ਵਾਰੇ ਨਿਆਰੇ ਹੋ ਗੇ - ਰਣਜੀਤ ਕੌਰ ਤਰਨ ਤਾਰਨ

ਕਿਆ ਨਜ਼ਾਰੇ ਨੇ
ਵਾਰੇ ਨਿਆਰੇ ਨੇ ॥ਨਹੀਂ ਰੀਸਾਂ ਬਈ ਸਾਡੇ ਪੰਜਾਬ ਦੀਆਂ------------------------                     ਦੁਪੱਟੇ ਲਹਿੰਦੇ,ਪੱਗਾਂ ਉਡਦੀਆਂ...............
ਜੀਤੀ-ਕਮਲਾ ਕਿਥੇ ਚਲੀ ਏਂ ?
ਕਮਲਾ-ਮੈਂ ਚਲੀ ਸੀ ਨੌਕਰੀ ਦੀ ਤਲਾਸ਼ ਵਿੱਚ
ਜੀਤੀ-ਨੌਕਰੀ ਦੀ ਤਲਾਸ਼! ਤੂੰ ਕਮਲਾ ਨਹੀਂ ਕਮਲੀ ਏਂ ਨੌਕਰੀ ਕੀ ਕਰਨੀ ਹੁਣ ਤੂੰ ਹੁਣ ਤੇ ਕਾਂਗਰਸ ਆ ਗਈ ਆਪਣੇ ,ਆਪਣੇ ਪੰਜਾਬ ਵਿੱਚ,ਤੂੰ ਬਜਟ ਸੁਣਿਆ ਵੇਖਿਆ ਟੀ ਵੀ ਤੇ 2017 ਦਾ?
ਨਵੇਂ ਵਿੱਤ ਮੰਤਰੀ ਨੇ ਕੀ ਕੀ ਦਿੱਤਾ,ਤੇਰੇ ਵਰਗੇ 17 - 17 ਡਿਗਰੀਆਂ ਚੁੱਕੀ ਫਿਰਦਿਆਂ ਨੂੰ?
ਕੀ ਕੀ ਦੇ ਦਿੱਤਾ? ਭੈੇਣੇ ਕੀ ਸੱਭ ਪਾੜਿਆਂ ਨੂੰ ਨੌਕਰੀਆਂ ਮਿਲਣਗੀਆਂ?
ਜੀਤੀ-ਨੌਕਰੀਆਂ ਦੀ ਕੀ ਪੁਛਦੀ ਐਂ,ਸਮਾਰਟ ਫੋਨ ਦੇ ਤੇ ਸਾਰੇ ਨੌਜੁਆਨ ਬੇਰੇਜ਼ਗਾਰਾਂ ਨੂੰ।ਬੇਰੁਜਗਾਰੀ ਹਜ਼ਮ,ਭੁੱਖ ਤੋਂ ਪ੍ਰਹੇਜ਼,ਕਪੜੇ ਤੋਂ ਗੁਰੇਜ਼,ਗਰਮ ਸਰਦ ਤੋਂ ਬਚਾਓ ਲਈ ਸਿਰ ਤੇ ਵਿੱਤ ਮੰਤਰੀ ਦਾ ਹੱਥ।ਸਮਾਰਟ ਫੋਨ ਮਤਲਬ ਪੂਰੀ ਦੁਨੀਆਂ ਮੁੱਠੀ ਵਿੱਚ,ਹੋਰ ਕੀ ਚਾਹੀਦਾ ਪਾੜ੍ਹਿਓ,ਵਾਰੇ ਨਿਆਰੇ ਹੋਗੇ
ਕਮਲਾ-ਫਿੱਟ ਘੱਟਾ ਤੇਰੇ ....
