ਵਿਕਲਾਂਗਤਾ-ਇੱਕ ਚੁਣੌਤੀ ਅਤੇ ਸਮਾਧਾਨ - ਪੂਜਾ ਸ਼ਰਮਾ  

ਵਿਕਲਾਂਗਤਾ ਸ਼ਬਦ ਦਾ ਅਰਥ ਸਧਾਰਨ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਜਦੋਂ ਕਿਸੇ  ਵਿਅਕਤੀ ਦਾ ਕੋਈ ਅੰਗ ਕੰਮ ਨਾ ਕਰਦਾ ਹੋਵੇ ਭਾਵ ਸ਼ਰੀਰ ਦੇ ਕਿਸੇ ਅੰਗ ਵਿੱਚ ਵਿਕਰਤੀ  ਹੋਵੇ। ਵਿਕਲਾਂਗਤਾ ਜਨਮ ਤੌਂ ਵੀ ਹੋ ਸਕਦੀ ਹੈ ਅਤੇ ਬਾਅਦ ਵਿੱਚ ਵੀ ਕਿਸੇ ਦੁਰਘਟਨਾ  ਕਾਰਨ ਵੀ ਹੋ ਸਕਦੀ ਹੈ । ਆਮ ਤੌਰ ਤੇ ਬੁਢਾਪੇ ਵਿੱਚ ਵਿਅਕਤੀ ਦੇ ਅੰਗ ਕੰਮ ਕਰਨ ਤੋਂ  ਅਸਮਰਥ ਹੋ ਜਾਂਦੇ ਹਨ ਉਸ ਵੇਲੇ ਵੀ ਵਿਕਲਾਂਗਤਾ ਹੋ ਸਕਦੀ ਹੈ।ਵਿਕਲਾਂਗਤਾ ਇੱਕ ਬਹੁਤ
   ਵੱਡੀ ਚੁਣੌਤੀ ਹੈ ਸਭ ਤੋਂ ਪਹਿਲਾਂ ਉਸ ਮਨੁੱਖ ਲਈ ਜੋ ਇਸ ਤੋਂ ਗ੍ਰਸਤ ਹੈ। ਉਹ ਇੱਕ  ਆਮ ਮਨੁੱਖ ਦੀ ਜਿੰਦਗੀ ਨਹੀਂ ਜੀ ਸਕਦਾ । ਉਸਦੇ  ਸਰੀਰ ਦੇ ਕਿਸੇ ਵੀ ਅੰਗ ਦੀ ਅਸਮਰਥਤਾ  ਉਸਨੂੰ ਬਾਕੀ ਮਨੁੱਖਾਂ ਤੋਂ ਵੱਖ ਕਰ ਦਿੰਦੀ ਹੈ। ਨਤੀਜੇ ਵਜੋਂ ਉਹ ਹੀਣ ਭਾਵਨਾ ਦਾ  ਸ਼ਿਕਾਰ  ਹੋ  ਜਾਂਦਾ  ਹੈ  । ਉਸ  ਮਨੁੱਖ  ਦੇ  ਜੀਵਨ  ਦਾ  ਹਰ  ਪਲ ਉਸ  ਲਈ  ਚੁਣੋਤੀ  ਬਣਿਆ  ਰਹਿੰਦਾ ਹੈ ।
   ਦੂਸਰੀ ਚੁਣੋਤੀ ਉਸ ਪਰਿਵਾਰ ਲਈ ਹੁੰਦੀ ਹੈ ਜਿਸ ਵਿੱਚ ਕਿਸੇ ਅਪਾਹਜ ਵਿਅਕਤੀ ਦਾ  ਜਨਮ ਹੁੰਦਾ ਹੈ । ਉਸ ਪਰਿਵਾਰ ਦਾ ਹਰ ਵਿਅਕਤੀ ਹਮੇਸ਼ਾ ਮਾਨਸਿਕ ਬੋਝ ਨੂੰ ਲੈ ਕੇ   ਜਿਊਂਦਾ   ਹੈ   ।   ਇੱਕ   ਤਾਂ   ਅਪਾਹਜ   ਵਿਅਕਤੀ   ਦੇ   ਪਾਲਣ   ਪੋਸ਼ਣ   ਵਿੱਚ   ਆ   ਰਹੀਆਂ   ਸਮੱਸਿਆਵਾਂ  ਤੋ  ਜੂਝਣਾ  ਪੈਂਦਾ  ਹੈ  ।  ਦੂਸਰਾ  ਉਸ  ਬੱਚੇ   ਦੇ  ਭਵਿੱਖ  ਨੂੰ  ਲੈ  ਕੇ   ਪਰਿਵਾਰ ਵਿੱਚ ਹਮੇਸ਼ਾ ਡਰ ਅਤੇ ਚਿੰਤਾ ਦਾ ਵਾਸ ਹੁੰਦਾ ਹੈ ।
   ਤੀਸਰੀ ਚੁਣੌਤੀ ਵਿਕਲਾਂਗ ਵਿਅਕਤੀ ਲਈ ਸਮਾਜ ਹੈ । ਸਮਾਜ ਦਾ ਨਜ਼ਰੀਆ ਇੱਕ ਵਿਕਲਾਂਗ ਲਈ ਵਧੀਆ ਨਹੀਂ ਹੈ। ਉਸਨੂੰ ਜਨਮ ਤੋਂ ਹੀ ਨਕਾਰਾ ਮੰਨ ਲਿਆ ਜਾਂਦਾ ਹੈ । ਉਸਦੀ ਅਸਮਰਥਾ ਲਈ ਉਸਦਾ ਮਖੌਲ ਉਡਾਇਆ ਜਾਂਦਾ ਹੈ ।ਕਦੇ ਉਹ ਲੋਕਾਂ ਲਈ ਦਯਾ ਦਾ ਪਾਤਰ ਹੁੱੰਦਾ ਹੈ ਤੇ ਕਦੇ ਨਫਰਤ ਦਾ । ਸਮਾਜ ਉਸ ਨੂੰ ਖਿੜੇ ਮੱਥੇ ਸਵੀਕਾਰ ਨਹੀਂ ਕਰਦਾ ਬਲਕਿ ਉਸ ਦੀ ਹੋਂਦ ਨੂੰ ਹਰ ਪਲ ਚੁਣੌਤੀ ਦਿੱਤੀ ਜਾਂਦੀ ਹੈ । ਸਮਾਜ ਦਾ ਵਤੀਰਾ ਵਿਕਲਾਂਗ ਲਈ ਬਹੁੱਤ ਬੇਰੁਖਾ ਅਤੇ ਸੰਵੇਦਨਹੀਣ ਹੁੰਦਾ ਹੈ । ਜਿਸ ਦੇ ਨਤੀਜੇ ਵਜੋਂ ਇੱਕ ਵਿਕਲਾਂਗ ਵਿਅਕਤੀ ਦਾ ਮਨੋਬਲ ਗਿਰਦਾ ਰਹਿੰਦਾ ਹੈ ਅਤੇ ਕਦੇ ਕਦੇ ਉਹ ਆਤਮਹੱਤਿਆ ਵਰਗੇ ਘਿਨੌਣੇ ਕੰਮ ਕਰਨ ਦੀ ਵੀ ਕੋਸ਼ਿਸ਼ ਕਰਦਾ ਹੈ ।ਇੱਕ ਤਾਂ ਪਹਿਲਾਂ ਹੀ ਉਹ ਸ਼ਰੀਰਕ ਅਤੇ ਮਾਨਸਿਕ   ਵੇਦਨਾ   ਭੋਗ   ਰਿਹਾ   ਹੁੱੰਦਾ   ਹੈ   ਉਸ   ਉੱਤੇ   ਬਾਰ-ਬਾਰ   ਅਪਮਾਨ   ਅਤੇ ਬੇਰੁਖੀ ਉਸਨੰੂੰ ਮਾਨਸਿਕ ਰੂਪ ਵਿੱਚ ਹੋਰ ਜਖਮੀ ਕਰ ਦਿੰਦੀ ਹੈ ।
