ਗਿੱਧਾ ਭੰਗੜਾ ਲੋਕ ਨਾਚ ਅਕੈਡਮੀ (ਦੋਰਾਹਾ) - ਜਸਪ੍ਰੀਤ ਕੌਰ ਮਾਂਗਟ

ਗਿੱਧੇ ਦੇ ਕੋਚ ਇਕਬਾਲ ਮੁਹੰਮਦ (ਬੇਗੋਵਾਲ) ਕਈ ਸਾਲਾਂ ਤੋਂ ਦੋਰਾਹਾ ਸ਼ਹਿਰ ਵਿੱਚ, ''ਗਿੱਧਾ-ਭੰਗੜਾ'' ਲੋਕ ਨਾਚ ਅਕੈਡਮੀ ਚਲਾ ਰਹੇ ਹਨ.........।  ਪਿੰਡ ਬੇਗੋਵਾਲ ਵਿਖੇ ਪਿਤਾ ਸਦੀਕ ਮੁਹੰਮਦ ਮਾਤਾ ਮੁਖਤਿਆਰੋ ਦੇ ਘਰ ਜਨਮੇਂ ਇਕਬਾਲ ਮੁਹੰਮਦ ਪੰਜ ਭੈਣਾ ਦਾ ਭਰਾ ਹੈ। ਆਪ ਤੋਂ ਵੱਡੇ ਵੀਰ ਦੇ ਆਸ਼ੀਰਵਾਦ ਅਤੇ ਛੋਟੇ ਵੀਰ ਐਮ ਰਹਿਮਾਨ ਦੀ ਗਾਇਕੀ ਨਾਲ ਬਹੁਤ ਹੀ ਮਾਣ-ਸਤਿਕਾਰ ਹਾਸਿਲ ਹੈ। ਦੋਰਾਹਾ ਸ਼ਹਿਰ ਵਿੱਚ ਸਾਲਾਂ ਤੋਂ ਚੱਲ ਰਹੀ ਅਕੈਡਮੀ 'ਚ ਦੂਰੋਂ-ਨੇੜਿਓ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਗਿੱਧੇ-ਭੰਗੜੈ ਦੀ ਸਿਖਲਾਈ ਲੈਣ ਆਉਂਦੇ ਹਨ............। ਇਕਬਾਲ ਮੁਹੰਮਦ ਆਪਣੇ ਗਿੱਧਾ ਗਰੁੱਪ ਨੂੰ ਲੈ ਕੇ ਵੱਖੋ-ਵੱਖਰੇ ਸਟੇਜ਼ ਸ਼ੋਅ ਕਰ ਚੁੱਕਾ ਹੈ। ਵਿਰਾਸਤ 'ਚ ਮਿਲੇ ਗੁਣ ਨਾਲ ਭਰਪੂਰ ਇਕਾਬਲ ਮੁਹੰਮਦ ਦੀ ਦੂਰ-ਦੂਰ ਤੱਕ ਪਹਿਚਾਣ ਬਣ ਚੁੱਕੀ ਹੈ ਕਿਉਂ ਕਿ ਇਹਨਾਂ ਦੇ ਗੀਤਾਂ-ਬੋਲੀਆਂ ਅਤੇ ਗਿੱਧੇ-ਭੰਗੜੇ ਦੀ ਗੂੰਜ਼ ਮਨਾਂ ਨੂੰ ਮੋਹ ਲੈਂਦੀ ਹੈ। ਮੁਟਿਆਰਾਂ ਇਹਨਾਂ ਦੀ ਅਕੈਡਮੀ ਤੋਂ ਗਿੱਧੇ ਦੀ ਸਿਖਲਾਈ ਲੈ ਕੇ ਸਭਿਆਚਰਕ ਪ੍ਰੋਗਰਾਮਾਂ 'ਚ ਭਾਗ ਲੈਂਦੀਆਂ ਹਨ। ਇਕਬਾਲ ਮੁਹੰਮਦ ਤੀਆ ਦੇ ਤਿਉਹਾਰ ਤੇ ਗਿੱਧੇ ਨਾਲ ਚਾਰ ਚੰਨ ਲਾਉਂਦੇ ਹਨ ਅਤੇ ਗੱਭਰੂਆਂ ਨੂੰ ਭੰਗੜੇ ਤੇ ਬੋਲੀਆਂ ਨਾਲ ਸਟੇਜਾਂ ਤੇ ਰੰਗ ਬੰਨਣ ਦਾ ਦਮ ਰੱਖਦੇ ਹਨ ਜੋ ਲੋਕਾਂ ਦੇ ਦਿਲਾਂ 'ਚ ਉਤਰਦਾ ਹੈ......। ਇਕਬਾਲ ਮੁਹੰਮਦ ਦੀ ਗਿੱਧਾਂ-ਭੰਗੜਾ ਲੋਕ ਨਾਚ ਅਕੈਡਮੀ  ਤੋਂ ਸਿਖਲਾਈ ਲੈ ਕੇ ਹੀਰੇ-ਮੋਤੀ ਚਮਕਦੇ ਰਹਿਣ.........।

ਜਸਪ੍ਰੀਤ ਕੌਰ ਮਾਂਗਟ
ਬੇਗੋਵਾਲ, ਦੋਰਾਹਾ (ਲੁਧਿਆਣਾ)
9914348246