ਮੌਸਮ ਵੈਰੀ - ਮਨਦੀਪ ਗਿੱਲ ਧੜਾਕ

ਕਣਕਾਂ ਦਾ ਰੰਗ ਜਦੋ ਹੁੰਦਾਂ ਹੈ ਹਰੇ ਤੋਂ ਸੁਨਹਿਰੀ,
ਲੱਗਦਾ  ਮੌਸਮ ਵੀ ਯਾਰੋ  ਫਿਰ ਬਣਦਾ ਹੈ ਵੈਰੀ।
 
ਬੱਦਲਾਂ ਨੂੰ ਵੇਖ ਕੇ ਕਿਸਾਨ ਦੀ ਜਾਨ ਹੈ ਸੁਕਦੀ ,
ਐਪਰ ਮੌਸਮ ਦਾ ਅਨੰਦ ਮਾਣਦੇ ਯਾਰੋ ਸ਼ਹਿਰੀ ।
 
ਕਰਜ਼ੇ ਲੈਣੇ ਪਰ ਨਾ ਕਦੇ ਵੀ ਖ਼ਰਚ ਘਟਾਉਣੇ,
ਕਰਕੇ  ਲੋਕ  ਵਿਖਾਵਾ ਜੱਟ  ਬਣਦੇ ਨੇ ਟੋਹਰੀ ।
 
ਘਰ ਲੁੱਟਾਂ ਏਜੰਟਾਂ ਨੂੰ, ਫੌਰਨ ਜਾਣ ਲਈ ਕਾਹਲੇ,
ਖਾਲੀ-ਖਾਲੀ ਵਿਹੜੇ, ਘਰਾਂ ਵਿਚ ਚੁੱਪ ਠਹਿਰੀ।
 
ਕਰਜ਼ੇ ਦੀ ਪੰਡ ਥੱਲੇ ਤਾਂ  ਲਾਣੇਦਾਰ ਦੱਬਦਾ ਜਾਵੇ ,
ਇਸ ਦੀ ਚੁੱਪ ਯਾਰੋ ਦਿਨੋਂ-ਦਿਨ ਹੁੰਦੀ ਹੈ ਗਹਿਰੀ।
 
ਪੁੱਤ ਬੇਰੁਜ਼ਗਾਰ,  ਫ਼ਸਲ ਤੇ ਮੌਸਮ ਦੀ ਮਾਰ ਹੋਵੇ,
ਵੇਖ ਨੋਟਿਸ ਬੈਂਕਾਂ ਦੇ, ਇਹ ਪੀਣ ਦਵਾਈਆਂ ਜ਼ਹਿਰੀ।
 
ਗੀਤਾਂ ਵਿੱਚ ਕਰਨ ਮੌਜਾਂ ਤੇ ਬਣਦੇ ਰਾਜੇ-ਮਹਾਰਾਜੇ,
ਪਰ ਗਿੱਲ ਜ਼ਿੰਦਗੀ ਜੱਟਾਂ ਦੀ ਇੱਕ ਥਾਂ ਹੈ ਠਹਿਰੀ ।

ਮਨਦੀਪ ਗਿੱਲ ਧੜਾਕ
9988111134

17 April 2019