ਪਿੰਡਾਂ ਦੇ ਮੇਲੇ - ਜਸਪ੍ਰੀਤ ਕੌਰ ਮਾਂਗਟ

ਬਹੁਤ ਸਾਰੇ ਮੇਲੇ ਇਹਨਾਂ ਦਿਨ੍ਹਾਂ 'ਚ ਸ਼ੁਰੂ ਹੁੰਦੇ ਨੇ। ਇਹਨਾਂ ਮੇਲਿਆਂ ਦਾ ਚਾਅ ਅਤੇ ਉਡੀਕ ਪੰਜਾਬੀ ਬਿਰਸੇ ਦੀ ਸ਼ਾਨ ਵਧਾਉਂਦੇ ਏ.........। ਮੇਲੇ ਪ੍ਰਤੀ ਖਿੱਚ ਤੋਂ ਪਤਾ ਚਲਦਾ ਕਿ ਕਿੰਨੇ ਪਿਆਰ ਅਤੇ ਮਾਣ ਨਾਲ ਉਡੀਕਦੇ ਹਾਂ ਅਸੀਂ ਇਹਨਾਂ ਮੇਲਿਆਂ ਨੂੰ .........। ਮੇਲਾ ਜਿਹੜੇ ਵੀ ਧਰਮ ਨਾਲ ਸਬੰਧਤ ਹੋਵੇ ......... ਰੱਬ ਦਾ ਨਾਂ ਹੈ ......। ਲੋਕਾਂ ਦੀ ਰੋਣਕ ਅਤੇ ਇਕੱਠ ਹੀ ਮੇਲੇ ਨੂੰ ਚਾਰ-ਚੰਨ ਲਾਉਦਾ ਹੈ .........। ਮੇਲਿਆਂ ਦੀ ਖੂਬਸੁਰਤੀ ਆਪਣੇ ਆਪ 'ਚ ਇੱਕ ਮਿਸਾਲ ਹੈ। ਬੱਚਿਆ ਨੂੰ ਚਾਅ ਤੇ ਵੱਡਿਆਂ ਨੂੰ ਉਡੀਕ ਰਹਿੰਦੀ ਹੈ ਮੇਲੇ ਦੀ ...। ਬੇਸ਼ੱਕ ਸ਼ਹਿਰਾਂ 'ਚ ਵੀ ਮੇਲੇ ਲੱਗਦੇ ਨੇ ਬੜੇ ਚਰਚੇ ਹੁੰਦੇ ਨੇ, ਤੇ ਰੌਣਕਾਂ ਨਾਲ ਬਾਜ਼ਾਰ ਭਰ ਜਾਂਦੇ ਨੇ......। ਬਹੁਤ ਵਧੀਆਂ ਲਗਦਾ ਸ਼ਹਿਰਾਂ 'ਚ ਮੇਲਿਆਂ ਖੂਬਸੁਰਤੀ ਦੇਖ ਕੇ.........। ਪਰ ਪਿੰਡਾਂ ਦੇ ਮੇਲੇ ਆਪਣੇ-ਆਪ 'ਚ ਵੱਖਰੀ ਸ਼ਾਨ ਹੈ। ਪਿੰਡਾਂ 'ਚ ਮੇਲਿਆਂ ਨੂੰ ਲੈ ਕੇ ਅੱਲਗ ਹੀ ਸਾਂਝ-ਪਿਆਰ ਦੇਖਣ ਨੂੰ ਮਿਲਦਾ ਏ ......। ਸਜਾਵਟਾਂ ਤੇ ਰੌਣਕਾਂ ਮਨ ਨੂੰ ਮੋਹ ਲੈਂਦੀਆ ਨੇ। ਬੇਚੈਨ ਰਹਿੰਦੇ ਨੇ ਲੋਕ ਕਿ ਕਦੋਂ ਮੇਲਾ ਲੱਗੂ ਤੇ ਅਸੀਂ ਦੇਖਣ ਜਾਈਏ ............। ਮੇਰੇ ਪੇਕੇ ਪਿੰਡ ਦਾ ਵੀ ਮੇਲਾ ਆਉਣ 'ਚ ਥੋੜੇ ਦਿਨ ਹੀ ਨੇ। ਸੇਖੋਂ ਪਰਿਵਾਰਾਂ ਨੂੰ ਜਿੰਨਾਂ ਇਸ ਮੇਲੇ ਦਾ ਚਾਅ ਹੁੰਦਾ, ਉਨ੍ਹਾਂ ਹੋਰਾਂ ਪਿੰਡਾ ਵਾਲਿਆਂ ਨੂੰ ਵੀ ਆਪਣੇ ਪਿੰਡ ਦੇ ਮੇਲਿਆਂ ਦਾ ਚਾਅ ਹੁੰਦਾਂ ਹੋਣਾ। ਮੇਲੇ ਤੇ ਸਹੇਲੀਆ ਨੂੰ ਮਿਲਣਾ, ਪਿੰਡ ਦੀਆਂ ਰੋਣਕਾਂ ਪੇਕਿਆਂ ਦਾ ਆਪਣੀਆਂ ਧੀਆਂ ਦੇ ਆਉਣ ਤੇ ਚਾਅ ਨੀ ਚੱਕਿਆਂ ਜਾਂਦਾ। ਉਹ ਇਕੱਠ ਤੇ ਰੌਣਕਾਂ ਦੇਖਣ ਯੋਗ ਹੁੰਦੀਆ ਨੇ। ਬੱਚਿਆ ਦੇ ਝੂਲੇ, ਖਾਣ-ਪੀਣ ਦੀਆਂ ਸਟਾਲਾਂ, ਹਾਰ-ਸਿੰਗਾਰ ਦੀਆਂ ਦੁਕਾਨਾ ਮੇਲੇ ਤੇ ਚਾਰ ਚੰਨ ਲਾਉਂਦੀਆਂ ਨੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਇਹਨਾਂ ਮੇਲਿਆਂ ਨੂੰ ਬੜਾ ਮਿਸ ਕਰਦੇ ਨੇ। ਅੰਤਾਂ ਦੀਆਂ ਸੁੱਖ-ਸਹੂਲਤਾਂ ਦੇ ਬਾਅਦ ਵੀ ਉਹ ਮੇਲਿਆਂ ਨੂੰ ਤੇ ਹੋਰ ਦਿਨ-ਤਿਉਹਾਰਾਂ ਨੂੰ ਦੇਖਣ ਨੂੰ ਤਰਸਦੇ ਨੇ .........। ਬਹੁਤ ਯਾਦ ਕਰਦੇ ਨੇ ਪੰਜਾਬੀ ਵਿਰਸੇ ਨੂੰ ਬਸ ਖਿੱਚੀਆਂ ਫੋਟੋਆਂ ਹੀ ਦੇਖਣ ਨੂੰ ਤਰਸਦੇ ਨੇ.........। ਬਹੁਤ ਯਾਦ ਕਰਦੇ ਨੇ ਪੰਜਾਬੀ ਵਿਰਸੇ ਨੂੰ ਬਸ ਖਿੱਚੀਆਂ ਫੋਟੋਆਂ ਹੀ ਦੇਖਣ ਨੂੰ ਨਸੀਬ ਹੁੰਦੀਆਂ ਨੇ। ਬੇਸ਼ੱਕ ਬਹੁਤੇ ਪੰਜਾਬੀ ਵਿਦੇਸ਼ਾਂ ਵਿੱਚ ਜਾ ਵਸੇ ਪਰ ਅੱਜ ਵੀ ਪੰਜਾਬ ਦੇ ਮੇਲਿਆਂ ਤੇ ਰੌਣਕਾਂ ਹੈਗੀਆਂ ਨੇ ਤੇ ਰਹਿਣ ਵੀ.........। ਮੇਲਾ ਜਿਸ ਵੀ ਧਾਰਮਿਕ ਸਥਾਨ ਤੇ ਲਗਿਆਂ ਹੋਣੇ, ਸਾਂਝ ਤੇ ਨੇੜ੍ਹਤਾ ਵਧਾਉਦਾ ਹੈ.........। ਮੇਲਿਆਂ ਤੇ ਜਾਣਾ ਮੱਥਾਂ ਟੇਕਣਾ ਬੜੇ ਮਾਣ ਵਾਲੀ ਗੱਲ ਹੈ ਤਾਂ ਕਿਹਾ ਜਾਦਾ ਹੈ ਕਿ ਮੇਲਾ ਮੇਲੀਆਂ ਦਾ ਹੁੰਦਾ ......।

ਜਸਪ੍ਰੀਤ ਕੌਰ ਮਾਂਗਟ।
ਬੇਗੋਵਾਲ, ਦੋਰਾਹਾ (ਲੁਧਿਆਣਾ)
99143-48246