ਨਹੀ ਹੰਡਾ ਸਕਿਆ ਜਵਾਨੀ . ਕਬੱਡੀ ਦੀ ਦੁਨਿਆ ਦਾ ਚਮਕਦਾ ਸਿਤਾਰਾ ਬਿੱਟੂ ਦੁਗਾਲ  - ਜਸਵਿੰਦਰ ਸਿੰਘ

 “ ਜੋਬਨ  ਰੁਤੇ ਜੋ  ਵੀ ਮਰਦਾ ਫੁੱਲ ਬਣੇ ਜਾ ਤਾਰਾ ਏਸੇ ਉਮਰੇ ਆਸ਼ਿਕ ਮਾਰਦੇ ਜਾ ਕੋਈ ਕਰਮਾ ਵਾਲਾ ”

 ਕਬੱਡੀ ਜਗਤ ਚ ਭਗਤ ਧੰਨਾ ਦੇ ਨਾਮ ਨਾਲ ਜਾਣਿਆ ਨਾਮ ਬਿੱਟੂ ਦੁਗਾਲ  ਜਿਸ ਨੇ ਕਬੱਡੀ ਜਗਤ ਚ ਆਪਣੀ ਸਾਫ਼ ਸੁਥਰੀ ਕਬੱਡੀ ਇਕ ਏਸੀ ਜਗਾ ਬਣਾਈ ਜਿਸ ਨੂ ਲੋਕ ਰਿਹੰਦੀ ਦੁਨਿਆ ਤਕ ਯਾਦ ਰਖਣ ਗੇ .ਬਿੱਟੂ ਦੁਗਾਲ ਦਾ ਜਨਮ  1981  ਵਿੱਚ  ਪਿਤਾ ਸਰਦਾਰ ਰਾਮ ਸਿੰਘ ਦੇ ਘਰ ਮਾਤਾ ਰੇਸ਼ਮਾ ਦੀ ਕੁਖੋ ਹੋਇਆ .ਬਿੱਟੂ ਨੂ ਬਚਪਨ ਤੋ ਹੀ ਕਬੱਡੀ ਨਾਲ ਪਿਆਰ ਸੀ ਬਿੱਟੂ ਦੇ  ਭਰਾ ਜੈ ਸਿੰਘ ਅਤੇ  ਲਖਾ ਸਰਪੰਚ ਦੀ  ਮਦਦ ਨਾਲ ਕਦੋ ਕਬੱਡੀ ਦਾ ਪਿਆਰ ਕਦੋ ਬਿੱਟੂ ਦੀ ਜਿੰਦਗੀ ਦਾ ਏਕ ਅੱਟੁਟ ਅੰਗ ਬਣ ਗਿਆ . ਬਿੱਟੂ ਦਾ ਦੋਸਤ ਸਰੋਵਰ ਜੋ ਕਿ ਪਹਲੇ ਹੀ ਜੋਬਨ ਰੁਤ ਚ ਸਦੀਵੀ ਵ੍ਸ਼ੋੜਾ ਦੇ ਗਿਆ ਸੀ  .ਜਿਸ ਨਾਲ ਬਿੱਟੂ ਦਾ ਪਿਆਰ  ਬਿੱਟੂ ਦੇ ਡੋਲੇ ਤੇ ਸਰੋਵਰ ਦੁਗਾਲ ਦੀ ਤਸਵੀਰ ਤੋ ਲਗਿਆ ਜਾ ਸਕਦਾ ਸੀ 2001 ਚ ਓਪਨ ਕਬੱਡੀ ਚ ਬਿੱਟੂ ਨੇ ਆਪਣੀ ਖੇਡ ਨਾਲ ਆਪਣੇ ਚਾਹੁਣ ਵਾਲਿਆ ਦਾ ਮਨੋਰੰਜਨ ਕਰਨਾ ਸੁਰੂ ਕੀਤਾ ਬਿੱਟੂ ਦੀ ਸ਼ਾਨਦਾਰ ਖੇਡ ਨੂ ਦੇਖ  2002 ਚ ਬਿੱਟੂ ਨੂ ਇੰਗਲੈਂਡ ਕਬੱਡੀ ਖੇਡਣ ਦਾ ਮੋਕਾ ਮਿਲਿਆ ਜਿਥੇ ਬਿੱਟੂ ਦਾ ਪ੍ਰਦਰਸ਼ਨ ਬਹੁਤ ਵਦੀਆ ਰਿਹਾ ਅਤੇ 2006 ਚ ਬਿੱਟੂ ਕਨਾਡਾ ਦੀ ਧਰਤੀ ਤੇ ਕਬੱਡੀ ਖੇਡ ਗਿਆ 2007 ਚ ਮੇਟ੍ਰੋ ਪੰਜਾਬੀ ਸਪੋਰਟਸ ਕਲਬ ਵੱਲੋ ਕਰਵਏ  ਜਾਣ ਵਾਲੇ ਬਹੁਤ ਵੱਡੇ ਕਬੱਡੀ ਕਪ ਚ ਬੇਸਟ ਕਬੱਡੀ ਦਾ ਜਾਫੀ ਬਣਨ ਦਾ ਮਾਨ ਹਾਸਿਲ ਹੋਇਆ .

2010 ਚ  ਪੰਜਾਬ ਸਰਕਾਰ ਵੱਲੋ ਕਰਵਏ ਗਏ ਕਬੱਡੀ ਕਪ ਚ ਬਹੁਤ ਹੀ ਤਗੜਾ ਪ੍ਰਦਰਸ਼ਨ ਕੀਤਾ ਜਿਸ ਤੋਂ ਵਾਦ ਪੰਜਾਬ ਸਰਕਾਰ ਵਲ੍ਹੋ  ਬਿੱਟੂ ਨੂ ਮੰਡੀ ਕਰਨ ਵਿਭਾਗ ਚ ਨੋਕਰੀ ਵੀ ਦਿਤੀ ਗਈ . ਬਿੱਟੂ ਨੇ ਆਪਣੀ ਖੇਡ ਕਬੱਡੀ ਨਾਲ ਬਹੁਤ ਮਾਨ ਸਨਮਾਨ ਮਿਲਿਆ ਜਿਵੇ 2001 ਚ ਦੀਰਵੇ ਦੇ ਕਬੱਡੀ ਕਪ ਚ ਏਕ ਗੱਡੀ ਨਾਲ ਸਨਮਾਨਿਤ ਕੀਤਾ ਗਿਆ ਅਤੇ 2019  ਚ ਗੱਡੀ ਨਾਲ ਸਨਮਾਨ  ਕੀਤਾ ਗਿਆ .ਹੋਰ ਬਹੁਤ ਸਾਰੇ ਮੋਟਰਸਾਇਕਲ ਅਤੇ ਹੋਰ ਅਨੇਕਾਂ ਇਨਾਮ ਬਿੱਟੂ ਦੀ ਝੋਲੀ ਚ ਨੇ .

ਬਿੱਟੂ ਦੁਗਾਲ ਦਾ ਵਿਆਹ ਬੀਬੀ ਅਮਨਪ੍ਰੀਤ ਕੋਰ ਨਾਲ   ਅਤੇ ਹੁਣ ਬਿੱਟੂ ਦਾ ਏਕ 4 ਸਾਲ ਦਾ ਬੇਟਾ ਹੈ .14 ਅਪ੍ਰੈਲ ਦਾ ਓ ਮਨਹੂਸ ਦਿਨ ਜਦੋ ਬਿੱਟੂ ਦੇ ਦਿਮਾਗ ਦੀ ਨਾੜੀ ਫਟਣ ਕਰਕੇ ਬਿੱਟੂ ਨੂ ਲਗਪਗ ਇਕ ਮਹੀਨਾ ਹਸਪਤਾਲ ਚ ਇਲਾਜ ਤੋਂ ਵਾਦ ਬਿੱਟੂ 12-5-2019 ਨੂ  ਹਮੇਸਾ ਲੀ ਸਾਡੇ ਤੋਂ ਦੂਰ ਹੋ ਗਿਆ.