ਸਮਾਜ ਨੂੰ ਚੰਗੀ ਸੇਧ ਦੇਣ ਵਾਲੀ ਫਿਲਮ 'ਮੁੰਡਾ ਹੀ ਚਾਹੀਦਾ' ਦੀ ਹੀਰੋਇਨ ਬਣੀ ਰੂਬੀਨਾ ਬਾਜਵਾ - ਹਰਜਿੰਦਰ ਸਿੰਘ ਜਵੰਧਾ

ਪੰਜਾਬੀ ਫਿਲਮਾਂ ਦੀ ਅਦਾਕਾਰਾ ਤੇ ਨਿਰਮਾਤਰੀ ਨੀਰੂ ਬਾਜਵਾ ਦੀ ਛੋਟੀ ਭੈਣ ਹੈ 'ਰੂਬੀਨਾ ਬਾਜਵਾ'।ਪੰਜਾਬੀ ਫਿਲਮ 'ਚੰਨੋ ਕਮਲੀ ਯਾਰ ਦੀ' ਨਾਲ ਆਪਣੇ ਫਿਲਮੀ ਕੈਰੀਅਰ ਦਾ  ਆਗਾਜ਼ ਕਰਨ ਵਾਲੀ ਰੂਬੀਨਾ ਅੱਜ ਪੰਜਾਬੀ ਫਿਲਮਾਂ ਲਈ ਪੂਰੀ ਤਰਾਂ ਸਰਗਰਮ ਹੈ। ਕਦਮ ਦਰ ਕਦਮ ਉਸਦੀ ਕਲਾ 'ਚ ਨਿਖਾਰ ਆਉਣਾ ਉਸਦੀ ਮੇਹਨਤ ਦਾ ਨਤੀਜਾ ਹੈ 'ਚੰਨੋ ਕਮਲੀ ਯਾਰ ਦੀ', ਲਾਵਾਂ ਫੇਰੇ, ਸਰਘੀ ਅਤੇ ਲਾਈਏ ਜੇ ਯਾਰੀਆਂ' ਫਿਲਮਾਂ ਤੋਂ ਬਾਅਦ ਰੂਬੀਨਾ ਬਾਜਵਾ ਹੁਣ ਹਰੀਸ਼ ਵਰਮਾ ਨਾਲ ਆਮ ਫਿਲਮਾਂ ਤੋਂ ਹਟਕੇ ਲਿੰਗ ਅਨੁਪਾਤ ਦੀ ਗੱਲ ਕਰਦੀ ਇੱਕ ਸਮਾਜਿਕ ਵਿਸ਼ੇ ਦੀ ਫਿਲਮ 'ਮੁੰਡਾ ਹੀ ਚਾਹੀਦਾ' ਲੈ ਕੇ ਆ ਰਹੀ ਹੈ।ਰੂਬੀਨਾ ਬਾਜਵਾ ਦਾ ਇਸ ਸਬੰਧੀ ਕਹਿਣਾ ਹੈ ਕਿ 'ਇਸ ਫਿਲਮ ਵਿੱਚ ਇੱਕ ਅਜਿਹੀ ਔਰਤ ਦੀ ਜਿੰਦਗੀ ਨੂੰ ਦਰਸਾਇਆ ਹੈ ਜੋ ਮੱਧ ਵਰਗੀ ਪਰਿਵਾਰ 'ਚ ਆਪਣੀ ਅੜੀਅਲ ਸੱਸ ਅਤੇ ਸਮਾਜ ਦੇ ਨਿਹੋਰਿਆਂ ਦੀ ਪ੍ਰਵਾਹ ਕੀਤੇ ਵਗੈਰ ਹਮੇਸਾਂ ਹੰਸੂ ਹੰਸੂ ਕਰਦੀ ਰਹਿੰਦੀ ਹੈ। ਉਸਦਾ ਮੰਨਣਾ ਹੈ ਕਿ ਉਸਦਾ ਕਿਰਦਾਰ ਪਹਿਲੀਆਂ ਸਾਰੀਆਂ ਹੀ ਫਿਲਮਾਂ ਤੋਂ ਅਲੱਗ ਹੈ ਪਰ ਉਸਨੂੰ ਯਕੀਨ ਹੈ ਕਿ ਦਰਸ਼ਕ ਉਸਦੇ ਕੰਮ ਨੂੰ ਪਸੰਦ ਕਰਨਗੇ। ਸਾਡੀ ਇਸ ਫਿਲਮ ਦਾ ਮਕਸਦ ਮਨੋਰੰਜਨ ਰਾਹੀਂ ਸਮਾਜ ਨੂੰ ਕੋਈ ਚੰਗਾ ਸੁਨੇਹਾ ਦੇਣਾ ਹੈ।ਸਾਡੀ ਇਸ ਕੋਸ਼ਿਸ ਨਾਲ ਜੇ ਸਮਾਜ ਦੀ ਸੋਚ ਵਿੱਚ ਥੋੜ੍ਹਾ ਬਹੁਤ ਵੀ ਬਦਲਾਓ ਆਉਂਦਾ ਹੈ,ਤਾਂ ਅਸੀ ਆਪਣੇ ਆਪ ਨੂੰ ਕਾਮਯਾਬ ਸਮਝਾਂਗੇ।
ਨੀਰੂ ਬਾਜਵਾ ਇੰਟਰਟੇਨਮੇਂਟ ਅਤੇ ਸ੍ਰੀ ਨਰੋਤਮਜੀ ਫਿਲਮ ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਲੇਖਕ ਤੇ ਨਿਰਦੇਸ਼ਕ ਸੰਤੋਸ ਸੁਭਾਸ਼ ਥੀਟੇ ਹੈ। ਜਿਸਨੇ ਬਹੁਤ ਹੀ ਬਾਰੀਕੀ ਨਾਲ ਫਿਲਮ ਦੇ ਵਿਸ਼ੇ ਨੂੰ ਪਰਦੇ 'ਤੇ ਉਤਾਰਿਆ ਹੈ। ਫਿਲਮ ਵਿੱਚ ਰੂਬੀਨਾ ਬਾਜਵਾ, ਨੀਰੂ ਬਾਜਵਾ, ਹਰੀਸ਼ ਵਰਮਾ, ਜਤਿੰਦਰ ਕੋਰ, ਜੱਗੀ ਧੂਰੀ, ਰਵਿੰਦਰ ਮੰਡ, ਹਨੀ ਮੱਟੂ, ਰਾਜ ਧਾਲੀਵਾਲ ਕਮਲ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦਾ ਸਕਰੀਨ ਪਲੇਅ ਤੇ ਡਾਇਲਾਗ ਦੀਪ ਜਗਦੀਪ ਜਗਦੇ ਨੇ ਲਿਖੇ ਹਨ। ਫਿਲਮ ਦਾ ਸੰਗੀਤ ਗੁਰਮੀਤ ਸਿੰਘ, ਗੁਰਮੋਹਰ, ਗੁਰਚਰਨ ਸਿੰਘ ਨੇ ਦਿੱਤਾ ਹੈ।ਗੀਤ ਹਰਮਨਜੀਤ, ਹਰਿੰਦਰ ਕੌਰ ਅਤੇ ਕਪਤਾਨ ਨੇ ਲਿਖੇ ਹਨ।ਇਹ ਫਿਲਮ 12 ਨੂੰ ਜੁਲਾਈ ਨੂੰ ਓਮ ਜੀ ਗਰੁੱਪ ਅਤੇ ਰਿਧਮ ਬੁਆਏ ਵਲੋਂ ਦੇਸ਼ ਵਿਦੇਸ਼ਾਂ ੱਿਵਚ ਰਿਲੀਜ਼ ਕੀਤੀ ਜਾਵੇਗੀ।

ਹਰਜਿੰਦਰ ਸਿੰਘ 94638 28000