ਕਵਿਤਾ - ਸ਼ਿਵਨਾਥ ਦਰਦੀ

ਇੱਕ  ਜੀਅ  ਕਰਦਾ  ਮੈ ,
ਹਰ ਅੱਖ  ਚੋ ਪਾਰ ਹੋ ਜਾਵਾਂ ,
ਜੋ ਮਹਿਕੇ ਹਰ ਦਿਲ ਵਿੱਚ ,
ਫੁੱਲਾਂ ਵਰਗਾ ਪਿਆਰ ਹੋ ਜਾਵਾਂ ।
ਮਿਟਾਵਾਂ ਹਰ ਇੱਕ ਦਿਲ ਚੋ ਨਫਰਤ ,
ਐਸਾ ਕੋਈ ਮੈ ਕਿਰਦਾਰ ਹੋ ਜਾਵਾਂ ।
ਮਹਿਕਾਂ ਮਿਲਣ ਉਜੜੇ ਬਾਗਾਂ ਨੂੰ ,
ਐਸਾ ਕੋਈ ਮੈ ਗੁਲਜਾਰ ਹੋ ਜਾਵਾਂ ।
ਵੱਜਦੀ ਜੋ ਮੁਹੱਬਤਾਂ ਦੇ ਸੁਰਾਂ ਚ ,
ਐਸੀ  ਕੋਈ ਮੈ ਤਾਰ ਹੋ ਜਾਵਾਂ ।
ਰਲ ਉਡਦੀ ਹੈ ਜੋ ਅੰਬਰਾਂ ਤੇ ,
ਮੈ ਓਹ ਪੰਛੀਆਂ ਦੀ ਡਾਰ ਹੋ ਜਾਵਾਂ ।
ਵੱਜੀ ਜੋ ' ਸ਼ਿਵ ' ਦੇ ਜੋਬਨ ਰੁੱਤੇ ,
' ਦਰਦੀ ' ਲਈ ਬ੍ਰਿਹੋ ਦੀ ਮਾਰ ਹੋ ਜਾਵਾਂ ।