ਡੈਣ - ਜਸਵੀਰ ਸਿੱਧੂ ਬੁਰਜ ਸੇਮਾਂ

 ਸੁਰੱਕਸ਼ਾ ਬੇਟੀ ਨੇ ਆਪਣੀ ਮਾਂ ਨੂੰ ਕਿਹਾ ਮਾਂ ਮੈਂ ਅੱਜ ਦੇ ਅਖ਼ਬਾਰ ਵਿੱਚੋਂ ਤੁਹਾਨੂੰ ਹੱੈਡਲਾਇਨ ਸੁਣਾਵਾਂ, ਮਾਂ ਆਪਣੀ ਛੋਟੀ ਤੇ' ਭੋਲੀ ਜਿਹੀ ਬੇਟੀ ਨੂੰ ਸਿਰ ਹਿਲਾ ਕਿ ਕਿਹਾ ਸੁਣਾ, ਸੁਰੱਕਸ਼ਾ ਨੇ ਪਹਿਲੀ ਖ਼ਬਰ ਪੜੀ ਮਾਂ ਨੇ ਆਪਣੀ 7 ਸਾਲ ਦੀ ਬੇਟੀ ਦੀ ਕੀਤੀ ਗਲਾ ਘੁੱਟ ਕੇ ਹੱਤਿਆ, ਦੂਸਰੀ ਖ਼ਬਰ ਮੰਮਾਂ, ਮਾਂ ਨੇ ਆਪਣੇ 10 ਸਾਲ ਦੇ ਬੇਟੇ ਅਤੇ 7 ਸਾਲ ਦੀ ਬੇਟੀ ਨੂੰ ਦਿੱਤਾ ਨਹਿਰ ਵਿੱਚ ਧੱਕਾ ਦੋਹਾਂ ਬੱਚਿਆਂ ਦੀ ਹੋਈ ਮੌਤ,  ਮਾਂ ਨੇ ਆਪਣੀ ਬੇਟੀ ਨੂੰ ਕਿਸੇ ਅਣਜਾਨੇ ਡਰੋਂ ਘੁੱਟ ਕੇ ਸੀਨੇ ਨਾਲ ਲਾ ਲਿਆ ਮਾਂ ਸੋਚ ਰਹੀ ਸੀ ਅੱਜ ਦੀ ਪੜੀ ਲਿਖੀ ਔਰਤ ਨੇ ਬਜੁਰਗਾਂ ਦੀ ਉਹ ਕਹਾਵਤ ਨੂੰ ਝੂਠਾ ਸਿੱਧ ਕਰਤਾ।
''ਮਾਂ ਭਾਵੇਂ ਡੈਣ ਹੋਵੇ ਪੁੱਤ ਦਾ ਮਾਸ ਨਹੀਂ ਖਾਂਦੀ,
 ਮਾਂ ਦੀਆਂ ਅੱਖਾਂ ਵਿੱਚੋਂ ਤ੍ਰਿਪ ਤ੍ਰਿਪ ਹੰਝੂ ਵਗ ਰਹੇ ਸਨ ਤੇ ਸੁਰੱਕਸ਼ਾ ਉਸਦੀ ਗੋਦੀ ਵਿੱਚ ਸਹਿਮੀ ਹੋਈ ਬੈਠੀ ਸੀ। 

ਜਸਵੀਰ ਸਿੱਧੂ ਬੁਰਜ ਸੇਮਾਂ
 ਪਿੰਡ ਬੁਰਜ ਸੇਮਾਂ
ਤਹਿ: ਤਲਵੰਡੀ ਸਾਬੋ( ਬਠਿੰਡਾ)
 ਮੋਬ: 98558 11260