ਜੀਤੀ-ਹੋਰ ਸੁਣ ਕਿਸਾਨਾਂ ਦੇ ਕਰਜ਼ੇ... ( ਸੀਤਾ ਵਿਚੋਂ ਹੀ)
ਸੀਤਾ-ਅਰੁਣ ਜੇਤਲੀ ਨੇ ਤੇ ਸਿਰੇ ਤੋਂ ਹੀ ਨਾਂਹ ਕਰ ਦਿੱਤੀ,ਕਰਜ਼ਾ ਮਾਫ਼ ਨ੍ਹੀ ਹੋਣਾ ਚਾਹੀਦਾ।
ਜੀਤੀ-ਜੇਤਲੀ ਨੇ ਨਾਹ ਕੀਤੀ,ਆਪਣਿਆਂ ਨੇ ਤੇ ਵੋਟ ਦਾ ਮੁੱਲ ਮੋੜ ਦਿੱਤਾ,ਪੱਕਾ ਇਰਾਦਾ ਪੂਰਾ ਵਾਅਦਾ,ਕਿਸਾਨਾ ਦੇ ਕਰਜ਼ੇ ਮਾਫ.....(ਹਾਂ ਕਿਸਾਨਾਂ ਨੂੰ ਪੂਰੀ ਬਿਜਲੀ ਮਾਫ਼)
ਸੀਤਾ-ਬਹਿ ਜਾ ਚੁੱਪ ਕਰਕੇ,14285 ਰੁਪਏ ਇਕ ਜਣੇ ਨੂੰ ਮਾਫ,ਬਾਕੀ ਸਾਰੇ ਦੋ ਸਾਲ ਵਿੱਚ ਦੇਣੈ! ਕਿਸਾਨ ਵੀ ਤੇ ਭਾਈਏ ਦਾ ਰਾਜ ਬਣਾਈ ਫਿਰਦੇ,ਕਰਜ਼ਾ ਟਰੇਕਟਰ ਲਈ ਲੈਂਦੇ ਤੇ ਖਰਚਾ ਮੁੰਡੇ ਦੇ ਵਿਆਹ ਤੇ ਕਰ ਦੇਂਦੇ।ਬਿਜਲੀ ਪਾਣੀ ਮੁਫ਼ਤ, ਕਿਸਾਨਾਂ ਦਾ ਤੇ ਮੋਟੋ-"ਨਸ਼ਾ ਖਾਓ,ਪੀਓ ਲਓ ਆਨੰਦ,ਚਾਰ ਦਿਨ ਅੇੈਸ਼ ਦੇ.. ਚਾਰ ਦਿਨ ਸ਼ੌਂਕ ਦੇ ਮਗਰੋਂ ਕੁੱਤੇ ਭੋੌਂਕਦੇ"-
ਤੇ ਕੁੱਤੇ ਭੌਂਕਦੇ ਹੀ ਹੁੰਦੇ ਹੋਰ ਉਹ ਗਾਉਣ ਲਗ ਪੈਣ?
ਕਮਲਾ-ਵੋਟਾਂ ਵੇਲੇ ਤੇ ਮੋਟਰ ਸੈਕਲ ਵੰਡੇ ਸੀ ਤੇ ਹੁਣ ਸਮਾਰਟ ਫੋਨ ?ਵੋਟ ਬਦਲੇ ਕਾਰ ਤੇ ਚਾਹੀਦੀ ਸੀ
ਦੋ ਹਜਾਰ ਪੱਕੇ ਕਮਰੇ ਮਿਲਣੈ,ਬਿਜਲੀ ਮੁਫ਼ਤ,ਸਮਾਰਟ ਫੋਨ ਮੁਫ਼ਤ,ਪੱਖਾ ਚਲਾਓ ਸੌਂ ਜਾਓ,'ਸਦਾ ਲਈ'
ਉਚੇਚੇ ਧਿਆਨ ਯੋਗ ਹੈ ਕਿ ਪੰਜਾਬ ਦੇ ਵਿੱਤ ਮੰਤਰੀ ਨੇ ਕੇਂਦਰੀ ਵਿੱਤ ਮੰਤਰੀ ਦੀ ਤਰਜ਼ ਤੇ ਮੁਨਾਖਿਆਂ ਨੂੰ ਆਇਨੇ,ਤੇ ਗੰਜਿਆਂ ਨੂੰ ਕੰਘੀਆਂ ਵੰਡਣ ਲਈ ਇਕ ਵੱਡੀ ਕੰਪਨੀ ਨੂੰ ਦੋ ਅਰਬ ਰਾਖਵੇਂ ਰਖਾ ਦਿੱਤੇ ਹਨ।ਹੈ ਨਾਂ ਪੰਜਾਬ ਦਾ ਮਾਣ ਪੰਜਾਬ ਦੀਆਂ ਸਿਫ਼ਤਾਂ ਪੂਰੇ ਦੇਸ਼ ਵਿੱਚ.......
