ਰੱਬ ਨੂੰ ਪਾਉਣਾ ਸੋਖਾ ਏ - ਕਮਲੇਸ਼ ਸਿੰਮੀ

ਜੇ ਤੂੰ ਰੱਬ ਨੂੰ ਪਾਉਣਾ ਚਾਹੁੰਨਾ
ਬਣ ਜਾ ਝੱਲ ਬਲੱਲਾ ਤੂੰ

ਛੱਡ ਕੇ ਸਮਝਦਾਰੀ ਤੂੰ ਆਕੜ
ਪਿਆਰ ਦਾ ਬਣ ਜਾ ਬੁੱਲਾ ਤੂੰ

ਕਰ ਆਸ਼ਕੀ ਆਪਣੇ ਮਨ ਦੇ ਨਾਲ
ਛੱਡ ਦੇ ਹਉਮੈ ਦਾ ਪੱਲਾ ਤੂੰ

ਲੋਕ ਦਿਖਾਵਾ ਛੱਡ ਦੇ ਸੱਜਣਾ
ਭਾਵੇ ਹੋ ਜਾ ਕੱਲਾ ਤੂੰ

ਉੱਚੀ ਬੋਲਣ ਨਾਲ ਕੁਝ ਨੀ ਹੋਣਾ
ਆਪੇ ਵਿੱਚ ਸਮੋਜਾ ਤੂੰ

ਪੈਸੇ ਤੇ ਹੋ ਖੁਸ਼ ਨਾ ਹੁੰਦਾ
ਸਿਰ ਕਦਮਾਂ ਵਿੱਚ ਪਰੋ ਜਾ ਤੂੰ

ਪਹਿਰਾਵੇ ਸ ਭਲੋਕ ਦਿਖਾਵਾ
ਭਾਵੇ ਨੰਗਾ ਹੋ ਜਾ ਤੂੰ

ਆਊ ਵਾਰੀ ਉਹ ਮਿਲਣ ਦੀ ਆਊ
ਭਸ ਆਸ ਦੇ ਅੱਡੇ ਖਲੋ ਜਾ ਤੂੰ

ਕਮਲੇਸ਼ ਸਿੰਮੀ
ਦੋਰਾਹਾ