ਪੰਜਾਬੀ ਸੱਭਿਆਚਾਰ ਦੀ ਮਾਲਾ ਦਾ ਸੁੱਚਾ ਮੋਤੀ  ਸੁੱਖਵਿੰਦਰ ਸੁੱਖੀ.. - ਮਨਜਿੰਦਰ ਸਿੰਘ ਸਰੌਦ

ਪੰਜਾਬੀ ਗਾਇਕੀ ਦੇ ਵਿਹੜੇ ਕਈ ਆਏ ਤੇ ਕਈ ਗਏ ਕਈਆਂ ਨੇ ਆਪਣੇ ਆਪ ਨੂੰ ਸਿਕੰਦਰ ਅਖਵਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਵੀ ਸਮੇਂ ਦੇ ਵੇਗ ਵਿੱਚ ਵਹਿੰਦਿਆਂ ਵਹਿੰਦਿਆਂ ਇੰਨੀ ਦੂਰ ਨਿਕਲ ਗਏ ਕਿ ਅਵਾਮ ਨੇ ਉਨ੍ਹਾਂ ਨੂੰ ਮੁੜ ઠਪਛਾਨਣ ਤੋਂ ਹੀ ਇਨਕਾਰ ਕਰ ਦਿੱਤਾ । ਸ਼ਾਇਦ ਪੰਜਾਬੀ ਗਾਇਕੀ ਦਾ ਇਹ ਇੱਕ ਦਰਦਨਾਕ ਸੱਚ ਵੀ ਹੈ ਕੇ ਜਿਹੜਿਆਂ ਨੇ ਸਮੇਂ ਅਤੇ ਆਪਣੇ ਚਾਹੁੰਣ ਵਾਲਿਆਂ ਦੀ ਕਦਰ ਨਹੀਂ ਕੀਤੀ ਹੁੰਦੀ ਉਨ੍ਹਾਂ ਨੇ ਆਖਰ ਸਮੇਂ ਦੀ ਗਰਦਸ਼ ਵਿੱਚ ਗੁਆਚਣਾ ਹੀ ਹੁੰਦੈ , ਬਹੁਤ ਘੱਟ ਕਲਾਕਾਰ ਹੁੰਦੇ ਨੇ ਜੋ ਆਪਣਾ ਸਹੀ ਸਮਤੋਲ ਬਣਾ ਕੇ ਚੱਲਦੇ ਨੇ ઠਪੰਜਾਬੀ ਸੱਭਿਆਚਾਰ ਦੇ ਸੁੱਚੇ ਪਿੜ ਅੰਦਰ ਅਜਿਹਾ ਹੀ ਇੱਕ ਨਾਂ ਹੈ ઠਕਲਾਕਾਰ ਸੁਖਵਿੰਦਰ ਸੁੱਖੀ ਦਾ ਜਿਸ ਨੂੰ ਮੈਂ ਆਪਣੇ ਕਲਾਕਾਰਾਂ ਬਾਰੇ ਲਿਖਣ ਦੇ ઠਡੇਢ ਕੁ ਦਹਾਕੇ ਦੇ ਸਫ਼ਰ ਦੌਰਾਨ ਜਿੰਨਾਂ ਕੁ ਜਾਣਿਆ, ਲੱਗਦੈ ਉਸ ਤੋਂ ਹੋਰ ਜਾਨਣ ਦੀ ਲੋੜ ਮਹਿਸੂਸ ਨਾ ਹੀ ਹੋਵੇ । ਮੇਰਾ ਵਾਹ ਵੱਡੇ ਤੋਂ ਵੱਡੇ ਕਲਾਕਾਰ ਦੇ ਨਾਲ ਪਿਆ ਛੋਟੇ ਤੋਂ ਛੋਟੇ ਕਲਾਕਾਰ ਦੇ ਦਿਲ ਦੀਆਂ ਰਮਜਾਂ ਨੂੰ ਜਾਨਣ ਦੀ ਕੋਸ਼ਿਸ਼ ਕੀਤੀ ਪਰ ਜੋ ਕੁਝ ਮੈਂ ਸੁਖਵਿੰਦਰ ਸੁੱਖੀ ਦੇ ਦਿਲ ਅੰਦਰੋਂ ਖੰਗਾਲ ਕੇ ਬਾਹਰ ਕੱਢਿਆ ਉਹ ਕੁੱਝ ਅੱਜ ਤੱਕ ਮੈਨੂੰ ਕਿਸੇ ਕਲਾਕਾਰ ਦੇ ਪੱਲੇ ਨਜ਼ਰ ਨਹੀਂ ਆਇਆ , ਹੋ ਸਕਦੈ ਕੁਝ ਸੱਜਣ ਉਸ ਤੋਂ ਵੀ ਵਧੀਆ ਹੋਣ ਪਰ ਜੋ ਮੈਂ ਜਾਣਿਆ ਉਹ ਮੈਂ ਕੁੱਝ ਸਤਰਾਂ ਰਾਹੀਂ ਬਿਆਨ ਕਰਨ ਦੀ ਇੱਕ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਹੈ ।