   ਚੌਥੀ ਚੁਣੌਤੀ ਸਰਕਾਰ ਦਾ ਰਵੱਈਆ ਅਤੇ ਨੀਤੀਆਂ ਹਨ । ਸਰਕਾਰ ਜੋ ਵੀ ਨੀਤੀਆਂ ਅਪਾਹਜ ਲੋਕਾਂ ਦੀ ਭਲਾਈ ਲਈ ਬਣਾaੁਂਦੀ ਹੈ ਉਹ ਸਹੀ ਰੂਪ ਵਿੱਚ ਵਿਕਲਾਂਗ ਲੋਕਾਂ ਤੱਕ   ਨਹੀਂ   ਪਹੁੰਚਦੀਆਂ   ।   ਜਿਆਦਾਤਰ   ਵਿਕਲਾਂਗ   ਸਰਕਾਰ   ਦੁਆਰਾ   ਦਿੱਤੀਆਂ   ਗਈਆਂ   ਸੁਵਿਧਾਵਾਂ ਤੋਂ ਵਾਂਝੇ ਰਹਿ ਜਾਂਦੇ ਹਨ ।ਵਿਕਲਾਂਗਤਾ ਇੱਕ ਅਜਿਹਾ ਅਭਿਸ਼ਾਪ ਹੈ ਜਿਸਨੂੰ   ਵਿਅਕਤੀ ਸਾਰੀ ਜਿੰਦਗੀ ਭੋਗਦਾ ਹੈ । ਪਰ ਜੇ ਵਿਅਕਤੀ ਨਿੱਜੀ ਰੂਪ ਵਿੱਚ ਆਤਮ ਵਿਸ਼ਵਾਸ ਅਤੇ  ਦ੍ਰਿੜ ਨਿਸ਼ਚਾ ਪੈਦਾ ਕਰ ਲਵੇ ਤਾਂ ਵੱਡੀ ਤੋਂ ਵੱਡੀ ਚੁਣੌਤੀ ਨੂੰ ਵੀ ਜਿੱਤਿਆ ਜਾ ਸਕਦਾ  ਹੈ।ਇੱਕ ਸ਼ਰੀਰਕ ਰੂਪ ਵਿੱਚ ਵਿਕਲਾਂਗ ਵਿਅਕਤੀ ਲਈ ਆਤਮਨਿਰਭਰ ਹੋਣ ਅਤੇ ਜਿੰਦਗੀ ਦੀਆਂ  ਮੁਸ਼ਕਿਲਾਂ ਸਹਿਣ ਵਿੱਚ ਵਿੱਦਿਆ ਬਹੁੱਤ ਵੱਡੀ ਭੂਮਿਕਾ ਨਿਭਾਉਂਦੀ ਹੈ । ਵਿੱਦਿਆ ਇੱਕ ਉਹ ਵਡਮੁੱਲਾ ਗਹਿਣਾ ਹੈ ਜਿਸ ਨਾਲ ਇਕ ਵਿਕਲਾਂਗ ਸਮਾਜ ਵਿੱਚ ਮਾਣਯੋਗ ਥਾਂ ਪ੍ਰਾਪਤ ਕਰ  ਸਕਦਾ ਹੈ । ਮਜਬੂਤ ਇੱਛਾ ਸ਼ਕਤੀ ਅਤੇ ਵਿੱਦਿਆ  ਦੇ ਭਰੋਸੇ ਆਤਮ ਨਿਰਭਰ ਬਣਿਆ ਜਾ   ਸਕਦਾ ਹੈ ਅਤੇ ਸਨਮਾਨ ਭਰੀ ਜਿੰਦਗੀ ਵਤੀਤ ਕੀਤੀ ਜਾ ਸਕਦੀ ਹੈ ।
   ਪਰਿਵਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਵਿਕਲਾਂਗ ਬੱਚੇ ਨੂੰ ਜਿੰਨਾ ਸੰਭਵ ਹੋ ਸਕੇ ਅਜਿਹਾ ਵਾਤਵਰਣ ਮੁਹੱਈਆ ਕਰਵਾਇਆ ਜਾਵੇ ਕਿ ਉਹ ਬੱਚਾ ਖੁਦ ਨੂੰ ਦੂਜਿਆਂ ਤੋ   ਅਲੱਗ ਨਾ ਸਮਝੇ । ਵਿਸ਼ੇਸ਼ ਤੌਰ ਤੇ ਉਸ ਦੀ ਪੜਾਈ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਅਤੇ ਉਸ ਨਾਲ ਕੋਈ ਭੇਦਭਾਵ  ਨਾ ਕੀਤਾ ਜਾਵੇ । ਸਗੋਂ ਉਸਦੀ ਸਰੀਰਕ ਕਮਜੋਰੀ ਨੂੰ ਉਸਦੀ ਤਾਕਤ ਦੇ ਰੂਪ ਵਿੱਚ  ਸਵੀਕਾਰ ਕਰਨ  ਵਿੱਚ ਸਹਾਈ ਹੋਣਾ ਚਾਹੀਦਾ  ਹੈ । ਪਹਿਲੀ ਇਕਾਈ   ਪਰਿਵਾਰ  ਹੀ  ਹੈ ਜਿਹੜੀ ਵਿਕਲਾਂਗ   ਵਿਅਕਤੀ  ਦਾ ਆਤਮ  ਵਿਸ਼ਵਾਸ   ਬਨਾਉਣ  ਵਿੱਚ  ਮਜ਼ਬੂਤ ਨੀਂਵ ਦਾ ਕੰਮ ਕਰਦੀ ਹੈ।
   ਸਮਾਜ ਦੀ ਨੈਤਿਕ ਜਿੰਮੇਵਾਰੀ ਬਣ ਜਾਂਦੀ ਹੈ ਕਿ ਵਿਕਲਾਂਗ ਵਿਅਕਤੀਆਂ ਨਾਲ ਭੇਦ-ਭਾਵ ਦੀ ਭਾਵਨਾ ਨਹੀਂ ਸਗੋਂ ਪਿਆਰ ਅਤੇ ਸਹਿਯੋਗ ਦੀ ਭਾਵਨਾ ਨਾਲ ਵਤੀਰਾ ਕਰਨ । ਮਾਨਸਿਕ ਰੂਪ ਵਿੱਚ ਵਿਕਲ਼ਾਂਗ ਵਿਅਕਤੀ ਦਾ ਜੀਵਨ ਸਰੀਰਕ ਪੱਖੋ ਵਿਕਲਾਂਗ ਨਾਲੋ ਵੀ ਜਿਆਦਾ ਦੁਖਦਾਈ   ਹੁੰਦਾ   ਹੈ   ।ਇਸ   ਲਈ   ਸਰੀਰਕ   ਅਤੇ   ਮਾਨਸਿਕ   ਦੋਵੇ   ਤਰਾਂ   ਦੇ   ਅਸਮਰਥ   ਵਿਅਕਤੀਆਂ   ਦੀ  ਸਹਾਇਤਾ ਕਰਨਾ, ਉਨਾ ਨੂੰ ਹਮੇਸ਼ਾ ਉਤਸ਼ਾਹਿਤ ਕਰਨਾ, ਉਨ੍ਹਾ ਦੁਆਰਾ ਕੀਤੇ ਛੋਟੇ ਛੋਟੇ ਯਤਨਾਂ ਦੀ ਵੀ ਸ਼ਲਾਘਾ ਕਰਨਾ ਤਾਂਕਿ ਉਹਨਾ ਦਾ ਆਤਮ ਵਿਸ਼ਵਾਸ ਵੱਧ ਸਕੇ ਅਤੇ ਉਹਨਾ ਨੂੰ ਸਵੈਰੁਜਗਾਰ ਜਾਂ ਆਤਮ ਨਿਰਭਰ ਹੋਣ ਦੇ ਮੋਕੇ ਪ੍ਰਦਾਨ ਕਰਨਾ ਵੀ ਸਮਾਜ ਦੀ ਜਿੰਮੇਵਾਰੀ ਹੈ। ਖਾਸ ਤੋਰ ਤੇ ਸਮਾਜ ਦੇ ਰਵੱਈਏ ਦੇ ਬਦਲਣ ਦੀ ਲੋੜ ਹੈ ਤਾਂ ਜੋ  ਪਹਿਲਾਂ ਤੋਂ ਹੀ ਤ੍ਰਾਸਦੀ ਭੋਗਦਾ ਵਿਅਕਤੀ ਹੋਰ ਦੁੱਖ ਨਾਲ ਪੀੜਤ ਨਾ ਹੋਵੇ । ਸਮਾਜ  ਂਘੌ ਦੇ ਰੂਪ ਵਿੱਚ ਆਪਣੀ ਜਿੰਮੇਵਾਰੀ ਨਿਭਾ ਸਕਦਾ ਹੈ ।
