ਤੁਸਾਂ ਦੀ ਕੌਮ ਤੇ ਸਤਿਗੁਰੂ - ਵਿਨੋਦ ਫ਼ਕੀਰਾ

ਐਸੀ ਲਾਲ ਤੁਝ ਬਿਨੁ ਕਾਉਨੁ ਕਰੈ, ਐਸੀ ਲਾਲ ਤੁਝ ਬਿਨੁ ਕਾਉਨ ਕਰੈ,
ਤੁਸਾਂ ਦੀ ਕੌਮ ਤੇ ਸਤਿਗੁਰੂ ਰਵੀਦਾਸ ਜੀ ਦੁਨੀਆਂ ਅੱਜ ਮਾਣ ਕਰੇ।
ਐਸੀ ਲਾਲ ਤੁਝ ਬਿਨੁ ਕਾਉਨੁ ਕਰੈ, ਐਸੀ ਲਾਲ ਤੁਝ ਬਿਨੁ ਕਾਉਨ ਕਰੈ।

ਪੈੜ ਮਿਟਾਵਣ ਖਾਤਰ ਛਾਪੇ ਬੰਨ ਕੇ ਤੁਰਦਿਆਂ ਨੂੰ, ਨਾ ਜਿਉਂਦਿਆਂ ਨੂੰ ਨਾ ਮਰਦਿਆਂ ਨੂੰ,
ਵੇਖ ਕੇ ਨਾ ਕੋਈ ਜਰਦੇ ਸੀ, ਦਲਿਤਾਂ ਭੁੱਖਿਆਂ ਨੂੰ ਨਾ ਰਜਦਿਆਂ ਨੂੰ।
ਵੇਖ ਕੇ ਇਨ੍ਹਾਂ ਸ਼ੂਦਰਾਂ ਨੂੰ ਹਰ ਕੋਈ ਕਾਣ ਕਰੇ।
ਤੁਸਾਂ ਦੀ ਕੌਮ ਤੇ ਸਤਿਗੁਰੂ ਰਵੀਦਾਸ ਜੀ ਦੁਨੀਆਂ ਅੱਜ ਮਾਣ ਕਰੇ।

ਜੱਗ ਤੇ ਤੁਸੀਂ ਜੇ ਅਵਤਾਰ ਧਾਰ ਕੇ ਆਉਂਦੇ ਨਾ, ਸਾਨੂੰ ਲਾਡ ਲਡਾਉਂਦੇ ਨਾ,
ਅਸਾਂ ਨਕਰ ਭੋਗ ਕੇ ਤੁਰ ਜਾਣਾ ਸੀ, ਜਿੰਦਗੀ'ਚ ਕਦੇ ਸੁੱਖ ਦੇ ਝੂਟੇ ਆਉਂਦੇ ਨਾ,
ਅੱਜ ਹਰ ਪਾਸੇ 'ਫ਼ਕੀਰਾ' ਖਲਕੱਤ ਸਾਰੀ ਹਰਿ ਹਰਿ ਦਾ ਗੁਣਗਾਣ ਕਰੇ।
ਤੁਸਾਂ ਦੀ ਕੌਮ ਤੇ ਸਤਿਗੁਰੂ ਰਵੀਦਾਸ ਜੀ ਦੁਨੀਆਂ ਅੱਜ ਮਾਣ ਕਰੇ।

ਤੁਸਾਂ ਨਾਮ ਜਪਣ ਦਾ ਰਾਹ ਵਿਖਾਇਆ, ਵਹਿਮਾਂ ਭਰਮਾਂ ਤੋਂ ਮੁਕਤ ਕਰਾਇਆ,
ਬਾਵਾ ਸਾਹਿ ਨੇ ਆ ਕੇ ਸਾਨੂੰ, ਜਿੰਦਗੀ ਜਿਉਣ ਦਾ ਹੱਕ ਦਵਾਇਆ,
ਪੜ ਲਿਖੇ ਕੇ ਕਰ ਵਿਦਿਆ ਪ੍ਰਾਪਤ, ਹਰ ਕੋਈ ਵੱਖਰੀ ਪਹਿਚਾਣ ਕਰੇ।
ਤੁਸਾਂ ਦੀ ਕੌਮ ਤੇ ਸਤਿਗੁਰੂ ਰਵੀਦਾਸ ਜੀ ਦੁਨੀਆਂ ਅੱਜ ਮਾਣ ਕਰੇ।
ਐਸੀ ਲਾਲ ਤੁਝ ਬਿਨੁ ਕਾਉਨੁ ਕਰੈ, ਐਸੀ ਲਾਲ ਤੁਝ ਬਿਨੁ ਕਾਉਨ ਕਰੈ।

ਵਿਨੋਦ ਫ਼ਕੀਰਾ,ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ.098721 97326
vinodfaqira8@gmial.com