ਕਰਤਾਰਪੁਰ ਲਾਘਾਂ - ਸੁਖਪਾਲ ਸਿੰਘ ਗਿੱਲ

ਪੰਜਾਬ ਅਤੇ ਕੇਂਦਰੀ ਸਰਕਾਰ ਦੀ ਸੁਵੱਲੀ ਨਜ਼ਰ ਕਰਕੇ ਕਰਤਾਰਪੁਰ ਲਾਘਾਂ ਮੰਨਜ਼ੂਰ ਹੋਇਆ ਹੈ । ਦੋਵੇਂ ਸਰਕਾਰਾਂ ਸੰਗਤਾਂ ਵਿੱਚ ਪ੍ਰਸ਼ੰਸਾ ਦੀਆਂ ਪਾਤਰ ਵੀ ਬਣੀਆਂ ।    ਇਸ ਲਾਘੇਂ ਵਾਰੇ  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਈ ਤਰ੍ਹਾਂ ਦੇ ਸ਼ੰਕੇ ਆਪਣੇ ਭਾਸ਼ਨ ਵਿੱਚ ਦੂਰ ਕੀਤੇ ਸਨ । ਹੁਣ ਸਰਵਿਸ ਸੇਵਾ ਟੈਕਸ ਦਾ ਨਵਾਂ ਸੰਸਾ ਪੈਦਾ ਹੋਇਆ ਹੈ । ਇਸ ਪ੍ਰਤੀ ਵੀ ਮੁੱਖ ਮੰਤਰੀ ਸਾਹਿਬ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਲੋਕਾਂ ਦੀ ਆਸ ਵੀ ਹੈ ਕਿ ਕੇਂਦਰ  ਸਰਕਾਰ ਇਸਦਾ ਸਾਜਗਰ ਹੱਲ ਲੋਕਾਂ ਦੀ ਝੋਲੀ ਪਾਵੇਗੀ । ਕੂਟਨੀਤਕ ਸੰਬੰਧਾਂ ਕਰਕੇ ਜੇ ਫਿਰ ਵੀ ਕੋਈ ਅੜਚਨ ਆਉਂਦੀ ਹੈ , ਤਾਂ ਇਸ ਸੇਵਾ ਟੈਕਸ ਨੂੰ ਚੁਕਾਉਣ ਲਈ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ  ਖੁਦ ਅੱਗੇ ਆਵੇ । ਇਸ ਨਾਲ ਸੰਗਤਾਂ ਤੇ ਬੋਝ ਘਟੇਗਾ । ਸੇਵਾ ਟੈਕਸ ਦੇ ਸੰਸੇ ਨੇ ਉਪਰਾਲਿਆ ਨੂੰ ਫਿੱਕਾ ਕੀਤਾ ਹੈ । ਹੁਣ ਸਮਾਂ ਆ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਸਰਕਾਰਾਂ ਮਿਲਜੁਲ ਕੇ ਸਾਜਗਰ ਹੱਲ ਦਾ ਤੋਹਫਾ ਸੰਗਤ ਦੀ ਝੋਲੀ ਪਾਵੇ । 
   ਸੰਪਾਦਕ ਦੀ ਡਾਕ

ਸੁਖਪਾਲ ਸਿੰਘ ਗਿੱਲ
9878111445