ਸਾਰੇ  ਮਹਿਕਮਿਆਂ ਦੇ ਦਫ਼ਤਰਾਂ ਵਿਚ ਖਾਲੀ ਕੁਰਸੀਆਂ ਪਈਆਂ,ਪੰਜਾਬ ਰੋਡਵੇਜ਼ ਖਤਮ..ਰੇਲਵੇ ਮਾਲ ਗੱਡੀ ਇਤਿਹਾਸ ਹੋਣ ਵਾਲੀ ਹੈ,ਪੋਸਟ ਆਫਿਸ ਨਾਂ ਮਾਤਰ ਹੈ।
ਪਈਆਂ ਰਹਿਣ ਦੇ ਖਾਲੀ ਹੁਣ ਬੰਦਿਆਂ ਦੀ ਨ੍ਹੀ ਲੋੜ,ਡੀਜੀਟਲ ਇੰਡੀਆ ਸਮਾਰਟਫੋਨ ਜਿੰਦਾਬਾਦ, ਸਰਕਾਰੀ ਬੱਸਾਂ ਚਲਾ ਕੇ ਕੀ ਲੱਭਣਾ,ਕਾਰਪੋਰੇਟ ਤੋਂ ਬੜਾ ਬੜਾ ਫੰਡ ਮਿਲ ਜਾਣੈ।ਦੂਰ ਦੀ ਸੋਚਦੇ ਸਾਡੇ ਪਿਆਰੇ ਨੇਤਾ,ਪ੍ਰਾਣ ਜਾਏ ਪਰ ਤਖ਼ਤ ਨਾ ਜਾਏ'।
ਸੀਤਾ-ਇਹਨਾਂ ਦੇ ਪ੍ਰਾਣਾਂ ਨੇ ਤੇ ਯਮਰਾਜ ਨਾਲ ਵੀ ਇੱਟੀ ਸਿੱਟੀ ਮੁਕਾਈ ਐ,ਬੋਤਲ ਚ ਤੋਤਾ....
ਬੋਤਲ ਵਿਚਲਾ ਦੁੱਧ ਵਿੱਚ ਨਾ ਪਾਣੀ ਅਸਲੀ ਹੈ ਤੇ ਨਾ ਦੁੱਧ ਅਸਲੀ ਹੈ ਤੇ ਇਹ ਧੰਧਾ ਉਰੂਜ਼ ਤੇ ਹੇ ਇਸ ਵਕਤ।
"" ਆਸਾਂ ਦੀ ਘੂੰਮਣ ਘੇਰੀ ਵਿੱਚ ਵਕਤ ਗੁਜਾਰੀ ਜਾਨੇ ਹਾਂ
ਰਾਜਨੀਤੀ ਦੇ ਲਾਰੇ ਲੱਪਿਆਂ ਤੋਂ ਉਮਰਾਂ ਵਾਰੀ ਜਾਨੇ ਹਾਂ॥

ਰਣਜੀਤ ਕੌਰ ਤਰਨ ਤਾਰਨ।

27 June 2017