ਇੰਟਰਨੈੱਟ ਸਹੂਲਤ ਦੀ ਸਜਾ ਵੀ - ਜਸਪ੍ਰੀਤ ਕੌਰ ਮਾਂਗਟ

 ਅੱਜ ਦੁਨੀਆਂ 'ਚ ਕੋਈ ਵੀ ਕੰਮ ਕਰਨਾ ਜਾਂ ਦੁਨੀਆਂ ਦੇ ਕਿਸੇ ਵੀ ਕੋਨੇ 'ਚ ਗੱਲਬਾਾਤ ਕਰਨੀ, ਇੰਟਰਨੈੱਟ ਦਾ ਹੀ ਕਮਾਲ ਹੈ। ਕੋਈ ਵੀ ਕੰਮ ਸਿਰਫ ਤੇ ਸਿਰਫ ਇੰਟਰਨੈੱਟ ਜ਼ਰੀਏ ਆਸਾਨ ਹੈ। ਜਿੱਥੇ ਇਹ ਇੱਕ ਬਹੁਤ ਵੱਡੀ ਸਹੂਲਤ ਹੈ, ਉੱਥੇ ਇਉਂ ਵੀ ਲੱਗਦਾ ਜਿਵੇਂ ਬਹੁਤਿਆਂ ਲਈ ਸਜਾ ਬਣ ਗਿਆ.....। ਇਸਦੀ ਆਦਤ ਇੱਕ ਅਿਜਿਹੀ ਆਦਤ ਬਣ ਗਈ, ਜਿਸਨੂੰ ਛੱਡਣਾ ਸਾਡੇ ਲਈ ਬਹੁਤ ਮੁਸ਼ਕਿਲ ਹੈ। Voice Call ਰਾਹੀਂ ਵਿਦੇਸ਼ਾਂ 'ਚ ਆਸਾਨੀ ਨਾਲ ਗੱਲਬਾਤ ਹੋਣੀ ਤੇ Video Call ਰਾਹੀਂ ਇੱਕ ਦੂਜ਼ੇ ਨਾਲ ਆਹਮੋ-ਸਾਹਮਣੇ ਹੋ ਕੇ ਗੱਲਬਾਤ ਕਰਨਾ, ਕਮਾਲ ਹੈ। ਬੇਸ਼ੱਕ ਸਾਡਾ ਕੋਈ ਆਪਣਾ ਕਿੰਨਾਂ ਵੀ ਦੂਰ ਕਿਉਂ ਨਾ ਬੈਠਾ ਹੋਵੇ .....। ਸਮੁੰਦਰੋਂ ਪਾਰ ਆਪਣਿਆ ਨਾਲ ਸਪਰੰਕ ਸਿਰਫ ਤੇ ਸਿਰਫ਼ ਇੰਟਰਨੈੱਟ ਜ਼ਰੀਏ ਆਸਾਨ ਹੋਇਆ ਹੈ।
ਪਰ ਇਸ ਨੈੱਟ 'ਚ ਕਈ ਅਜਿਹੇ ਨੁਕਸਾਨ ਵੀ ਦੇਖਣ ਨੂੰ ਮਿਲੇ ਜਿਹਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ .......। ਮੋਬਾਇਲਾਂ 'ਚ ਕਈ ਅਜਿਹੇ ਐਪ ਲੱਗ ਚੁੱਕੇ ਨੇ ਜ਼ਿਹਨਾਂ ਬਿਨਾਂ ਸਰ ਸਕਦਾ ਸੀ  ਜੋ ਲੋੜ ਤੋਂ ਬਿਨਾਂ ਵਰਤੇ ਜਾਣ ਲੱਗੇ ਨੇ। ਲੋਕਾ ਇਹਨਾਂ ਅੇਪਜ਼ ਤੇ ਬੇਡਰ ਹੋ ਕੇ ਸੌਂਕ ਪੂਰੇ ਕਰ ਰਹੇ ਨੇ। ਬੱਚੇ ਬੀ ਬੜੇ ਕੀ ਵਿਗੜ ਰਹੇ ਨੇ ........। ਅਸੀਂ ਸਭ ਜਾਣਦੇ ਹਾਂ ............ ਜਿਵੇਂ ਕਿ ਮਿਊਜ਼ੀਕਲ ਅੇਪਜ਼ ਅਤੇ ਕਈ ਹੋਰ ਬਿਨਾਂ ਲੋੜ ਤੋਂ ਵਰਤੇ ਜਾਂਦੇ ਹਨ। ਖਾਸ ਕਰ ਕੇ ਨੌਜ਼ਵਾਨ ਪੀੜ੍ਹੀਂ ਤੇ ਬਹੁਤ ਮਾੜ ਅਸਰ ਪੈ ਚੁੱਕਾ ਹੈ, ਸਭ ਸਹੀ ਰਾਹ ਤੋਂ ਭਟਕ ਰਹੇ ਨੇ। ਕੋਈ ਕਿੱਥੇ ਤੱਕ ਜਾਊ ਪਤਾ ਨਹੀਂ ...........। ਛੋਟੇ-ਛੋਟੇ ਬੱਚੇ ਵੀ ਸਿਰਫ਼ ਮੋਬਾਇਲ ਲੈ ਹੀ ਰਾਜ਼ੀ ਨੇ, ਜਿਹਨਾਂ ਵੀ ਕੁਦਰਤੀ ਖੇਡਾਂ ਖੇਡਣ ਦੀ ਉਮਰ ਹੁੰਦੀ ਏ ਉਹ ਸਿਰਫ਼ ਤੇ ਸਿਰਫ਼ ਮੋਬਾਇਲ ਤੇ ਗੇਮ ਖੇਡ ਕੇ ਰਾਜ਼ੀ ਨੇ। ਮਾਂ ਬਾਪ ਨੂੰ ਚਾਹੀਦਾ ਕਿ ਇਹਨਾਂ ਬੱਚਿਆਂ ਨੂੰ ਬਾਹਰ ਖੇਡਣ ਦਾ ਮੌਕਾ ਦੇਣ। ਮੋਬਾਇਲ ਤੋਂ ਜਿੰਨਾਂ ਹੋ ਸਕੇ ਬੱਚੇ ਪਰੇ ਰਹਿਣ।
ਨੋਜ਼ਵਾਨ ਪੀੜ੍ਹੀਂ ਤੋਂ ਮਾਂ-ਬਾਪ ਮੁਬਾਇਲਾਂ ਨੂੰ ਲੈ ਕੇ ਬਹੁਤ ਦੁਕੀ ਨੇ। ਮੁੰਡੇ-ਕੁੜੀਆਂ ਮਾਂ-ਬਾਪ ਦੇ ਕੋਲ ਹੁੰਦੇ ਹੋਏ ਵੀ ਮੁਬਾਇਲਾ ਦੀ ਵਜ੍ਹਾ ਕਰਕੇ ਬਹੁਤ ਦੂਰ-ਦੂਰ ਲੱਗਦੇ ਨੇ। ਬਜ਼ੁਰਗਾਂ ਦੇ ਕੱਲ੍ਹੇਪਣ ਦਾ ਕਾਰਨ ਵੀ ਮੁਬਾਇਲ ਅਤੇ ਇੰਟਰਨੈੱਟ ਮੰਨੇ ਜਾਦੇ ਹਨ। ਇਸਨੂੰ ਸਹੂਲਤ ਦੇ ਨਾਲ ਨਾਲ ਸਜਾ ਵੀ ਸਮਝ ਲਿਆ ਗਿਆ। ਸਾਨੂੰ ਆਪਣੀਆਂ ਆਦਤਾਂ 'ਚ ਸੁਧਾਰ ਦੀ ਜ਼ਰੂਰਤ ਹੈ।

ਜਸਪ੍ਰੀਤ ਕੌਰ ਮਾਂਗਟ,
ਬੇਗੋਵਾਲ, ਦੋਰਾਹਾ, (ਲੁਧਿਆਣਾ)
99143-48246