ਲੋਕਾਂ ਵਿਚੋਂ ਖਤਮ ਹੁੰਦੀ ਜਾ ਰਹੀਂ ਹੈ ਇਨਸਾਨੀਅਤ? - ਅੰਗਰੇਜ ਸਿੰਘ ਹੁੰਦਲ

ਇਨਸਾਨੀਆ ਦਾ ਰਿਸ਼ਤਾ ਲੋਕਾਂ ਵਿਚੋਂ ਘਟਣਾ ਚਿੰਤਾ ਦਾ ਵਿਸ਼ਾ?
ਐਕਸੀਡੈਂਟ ਵੇਲੇ ਮੂਕ ਦਰਸ਼ਕ ਬਣ ਕੇ ਵੇਖਣ ਦੀ ਬਜਾਏ ਲੋਕ ਇਨਸਾਨੀਅਤ ਨਾਤੇ ਮਦਦ ਕਰਨ

ਪਿਛਲੇ ਕੁਝ ਸਾਲ ਪਹਿਲਾਂ ਜੇਕਰ ਕਿਸੇ ਇੱਕ ਪਿੰਡ ਵਾਸੀ ਮੁਸ਼ਕਿਲ ਹੁੰਦੀ ਸੀ ਤਾਂ ਸਾਡਾ ਪਿੰਡ ਉਸ ਖੈਰ ਸੁੱਖ ਪੁਛਣ ਆ ਜਾਂਦਾ ਸੀ । ਪਿਛਲੇ ਸਿਆਣੇ ਲੋਕ ਹਰੇਕ ਪਿੰਡ ਵਾਸੀ ਦੀ ਮਦਦ ਕਰਨ ਲਈ ਅੱਗੇ ਆਉਂਦੇ ਸਨ ਜੇਕਰ ਕਿਸੇ ਮੱਧ ਵਰਗ ਦੇ ਵਿਅਕਤੀ ਦੀ ਧੀ ਦਾ ਆਨੰਦ ਕਾਰਜ ਹੁੰਦਾ ਸੀ ਤਾਂ ਸਾਰੇ ਪਿੰਡ ਦੇ ਲੋਕ ਵੱਧ ਤੋਂ ਵੱਧ ਦਿਲ ਖੋਲ ਕੇ ਮਦਦ ਕਰਦੇ ਸਨ । ਪਰ ਅੱਜ ਸਮਾਜ ਵਿਚ ਐਸੀ ਤਬਦੀਲੀ ਆਈ ਹੈ ਕਿ ਕੋਈ ਕਿਸੇ ਦੀ ਮਦਦ ਕਰਨ ਲਈ ਤਿਆਰ ਨਹੀਂ ਹੁੰਦਾ ਸਗੋਂ ਕਈ ਲੋਕਾਂ ਦੀ ਭਾਵਾਨਾ ਹੁੰਦੀ ਹੈ ਕਿ ਕਿਸ ਤਰ੍ਹਾਂ ਨੀਵਾ ਦਿਖਾਇਆ ਜਾ ਸਕਦਾ ਹੈ । ਅੱਜ ਲੋਕ ਕਹਿੰਦੇ ਹਨ ਸਮਾਂ ਕਿ ਨਹੀਂ ਹੈ ਅਤੇ ਸਮਾਂ ਹੁੰਦੇ ਹੋਏ ਵੀ ਲੋਕਾਂ ਕਹਿ ਦਿੰਦੇ ਹਨ ਬਹੁਤ ਰੁੱਝੇਵੇ ਰਹਿੰਦੇ ਹਨ । ਅੱਜ ਦਾ ਸਮਾਜ ਆਪਣੇ ਤੱਕ ਹੀ ਸੀਮਤ ਹੁੰਦਾ ਜਾ ਰਿਹਾ ਹੈ ਦੂਜੇ ਦੀ ਮਦਦ ਕਰਨ ਵਾਲੇ ਲੋਕਾਂ ਦੀ ਗਿਣਤੀ ਦਿਨੋਂ ਦਿਨ ਘਟਦੀ ਜਾ ਰਹੀ ਹੈ ।
