ਪੀੜਾਂ  - ਗੁਰਬਾਜ ਸਿੰਘ ਤਰਨ ਤਾਰਨ

ਤੂੰ ਚੰਨ ਸੀ,,

ਮੇਰੀ ਜ਼ਿੰਦਗੀ ਦਾ,,

ਤੇਰੀ ਮੌਜੂਦਗੀ ਨਾਲ,,

ਜਿੰਦੜੀ ਦਾ ਹਰ ਕੋਨਾ ਰੋਸ਼ਨ ਸੀ,,

ਤੇਰੇ ਬਿਨ,,

ਦਿਲ ਦੇ ਵੇਹੜੇ ਪੀੜਾਂ ਉੱਗੀਆਂ ਨੇ,,

ਰੋਜ਼ ਸਿੰਜਦਾ ਹਾਂ ਇੰਨਾਂ ਨੂੰ,,

ਖਾਰੇ ਹੰਝੂਆਂ ਦੇ ਨਾਲ,,

ਪਰ ਵੇਖ,,

ਨਾ ਹੀ ਇਹ ਰੱਜਦੀਆਂ ਨੇ,,

ਤੇ ਨਾ ਹੀ ਮੇਰੀ ਉਡੀਕ।


-ਗੁਰਬਾਜ ਸਿੰਘ ਤਰਨ ਤਾਰਨ
8837644027