                                                     ਜ਼ਿਲ੍ਹਾ ਫ਼ਤਿਹਗੜ੍ਹ ઠਸਾਹਿਬ ਦੀ ਤਹਿਸੀਲ ਅਮਲੋਹ ਦੇ ਪਿੰਡ ਕੌਲਗੜ੍ਹ ਦੀ ਧਰਤੀ ਨੂੰ ਮਾਣ ਹੈ ਕਿ ਉਸ ਨੇ ਇੱਕ ਅਜਿਹੇ ਫ਼ਨਕਾਰ ਨੂੰ ਪੈਦਾ ਕੀਤਾ ਜਿਸ ਨੇ ਅੱਜ ਤੱਕ ਆਪਣੀ ਮਾਂ ਬੋਲੀ ਦਾ ਪੱਲਾ ਛੱਡ ਕਿਸੇ ਵਪਾਰਕ ਸਮਝੌਤੇ ਨੂੰ ਤਰਜੀਹ ਨਹੀਂ ਦਿੱਤੀ । ਬਾਪੂ ਮੇਜਰ ਸਿੰਘ ਗਰੇਵਾਲ ਅਤੇ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਜਨਮ ਲੈ ਕੇ ਇਸ ਅਵੱਲੇ ਜਿਹੇ ਕਲਾਕਾਰ ਨੇ 1995 ਦੀ ਸ਼ਾਮ ਨੂੰ ਜਰਨੈਲ ਸਿੰਘ ਘੁਮਾਣ ਅਤੇ ਜਸਵਿੰਦਰ ਭੱਲੇ ਦੀ ਪਾਰਖੂ ਅੱਖ ਸਦਕਾ ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਪਹਿਲੀ ਪੁਲਾਂਘ ਪੱਟੀ ਅਤੇ 1988 ਆਉਂਦਿਆਂ ਆਉਂਦਿਆਂ ਹਾਏ ਨਿਹਾਲੋ ਕੈਸਟ ਰਾਹੀਂ ਸਰੋਤਿਆਂ ਦੇ ਰੂ ਬ ਰੂ ਹੋਣ ਦਾ ਯਤਨ ਕੀਤਾ , ਉਸ ਸਮੇਂ ਪੰਜਾਬੀ ਗਾਇਕੀ ਦੇ ਸ਼ਾਹ ਅਸਵਾਰ ਕੁਲਦੀਪ ਮਾਣਕ ਵੱਲੋਂ ਦਿੱਤੇ ਵੀਹ ਰੁਪਈਏ ਸੁੱਖੀ ਲਈ ਨਿਆਮਤ ਹੋ ਨਿੱਬੜੇ । ਫੇਰ ઠ1999 ਦਾ ਵਰ੍ਹਾ ਇਸ ਮਹਾਨ ਕਲਾਕਾਰ ਦੀ ਜ਼ਿੰਦਗੀ ਵਿੱਚ ਅਹਿਮ ਮੋੜ ਲੈ ਕੇ ਆਇਆ ਜਦ ਉਸ ਨੇ ਵੰਗਾਂ ਮੇਚ ਨਾ ਆਈਆਂ ਕੈਸਟ ਰਾਹੀਂ ਮਾਰਕੀਟ ਦੇ ਅੰਦਰ ਜ਼ਬਰਦਸਤ ਦਸਤਕ ਦਿੱਤੀ ਅਤੇ ਵਿਖਾ ਦਿੱਤਾ ਉਨ੍ਹਾਂ ਲੋਕਾਂ ਨੂੰ ਕਿ ਗਾਇਕੀ ਕੀ ਹੈ ਜਿਹੜੇ ਸਦਾ ਹੀ ਖਿਲਾਰੇ ਵਾਲੀ ਗਾਇਕੀ ਰਾਹੀਂ ਆਪਣਾ ਉੱਲੂ ਸਿੱਧਾ ਕਰਨ ਦਾ ਯਤਨ ਕਰਦੇ ਸਨ । ਪੜ੍ਹਾਈ ਪੱਖੋਂ ਰੱਜੇ ਪੁੱਜੇ ਐੱਮ ਐੱਸ ਈ ਤੱਕ ઠਫੈਲੋਸ਼ਿਪ ਇਸ ਫ਼ਨਕਾਰ ਦੇ ਹਿੱਸੇ ਇਹ ਗੁਣ ਵੀ ਇਹ ਵੀ ਆਇਆ ਕਿ ਉਸ ਨੇ ਆਪਣੀ ਸਾਰੀ ਪਿੰਡ ਵਾਲੀ ਜਾਇਦਾਦ ਆਪਣੇ ਭਰਾਵਾਂ ਦੇ ਹਿੱਸੇ ਕਰ ਦਿੱਤੀ । ਪੂਰੀ ਦੁਨੀਆ ਅੰਦਰ ਆਪਣੀ ਗਾਇਕੀ ਦਾ ਡੰਕਾ ਵਜਵਾਉਣ ਵਾਲੇ ਸੁਖਵਿੰਦਰ ਸੁੱਖੀ ਨੇ ਜ਼ਿੰਦਗੀ ਵਿੱਚ ਕਿਸੇ ਵੀ ਨਸ਼ੇ ਨੂੰ ਮੂੰਹ ਨਹੀਂ ਲਾਇਆ ਤਾਹੀਉਂ ਤਾਂ ਉਸ ਨੂੰ ਪਿਆਰ ਕਰਨ ਵਾਲੇ ਬਹੁਤ ਵਾਰ ਉਸ ਨੂੰ ਇਹ ਪੁੱਛਦੇ ਨੇ ਕਿ ਭਰਾਵਾ ਤੇਰੀ ਸਿਹਤ ਦਾ ਰਾਜ਼ ਕੀ ਹੈ । ਕਿਸੇ ਵੀ ਵਪਾਰਕ ਪੱਖ ਦੇ ਸਮਝੌਤੇ ਤੋਂ ਕੋਹਾਂ ਦੂਰ ਸੁਖਵਿੰਦਰ ਸੁੱਖੀ ઠਹੁਣ ਇਕ ਵੱਡੇ ਪਰਦੇ ਦੀ ਫਿਲਮ ਸਸਪੈਂਸ ਰਾਂਹੀ ਆਪਣੇ ਸਰੋਤਿਆਂ ਦੇ ਰੂਬਰੂ ਹੋਣ ਜਾ ਰਿਹਾ ਹੈ । ਇਸ ਕਲਾਕਾਰ ਨੂੰ ਇਹ ਵੀ ਮਾਣ ਹਾਸਲ ਹੈ ਕਿ ਉਸ ਨੂੰ ઠਕੁੜੀਆਂ ਦੇ ਵਿਆਹ ਮੌਕੇ ਵੀ ਵੱਡੀ ਅਹਿਮੀਅਤ ਦੇ ਕੇ ਪਰਿਵਾਰ ਦੀ ਤਰ੍ਹਾਂ ਬੁਲਾਇਆ ਜਾਂਦਾ ਹੈ । ਨਕਲੀ ਸਰੋਤਿਆਂ ਤੋਂ ਪਰੇ ਸੁੱਖੀ ਅੱਜ ਵੀ ਇੱਕ ਮਹੀਨੇ ਵਿੱਚ ਦਸ ਤੋਂ ਪੰਦਰਾਂ ਪ੍ਰੋਗਰਾਮਾਂ ਰਾਹੀਂ ਆਪਣੀ ਮਾਂ ਬੋਲੀ ਪੰਜਾਬੀ ਦੇ ਛੁਪ ਰਹੇ ਚੰਨ ਨੂੰ ਵਾਪਸ ઠਇੱਕ ਵਾਰ ਫਿਰ ਤੋਂ ਉੱਚਾ ਹੁੰਦਾ ਵੇਖਣਾ ਲੋਚਦਾ ਹੈ ।
                                                   ਜੇਕਰ ਉਸ ਦੇ ਗਾਏ ਗੀਤਾਂ ਦੇ ਸਫ਼ਰ ਨੂੰ ਦੇਖੀਏ ਤਾਂ ਪੱਗ ਦੀਆਂ ਪੂਣੀਆਂ , ਵੰਗਾਂ ਮੇਚ ਨਾ ਆਈਆਂ , ਜੱਟ ਰਫ਼ਲਾਂ ਰੱਖਣ ਦੇ ਸ਼ੌਕੀ , ਘਰ ਤੇਰਾ ਲੱਭਲਾਗੇ ઠ, ਫਾਟਕ ਮਰਿੰਡੇ ਵਾਲਾ ਬੰਦ ਮਿਲਦਾ , ઠਦਿਲ ਨੀ ਤੋੜਦੇ , ਕੱਚ ਤੇ ਸ਼ੀਸ਼ਾ , ਸਮੇਤ ਅਜਿਹੇ ਸੈਂਕੜੇ ਗੀਤਾਂ ਨੂੰ ਆਪਣੀ ਆਵਾਜ਼ ਰਾਹੀਂ ਪੰਜਾਬ ਦੀ ਫ਼ਿਜ਼ਾ ਅੰਦਰ ਬਖੇਰਿਆ । ਮੈਨੂੰ ਯਾਦ ਹੈ 1999 ਦੀ ਉਹ ਸ਼ਾਮ ਜਦੋਂ ਮੈਂ ਸੁੱਖੀ ਨੂੰ ਪਹਿਲੀ ਵਾਰ ਆਪਣੇ ਪਿੰਡ ਦੇ ਦਰਵਾਜ਼ੇ ਲੋਕਾਂ ਦੇ ਵਿੱਚ ਖੜ੍ਹ ਕੇ ਸੁਣਿਆ ਸੀ , ਖੈਰ ਸਮਾਂ ਆਪਣੀ ਚਾਲੇ ਚੱਲਦਾ ਰਹਿੰਦਾ ਹੈ ਇਹ ਕਿਸੇ ਦੇ ਰੋਕਿਆਂ ਨਹੀਂ ਰੁਕਦਾ , ਪਰ ਸੁੱਖੀ ਬਿਨਾਂ ਸੱਕ ਉਹ ਮਹਾਨ ਫਨਕਾਰ ਹੈ ਜਿਸ ਨੇ ਆਪਣੀਆਂ ਪੈੜਾਂ ਦੀ ਪੰਜਾਬੀ ਸੱਭਿਆਚਾਰ ਦੇ ਪਿੜ ਅੰਦਰ ਵਿਲੱਖਣ ਪਹਿਚਾਣ ਆਪ ਬਣਾਈ ਹੈ , ਹੁਣ ਕੁਝ ਦਿਨਾਂ ਨੂੰ ਉਹ ਆਪਣੇ ਨਵੇਂ ਗੀਤਾਂ , ਦੀਵਾਲੀ ਦੇ ਦੀਵੇ ਅਤੇ ਤੇਰਾ ਸਰਦਾਰ , ਰਾਹੀਂ ਸੰਗੀਤ ਦੀ ਇਸ ਮੰਡੀ ਵਿੱਚ ਤਕੜੀ ਹਾਜ਼ਰੀ ਲੁਆਵੇਗਾ । ਸੁਖਵਿੰਦਰ ਸੁੱਖੀ ਅੱਜ ਕੱਲ੍ਹ ਘੁੱਗ ਵੱਸਦੇ ਸ਼ਹਿਰ ਲੁਧਿਆਣਾ ਵਿੱਚ ਆਪਣੇ ਦੋ ਬੱਚਿਆਂ ਏਕਮਪ੍ਰੀਤ ਸਿੰਘ , ਬੇਟੀ ਚਾਹਤਪ੍ਰੀਤ ਕੌਰ ਅਤੇ ਆਪਣੀ ਸ਼ਰੀਕੇ ਹਿਯਾਤ ਸੁੱਖਜੀਤ ਕੌਰ ਦੇ ਨਾਲ ਜ਼ਿੰਦਗੀ ਦੀਆਂ ਸੱਧਰਾਂ ਨੂੰ ਮਾਣਦੇ ਹੋਏ ਆਪਣੀ ਪੂਰੀ ਉਮਰ ਮਾਂ ਬੋਲੀ ਦੇ ਲੇਖੇ ਲਾ ਕੇ ਸੱਚੀ ਸੇਵਾ ਵਿੱਚ ਆਪਣਾ ਭਰਵਾਂ ਯੋਗਦਾਨ ਪਾਉਣਾ ਚਾਹੁੰਦਾ ਹੈ । ਰੱਬ ਕਰੇ ਇਹੋ ਜੇ ਕਲਾਕਾਰ ਜੁਗਨੂੰ ਦੀ ਤਰ੍ਹਾਂ ਸਾਡੇ ਸਮਾਜ ਨੂੰ ਰੁਸ਼ਨਾਉਂਦੇ ਰਹਿਣ ਮਾਲਕ ਇਨ੍ਹਾਂ ਨੂੰ ਲੰਮੀਆਂ ਉਮਰਾਂ ਬਖਸ਼ੇ ਇਹੀ ਸਾਡੀ ਕਾਮਨਾ ਹੈ ।

ਮਨਜਿੰਦਰ ਸਿੰਘ ਸਰੌਦ
ਮਾਲੇਰਕੋਟਲਾ
94634 63136