ਅੱਜ ਵੀ ਦਰਿਆ ਦਿਲ ਰੱਖਣ ਵਾਲੇ ਬਹੁਤ ਸਾਰੇ ਦੇਸ਼ਾ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਵਲੋਂ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ । ਪੰਜਾਬ ਵਿਚ ਬਹੁਤ ਹੀ ਸਮਾਜ ਸੇਵੀ ਸੰਸਥਾ, ਕਲੱਬਾਂ ਅਤੇ ਹੋਰ ਤਰੀਕੇ ਨਾਲ ਆਰਥਿਕ ਮਦਦ ਕਰਨ ਵਾਲੇ ਦਾਨੀ ਸੱਜਣਾਂ ਦੀ ਵੀ ਕੋਈ ਘਾਟ ਨਹੀਂ ਹੈ ਦਾਨੀ ਸੱਜਣਾਂ ਵਲੋਂ ਇਲਾਜ ਕਰਵਾਉਣ ਤੋਂ ਅਸਮਰੱਥ ਲੋਕਾਂ ਨੂੰ ਇਲਾਜ ਲਈ ਪੈਸੇ ਦੇਣੇ ਪੰਜਾਬੀਆਂ ਦੀ ਖਾਸੀਅਤ ਹੈ । ਸ਼ੋਸਲ ਮੀਡੀਆ ਤੇ ਬਹੁਤ ਵੀਡੀਓ ਸਮਾਜ ਨੂੰ ਸੇਧ ਦੇਣ ਵਾਲੀਆਂ ਵੀ ਹੁੰਦੀਆਂ ਹਨ ਕਈ ਬੀਮਾਰ ਲੋਕਾਂ ਵਲੋਂ ਪੈਸੇ ਨਾ ਹੋਣ ਦੀ ਖਾਤਰ ਵਿਚ ਇਲਾਜ ਨਹੀਂ ਕਰਵਾਇਆ ਜਾਂਦਾ ਪਰ ਸ਼ੋਸਲ ਮੀਡੀਆ ਤੇ ਪਾਈ ਹੋਈ ਵੀਡੀਓ ਦੇਖਣ ਉਪਰੰਤ ਕਈ ਨੇਕ ਦਿਲ ਲੋਕ ਇਨਸਾਨੀਅਤ ਰਿਸ਼ਤੇ ਦੀ ਤਵੱਜੋਂ ਸਮਝਦੇ ਹੋਏ ਮਦਦ ਕਰ ਕਰਦੇ ਹਨ ।
ਜਿਹੜੇ ਰਾਹਗੀਰ ਸੜਕ ਵਿਚ ਐਕਸੀਡੈਂਟ ਕਾਰਨ ਮਦਦ ਲਈ ਤੜਫ ਰਹੇ ਹੁੰਦੇ ਹਨ ਅਤੇ ਕਈ ਲੋਕ ਮਦਦ ਕਰਨ ਬਜਾਏ ਮੂਕ ਦਰਸ਼ਕ ਬਣ ਕੇ ਤੱਕ ਰਹੇ ਹੁੰਦੇ ਹਨ ਉਹਨਾਂ ਨੂੰ ਸਮਾਜ ਸੇਵੀ ਸੰਸਥਾ ਦੇ ਕੰਮਾਂ ਤੋਂ ਸਿੱਖਣ ਦੀ ਲੋੜ ਹੈ ਤਾਂ ਕਿ ਉਹ ਵੀ ਇਨਸਾਨੀਅਤ ਦੇ ਰਿਸ਼ਤੇ ਨੂੰ ਮਜ਼ਬੂਤ ਰੱਖਦੇ ਹੋਏ ਬਿਨਾ ਕਿਸੇ ਭੇਦ ਭਾਵ ਦੇ ਮਦਦ ਕਰਨ ਅਜਿਹਾ ਕਰਨ ਦੇ ਨਾਲ ਬਹੁਤ ਸਾਰੀਆਂ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ ।
ਮੈਂ ਕੁਝ ਆਪਣਾ ਨਿੱਜੀ ਤਜ਼ਰਬਾ ਸਾਝਾ ਕਰਦਾ ਚਾਹੁੰਦਾ ਹਾਂ ਮੈਂ 1 ਮਾਰਚ ਨੂੰ ਆਪਣੀ ਡਿਊਟੀ ਤੇ ਜਾ ਰਿਹਾ ਸੀ ਪਿੰਡ ਬੰਡਾਲੇ ਕੋਲੋ ਲੰਘਦੇ ਨੈਂਸ਼ਨਲ ਹਾਈਵੇ ਨੰ 54 ਤੇ ਇੱਕ ਪਿੰਡ ਨਾਲ ਸੰਬਧਿਤ ਲੜਕੀ ਜੋ ਆਪਣੇ ਘਰੋਂ ਪੜ੍ਹਨ ਜਾ ਰਹੀ ਸੀ ਉਸ ਦਾ ਕਾਰ ਨਾਲ ਟੱਕਰ ਹੋ ਜਾਣ ਕਰਕੇ ਐਕਸੀਡੈਂਟ ਹੋ ਗਿਆ । ਉਸ ਲੜਕੀ ਨੂੰ ਕਾਫੀ ਸੱਟਾਂ ਵੱਜੀਆਂ ਸਨ ਅਤੇ ਕਾਰ ਵਾਲਾ ਇਨਸਾਨੀਅਤ ਨੂੰ ਤਾਰ ਤਾਰ ਕਰਦਾ ਆਪਣੀ ਭਜਾ ਕੇ ਲੈ ਗਿਆ ਅਤੇ ਕੁੜੀ ਵਿਚਾਰੀ ਗੰਭੀਰ ਜਖਮੀ ਸੜਕ ਵਿਚ ਪਈ ਹੋਈ ਸੀ । ਸਾਡੇ ਹੀ ਪਿੰਡ ਦੇ ਕੁਝ ਲੋਕ ਉਸ ਲੜਕੀ ਕੋਲ ਤਾਂ ਆ ਖੜੇ ਹੋਏ ਪਰ ਉਸ ਨੂੰ ਚੁੱਕਣ ਲਈ ਕੋਈ ਵੀ ਅੱਗੇ ਨਹੀਂ ਸੀ ਆ ਰਿਹਾ ਹੈ ਸਭ ਇੱਕ ਦੂਜੇ ਦੇ ਮੂੰਹ ਵੱਲ ਦੇਖ ਰਹੇ ਹਨ । ਇਸ ਸਮੇਂ ਕੋਈ ਵੀ ਰਾਹਗੀਰ ਆਪਣੀ ਗੱਡੀ ਵਿਚ ਉਸ ਲੜਕੀ ਨੂੰ ਹਸਪਤਾਲ ਲੈ ਕੇ ਜਾਣ ਲਈ ਰਾਜੀ ਨਹੀਂ ਸੀ ਹੋ ਰਿਹਾ ਸਭ ਇਨਕਾਰ ਕਰੀ ਜਾ ਰਹੇ ਸਨ । ਜੇਕਰ ਉਸ ਸਮੇਂ 108 ਐਬੂਲੈਂਸ ਨੂੰ ਫੋਨ ਕਰਦੇ ਤਾਂ ਉਹ ਵੀ 10 ਤੋਂ 15 ਮਿੰਟ ਸਮਾਂ ਪਹੁੰਚਣ ਤੱਕ ਲਗਾ ਦਿੰਦੀ ਹੈ । ਉਨੇ ਸਮੇਂ ਵਿਚ ਇੱਕ ਕਾਰ ਸੇਵਾ ਵਾਲਿਆਂ ਬਾਬਿਆਂ ਦੀ ਗੱਡੀ ਆਈ ਜਿਸ ਉਕਤ ਜਗਾਂ ਤੇ ਖੜੇ ਲੋਕਾਂ ਨੇ ਕਾਫੀ ਕਿਹਾ ਕਿ ਤਾਂ ਉਹ ਜਖਮੀ ਲੜਕੀ ਵਿਚ ਹਸਪਤਾਲ ਵਿਚ ਛੱਡਣ ਲਈ ਮੰਨ ਗਏ । ਪਰ ਦੇਖ ਕੇ ਬਹੁਤ ਹੈਰਾਨੀ ਹੋਈ ਉਹ ਬਾਬਿਆਂ ਨੇ ਉਸ ਲੜਕੀ ਨੂੰ ਆਪਣੀ ਗੱਡੀ ਦੀ ਸੀਟ ਤੇ ਲੰਮੇ ਪਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਇਸ ਨੂੰ ਪਿੱਛੇ ਖੁੱਲੇ ਵਾਲੀ ਜਗਾਂ ਵਿਚ ਲੰਮੇ ਪਾ ਦਿਉ । ਇੱਕ ਅਤਿ ਜਖਮੀ ਲੜਕੀ ਜਿਸ ਦੇ ਸਿਰ ਵਿਚੋਂ ਕਾਫੀ ਖੂਨ ਡੁੱਲ ਚੁੱਕਾ ਸੀ ਅਤੇ ਬਹੁਤ ਤੇਜੀ ਨਾਲ ਖੂਨ ਵਗ ਰਿਹਾ ਸੀ । ਉਸ ਦੀ ਹਾਲਤ ਦੇਖ ਕੇ ਬਾਬਿਆਂ ਨੇ ਰਹਿਮ ਨਹੀਂ ਕੀਤਾ । ਉਹਨਾਂ ਨੂੰ ਸੋਚਣਾ ਚਾਹੀਦਾ ਸੀ ਕਿ ਗੱਡੀ ਚਲਾਉਂਦੇ ਸਮੇਂ ਬਹੁਤ ਹਿਲਾਰੇ ਵੱਜਣੇ ਹਨ ਉਹਨਾਂ ਨਾਲ ਲੜਕੀ ਦੇ ਸਿਰ ਵਿਚੋਂ ਹੋਰ ਖੂਨ ਡੁੱਲੇਗਾ ਜਦੋਂ ਕਿ ਉਸ ਲੜਕੀ ਨੂੰ ਜਲਦੀ ਅਤੇ ਸੇਫ ਹਾਲਤ ਵਿਚ ਹਸਪਤਾਲ ਲੈ ਕੇ  ਜਾਣਾ ਜ਼ਰੂਰੀ ਸੀ । ਮੌਕੇ ਤੇ ਮੌਜੂਦ ਲੋਕਾਂ ਨੂੰ ਫੋਟੋਆਂ ਖਿੱਚਣ ਦੀ ਬਜਾਏ ਉਸ ਲੜਕੀ ਦੀ ਜਿੰਨੀ ਵੀ ਮਦਦ ਕਰਦੇ ਹੋ ਸਕਦੀ ਸੀ ਇਨਸਾਨੀਅਤ ਦੇ ਨਾਤੇ ਉਹ ਕਰਦੇ ।
ਮੈਂ ਖੁਦ ਕਿਸੇ ਦੀ ਲਿਫਟ ਲੈ ਕੇ ਜਾ ਰਿਹਾ ਹੈ ਮੇੈਂ ਲੋਕਾਂ ਦਾ ਰਵੱਈਆ ਦੇਖ ਕੇ ਨਾਲ-ਨਾਲ ਸੋਚਾ ਵਿਚ ਪੈ ਰਿਹਾ ਸੀ ਕਿ ਅੱਜ ਸਮੇਂ ਵਿਚ ਲੋਕ ਕਿੰਨੇ ਮਤਲਬੀ ਹਨ ਅਤੇ ਇਹਨਾਂ ਵਿਚੋਂ ਇਨਸਾਨੀਅਤ ਖਤਮ ਹੁੰਦੀ ਜਾਂ ਰਹੀ ਹੈ । ਚਲੋਂ ਪ੍ਰਮਾਤਮਾ ਸਭ ਨੂੰ ਠੀਕ ਰੱਖੇ ਪਰ ਜੇਕਰ ਕਿਸੇ ਨਾਲ ਉਹੀ ਵਾਕਿਆ ਹੋ ਜਾਵੇ ਤਾਂ ਉਹਨਾਂ ਨਾਲ ਵੀ ਰਾਹਗੀਰ ਲੋਕ ਉਸੇ ਤਰ੍ਹਾਂ ਦਾ ਵਤੀਰਾ ਕਰਨ ਕੋਈ ਜਲਦੀ ਨਾ ਚੁੱਕੇ ਦੇਖ ਦੇਖ ਕੇ ਜਾਈ ਜਾਣ ਜਾਂ ਫੋਟੋਆਂ ਖਿੱਚੀ ਜਾਣ ਤਾਂ ਫਿਰ ਉਹਨਾਂ ਦੇ ਦਿਲ ਤੇ ਕੀ ਬੀਤੇਗੀ ।