   ਸਰਕਾਰ ਦੀ ਜਿੰਮੇਵਾਰੀ ਇਹ ਹੈ ਕਿ ਵਿਕਲਾਂਗ ਵਿਅਕਤੀ ਉਸ ਦਾ ਹੀ ਅੰਗ ਅਤੇ ਨਾਗਰਿਕ ਹਨ।ਉਹਨਾਂ ਨੂੰ ਬਾਕੀ ਨਾਗਰਿਕਾਂ ਵਾਂਗ ਸਮਾਨ ਅਧਿਕਾਰ ਦੇਣ ਦੇ ਨਾਲ-ਨਾਲ ਉਹਨਾਂ   ਨੂੰ   ਆਤਮ-ਨਿਰਭਰ   ਬਨਾਉਣ   ਵਿੱਚ   ਅਹਿਮ   ਭੂਮਿਕਾ   ਅਦਾ   ਕਰੇ।ਸਮੇਂ-ਸਮੇਂ   ਤੇ   ਉਹਨਾਂ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਹੋਇਆਂ ਨੀਤੀਆਂ ਉਲੀਕੀਆਂ ਜਾਣੀਆਂ   ਚਾਹੀਦੀਆਂ   ਹਨ   ਅਤੇ   ਇਹਨਾਂ   ਨੂੰ   ਗਰਾਉਂਡ   ਲੈਵਲ   ਤੇ   ਪੀੜਤ   ਵਿਅਕਤੀਆਂ   ਤੱਕ
   ਮੁਹੱਈਆ ਵੀ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ । ਮਾਨਸਿਕ ਵਿਕਲਾਂਗ ਵਿਅਕਤੀਆਂ   ਲਈ ਵੱਖ-ਵੱਖ ਖੇਤਰਾਂ ਵਿੱਚ ਮਾਨਸਿਕ ਵਿਕਲਾਂਗ ਕੇਂਦਰ ਖੋਲੇ ਜਾਣੇ ਚਾਹੀਦੇ ਹਨ ।ਇਕਲੂਜਿਵ   ਐਜੂਕੇਸ਼ਨ (ੀਨਚਲੁਸਵਿe ਓਦੁਚaਟਿਨ)  ਨੂੰ ਪ੍ਰਮੁੱਖਤਾ ਦੇਣੀ ਚਾਹੀਦੀ ਹੈ । ਤਾਂ ਜੋ ਸਮਾਜ   ਦਾ ਅਪਾਹਜਾਂ ਪ੍ਰਤੀ ਵਿਤਕਰੇ ਦੀ ਭਾਵਨਾ ਖਤਮ ਹੋਵੇ । ਹਰ ਪਬਲਿਕ ਥਾਂ ਜਿਵੇਂ ਬਸ ਅੱਡਾ,   ਰੇਲਵੇ   ਸਟੇਸ਼ਨ,   ਬੈਂਕ,   ਹਸਪਤਾਲ,   ਸ਼ਾਪਿੰਗ   ਕੰਪਲੈਕਸ,   ਧਾਰਮਿਕ   ਥਾਵਾਂ   ਆਦਿ   ਤੇ   ਵਿਕਲਾਂਗ   ਵਿਅਕਤਆਂ   ਦੀ   ਪਹੁੰਚ   ਸੁਖਾਲੀ   ਹੋਣੀ   ਚਾਹੀਦੀ   ਹੈ   ।   ਰੈਂਪ   ਅਤੇ   ਵਿਸ਼ੇਸ਼   ਟੁਆਇਲਟਸ ਦੀ ਵਿਵਸਥਾ ਹਰ ਥਾਂ ਤੇ ਹੋਣੀ ਚਾਹੀਦੀ ਹੈ । ਇੱਥੋਂ ਤੱਕ ਕਿ ਹੋਟਲ, ਰਿਜਾਰਟ   ਆਦਿ ਵਿੱਚ ਵੀ ਇਹ ਸੁਵਿਧਾ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ  ਸਰਕਾਰ ਨੂੰ ਚਾਹੀਦਾ ਹੈ   ਕਿ ਵਿਕਲਾਂਗ ਵਿਅਕਤੀਆਂ ਦੀ ਯੋਗਤਾ ਨੂੰ ਮੁੱਖ ਰੱਖਦਿਆਂ ਹੋਇਆਂ ਉਹਨਾਂ ਨੂੰ   ਵੱਧ ਤੋਂ ਵੱਧ ਨੌਕਰੀਆਂ ਦਿੱਤੀਆਂ ਜਾਣ ਤਾਂ ਜੋ ਉਹ ਆਪਣੇ ਪਰਿਵਾਰ ਤੇ ਬੋਝ ਨਾ ਬਨਣ   ਬਲਕਿ ਖੁਦ ਦੂਜਿਆਂ ਨੂੰ ਪਾਲਣ ਦੇ ਸਮਰੱਥ ਬਣ ਜਾਣ ।
   ਅੰਤ ਵਿੱਚ ਮੈਂ ਇਹ ਹੀ ਕਹਿਣਾ ਚਾਹਾਂਗੀ ਕਿ ਵਿਕਲਾਂਗਤਾ ਇਕ ਸਰਾਪ ਜਰੂਰ ਹੈ ਪਰ   ਅਗਰ ਮਾਤਾ  ਪਿਤਾ ਅਤੇ ਸਰਕਾਰ ਸਹੀ ਭੂਮਿਕਾ ਨਿਭਾਉਣ, ਸਮਾਜ ਦਾ ਉਹਨਾਂ ਪ੍ਰਤੀ   ਨਜ਼ਰੀਆ ਅਤੇ ਰਵੱਈਆ ਬਦਲ ਜਾਵੇ ਅਤੇ ਪੀੜਤ ਵਿਅਕਤੀ ਵਿੱਚ ਆਤਮ ਵਿਸ਼ਵਾਸ ਪੈਦਾ ਹੋ   ਜਾਵੇ ਅਤੇ ਉਹ ਆਪਣੇ ਆਪ ਨੂੰ ਸਿੱਖਿਅਤ ਕਰ ਲਵੇ ਤਾਂ ਉਹ ਇੱਕ ਉਪਯੋਗੀ ਜੀਵਨ  ਵਤੀਤ   ਕਰ   ਸਕਦਾ   ਹੈ।ਸਰੀਰਕ   ਵਿਕਲਾਂਗਤਾ   ਕਿਸੇ   ਨੂੰ   ਨੁਕਸਾਨ   ਨਹੀਂ   ਪਹੁੰਚਾਦੀ   ਪਰ   ਮਾਨਸਿਕ ਵਿਕਲਾਂਗਤਾ ਅਰਥਾਤ ਮਾੜੀ ਸੋਚ ਸਮਾਜ ਨੂੰ ਹੋਰ ਨਿਘਾਰ ਵੱਲ ਲੈ ਕੇ ਜਾਂਦੀ ਹੈ ।
   ਆਉ ਅਸੀਂ ਵਿਕਲਾਂਗ ਵਿਅਕਤੀਆਂ ਦੇ ਵੱਲ ਪਿਆਰ ਅਤੇ ਸਹਿਯੋਗ ਦਾ ਹੱਥ ਵਧਾਈਏ ਅਤੇ   ਉਨ੍ਹਾਂ ਨੂੰ ਮਾਨਸਿਕ ਤੌਰ ਤੇ ਸਵੀਕਾਰੀਏ, ਤਾਂ ਜੋ ਉਹ ਹੀਣ ਭਾਵਨਾ ਚੋਂ ਬਾਹਰ ਨਿਕਲ   ਕੇ ਸਨਮਾਨਯੋਗ ਜੀਵਨ ਜੀ ਸਕਣ ।

ਪੂਜਾ ਸ਼ਰਮਾ  
ਲੈਕਚਰਾਰ (ਅੰਗ੍ਰੇਜ਼ੀ)
   ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ
   ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ)