ,ਗੇਟ ਮੈਨ ਨਾਂ ਨਿਯੁਕਤ ਕਰਨ ਦਾ ਮਤਲਬ ਇਹੋ ਹੈ ਕਿ ਹਾਦਸੇ ਹੁੰਦੇ ਰਹਿਣ ਤੇ ਮੁਆਵਜ਼ੇ ਵੰਡਣ ਦੇ ਬਹਾਨੇ ਬੈਂਕ ਭਰਦੇ ਰਹਿਣ।ਅਤਿਵਾਦ ਰੁਕ ਸਕਦਾ ਹੈ ਪਰ ਨਹੀਂ ਰੋਕਦੇ ,ਕਿਉਂ,ਇਸ ਲਈ ਕਿ ਇਹ ਵੀ ਕਮਾਈ ਦਾ ਆਸਾਨ ਸਾਧਨ ਹੈ,ਮਰਨ ਵਾਲਿਆਂ ਦੇ ਵਾਰਸਾਂ ਨੂੰ ਕਦੇ ਨਾਂ ਕੈਸ਼ ਹੋਣ ਵਾਲੇ ਚੈੱਕ ਦਿਖਾ ਕੇ ਫੋਟੋ ਲਵਾਓ,ਖਬਰ ਛਪਾਓ ਤੇ ਅਸਲੀ ਮਾਲ ਦਾ ਚੈੱਕ  ਆਪਣੇ ਵਾਰਸਾਂ ਦੇ ਖਾਤੇ ਪਾਓ।ਇਹ ਪੰਜਾਬ ਨੂੰ ਅਮਰੀਕਾ ਬਨਾਉਣ ਵਾਲੇ ਰੋਜ਼ ਪੰਜਾਬ ਵਾਸੀਆਂ ਤੇ ਡੰਡੇ ਵਰ੍ਹਾਉਂਦੇ ਹਨ।ਕੋਈ ਮੰਗ ਇਹੋ ਜਿਹੀ ਨਹੀਂ ਜੋ ਲਿਖ ਕੇ ਦਿੱਤਿਆਂ ਮੰਨ ਲਈ ਜਾਵੇ,ਹਰ ਮਹਿਕਮਾਂ,ਹਰ ਵਿਅਕਤੀ,ਹੜਤਾਲ,ਮਰਨ ਵਰਤ,ਰੈਲੀ,ਜਲਸੇ ਜਲੂਸ ਅਰਥੀ ਫੁਕ ਮੁਜ਼ਾਹਰੇ ਰਾਂਹੀ ਹੀ ਮੰਗਦਾ ਹੈ।ਇਸ ਤੋਂ ਵੱਡੀ ਸਿਤਮ ਜਰੀਫੀ ਹੋਰ ਕਿਹੜੀ ਹੋ ਸਕਦੀ ਹੈ?ਕਰੋੜਾਂ ਅਮੋਲਕ ਜਾਨਾਂ ਸ਼ਰਾਬ ਪੀ ਗਈ।ਪੰਜਾਹ ਸਾਲ ਪਹਿਲਾਂ ਸ਼ਾਇਰ ਨੇ ਸਵਾਲ ਪਾਇਆ ਸੀ,
''ਦੱਸ ਨੀਂ ਸ਼ਰਾਬ ਦੀਏ ਬੋਤਲੇ ਕਮੀਨੀਏ,ਮੈਂ ਤੈਨੂੰ ਪੀਨਾਂ ਆਂ ਕਿ ਤੂੰ ਮੈਨੂੰ ਪੀਨੀ ੲੈਂ?''ਜਵਾਬ-ਸ਼ਰਾਬ ਰਿਸ਼ਵਤ ਬਣ ਗਈ।ਸਰਕਾਰ ਨੇ ਥਾਂ ਥਾਂ ਸ਼ਰਾਬ ਦੇ ਤੰਬਾਕੂ ਕਾਰਖਾਨੇ ਲਗਾ ਕੇ ਘਰਾਂ ਚੋਂ ਦੀਵੇ ਵੀ ਬੁਝਾਏ ਤੇ ਚੁਲ੍ਹੇ ਵੀ ਠੰਢੇ ਕੀਤੇ।ਰੋਟੀ ਰੋਜ਼ੀ ਦੇ ਗੋਰਖ ਧੰਦੇ ਵਿਚ ਉਲਝੇ ਲੋਕ ਹਰ ਨਜ਼ਾਇਜ

ਧੰਦਾ ਅਪਨਾਉਣ ਲਗੇ। ਲੁਟ ਖੋਹ,ਜੇਬ ਕੱਟਣੀ ਆਮ ਹੋ ਗਈ।ਬੇਰੁਜ਼ਗਾਰੀ ਨੇ ਪੜ੍ਹਿਆਂ ਲਿਖਿਆਂ ਨੂੰ ਵੀ ਨਰਕਾਂ ਦੇ ਰਾਹ ਪਾ ਦਿੱਤਾ।ਲਾਲ ਕੁਰਲਾ ਉਠੈ--
''ਜਾਹ ਨੀਂ ਬੇਰੁਜ਼ਗਾਰੀਏ,ਨਾਂ ਬਣਾ ਸਾਨੂੰ ਡਾਕੂ ਚੋਰ ਜਵਾਰੀਏ''।ਤੇਲ ਦੇ ਟੈਂਕਰਾਂ ਵਿਚ ਮਰੇ,ਮਾਲਟਾ ਕਾਂਡ ਬਣੇ,ਖੁਸ਼ਹਾਲੀ-ਤਬਾਹੀ ਬਣ ਗਈ/ਨਸ਼ਾ
ਭੁਚਾਲ ਤੇ ਬੇਰੁਜ਼ਗਾਰੀ ਸੁਨਾਮੀ ਦੇ ਰੂਪ ਵਿਚ ਕਰੋਪੀ ਢਾਹ ਰਹੇ ਹਨ ਪਰ ਇਹ ਪੰਤਾਲੀ ਸੌ ਰੁਤਬੇ ਦੇ ਖੋਲ ਵਿਚ ਬੰਦ ਹਨ।
             ਤਬਦੀਲੀ ਕੁਦਰਤ ਅਤੇ ਜੰਗਲ ਦਾ ਅਸੂਲ ਵੀ ਹੈ।ਭਾਰਤ ਵਾਸੀਆਂ ਦਾ ਵੀ ਹੱਕ ਬਣਦਾ ਹੈ ਕਿ ਤਬਦੀਲੀ ਵੇਖਣ ।ਭਾਰਤ ਮਾਂ ਵਰਗੀ ਅਮੀਰ ਧਰਤੀ ਦੇ ਹਾਲ ਨੂੰ ਵੇਖ ਕੇ ਰੋਣਾ ਆਉਂਦਾ ਹੈ ਕਿ,ਜਿਵੇਂ ਸੰਦਲ ਦੇ ਜੰਗਲ ਨੂੰ ਦੀਮਕ ਚੱਟ ਰਹੀ ਹੋਵੇ ''ਚੋਣ ਕਮਿਸ਼ਨ ਨੇ ਚੋਣਾਂ ਵਿਚ ਬੜੇ ਸੁਧਾਰ ਕਰਨ ਦੇ ਯਤਨ ਕੀਤੇ-ਪਰ ਜਨਤਾ ਨੂੰ ਵੋਟ ਦਾ ਹੱਕ ਇਸਤੇਮਾਲ ਕਰਨ ਦੀ ਚੇਤਨਤਾ ਵੰਡਣ ਤੋਂ ਪ੍ਰਹੇਜ਼ ਕੀਤਾ,ਕਿਉਂਕਿ ਸਵਾਰਥੀ ਤੇ ਸੌੜੀ ਸੋਚ ਨੂੰ ਵੋਟਰ ਦਾ ਚੇਤੰਨ ਹੋਣਾ ਹਾਨੀਕਾਰਕ ਜਾਪਦਾ ਹੈ।ਅਮੋਲਕ ਜਾਨਾਂ ਵਾਰ ਕੇ ,ਤਸੀਹੇ ਸਹਿ ਕੇ ,ਅੰਗਰੇਜ਼ਾਂ ਨੂੰ ਭਜਾਉਣ ਵਾਲੇ ਚੀਖ ਉਠੇ,ਪਛਤਾਵੇ ਦੀ ਅੱਗ ਵਿਚ ਝੁਲਸ ਕੇ ਬੋਲੇ,''ਹਮ ਨੇ ਦੀਆ ਜਲਾ ਕੇ ਤੂਫਾਂ ਮੇਂ ਰੱਖ ਦੀਆ''।ਇਸ ਦੀਵੇ ਨੂੰ ਜਲਦਾ ਰੱਖਣ ਲਈ ਹੁਣ ਫਿਰ ਹੰਭਲਾ ਮਾਰਨ ਦੀ ਲੋੜ ਪੈ ਗਈ ਹੈ।ਭੁੱਖ ਬੜੀ ਕੱਟ ਲਈ,ਤਸੀਹੇ ਸਹਿ ਲਏ ,ਮਰ ਮਰ ਕੇ ਜੀਅ ਵੀ ਲਿਆਂ,ਹੁਣ ਤਬਦੀਲੀ ਲਿਆਉਣ ਦਾ ਵੇਲਾ ਆ ਗਿਆ ਹੈ ਹੋਰ ਦੇਰ ਨਹੀ ਕਰਨੀਂ।ਕੀਮਤੀ ਵੋਟ ਅਜਾਂਈ ਜਾਣ ਤੋਂ ਬਚਾਉਣੀ ਹੈ।ਵੋਟ ਪਾਉਣ ਦਾ ਹੱਕ ਜੇ ਲਿਆ ਹੈ ਤਾਂ ਵੋਟ ਖੋਹਣ ਦਾ ਹੱਕ ਵੀ ਹਾਸਲ ਕਰਨਾਂ ਹੈ।
             ਹੱਕ ਅਤੇ ਫਰਜ਼ ਦੋਵੇਂ ਇਕ ਵਕਤ ਇਕ ਸਾਥ ਚਲਾਉਣੇ ਹਨ।ਵੋਟ ਕਾਸਟ ਕਰਨ ਵਾਲੀ ਮਸ਼ੀਨ ਵਿਚ ਵੋਟ ਖੋਹਣ ਦਾ ਬਟਨ ਵੀ ਲਗਾ ਹੋਣਾ ਚਾਹੀਦਾ ਹੈ।ਪ੍ਰਧਾਨ ਮੰਤਰੀ,ਰਾਸ਼ਟਰਪਤੀ ,ਗਵਰਨਰ ਦੀ ਚੋਣ ਵੀ ਪੂਰੀ ਆਬਾਦੀ ਦੀਆਂ ਵੋਟਾਂ ਨਾਲ ਕੀਤੀ ਜਾਣੀ ਚਾਹੀਦੀ ਹੈ।ਪੁਰਾਣੇ ਸਿਸਟਮ ਨੂੰ ਸਿਰੇ ਤੋਂ ਹੀ ਨਕਾਰ ਦੇਣਾ ਚਾਹੀਦਾ ਹੈ।ਸਾਰੇ ਵੋਟਰ ਇਕ ਹੈਸੀਅਤ ਦੇ ਮਾਲਕ ਹਨ ਅਤੇ ਆਰਥਿਕ ਬਰਾਬਰੀ ਸਭ ਦਾ ਬੁਨਿਆਦੀ ਅਤੇ ਬਰਾਬਰ ਦਾ ਹੱਕ ਬਣਦਾ ਹੈ।ਮੁਫਤ ਬਿਜਲੀ,ਪਾਣੀ,ਸਬਸਿਡਿਆਂ ਦੀ ਭੀਖ ਚੰਦ ਕੁ ਜਨਗਣਾਂ ਨੂੰ ਲਾਭ ਹੋ ਰਿਹਾ ਹੈ।ਧਰਮ ਅਤੇ ਜਾਤੀ ਕੋਟਿਆਂ ਨੇ ਆਬਾਦੀ ਏਕਤਾ ਵਿਚ ਜੋ ਸੰਨ੍ਹ ਲਾ ਰੱਖੀ ਹੈ ਇਹ ਢੁਕਵੀਂ ਨੀਤੀ ਨਾਲ ਭਰਨੀ ਲੋੜੀਂਦੀ ਹੈ।ਅਹਿਮ ਅਹੁਦੇ ਜਿਵੇਂ ਚੀਫ ਜਸਟਿਸ,ਚੀਫ ਮਾਰਸ਼ਲ,ਡੀ.ਜੀ.ਪੀ ਆਦਿ ,ਚਮਚਾਗੀਰੀ ਜਾਂ ਜਾਤੀ ਦੇ ਆਧਾਰ ਤੇ ਨਹੀਂ ਸਗੋਂ ਸਿਿਨਆਰਤਾ ਅਤੇ ਯੋਗਤਾ ਦੇ ਆਧਾਰ ਤੇ ਪ੍ਰਮੋਟ ਕੀਤੇ ਜਾਣੇ ਚਾਹੀਦੇ ਹਨ।ਉੱਚ ਅਹੁਦੇਦਾਰਾਂ ਦੀ ਆਤਮਾਂ-ਪ੍ਰਮਾਤਮਾਂ ਦਾ ਦੂਜਾ ਰੂਪ ਹੋਣੀ ਚਾਹੀਦੀ ਹੈ।ਦੇਵਤਾ ਬਣ ਬੈਠੇ ਕੁਝ ,'ਟਰ ਅਤੇ ਦਾਰ'',ਜਿਵੇਂ,ਕਰਿਕਟਰ,ਕੁਲੈਕਟਰ,ਮਨਿਸਟਰ,ਕੰਟਰੇਕਟਰ,ਇੰਨਸਪੇਕਟਰ,ਡਾਕਟਰ,ਅਤੇ ਠੇਕੇਦਾਰ,ਥਾਣੇਦਾਰ,ਜਿਲ੍ਹੇਦਾਰ,ਤਹਿਸੀਲ਼ਦਾਰ,ਅਦਿ ਨੂੰ ਮਾਨਵੀਂ ਜਾਮੇ ਚ ਮੋੜ ਲਿਆਉਣਾ,ਵਕਤ ਦੀ ਮੁੱਖ ਮੰਗ ਬਣ ਗਿਆ ਹੈ।ਰਾਜਨੀਤਕ ਦਲ ਜੋ
ਵਪਾਰਕ,ਪ੍ਰਾਈਵੇਟ ਲਿਮਟਿਡ; ਬਣ ਚੁਕੇ ਹਨ ਦਾ ਕੌਮੀਕਰਣ ਕਰਨਾ ਬਣਦਾ ਹੈ।
            ਇਸ ਵਾੜੇ ਨੂੰ ਸਭ ਤੋਂ ਵੱਧ ਖਤਰਾ ਆਪਣੇ ਦੁਆਲੇ ਦੀ ਵਾੜ ਤੌ ਹੈ।ਇਸ ਵਾੜ ਨੂੰ ਆਪਣੀ ਡਿਉਟੀ ਦੀ ਪਹਿਚਾਣ ਹੋ ਜਾਣੀ ਚਾਹੀਦੀ ਹੈ।ਨੈਨੋਂ ਟੇਕਨੋਲੋਜੀ ਦੇ ਇਸ ਯੁਗ ਵਿਚ ਰਾਜਨੀਤੀ ਸਾਲਾਂ ਚ ਨਹੀ ਪਲਾਂ ਨਾਲ ਦੌੜਨੀ ਚਾਹੀਦੀ ਹੈ।ਅੱਜ ਦੇ ਯੁਵਕ ਹੀ ਪੁਰਾਤਨਤਾ ਨੂੰ ਅਧੁਨਿਕਤਾ ਵਿਚ ਬਦਲ ਕੇ ਵਿਗਿਆਨਕ ਲੀਹਾਂ ਤੇ ਚਲਾਉਣ ਦੀ ਸਮਰੱਥਾ ਰੱਖਦੇ ਹਨ।ਰੱਬ ਕਰੇ,ਐ ਕਾਸ਼; ਸੋਹਣਾ ਰੱਬ,ਇਹ ਯੁੱਗ ਬਦਲੀ ਕਿਸੇ ਭੁਚਾਲ ਵਾਂਗ ਲੈ ਆਵੇ,ਬਿਜਲੀ ਦੇ ਸਵਿਚ ਨਾਲ ਨਵਾਂ ਜਮਾਨਾਂ ਆ ਜਾਵੇ।'ਆਮੀਨ'।  
               ਇਨਕੇ ਜੁਲਮ ਸੇ ਦੁਖੀ ਹੈ ਜਨਤਾ ਹਰ ਬਸਤੀ ਹਰ ਗਾਂਵ ਮੇਂ,
               ਦਇਆ ਧਰਮ ਕੀ ਬਾਤੇਂ ਕਰੇਂ,ਬੈਠ ਕੇ ਸਜੀ ਸਭਾਓਂ ਮੇਂ''

ਰਣਜੀਤ ਕੌਰ ਤਰਨ ਤਾਰਨ 9780282816

04 Feb. 2019