ਫੁੱਲਕਾਰੀ (ਕਵਿਤਾ) - ਜਸਪ੍ਰੀਤ ਕੌਰ ਮਾਂਗਟ

ਆ ਕਿਤੇ ਬਹਿ ਕੱਢ ਲਈਏ,
ਸਖੀਏ ਨੀ ਫੁੱਲਕਾਰੀ ਆਪਾਂ।
ਸੋਹਣੇ-ਸੋਹਣੇ ਫੁੱਲਾਂ ਵਾਲੀ
ਸਾਂਭ-ਸਾਂਭ ਕੇ ਰੱਖਣੀ ਏ ਫੁੱਲਕੀ ਆਪਾਂ।
ਕੱਢਣੀ ਫੁੱਲਕਾਰੀ ਨਾਲੇ ਕਰਾਂਗੇ,
ਦਿਲ ਦਿਆਂ ਗੱਲਾਂ ਨੀ।
ਲਵਾਂਗੀਆਂ ਫਰੋਲ ਜਿਹੜੇ,
ਦੁੱਖ ਮਾਰਦੇ ਛੱਲਾਂ ਨੀ।
ਬੜੇ ਹੀ ਸੋਖਮ ਕੱਟ,
ਇਕ ਜਿੰਦ ਗੁਜਾਰੀ ਆਪਾਂ।
ਆ ਕਿਤੇ ਬਹਿ ਕੱਢ ਲਈਏ,
ਸਖੀਏ ਨੀ ਫੁੱਲਕਾਰੀ ਆਪਾਂ।
ਮਾਪਿਆਂ ਧੀਆਂ ਲਾਲਡੀਆਂ ਨੂੰ,
ਬਥੇਰੇ ਗੁਣ ਸਿਖਾਏ ਨੇ।
ਉਹ ਗੁਣ ਜਿੰਦਗੀ ਵਿੱਚ,
ਬੜੇ ਹੀ ਕੰਮੀ ਆਏ ਨੇ।
ਤਨ ਦਾ ਗਹਿਣਾ ਸੌਕੇ ਨਾਲੇ
ਉੜ ਲੈਣੀ ਫੁੱਲਕਾਰੀ ਆਪਾਂ।
ਕਿਸੇ ਟਿਕਾਣੇ ਰੀਜਾਂ ਲਾ-ਲਾ
ਕੱਢਣੀ ਏ ਫੁੱਲਕਾਰੀ ਆਪਾਂ।
ਕਰ ਰੱਖੀਆਂ ਅਪਣੇ ਤੇ,
ਰੱਬ ਨੇ ਬੜੀਆਂ ਮਿਹਰਾਂ।
ਦੁੱਖ-ਸੁੱਖ ਵੀ ਕੱਟ ਲੈਣਾ,
ਆਵੇ ਰਾਂਹੀ ਜਿਹੜਾ ।
ਬੜੇ ਹੀ ਜ਼ਨਮ ਹੰਢਾਉਂਦੀ,
‘ਮਾਂਗਟ’ ਜੋ ਪਾਈ ਆਪਾਂ।
ਆ ਕਿਤੇ ਬਹਿ ਕੱਢ ਲਈਏ,
ਸਖੀਏ ਨੀ ਫੁੱਲਕਾਰੀ ਆਪਾਂ।

ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ ਦੋਰਾਹਾ(ਲੁਧਿਆਣਾ)
99143-48246