ਮਨੁੱਖੀ ਲਾਸ਼ਾਂ ਦੇ ਢੇਰ ਉੱਤੇ ਵੋਟਾਂ ਦੀ ਸਿਆਸਤ ਆਖਰ ਕਦੋਂ ਤੱਕ ? - ਗੁਰਚਰਨ ਸਿੰਘ ਗੁਰਾਿੲਆ

ਕਸ਼ਮੀਰ ਵਿੱਚ ਆਤਮਘਾਤੀ ਹਮਲੇ ਵਿੱਚ ਰਿਜ਼ਰਵ ਫੋਰਸ ਦੇ 44 ਜਵਾਨ ਭੇਟ ਚੜ੍ਹੇ  ਇਨਸਾਨੀਅਤ ਨਾਤੇ ਉਹਨਾਂ ਦੇ ਪਰਿਵਾਰਾਂ ਨਾਲ ਪੂਰਨ ਹਮਦਰਦੀ ਹੈ ਜਦੋਂ ਇਸ ਫੋਰਸ ਵਿੱਚ ਭੇਟ ਚੜ੍ਹਨ ਵਾਲੇ ਸੁਖਜਿੰਦਰ ਸਿੰਘ ਦਾ ਕਜਨ ਭਰਾ ਰਣਜੀਤ ਸਿੰਘ ਜੋ ਫਰੈਕਫੋਰਟ ਵਿੱਚ ਰਹਿੰਦੇ ਨੇ ਬਹੁਤ ਹੀ ਹਿਰਦੇਵੇਦਿਕ ਗੱਲ ਕਰਦਿਆਂ ਹੋਇਆਂ ਦੱਸਿਆ ਕਿ ਉਸ ਦਾ ਹਾਲੇ ਸੱਤ ਕੁ ਸਾਲ ਪਹਿਲਾ ਅਨੰਦ ਕਾਰਜ ਹੋਇਆਂ ਸੀ ਛੇ ਸੱਤ ਕੁ ਮਹੀਨਿਆਂ ਦਾ ਬੇਟਾ ਹੈ ਜੋ ਕੇ ਉਹ ਹੁਣ ਕੁਝ ਕੁ ਸਮਾਂ ਪਹਿਲਾਂ ਛੁੱਟੀ ਕੱਟ ਕੇ ਗਿਆ ਇਸੇ ਤਰ੍ਹਾ ਕੁਲਵਿੰਦਰ ਸਿੰਘ ਜੋ ਮੰਗਿਆਂ ਹੋਇਆਂ ਸੀ ਪਰ ਹਾਲੇ ਉਸ ਨੇ ਅੰਨਦ ਕਾਰਜ ਕਰਾਉਣਾ ਸੀ ਇਹ ਗੱਲਾਂ ਸੁਣਦਿਆਂ ਹੋਇਆਂ ਸੁਰਤ ਇੱਕ ਦਮ ਮਸੂਮ ਬੱਚੇ ਤੇ ਭਰ ਜਵਾਨੀ ਵਿੱਚ ਵਿਧਵਾ ਤੇ ਭਰ ਜਵਾਨੀ ਵਿੱਚ ਵਿੱਛੜ ਗਏ ਇਹਨਾਂ ਜਵਾਨਾਂ ਦੇ ਪਰਿਵਾਰਾਂ ਨਾਲ ਦਿਲ ਦੀਆ ਗਹਿਰਾਈਆਂ ਨਾਲ ਹਮਦਰਦੀ ਵਿੱਚ ਭਰ ਗਿਆ ਪਰ ਦੂਜੇ ਪਾਸੇ ਹਿੰਦੂਤਵੀ ਏਜੰਸੀਆਂ ਤੇ ਨਿਰਦੋਸ਼ ਲਾਸ਼ਾਂ ਦੇ ਢੇਰ ਤੇ  ਵੋਟਾਂ ਦੀ ਸਿਆਸਤ ਤੇ ਕੁਰਸੀਆਂ ਦਾ ਅਨੰਦਮਾਨਣ ਵਾਲੇ ਲੀਡਰਾਂ ਕਰਕੇ ਭੇਟ ਚੜ੍ਹਨ ਵਾਲਿਆ ਜਵਾਨਾਂ ਦਾ ਸੁਣ ਕੇ ਸੁਰਤ ਸਿਆਣਿਆਂ ਦੇ ਕਹਿਣ ਅਨੁਸਾਰ ਕਿ ਕਈਵਾਰ ਜਦੋਂ ਕਿਸੇ ਦੀ ਮੌਤ ਤੇ ਅਫ਼ਸੋਸ ਕਰਨ ਜਾਈਏ ਤੇ ਉੱਥੇ ਤੁਹਾਨੂੰ ਚੇਤਾ ਆਪਣਿਆਂ ਦਾ ਆ ਜਾਂਦਾ ਹੈ ਇਸੇ ਤਰ੍ਹਾਂ ਚੇਤਾ ਆਪਣਿਆਂ ਦਾ ਜੋ ਪੰਜਾਬ ਵਿੱਚ ਹਿੰਦੂਤਵੀ ਏਜੰਸੀਆਂ ਨੇ ਦਿੱਲੀ ਹਕੂਮਤ ਦੀਆਂ ਫੋਰਸਾਂ ਨੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘ ਸਿੰਘਣੀਆਂ ਬੱਚਿਆ ਦੇ ਖ਼ੂਨ ਦੀ ਹੋਲੀ ਖੇਡੀ ਦਿੱਲੀ ਵਿੱਚ ਫੋਰਸਾਂ ਦੇ ਸਾਹਮਣੇ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆਂ ਜੀਉਦਿਆਂ ਹੀ ਸਾੜਿਆ ਧੀਆਂ ਭੈਣਾਂ ਦੀਆਂ ਇੱਜਤਾਂ ਨੂੰ ਲੁੱਟਿਆਂ ਇੱਥੇ ਹੀ ਬੱਸ ਨਹੀਂ ਪੰਜਾਬ ਵਿੱਚੋਂ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਘਰਾਂ ਵਿੱਚੋਂ ਚੁੱਕ ਚੁੱਕ ਕੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕੀਤਾ ਗਿਆ ਜੋ ਕਿ ਮਨੁੱਖੀ ਹੱਕਾਂ ਦੇ ਅਲੰਬਰਦਾਰ ਭਾਈ ਜਸਵੰਤ ਸਿੰਘ ਖਾਲੜਾ ਜਿਸ ਨੇ ਇਹ ਰਿਪੋਰਟਾਂ ਇਕੱਠੀਆਂ ਕਰਨ ਵਾਲੇ ਨੂੰ ਵੀ ਸ਼ਹੀਦ ਕਰ ਦਿੱਤਾ ਸੀ ਤੇ ਪੰਜਾਬ ਵਿੱਚ ਫੋਰਸਾਂ ਵੱਲੋਂ ਸਿੱਖ ਨੌਜਵਾਨੀ ਦੇ ਖ਼ੂਨ ਦੀ ਖੇਡੀ ਹੋਲੀ ਜੋ ਕਿ ਹਿੰਦੁਸਤਾਨੀ ਅਦਾਲਤ ਨੇ ਵੀ ਇਸ ਸੱਚ ਨੂੰ ਮੰਨਿਆਂ ਸੀ ਇੱਥੇ ਹੀ ਬੱਸ ਨਹੀਂ ਆਈ ਬੀ ਦੇ ਸਾਬਕਾ ਜੁਇੰਟ ਡਾਇਰੈਕਟਰ ਮਲਾਇਆ ਕਿ੍ਰਸ਼ਨਾ ਧਰ ਨੇ ਖੁੱਲ੍ਹੇ ਭੇਦ ਵਿੱਚ ਮੰਨਿਆਂ ਹੈ ਕਿ ਜਦੋਂ ਕੋਈ ਵੱਡੀ ਵਾਰਦਤ ਹੁੰਦੀ ਸੀ ਫੋਰਸਾਂ ਪਿੰਡਾਂ ਨੂੰ ਘੇਰਾਂ ਪਾ ਕੇ ਸਾਰੇ ਪਿੰਡ ਨੂੰ ਇੱਕ ਥਾਂ ਇਕੱਠਾ ਕਰਕੇ ਉਹਨਾਂ ਵਿੱਚੋਂ ਪੰਦਰਾਂ ਵੀਹ ਨੌਜਵਾਨਾਂ ਨੂੰ ਨਾਲ ਲੈ ਜਾਂਦੇ ਸੀ ਤੇ ਬਾਕੀਆਂ ਤੇ ਅੰਨਾਂ ਤਸ਼ਦੱਦ ਕਰਦੇ ਸਨ ਤੇ ਨੌਜਵਾਨਾਂ ਛੱਡਣ ਵਾਸਤੇ ਪਰਿਵਾਰਾਂ ਤੋਂ ਮੋਟੀਆਂ ਰਕਮਾਂ ਵਸੂਲ ਕੀਤੀਆਂ ਜਾਂਦੀਆਂ ਸਨ ਕਈਵਾਰੀ ਤਾਂ ਰਕਮ ਲੈ ਕੇ ਵੀ ਨਹੀਂ ਛੱਡਿਆਂ ਜਾਂਦਾ ਸੀ ਤੇ ਜੋ ਰਕਮ ਨਹੀਂ ਦੇ ਸਕਦੇ ਉਹਨਾਂ ਨੂੰ ਫਿਰ ਝੂਠਾਂ ਪੁਲਿਸ ਮੁਕਾਬਲਾ ਬਣਾ ਕੇ ਉਸ ਦਾ ਇਨਾਮ ਦਰਸਾਕੇ ਸਰਕਾਰ ਤੋਂ ਤਰੱਕੀਆਂ ਲਈਆਂ ਜਾਦੀਆਂ ਸਨ ਇਹੋ ਅਜਿਹੇ ਕਈ ਘਿਨਾਉਣੇ ਕਾਰਨਾਮੇ ਕਈ ਪੁਲਿਸ ਵਾਲਿਆ ਨੇ ਆਪ ਹੀ ਉਜਾਗਰ ਕੀਤੇ ਹਨ ਅੱਜ ਜਦੋਂ ਕਸ਼ਮੀਰ ਵਿੱਚ ਅਜ਼ਾਦੀ ਵਾਸਤੇ ਸੰਘਰਸ਼ ਕਰ ਰਹੇ ਕਸ਼ਮੀਰੀਆਂ  ਉਪੱਰ ਵੀ ਉਹੀ ਕਹਿਰ ਵਰਤਾਇਆ ਜਾ ਰਿਹਾ ਹੈ ਇਸੇ ਗ਼ੁੱਸੇ ਦੀ ਭਾਵਨਾ ਵਿੱਚੋਂ ਕਸ਼ਮੀਰੀ ਮੁਹਜਾਦੀਨ ਆਪਣੀ ਕੌਮ ਉਪੱਰਹਿੰਦੂਤਵੀ  ਫੋਰਸਾਂ ਤੇ ਮਿਲਟਰੀ ਵੱਲੋਂ ਕੀਤੇ ਜਾ ਰਹੇ ਤਸ਼ਦੱਦ ਧੀਆਂ ਭੈਣਾਂ ਨਾਲ ਬਲਾਤਕਾਰ ਬੱਚਿਆ ਬੁੱਢਿਆਂ ਨੌਜਵਾਨਾਂ ਦੇ ਖ਼ੂਨ ਦੀ ਹੋਲੀ ਕਰਕੇ ਉਹਨਾਂ ਨੂੰ ਆਤਮਘਾਤੀ ਬੰਬ ਬਣਨ ਜਾ ਫਿਰ ਘਾਤ ਲਾ ਕੇ ਹਮਲੇ ਕਰਨ ਲਈ ਮਜਬੂਰ ਹੋਣਾ ਪੈਦਾ ਰੋਜ਼ਗਾਰ ਦੀ ਖ਼ਾਤਰ ਫੋਰਸਾਂ ਵਿੱਚ ਭਰਤੀ ਹੋਏ ਨੋਜਵਾਨ ਤੇ ਦੂਜੇ ਪਾਸੇ ਆਪਣੇ ਹੱਕਾਂ ਦੀ ਖ਼ਾਤਰ ਜੂਝਣ ਵਾਲੇ ਨੋਜਵਾਨ ਮਰ ਰਹੇ ਹਨ ਇਹਨਾਂ ਦੀਆ ਲਾਸ਼ਾਂ ਤੇ ਰਾਜ ਗੱਦੀਆਂ ਦਾ ਅਨੰਦਮਾਨਣ ਵਾਲੇ ਲੀਡਰਾਂ ਦਾ ਹਾਲ ਰੋਮ ਸੜ ਰਿਹਾ ਨੀਰੂ ਬੰਸਰੀ ਵਜਾ ਰਿਹਾ ਵਾਲਾ ਹੈ ਤੇ ਨਫ਼ਰਤ ਦੀ ਅੱਗ ਫੈਲਾ ਕੇ ਇਨਸਾਨੀਅਤ ਦਾ ਘਾਣ ਕਰਾਇਆਂ ਜਾ ਰਿਹਾ ਹੈ ਤੇ ਅੱਜ ਉਹ ਦਿਨ ਫਿਰ ਯਾਦ ਆ ਰਹੇ ਹਨ ਕਿ ਹਿੰਦੂਤਵੀ ਹਕੂਮਤ ਦੀਆ ਫੋਰਸਾਂ ਨੇ ਪੰਜਾਬ ਅੰਦਰ ਭਰ ਜਵਾਨੀ ਵਿੱਚ ਵਿਧਵਾ ਕੀਤੀਅਾ ਸਿੰਘਣੀਅਾ ਜਦੋ ਘਰ ਵਿੱਚ ਬੁਜਰਗਾਂ ਦੇ ਸਾਹਮਣੇ ਚਿੱਟੀ ਚੁੰਨੀ ਲੈ ਕੇ ਸ਼ਹੀਦ ਕੀਤੇ ਸਿੰਘਾਂ ਦੇ ਮਾਸੂਮ ਬੱਚਿਅਾ ਦੀ ਪਰਵਿਸ਼ ਕਰਦੀਅਾ ਸੀ ਉਸ ਸਮੇ ਉਹਨਾਂ ਬਜ਼ੁਰਗਾਂ ਤੇ ਕੀ ਬੀਤਦੀ ਹੋਵੇਗੀ ਇਹ ਤਾਂ ਉਹ ਜਾਣਦੇ ਹਨ ਪਰ ਅੱਜ ਜੋ ਫੋਰਸ ਦੇ ਜਵਾਨਾਂ ਨਾਲ ਭਾਣਾ ਵਪਰਿਆਂ ਕੋਈ ਵੀ ਚੰਗੀ ਸੋਚ ਵਾਲਾ ਇਨਸਾਨ ਖੁਸ਼ ਨਹੀਂ ਪਰ ਇਹ ਕਿਉਂ ਵਾਪਰਿਆਂ ਉਸ ਦੀ ਤਹਿ ਵਿੱਚ ਜਾਣ ਦੀ ਲੋੜ ਹੈ ਤਾਂ ਕਿ ਜੋ ਮੁੜ ਇਹੋ ਅਜਿਹੇ ਭਾਣੇ ਨਾਂ ਵਾਪਰਨ ਉਸ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨ ਦੀ ਲੋੜ ਹੈ ।ਅੱਜ ਕਸ਼ਮੀਰ ਵਿੱਚ ਇਸ ਘਟਨਾਂ ਨੂੰ ਲੈ ਕੇ ਪੂਰੇ ਕਸ਼ਮੀਰੀਆਂ ਨੂੰ ਨਿਸ਼ਾਨਾਂ ਬਣਾਇਆਂ ਜਾ ਰਿਹਾ ਇਹ ਅੱਤ ਨਿੰਦਣਯੋਗ ਹੈ ਜਦ ਕਿ ਪਿਛਲੇ ਸਮੇ ਛੱਤੀਸਗੜ੍ਹ ਵਿੱਚ ਮਾਊਵਾਦੀ ਨਕਸਲਵਾਦੀਆਂ ਵੱਲੋਂ 25 ਅਪ੍ਰੈਲ 2017 ਨੂੰ 26 ਫੋਰਸਾਂ ਦੇ ਜਵਾਨਾਂ ਨੂੰ ਮੁਕਾਬਲੇ ਵਿੱਚ ਮਾਰ ਦਿੱਤਾ ਸੀ ਤੇ ਆਏ ਦਿਨ ਫੋਰਸਾਂ ਦੇ ਜਵਾਨਾਂ ਨਾਲ ਮੁਕਾਬਲੇ ਵਿੱਚ ਜਵਾਨ ਮਰਦੇ ਹਨ ਕੀ ਪੂਰੇ ਦੇਸ਼ ਵਿੱਚ ਮਾਉਵਾਦੀਆਂ ਜਾ ਉਹਨਾਂ ਦੀਆਂ ਸਮੱਰਥਕ ਪਾਰਟੀਆਂ ਨੂੰ ਕਦੀ ਹਿੰਦੂਤਵੀਆਂ ਨੇ ਨਿਸ਼ਾਨਾ ਬਣਾਇਆ ਇਸ ਦਾ ਮਤਬਲ ਇਹ ਨਹੀਂ ਕਿ ਬਣਾਇਆਂ ਜਾਵੇ ਪਰ ਘੱਟ ਗਿਣਤੀਆਂ ਵਿੱਚ ਵੱਸਣ ਵਾਲ਼ੀਆਂ ਕੌਮਾਂ ਨੂੰ ਹੀ ਨਿਸ਼ਾਨਾ ਕਿਉ ਬਣਾਇਆ ਜਾਂਦਾ ਹੈ ਇਹ ਹੀ ਗੱਲ ਸੋਚਣ ਤੇ ਵੀਚਾਰਨ ਦੀ ਹੈ ਕਿ ਹਿੰਦੁਸਤਾਨ ਵਿੱਚ ਘੱਟਗਿਣਤੀਆਂ ਨੂੰ ਹਮੇਸ਼ਾਂ ਗੁਲਾਮੀ ਦਾ ਅਹਿਸਾਸ ਕਰਾਇਆਂ ਜਾਂਦਾ ਜਦੋਂ ਤੱਕ ਇਹ ਵਿਤਕਰੇ ਖਤਮ ਨਹੀਂ ਹੁੰਦੇ ਇਹੋ ਅਜਿਹੀਆਂ ਘਟਨਾਵਾਂ ਨੂੰ ਠੱਲ ਨਹੀਂ ਪਾਈ ਜਾ ਸਕਦੀ ।ਅਖੀਰ ਵਿੱਚ ਇਨਸਾਨੀਅਤ ਦੀਆ ਕਦਰਾਂ ਕੀਮਤਾਂ ਦੀ ਸਮਝ ਰੱਖਣ ਵਾਲੇ ਦਾਨਸ਼ਿਮੰਦਾਂ ਬੁੱਧੀਜੀਵੀ ਵਰਗ ਮਨੁੱਖੀ ਹੱਕਾਂ ਦੀ ਰਾਖੀ ਵਾਸਤੇ ਸੰਘਰਸ਼ ਕਰਨ ਵਾਲ਼ੀਆਂ ਸੰਸਥਾਵਾਂ ਇਸ ਸਰਕਾਰੀ ,ਗ਼ੈਰ ਸਰਕਾਰੀ ਖ਼ੂਨ ਖ਼ਰਾਬੇ ਨੂੰ ਰੋਕਣ ਵਾਸਤੇ ਜਿੱਥੇ ਆਪਣੀ ਅਵਾਜ਼ ਦੁਨੀਆ ਪੱਧਰ ਤੇ ਉਠਾਉਣ ਉੱਥੇ ਕੁਰਸੀ ਦੀ ਖ਼ਾਤਰ ਨਫ਼ਰਤ ਦੇ ਸੌਦਾਗਰਾਂ ਨੂੰ ਦੁਨੀਆ ਸਾਹਮਣੇ ਨੰਗਾ ਕਰਨ । ਭੁੱਲ ਚੁੱਕ ਲਈ ਖਿਮਾ ਦਾ ਜਾਚਕ
ਗੁਰਚਰਨ ਸਿੰਘ ਗੁਰਾਿੲਆ
18 Feb. 2019