ਕਈ ਲੋਕਾਂ ਦੀ ਸੋਚ ਹੁੰਦੀ ਹੈ ਕਿ ਜੇਕਰ ਅਸੀਂ ਜਖਮੀ ਨੂੰ ਚੁੱਕ ਹਸਪਤਾਲ ਲੈ ਜਵਾਂਗਾ ਉਥੇ ਇਸ ਮੌਤ ਹੋ ਜਾਵੇਗੀ ਤਾਂ ਸਾਨੂੰ ਪੁਲਿਸ ਚੱਕਰਾਂ ਵਿਚ ਪਾ ਦੇਵੇਗੀ । ਮੈਂ ਏਥੇ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨਾ ਚਾਹਾਂਗਾ ਕਿ ਮਦਦ ਕਰਨ ਵਾਲੇ ਲੋਕਾਂ ਅੱਗੇ ਵਾਸਤੇ ਹੋਰ ਮਦਦ ਕਰਨ ਲਈ ਉਤਸ਼ਾਹਿਤ ਕਰਨ ਚਾਹੀਦਾ ਹੈ ਅਤੇ ਦੋਸਤਾਨਾ ਢੰਗ ਨਾਲ ਗੱਲਬਾਤ ਕਰਨੀ ਚਾਹੀਦਾ ਹੈ । ਅਜਿਹਾ ਹੋਣ ਨਾਲ ਲੋਕਾਂ ਦੇ ਮਨਾਂ ਵਿਚੋਂ ਪੁਲਿਸ ਪ੍ਰਤੀ ਡਰ ਦਾ ਮਾਹੋਲ ਨਿਕਲ ਜਾਵੇਗਾ ਅਤੇ ਜਿਹੜੇ ਲੋਕ ਸੜਕਾਂ ਐਕਸੀਡੈਂਟ ਹੋਣ ਨਾਲ ਜਖਮੀ ਹੋ ਜਾਂਦੇ ਅਤੇ ਉਹਨਾਂ ਦੀ ਮਦਦ ਕਰਕੇ ਹਸਪਤਾਲ ਪਹੁੰਚਾ ਦੇਣਗੇ । ਇਸ ਨਾਲ ਅਨੇਕਾਂ ਹੀ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ । ਮੇਰੀ ਉਹਨਾਂ ਲੋਕਾਂ ਨੂੰ ਵੀ ਅਪੀਲ਼ ਕਿ ਜਿਹੜੇ ਲੋਕ ਜਖਮੀ ਦੀ ਸਭ ਤੋਂ ਪਹਿਲਾਂ ਫੋਟੋਆਂ ਖਿੱਚਣ ਲੱਗ ਪੈਂਦੇ ਹਨ ਉਹ ਪਹਿਲਾਂ ਮਦਦ ਕਰਨ ਲਈ ਤਿਆਰ ਹੋਣ । ਸ਼ੋਸਲ ਮੀਡੀਆ ਤੇ ਫੋਟੋ ਉਸ ਦੀ ਪਾਉਣ ਦੀ ਜ਼ਰੂਰ ਹੁੰਦੀ ਹੈ ਜਿਸ ਦੀ ਆਪਣਾ ਪਹਿਚਾਣ ਨਾ ਹੋਵੇ ਅਤੇ ਜਖਮੀ ਵਿਅਕਤੀਆਂ ਨੂੰ ਫਸਟ ਏਡ ਦੀ ਸਹੂਲਤ ਦੀ ਸਖਤ ਜਰੂਰਤ ਹੁੰਦੀ ਹੈ ।

ਅੰਗਰੇਜ ਸਿੰਘ ਹੁੰਦਲ
9876785672

01 April 2019