ਕਵਿਤਾ - ਸ਼ਿਵਨਾਥ ਦਰਦੀ

ਇਹ ਚੇਹਰੇ ਜਾਣੇ ਪਹਿਚਾਣੇ ਲਗਦੇ ਨੇ ,
ਨਾਲ  ਇਨ੍ਹਾਂ ਦੇ ਰਿਸਤੇ ਪੁਰਾਣੇ ਲਗਦੇ ਨੇ ।
ਓਹ ਆਉਦੇ  ਮੇਰੇ ਉਮਰਾਂ ਦੇ ਹਾਣੀ ,
ਦੂਰ ਕਿਤੇ ਤੁਰ  ਗਏ  ਦਿਲਾਂ  ਦੇ  ਜਾਨੀ ,
ਸੱਥ ਵਿੱਚ ਬੈਠੇ ਬਾਬੇ ਸਿਆਣੇ ਲਗਦੇ ਨੇ ,
ਇਹ ਚੇਹਰੇ ............ .   ...............
ਯਾਦ ਬਹੁਤ ਆਉਦੀ ਹੈ ਬੁਢੀਆਂ ਮਾਂਵਾਂ ਦੀ ,
ਬੇਲੇ ਚਰਦੀਆਂ ਫਿਰਦੀਆਂ ਮੱਝਾਂ  ਗਾਵਾਂ ਦੀ ,
ਅੱਜ ਵੀ ਚਾਟੀ ਚੋ ਚੰਗੇ ਮੱਖਣ ਖਾਣੇ ਲਗਦੇ ਨੇ ।
ਇਹ ਚੇਹਰੇ ...............  .................
ਯਾਦ ਬਹੁਤ ਆਉਦੀ ਹੈ ਖੇਡ ਕਬੱਡੀ ਦੀ ,
ਯਾਰਾਂ  ਦੇ  ਨਾਲ  ਪੀਤੀ  ਘਰ  ਦੀ  ਕੱਢੀ ਦੀ ,
ਬੈਠ ਓ ਸੱਜਣਾ ਬੋਹੜਾ  ਠੰਡ ਮਾਣੇ ਲਗਦੇ ਨੇ ।
ਇਹ ਚੇਹਰੇ ....................................
ਯਾਦ ਬਹੁਤ ਆਉਦੀ ਕਣਕਾਂ ਦੀਆਂ  ਬੱਲੀਆਂ ਦੀ ,
ਚੂਪੇ   ਗੰਨੇ  ਖਾਦੀਆਂ   ਹੋਈਆਂ    ਝੱਲੀਆਂ   ਦੀ ,
ਮਿੱਠੇ ਮਿੱਠੇ  ਬੇਰੀਆਂ  ਦੇ  ਓਹ  ਚੰਗੇ  ਖਾਣੇ  ਲਗਦੇ  ਨੇ ।
ਇਹ ਚੇਹਰੇ .............   ...................................
ਯਾਦ ਬਹੂਤ ਆਉਦੀ ਹੈ ਚਰਖੇ ਦੀਆਂ ਘੂਕਾਂ ਦੀ ,
ਗੁਰੂਦੁਆਰੇ ਦੀ ਬਾਣੀ ਤੇ ਤ੍ਰਿੰਝਣਾਂ ਦੀਆਂ ਹੂਕਾਂ ਦੀ ,
ਦਸਮ ਪਿਤਾ ਤੇ ਗੁਰੂ ਨਾਨਕ ਦੇ ਚੰਗੇ ਬਾਣੇ  ਲਗਦੇ ਨੇ ।
ਇਹ ਚੇਹਰੇ ..........................................
ਜਿਸ ਧਰਤੀ ਤੇ ਜਨਮ ਲਿਆਂ  ਮੈ ਸਿਰ ਨਵਾਉਦਾ  ਹਾਂ ,
ਪੰਜੇ ਵੇਲੇ  ਪੀਰਾਂ  ਫਕੀਰਾਂ ਦਾ  ਨਾਮ  ਧਿਆਉਦਾ  ਹਾਂ ,
ਇਨਾਂ ਬਿਨਾਂ ' ਦਰਦੀ ' ਗਲੀਆਂ ਦੇ ਛਾਣੇ ਲਗਦੇ ਨੇ ।
ਇਹ ਚੇਹਰੇ ......................................

ਸ਼ਿਵਨਾਥ ਦਰਦੀ
ਮੋਬ 98551-55392
ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇਸਜ ਫਰੀਦਕੋਟ ।